ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਰਾਮਪੁਰਾ ਤੋਂ ਐਲਾਨੇ ਗਏ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ 26 ਦਸੰਬਰ ਨੂੰ ਚੋਣ ਦਫਤਰ ਦੇ ਉਦਘਾਟਨ ਮੌਕੇ ਰਮਾਇਣ ਦਾ ਅਖੰਡਪਾਠ ਕਰਵਾ ਕੇ ਸਿੱਖਾਂ ਦੀ ਅਰਦਾਸ ਦੀ ਨਕਲ ਵਾਲੀ ਕੀਤੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਪੰਥ ਦਰਦੀ ਸਿੱਖਾਂ ਦੇ ਮਨ ਵਿੱਚ ਰੋਸ ਅਤੇ ਗੁੱਸੇ ਦੀ ਭਾਰੀ ਲਹਿਰ ਦੌੜ ਪਈ ਹੈ। ਕੁਝ ਵੋਟਾਂ ਦੀ ਖਾਤਰ ਮਨਮਤੀ ਅਕਾਲੀ ਆਗੂਆਂ ਵੱਲੋਂ ਤਕਰੀਬਨ ਹਰ ਰੋਜ ਹੀ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਘੋਰ ਕੁਤਾਹੀਆਂ ਵੇਖ ਕੇ ਜ਼ਖ਼ਮੀ ਹੋਈਆਂ ਭਾਵਨਾਵਾਂ ਵਾਲੇ ਵੀਰਾਂ ਵਿੱਚੋਂ ਬਹੁਤਿਆਂ ਵੱਲੋਂ
ਝੋਲੀ ਵਾਲਾ ਕੁੜਤਾ ਪਜਾਮਾ ਬਨਾਮ ਖਾਕੀ ਨੀਕਰ……… ਕੰਡੇ ਦਾ ਕੰਡਾ / ਡਾ ਅਮਰੀਕ ਸਿੰਘ ਕੰਡਾ
ਇੱਕ ਦਰਜੀ ਸੀ । ਉਹ ਬਹੁਤ ਬੜਬੋਲਾ ਸੀ । ਇੱਕ ਰਾਂਝੇ ਨੇ ਉਸ ਨੂੰ ਕਾਲੇ ਰੰਗ ਦਾ ਝੋਲੀ ਵਾਲਾ ਕੁੜਤਾ ਪਜਾਮਾ ਬਨਣਾ ਦੇ ਦਿੱਤਾ । ਦਰਜੀ ਨੇ ਬੋਲਦੇ ਬੋਲਦੇ, ਝੋਲੀ ਵਾਲਾ ਕੁੜਤਾ ਪਜਾਮਾ ਬਣਾਉਂਦੇ ਬਣਾਉਂਦੇ ਝੋਲੀ ਵਾਲੀ ਨੀਕਰ ਬਣਾ ਦਿੱਤੀ ਤੇ ਆਪਣੀ ਗਲਤੀ ਛਪਾਉਣ ਦੀ ਖਾਤਰ ਨੇ ਨੀਕਰ ਦੁਆਲੇ ਖਾਕੀ ਝਾਲਰ ਲਾ ਦਿੱਤੀ । ਝੋਲੀ ਵਾਲੇ ਪਜ਼ਾਮੇ ਕੁਰਤੇ ਵਾਲੇ ਰਾਂਝੇ ਨੇ ਪੁੱਛਿਆ ਇਹ ਕੀ ? ਤਾਂ ਦਰਜੀ ਕਹਿੰਦਾ “ਭਾਈ ਇਸ ਨੀਕਰ ਦੇ ਬਹਤ ਫਾਇਦੇ ਨੇ । ਤੁਸੀਂ ਇਸ ਨੂੰ ਪਾ ਕੇ ਸਵੇਰੇ ਸੈਰ ਤੇ ਜਾ ਸਕਦੇ ਹੋ ।” ਤਾਂ ਅੱਗੋਂ ਰਾਂਝੇ ਨੇ ਕਿਹਾ “ਹੁਣ ਤਾਂ ਠੰਡ ਹੈ ।” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਹੁਣ ਇਸ ਨੂੰ ਟਰੈਕ ਪੈਂਟ ਦੇ ਥੱਲੇ ਪਾ ਕੇ ਸੈਰ ਲਈ ਜਾ ਸਕਦੇ ਹੋ । ਤੁਸੀਂ ਇਸ ਨੂੰ ਘਰ ਨਾਈਟ ਨੀਕਰ ਲਈ ਵੀ ਵਰਤ ਸਕਦੇ ਹੋ ।
ਪਰਦਾ ਫਾਸ਼……… ਮਿੰਨੀ ਕਹਾਣੀ / ਬਲਜਿੰਦਰ ਸਿੰਘ ਬੜੈਚ
ਕਾਲਜ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅੱਜ ਸੁਰਜੀਤ ਕਈ ਮਹੀਨਿਆਂ ਬਾਅਦ ਮਿਲਿਆ ਸੀ। ਜਦੋਂ ਹੱਥ ਮਿਲਾਇਆ ਤਾਂ ਮੈਂ ਦੇਖਿਆ ਉਹ ਤਿੰਨ ਉਂਗਲਾਂ ਵਿੱਚ ਲਾਲ, ਨੀਲਾ, ਕਾਲਾ ਨਗ ਪਾਈ ਫਿਰਦਾ ਸੀ।
ਮੈ ਕਿਹਾ, “ਸੁਰਜੀਤ ਆਹ ਕੀ ਇੰਨੇ ਨਗ ਜਿਹੇ ਪਾਏ ਨੇ?”
ਸੁਰਜੀਤ ਕਹਿੰਦਾ, “ਯਾਰ ਨੌਕਰੀ ਨਹੀਂ ਲਗਦੀ ਸੀ, ਘਰ ‘ਚ ਵੀ ਕਲੇਸ਼ ਜਿਹਾ ਰਹਿੰਦਾ ਤੇ ਵਿਆਹ ਦਾ ਵੀ ਚੱਕਰ ਬਣਦਾ ਨਹੀਂ ਪਿਆ ਸੀ। ਜੋਤਸ਼ੀ ਨੂੰ ਹੱਥ ਦਿਖਾਇਆ ਤਾਂ ਉਹਨੇ ਕਿਹਾ ਨਗ ਪਾ ਲੈ, ਸਾਰੇ ਕੰਮ ਬਣ ਜਾਣਗੇ, ਤਾਂ ਪਾ ਲਏ।”
ਮੈਂ ਸਮਝਾਇਆ, “ਤੂੰ ਪੜ੍ਹਿਆ ਲਿਖਿਆ ਇਨਸਾਨ ਏਂ । ਮਿਹਨਤ ਕਰ, ਇਹਨਾਂ ਵਹਿਮਾਂ
ਸੁਰਜੀਤ ਕਹਿੰਦਾ, “ਯਾਰ ਨੌਕਰੀ ਨਹੀਂ ਲਗਦੀ ਸੀ, ਘਰ ‘ਚ ਵੀ ਕਲੇਸ਼ ਜਿਹਾ ਰਹਿੰਦਾ ਤੇ ਵਿਆਹ ਦਾ ਵੀ ਚੱਕਰ ਬਣਦਾ ਨਹੀਂ ਪਿਆ ਸੀ। ਜੋਤਸ਼ੀ ਨੂੰ ਹੱਥ ਦਿਖਾਇਆ ਤਾਂ ਉਹਨੇ ਕਿਹਾ ਨਗ ਪਾ ਲੈ, ਸਾਰੇ ਕੰਮ ਬਣ ਜਾਣਗੇ, ਤਾਂ ਪਾ ਲਏ।”
ਮੈਂ ਸਮਝਾਇਆ, “ਤੂੰ ਪੜ੍ਹਿਆ ਲਿਖਿਆ ਇਨਸਾਨ ਏਂ । ਮਿਹਨਤ ਕਰ, ਇਹਨਾਂ ਵਹਿਮਾਂ
ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਜੋੜੀ .......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਭੁੱਲਰ
ਬੱਚੇ ਦੀ ਪੈਦਾਇਸ਼ ਦਾ ਸਮਾਂ ਨੇੜੇ ਆਇਆ। ਊਸ਼ਾ ਨੂੰ ਜਣੇਪਾ
ਪੀੜਾਂ ਸੁਰੂ ਹੋਈਆਂ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
‘ਤਿੰਨ ਲੜਕੀਆਂ ਹਨ ਸਿਸਟਰ’ ਊਸ਼ਾ ਨੇ ਉ¤ਤਰ ਦਿੱਤਾ।
‘ਫਿਰ ਅਪਰੇਸਨ ਕਰਵਾ ਲੈਣਾ ਸੀ, ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੀ
ਫਰਕ ਹੈ।’ ਲੇਡੀ ਡਾਕਟਰ ਨੇ ਕਿਹਾ।
‘ਇੱਕ ਪੁੱਤਰ ਤਾਂ ਜਰੂਰ ਹੋਣਾ ਚਾਹੀਦਾ ਹੈ ਸਿਸਟਰ, ਇਸ ਵਾਰ ਤਾਂ ਹੋਵੇਗਾ ਵੀ ਪੁੱਤਰ ਹੀ, ਕਿਉਂਕਿ ਮੇਰੇ ਸਰੀਰ ਵਿੱਚ ਪਹਿਲੇ
ਜਾਪਿਆਂ ਨਾਲੋਂ ਕੁਝ ਤਬਦੀਲੀ ਨਜਰ ਆ ਰਹੀ ਹੈ, ਖੁਸ਼ੀ
ਜਿਹੀ ਨਾਲ ਊਸ਼ਾ ਨੇ ਉ¤ਤਰ
ਦਿੱਤਾ।
ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ
ਦਿਓ ਸੁਨੇਹਾ ਜਨ ਨੂੰ ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ ਵਰਗੇ ਕੋਮਲ ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ ਬਿਨਾਂ ਬਗੀਚਾ ਵੀ ਕਦੇ ਸੋਹੇ ਨਾ,
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਹਰ ਕਾਮੇ ਦੇ ਜੀਅ ਨੂੰ ਮਿਲਦੀ ਹੋਵੇ ਰੋਟੀ,
ਗਰੀਬ ਦੀ ਮੋਤ ਕਦੇ ਨਾ ਉਸਦੀ ਭੁੱਖ ਹੋਵੇ।
ਗਰੀਬ ਦੀ ਮੋਤ ਕਦੇ ਨਾ ਉਸਦੀ ਭੁੱਖ ਹੋਵੇ।
ਡਬਲਯੂ ਡਬਲਯੂ ਈ – ਸਚਾਈ ਦੀ ਕਸੌਟੀ ਤੇ.......... ਲੇਖ / ਰਿਸ਼ੀ ਗੁਲਾਟੀ
“ਦ ਗਰੇਟ ਖਲੀ” ਉਰਫ਼ ਦਲੀਪ ਸਿੰਘ ਦੇ ਡਬਲਯੂ ਡਬਲਯੂ ਈ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਦਾ ਕਰੇਜ਼ ਹਰ ਉਮਰ ਵਰਗ ਦੇ ਨੌਜਵਾਨਾਂ ਦੇ ਦਿਲੋ ਦਿਮਾਗ ਤੇ ਬਹੁਤ ਬੁਰੀ ਤਰਾਂ ਹਾਵੀ ਹੋ ਚੁੱਕਾ ਹੈ । ਜਦ ਵੀ ਕਦੀ ਖਲੀ ਦਾ ਮੈਚ ਹੁੰਦਾ ਹੈ ਉਸਦੇ ਪ੍ਰਸ਼ੰਸਕ ਆਪੋ ਆਪਣੀ ਸ਼ਰਧਾ ਮੁਤਾਬਿਕ ਹਵਨ, ਯੱਗ, ਵਰਤ ਆਦਿ ਸ਼ੁਰੂ ਕਰ ਦਿੰਦੇ ਹਨ । ਸਭ ਇਹੀ ਉਮੀਦ ਕਰਦੇ ਹਨ ਕਿ ਦਿਓ ਕੱਦ ਕਾਠੀ ਵਾਲਾ ਖਲੀ ਸਾਹਮਣੇ ਪਹਿਲਵਾਨ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਵੇ ਪਰ ਆਪਣੇ ਤੋਂ ਬਹੁਤ ਹਲਕੇ ਤੇ ਫੁਰਤੀਲੇ “ਦੁਸ਼ਮਣ” ਤੋਂ ਮਾਤ ਖਾਂਦਾ ਵੇਖਕੇ ਸਭ ਪ੍ਰਸ਼ੰਸਕ ਤਿਲਮਿਲਾ ਜਾਂਦੇ ਹਨ । ਉਸਦੀ ਹਾਰ ਨੂੰ ਸਾਜਿਸ਼ ਜਾਂ ਧੋਖਾਧੜੀ ਦਾ ਨਾਮ ਦੇ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ । ਉਸਦੀ ਹਾਰ ਫਿਨਲੇ ਹੱਥੋਂ ਹੋਈ ਹੋਵੇ ਜਾਂ ਕੇਨ ਹੱਥੋਂ, ਮੁਕਾਬਲਾ ਚਾਹੇ “ਨੋ ਵੇਅ ਆਊਟ” ਹਾਰਿਆ ਹੋਵੇ ਜਾਂ “ਰੈਸਲ ਮੇਨੀਆ”, ਉਸਦੀ ਹਰ ਹਾਰ ਨੂੰ ਸਾਜਿਸ਼ ਦਾ ਨਾਮ ਦੇ ਕੇ ਪ੍ਰਚਾਰਿਤ ਕੀਤਾ ਜਾਂਦਾ ਹੈ ਤੇ ਹਮਦਰਦੀ ਬਟੋਰੀ ਜਾਂਦੀ ਹੈ । ਕੋਈ ਟੀਵੀ ਚੈਨਲ ਉਸਨੂੰ ਹਨੂੰਮਾਨ ਦਾ ਭਗਤ ਕਹਿੰਦਾ ਹੈ ਤੇ ਕੋਈ ਉਸਦੀ ਤੁਲਨਾਂ ਭਗਵਾਨ ਦੇ ਅਵਤਾਰ ਨਾਲ ਕਰਦਾ ਹੈ । ਟੀਵੀ ਚੈਨਲ ਤੇ ਕਦੇ ਕੋਈ ਜੋਤਸ਼ੀ ਉਸਨੂੰ ਨਗ ਪਾਉਣ ਜਾਂ ਨਾਮ ਬਦਲਣ ਦੀ ਸਲਾਹ ਦਿੰਦਾ ਹੈ ਤੇ ਕਦੀ ਕੋਈ ਬਾਬਾ ਉਸਨੂੰ ਕਪਾਲ ਭਾਰਤੀ ਤੇ ਪ੍ਰਾਣਾਯਾਮ ਕਰਨ ਦੀ । ਕੋਈ ਚੈਨਲ ਉਸਨੂੰ ਅੰਗ੍ਰੇਜ਼ੀ ਸਿੱਖਣ ਦੀ ਸਲਾਹ ਦਿੰਦਾ ਹੈ ਤੇ ਕੋਈ ਚੁਸਤੀ ਚਲਾਕੀ ਸਿੱਖਣ ਜਾਂ ਮੈਚ ਦੌਰਾਨ ਲੇਡੀ ਪਾਰਟਨਰ ਰੱਖਣ ਦੀ । ਪਰ ਕੀ ਇਹ ਸਭ ਕੁਝ ਕਰਕੇ ਖਲੀ ਮੈਚ ਜਿੱਤਣ ਲੱਗ ਜਾਏਗਾ ? ਸ਼ਾਇਦ ਨਹੀਂ । ਕਿਉਂਕਿ ਅਜਿਹਾ ਕਰਕੇ ਅਸੀਂ ਖਲੀ ਪ੍ਰਤੀ ਆਪਣੇ ਪਿਆਰ ਜਾਂ ਭਾਵੁਕਤਾ ਦਾ ਪ੍ਰਦਰਸ਼ਨ ਹੀ ਕਰ ਸਕਦੇ ਹਾਂ, ਪਰ ਅਸਲੀਅਤ ਵਿੱਚ ਅਜਿਹੇ ਕਰਮ-ਕਾਂਡਾਂ ਜਾਂ ਸਲਾਹਾਂ ਨਾਲ ਖਲੀ ਜਾਂ ਡਬਲਯੂ ਡਬਲਯੂ ਈ ਦੇ ਕਿਸੇ ਵੀ ਪਹਿਲਵਾਨ ਦੀ ਸਿਹਤ ਤੇ ਕੋਈ ਅਸਰ ਨਹੀਂ ਪਵੇਗਾ । ਅਸਲ ਵਿੱਚ ਸਾਨੂੰ ਡਬਲਯੂ ਡਬਲਯੂ ਈ ਦੀ ਅਸਲੀਅਤ ਦਾ ਗਿਆਨ ਹੀ ਨਹੀਂ ਹੈ, ਸੋ ਅਸੀਂ ਅਜਿਹੇ ਉਪਕਰਮ ਕਰਕੇ ਉਸਦੀ ਸਫ਼ਲਤਾ ਦੀ ਕਾਮਨਾਂ ਕਰਦੇ ਹਾਂ । ਜਿੱਥੋਂ ਤੱਕ ਖਲੀ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦਾ ਸਵਾਲ ਹੈ, ਹਰ ਕੋਈ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਸਸਤੀ ਸ਼ੋਹਰਤ ਖੱਟਣ ਦੀ ਫਿਰਾਕ ਵਿੱਚ ਵਿਅਸਤ ਮਹਿਸੂਸ ਹੁੰਦਾ ਹੈ । ਟੀਵੀ ਚੈਨਲਾਂ ਤੇ ਉਸਦੇ ਆਪੂੰ ਬਣੇ ਕਈ ਕੋਚਾਂ ਨੇ ਇੰਟਰਵਿਊ ਦਿੱਤੀਆਂ, ਜੋ ਕਿ ਉਸ ਨਾਲ ਵੇਟ ਟ੍ਰੇਨਿੰਗ ਕਰਦੇ ਹੁੰਦੇ ਸਨ । ਜਲੰਧਰ ਦੇ ਇੱਕ ਹੈਲਥ ਕਲੱਬ ਦੇ ਕੋਚ ਨੇ ਵੀ ਛੋਟੇ ਪਰਦੇ ਤੇ ਆਪਣੇ ਆਪ ਨੂੰ ਖਲੀ ਦਾ ਕੋਚ ਦੱਸਦੇ ਹੋਏ ਉਸਦੀ ਖੁਰਾਕ ਤੇ ਕਸਰਤ ਆਦਿ ਬਾਰੇ ਚਰਚਾ ਕੀਤੀ, ਜਦ ਕਿ ਜਿਸ ਸਮੇਂ ਖਲੀ ਬਾਡੀ ਬਿਲਡਿੰਗ ਕਰਦਾ ਸੀ, ਉਸ ਸਮੇਂ ਇਹ ਹੈਲਥ ਕਲੱਬ ਦਾ ਨਾਮੋ ਨਿਸ਼ਾਨ ਨਹੀਂ ਸੀ ।
Subscribe to:
Posts (Atom)