ਧਰਤ ਪੰਜਾਬ ਦੀ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਪਿੰਡ ਪਿੰਡ ਵਿੱਚ ਯਾਰੋ ਠੇਕਾ ਖੁੱਲਿਆ
ਹਾਕਮ ਜਵਾਨੀ ਬਰਬਾਦ ਕਰਨ ਤੁਲਿਆ
ਜਿਥੇ ਵਿੱਦਿਆ ਦਾ ਚਾਨਣ ਮੁਨਾਰਾ ਮਿੱਤਰਾ
ੳਹਦੇ ਲਾਗੇ ਰੱਖਿਆ ਤਬਾਹੀ ਦਾ ਸਮਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਪਹਿਲਾ ਚੰਦਰੀ ਵਿਖਾਉਂਦੀ ਵੱਖਰਾ ਨਜ਼ਾਰਾ
ਫਿਰ ਦੂਰ ਕਰੇ ਕੋਈ ਆਪਣਾ ਪਿਆਰਾ 
ਜਿਸ ਰੁੱਤੇ ਆਉਂਦੀ ਬਹਾਰ ਮਿੱਤਰਾ
ੳਸ ਰੁੱਤੇ ਮੁੰਡਾ ਚੱਲਿਆ ਸਮਸ਼ਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

ਪੰਜਾਬ ਦੀ ਜਵਾਨੀ ਨਸ਼ਿਆਂ ‘ਚੋਂ ਡੋਬ ਤੀ
ਕਹਿੰਦੇ, ਸਰਕਾਰ ਫਿਰੇ ਥਾਂ ਥਾਂ ਠੇਕੇ ਖੋਲਦੀ
ਪੂਰੇ ਕਰਨੇ ਨੇ ਸਰਕਾਰੀ ਖਰਚੇ ਮਿੱਤਰਾ
ਜਿੰਨਾ ਹੁੰਦਾ ਹੋਜੇ ਜਵਾਨੀ ਦਾ ਘਾਣ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

‘ਅਰਸ਼’ ਕਹੇ ਖਜ਼ਾਨੇ ਸਰਕਾਰੀ ਭਰਨੇ ਨੇ
ਠੇਕੇ ਦੁੱਗਣੇ ਇਸ ਸਾਲ ਕਰਨੇ ਨੇ
ਦਕਾਨਾਂ ਤੇ ਵੀ ਮਿਲੂ ਹੁਣ ਸ਼ਰਾਬ ਮਿੱਤਰਾ
ਕੱਢੂਗੀ ਜਿਹੜੀ ਤੁਹਾਡੇ ਪ੍ਰਾਣ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…

****

No comments: