“ਜਦੋਂ ਵਕੀਲ ਕਹਿੰਦਾ, ਮੈਂ ਅਦਾਲਤ ਵਿਚ ਸਾਬਤ ਕਰ ਦੇਵਾਂਗਾ ਕਿ ਕਤਲ ਵੇਲੇ ਮੁਜ਼ਰਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਫਿਰ ਤੂੰ ਮੰਨਦਾ ਕਿਉਂ ਨਹੀਂ? ਉਸਨੇ ਕਿਸੇ ਡਾਕਟਰ ਨਾਲ ਗੱਲ ਵੀ ਕੀਤੀ ਹੈ। ”
“ਬਾਪੂ ਸਮਝਾ ਇਹਨੂੰ! ਹੁਣ ਕੁਝ ਨਹੀਂ ਹੋਣ ਵਾਲਾ। ਕਤਲ ਕੀਤਾ ਮੈਂ ਹੈ, ਤਾਂ ਸਜ਼ਾ ਤੋਂ ਕਾਹਦਾ ਡਰਨਾ”, ਇਹ ਕਹਿੰਦਿਆਂ ਰਵੀ ਨੇ ਆਪਣੇ ਪਿਉ ਨੂੰ ਆਪਣੀ ਬੇਬੇ ਨੂੰ ਜੇਲ੍ਹ ਵਿਚੋਂ ਲੈ ਜਾਣ ਲਈ ਇਸ਼ਾਰਾ ਕੀਤਾ। ਡੂਢ ਸਾਲ ਪਹਿਲਾਂ ਪਿੰਡ ਦੇ ਸਰਪੰਚਾਂ ਦੀ ਨੂੰਹ ਦੀ ਲਾਸ਼ ਹੱਡਾਂ-ਰੋੜੀ ਵਿਚ ਬੋਰੀ ਵਿਚ ਨਿੱਕੀਆਂ-ਨਿੱਕੀਆਂ ਬੋਟੀਆਂ ਦੇ ਰੂਪ ਵਿਚ ਬਰਾਮਦ ਹੋਈ ਸੀ। ਪੂਰੀ ਵਾਹ ਲਾ ਕੇ ਵੇਖ ਲਈ ਸੀ ਪੁਲਿਸ ਨੇ ਪਰ ਕਾਤਲ ਦਾ ਕੋਈ ਖੁਰਾ-ਖੋਜ ਨਹੀਂ ਲੱਭ ਸਕੀ ਸੀ। ਕੁੜੀ ਦੇ ਪੇਕਿਆਂ ਸਹੁਰਿਆਂ ਨੂੰ ਇਕ-ਦੂਸਰੇ ਤੇ ਪੂਰਾ ਭਰੋਸਾ ਸੀ ਤੇ ਬਾਹਰ ਦਾ ਕੌਣ ਹੋ ਸਕਦਾ ਸੀ ਪਤਾ ਨਹੀਂ ਲੱਗਾ। ਹਾਲਾਤ ਐਸੇ ਬਣੇ ਕਿ ਰਵੀ ਨੇ .ਖੁਦ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸਨੂੰ ਆਪਣੇ ਕੀਤੇ ‘ਤੇ ਰਤਾ ਵੀ ਪਛਤਾਵਾ ਨਹੀਂ ਸੀ। ਉਸਨੇ ਸਭ ਕੁਝ ਪੁਲਿਸ ਨੂੰ ਦੱਸ ਦਿਤਾ ਕਿ ਕਿਉਂ ਅਤੇ ਕਿਵੇਂ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਅੱਜ ਅਦਾਲਤ ਵਿਚ ਉਸਦੇ ਕੇਸ ਦੀ ਸੁਣਵਾਈ ਸੀ। ਉਸਦਾ ਵਕੀਲ ਤੇ ਘਰ ਵਾਲੇ ਉਸਨੂੰ ਬਚਾਉਣ ਲਈ ਹਰ ਹੀਲਾ ਕਰ ਰਹੇ ਸਨ। ਪਰ ਰਵੀ ਆਪਣੇ-ਆਪ ਨੂੰ ਬਚਾਉਣ ਲਈ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ ਸੀ। ਦੂਜੇ ਪਾਸੇ ਕੁੜੀ ਦੇ ਮਾਪੇ ਅਤੇ ਸਕੇ-ਸੰਬੰਧੀ ਰਵੀ ਨੂੰ ਮੌਤ ਦੇ ਤਖਤੇ ‘ਤੇ ਚੜਾਉਣ ਲਈ ਜ਼ੋਰ ਲਗਾ ਰਹੇ ਸਨ।