ਪਰਬਤਾਂ ਦਾ ਸਲਾਮ……… ਨਜ਼ਮ/ਕਵਿਤਾ / ਵਿਵੇਕ, ਕੋਟ ਈਸੇ ਖਾਂ

ਪਰਬਤਾਂ ਦਾ ਸਲਾਮ
ਸਾਗਰ ਦਾ ਸਲਾਮ
ਵਗਦੀ ਨਦੀ ਦੇ ਨਾਮ

ਮੁਹੱਬਤਾਂ ਦਾ ਸਲਾਮ
ਜਜ਼ਬਾਤਾਂ ਦਾ ਸਲਾਮ
ਦੋਸਤੀ ਦੇ ਨਾਮ

ਰੰਗਾਂ ਦਾ ਸਲਾਮ
ਵੰਗਾਂ ਦਾ ਸਲਾਮ
ਛਣਕਦੀ ਝਾਂਜਰ ਦੇ ਨਾਮ

ਬਸੰਤ ਦਾ ਸਲਾਮ
ਫੁੱਲਾਂ ਦਾ ਸਲਾਮ
ਤਿੱਤਲੀ ਦੇ ਨਾਮ

ਰੁੱਖਾਂ ਦਾ ਸਲਾਮ
ਖੇਤਾਂ ਦਾ ਸਲਾਮ
ਹਰਿਆਲੀ ਦੇ ਨਾਮ

ਪੰਛੀਆਂ ਦਾ ਸਲਾਮ
ਖੁਸ਼ਬੋਆਂ ਦਾ ਸਲਾਮ
ਰੁਮਕਦੀ ਹਵਾ ਦੇ ਨਾਮ

ਕਵਿਤਾ ਦਾ ਸਲਾਮ
ਗੀਤ ਦਾ ਸਲਾਮ
ਸ਼ਬਦਾਂ ਦੇ ਨਾਮ

ਹੱਸਦੇ ਚਿਹਰੇ ਦਾ ਸਲਾਮ
ਨਵੀਂ ਉਮੰਗ ਦਾ ਸਲਾਮ
ਖੁਸ਼ੀਆਂ ਦੇ ਨਾਮ

ਚੰਗੀ ਸੋਚ ਦਾ ਸਲਾਮ
ਭਾਈਚਾਰੇ ਦਾ ਸਲਾਮ
ਮਨੁੱਖਤਾ ਦੇ ਨਾਮ

****

No comments: