Showing posts with label ਸ਼ੋਕ ਸਮਾਚਾਰ. Show all posts
Showing posts with label ਸ਼ੋਕ ਸਮਾਚਾਰ. Show all posts

ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੂੰ ਪਿਤਾ ਦਾ ਸਦੀਵੀ ਵਿਛੋੜਾ

ਸਾਦਿਕ : ਵਿਸ਼ਵ ਭਰ 'ਚ ਆਪਣੀ ਲੇਖਣੀ ਰਾਹੀਂ ਨਾਮ ਕਮਾਉਣ ਵਾਲੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਸ੍ਰੀ ਰੋਸ਼ਨ ਲਾਲ ਜੀ ਸੁਰਗਵਾਸ ਹੋ ਗਏ ਹਨ । ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸ੍ਰੀ ਰੋਸ਼ਨ ਲਾਲ ਦੀ ਅੰਤਿਮ ਵਿਦਾਇਗੀ ਦੇਣ ਸਮੇਂ ਡਿਪਟੀ ਕਮਿਸ਼ਨਰ ਫਰੀਦਕੋਟ ਰਵੀ ਭਗਤ ਆਈ.ਏ.ਐਸ, ਡੀ.ਡੀ.ਪੀ.ਓ ਅਮਰਬੀਰ ਸਿੱਧੂ, ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਸਪੁਤਰ ਨਵਦੀਪ ਸਿੰਘ ਬੱਬੂ,  ਵਿਧਾਇਕ ਦੀਪ ਮਲਹੋਤਰਾ ਵੱਲੋਂ ਮੱਘਰ ਸਿੰਘ ਤੇ ਹਰਜੀਤ ਸਿੰਘ ਲਿਲੀ ਮੌਜੂਦ ਸਨ ਤੇ ਮ੍ਰਿਤਕ ਦੇਹ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ । ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਨਿੰਦਰ ਘੁਗਿਆਣਵੀ ਨੇ ਦਿਖਾਈ । ਇਸ ਸਮੇਂ ਵੱਡੀ ਗਿਣਤੀ 'ਚ ਪਤਵੰਤੇ ਸੱਜਣ ਹਾਜ਼ਰ ਸਨ ।

"ਸ਼ਬਦ ਸਾਂਝ" ਇਸ ਦੁੱਖ ਭਰੀ ਘੜੀ 'ਚ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਸਦਮਾ ਬਰਦਾਸ਼ਤ ਕਰਨ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ ਦੀ ਅਰਦਾਸ ਕਰਦਾ ਹੈ ।

ਤਾਏ ਬੱਕਰੀਆਂ ਵਾਲੇ ਨੂੰ ਸਦਮਾਂ.......... ਸ਼ੋਕ ਸਮਾਚਾਰ / ਮਨਦੀਪ ਖ਼ੁਰਮੀ ਹਿੰਮਤਪੁਰਾ

ਲੰਡਨ: 'ਤਾਇਆ ਬੱਕਰੀਆਂ ਵਾਲਾ' ਦੇ ਕਾਲਮ ਨਾਲ ਨਾਮਣਾਂ ਖੱਟ ਚੁੱਕੇ ਜਰਮਨ ਵਾਸੀ ਸ਼ ਰਣਜੀਤ ਸਿੰਘ ਦੂਲੇ ਨੂੰ ਉਸ ਸਮੇਂ ਘੋਰ ਸਦਮਾਂ ਪੁੱਜਿਆ, ਜਦ ਉਸ ਦੇ ਸਾਲਾ ਸਾਹਿਬ, ਸ਼ ਬਲਿਹਾਰ ਸਿੰਘ ਬਾਸੀ 24 ਦਸੰਬਰ, ਸ਼ੁੱਕਰਵਾਰ ਦੀ ਰਾਤ ਨੂੰ ਗਿਆਰਾਂਵਜੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਲੰਡਨ ਦੇ ਸ਼ਹਿਰ ਰੌਮਫ਼ੋਰਡ ਵਸਦੇ 48 ਸਾਲਾ ਬਲਿਹਾਰ ਸਿੰਘ ਬਾਸੀ ਪਿਛਲੇ ਕੁਝ ਅਰਸੇ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਸ਼ ਰਣਜੀਤ ਸਿੰਘ ਦੂਲੇ ਨਾਲ ਪੱਤਰਕਾਰ ਮਨਦੀਪ ਖ਼ੁਰਮੀ ਹਿੰਮਤਪੁਰਾ, ਸ੍ਰੀ ਗੁਰੂ ਨਾਨਕਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ. ਤਾਰਾ ਸਿੰਘ ਆਲਮ, ਵਿਸ਼ਵਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਭਜੋਤ ਸਿੰਘ ਹਿੰਮਤਪੁਰਾ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਕਾਵਿੱਤਰੀ ਅਤੇ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਹਰਪ੍ਰੀਤ ਹੈਪੀ ਸੰਗਰੂਰ, ਧਰਮਿੰਦਰ ਸਿੰਘ ਚੱਕ ਬਖਤੂ,ਪ੍ਰਗਟ ਸਿੰਘ ਜੋਧਪੁਰੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਨੂੰ ਸਦਮਾ, ਪਿਤਾ ਜੀ ਦਾ ਦਿਹਾਂਤ.......... ਸ਼ੋਕ ਸਮਾਚਾਰ / ਮਨਦੀਪ ਖੁਰਮੀ ਹਿੰਮਤਪੁਰਾ

ਲੰਡਨ : ਜਰਮਨ ਵਾਸੀ ਚਰਚਿਤ ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਲਈ ਦੀਵਾਲੀ ਦੇ ਰੰਗ ਉਸ ਸਮੇਂ ਫਿੱਕੇ ਹੋ ਗਏ ਜਦੋਂ ਉਹਨਾਂ ਦੇ ਪੂਜਨੀਕ ਪਿਤਾ ਸ੍ਰ: ਨਿਹਾਲ ਸਿੰਘ ਜੀ ਨਾਮਧਾਰੀ ਉਹਨਾਂ ਦੇ ਜੱਦੀ ਪਿੰਡ ਸੈਦੋਕੇ (ਮੋਗਾ) ਵਿਖੇ ਅਕਾਲ ਚਲਾਣਾ ਕਰ ਗਏ। ਜਿ਼ਕਰਯੋਗ ਹੈ ਕਿ ਬਾਪੂ ਨਿਹਾਲ ਸਿੰਘ ਜੀ ਮੁੱਖ ਨਾਮਧਾਰੀ ਡੇਰਾ ਭੈਣੀ ਸਾਹਿਬ ਅਤੇ ਮਿੰਨੀ ਭੈਣੀ ਸਾਹਿਬ ਵਜੋਂ ਜਾਣੇ ਜਾਂਦੇ ਨਾਮਧਾਰੀ ਡੇਰਾ ਹਿੰਮਤਪੁਰਾ ਦੇ ਅਨਿੰਨ ਸੇਵਕਾਂ 'ਚੋਂ ਸਨ। 9 ਜਨਵਰੀ 1925 ਵਿੱਚ ਜਨਮੇ ਬਾਪੂ ਨਿਹਾਲ ਸਿੰਘ ਨੇ ਜਿ਼ੰਦਗੀ ਦੇ ਉਤਰਾਅ- ਚੜ੍ਹਾਅ ਸਮੇਤ ਭਾਰਤ ਪਾਕਿਸਤਾਨ ਵੰਡ ਸਮੇਂ ਦਾ ਦਰਦਨਾਕ ਦੌਰ ਭਰ ਜੁਆਨੀ 'ਚ ਦੇਖਿਆ ਸੀ। ਇਲਾਕੇ ਵਿੱਚ 'ਅੱਖਾਂ ਦੇ ਵੈਦ' ਵਜੋਂ ਜਾਣੇ ਜਾਂਦੇ ਬਾਪੂ ਨਿਹਾਲ ਸਿੰਘ ਜੀ ਅੱਖਾਂ ਦੇ ਰੋਗੀਆਂ ਨੂੰ ਦੇਸੀ ਦਵਾਈ ਦੇ ਕੇ ਲੰਮੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਸਨ। 85 ਸਾਲ ਦੀ ਉਮਰ ਦੇ ਬਾਵਜੂਦ ਵੀ ਉਹ ਕਾਫੀ ਤੰਦਰੁਸਤ ਸਨ ਪਰ ਅਚਾਨਕ ਦੀਵਾਲੀ ਵਾਲੇ ਦਿਨ ਅਲਵਿਦਾ ਕਹਿ ਗਏ। ਇਸ ਦੁੱਖ ਦੀ ਘੜੀ ਵਿੱਚ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ, ਰਿਸ਼ੀ ਗੁਲਾਟੀ ਆਸਟਰੇਲੀਆ, ਧਰਮਿੰਦਰ ਸਿੱਧੂ ਚੱਕ ਬਖਤੂ ਬੈਲਜੀਅਮ, ਪਰਗਟ ਜੋਧਪੁਰੀ ਬੈਲਜ਼ੀਅਮ, ਰਾਜੂ ਹਠੂਰੀਆ ਇਟਲੀ, ਡਾ. ਤਾਰਾ ਸਿੰਘ ਆਲਮ ਲੰਡਨ, ਲੇਖਕ ਹਰਪ੍ਰੀਤ ਸੰਗਰੂਰ ਸਾਊਥਾਲ, ਪ੍ਰਭਜੋਤ ਹਿੰਮਤਪੁਰਾ ਆਦਿ ਨੇ ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।