Showing posts with label ਕਰਨ ਭੀਖੀ. Show all posts
Showing posts with label ਕਰਨ ਭੀਖੀ. Show all posts

ਖੁਦਕਸ਼ੀ.......... ਨਜ਼ਮ/ਕਵਿਤਾ / ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ            
ਅਵਾਮ ਲਈ ਖੜਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜਿੰਦਗੀ ਹੈ

ਕਿਰਤੀ ਹੱਡਾਂ ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਂ ਕਿਉਂ ਪੈ ਗਈ ਮੱਧਮ

ਸਿਆਣਾ.......... ਗ਼ਜ਼ਲ / ਕਰਨ ਭੀਖੀ

ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ

ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ

ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ

ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਗਰਜ਼ਦੇ ਬੱਦਲ .......... ਗ਼ਜ਼ਲ / ਕਰਨ ਭੀਖੀ

ਗਰਜ਼ਦੇ ਜੋ ਬੱਦਲ ਕਦੀ ਵਰ੍ਹਿਆ ਨਹੀਂ ਕਰਦੇ
ਦੇਸ ਭਗਤ, ਕਦੇ ਵੀ ਮੌਤੋਂ ਡਰਿਆ ਨਹੀਂ ਕਰਦੇ

ਪੱਥਰ ’ਤੇ ਲਕੀਰ ਹੋਵੇ ਸਦਾ ਗੱਲ ਸੱਚੇ ਬੰਦਿਆਂ ਦੀ
ਝੂਠੀ ਤੌਹਮਤ ਨੂੰ ਉਹ ਕਦੀ ਜ਼ਰਿਆ ਨਹੀਂ ਕਰਦੇ

ਭਾਵੇਂ ਲੱਖ ਵਾਰ ਅਜ਼ਮਾ  ਕੇ ਵੇਖ ਲਈਏ ਸੱਜਣਾ ਨੂੰ
ਤੁਰ ਗਿਆਂ ਦੇ ਪਿੱਛੇ , ਕੋਈ ਮਰਿਆ ਨਹੀਂ ਕਰਦੇ

ਹਮਸਫ਼ਰ ਉਹੀ ਅੰਗੁਸ਼ਤ ਫੜ੍ਹ ਨਾਲ ਤੁਰੇ ਜੇਹੜਾ
ਦੋ ਬੇੜੀਆਂ ਵਿਚਕਾਰ ਜੋ, ਤਰਿਆ ਨਹੀਂ ਕਰਦੇ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ

ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ

ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ

ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ

ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਮੰਜ਼ਿਲ.......... ਗ਼ਜ਼ਲ / ਕਰਨ ਭੀਖੀ

ਮੰਜ਼ਿਲ ਮਿਲ ਜਾਂਦੀ ਹੈ, ਜੇ ਮੁਸ਼ਾਫਿਰ ਤੁਰਦਾ ਰਹੇ
ਮਿਟ ਜਾਣਾ ਆਖ਼ਿਰ ਇਕ ਦਿਨ, ਜੇ ਪਰਬਤ ਖ਼ੁਰਦਾ ਰਹੇ

ਸਾਨੂੰ ਨਹੀਂ ਮਿਲਣੇ ਸਾਡੇ ਹੱਕ ਕਦੀ ਵੀ
ਜੇ ਲੋਕੀਂ ਸੰਘਰਸ਼ ਨਾ ਕੀਤਾ, ਐਵੇਂ ਹੀ ਮੁਰਦਾ ਰਹੇ

ਲੁਕੋ ਨਾ ਸਕੇਗੀ ਗਰਦਿਸ਼, ਬੇਈਮਾਨੀ ਦੀ ਕਦਾਚਿਤ
ਅਵਾਮ ਲਈ ਜੇਕਰ ਆਦਮੀ ਝੁਰਦਾ ਰਹੇ

ਲਿਖਦਾ ਰਹੇਗਾ ਕਵੀ, ਰਚਨਾਕਾਰ ਆਪਣੀ ਰਚਨਾ ਨੂੰ
ਚੁੱਕ ਕਲਮ ਜਦ ਤਕ ਮਨ ਵਿੱਚ ਫੁਰਨਾ ਫੁਰਦਾ ਰਹੇ