ਰਿਸ਼ਤੇ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਕਾਸ਼ ਮੁੜ ਆਵੇ ਓਹ ਭਲਾ ਜਮਾਨਾ
ਜਦ ਹੁੰਦੇ ਸੀ ਮਹਿਕਦੇ ਰਿਸ਼ਤੇ

ਲੋਕੋਂ ਲਜੋਂ ਨਿਭਾਏ ਜਾਂਦੇ ਅੱਜਕਲ
ਚਾਰਦੀਵਾਰੀ ਸਹਿਕਦੇ ਰਿਸ਼ਤੇ

ਕਲਯੁੱਗ ਦਾ ਕੁਝ ਅਸਰ ਅਜਿਹਾ
ਪੈਰ ਪੈਰ ਤੇ ਬਹਿਕਦੇ ਰਿਸ਼ਤੇ
ਸੰਸਕਾਰ ਭੁੱਲੇ ਕੁਝ ਇਸ ਕਦਰ
ਕੱਚ ਵਾਂਗ ਟੁੱਟਦੇ ਰਿਸ਼ਤੇ

ਪੈਸੇ ਦੀ ਭੁੱਖ ਤਾਂ ਦੇਖੋ
ਵਿਚ ਬਜ਼ਾਰਾਂ ਵਿਕਦੇ ਰਿਸ਼ਤੇ 

ਰੱਬ ਹੀ ਜਾਣੇ ਕਦ ਤਕ ਨਿਭਨੇ
ਵਾਂਗ ਨਾਸੂਰਾਂ ਰਿਸਦੇ ਰਿਸ਼ਤੇ

****
                           

No comments: