ਬਿਜਲੀ ਦੇ ਕੱਟ……… ਗੀਤ / ਅਰਸ਼ਦੀਪ ਸਿੰਘ ਬੜਿੰਗ

ਮਹਿੰਗੇ ਭਾਅ ਜੱਟਾਂ ਨੇ ਝੋਨਾ ਲਗਵਾ ਲਿਆ
ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ
ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ
ਆਸ ਨਾਲੋ ਹੋਈ ਬਾਰਿਸ਼ ਘੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ
ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ
ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ
ਜੱਟ ਆਟੇ ਵਾਲੀ ਚੱਕੀ ਵਿੱਚ ਗਿਆ ਪਿਸ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ
ਠੇਕੇ ਵਾਲਿਆਂ ਦੀ ਜਾਨ ਕਸੂਤੀ ਵਿੱਚ ਫਸ ਗਈ
ਯੂਰੀਆ ਖਾਦ ਵੀ ਅਸਮਾਨੀ ਚੜ੍ਹੀ ਪਈ ਏ
ਉਤੋ ਐਤਕੀਂ ਰੇਟ ਪੈਟਰੌਲ ਦੇ ਗਏ ਵੱਧ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਅਰਸ਼ ਬਰਨਾਲੇ ਵਾਲਿਆ ਝੋਨਾ ਲਾਉਣਾ ਛੱਡਣਾ ਪਊ
ਝੋਨੇ ਦੀ ਥਾਂ ਬਦਲਵੀਂ ਫਸਲ ਦਾ ਹੱਲ ਲੱਭਣਾ ਪਊ
ਬਿਜਲੀ ਦੀ ਥੋੜ੍ਹ ਕਈਆਂ ਦਾ ਝੋਨਾ ਗਿਆ ਸੁੱਕ ਜੀ
ਤਾਂਹੀਓ ਸੜਕਾਂ ‘ਤੇ ਉਤਰ ਆਇਆ ਜੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ…

****

No comments: