ਗੇਬੋ ਪ੍ਰੇਸ਼ਾਨ ਬਹੁਤ ਸੀ । ਜੀਤ ਹਰ ਰੋਜ਼ ਸ਼ਾਮ ਸ਼ਰਾਬ ਪੀ ਕੇ ਹੀ ਘਰ ਆਉਂਦਾ । ਪਹਿਲਾਂ ਗੇਬੋ ਇੰਨੀ ਪ੍ਰੇਸ਼ਾਨ ਨਹੀਂ ਸੀ ਹੋਈ ਪਰ ਜੀਤ ਹੁਣ ਜਿ਼ਆਦਾ ਹੀ ਪੀਣ ਲੱਗ ਪਿਆ ਸੀ । ਘਰ ਵਿੱਚ ਪਹੁੰਚਦਿਆਂ ਹੀ ਝਗੜਾ ਸ਼ੁਰੂ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ । ਹੁਣ ਤਾਂ ਜੀਤ ਮਾਰਕੁੱਟ ਵੀ ਕਰਨ ਲੱਗ ਪਿਆ ਸੀ । ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ... ਤੇ ਇੱਕ ਦਿਨ ਗੇਬੋ ਤੋਂ ਆਪਣੇ ਭਰਾਵਾਂ ਨੂੰ ਕਹਿ ਹੋ ਹੀ ਗਿਆ। ਗੇਬੋ ਨੂੰ ਇੰਨੀ ਔਖੀ ਦੇਖ ਭਰਾ ਨੇ ਵੀ ਕਹਿ ਦਿੱਤਾ, “ਚੰਗਾ ਭਾਈ ! ਸ਼ਰਾਬੀ ਬੰਦੇ ਤੋਂ ਤਾਂ ਖਹਿੜਾ ਛਡਾਉਣ ਵਿੱਚ ਹੀ ਫਾਇਦਾ ਹੈ ।”
ਗੇਬੋ ਹੁਣ ਹੋਰ ਪ੍ਰੇਸ਼ਾਨ ਰਹਿਣ ਲੱਗ ਪਈ। ਕੱਲੀ ਸੋਚਦੀ ਰਹਿੰਦੀ ਕਿ ਜੀਤੇ ਨੇ ਕਦੇ ਬੱਚਾ ਨਾ ਹੋਣ ਦਾ ਵੀ ਜਿ਼ਕਰ ਨਹੀ ਕੀਤਾ ਸੀ ਪਰ ਗੇਬੋ ਜੀਤ ਦੇ ਅੰਦਰਲੇ ਨੂੰ ਦਿਲੋਂ ਜਾਣਦੀ ਸੀ । ਪੀਣ ਦੀ ਆਦਤ ਮਾੜੀ ਸੀ ਪਰ ਸੀ ਨਿਰਾ ਜੁਆਕਾਂ ਵਰਗਾ । ਪੰਚਾਇਤ ਹੋਣ ਦਾ ਦਿਨ ਮਿਥਿਆ ਹੋਇਆ ਸੀ । ਗੇਬੋ ਆਪਣੀਆਂ ਹੀ ਤੰਦਾਂ ਵਿੱਚ ਉੁਲਝ ਗਈ ਸੀ । ਗੱਲ ਭਰਾਵਾਂ ਦੇ ਹੱਥ ਚਲੀ ਗਈ ਸੀ । ਉਸਨੂੰ ਪੇਕੇ ਘਰ ਵੀ ਰਾਤ ਨੂੰ ਨੀਂਦ ਨਾ ਆਇਆ ਕਰੇ, ਜਿਸ ਘਰ ਨਾਲ ਉਸ ਨੂੰ ਅੰਤਾਂ ਦਾ ਮੋਹ ਸੀ । ਆਖਿਰ ਪੰਚਾਇਤ ਦਾ ਮਿਥਿਆ ਦਿਨ ਵੀ ਆ ਗਿਆ ।