24ਵੀਆਂ ਸਿੱਖ ਗੇਮਜ਼, ਐਡੀਲੇਡ ਦੇ ਮੁੱਖ ਪ੍ਰਬੰਧਕ ਮਹਾਂਬੀਰ ਸਿੰਘ ਗਰੇਵਾਲ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ


ਗੁਰਦੁਆਰਾ ਸਾਹਿਬ, ਐਲਨਬਾਈ ਗਾਰਡਨ, ਐਡੀਲੇਡ (ਸਾਊਥ ਆਸਟ੍ਰੇਲੀਆ) ਵਿਖੇ 24ਵੀਆਂ ਸਿੱਖ ਗੇਮਜ਼, ਐਡੀਲੇਡ ਦੇ ਮੁੱਖ ਪ੍ਰਬੰਧਕ ਮਹਾਂਬੀਰ ਸਿੰਘ ਗਰੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਇਨ੍ਹਾਂ ਖੇਡਾਂ ‘ਤੇ ਹੋਏ ਕਿੰਤੂ ਪਰੰਤੂ ਦਾ ਜੁਆਬ ਇੱਕ ਪ੍ਰੈਸ ਨੋਟ ਰਾਹੀਂ ਦਿੱਤਾ । ਜਿਸਦੀ ਹੂ ਬ ਹੂ ਕਾਪੀ ਇੱਥੇ ਛਾਪੀ ਜਾ ਰਹੀ ਹੈ ਤੇ ਉਨ੍ਹਾਂ ਦੇ ਦੱਸਣ ਅਨੁਸਾਰ ਇਸ ਜੁਆਬ ਦੇ ਤਿੰਨ ਹਿੱਸੇ ਹੋਣਗੇ । ਪਹਿਲਾ ਹਿੱਸਾ ਪਾਠਕਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ ।

                                    *****


ARTICLE BY PRABHJOT SINGH SANDHU IN THE “ PUNJAB EXPRESS” DATE 1.3.2011.
ARTICLE HEADING: “ADELAIDE SIKH GAMES AND TRAGEDY OF PUNJABI LANGUAGE”

ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ ਗੱਲਾਂ ਚਿੱਠੀ ਰਾਹੀਂ......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ


ਲਿਖਤੁਮ,
ਤੇਰਾ ਛੋਟਾ ਵੀਰ।

ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ 'ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ ਹੱਥ ਲਾਵਾਂ। ਵੀਰ ਮੇਰਿਆ ਜਿਸ ਉਮਰੇ ਤੂੰ ਸਾਡੇ ਲਈ ਜਾਨ ਵਾਰ ਗਿਆ ਸੀ, ਤੂੰ ਤਾਂ ਅੱਜ ਵੀ ਓਸ ਉਮਰ ਦਾ ਹੀ ਐਂ। ਬੇਸ਼ੱਕ ਸੰਨ 1907 ਬਹੁਤ ਦੂਰ ਰਹਿ ਗਿਆ ਤੇ ਤੂੰ ਹੁਣ 104 ਸਾਲਾਂ ਦਾ ਬਜ਼ੁਰਗ ਹੋਣਾ ਸੀ। ਪਰ ਤੇਰੀ ਸ਼ਹਾਦਤ ਕਾਰਨ ਤੂੰ ਅਜੇ ਵੀ 23-24 ਸਾਲ ਦਾ ਮੁੱਛਫੁੱਟ ਗੱਭਰੂ ਹੀ ਹੈਂ। ਬਾਈ, ਬੜਾ ਜੀਅ ਕਰਦਾ ਸੀ ਕਿ ਤੇਰੇ ਨਾਲ ਦੁੱਖ-ਸੁੱਖ ਫੋਲਾਂ.... ਤੇਰੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਤਾਂ ਅਸੀਂ ਅਜੇ ਵੀ ਨਹੀਂ ਹੋਏ ਇਸੇ ਕਰਕੇ ਹੀ ਖ਼ਤ ਲਿਖ ਰਿਹਾ ਹਾਂ। ਵੈਸੇ ਤਾਂ ਤੈਨੂੰ ਪਤਾ ਈ ਹੋਣੈ ਪਰ ਜੇ ਪੋਤੜੇ ਫਰੋਲ ਕੇ ਤੈਨੂੰ ਦੱਸ ਦਿੱਤੇ ਤਾਂ ਤੂੰ ਵੀ ਪਛਤਾਵਾ ਕਰੇਂਗਾ ਕਿ ਐਂਵੇਂ ਲੋਕਾਂ ਪਿੱਛੇ ਜਾਨ ਗਵਾਈ। ਜਿਹਨਾਂ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਓਹੀ ਐਨੇ ਅਕ੍ਰਿਤਘਣ ਹੋਗੇ? ਤੂੰ ਤਾਂ ਹੁਣ ਵੀ ਸ਼ਰਮ ਨਾਲ ਪਾਣੀ ਪਾਣੀ ਹੋਜੇਂਗਾ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਵਕੀਲ ਕਲੇਰਰਿਸ਼ੀ ਦੁੱਖ ਏਸ ਗੱਲ ਦਾ ਨਹੀਂ ਕਿ ਪ੍ਰਮਾਤਮਾ ਨੇ ਅਪਣੇ ਕੋਲ ਬੁਲਾ ਲਿਆ, ਜਾਣਾ ਸਭ ਨੇ ਹੈ ਪਰ ਅਜੇ ਉਸਦੀ ਜਾਣ ਦੀ ਰੁੱਤ ਨਹੀਂ ਸੀ ।

ਵਕੀਲ ਕਲੇਰ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਮਨਵੀਰ ਗਿੱਲ


ਸਤਿ ਸ੍ਰੀ ਅਕਾਲ ਬਾਈ ਜੀ... ਬਹੁਤ ਦੁੱਖ ਲੱਗਾ ਤੁਹਾਡੇ ਛੋਟੇ ਵੀਰ ਪ੍ਰੇਮ ਜੀ ਬਾਰੇ ਸੁਣ ਕੇ... ਬਹੁਤ ਅਫਸੋਸ ਭਾ ਜੀ... ਰੱਬੇ ਅੱਗੇ ਕਿਸ ਦਾ ਜੋਰ ਬਾਈ ਜੀ...


ਮਨਵੀਰ ਗਿੱਲ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਰਾਜੂ ਹਠੂਰੀਆਬਾਈ ਜੀ ਛੋਟੇ ਵੀਰ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ.. ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਛੋਟੇ ਵੀਰ ਨੂੰ ਆਪਣੇ ਚਰਨਾਂ 'ਚ ਥਾਂ ਦੇ ਕੇ ਉਸਦੀ ਰੂਹ ਨੂੰ ਸ਼ਾਂਤੀ ਬਖਸ਼ੇ, ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ...

ਰਾਜੂ ਹਠੂਰੀਆ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਸ਼ਮੀ ਜਲੰਧਰੀਇਸ  ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਆਪ ਸਭ ਨੂੰ ਹੌਸਲਾ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ...

ਸ਼ਮੀ ਜਲੰਧਰੀ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਰਾਕੇਸ਼ ਵਰਮਾਇਹ ਦੁੱਖ ਭਰੀ ਖਬਰ ਪੜ੍ਹ ਕੇ ਬਹੁਤ ਅਫਸੋਸ ਹੋਇਆ.. ਰੱਬ ਵੀਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ.. ਤੇ ਆਪ ਜੀ ਨੂੰ ਭਾਣਾ ਮੰਨਣ ਦਾ ਹੌਸਲਾ ਬਖਸ਼ੇ.. !!

ਰਾਕੇਸ਼ ਵਰਮਾ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਰਣਜੀਤ ਸਿੰਘ ਸ਼ੇਰ ਗਿੱਲ


ਇਸ ਰੰਗਲੇ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆ ਨੇ ਹੀ ਜਾਣਾ ਹੈ ਪਰ ਭਰ ਜਵਾਨੀ ਵਿੱਚ ਭਰਾ ਦਾ ਵਿਛੋੜਾ ਪੈ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ ਇਹ ਤੇ ਇੱਕ ਭਰਾ ਹੀ ਜਾਣ ਸਕਦਾ ਹੈ ਵਾਹਿਗੁ੍ਰੂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਆਪ ਜੀ ਦੇ ਨਾਲ ਹਮਦਰਦੀ ਪ੍ਰਗਟ ਕਰਦਾ 
ਆਪ ਦਾ ਵੀਰ 
ਰਣਜੀਤ ਸਿੰਘ ਸ਼ੇਰ ਗਿੱਲ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਹਰਮੰਦਰ ਕੰਗ


ਰਿਸ਼ੀ ਵੀਰ ਇਸ ਦੁੱਖ ਦੀ ਘੜੀ ਵਿੱਚ ਰੱਬ ਆਾਪ ਜੀ ਨੂੰ ਭਾਣਾਂ ਮੰਨਣ ਦਾ ਬਲ ਬਖਸ਼ੇ,,ਇਸ ਮੰਦਭਾਗੀ ਘੜੀ ਵਿੱਚ ਆਪ ਜੀ ਨਾਲ ਹਮਦਰਦੀ ਪਰਗਟ ਕਰਦੇ ਹੋਏ ਅਰਦਾਸ ਕਰਦਾ ਹਾਂ ਕਿ ਪਰਮਾਤਮਾਂ ਵਿੱਛੜੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜ ਬਖਸ਼ੇ.....

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਬਲਜੀਤ ਖੇਲਾ


ਰਿਸ਼ੀ ਵੀਰ ਇਹ ਦੁੱਖਮਈ ਖਬਰ ਜਾਣ ਕੇ ਬਹੁਤ ਹੀ ਦੁੱਖ ਹੋਇਆ.....ਪ੍ਰੰਤੂ ਉਸ ਪ੍ਰਮਾਤਮਾ ਅੱਗੇ ਕੋਈ ਜੋਰ ਨਹੀਂ...ਇਸ ਦੁੱਖਦ ਘੜੀ 'ਚ ਆਪਣੇ ਆਪ ਨੂੰ ਇਕੱਲਾ ਨਾ ਸਮਝਣਾ ਆਸਟ੍ਰੇਲੀਆ ਵਸਦੇ ਸਮੂਹ ਮਿੱਤਰ ਸੱਜਣ ਆਪ ਜੀ ਦੇ ਦੁੱਖ 'ਚ ਪੂਰੀ ਤਰਾਂ ਸ਼ਰੀਕ ਹਨ....ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਦੇਵੇ ਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ.....


ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਸ਼ੈਲੀ ਅਰੋੜਾਪ੍ਰਮਾਤਮਾ ਦੀ ਮਰਜ਼ੀ ਅੱਗੇ ਕਿਸੇ ਦੀ ਨਹੀਂ ਚੱਲਦੀ,  ਇਹ ਅੱਜ ਫਿਰ ਸਾਬਤ ਹੋ ਗਿਆ... ਸੱਚੀ ਬਹੁਤ ਦੁੱਖ ਹੁੰਦਾ ਹੈ ਕਿਸੇ ਆਪਣੇ ਨੂੰ ਖੋਣ ਦਾ... ਪਰ ਫਿਰ ਵੀ ਦੁੱਖ ਦੀ ਘੜੀ ‘ਚ ਖੁਦ ਨੂੰ, ਪਰਿਵਾਰ ਵਾਲਿਆਂ ਨੂੰ ਸੰਭਾਲਣ ਦੀ ਲੋੜ ਹੈ ਰਿਸ਼ੀ ਜੀ... ਰੱਬ ਮੇਹਰ ਕਰੇ...!!ਸ਼ੈਲੀ ਅਰੋੜਾ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਦਲਬੀਰ ਹਲਵਾਰਵੀਛੋਟੇ ਵੀਰ ਰਿਸ਼ੀ,


ਮੈਂ ਹੁਣੇ ਹੀ ਦੁਖਦਾਇਕ ਖਬਰ ਪੜ੍ਹੀ ਹੈ, ਜਿਸ ਨੂੰ ਜਾਣਕੇ, ਮੈ ਸਿਰ ਤੋ ਪੈਰਾਂ ਤੱਕ ਕੰਬ ਉਠਿਆਂ ਹਾਂ। ਰਿਸ਼ੀ ਅਚਨਏਤ ਇਹ ਕੀ ਭਾਣਾ ਵਰਤ ਗਿਆਂ? ੩੦ ਸਾਲ ਦੀ ਵੀ ਕੋਈ ਉਮਰ ਹੁੰਦੀ ਹੈ, ਤੁਰ ਜਾਣ ਦੀ। ਮੈ ਪਰਵਾਰ ਸਮੇਤ ਤੇਰੇ ਇਸ ਅਸਹਿ ਸਦਮੇ ਵਿਚ ਸ਼ਰੀਕ ਹਾਂ। ਪ੍ਮਾਤਮਾ ਪ੍ਰੇਮ ਕੁਮਾਰ ਗੁਲਾਟੀ  ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ, ਇਹੋ ਹੀ ਸਾਡੀ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਸ਼ਿਵਚਰਨ ਜੱਗੀ ਕੁੱਸਾ ਪਿਆਰੇ ਵੀਰ ਰਿਸ਼ੀ!


ਨਿੱਕੇ ਵੀਰ ਮਿੰਟੂ ਬਰਾੜ ਦੀ ਹੁਣੇ-ਹੁਣੇ ਮੇਲ ਮਿਲ਼ੀ, ਛੋਟੇ ਵੀਰ ਦੇ ਤੁਰ ਦੀ ਖ਼ਬਰ ਪੜ੍ਹ ਕੇ ਦਿਲ ਹਿੱਲ ਗਿਆ! ਇਹ ਕੀ ਹੋ ਗਿਆ ਨਿੱਕਿਆ? ਕੀ ਗੱਲ ਬਿਮਾਰ ਸੀ ਜਾਂ ਕੋਈ ਹੋਰ ਗੱਲ? ਪਰ ਨਿੱਕੇ ਵੀਰ ਰੱਬ ਅੱਗੇ ਕਿਸੇ ਦਾ ਕੀ ਜ਼ੋਰ? ਹਾਏ ਰੱਬਾ! ਕੀ ਕਰਦੀ ਹੋਊਗੀ ਮਾਂ, ਜੀਹਦਾ 30 ਸਾਲ ਦਾ ਜੁਆਨ ਪੁੱਤ ਜੱਗੋਂ ਤੁਰ ਗਿਆ? ਨਿੱਕੇ ਵੀਰ ਦੁੱਖ ਤਾਂ ਬਹੁਤ ਹੈ, ਪਰ 'ਰਵਾਇਤੀ' ਜਿਹਾ ਹੌਸਲਾ ਦੇਣ ਤੋਂ ਬਿਨਾਂ ਤੇਰਾ ਇਹ ਨਿਹੱਥਾ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਗਿਆਨੀ ਸੰਤੋਖ ਸਿੰਘਪਿਆਰੇ ਰਿਸ਼ੀ ਜੀ,


 ਹੁਣੇ ਹੀ ਤੁਹਾਨੂੰ ਕੁਝ ਲਿਖਣ ਲਈ ‘ਸ਼ਬਦ ਸਾਂਝ’ ਖੋਹਲਿਆ ਤਾਂ ਇਹ ਪ੍ਰੇਮ ਜੀ ਵਾਲ਼ੀ ਸੋਗਮਈ ਖ਼ਬਰ ਹੀ ਸਭ ਤੋਂ ਪਹਿਲਾਂ ਦਿਸੀ। “ਇਹੁ ਸੰਸਾਰ ਸਭ ਆਵਣ ਜਾਣਾ” ਗੁਰਬਾਣੀ ਦਾ ਫੁਰਮਾਨ ਹੈ। ਇਸ ਬਾਰੇ ਅਸੀਂ ਕੁਝ ਨਹੀ ਕਰ ਸਕਦੇ। ਕੁਲ ਗੁਰੂ ਵਸ਼ਿਸ਼ਟ ਜੀ ਨੇ ਦਸਰਥ ਪੁੱਤਰ ਭਰਤ ਨੂੰ ਸੋਗ ਗ੍ਰਸਤ ਵੇਖ ਕੇ ਇਉਂ ਆਖਿਆ ਸੀ:

ਸੁਨੋ ਭਰਤ ਭਾਵੀ ਪ੍ਰਬਲ, ਬਿਲਖ ਕਹਿਓ ਮੁਨੀ ਰਾਜ।
ਧਨ ਨਿਰਧਨ ਜੀਵਨ ਮਰਨ, ਜਸ ਅਪਜਸ ਬਿਧਿ ਹਾਥ।

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਕੇਹਰ ਸ਼ਰੀਫ਼ਪਿਆਰੇ ਰਿਸ਼ੀ,

ਛੋਟੇ ਭਰਾ ਦਾ ਦੁਨੀਆਂ ਤੋਂ ਚਲੇ ਜਾਣ  ਦਾ ਸੁਣਕੇ ਮਨ ਬਹੁਤ ਦੁਖੀ ਹੋਇਆ। ਇਹ ਸਦਮਾ ਝੱਲਣਾ ਕਿੰਨਾ ਔਖਾ ਹੁੰਦਾ ਹੈ, ਦਿਲ 'ਤੇ ਪੱਥਰ ਰੱਖਣਾ ਪੈਂਦਾ ਹੈ। ਇਹ ਕਿਸੇ ਨਾਲ ਨਾ ਵਾਪਰੇ ਪਰ ਕੁਦਰਤ ਦੇ ਅਜੀਬ ਰੰਗ ਹਨ। ਹੁਣ ਤਕੜੇ ਦਿਲ ਨਾਲ ਜਰਨਾ ਤਾਂ ਪਵੇਗਾ। ਪਰਿਵਾਰ ਨੂੰ ਹੌਸਲਾ ਦੇਣਾ।  ਸਮਾਂ ਅੱਗੇ ਤੁਰੇਗਾ, ਜ਼ਖ਼ਮ ਭਰਨਗੇ, ਜਿ਼ੰਦਗੀ ਸਾਵੀਂ ਤੁਰੇਗੀ ਭਾਵੇਂ ਕਿੰਨਾ ਚਿਰ ਲੱਗੇ।

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਗੁਰਮੇਲ ਬਦੇਸ਼ਾ


ਮਾਣਯੋਗ ਰਿਸ਼ੀ ਜੀ !


ਪੜ-ਸੁਣ ਕੇ ਬੜਾ ਦੁੱਖ ਹੋਇਆ, ਕਿ ਆਪਣਾ ਛੋਟਾ ਭਰਾ ਆਪਾਂ ਨੂੰ ਅੱਧਵਾਟੇ ਹੀ ਛੱਡ ਗਿਆ ਹੈ । ਜਿੰਦਗੀ 'ਚ ਆਉਂਦੇ ਉਤਰਾਅ- ਚੜ੍ਹਾਅ ਤਾਂ ਆਦਮੀ ਸਹਿ ਸਕਦਾ ਹੈ, ਪਰ ਐਸੇ ਅਣ-ਕਿਆਸੇ ਤੁਫਾਨਾਂ ਮੂਹਰੇ ਕੋਈ ਵੀ ਕੁਝ ਨਹੀਂ ਕਰ ਸਕਦਾ ।

ਬੱਸ, ਹੁਣ ਤਾਂ ਪ੍ਰਮਾਤਮਾ ਮੂਹਰੇ ਅਰਦਾਸ ਹੀ ਕਰ ਸਕਦੇ ਹਾਂ ਕਿ ਰੱਬਾ ! ਸਾਨੂੰ ਐਨਾ ਬਲ ਬਖਸ਼ੀਂ ਕਿ ਸਾਡੇ ਸਾਹਵਾਂ ਵਿਚਲੇ ਹੌਸਲਿਆਂ ਦੇ ਪ੍ਰਵਾਹ ਕਦੇ ਗੋਡੀ ਨਾ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ਮੈਂ ਤੁਹਾਡਾ ਭਰਾ ਪੂਰਾ ਹੋ ਜਾਣ ਬਾਰੇ ਪੜ੍ਹਿਆ । ਦਿਲ ਬਹੁਤ ਦੁਖੀ ਹੋਇਆ । ਰੱਬ ਅੱਗੇ ਕੀਹਦਾ ਜੋਰ ਭਰਾਵਾ ? ਮੇਰਾ ਗੋਦ ਲਿਆ ਮੁੰਡਾ ਵੀ 21 ਸਾਲ ਦਾ ਸੀ, ਜੋ ਕਿ ਪਿਛਲੇ ਸਾਲ ਇਸ ਦੁਨੀਆਂ ਤੋਂ ਚਲਾ ਗਿਆ । ਮੈਂ ਸਾਰਾ ਦਿਨ ਰੋਂਦਾ ਰਹਿੰਦਾ ਹਾਂ ।


ਦੁਖੀ ਹਿਰਦੇ ਨਾਲ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ 
ਹਾਂਗਕਾਂਗ

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਵੱਲੋਂ ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਮੁਹਿੰਦਰ ਸਿੰਘ ਘੱਗਵੀਰ ਰਿਸ਼ੀ ਜੀ, ਵੀਰ ਪਰੇਮ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਨਾਲ ਬੜੀ ਠੇਸ ਪੁਜੀ ਹੇ।
ਇਸ ਸੰਸਾਰ ਦੇ ਵਡਅਕਾਰੀ ਮੰਚ ਤੇ ਹਰ ਘੜੀ ਹਰ ਪਲ ਸੰਜੋਗ ਵਿਯੋਗ ਦਾ ਡਰਾਮਾ ਚਲ ਰਿਹਾ ਹੈ।“ ਘਲੇ ਆਵੇ ਨਾਨਕਾ” ਦਾ ਫੁਰਮਾਨ ਸ਼ੁਰੂਆਤ ਹੈ , ਸੰਜੋਗ ਹੈ ਖੁਸ਼ੀਆਂ ਖੇੜਿਆਂ ਦਾ ਸਮਾਂ ਹੈ  ਸ਼ਾਦਿਆਨੇ ਵਜਦੇ ਹਨ ਦੂਰ ਦੁਰਾਡੇ ਵਸੇਂਦੇ ਸਜਣਾਂ ਨੂੰ ਵੀ ਖਬਰ ਦੇ ਕੇ ਖੁਸ਼ੀ ਵੰਡੀ ਜਾਂਦੀ ਹੈ ਅਤੇ ” ਸਦੇ ਉਠੀ ਜਾਹ” ਨਾਲ ਉਹ ਫੁਰਮਾਨ ਹੀ ਨਹੀਂ ਪੂਰਾ ਹੁੰਦਾ ਬਲਕਿ ਜੋ ਕਹਾਣੀ ਪਹਿਲੇ

ਪਤਾ ਨਹੀਂ ਕਿਉਂ..........ਨਜ਼ਮ/ਕਵਿਤਾ / ਮਿੰਟੂ ਬਰਾੜ

ਅਜ ਫੇਰ ਦਿਲ ਉਦਾਸ ਹੈ,
ਪਤਾ ਨਹੀਂ ਕਿਉਂ?

ਮਨ ਅੰਦਰੋਂ ਅੰਦਰੀਂ,
ਰੋ ਰਿਹਾ,
ਪਤਾ ਨਹੀਂ ਕਿਉਂ?

ਉੱਤੋਂ ਤੇਜ ਤੇ ਵਿਚੋਂ,
ਕਮਜ਼ੋਰ ਹੋ ਰਿਹਾਂ,
ਪਤਾ ਨਹੀਂ ਕਿਉਂ?

ਉਦਾਸ ਹਰਫ..........ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ)


ਛੋਟੇ ਭਰਾ ਪ੍ਰੇਮ ਦੇ ਦੁਨੀਆਂ ਤੋਂ ਵਿਦਾ ਹੋਣ ਤੇ ਸ. ਰਵੇਲ ਸਿੰਘ (ਇਟਲੀ) ਨੇ ਸਾਡੇ ਦਰਦ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ । ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ।


ਰਿਸ਼ੀ ਗੁਲਾਟੀ


ਹਰ ਪਲ ਉਦਾਸ ਹੈ ,
ਤੇਰਾ ਨਾ ਪਾਸ ਹੈ
ਤੇਰੇ ਤੁਰ ਜਾਣ ਤੇ,
ਮਨ ਡਾਢਾ ਨਿਰਾਸ਼ ਹੈ
ਜੀਣਾ ਹੈ ਕਿਸ ਤਰ੍ਹਾਂ,
ਮੁਸਕਿਲ ਧਰਾਸ ਹੈ
ਅਖਾਂ ਚ ਹੰਝੂਆਂ ਦਾ,
ਹਰ ਦਮ ਨਿਵਾਸ ਹੈ
ਸੁੰਨਾ ਤੇਰੇ ਬਿਨਾਂ,

ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ

ਬਹੁਤ ਹੀ ਉਦਾਸ ਦਿਲ ਨਾਲ ਆਪ ਜੀ ਨੂੰ ਸੂਚਿਤ ਕਰ ਰਿਹਾ ਹਾਂ ਕਿ ਮੇਰਾ ਛੋਟਾ ਵੀਰ ਪ੍ਰੇਮ ਕੁਮਾਰ ਗੁਲਾਟੀ ਸਾਨੂੰ ਸਭ ਨੂੰ ਵਿਲਕਦਿਆਂ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ ਹੈ | ਪਤਾ ਨਹੀਂ ਕਿਉਂ ਪ੍ਰਮਾਤਮਾ ਨੂੰ ਉਸਦੀ ਕੇਵਲ 30 ਸਾਲ ਦੀ ਉਮਰ ਹੀ ਜ਼ਿਆਦਾ ਲੱਗਣ ਲੱਗ ਪਈ, ਜੋ ਉਸਨੂੰ ਆਪਣੇ ਕੋਲ ਬੁਲਾ ਲਿਆ | ਮੈ ਤਾਂ ਹੁਣ ਇਕੱਲਾ ਹੀ ਰਹਿ ਗਿਆ ।


ਰਿਸ਼ੀ ਗੁਲਾਟੀ
+91 98722 22722
+61 433 442 722