Showing posts with label ਰਾਜੂ ਪੁਰਬਾ. Show all posts
Showing posts with label ਰਾਜੂ ਪੁਰਬਾ. Show all posts

ਉਡੀਕ.......... ਨਜ਼ਮ/ਕਵਿਤਾ / ਰਾਜੂ ਪੁਰਬਾ

ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।
ਦਿਨ ਰਾਤ ਹਉਂਕੇ ਭਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਮੇਰਾ ਹਮਸਫਰ ਖੋ ਗਿਆ ਏ, ਖਾ ਗਈਆਂ ਨਜਰਾਂ ਸ਼ਰੀਕ ਦੀਆਂ।
ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਏਨਾ ਲੇਖਾਂ ਵਿੱਚ ਜੁਦਾਈ ਏ, ਭੋਗਾਂ ਮੱਥੇ ਦੀ ਲੀਕ ਦੀਆਂ।
ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।

ਕਮਾਊ ਪੁੱਤ.......... ਗੀਤ / ਰਾਜੂ ਪੁਰਬਾ

ਦੂਰ ਇੱਕ ਪਿੰਡ ਵਿੱਚ ਮੈਨੂੰ ਹੈ ਉਡੀਕ ਦੀ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ  ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਕਾਲੀਆਂ ਰਾਤਾਂ.......... ਗੀਤ / ਰਾਜੂ ਪੁਰਬਾ

ਅੱਖਾਂ ਭਿੱਜੀਆਂ ਪੰਜਾਬ ਦੀਆਂ, ਖੌਰੇ ਕਦ ਤੱਕ ਸੁੱਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਧਰਮ ਦੇ ਨਾਂ ਤੇ ਵੰਡੀ ਪਾਤੀ ਲੀਡਰ ਲੋਕਾਂ ਨੇ।
ਰਖਵਾਲੇ ਕਿਉਂ ਦੇਸ਼ ਦੇ ਅੱਜ ਬਣ ਗਏ ਜੋਕਾਂ ਨੇ।
ਖੌਰੇ ਇਹਨਾਂ ਦੀਆਂ ਚਲਾਕੀਆਂ  ਕਦ ਤੱਕ ਲੁਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਲਹੂ ਬਣ ਗਿਆ ਪਾਣੀ ਜਿੰਨਾਂ ਨੇ ਐਸੀ ਕਰੀ ਕਮਾਈ ।
ਚੰਦ ਨੋਟਾਂ ਦੀ ਖਾਤਰ ਇੱਜਤ ਗ਼ੈਰਾਂ ਹੱਥੋਂ ਗਵਾਈ ।
ਕਤਲ ਭਰੋਸੇ ਦਾ ਕਰਕੇ ਧੌਣਾਂ ਕਦ ਤਕ ਝੁਕਣਗੀਆਂ ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।