ਰੁੱਖੀ ਮਿਸੀ ਖਾਇ ਕੈ ਠੰਢਾ ਪਾਣੀ ਪੀਉ।।
ਫ਼ਰੀਦਾ ਦੇਖ ਪਰਾਈ ਚੋਪੜੀ ਨ ਤਰਸਾਏ ਜੀਉ।।
--ਸ਼ੇਖ਼ ਫ਼ਰੀਦ ਜੀ
ਮੈਲਬੋਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਣਨ ਲੱਗੀ.......... ਲੇਖ / ਮਿੰਟੂ ਬਰਾੜ
ਜਿਸ ਗਲ ਦਾ ਡਰ ਸੀ ਅਖੀਰ ਉਹੀ ਹੋਣੀ ਸ਼ੁਰੂ ਹੋ ਗਈ ਹੈ।ਪਿਛਲੇ ਦਿਨੀਂ ਆਸਟ੍ਰੇਲੀਆ ਚ ਵਿਦਿਆਰਥੀਆਂ ਨਾਲ ਵਾਪਰੇ ਹਾਦਸਿਆਂ ਨੂੰ ਜੋ ਰੰਗਤ ਦੇ ਕੇ ਸਾਡੇ ਮੀਡੀਆ ਤੇ ਕੁੱਝ ਇੱਕ ਮੌਕਾ ਪ੍ਰਸਤ ਲੋਕਾਂ ਨੇ ਜੋ ਪੁੰਨ ਦਾ ਕੰਮ ਕਰਨ ਦੀ ਕੋਸ਼ਸ਼ ਕੀਤੀ ਸੀ ਅਜ ਉਸ ਪੁੰਨ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ।ਬਸ ਫ਼ਰਕ ਇੰਨਾ ਕੁ ਹੈ ਕਿ ਇਹ ਫਲ ਮੀਡੀਆ ਤੇ ਇਹਨਾਂ ਅਖਾਉਤੀਆਂ ਦੀ ਬਜਾਏ ਨਾ ਸਮਝ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।ਉਸ ਵਕਤ ਵੀ ਸਾਡੇ ਬਹੁਤ ਸਾਰੇ ਉਮਰ ਭੋਗ ਚੁੱਕੇ ਬੁੱਧੀਜੀਵੀਆਂ ਨੇ ਆਪਣੇ ਤਜਰਬੇ ਦੇ ਆਧਾਰ ਤੇ ਸਹੀ ਸੇਧ ਦੇਣ ਦੀ ਕੋਸ਼ਸ਼ ਕੀਤੀ ਸੀ ਪਰ ਕੁੱਝ ਇੱਕ ਲੋਕਾਂ ਨੇ ਇਹਨਾਂ ਦੀ ਗਲ ਨੂੰ ਆਮ ਆਦਮੀ ਤਕ ਨਹੀਂ ਪਹੁੰਚਣ ਦਿਤੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਸ ਸੰਵੇਦਨਸ਼ੀਲ ਮਸਲੇ ਨੂੰ ਸ਼ਾਂਤੀ ਨਾਲ ਨਜਿੱਠ ਲਿਆ ਜਾਵੇ।ਇਹਨਾਂ ਲੋਕਾਂ ਸਾਡੇ ਸਟੂਡੈਂਟਾਂ ਦੀ ਜੋਸ਼ ਨਾਲ ਭਰੀ ਜਵਾਨੀ ਨੂੰ ਵਰਤਣ ਦੀ ਕੋਸ਼ਸ਼ ਕੀਤੀ ਤੇ ਉਹ ਇਸ ਵਿੱਚ ਕਾਮਯਾਬ ਵੀ ਹੋਏ ਕਿਉਂਕਿ ਜਵਾਨੀ ਦੀ ਉਮਰ ਹੁੰਦੀ ਹੀ ਇਸ ਤਰ੍ਹਾਂ ਦੀ ਹੈ ਕਿ ਉਸ ਨੂੰ ਸ਼ਾਂਤੀ ਘੱਟ ਹੀ ਪਸੰਦ ਆਉਂਦੀ ਹੈ ਸੋ ਹੁਣ ਫਲ ਮਿਲ ਰਿਹਾ ਹੈ। ਭਾਵੇਂ ਇਹ ਫਲ ਹੈ ਕੋੜਾ ਹੀ ਪਰ “ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਵੱਢਣਾ ਪਉ” ਪਰ ਅਫ਼ਸੋਸ ਇਸ ਗਲ ਦਾ ਹੈ ਕਿ ਕਸੂਰ ਮੁੱਠੀ ਭਰ ਲੋਕਾਂ ਦਾ ਤੇ ਹੁਣ ਭੁਗਤਣਗੇ ਲੱਖਾਂ ਬੇਕਸੂਰ ਵਿਦਿਆਰਥੀ ਤੇ ਉਹਨਾਂ ਦੇ ਬੇਬਸ ਮਾਪੇ।
ਮੀਡੀਆ ਨੂੰ ਤਾਂ ਮੈਂ ਉਂਝ ਹੀ ਬੁਰਾ ਭਲਾ ਕਹੀ ਜਾਂਦਾ ਹਾਂ।ਉਹਨਾਂ ਦਾ ਕੀ ਕਸੂਰ ਇਹ ਤਾਂ ਉਹਨਾਂ ਦਾ ਕਾਰੋਬਾਰ ਹੈ ਜੇ "ਡੱਬੂ ਅੱਗ ਨਾ ਲਾਊ ਤਾਂ ਕੰਧ ਉਂਤੇ ਬੈਠ ਕੇ ਕੀ ਸਵਾਹ ਦੇਖੂ" ਸੋ ਉਹਨਾਂ ਵਿਚਾਰਿਆਂ ਤਾਂ ਆਪਣੇ ਕੰਮ ਨੂੰ ਬਖ਼ੂਬੀ ਅੰਜਾਮ ਦਿਤਾ, ਚੰਗੇ-ਮਾੜੇ ਨਤੀਜਿਆਂ ਬਾਰੇ ਸੋਚਣਾ ਤਾਂ ਵਿਦਿਆਰਥੀਆਂ ਦਾ ਕੰਮ ਸੀ।ਇਥੇ ਮੈਂ ਦਸ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਮੀਡੀਆ ਦਾ ਵੈਰੀ ਨਹੀਂ ਸਗੋਂ ਮੈਂ ਵੀ ਇਸ ਦਾ ਅੰਗ ਹਾਂ।ਬਸ ਤੁਸੀ ਇੰਜ ਕਹਿ ਸਕਦੇ ਹੋ ਕਿ ਹਰ ਇਕ ਥਾਂ ਤੇ ਗੱਦਾਰ ਹੁੰਦੇ ਹਨ ਸੋ ਇਥੇ ਇਹ ਭੂਮਿਕਾ ਮੈਂ ਨਿਭਾ ਰਿਹਾ ਹਾਂ।ਪਰ ਪਤਾ ਨਹੀਂ ਕਿਉਂ ਗ਼ੱਦਾਰੀ ਕਰਨ ਚ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ।ਇਥੇ ਮੈਂ ਆਪਣੇ ਆਪ ਨੂੰ ਗੱਦਾਰ ਲਿਖ ਕੇ ਕੋਈ ਮੱਲ ਨਹੀਂ ਮਾਰ ਰਿਹਾ ਹਾਂ।ਪਰ ਕੀ ਕਰਾ ਜਦੋਂ ਇਕ ਮੀਡੀਆ ਵਾਲੇ ਨੇ ਮੈਨੂੰ ਇਹ ਅਹੁਦਾ ਮੇਰੇ ਪਿਛਲੇ ਲੇਖ “ਆਸਟ੍ਰੇਲੀਆ ਚ ਵਿਦਿਆਰਥੀਆਂ ਤੇ ਹੋ ਰਹੇ ਹਮਲੇ ਪਿਛਲਾ ਸੱਚ” ਤੋਂ ਬਾਅਦ ਦਿਤਾ ਤਾਂ ਇਕ ਬਾਰ ਤਾਂ ਮੈਂ ਸੋਚਣ ਤੇ ਮਜਬੂਰ ਹੋ ਗਿਆ ਸੀ ਕਿ ਵਾਕਿਆ ਹੀ ਮੈਂ ਗੱਦਾਰ ਹਾਂ? ਪਰ ਅਗਲੇ ਹੀ ਪਲ ਮੇਰੀ ਆਤਮਾ ਨੇ ਮੈਨੂੰ ਝੰਜੋੜਿਆ ਕਿ ਜੇ ਗ਼ਲਤ ਰਸਤੇ ਜਾਂਦੇ ਨੂੰ ਰਸਤਾ ਦਿਖਾਉਣਾ ਤੇ ਲੱਖਾਂ ਬੇਕਸੂਰ ਮਾਪਿਆ ਦੇ ਅਰਮਾਨਾਂ ਨੂੰ ਪੂਰਾ ਕਰਨ ਚ ਮਦਦ ਕਰਨ ਨੂੰ ਗ਼ੱਦਾਰੀ ਕਹਿੰਦੇ ਹਨ ਤਾਂ ਇਹ ਗ਼ੱਦਾਰੀ ਮੈਂ ਸਾਰੀ ਉਮਰ ਕਰਨ ਨੂੰ ਤਿਆਰ ਹਾਂ।ਮੈਂ ਇਥੇ ਸੰਖੇਪ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਉਂਤੇ ਹਮਲਿਆਂ ਦੀ ਅੱਗ ਬਲ ਰਹੀ ਸੀ ਤਾਂ ਸਾਡੇ ਤਕਰੀਬਨ ਸਾਰੇ ਟੀ.ਵੀ. ਚੈਨਲ ਇਸ ਅੱਗ ਤੇ ਨਸਲਵਾਦ ਦਾ ਤੇਲ ਪਾ-ਪਾ ਕੇ ਸੇਕ ਰਹੇ ਸਨ।ਪਹਿਲਾਂ ਤਾਂ ਮੈਂ ਉਹ ਲੇਖ ਲਿਖਿਆ ਉਸ ਨੂੰ ਲੋਕਾਂ ਬਹੁਤ ਹੁੰਗਾਰਾ ਦਿਤਾ ਤੇ ਮੇਰੀ ਆਸ ਦੇ ਉਲਟ ਸਿਰਫ਼ ਇਕ ਫ਼ੋਨ ਕਾਲ ਨੂੰ ਛੱਡ ਕੇ ਦੁਨੀਆ ਭਰ ਤੋਂ ਮੈਨੂੰ ਹੱਲਾਸ਼ੇਰੀ ਮਿਲੀ ਤੇ ਸ਼ਾਇਦ ਹੀ ਕੋਈ ਇਹੋ ਜਿਹਾ ਪੰਜਾਬੀ ਅਖ਼ਬਾਰ ਜਾ ਸਾਈਟ ਹੋਵੇਗੀ ਜਿੱਥੇ ਇਹ ਛਪਿਆ ਨਾ ਹੋਵੇ।ਇਥੋਂ ਤਕ ਕਿ ਇਹ ਲੇਖ ਇੰਡੀਆ ਵਿੱਚ ਚੌਦਾਂ ਭਾਸ਼ਾਵਾਂ ਵਿੱਚ ਛਪਿਆ ਤੇ ਇਸੇ ਹੱਲਾਸ਼ੇਰੀ ਨਾਲ ਮੇਰੇ ਅੰਦਰ ਹੋਰ ਹੌਸਲਾ ਆ ਗਿਆ ਤੇ ਮੈਂ ਮਿਲਾ ਲਿਆ ਇਕ ਨਿਊਜ਼ ਚੈਨਲ ਨੂੰ ਫ਼ੋਨ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀ ਕਿਉਂ ਨਹੀਂ ਸਾਨੂੰ ਆਰਾਮ ਨਾਲ ਰਹਿਣ ਦਿੰਦੇ ,ਤੁਹਾਨੂੰ ਵੀ ਪਤਾ ਹੈ ਕਿ ਆਸਟ੍ਰੇਲੀਆ ਚ ਅੱਗ ਧੁਖ ਰਹੀ ਹੈ ਕਿਉਂ ਬਾਰ-ਬਾਰ ਬੇਤੁਕੀਆਂ ਖ਼ਬਰਾਂ ਦਿਖਾ ਕੇ ਤੇਲ ਪਾ ਰਹੇ ਹੋ ਤਾਂ ਅੱਗੋਂ ਮਹਾਸ਼ਾ ਕਹਿੰਦੇ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸਲੀ ਗਲ ਕੀ ਹੈ ਪਰ ਅਸੀਂ ਤਾਂ ਉਹ ਹੀ ਦਿਖਾਉਣਾ ਹੈ ਜੋ ਪਬਲਿਕ ਪਸੰਦ ਕਰਦੀ ਹੈ ਸਾਨੂੰ ਸੱਚ ਝੂਠ ਨਾਲ ਕੋਈ ਮਤਲਬ ਨਹੀਂ।ਇੰਨਾ ਸੁਣਦਿਆਂ ਸਾਰ ਹੀ ਮੈਂ ਉਸ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਣ ਲਗ ਪਿਆ ਤਾਂ ਸਾਹਿਬ ਕਹਿੰਦੇ ਸਾਡਾ ਮੀਡੀਆ ਤਾਂ ਹੀ ਤਾਂ ਤਰੱਕੀ ਨਹੀਂ ਕਰ ਰਿਹਾ ਕਿਉਂਕਿ ਤੇਰੇ ਜਿਹੇ ਗੱਦਾਰ ਇਸ ਵਿੱਚ ਆ ਗਏ ਹਨ।ਚਲੋ ਇਸ ਵਾਰਤਾਲਾਪ ਦਾ ਜੋ ਵੀ ਅੰਤ ਹੋਇਆ ਪਰ ਅਗਲੇ ਕੁੱਝ ਕੁ ਮਿੰਟਾਂ ਬਾਅਦ ਉਸ ਚੈਨਲ ਤੇ ਇਕ ਕੈਂਪਸ਼ਨ ਬਾਰ ਬਾਰ ਚੱਲ ਰਿਹਾ ਸੀ ਜੇ ਤੁਸੀ ਆਸਟ੍ਰੇਲੀਆ ਜਾ ਰਹੇ ਹੋ ਤਾਂ ਉਥੋਂ ਦੇ ਕਾਇਦੇ ਕਾਨੂੰਨ ਤੇ ਰਹਿਣ ਸਹਿਣ ਦਾ ਢੰਗ ਜਰੂਰ ਸਿੱਖ ਕੇ ਜਾਓ।ਲੱਗਦਾ ਆਪਣੇ ਵਿਸ਼ੇ ਤੋਂ ਭੜਕ ਗਿਆ ਹਾਂ ਆਖਿਰ ਕਲਯੁਗੀ ਇਨਸਾਨ ਹਾਂ ਭਾਵੁਕਤਾ ਚ ਬਹਿ ਗਿਆ ਸੀ ।
ਅੱਜ ਅਸਲੀ ਮੁੱਦਾ ਇਹ ਹੈ ਕਿ ਸਾਨੂੰ ਡਰ ਕਿਸ ਗਲ ਦਾ ਸੀ ਤੇ ਉਹ ਹੁਣ ਕਿੰਜ ਅਮਲੀ ਰੂਪ ਵਿੱਚ ਆਉਣੀ ਸ਼ੁਰੂ ਹੋ ਗਈ ਹੈ? ਜਦੋਂ ਵਿਦਿਆਰਥੀਆਂ ਤੇ ਹਮਲੇ ਹੋ ਰਹੇ ਸਨ ਤਾਂ ਹਰ ਇਕ ਦੀ ਹਮਦਰਦੀ ਸਾਡੇ ਨਾਲ ਸੀ ਕਿਉਂਕਿ ਇਹ ਬਹੁਤ ਹੀ ਮੰਦਭਾਗਾ ਹੋ ਰਿਹਾ ਸੀ ਤੇ ਬੱਸ ਇਸ ਭਖਦੇ ਮਸਲੇ ਨੂੰ ਕੁੱਝ ਕੁ ਲੋਕਾਂ ਨੇ ਨਸਲੀ ਰੂਪ ਦੇਣ ਤੇ ਲੱਕ ਬੰਨ੍ਹ ਲਿਆ।ਭਾਵੇਂ ਅਸੀਂ ਪੂਰਨ ਰੂਪ ਵਿੱਚ ਇਸ ਗਲ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਇਹ ਪੂਰਨ ਰੂਪ ਵਿੱਚ ਨਸਲੀ ਵੀ ਨਹੀਂ ਸਨ ਤੇ ਜ਼ਿਆਦਾਤਰ ਹਮਲੇ ਨਸ਼ੇਈ ਕਿਸਮ ਦੇ ਲੋਕਾਂ ਵੱਲੋਂ ਕੀਤੇ ਗਏ ਸਨ ਸੋ ਇਸ ਨੂੰ ਰੋਕਣ ਦਾ ਫਰਜ਼ ਆਸਟ੍ਰੇਲੀਆ ਗੌਰਮਿੰਟ ਦਾ ਸੀ ਤੇ ਸਾਡਾ ਫਰਜ਼ ਸੀ ਇਸ ਗਲ ਨੂੰ ਸਰਕਾਰ ਤਕ ਪਹੁੰਚਾਉਣਾ।ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ।ਪਰ ਇਸ ਕੰਮ ਲਈ ਜੋ ਰਾਹ ਆਪਾਂ ਚੁਣਿਆ ਕਿ ਉਹ ਸਹੀ ਸੀ?ਚਲੋ ਰੋਸ ਕਰਨਾ ਵੀ ਆਪਣਾ ਹੱਕ ਬਣਦਾ ਹੈ ਪਰ ਕੀ ਇਸ ਮੁਲਕ ਦੇ ਮਹੌਲ ਮੁਤਾਬਿਕ ਆਮ ਜਨਤਾ ਦੇ ਕੰਮਾਂ-ਕਾਰਾਂ ਚ ਵਿਘਨ ਪਾਉਣਾ,ਸਰਕਾਰੀ ਤੇ ਗ਼ੈਰਸਰਕਾਰੀ ਜਾਇਦਾਦ ਦਾ ਨੁਕਸਾਨ ਕਰਨਾ ਆਦਿ ਕੀ ਜਾਇਜ਼ ਸੀ ?ਡਿਪਲੋਮੈਟਿਕ ਪੱਧਰ ਤੇ ਗੱਲਬਾਤ ਹੋ ਰਹੀ ਸੀ ਤੇ ਇੰਡੀਆ ਦੀ ਸਰਕਾਰ ਆਪਣਾ ਦਬਾਅ ਬਣਾ ਰਹੀ ਸੀ ਪਰ ਇਹਨਾਂ ਗੱਲਾਂ ਤੇ ਸਵਰ ਨਾ ਕੀਤਾ ਗਿਆ ਤੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਥਾਂ ਗ਼ਲਤ ਰਸਤਾ ਚੁਣ ਲਿਆ ਜਿਸ ਦੀ ਇਸ ਮੁਲਕ ਚ ਕੋਈ ਲੋੜ ਨਹੀਂ ਸੀ।ਜੋਸ਼ ਵਿੱਚ ਆ ਕੇ 1859 ਵਿੱਚ ਬਣੇ ਫਿਲਇੰਡਰ ਰੇਲਵੇ ਸਟੇਸ਼ਨ ਦੀ ਇਤਿਹਾਸਿਕ ਇਮਾਰਤ ਉੱਤੇ ਆਸਟ੍ਰੇਲੀਆ ਦੇ ਝੰਡੇ ਦੀ ਥਾਂ ਇੰਡੀਆ ਦਾ ਝੰਡਾ ਲਹਿਰਾ ਦਿਤਾ ਅਤੇ ਸ਼ੀਸ਼ੇ ਭੰਨ ਦਿੱਤੇ ਇਹ ਤਾਂ ਸ਼ੁਕਰ ਹੈ ਕਿ ਇਥੇ ਇਸ ਗਲ ਦਾ ਜਿਆਦਾ ਫ਼ਰਕ ਨਹੀਂ ਕਿਉਂਕਿ ਇਥੋਂ ਦੇ ਕਲਚਰ ਵਿੱਚ ਇਹ ਲੋਕ ਆਪ ਹੀ ਝੰਡੇ ਦੀਆ ਕੱਛਾਂ ਸਮਾ ਕੇ ਪਾਈ ਫਿਰਦੇ ਹਨ ਤੇ ਜੇ ਇਹੀ ਇੰਡੀਆ ਚ ਇੰਡੀਆ ਦੇ ਝੰਡੇ ਨਾਲ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਗਲ ਕਿਥੇ ਜਾ ਕੇ ਮੁੱਕਣੀ ਸੀ।ਹੁਣ ਮੈਲਬੋਰਨ ਵਿੱਚ ਭੰਨੇ ਸ਼ੀਸ਼ੇ ਦਾ ਕਚ ਸਾਰੇ ਆਸਟ੍ਰੇਲੀਆ ਵਿੱਚ ਖਿੱਲਰ ਗਿਆ ਲੱਗਦਾ ਹੈ ਤੇ ਹੁਣ ਵਿਦਿਆਰਥੀਆਂ ਵੱਲੋਂ ਪੁੱਟੇ ਹਰ ਕਦਮ ਚ ਇਸ ਦੀ ਰੜਕ ਪੈਣੀ ਸ਼ੁਰੂ ਹੋ ਚੁੱਕੀ ਹੈ।
ਮੈਲਬੋਰਨ ਰੈਲੀ ਵਿੱਚ ਸ਼ੀਸ਼ੇ ਤੇ ਪੱਥਰ ਮਾਰਨ ਵਾਲੇ ਨੇ ਉਹ ਪੱਥਰ ਸ਼ੀਸ਼ੇ ਤੇ ਨਹੀਂ ਸੀ ਮਾਰਿਆ ਉਹ ਤਾਂ ਉਸ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਤੇ ਮਾਰਿਆ ਸੀ।ਬਸ ਇਹੀ ਗਲ ਇਥੇ ਸਮਝ ਨਹੀਂ ਆਉਂਦੀ ਕਿ ਜੋ ਮੁਲਕ ਸੌਰੀ,ਥੈਂਕ ਯੂ ਅਤੇ ਐਂਕਸਕਿਊਜ਼ ਮੀ ਪਲੀਜ਼ ਤੇ ਚਲਦਾ ਹੋਵੇ ਉਂਥੇ ਭੰਨ-ਤੋੜ ਦੀ ਕੀ ਨੌਬਤ ਆ ਗਈ ਸੀ? ਸ਼ਾਇਦ ਇਹਨਾਂ ਸੋਚਿਆ ਕਿ ਸ਼ੀਸ਼ੇ ਫੁੱਟਣ ਦੀ ਗੂੰਜ ਨਾਲ ਆਸਟ੍ਰੇਲੀਆ ਦੀ ਸਰਕਾਰ ਛੇਤੀ ਜਾਗ ਪਵੇਗੀ। ਪਰ ਉਸ ਵਕਤ ਗੋਰਿਆ ਸਿਰਫ਼ ਇਕ ਹੀ ਗਲ ਕਹੀ ਸੀ ਕਿ ਸਾਡੀ ਸਦੀਆਂ ਪੁਰਾਣੀ ਇਮਾਰਤ ਨਾਲ ਦੁਰਵਿਹਾਰ ਹੋਣ ਨਾਲ ਦਿਲ ਦੁਖਿਆ ਹੈ ਤੇ ਉਸੇ ਵਕਤ ਹੀ ਆਸਟ੍ਰੇਲੀਆ ਚ ਪੁਰਾਣੇ ਰਹਿ ਰਹੇ ਬੰਦਿਆ ਦੇ ਸਮਝ ਵਿੱਚ ਇਹ ਗਲ ਆ ਗਈ ਸੀ ਕਿ ਹੁਣ ਕੀ ਹੋਣ ਵਾਲਾ ਹੈ ਕਿਉਂਕਿ ਉਹਨਾਂ ਦਾ ਤਜਰਬਾ ਕਹਿੰਦਾ ਸੀ ਕਿ ਇਥੋਂ ਦੀਆਂ ਸਰਕਾਰਾਂ ਰੌਲਾ ਪਾਉਣ ਦੀ ਥਾਂ ਤੇ ਨਤੀਜੇ ਦੇਣ ਚ ਵਿਸ਼ਵਾਸ ਕਰਦੀਆਂ ਹਨ।ਸ਼ੀਸ਼ੇ ਫੁੱਟਣ ਦੀ ਉਹ ਗੂੰਜ ਨੇ ਗੋਰਿਆ ਦਾ ਤਾਂ ਇਕੱਲਾ ਦਿਲ ਹੀ ਦੁਖਾਇਆ ਸੀ ਪਰ ਸਾਡੇ ਲੱਖਾਂ ਬੇਕਸੂਰ ਵਿਦਿਆਰਥੀਆਂ ਦਾ ਪਤਾ ਨਹੀਂ ਹੁਣ ਕੀ ਕੀ ਦੁਖਾਊ?ਹੁਣ ਤਾਂ ਇੰਝ ਲਗ ਰਿਹਾ ਹੈ ਕਿ “ਬਹੁਤਾ ਖਾਂਦੀ ਥੋੜ੍ਹੇ ਤੋਂ ਵੀ ਜਾਂਦੀ”ਵਾਲੀ ਗਲ ਹੋਣ ਵਾਲੀ ਹੈ।
ਆਸਟ੍ਰੇਲੀਆ ਸਰਕਾਰ ਨੇ ਚੂੜੀਆਂ ਕਸਣੀਆਂ ਸ਼ੁਰੂ ਕਰ ਦਿੱਤੀ ਹਨ ਤੇ ਹੋਲੀ ਹੋਲੀ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲਗ ਗਏ ਹਨ।ਹਰ ਇਕ ਜੋੜ ਤੋੜ ਲਾ ਰਿਹਾ ਹੈ ਕਿ ਉਸ ਦਾ ਅਸਲੀ ਮਕਸਦ ਆਸਟ੍ਰੇਲੀਆ ਵਿੱਚ ਪੱਕਾ ਹੋਣਾ, ਹੁਣ ਕਿਵੇਂ ਪੂਰਾ ਹੋਵੇਗਾ?ਕਿਉਂਕਿ ਸਰਕਾਰ ਨੇ ਕੁੱਝ ਇੱਕ ਕੋਰਸਾਂ ਵਿੱਚ ਪੱਕਾ ਹੋਣ ਲਈ ਆਈਲਟਸ ਵਿੱਚ ਸਤ-ਸਤ ਬੈਂਡ ਲਾਜ਼ਮੀ ਕਰ ਦਿੱਤੇ ਹਨ।ਵਰਕ ਐਂਕਸਪੀਰੀਐਂਸ ਜੋ ਅੱਗੇ ਇਧਰੋ-ਉਧਰੋਂ ਬਣ ਕੇ ਚੱਲ ਜਾਂਦਾ ਸੀ ਉਹ ਹੁਣ ਗ਼ਲਤ ਹੋਣ ਦੀ ਹਾਲਤ ਵਿੱਚ ਕੁੱਝ ਇੱਕ ਵਿਦਿਆਰਥੀ ਕ੍ਰਿਮੀਨਲ ਕੇਸ ਦਾ ਸਾਹਮਣਾ ਕਰ ਰਹੇ ਹਨ।ਆਈਲਟਸ ਦੇ ਵਿੱਚ ਫੜੇ ਗਏ ਫਰਾਡ ਤੋਂ ਬਾਅਦ ਹੁਣ ਇਸ ਉੱਤੇ ਤੇਜ ਨਿਗਾਹ ਰੱਖੀ ਜਾ ਰਹੀ ਹੈ।ਬਹੁਤ ਸਾਰੇ ਨਵੇਂ ਪੁਰਾਣੇ ਵਿਦਿਆਰਥੀਆਂ ਨਾਲ ਗਲ ਕਰਨ ਤੇ ਨਵੇਂ-ਨਵੇਂ ਖ਼ੁਲਾਸੇ ਸਾਹਮਣੇ ਆ ਰਹੇ ਹਨ।ਇਸ ਤੋਂ ਪਹਿਲਾਂ ਜੋ ਵਿਦਿਆਰਥੀ ਇਕ ਹਫ਼ਤੇ ਵਿੱਚ ਵੀਹ ਘੰਟਿਆਂ ਦੀ ਥਾਂ ਤੇ ਚਾਲੀ-ਪੰਜਾਹ ਘੰਟੇ ਕੰਮ ਕਰਦੇ ਸਨ ਸਭ ਤੇ ਲਗਾਮ ਕਸ ਦਿੱਤੀ ਹੈ ਪਹਿਲਾਂ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਦੀਆਂ ਇੱਕਾ-ਦੁੱਕਾ ਖ਼ਬਰਾਂ ਸੁਣਦੇ ਸੀ,ਹੁਣ ਇਹ ਹਰ ਮੋੜ ਤੇ ਸੁਣਾਈ ਦੇ ਰਹੀਆਂ ਹਨ।ਵਿਦਿਆਰਥੀਆਂ ਲਈ ਟੈਕਸੀ ਚਲਾਉਣ ਲਈ ਪਹਿਲਾਂ ਇਕੱਲੇ ਸਿਡਨੀ ਵਿੱਚ ਬੰਦ ਸੀ ਪਰ ਹੁਣ ਹਰ ਕਿਤੇ ਲਾਇਸੈਂਸ ਲੈਣ ਲਈ ਮੁਸ਼ਕਲਾਂ ਆ ਰਹੀਆਂ ਹਨ।ਇਸ ਸੰਬੰਧੀ ਇਕ ਹਕੀਕਤ ਐਡੀਲੇਡ ਦੀ ਸੁਣੋ, ਇੱਕ ਸਰ ਵੀਜ਼ਾ ਤੇ ਆਇਆ ਇੰਡੀਅਨ ਆਪਣਾ ਲਾਇਸੈਂਸ ਦਾ ਪਤਾ ਬਦਲਾਉਣ ਅਥਾਰਟੀ ਦੇ ਦਫ਼ਤਰ ਗਿਆ ਤਾਂ ਉਸ ਤੋਂ ਪੰਝੱਤਰ ਸੋ ਡਾਲਰ ਫਾਈਨ ਇਸ ਲਈ ਮੰਗਿਆ ਗਿਆ ਕਿਉਂਕਿ ਉਹ ਆਪਣਾ ਪਤਾ ਬਦਲਾਉਣ ਵਿੱਚ ਕੁੱਝ ਦਿਨ ਲੇਟ ਹੋ ਗਿਆ ਸੀ।ਉਸ ਨੇ ਸਾਰੀ ਗਲ ਮੈਨੂੰ ਫ਼ੋਨ ਕਰਕੇ ਦੱਸੀ ਤਾਂ ਜਦ ਮੈਂ ਉਸ ਅਫ਼ਸਰ ਨਾਲ ਗਲ ਕੀਤੀ ਤੇ ਕਿਹਾ ਕਿ ਐਨਾ ਜਿਆਦਾ ਜੁਰਮਾਨਾ ਕਿਉਂ? ਕਿਤੇ ਇਹ ਤਾਂ ਨਹੀਂ ਕਿ ਅਸੀਂ ਇੰਡੀਅਨ ਹਾਂ? ਉਹ ਕਹਿੰਦਾ ਬਸ ਇੰਜ ਹੀ ਸਮਝ ਲਓ ਬੱਸ ਇੰਨਾ ਸੁਣਦੇ ਮੈਂ ਭੜਕ ਪਿਆ ਕਿ ਮੈਂ ਆਸਟ੍ਰੇਲੀਆ ਦੀ ਵਕਾਲਤ ਕਰ ਰਿਹਾ ਹਾਂ ਤੇ ਤੁਸੀ ਇਹ ਹਰਕਤ ਕਰਕੇ ਮੈਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ ਤੁਸੀ ਵਾਕਿਆ ਹੀ ਭੇਦਭਾਵ ਕਰਦੇ ਹੋ ਤਾਂ ਉਸ ਅਫ਼ਸਰ ਨੇ ਮੈਨੂੰ ਕਿਹਾ ਨਹੀਂ ਇਹ ਕੋਈ ਨਸਲਵਾਦ ਕਰਕੇ ਨਹੀਂ ਇਹ ਤਾਂ ਇਸ ਲਈ ਹੈ ਕਿ ਕਾਨੂੰਨ ਤੋੜਨ ਤੇ ਫਰਾਡ ਕਰਨ ਵਿੱਚ ਇਥੇ ਇੰਡੀਅਨ ਸਭ ਤੋਂ ਮੂਹਰੇ ਹਨ ਇਸ ਲਈ ਸਾਨੂੰ ਅਜ ਕਲ ਵਿਸ਼ੇਸ਼ ਹਿਦਾਇਤਾਂ ਮਿਲਿਆ ਹਨ ਕਿ ਜਿਥੇ ਵੀ ਇੰਡੀਅਨ ਸ਼ਬਦ ਆ ਜਾਵੇ ਉਸ ਦੀ ਪੜਤਾਲ ਗਹਿਰਾਈ ਨਾਲ ਕਰੋ ਸੋ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੁਰਾਈ ਸਾਡੇ ਮੁਲਕ ਚ ਆਵੇ।ਉਸ ਦੀ ਇਹ ਦਲੀਲ ਸੁਣਕੇ ਮੇਰੇ ਕੋਲ ਕੋਈ ਸ਼ਬਦ ਨਹੀਂ ਸਨ ਕਿਉਂਕਿ ਉਹ ਕੋਈ ਇੰਜ ਹੀ ਨਹੀਂ ਕਹਿ ਰਿਹਾ ਸੀ ਸਭ ਕੁਝ ਤੱਥਾ ਦੇ ਆਧਾਰਿਤ ਹੀ ਬੋਲ ਰਿਹਾ ਸੀ।ਮੈਨੂੰ ਦੋ ਮਿੰਟ ਰੁਕਣ ਲਈ ਕਹਿ ਕੇ ਜਦ ਉਹ ਵਾਪਿਸ ਆਇਆ ਤਾਂ ਉਸ ਨੇ ਅਖ਼ਬਾਰਾਂ ਦਾ ਥੱਬਾ ਮੇਰੇ ਮੂਹਰੇ ਰੱਖ ਦਿਤਾ ਤੇ ਕਹਿੰਦਾ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਹੁਣੇ ਪੜ੍ਹ ਲਓ ਨਹੀਂ ਤਾਂ ਮੈਂ ਤੁਹਾਨੂੰ ਖ਼ਾਸ ਖ਼ਬਰਾਂ ਦੀਆਂ ਫੋਟੋ ਕਾਪੀਆਂ ਕਰ ਦਿੰਦਾ ਹਾਂ।ਮੈਂ ਸਭ ਜਾਣਦਾ ਹੋਇਆ ਅਨਜਾਣ ਜਿਹਾ ਬਣ ਕੇ ਉਥੋਂ ਤੁਰਦਾ ਬਣਿਆ।
ਜਿਵੇਂ ਭਾਰਤੀ ਮੀਡੀਆ ਨੇ ਕਸਰ ਨਹੀਂ ਛੱਡੀ ਸੀ ਆਸਟ੍ਰੇਲੀਆ ਨੂੰ ਦੁਨੀਆ ਭਰ ਮੂਹਰੇ ਨਸਲਵਾਦੀ ਬਣਾਉਣ ਦੀ ਤੇ ਹੁਣ ਇਸੇ ਕੰਮ ਦੀ ਭਾਜੀ ਆਸਟ੍ਰੇਲੀਆ ਮੀਡੀਆ ਬਖ਼ੂਬੀ ਮੋੜ ਰਿਹਾ ਹੈ।ਜਿਸ ਦੇ ਸਬੂਤ ਤੁਹਾਡੇ ਸਾਹਮਣੇ ਹਨ ਪਿਛਲੇ ਇਕ ਹਫ਼ਤੇ ਦੇ ਆਸਟ੍ਰੇਲੀਆ ਦੇ ਮੋਢੀ ਅਖ਼ਬਾਰ ਚੱਕ ਕੇ ਦੇਖ ਲਵੋ।ਉਹ ਇਕ ਵੀ ਇਹੋ ਜਿਹੀ ਖ਼ਬਰ ਅੱਖੋਂ ਉਹਲੇ ਨਹੀਂ ਹੋਣ ਦਿੰਦੇ ਜਿਸ ਵਿੱਚ ਭਾਰਤੀਆਂ ਦੀ ਸ਼ਮੂਲੀਅਤ ਹੋਵੇ।ਭਾਵੇਂ ਮੈਲਬੋਰਨ ਤੋਂ ਛਪਦਾ ਡੇਲੀ ਅਖ਼ਬਾਰ “ਦੀ ਹਰਅਲਡਸਨ” ਹੋਵੇ ਤੇ ਭਾਵੇਂ ਆਸਟ੍ਰੇਲੀਆ ਦੇ ਮੁੱਖ ਅਖ਼ਬਾਰ “ਦੀ ਆਸਟ੍ਰੇਲੀਅਨ” ਜਾਂ “ਦੀ ਏਜ” ਹੋਵੇ।ਭਾਵੇਂ ਛੋਟੇ ਮੋਟੇ ਝਗੜੇ ਪਹਿਲਾਂ ਵੀ ਹੁੰਦੇ ਰਹਿੰਦੇ ਸਨ ਪਰ ਇਸ ਬਾਰ ਅਖ਼ਬਾਰ ਨੇ ਪੰਜ ਚਾਰ ਡਾਲਰ ਪਿਛੇ ਘਸੁੰਨ-ਮੁੱਕੀ ਹੁੰਦੇ ਦੋ ਟੈਕਸੀ ਡਰਾਈਵਰਾਂ ਦੀ ਫੋਟੋ ਮੂਹਰਲੇ ਪੰਨੇ ਤੇ ਛਾਪ ਕੇ ਸਾਰੇ ਜੱਗ ਨੂੰ ਸਾਡੇ ਵਿਵਹਾਰ ਤੋਂ ਜਾਣੂ ਕਰਵਾਉਣ ਦੀ ਕੋਸ਼ਸ਼ ਕੀਤੀ ਗਈ ਹੈ ਤੇ ਇਕ ਹੋਰ ਖ਼ਬਰ ਮੁਤਾਬਿਕ ਇਕ ਪੰਜਾਬੀ ਫੈਮਿਲੀ ਦੀ ਇਕ ਵਿਆਹ ਦੌਰਾਨ ਖਿੱਚੀ ਫੋਟੋ ਅਖ਼ਬਾਰ ਨੇ ਬੜੇ ਚਾਅ ਨਾਲ ਪਹਿਲੇ ਪੰਨੇ ਤੇ ਲਾਈ ਹੈ ਤੇ ਲਿਖਿਆ ਹੈ ਕਿ ਇਸ ਫੈਮਿਲੀ ਨੂੰ ਪੰਜਾਹ ਹਜ਼ਾਰ ਡਾਲਰ ਦੇ ਫਰਾਡ ਵਿੱਚ ਸਜਾ ਹੋਈ ਹੈ ਤੇ “ਦਾ ਆਸਟ੍ਰੇਲੀਅਨ” ਵਿੱਚ ਛਪੀ ਇੱਕ ਰਿਪੋਰਟ ਨੇ ਤਾਂ ਸਾਡਾ ਕੱਚਾ ਚਿੱਠਾ ਹੀ ਖੋਲ੍ਹ ਕੇ ਰੱਖ ਦਿਤਾ ਹੈ ਜਿਸ ਦਾ ਸਿਰਲੇਖ ਹੀ ਇਹ ਦਿਤਾ ਹੈ ਕਿ ਝੂਠ ਤੇ ਬੇਈਮਾਨੀ ਦੇ ਸਹਾਰੇ ਪੜ੍ਹਾਈ।ਛੇਤੀ ਹੀ ਇਸ ਵਿਸ਼ੇ ਤੇ ਡਾਕੂਮੈਂਟਰੀ ਫ਼ਿਲਮ ਵੀ ਟੀ.ਵੀ. ਉੱਤੇ ਦਿਖਾਈ ਜਾਵੇਗੀ ਇਸ ਲੇਖ ਵਿੱਚ ਇਕੋ-ਇਕ ਗਲ ਜੋ ਹੋ ਰਹੀ ਹੈ ਉਸ ਨੂੰ ਸਾਰੀ ਦੁਨੀਆ ਮੂਹਰੇ ਰੱਖ ਕੇ ਇਹ ਦੱਸਣ ਦੀ ਕੋਸ਼ਸ਼ ਕੀਤੀ ਹੈ ਕਿ ਹੁਣ ਇਹ ਦੱਸੋ ਗਲਤ ਆਸਟ੍ਰੇਲੀਅਨ ਹਨ ਕਿ ਇੰਡੀਅਨ? ਹੁਣ ਇਮਾਨਦਾਰੀ ਨਾਲ ਸੋਚ ਕੇ ਦੇਖੋ ਕਿ, ਕੀ ਉਦੋਂ ਹਿੰਦੁਸਤਾਨੀ ਮੀਡੀਆ ਠੀਕ ਸੀ ਕਿ ਹੁਣ ਆਸਟ੍ਰੇਲੀਅਨ ਮੀਡੀਆ ਠੀਕ ਕਹਿ ਰਿਹਾ ਹੈ? ਬਸ ਇਹ ਸਵਾਲ ਤਾਂ ਮੈਂ ਹੁਣ ਤੁਹਾਡੇ ਤੇ ਛੜਦਾ ਹਾਂ ਮੇਰੇ ਤੋਂ ਹੁਣ ਹੋਰ ਉਪਾਧੀ ਨਹੀਂ ਲਈ ਜਾਂਦੀ ਪਹਿਲਾ ਗ਼ੱਦਾਰ ਵਾਲੀ ਹੀ ਕਾਫ਼ੀ ਹੈ। ਮੇਰੇ ਤਾਂ ਬਸ ਰਹਿ-ਰਹਿ ਕੇ ਬਾਬਾ ਫ਼ਰੀਦ ਜੀ ਦਾ ਇਹ ਸਲੋਕ ਦਿਮਾਗ਼ ਵਿੱਚ ਘੁੰਮ ਰਿਹਾ ਕਿ “ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ, ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ”
ਹੁਣ ਇਕ ਹੋਰ ਪਹਿਲੂ ਇਸੇ ਨਾਲ ਮੇਲ ਖਾਂਦਾ ਹੋਇਆ ਪਿਛਲੇ ਕੁੱਝ ਦਿਨਾਂ ਤੋਂ ਵਿਦੇਸ਼ਾਂ ਚ ਵਾਪਰ ਰਹੇ ਹਾਦਸਿਆਂ ਨੇ ਇਕ ਬਾਰ ਫੇਰ ਸਾਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ, ਕੀ ਵਾਕਿਆ ਹੀ ਦੂਜੇ ਮੁਲਕਾਂ ਦੇ ਲੋਕ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ? ਭਾਵੇਂ ਸਦੀਆਂ ਤੋਂ ਹਿੰਦੁਸਤਾਨੀ ਵਿਦੇਸ਼ਾਂ ਚ ਵਸ ਰਹੇ ਹਨ ਪਰ ਕਦੇ ਇਹੋ ਜਿਹੀ ਨੌਬਤ ਪਹਿਲਾਂ ਨਹੀਂ ਸੀ ਆਈ ਕਿਉਂਕਿ ਪਹਿਲਾ ਵਿਦੇਸ਼ ਆਉਣ ਵਾਲੇ ਕਿਸ਼ਤਾਂ ਚ ਆਉਂਦੇ ਸਨ ਪਰ ਹੁਣ ਹਰ ਰੋਜ ਵੱਡੀ ਤਾਦਾਦ ਵਿੱਚ ਲੋਕੀ ਵਿਦੇਸ਼ ਆ ਰਹੇ ਹਨ ਤੇ ਆਸਟ੍ਰੇਲੀਆ ਵਰਗੇ ਘੱਟ ਅਬਾਦੀ ਵਾਲੇ ਮੁਲਕ ਚ ਆਪਣੀ ਹਾਜ਼ਰੀ ਦਰਸਾ ਰਹੇ ਹਨ।ਅਜ ਮੇਰਾ ਇਸ ਲੇਖ ਦਾ ਅਗਲਾ ਕਾਂਡ ਲਿਖਣ ਦਾ ਕਾਰਨ ਮੇਰੇ ਤੋਂ ਇਕ ਰੇਡੀਓ ਟਾਕ ਸ਼ੋਅ ਵਿੱਚ ਕੀਤਾ ਗਿਆ ਇਕ ਸਵਾਲ ਬਣਿਆ ਜਿਸ ਵਿੱਚ ਮੇਰੇ ਇਕ ਵੀਰ ਨੇ ਮੈਨੂੰ ਕਿਹਾ ਸੀ ਕਿ ਹੁਣ ਆਪਾ ਸਾਰੀ ਉਮਰ ਇਹਨਾਂ ਗੋਰਿਆਂ ਦੀ ਗ਼ੁਲਾਮੀ ਤਾਂ ਨਹੀਂ ਕਰਦੇ ਰਹਾਂਗੇ?ਸਾਰੀਆਂ ਤੋਂ ਪਹਿਲਾਂ ਤਾਂ ਮੈਂ ਇਸ ਸਵਾਲ ਨਾਲ ਸਹਿਮਤ ਹੀ ਨਹੀਂ ਕਿ ਅਸੀਂ ਹੁਣ ਗ਼ੁਲਾਮੀ ਕਰ ਰਹੇ ਹਾਂ ਪਰ ਜੇ ਤੁਹਾਡੀ ਸੋਚ ਭਾਜੀ ਮੋੜਨ ਦੀ ਹੈ ਤਾਂ ਵੱਖਰੀ ਗਲ ਹੈ।ਭਾਵੇਂ ਇਸ ਗਲ ਨਾਲ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਤਾਂ ਨਹੀਂ ਪਰ ਹਾਂ ਜੇ ਇਹ ਭਾਜੀ ਸਹੀ ਢੰਗ ਨਾਲ ਮੋੜਨ ਦੀ ਯੋਜਨਾ ਬਣਾਈ ਜਾਵੇ ਤਾਂ ਜਰੂਰ ਕਦਮ ਨਾਲ ਕਦਮ ਮਿਲਾ ਕੇ ਚੱਲਾਂਗਾ।ਭਾਵੇਂ ਵੇਲੇ-ਵੇਲੇ ਸਿਰ ਬਹੁਤ ਸਾਰੇ ਲੋਕਾਂ ਨੇ ਗੋਰਿਆਂ ਨੂੰ ਇਹ ਭਾਜੀ ਮੋੜਨ ਦੀ ਕੋਸ਼ਸ਼ ਕੀਤੀ ਪਰ ਕਹਿੰਦੇ ਹਨ ਵਕਤ ਸਿਰ ਹੀ ਸਭ ਸੋਂਹਦਾ ਤੇ ਜਾਂ ਕਹਿ ਸਕਦੇ ਹਾਂ ਕਿ ਠੰਢਾ ਲੋਹਾ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ।ਅੱਜ ਆਜ਼ਾਦ ਹੋਣ ਦੇ ਸੱਠ ਸਾਲਾ ਪਿਛੋਂ ਮੈਨੂੰ ਲੋਹਾ ਗਰਮ ਹੋਇਆ ਲਗਦਾ ਹੈ ਤੇ ਜੇ ਹੁਣ ਸਹੀ ਥਾਂ ਤੇ ਸੱਟ ਮਾਰੀ ਜਾਵੇ ਤਾਂ ਹੋ ਸਕਦਾ ਅਸੀਂ ਸਾਡੇ ਇੰਨਾ ਰਿਸਦੇ ਜ਼ਖ਼ਮਾਂ ਤੇ ਮਲ੍ਹਮ ਲਾ ਸਕੀਏ।ਮੇਰਾ ਇਥੇ ਲੋਹਾ ਗਰਮ ਹੋਣਾ ਲਿਖਣ ਦਾ ਕਾਰਨ ਇਹ ਹੈ ਕਿ ਇਕ ਗ਼ਲਤੀ ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਸਾਡੇ ਵੱਡ-ਵਡੇਰਿਆਂ ਨੇ ਕੀਤੀ ਸੀ ਤੇ ਹੁਣ ਉਹੀ ਗ਼ਲਤੀ ਗੋਰਿਆਂ ਤੋਂ ਹੋਈ ਹੈ ਤੇ ਹੁਣ ਅਸਲੀ ਵਕਤ ਹੈ ਸਮੇਂ ਦਾ ਸਦ ਉਪਯੋਗ ਕਰਨ ਦਾ।ਇਸ ਲਈ ਜੋਸ਼ ਦੀ ਵੀ ਜਰੂਰਤ ਹੈ ਪਰ ਬੇ ਸ਼ਰਤ ਇਹ ਜੋਸ਼ ਹੋਸ਼ ਵਿੱਚ ਰਹਿ ਕੇ ਵਰਤਿਆ ਜਾਵੇ।ਇਸ ਸਾਰੇ ਕਾਂਡ ਨੂੰ ਸਮਝਣ ਲਈ ਇਤਿਹਾਸ ਦੇ ਪੰਨੇ ਫਰੋਲ਼ਨ ਦੀ ਲੋੜ ਹੈ ਸੋ ਪਹਿਲਾਂ ਆਪਾਂ ਝਾਤ ਮਾਰਦੇ ਹਾਂ ਕਿ ਆਪਣਿਆ ਤੋਂ ਕੀ ਗ਼ਲਤੀ ਹੋਈ ਸੀ।
ਸੰਨ 1588 ਦੀ ਗਲ ਹੈ ਜਦੋਂ ਈਸਟ ਇੰਡੀਆ ਕੰਪਨੀ ਹੋਂਦ ਵਿੱਚ ਆਈ ਤੇ ਥੋੜ੍ਹੇ ਜਿਹੇ ਚਿਰ ਵਿੱਚ ਹੀ ਇਸ ਨੇ ਆਪਣਾ ਜਾਲ ਦੁਨੀਆ ਭਰ ਦੇ ਦੁਆਲੇ ਬੁਣਨਾ ਸ਼ੁਰੂ ਕਰ ਦਿਤਾ ਤੇ ਸੰਨ 1600 ਤਕ ਇਸ ਨੇ ਆਪਣਾ ਜਾਲ ਹਿੰਦੁਸਤਾਨ ਤੇ ਵੀ ਸੁੱਟ ਦਿਤਾ ਤੇ ਵਪਾਰ ਕਰਨ ਦਾ ਝਾਂਸਾ ਦੇ ਕੇ ਸਾਡੇ ਹਾਕਮਾ ਤੋਂ ਉਸ ਵਕਤ ਦੇ ਮਹਾਂ ਹਿੰਦੁਸਤਾਨ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਲੈ ਲਈ ਤੇ ਜੇ ਇਹੀ ਗਲ ਅਜ ਦੀ ਭਾਸ਼ਾ ਚ ਕਹੀਏ ਤਾਂ ਸਾਡੇ ਮੁਲਕ ਨੇ ਆਪਣੇ ਚੰਗੇ ਲਈ ਵੀਜ਼ੇ ਚ ਖੁੱਲ੍ਹ ਦੇ ਦਿੱਤੀ ਸੀ। ਪਰ ਚੰਗੇ ਨੂੰ ਕੀਤਾ ਇਹ ਕੰਮ ਵਕਤ ਨਾਲ ਪੈਰਾ ਦੀਆਂ ਵੇੜ੍ਹਿਆਂ ਸਾਬਤ ਹੋਇਆ ਸੀ।ਪਰ ਜੇ ਹੁਣ ਆਪਾ ਕਹੀਏ ਕਿ ਆਪਣੇ ਹਾਕਮਾਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਹਿੰਦੁਸਤਾਨ ਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੋਣੀ ਹੈ, ਤਾਂ ਇਹ ਵੀ ਗ਼ਲਤ ਹੈ ਕਿਉਂਕਿ ਉਸ ਵੇਲੇ ਦੇ ਹਾਕਮਾਂ ਨੇ ਬੜੀ ਸੋਚ ਵਿਚਾਰ ਬਾਅਦ ਇਹ ਫ਼ੈਸਲਾ ਲਿਆ ਸੀ ਤੇ ਇਸ ਵਿੱਚ ਉਹਨਾਂ ਨੂੰ ਮੁਲਕ ਦੀ ਭਲਾਈ ਦਿੱਖ ਰਹੀ ਸੀ ਪਰ ਵਕਤ ਦੇ ਨਾਲ ਗੋਰਿਆਂ ਨੇ ਸਾਡੀਆਂ ਕਮਜ਼ੋਰੀਆਂ ਨੂੰ ਫੜ ਲਿਆ ਤੇ ਹੋਲੀ ਹੋਲੀ ਆਪਣੀ ਫੌਜ ਖੜੀ ਕਰ ਲਈ ਸੀ ਤੇ ਇਸ ਦਾ ਨਤੀਜਾ ਸਭ ਨੂੰ ਪਤਾ ਹੀ ਹੈ ਕਿ ਗ਼ੁਲਾਮੀ, ਜੋ ਕਿ ਅਜ ਤਕ ਸਾਡੇ ਜਿਹਨ ਵਿੱਚ ਨਾਸੂਰ ਦੀ ਤਰ੍ਹਾਂ ਰਿਸ ਰਹੀ ਹੈ।ਅਜ ਉਹੀ ਗ਼ਲਤੀ ਫੇਰ ਦੁਹਰਾਈ ਜਾ ਰਹੀ ਹੈ।ਪਰ ਹੁਣ ਫ਼ਰਕ ਇਹ ਹੈ ਕਿ ਇਸ ਬਾਰ ਗ਼ਲਤੀ ਕਰਨ ਵਾਲੇ ਗੋਰੇ ਹਨ ਤੇ ਲਾਹਾ ਲੈਣ ਦਾ ਮੌਕਾ ਸਾਨੂੰ ਮਿਲਿਆ ਹੈ।ਬਸ ਹੁਣ ਹੋਸ਼ ਚ ਰਹਿ ਕੇ ਸਹੀ ਕਦਮ ਪੁੱਟਣ ਦੀ ਲੋੜ ਹੈ।ਆਓ ਮਿਲ ਕੇ ਵਿਸ਼ਲੇਸ਼ਣ ਕਰੀਏ ਕਿ ਕਿਹੜਾ ਮੌਕਾ ਸਾਨੂੰ ਮਿਲਿਆ ਤੇ ਕਿੰਜ ਇਸ ਦਾ ਲਾਹਾ ਲੈ ਕੇ ਅਸੀਂ ਦੁਨੀਆ ਭਰ ਚ ਆਪਣੀ ਤੂਤੀ ਬੁਲਾ ਸਕਦੇ ਹਾਂ।
ਪਿਛਲੇ ਤਕਰੀਬਨ ਇਕ-ਦੋ ਦਹਾਕਿਆਂ ਤੋਂ ਦੁਨੀਆ ਨੇ ਇਹ ਮਨ ਲਿਆ ਹੈ ਕਿ ਹਿੰਦੁਸਤਾਨੀ ਬੱਚੇ ਪੜ੍ਹਨ ਲਿਖਣ ਚ ਦੁਨੀਆ ਭਰ ਦੇ ਬੱਚਿਆਂ ਨਾਲੋਂ ਮੂਹਰੇ ਹਨ ਤੇ ਹੁਣ ਤਾਂ ਮਹਾਂ ਸ਼ਕਤੀ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਮਾਨ ਬਾਰਿਕ ਉਬਾਮਾ ਨੇ ਵੀ ਇਹ ਮਨ ਲਿਆ ਹੈ ਕਿ ਸਾਡੇ ਬੱਚੇ ਵੀਡੀਓ ਗੇਮ ਖੇਡਦੇ ਹੀ ਰਹਿ ਗਏ ਤੇ ਏਸ਼ੀਅਨ ਮੁਲਕਾਂ ਦੇ ਬੱਚੇ ਸਾਡੇ ਤੋਂ ਅੱਗੇ ਨਿਕਲ ਗਏ।ਸੋ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਭਰਮ ਹੀ ਹੈ ਕਿ ਸਾਡੇ ਬੱਚੇ ਹੁਸ਼ਿਆਰ ਹਨ।ਜਦੋਂ ਸਾਰੀ ਦੁਨੀਆ ਇਹ ਮਨ ਲਿਆ ਤਾਂ ਕੁੱਝ ਵਿਕਸਤ ਮੁਲਕਾਂ ਵਿੱਚ ਦੋੜ ਜਿਹੀ ਲਗ ਗਈ ਕਿ ਕਿਉਂ ਨਾ ਹਿੰਦੁਸਤਾਨ ਵਿੱਚ ਫਲ-ਫੁੱਲ ਰਹੀ ਪੜ੍ਹਾਈ ਦਾ ਆਪਣੇ ਪੈਸੇ ਦੇ ਜੋਰ ਤੇ ਲਾਹਾ ਲਿਆ ਜਾਏ।ਬਸ ਫੇਰ ਕੀ ਸੀ ਇਹਨਾਂ ਖੋਲ੍ਹ ਦਿੱਤੇ ਆਪਣੇ ਮੁਲਕਾਂ ਦੇ ਦਰਵਾਜ਼ੇ ਤੇ ਉਸ ਦਾ ਨਤੀਜਾ ਤੁਹਾਡੀ ਸਾਹਮਣੇ ਹੈ ਨੌਜਵਾਨਾ ਵਹੀਰਾਂ ਘੱਤ ਲਈਆ ਵਿਦੇਸ਼ਾਂ ਵੱਲ। ਇਹ ਇਜਾਜ਼ਤ ਦੇਣ ਦੇ ਮਗਰ ਇੱਕ ਹੋਰ ਮਨਸ਼ਾ ਇਹਨਾਂ ਮੁਲਕਾਂ ਦੀ ਇਹ ਸੀ ਕਿ ਇਹਨਾਂ ਨੂੰ ਪਲ਼ੇ-ਪਲ਼ਾਏ ਗੱਭਰੂ ਤੇ ਮੁਟਿਆਰਾਂ ਮਿਲ ਰਹੇ ਸਨ ਕਿਉਂਕਿ ਗੋਰਿਆ ਦੇ ਮੁਲਕਾਂ ਚ ਇਕ ਇੰਜੀਨੀਅਰ ਜਾ ਡਾਕਟਰ ਬਣਾਉਣ ਲਈ ਲੱਖਾਂ ਡਾਲਰ ਖ਼ਰਚਣੇ ਪੈਂਦੇ ਹਨ। ਆਪਣੇ ਮੁਲਕ ਚ ਤਾਂ ਬੱਚੇ ਦੀ ਸਾਰੀ ਜ਼ੁੰਮੇਵਾਰੀ ਮਾਂ-ਬਾਪ ਤੇ ਹੁੰਦੀ ਹੈ ਪਰ ਇਹਨਾਂ ਮੁਲਕਾਂ ਚ ਬੱਚੇ ਦੇ ਮਾਂ ਦੇ ਗਰਭ ਚ ਆਉਣ ਤੋਂ ਲੈ ਕੇ ਉਸ ਦੇ ਆਪਣੇ ਪੈਰੀਂ ਖੜ੍ਹਾ ਹੋਣ ਤਕ ਯਾਨੀ ਤਕਰੀਬਨ ਚੋਬੀ ਸਾਲਾਂ ਤਕ ਸਾਰੀ ਜ਼ੁੰਮੇਵਾਰੀ ਸਰਕਾਰ ਦੀ ਹੁੰਦੀ ਹੈ।
ਇਥੇ ਮੈਂ ਮੋਟੇ ਜਿਹੇ ਤੋਰ ਤੇ ਆਸਟ੍ਰੇਲੀਆ ਵਿੱਚ ਜਨਮ ਲੈਣ ਵਾਲੇ ਬੱਚੇ ਦੇ ਜਵਾਨ ਹੋਣ ਤਕ ਦੇ ਖ਼ਰਚੇ ਦਾ ਹਿਸਾਬ ਤੁਹਾਨੂੰ ਦੱਸਦਾ ਹਾਂ, ਜਦ ਪਹਿਲੇ ਦਿਨ ਕਿਸੇ ਔਰਤ ਨੂੰ ਗਰਭਵਤੀ ਹੋਣ ਦਾ ਪਤਾ ਚਲਦਾ ਹੈ ਤਾਂ ਉਸੇ ਦਿਨ ਤੋਂ ਉਹ ਸਰਕਾਰ ਦੀ ਪਰਾਹੁਣੀ ਬਣ ਜਾਂਦੀ ਹੈ ਤੇ ਉਸ ਔਰਤ ਨੂੰ ਕੁੱਝ ਵਾਧੂ ਖਾਣ-ਪੀਣ ਲਈ ਪੰਜ ਹਜਾਰ ਡਾਲਰ ਦਿਤਾ ਜਾਂਦਾ ਹੈ ਤੇ ਉਸੇ ਦਿਨ ਤੋਂ ਜੇ ਉਹ ਕੰਮ ਨਾ ਕਰਨਾ ਚਾਹੇ ਤਾਂ ਉਸ ਨੂੰ ਘਰ ਬੈਠਿਆਂ ਹੀ ਡੋਲ ਯਾਨੀ ਕਿ ਇਕ ਹਫ਼ਤੇ ਦੇ ਤਿੰਨ ਸੋ ਡਾਲਰ ਦੇ ਕਰੀਬ ਮਿਲਨੇ ਸ਼ੁਰੂ ਹੋ ਜਾਂਦੇ ਹਨ।ਉਸ ਤੋਂ ਮਗਰੋਂ ਸ਼ੁਰੂ ਹੋ ਜਾਂਦਾ ਬੱਚੇ ਦੇ ਲਾਲਨ-ਪਾਲਣ ਦਾ ਖ਼ਰਚਾ ਜਿਸ ਦੇ ਤਹਿਤ ਜੇ ਤੁਸੀ ਕਿਰਾਏ ਦੇ ਘਰ ਚ ਰਹਿੰਦੇ ਹੋ ਤਾਂ ਅੱਧ ਤੋਂ ਜਿਆਦਾ ਕਿਰਾਇਆ,ਫੈਮਿਲੀ ਅਸਿਸਟੈਂਟ ਦੇ ਨਾਂ ਤੇ ਹਰ ਹਫ਼ਤੇ ਦੋ ਤਿੰਨ ਸੋ ਡਾਲਰ, ਮੁਫ਼ਤ ਚ ਸਿਹਤ ਸਹੂਲਤਾਂ,ਤਕਰੀਬਨ ਮੁਫ਼ਤ ਪੜ੍ਹਾਈ,ਤੇ ਸਮੇਂ-ਸਮੇਂ ਸਿਰ ਬੱਚੇ ਨੂੰ ਜਰੂਰੀ ਚੀਜ਼ਾਂ ਲਈ ਫ਼ੰਡ ਜਿਵੇਂ ਕਿ ਇਸ ਸਾਲ ਬੱਚਿਆਂ ਨੂੰ ਦੋ ਬਾਰ ਨਕਦ ਮਦਦ ਤੇ ਨਵਾਂ ਕੰਪਿਊਟਰ ਆਦਿ ਲਈ ਮਦਦ ਦਿਤੀ ਤੇ ਉਸ ਤੋਂ ਬਾਅਦ ਜੇ ਬੱਚਾ ਯੂਨੀਵਰਸਿਟੀ ਚ ਜਾ ਕ ਪੜ੍ਹਨਾ ਚਾਹੇ ਤਾਂ ਫ਼ੀਸ ਦੇ ਨਾਲ ਨਾਲ ਅੱਠ ਕੁ ਸੋ ਡਾਲਰ ਨਕਦ ਹਰ ਮਹੀਨੇ ਦਿੱਤੇ ਜਾਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਖ਼ਾਤਮਾ ਬਸ ਇਕ ਗਲ ਨਾਲ ਹੁੰਦਾ ਹੈ ਕਿ ਇਕ ਜੁਆਕ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਸਰਕਾਰ ਨੂੰ ਚਾਰ ਪੰਜ ਲੱਖ ਡਾਲਰ ਖ਼ਰਚਣਾ ਪੈਂਦਾ ਹੈ ਤੇ ਅੱਗੇ ਜਾ ਕੇ ਜੁਆਕ ਪਤਾ ਨਹੀਂ ਕਦੋਂ ਕਹਿ ਦੇਵੇ ਕਿ ਮੈਨੂੰ ਤਾਂ ਇਹ ਕੰਮ ਕਰਨ ਚ ਮਜਾ ਨਹੀਂ ਆ ਰਿਹਾ ਕਿਉਂਕਿ ਇਸ ਜੌਬ ਚ ਫ਼ਨ ਨਹੀਂ ਹੈ ਸੋ ਸਭ ਕੁੱਝ ਧਰਿਆ ਧਰਾਈਆਂ ਰਹਿ ਜਾਂਦਾ ਹੈ।ਕਿਉਂਕਿ ਇਥੋਂ ਦੇ ਕਾਨੂੰਨ ਮੁਤਾਬਿਕ ਤੁਸੀ ਧੱਕੇ ਨਾਲ ਕਿਸੇ ਤੋਂ ਕੁੱਝ ਨਹੀਂ ਕਰਵਾ ਸਕਦੇ।
ਇਹਨਾਂ ਸਾਰੀਆਂ ਗੱਲਾਂ ਦੇ ਬਿਲਕੁਲ ਉਲਟ ਸਾਡੇ ਮੁਲਕ ਚ ਇਹ ਸਾਰਾ ਕੁੱਝ ਪਰਵਾਰ ਨੂੰ ਆਪਣੇ ਦਮ ਤੇ ਹੀ ਕਰਨਾ ਪੈਂਦਾ ਹੈ ਤੇ ਨਾ ਹੀ ਕੋਈ ਇਹੋ ਜਿਹਾ ਮਸਲਾ ਆਉਂਦਾ ਹੈ ਕਿ ਪੜ੍ਹ ਲਿਖ ਕੇ ਜੁਆਕ ਉਸ ਲਾਈਨ ਚ ਕੰਮ ਨਾ ਕਰੇ, ਚਾਹੇ ਇਸ ਵਿੱਚ ਫ਼ਨ ਹੋਵੇ ਭਾਵੇਂ ਨਾ ਹੋਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਾਡਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਹੁੰਦਾ ਹੈ ਕਿ ਸਾਡੀ ਆਪਣੀ ਪਸੰਦ ਤੇ ਨਾਪਸੰਦ ਦਾ ਕੋਈ ਮੁੱਲ ਨਹੀਂ ਹੁੰਦਾ ਜੋ ਮਾਂ ਬਾਪ ਨੂੰ ਚੰਗਾ ਲੱਗਿਆ ਬੱਚਾ ਵੀ ਉਸੇ ਲਾਈਨ ਚ ਆਪਣੀ ਉਮਰ ਲੰਘਾ ਲਏਗਾ।
ਹੁਣ ਤੁਸੀ ਮੁਕਾਬਲਾ ਕਰਕੇ ਦੇਖੋ ਕਿ ਇਕ ਆਸਟ੍ਰੇਲੀਅਨ ਜੁਆਕ ਤੇ ਸਰਕਾਰ ਨੂੰ ਦੋ ਕਰੋੜ ਰੁਪਿਆ ਖ਼ਰਚਣਾ ਪੈਂਦਾ ਹੈ ਤੇ ਜੋ ਜੁਆਕ ਹਿੰਦੁਸਤਾਨ ਚੋਂ ਪੜ੍ਹ ਲਿਖ ਕੇ ਵਿਦੇਸ਼ ਆਉਂਦਾ ਉਸ ਉਂਤੇ ਸਰਕਾਰ ਨੂੰ ਧੇਲਾ ਵੀ ਨਹੀਂ ਖ਼ਰਚਣਾ ਪੈਂਦਾ ਉਲਟਾ ਉਹ ਪਹਿਲੇ ਦਿਨ ਤੋਂ ਹੀ ਸਰਕਾਰ ਦਾ ਕਮਾਊ ਪੁੱਤ ਬਣ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਇਕੋ ਗਲ ਹੁੰਦੀ ਹੈ ਕਿ ਕਿੰਨੀ ਮਿਹਨਤ ਨਾਲ ਮੇਰੇ ਮਾਂ ਬਾਪ ਨੇ ਮੈਨੂੰ ਇਸ ਯੋਗ ਬਣਾਇਆ ਹੈ ਤੇ ਹੁਣ ਕਿਉਂ ਨਾ ਮਿਹਨਤ ਕਰਕੇ ਉਹਨਾਂ ਦੀਆ ਸਦਰਾਂ ਨੂੰ ਸਾਕਾਰ ਕੀਤਾ ਜਾਵੇ।ਇਸ ਲਈ ਉਹ ਰੱਜ ਕੇ ਮਿਹਨਤ ਕਰਦਾ ਹੈ ਤੇ ਉਸ ਦੀ ਮਿਹਨਤ ਦਾ ਫਲ ਉਸ ਦੇ ਕੁੜਮ-ਕਬੀਲੇ ਤੋਂ ਲੈ ਕੇ ਸਰਕਾਰ ਤਕ ਨੂੰ ਮਿਲਦਾ ਹੈ।
ਇਸੇ ਲਾਲਚ ਨੇ ਗੋਰਿਆਂ ਨੂੰ ਵੀਜ਼ੇ ਵਿੱਚ ਖੁੱਲ੍ਹ ਦੇਣ ਲਈ ਮਜਬੂਰ ਕੀਤਾ ਤੇ ਹੁਣ ਗੇਂਦ ਆਪਣੇ ਪਾਲੇ ਚ ਹੈ।ਸੋ ਗਲ ਹੁਣ ਇਥੇ ਆ ਗਈ ਕਿ ਹੁਣ ਕਿਉਂ ਨਾ ਘੀਉ ਸਿੱਧੀ ਉਂਗਲ ਨਾਲ ਕੱਢਿਆ ਜਾਵੇ?ਰੋਸ ਰੈਲ਼ਿਆਂ ਛੱਡ ਕੇ ਦਬਕੇ ਪੜ੍ਹਿਆ ਜਾਵੇ ਤੇ ਚੰਗੀਆਂ-ਚੰਗੀਆਂ ਨੌਕਰੀਆਂ ਤੇ ਕਬਜਾ ਕਰਕੇ ਗੋਰਿਆਂ ਤੇ ਰਾਜ ਕੀਤਾ ਜਾਵੇ।ਜਿੰਨੀ ਤਾਦਾਦ ਵਿੱਚ ਹੁਣ ਨੌਜਵਾਨ ਵਿਦੇਸ਼ਾਂ ਚ ਆ ਰਹੇ ਹਨ ਉਸ ਨਾਲ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਰ ਦਫ਼ਤਰ ਵਿੱਚ ਤੁਹਾਨੂੰ ਸਾਡਾ ਕੋਈ ਨਾ ਕੋਈ ਹਿੰਦੁਸਤਾਨੀ ਵੀਰ ਕੰਮ ਕਰਦਾ ਮਿਲ ਜਾਵੇਗਾ।ਅਖੀਰ ਵਿੱਚ ਤੁਹਾਨੂੰ ਦਸ ਦੇਵਾਂ ਕਿ ਮੇਰੀ ਇਸ ਸੋਚ ਨੂੰ ਹਾਲੇ ਬੂਰ ਵੀ ਨਹੀਂ ਸੀ ਪਿਆ ਕਿ ਮੇਰਾ ਇਕ ਦੋਸਤ ਮੈਨੂੰ ਫੇਰ ਸੋਚਾਂ ਦੇ ਖੂਹ ਵਿੱਚ ਧੱਕਾ ਦੇ ਕੇ ਚਲਾ ਗਿਆ। ਹੋਇਆ ਇੰਜ ਕਿ ਮੈਂ ਆਪਣੀ ਇਹ ਸੋਚ ਅਪਣੇ ਇਕ ਦੋਸਤ ਨੂੰ ਸੁਣਾਈ ਤੇ ਉਹ ਮੂਹਰੋਂ ਕਹਿੰਦਾ ਹਾਂ ਜੀ ਵੀਰ ਨਾਲੇ ਸਾਰੇ ਦਫ਼ਤਰਾਂ ਚ ਦੇ-ਲੈ ਕੇ ਕੰਮ ਹੋ ਜਾਇਆ ਕਰੂ।
ਹੁਣ ਤਾਂ ਲਗਦਾ ਮੈਨੂੰ ਸ਼ਾਇਰ ਮਨਜੀਤ ਕੋਟੜਾ ਦੀਆਂ ਲਿਖੀਆਂ ਇਹ ਸਤਰਾਂ ਤੇ ਅਮਲ ਕਰਨਾ ਚਾਹੀਦਾ ਕਿ:-
ਕਮਲਿਆ ਸ਼ਾਇਰਾ ਗਲ ਦਿਲ ਤੇ ਨਾ ਲਾਇਆ ਕਰ,
ਬਦਲੇ ਜਦ ਮੌਸਮ ਤੂੰ ਵੀ ਬਦਲ ਜਾਇਆ ਕਰ,
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜਰ ਜਾਇਆ ਕਰ।
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ
Email: mintubrar@gmail.com , Mobile:+61434289905
ਕੁੱਝ ਕੁ ਲਿੰਕ ਥੱਲੇ ਲਿਖ ਰਿਹਾ ਹਾਂ ਜੀ ਤੁਸੀ ਖ਼ੁਦ ਹੀ ਪੜ੍ਹ ਲਵੋ:-
http://www.theaustralian.news.com.au/story/0,25197,25784268-601,00.html
http://www.theaustralian.news.com.au/story/0,,25778885-2702,00.html
http://www.theaustralian.news.com.au/story/0,,25778649-12332,00.html
http://www.news.com.au/heraldsun/story/0,21985,25759830-2862,00.html
http://www.dailytelegraph.com.au/news/caught-on-camera-wedding-party-fraud/story-e6freuy9-1225748471980

ਅਸੀਂ ਇਕਰਾਰ ਹਾਂ.......... ਗ਼ਜ਼ਲ / ਰਾਬਿੰਦਰ ਮਸਰੂਰ
ਅਸੀਂ ਇਕਰਾਰ ਹਾਂ ਉਸ ਪਾਰ ਬੇੜੀ ਨਾਲ਼ ਜਾਵਾਂਗੇ
ਤੇਰਾ ਲਾਰਾ ਨਹੀਂ ਮੰਝਧਾਰ ‘ਚੋਂ ਜੋ ਪਰਤ ਜਾਵਾਂਗੇ
ਬੜੇ ਘਰ ਨੇ ਨਗਰ ਅੰਦਰ ਪਰ ਨਹੀਂ ਕੋਈ ਵੀ ਦਰਵਾਜ਼ਾ
ਨਗਰ ਵਿਚ ਜੇ ਕਿਸੇ ਦੇ ਘਰ ਗਏ ਕੀ ਖਟਖਟਾਵਾਂਗੇ?
ਹਜ਼ਾਰਾਂ ਵੈਣ ਤਰਲੇ ਕੀਰਨੇ ਕੰਧਾਂ ‘ਤੇ ਉਕਰੇ ਨੇ
ਕੋਈ ਆਇਆ ਤਾਂ ਕੰਧਾਂ ਘਰ ਦੀ ਕਿਸ ਨੁਕਰੇ ਲੁਕਾਵਾਂਗੇ
ਚਲੋ ਉਹ ਤਖਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ
ਕਿਸੇ ਵੀ ਮੋੜ ਤੋਂ ਆਵਾਜ਼ ਦੇ ਦੇਵੀਂ ਤੇ ਫਿਰ ਦੇਖੀਂ
ਤੇਰੀ ਮੁਸ਼ਕਿਲ ਦਾ ਹਲ ਬਣ ਕੇ ਖਲੋਤੇ ਨਜ਼ਰ ਆਵਾਂਗੇ
ਸਿਰਾਂ ਦੀ ਭੀੜ ਸੀ ਇਕ ਹਾਰ ਸੀ ਤੇ ਕਹਿ ਰਹੇ ਸਨ ਉਹ
ਝੁਕੇਗਾ ਸੀਸ ਜਿਹੜਾ, ਹਾਰ ਉਹਦੇ ਗਲ਼ ‘ਚ ਪਾਵਾਂਗੇ

ਕਿਸ ਤਰਾਂ ਦੇ ਸਮਾਜ ਦੀ ਸਿਰਜਨਾਂ ਕਰੇਗਾ ਸਮਲੈਂਗਿਕ ਸਬੰਧ ਕਨੂੰਨ?.......... ਲੇਖ / ਸੁਰਿੰਦਰ ਭਾਰਤੀ ਤਿਵਾੜੀ,
ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ। ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ ਪ੍ਰਜਨਨ ਲਈ ਬਣਾਈ ਗਈ ਮਨੁੱਖੀ ਸਰੀਰ ਦੀ ਪ੍ਰਣਾਲੀ ਵੀ ਕੁਦਰਤ ਵੱਲੋਂ ਬਣਾਏ ਗਏ ਦੂਸਰੇ ਜਾਨਵਰਾਂ ਵਾਂਗ ਹੀ ਹੈ ਪ੍ਰੰਤੂ ਇਹ ਜਾਨਵਰ ਇਸ ਪ੍ਰਣਾਲੀ ਨੂੰ ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਹੀ ਪ੍ਰਯੋਗ ਕਰਦੇ ਹਨ ਨਾਂ ਕਿ ਗੈਰ-ਕੁਦਰਤੀ ਢੰਗਾਂ ਨਾਲ।
ਮੂਲਰੂਪ ਵਿੱਚ, ਸ਼ਾਦੀ ਤੋਂ ਬਾਦ ਸੈਕਸ ਜਿਸ ਨੂੰ ‘ਗ੍ਰਹਿਸਥ’ ਵਜੋਂ ਸਮਝਿਆ ਜਾਂਦਾ ਹੈ। ਇਹ ਇਕ ਸਮਾਜਿਕ ਢਾਂਚੇ ਅਨੁਸਾਰ ਕੰਮ ਕਰਦਾ ਹੈ ਜੋ ਕਿ ਆਪਣੀ ਪ੍ਹੀੜ੍ਹੀ ਨੂੰ ਅੱਗੇ ਵਧਾਉਣ ਦੇ ਫਰਜ਼ ਵਜੋਂ ਸਮਝਿਆ ਜਾਂਦਾ ਹੈ ਅਤੇ ਇਸੇ ਲਈ ਅੱਜ ਤੱਕ ਪੁੱਤਰ ਨੂੰ ਬੇਟੀ ਨਾਲੋਂ ਜਿ਼ਆਦਾ ਤਰਜੀਹ ਦਿੱਤੀ ਜਾਂਦੀ ਹੈ (ਪ੍ਰੰਤੂ ਮੈਂ ਅਜਿਹੀ ਸੋਚ ਵਿੱਚ ਵਿਸ਼ਵਾਸ ਨਹੀਂ ਰੱਖਦਾ) ਕਿਉਂਕਿ ਪੁੱਤਰ ਪ੍ਹੀੜ੍ਹੀ ਨੂੰ ਅੱਗੇ ਵਧਾਉਂਦਾ ਹੈ। ਜੇਕਰ ਅਜਿਹੇ ਸਮਲੈਂਗਿਕ ਸਬੰਧ ਸ਼ਾਦੀ ਤੋਂ ਅਲਹਿਦਾ ਹੋਣ ਅਤੇ ਉਨਾਂ ਦਾ ਸਮਾਜ ਵਿੱਚ ਡਿੱਗ ਰਹੇ ਨੈਤਿਕ ਮਿਆਰ ਜਾਂ ਸਧਾਰਣ ਪਰਿਵਾਰਕ ਜਿੰਦਗੀ ਨਾਲ ਕੋਈ ਸਬੰਧ ਨਾਂ ਹੋਵੇ, ਤਾਂ ਵੀ ਕੁਝ ਸ਼ਰਤਾਂ ਤੇ ਅਜਿਹੇ ਸਬੰਧਾਂ ਨੂੰ ਜਾਇਜ਼ ਕਰਾਰ ਦੇਣ ਸੋਚਿਆ ਜਾਣਾ ਚਾਹੀਦਾ ਸੀ।(ਜਦੋਂ ਕਿ ਅਜਿਹਾ ਨਹੀਂ ਹੈ)
ਮੇਰੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਗਰਜਦਾ ਹੈ ਕਿ ਇੱਕ ਕੁੱਤਾ ਅਜਿਹਾ ਜਾਨਵਰ ਹੈ ਜਿਸ ਦਾ ਨਾਮ ਕਿਸੇ ਮਨੁੱਖ ਨੂੰ ਮਾੜਾ-ਚੰਗਾ ਕਹਿਣ ਲਈ ਵਰਤਿਆ ਜਾਂਦਾ ਹੈ, ਪ੍ਰੰਤੂ ਕਦੇ ਕਿਸੇ ਵਿਅਕਤੀ ਨੇ ਕਿਸੇ ਕੁੱਤੇ ਨੂੰ ਕਿਸੇ ਹੋਰ ਕੁੱਤੇ ਨਾਲ ਸਰੀਰਕ ਸਬੰਧ ਬਣਾਉਂਦੇ ਵੇਖਿਆ ਹੈ ਜਾਂ ਫਿਰ ਕਿਸੇ ਕੁੱਤੀ ਨੂੰ ਕਿਸੇ ਹੋਰ ਕੁੱਤੀ ਨਾਲ ਅਸ਼ਲੀਲ ਸੈਕਸੀ ਹਰਕਤਾਂ ਕਰਦੇ ਵੇਖਿਆ ਹੈ ਫਿਰ ਇਨਸਾਨ ਅਜਿਹੇ ਕੰਮਾ ਲਈ ਇੰਨਾਂ ਯਤਨਸ਼ੀਲ ਕਿਉਂ ਹੈ?
ਇੱਕ ਗੱਲ ਹੋਰ ਵਿਚਾਰਨਯੋਗ ਹੈ। ਮਨੁੱਖੀ ਸਰੀਰ ਇੱਕ ਵਿਕਸਤ ਮਸ਼ੀਨ ਹੈ ਅਤੇ ਇਸ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਇਸ ਨੂੰ ਠੀਕ-ਠਾਕ ਰੱਖਣ ਅਤੇ ਇਨਸਾਨ ਦੇ ਕਰਨ ਵਾਲੇ ਕੰਮਾਂ ਨੂੰ ਕਰਨ ਲਈ ਯੋਗ ਬਣਾਏ ਰੱਖਣ ਲਈ ਹਨ। ਮੇਰਾ ਸਵਾਲ ਇਹ ਹੈ : ਕੀ ਮੈਡੀਕਲ ਸਾਇੰਸ ਅਜਿਹੇ ਸਬੰਧਾ ਦੇ ਹੱਕ ਵਿੱਚ ਹੈ? ਕੀ ਅਜਿਹੇ ਸਬੰਧ ਏਡਜ਼ ਵਰਗੀਆਂ ਨਾਂਮੁਰਾਦ ਬਿਮਾਰੀਆਂ ਨੂੰ ਸੱਦਾ ਨਹੀਂ ਦੇਣਗੇ?
ਤੀਸਰਾ, ਪਰ ਆਖਰੀ ਨਹੀਂ, ਸਵਾਲ ਉੱਠਦਾ ਹੈ : ਕਿ ਸਰਕਾਰਾਂ ਅਤੇ ਸਮਾਜ ਨੇ ਅੱਜ ਤੱਕ ਅਜਿਹੇ ਸਬੰਧਾਂ ਤੇ ਕਿਉਂ ਪਬੰਦੀ ਲਾਈ ਹੋਈ ਸੀ ਅਤੇ ਹੁਣ ਕਿਹੜੀ ਅਜਿਹੀ ਨਵੀਂ ਖੋਜ ਹੋ ਗਈ ਜਾਂ ਬਦਲਾਅ ਆ ਗਿਆ ਕਿ ਅਜਿਹੇ ਸਬੰਧ ਜਾਇਜ਼ ਕਰਾਰ ਦੇਣ ਦੀ ਦਲੀਲ ਬਣ ਗਈ।
ਸ਼ਾਦੀ ਜਾਂ ‘ਸੱਚਾ ਪਿਆਰ’ ਜਿੰਦਗੀ ਦੇ ਅੰਤ ਤੱਕ ਚਲਦਾ ਹੈ। ਕਹਿੰਦੇ ਹਨ ਜੀਵਨ ਸਾਥੀ ਦੀ ਲੋੜ ਬੁੜ੍ਹਾਪੇ ਵਿੱਚ ਜਿਆਦਾ ਪੈਂਦੀ ਹੈ। ਸਵਾਲ ਹੈ ਕਿ ਕੀ ਅਜਿਹੇ ਸਬੰਧਾਂ ਨੂੰ ਜੇਕਰ ਸ਼ਾਦੀ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਤਾਂ ਇਹ ਜਿੰਦਗੀ ਦੇ ਅੰਤ ਤੱਕ ਬਣੇ ਰਹਿਣਗੇ ਜਾਂ ਫਿਰ ‘ਦੁਨੀਆਂ ਨਾਲੋਂ ਵੱਖਰਾ’ ਕਰਨ ਦੀ ਲਲਕ ਤੋਂ ਬਾਦ ਇੰਨਾਂ ਦਾ ਦੁਖਦਾਈ ਅੰਤ ਹੋਵੇਗਾ।
ਕੁਦਰਤ ਨਾਲ ਇਨਸਾਨ ਵੱਲੋਂ ਕੀਤੇ ਜਾ ਰਹੇ ਖਿਲਵਾੜਾਂ ਵਿੱਚ ਇੱਕ ਹੋਰ ਕੰਮ ਨੂੰ ਕਨੂੰਨੀ ਜਾਂਮਾ ਪਹਿਨਾਇਆ ਜਾ ਰਿਹਾ ਹੈ ਪ੍ਰੰਤੂ ਕੁਦਰਤ ਜਿਸ ਤਰਾਂ ਸਾਨੂੰ ‘ਗਲੋਬਲ ਵਾਰਮਿੰਗ’ ਵਰਗੇ ਬਾਕੀ ਖਿਲਵਾੜਾਂ ਦੀ ਸਜਾ ਦੇ ਰਹੀ ਹੈ ਉਸੇ ਤਰਾਂ ਇਸ ਵਾਰ ਵੀ ਮਾਫ ਨਹੀਂ ਕਰੇਗੀ।
ਪ੍ਰਮਾਤਮਾਂ ਨੇ ਸਾਨੂੰ ਇੱਕ ਵਿਕਸਤ ਦਿਮਾਗ ਦੇ ਕੇ ਨਿਵਾਜਿਆ ਹੈ ਅਤੇ ਅਸੀਂ ਇਸ ਦੀ ਗਲਤ ਵਰਤੋਂ ਕਰਨ ਵੱਲ ਤੁਰੇ ਹੋਏ ਹਾਂ। ਲੱਗਦਾ ਹੈ, ਰਾਜਨੀਤਿਕ ਪਾਰਟੀਆਂ ਰਾਜਨੀਤਿਕ ਲਾਭ ਲੈਣ ਵੱਲ ਤੁਰੀਆਂ ਹੋਈਆਂ ਹਨ ਅਤੇ ਅਜਿਹੇ ਲੋਕਾਂ ਦੀਆਂ ਵੋਟਾਂ ਤੇ ਨਿਗਾਹ ਰੱਖ ਰੱਹੀਆਂ ਹਨ ਜਦੋਂ ਕਿ ਸਮਲੈਂਗਿਕਤਾ ਨੂੰ ਕਨੂੰਨੀ ਮਾਨਤਾ ਮਿਲ ਜਾਣ ਤੋਂ ਬਾਦ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾਂ ਹੈ।
ਸਮਾਜ ਵਿੱਚ ਸ਼ਾਇਦ ਕੁੱਝ ਲੋਕ ਅਜਿਹੇ ਹਨ ਜੋ ਕੁਝ ਪਲ ਦਾ ਆਨੰਦ ਲੈਣ ਬਾਰੇ ਹੀ ਸੋਚਦੇ ਹਨ ਅਤੇ ਉਨਾਂ ਨੂੰ ਆਉਂਦੀਆਂ ਪ੍ਹੀੜ੍ਹੀਆਂ ਦਾ ਕੋਈ ਫਿਕਰ ਨਹੀਂ ਹੈ ਜਾਂ ਫਿਰ ਉਹ ਜਾਨਵਰਾਂ ਨਾਲੋਂ ਕੁਝ ਵੱਖਰਾ ਕਰਨ ਦੇ ਯਤਨਾਂ ਸਦਕਾ ਹੀ ਅਜਿਹਾ ਕਰ ਰਹੇ ਹਨ।
ਜੇਕਰ ਭਾਰਤ ਦੀ ਸਰਕਾਰ ਸ਼ਾਹਬਾਨੋਂ ਕੇਸ ਵਰਗੇ ਅਦਾਲਤਾਂ ਦੇ ਕਈ ਅਹਿਮ ਫੈਸਲੇ ਜਿੰਨਾਂ ਦਾ ਸਮਾਜ ਉੱਪਰ ਮਾੜਾ ਪ੍ਰਭਾਵ ਪੈਣ ਦਾ ਖਤਰਾ ਸੀ, ਬਦਲ ਚੁੱਕੀ ਹੈ ਤਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਇਸ ਫੈਸਲੇ ਨੂੰ ਬਦਲ ਦੇਣਾ ਚਾਹੀਦਾ ਹੈ।
ਇੱਕ ਅਹਿਮ ਸਵਾਲ ਹੋਰ:
ਸਾਡੇ ਦੇਸ਼ ਦੀਆਂ ਮਹਾਨ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਕਿੱਥੇ ਹਨ ਅਤੇ ਉਨਾਂ ਦੀ ਰਾਖੀ ਕਰਨ ਦੇ ਦਾਅਵੇਦਾਰ?

ਜਵਾਨੀ ਦੇ ਰੰਗ.......... ਗੀਤ / ਰਾਕੇਸ਼ ਵਰਮਾ
ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥
ਮੇਰੀ ਮਾਂ ਸੀ ਕਰਦੀ ਨੌਕਰੀ, ਮੈਨੂੰ ਕਰੈੱਚਾਂ ਨੇ ਪਾਲਿਆ,
ਪਾਊਡਰ ਵਾਲਾ ਦੁੱਧ ਘੋਲ ਕੇ, ਬੋਤਲ ਨੂੰ ਮੂੰਹ ਮੈਂ ਲਾ ਲਿਆ,
ਚਾਕਲੇਟਾਂ ਖਾ-ਖਾ ਪਲਿਆ ਹਾਂ, ਖਾਧੇ ਬਿਸਕੁਟ ਨਮਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਫਿਲਮਾਂ ਮੈਂ ਕਈ ਵੇਖੀਆਂ ਸਕੂਲੋਂ ਭੱਜ-ਭੱਜ ਕੇ,
ਟਿਊਸ਼ਨ ਪੜ੍ਹਨ ਸੀ ਜਾਂਵਦਾ, ਮੈਂ ਸ਼ਾਮੀ ਸੱਜ-ਧਜ ਕੇ,
ਪਾਸ ਹੋਇਆਂ ਨਕਲਾਂ ਮਾਰ ਕੇ, ਮੈਨੂੰ ਕਹਿੰਦੇ ਜ਼ਹੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਕਾਲਜ ਦੇ ਵਿੱਚ ਮੈਂ ਆ ਗਿਆ, ਚਿਹਰੇ ਤੇ ਮੁੱਛਾਂ ਫੁੱਟੀਆਂ,
ਕੋਈ ਰੋਕ-ਟੋਕ ਨਾ ਰਹੀ, ਸਭ ਬੰਦਿਸ਼ਾਂ ਸਨ ਟੁੱਟੀਆਂ,
ਫਿਕਰੇ ਮੈਂ ਕੱਸਾਂ ੳਸ ਤੇ, ਜਿਹੜੀ ਲੱਗਦੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਧੋਨੀ ਸਟਾਇਲ ਕੱਟ ਤੇ, ਤੇਲ ਨਹੀਂ, ਜੈਲੱ ਲਾਈਦੈ,
ਮੁਰਕੀ ਦਾ ਫੈਸ਼ਨ ਨਹੀਂ ਰਿਹਾ, ਹੁਣ ਕੰਨੀਂ ਕੋਕਾ ਪਾਈਦੈ,
ਲੱਕ ਭਾਵੇਂ ਹੈ ਸੁੱਕਾ ਜਿਹਾ, ਪਰ ਪਾਈਦੀ ਜੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਕਾਲਜ ਦਾ ਬਹੁਤਾ ਵਕਤ, ਕੰਟੀਨ ਵਿੱਚ ਬਿਤਾਉਂਦਾ ਹਾਂ,
ਸਿਗਰਟ ਜੇ ਭਰ ਕੇ ਪੀ ਲਵਾਂ, ਫੇਰ ਗੁਟਖਾ ਖਾਂਦਾ ਹਾਂ,
ਫੈਂਸੀ ਜੇ ਕਿਤੋਂ ਨਾ ਮਿਲੇ, ਖਾਣੀ ਪੈਂਦੀ ਫੀਮ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਵਿਸਕੀ ਜੇ ਪੀਣੀ ਪੈ ਜਵੇ, ਘਰੇ ਮੁਸ਼ਕ ਆ ਜਾਂਦੈ,
ਗੋਲੀ ਜਾਂ ਕੈਪਸੂਲ ਖਾ ਕੇ ਵੀ, ਸਰੂਰ ਚੰਗਾ ਛਾ ਜਾਂਦੈ,
ਭੋਰਾ ਸਮੈਕ ਜੇ ਸੁੰਘ ਲਵਾਂ, ਕੰਨੀ ਵੱਜਦੀ ਬੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਪਾਕਿਟ-ਮਨੀ ਦੀ ਥੋੜ੍ਹ ਨਹੀਂ, ਆਪਾਂ ਖੂਬ-ਖੁੱਲ੍ਹਾ ਖਾਈਦੈ,
ਮੰਮੀ-ਪਾਪਾ ਦੇ ਪਰਸ 'ਚੋਂ, ਨੋਟ ਇੱਕੋ ਖਿਸਕਾਈਦੈ,
ਧਰਿਤਰਾਸ਼ਟਰ ਵਾਂਗ ਉਹਨਾਂ ਨੂੰ, ਮੇਰੇ ਉੱਤੇ ਯਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਮੰਮੀ ਨੂੰ ਵਿਹਲ ਨਹੀਂ ਕਿੱਟੀਆਂ ਤੋਂ, ਪਾਪਾ ਰੋਜ਼ਾਨਾ ਕਲੱਬ ਜਾਂਦੇ,
ਕੱਠੇ ਕਿਤੇ ਹੋ ਜਾਣ ਤਾਂ, ਦੋਹਾਂ ਦੇ ਅਹਿਮ ਨੇ ਟਕਰਾਉਂਦੇ,
ਹੋਟਲਾਂ ਤੋਂ ਖਾਣਾ ਮੰਗਵਾਉਣ ਦਾ, ਹੁਣ ਬਣਿਆ ਰੁਟੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਨਸ਼ਿਆਂ ਨੂੰ ਗਲ ਨਾ ਲਾਂਵਦਾ, ਜੇ ਮਾਂ ਨੇ ਗਲ ਲਾ ਲਿਆ ਹੁੰਦਾ,
ਸ਼ਾਇਦ ਸਰਵਣ ਬਣ ਢੁੱਕਦਾ, ਜੇ ਉਨ੍ਹਾਂ ਨੇ ਆਪਣਾ ਲਿਆ ਹੁੰਦਾ,
ਪਰ ਪੈਸਾ-ਧਰਮ ਮੇਰੇ ਮਾਂ ਬਾਪ ਦਾ, ਪੈਸਾ ਹੀ ਉਨ੍ਹਾਂ ਦਾ ਦੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....
ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਵਿਗੜੀ ਸੰਵਾਰ ਲਓ,
ਔਲਾਦ ਨੂੰ-ਉਪਦੇਸ਼ ਨਹੀਂ, ਪੈਸਾ ਨਹੀਂ, ਬੱਸ ਪਿਆਰ ਦਿਓ,
ਪੈਸੇ ਦੇ ਪਿੱਛੇ ਨਾ ਭੱਜੋ, ਇਹ ਦੌੜ ਅੰਤ-ਹੀਨ ਐ....

ਮੈਨੂੰ ਰੰਗਾਂ ਦੀ ਕੋਈ ਘਾਟ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਜਗਿਆਸਾ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)
ਅਤ੍ਰਿਪਤੀ
ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ
ਤੂੰ ਗਿਆਨ ਦਾ ਮਹਾਂਸਾਗਰ
ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ
ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ
ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ
ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ
ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ
ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ
ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ
ਗੁਰੂਦੇਵ
ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ
ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ
ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ
ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ
ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ
ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ
ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............
ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ
ਤੂੰ ਗਿਆਨ ਦਾ ਮਹਾਂਸਾਗਰ
ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ
ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ
ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ
ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ
ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ
ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ
ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ
ਗੁਰੂਦੇਵ
ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ
ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ
ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ
ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ
ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ
ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ
ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............
ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ.......... ਲੇਖ / ਰਿਸ਼ੀ ਗੁਲਾਟੀ
ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ ਲਘੂ ਉਦਯੋਗ ਤੋਂ ਲੈ ਕੇ ਬਹੁ-ਰਾਸ਼ਟਰੀ ਕੰਪਨੀਆਂ ਤੱਕ ਸਭ ਤੇ ਪਿਆ ਹੈ । ਜਿਸ ਕਾਰੋਬਾਰ ਬਾਰੇ ਜਿ਼ਕਰ ਕਰਨ ਜਾ ਰਿਹਾ ਹਾਂ, ਉਹ ਅਜੋਕੀ ਮੰਦੀ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਹੀ ਨਿਘਾਰ ਵੱਲ ਤੁਰ ਪਿਆ ਸੀ । ਕਰੀਬ ਪੰਦਰਾਂ ਸਾਲ ਪਹਿਲਾਂ ਆੜ੍ਹਤ ਦੇ ਕਾਰੋਬਾਰ ਦਾ ਬੜਾ ਬੋਲ-ਬਾਲਾ ਸੀ । ਛੋਟੀ ਤੋਂ ਛੋਟੀ ਮੰਡੀ ਵਿੱਚ ਵੀ ਕਈ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਉਸ ਸਮੇਂ ਕੋਟਕਪੂਰਾ (ਪੰਜਾਬ) ਏਸ਼ੀਆ ਦਾ, ਰੂੰ ਦੇ ਕਾਰੋਬਾਰ ਵਿੱਚ ਸਭ ਤੋਂ ਵੱਡਾ ਵਪਾਰਿਕ ਅਦਾਰਾ ਮੰਨਿਆ ਜਾਂਦਾ ਸੀ । ਗਲੀਆਂ ਵਿੱਚ ਨਰਮੇ ਤੇ ਕਪਾਹ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ । ਏਨਾਂ ਰਸ਼ ਹੁੰਦਾ ਸੀ ਕਿ ਟਰੈਕਟਰ, ਕਾਰ ਤਾਂ ਛੱਡੋ, ਸਕੂਟਰ ਲੈ ਕੇ ਨਿੱਕਲਣਾ ਵੀ ਮੁਸ਼ਕਿਲ ਹੁੰਦਾ ਸੀ । ਕਿਸਾਨਾਂ ਨੂੰ ਅੱਠ-ਦਸ ਦਿਨ ਮੰਡੀ ਵਿੱਚ ਹੀ ਰਹਿਣਾ ਪੈਂਦਾ ਸੀ, ਕਿਉਂ ਜੋ ਪਹਿਲੀ ਗੱਲ ਤਾਂ ਜਲਦੀ ਫਸਲ ਵਿਕਦੀ ਹੀ ਨਹੀਂ ਸੀ ਤੇ ਜੇ ਵਿਕ ਜਾਂਦੀ ਤਾਂ ਤੁਲਦੀ ਨਹੀਂ ਸੀ । ਮੰਡੀ ਵਿੱਚ ਰਹਿਣ ਦੀ ਤੰਗੀ ਭਾਵੇਂ ਕਿੰਨੀ ਵੀ ਸੀ ਪਰ ਲੱਗਦਾ ਹੈ ਕਿ ਨਰਮੇ ਦੇ ਵੱਡੇ ਸਾਰੇ ਢੇਰ ਤੇ ਬੈਠ ਕੇ ਘਰੋਂ ਲਿਆਂਦੀ ਰੋਟੀ ਖਾਣ ਦਾ ਆਪਣਾ ਹੀ ਸੁਆਦ ਸੀ । ਸ਼ਾਮ ਨੂੰ ਕਿਸਾਨ, ਨਾਲ਼ ਦੀਆਂ ਢੇਰੀਆਂ ਵਾਲਿਆਂ ਨਾਲ਼ ਜੁੰਡਲੀ ਬਣਾ ਕੇ ਗਿਲਾਸੀ ਭਿੜਾਉਂਦੇ ਸਨ ਤੇ ਮੁੜ ਆੜ੍ਹਤੀਆਂ ਦੀਆਂ ਦਿੱਤੀਆਂ ਮੁਸ਼ਕੀਆਂ ਰਜਾਈਆਂ ਸਿਰ ਤੀਕ ਲੈ ਕੇ ਘੁਰਾੜੇ ਇਉਂ ਮਾਰਦੇ ਜਿਕੂੰ ਆਰਾ ਚੱਲਦਾ ਹੋਵੇ । ਸਾਰੀ ਦਿਹਾੜੀ ਮੂੰਗਫਲੀਆਂ ਖਾਂਦਿਆਂ, ਨਿੱਘੀ ਧੁੱਪ ਦਾ ਨਿੱਘ ਮਾਣਦਿਆਂ ਤੇ ਮੁਨੀਮ ਦੇ ਮਗਰ ਗੇੜੇ ਮਾਰਦਿਆਂ ਨਿੱਕਲ ਜਾਂਦੀ ਤੇ ਸਰਦ ਰਾਤ ਨਰਮੇ ਦੀ ਢੇਰੀ ਉੱਤੇ ।
ਮੰਡੀ ਵਿੱਚ ਬੜੀ ਕਿਸਮ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਸਭ ਤੋਂ ਪਹਿਲਾਂ ਤਾਂ ਆੜ੍ਹਤੀਏ, ਜਿਨਾਂ ਨੂੰ ਕੱਚਾ ਆੜ੍ਹਤੀਆ ਵੀ ਕਿਹਾ ਜਾਂਦਾ ਹੈ । ਇਹਨਾਂ ਦਾ ਕੰਮ ਕਿਸਾਨ ਤੇ ਖਰੀਦਦਾਰ ਵਿੱਚ ਫਸਲ ਦਾ ਭਾਅ ਤੈਅ ਕਰਵਾਉਣਾ ਹੁੰਦਾ ਹੈ । ਟਰਾਲੀ ਮੰਡੀ ਵਿੱਚ ਆਉਣ ਤੋਂ ਬਾਦ ਫਸਲ ਦੀ ਤੁਲਾਈ ਤੱਕ ਸਾਂਭ ਸੰਭਾਲ ਕਰਨਾ ਆੜ੍ਹਤੀਏ ਦੀ ਜਿੰਮੇਵਾਰੀ ਹੁੰਦੀ ਹੈ । ਵੱਖ-ਵੱਖ ਖਰੀਦਦਾਰਾਂ ਨੂੰ ਫਸਲ ਵਿਕਰੀ ਲਈ ਦਿਖਾਉਣਾ, ਮੌਸਮ ਖਰਾਬ ਹੋਣ ਦੇ ਹਾਲਾਤਾਂ ਵਿੱਚ ਫਸਲ ਢਕਣਾ ਆਦਿ ਕੰਮ ਆੜ੍ਹਤੀਏ ਦੇ ਮੁਲਾਜ਼ਮ ਕਰਦੇ ਹਨ । ਫਸਲ ਤਾਂ ਹਾੜੀ-ਸਾਉਣੀ ਆਉਂਦੀ ਹੈ । ਇਨ੍ਹਾਂ ਦਿਨਾਂ ਵਿੱਚ ਕਿਸਾਨ ਵੀ ਸ਼ਾਹੂਕਾਰ ਹੁੰਦਾ ਹੈ । ਇਸ ਤੋਂ ਬਿਨਾਂ ਸਾਰਾ ਸਾਲ ਕਿਸਾਨ ਦੀਆਂ ਘਰੇਲੂ ਤੇ ਫਸਲ ਪਾਲਣ ਲਈ ਆਰਥਿਕ ਜ਼ਰੂਰਤਾਂ ਆੜ੍ਹਤੀਆ ਹੀ ਪੂਰੀਆਂ ਕਰਦਾ ਹੈ । ਆੜ੍ਹਤੀਏ ਦੀ ਆਮਦਨ ਦਾ ਜ਼ਰੀਆ ਕਿਸਾਨ ਨੂੰ ਦਿੱਤੇ ਗਏ ਰੁਪਏ ‘ਤੇ ਵਿਆਜ ਅਤੇ ਵਿਕੀ ਹੋਈ ਫਸਲ ਤੇ ਖਰੀਦਦਾਰ ਕੋਲੋਂ ਲਈ ਗਈ ਦਾਮੀ (ਕਮਿਸ਼ਨ) ਹੁੰਦੀ ਹੈ । ਆੜ੍ਹਤੀਏ ਤੇ ਕਿਸਾਨ ਦਾ ਰਿਸ਼ਤਾ ਨਹੁੰ-ਮਾਸ ਵਾਲਾ ਮੰਨਿਆ ਜਾਂਦਾ ਸੀ । ਦੋਹੇਂ ਇੱਕ ਦੂਜੇ ਦੇ ਪੂਰਕ ਹੁੰਦੇ ਸਨ । ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ,
ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ
ਦੋਹੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ । ਜਦੋਂ ਕਿਤੇ ਆੜ੍ਹਤੀ ਕਿਸਾਨ ਦੇ ਪਿੰਡ ਚਲਿਆ ਜਾਂਦਾ ਸੀ ਤਾਂ ਰੋਟੀ ਤੇ ਲੱਸੀ ਨਾਲ ਉਸਦੀ ਆਓ-ਭਗਤ ਕੀਤੀ ਜਾਂਦੀ ਸੀ । ਪੋਲੀ ਗੱਦੀ ਤੇ ਬੈਠਣ ਦਾ ਗਿੱਝਿਆ ਆੜ੍ਹਤੀਆ, ਵਾਣ ਵਾਲੇ ਮੰਜੇ ਤੇ ਲੱਤਾਂ ਨਿਸਾਰ ਕੇ ਬੈਠਾ ਵੀ ਏਨਾ ਮਾਣ ਮਹਿਸੂਸ ਕਰਦਾ ਸੀ ਜਿਵੇਂ ਆਪਣੇ ਘਰ ਬੈਠਾ ਹੋਵੇ ਤੇ ਕਿਸਾਨ ਵੀ ਸੀਰੀ ਨੂੰ ‘ਵਾਜ ਮਾਰਨ ਦੀ ਬਜਾਏ ਅੰਦਰੋਂ ਕੰਗਣੀ ਵਾਲੇ ਗਿਲਾਸ ਵਿੱਚ ਪਾਣੀ ਖੁਦ ਲੈ ਕੇ ਆਉਂਦਾ ਸੀ । ਨਾਲ਼ ਹੀ ਕਦੇ-ਕਦੇ ਉਨ੍ਹਾਂ ਨਿਆਣਿਆਂ ਨੂੰ ਵੀ ਲਲਕਰਾ ਮਾਰ ਦਿੰਦਾ ਸੀ ਜੋ ਘਰ ਦੇ ਦਰਵਾਜ਼ੇ ਵਿੱਚ ਖੜੇ ਆੜ੍ਹਤੀਏ ਦੇ “ਰਾਜਦੂਤ/ਯਜਦੀ” ਮੋਟਰਸਾਇਕਲ ਜਾਂ ਟੇਢਾ ਕਰਕੇ ਸਟਾਰਟ ਹੋਣ ਵਾਲੇ ਪੁਰਾਣੇ ਬਦਰੰਗ ਸਕੂਟਰ ਨਾਲ਼ ਛੇੜਖਾਨੀ ਕਰਦੇ ਸਨ । ਨਿਆਣੇ ਵੀ ਖੜੇ ਸਕੂਟਰ ਦੀਆਂ ਰੇਸਾਂ ਮਰੋੜੀ ਜਾਂਦੇ ਜਾਂ ਗੇਅਰ ਬਦਲ-ਬਦਲ ਕੇ ਵੇਖੀ ਜਾਂਦੇ ਤੇ ਕਲੱਚ ਤੇ ਬਰੇਕ ਨੱਪ-ਨੱਪ ਕੇ ਤਾਰਾਂ ਢਿੱਲੀਆਂ ਕਰ ਦਿੰਦੇ । “ਵਿਹੜੇ” ਵਾਲੇ ਜੁਆਕਾਂ ਲਈ ਮਤੇ ਇਹ ਅਲੋਕਾਰ ਚੀਜ਼ ਹੁੰਦੀ ਸੀ । ਆੜ੍ਹਤੀ ਉਮਰ ਵਿੱਚ ਭਾਵੇਂ ਛੋਟਾ ਹੁੰਦਾ ਜਾਂ ਵੱਡਾ, ਕਿਸਾਨ ਦੀ “ਸ਼ਾਹ ਜੀ- ਸ਼ਾਹ ਜੀ” ਕਹਿੰਦਿਆਂ ਜ਼ੁਬਾਨ ਨਾ ਥੱਕਦੀ । ਜੇ ਕਦੇ ਸ਼ਾਹ ਜੀ ਦਾ ਸਕੂਲ ਜਾਂ ਕਾਲਜ ਪੜ੍ਹਦਾ ਮੁੰਡਾ ਆ ਜਾਂਦਾ ਤਾਂ ਉਸਨੂੰ “ਛੋਟੇ ਸ਼ਾਹ ਜੀ” ਦੀ ਉਪਾਧੀ ਮਿਲ ਜਾਂਦੀ ।
ਹੁਣ ਤਾਂ ਹਾਲਾਤ ਹੀ ਬਦਲ ਗਏ ਨੇ । ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ । ਸੇਮ, ਸੁੰਡੀਆਂ ਤੇ ਮੌਸਮ ਦੀ ਮਾਰ ਹੇਠ ਆਈ ਕਿਰਸਾਨੀ, ਕਰਜਿ਼ਆਂ ਦੇ ਭਾਰ ਹੇਠਾਂ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ । ਨਕਲੀ ਦਵਾਈਆਂ, ਮਾੜੀਆਂ ਖਾਦਾਂ, ਫਸਲੀ ਚੱਕਰ ਤੇ ਧਰਤੀ ਦੀ ਘਟਦੀ ਉਪਜਾਊ ਸ਼ਕਤੀ ਕਾਰਨ ਫਸਲਾਂ ਜਿ਼ਆਦਾ ਮੁਨਾਫਾ ਨਹੀਂ ਦੇ ਰਹੀਆਂ । ਵਧਦੀ ਮਹਿੰਗਾਈ ਕਿਸਾਨ ਤਾਂ ਕੀ, ਹਰ ਤਬਕੇ ਦਾ ਲੱਕ ਤੋੜ ਰਹੀ ਹੈ । ਵਿਆਹਾਂ ਸ਼ਾਦੀਆਂ ਵਿੱਚ ਜ਼ਰੂਰਤ ਤੋਂ ਜਿ਼ਆਦਾ ਖ਼ਰਚ ਵੀ ਕਿਸਾਨ ਦੇ ਪਤਨ ਦਾ ਕਾਰਨ ਬਣ ਰਹੇ ਹਨ । ਜੇ ਵਿਆਹ ਵਿੱਚ “ਮਾਰੂਤੀ” ‘ਤੇ ਫੁਲਕਾਰੀ ਪਾਈ ਨਜ਼ਰ ਨਾ ਆਵੇ ਤਾਂ ਵਿਆਹ ਕਰਨ ਵਾਲੇ ਤੇ ਕਰਵਾਉਣ ਵਾਲੇ, ਕਿਸੇ ਨੂੰ ਸੁਆਦ ਨਹੀਂ ਆਉਂਦਾ । ਜੋ ਕਿਸਾਨ ਕਰਜਿ਼ਆਂ ਦੇ ਭਾਰ ਹੇਠ ਜਿ਼ਆਦਾ ਹੀ ਦੱਬੇ ਜਾਂਦੇ ਹਨ, ਉਨ੍ਹਾਂ ਨੂੰ ਮੁਸੀਬਤਾਂ ਤੋਂ ਖਹਿੜਾ ਛੁਡਾਉਣ ਲਈ ਖੁਦਕਸ਼ੀ ਤੋਂ ਸੌਖਾ ਰਾਹ ਨਜ਼ਰ ਨਹੀਂ ਆਉਂਦਾ । ਕਿੰਨੇ ਅਫਸੋਸ ਵਾਲੀ ਗੱਲ ਹੈ ਕਿ ਖੁਦਕਸ਼ੀ ਕਰਨੀ ਸੌਖੀ ਲੱਗਦੀ ਹੈ ਪਰ ਕਰਜ਼ੇ ਦਾ ਬੋਝ ਘਟਾਉਣ ਲਈ ਖ਼ਰਚ ਘੱਟ ਕਰਨੇ ਔਖੇ । ਕਈ ਕਿਸਾਨਾਂ ਦੀ ਸੋਚ ਹੈ ਕਿ “ਲਹਿਣਗੇ ਤਾਂ ਲਹਿਣਗੇ, ਨਹੀਂ ਤਾਂ ਵਹੀਆਂ ਨਾਲ ਖਹਿਣਗੇ ।” ਕਰਜ਼ਾ ਚਾਹੇ ਬੈਂਕ ਦੇ ਰਿਹਾ ਹੈ ਜਾਂ ਆੜ੍ਹਤੀਆ, ਇਹ ਕਰਜ਼ਦਾਰ ਨੂੰ ਦਿੱਤੀ ਜਾ ਰਹੀ ਇੱਕ ਸਹੂਲਤ ਹੈ, ਜਿਸ ਨਾਲ਼ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਨਾ ਕਿ ਉਸਦਾ ਅਧਿਕਾਰ, ਜਿਸਨੂੰ ਉਹ ਕਾਠ ਮਾਰ ਕੇ ਬੈਠ ਜਾਵੇ । ਪਿਛਲੇ ਦਿਨੀਂ ਇੰਟਰਨੈੱਟ ‘ਤੇ ਪੰਜਾਬ ਦੀ ਪ੍ਰਮੁੱਖ ਪੰਜਾਬੀ ਅਖ਼ਬਾਰ ਵਿੱਚ ਇੱਕ ਖਬਰ ਪੜ੍ਹ ਰਿਹਾ ਸਾਂ ਕਿ “ਬੈਂਕ ਵੱਲੋਂ ਘਰ ਦੀ ਕੁਰਕੀ ਕਰਨ ਤੇ ਮਕਾਨ ਮਾਲਕ ਵੱਲੋਂ ਖੁਦਕਸ਼ੀ ਕੀਤੀ ਗਈ ।” ਇਸ ਖਬਰ ਮੁਤਾਬਿਕ ਉਸ ਸਖ਼ਸ਼ ਨੇ ਖੁਦਕਸ਼ੀ ਨੋਟ ਵਿੱਚ ਬੈਂਕ ਮੈਨੇਜਰ ਤੇ ਮਕਾਨ ਦੇ ਖਰੀਦਦਾਰ ਉੱਪਰ ਜ਼ਬਰਦਸਤੀ ਦਾ ਦੋਸ਼ ਲਾਇਆ ਸੀ । ਜਦ ਕਿ ਇਸ ਕੁਰਕੀ ਬਾਰੇ ਬੈਂਕ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ । ਅਸਲ ਗੱਲ ਕੀ ਹੈ, ਉਹ ਤਾਂ ਸਬੰਧਿਤ ਧਿਰਾਂ ਨੂੰ ਹੀ ਪਤਾ ਹੋਵੇਗਾ ਪਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਜੇਕਰ ਕੋਈ ਵੀ ਕਰਜ਼ਦਾਰ ਸਮੇਂ ਸਿਰ ਆਪਣੇ ਕਰਜ਼ੇ ਦੀ ਅਦਾਇਗੀ ਕਰੇ ਤਾਂ ਕੀ ਕਰਜ਼ਾ ਲੈਣ ਤੇ ਦੇਣ ਵਾਲੇ ਵਿੱਚ ਕੋਈ ਫਿੱਕ ਪਏਗੀ ? ਸ਼ਾਇਦ ਨਹੀਂ । ਇਹ ਨਹੀਂ ਕਿ ਸਿਰਫ਼ ਪੰਜਾਬ ਵਿੱਚ ਹੀ ਕਈ ਕਰਜ਼ਦਾਰਾਂ ਦੀ ਅਜਿਹੀ ਸੋਚ ਹੈ, ਆਸਟ੍ਰੇਲੀਆ ਵਿੱਚ ਵੀ ਇੱਕ ਅਜਿਹੀ ਮਹਾਨ ਹਸਤੀ ਨੂੰ ਮਿਲਣ ਦਾ ਮੌਕਾ ਮਿਲਿਆ । ਜਨਾਬ ਹੋਰਾਂ ਦੀ ਤਨਖਾਹ 2500 ਡਾਲਰ ਪ੍ਰਤੀ ਮਹੀਨਾ ਹੈ ਤੇ ਤਿੰਨ ਕ੍ਰੈਡਿਟ ਕਾਰਡ ਬਣਵਾ ਕੇ 50000 ਡਾਲਰ ਕਰਜ਼ਾ ਚੁੱਕਿਆ ਹੋਇਆ ਹੈ । ਸੋਚ ਕੀ ਹੈ ? ਆਪਾਂ ਕਿਹੜਾ ਵਾਪਸ ਕਰਨੇ ਹਨ । ਹੁਣ ਦੱਸੋ ! ਜੇਕਰ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਸਖ਼ਤੀ ਕਰਨਗੀਆਂ ਤਾਂ ਉਹ ਮਾੜੀਆਂ ਹਨ ? ਇਹੀ ਹਾਲਾਤ ਕਿਸਾਨ ਤੇ ਆੜ੍ਹਤੀਏ ਦੇ ਹਨ । ਜੇਕਰ ਕਿਸਾਨ ਕਰਜੇ਼ ਦੀ ਅਦਾਇਗੀ ਹੀ ਨਹੀਂ ਕਰੇਗਾ ਤਾਂ ਆੜ੍ਹਤੀਏ ਦਾ ਕਾਰੋਬਾਰ ਕਿੱਦਾਂ ਚੱਲੇਗਾ । ਗੱਲ ਮੁੱਕਦੀ ਕਿਦਾਂ ਹੈ ? ਵਿਆਜ ਤੇ ਵਿਆਜ, ਕਰਜ਼ੇ ਤੋਂ ਕਰਜ਼ੇ ਦੀ ਪੰਡ, ਪੁਲਿਸ-ਕਚਿਹਰੀ, ਕੁਰਕੀ, ਧਰਨੇ-ਮੁਜ਼ਾਹਰੇ, ਰਾਜਨੀਤੀ, ਅਖ਼ਬਾਰਾਂ ਵਿੱਚ ਦੋਹਾਂ ਦੀ ਤੋਏ-ਤੋਏ ਤੇ ਅੰਤ ਖੁਦਕਸ਼ੀ । ਕਿਸਾਨ ਤੇ ਕਿਰਸਾਨੀ ਦੇ ਹਾਲਤਾਂ ਬਾਰੇ ਤਾਂ ਸਭ ਨੂੰ ਪਤਾ ਵੀ ਹੈ ਤੇ ਨਿੱਤ ਦਿਹਾੜੀ ਅਖ਼ਬਾਰਾਂ ਵਿੱਚ ਪੜ੍ਹਦੇ ਵੀ ਹਾਂ ਪਰ ਆੜ੍ਹਤੀਏ ਦੇ ਪੱਖ ਤੋਂ ਜੋ ਗੱਲਾਂ ਮਹਿਸੂਸ ਹੁੰਦੀਆਂ ਹਨ, ਉਹ ਇਹ ਹਨ ਕਿ ਜੇਕਰ ਉਹ ਵਿਆਜ ਲੈਂਦੇ ਹਨ ਤਾਂ ਆਪਣੇ ਦਿੱਤੇ ਗਏ ਰੁਪਏ ਉੱਪਰ ਤੇ ਜੋ ਕਮਿਸ਼ਨ ਲੈਂਦੇ ਹਨ ਉਹ ਕਿਸਾਨ ਤੋਂ ਨਹੀਂ । ਸੋ ਜੇਕਰ ਉਹ ਆਪਣੇ ਦਿੱਤੇ ਗਏ ਰੁਪਏ ਦੀ ਵਸੂਲੀ ਲਈ ਸਖ਼ਤੀ ਕਰਦੇ ਹਨ ਤਾਂ ਗ਼ਲਤ ਕਿੱਥੇ ਹਨ ? ਅਗਲੀ ਗੱਲ ਇਹ ਹੈ ਕਿ ਵੱਡੇ ਜਿ਼ਮੀਦਾਰ ਪਿੰਡਾਂ ਵਿੱਚ ਜੋ ਰੁਪਇਆ ਕਰਜ਼ ਵਜੋਂ ਦਿੰਦੇ ਹਨ, ਉਸਦੀ ਵਿਆਜ ਦਰ ਆੜ੍ਹਤੀਏ ਤੋਂ ਕਾਫ਼ੀ ਜਿ਼ਆਦਾ ਹੁੰਦੀ ਹੈ ਤੇ ਕਈ ਲੋਕ ਆਪਣੇ ਸੀਰੀਆਂ ਦਾ ਸੋ਼ਸ਼ਣ ਕਰਦੇ ਹਨ, ਮੰਦਾ ਬੋਲਦੇ ਹਨ, ਉਹ ਸਭ ਪਰਦੇ ਦੇ ਪਿੱਛੇ ਹੈ । ਲੋੜ ਅਜਿਹੇ ਲੋਕਾਂ ਤੇ ਨਕੇਲ ਪਾਉਣ ਦੀ ਵੀ ਹੈ । ਮੁਆਫ਼ ਕਰਨਾ, ਸ਼ਾਇਦ ਵਿਸ਼ੇ ਤੋਂ ਥੋੜਾ ਭਟਕ ਗਿਆ ਪਰ ਇਹ ਵੀ ਇਸੇ ਤਸਵੀਰ ਦਾ ਦੂਜਾ ਰੁਖ਼ ਹੈ ।
ਮੰਡੀ ਵਿੱਚ ਰੋਜ਼ਗਾਰ ਪਾਉਣ ਵਾਲੇ ਲੋਕਾਂ ਦੀ ਅਗਲੀ ਕਿਸਮ ਮੁਨੀਮ ਹੁੰਦੇ ਹਨ । ਇਹ “ਪੋਸਟ” ਪੰਜਾਬੀਆਂ ਨੂੰ ਬਹੁਤ ਘੱਟ ਮਿਲਦੀ ਸੀ, ਕਿਉਂ ਜੋ ਉਨ੍ਹਾਂ ਨੂੰ ਸ਼ਾਮ ਵੇਲੇ ਘਰ ਜਾਣ ਦੀ ਜਲਦੀ ਹੁੰਦੀ ਸੀ ਤੇ ਦੁਪਹਿਰੇ ਰੋਟੀ ਵੀ ਘਰ ਜਾ ਕੇ ਖਾਣਾ ਪਸੰਦ ਕਰਦੇ ਸਨ । ਇਸਦੇ ਉਲਟ ਹਰਿਆਣਾ ਜਾਂ ਰਾਜਸਥਾਨ ਤੋਂ ਆਏ ਮੁਨੀਮਾਂ ਨੂੰ ਕਿਹੜੀ ਝਾਂਜਰਾਂ ਵਾਲੀ ਉਡੀਕਦੀ ਸੀ ? ਉਨ੍ਹਾਂ ਨੂੰ ਸਮੇਂ ਨਾਲ਼ ਕੋਈ ਖਾਸ ਫ਼ਰਕ ਨਹੀਂ ਸੀ ਪੈਂਦਾ ਤੇ ਉਹ ਦੇਰ ਰਾਤ ਤੱਕ ਫਸਲ ਦੀ ਤੁਲਾਈ ਕਰਵਾਉਂਦੇ ਰਹਿੰਦੇ ਸਨ । ਇਸ ਕਰਕੇ ਉਨ੍ਹਾਂ ਨੂੰ ਕਦੀ-ਕਦੀ “ਛਿੱਟ” ਵੀ ਲਾਉਣ ਨੂੰ ਮਿਲ ਜਾਇਆ ਕਰਦੀ ਸੀ । ਮੁਨੀਮਾਂ ਦੀਆਂ ਦੋ ਕਿਸਮਾਂ ਹੁੰਦੀਆਂ ਸਨ । ਪਹਿਲੇ ਤਾਂ ਉਹ ਜੋ ਮੰਡੀ ਵਿੱਚ ਫਸਲ ਨਾਲ਼ ਸੰਬੰਧਿਤ ਕੰਮ ਤੇ ਦੂਜੇ ਉਹ ਜੋ ਦੁਕਾਨਾਂ ਤੇ ਬੈਠ ਕੇ ਵਹੀ-ਖਾਤਿਆਂ ਦਾ ਕੰਮ ਕਰਦੇ ਸਨ । ਆਧੁਨਿਕ ਭਾਸ਼ਾ ਵਿੱਚ ਉਹਨਾਂ ਨੂੰ “ਮੰਡੀ ਕਲਰਕ” ਜਾਂ “ਅਕਾਊਂਟੈਂਟ” ਵੀ ਕਿਹਾ ਜਾ ਸਕਦਾ ਹੈ ਪਰ ਕਹਿੰਦੇ ਸਭ ਮੁਨੀਮ ਹੀ ਹਨ । ਵਹੀ-ਖਾਤਿਆਂ ਵਾਲੇ ਮੁਨੀਮ ਦੀ ਤਾਂ ਵੱਖਰੀ ਹੀ ਟੌਹਰ ਹੁੰਦੀ ਸੀ । ਗ੍ਰਾਹਕ ਤਾਂ ਛੱਡੋ, ਲਾਲਿਆਂ ਨਾਲ਼ ਵੀ ਸਿੱਧੇ ਮੂੰਹ ਗੱਲ ਕਰਨਾ ਉਨ੍ਹਾਂ ਦੀ ਕਿਤਾਬ ਵਿੱਚ ਨਹੀਂ ਸੀ ਲਿਖਿਆ ਹੁੰਦਾ । ਮਾਰਵਾੜੀ ਬਾਣੀਏਂ ਖਾਸ ਤੌਰ ਤੇ ਇਸ ਗੱਦੀ ਦੇ ਹੱਕਦਾਰ ਮੰਨੇ ਜਾਂਦੇ ਸਨ । ਜੇ ਕਦੇ ਹਿਸਾਬ ਕਰਦਿਆਂ ਮਾੜਾ ਜੱਟ ਮੁਨੀਮ ਦੇ ਨੇੜੇ ਹੋ ਜਾਂਦਾ ਤਾਂ “ਬੇ-ਨਹਾਤੇ” ਜੱਟ ‘ਚੋਂ ਆਉਂਦੀ ਮੁਸ਼ਕ ਉਸਨੂੰ ਪ੍ਰੇਸ਼ਾਨ ਕਰ ਦਿੰਦੀ ਸੀ ।
“ਅਰੈ ! ਪੀਛਾ ਨੈਂ ਹੋ ਕਰ ਬੈਠ ਨਾ, ਸਰ ਪੈ ਬੈਠੇਗਾ ਕੇ ?”
ਤੇ ਜੇ ਕੋਈ ਜੱਟ ਕੋਈ ਕਲਮ (ਐਂਟਰੀ) ਦੋਬਾਰਾ ਪੁੱਛ ਲੈਂਦਾ....
“ਈਭੀ ਸੇਠ ਆਜੈਗਾ, ਉਸੀ ਨੈ ਪੂਛ ਲੀਓ । ਮੇਰੇ ਕਨੈਂ ਔਰ ਭੀ ਘਣੈਂ ਕਾਮ ਹਂੈ”
ਗੰਦੀ ਜਿਹੀ ਧੋਤੀ ਵਾਲੇ, ਬੀੜੀ ਪੀਣੇ ਮੁਨੀਮ ਨੂੰ ਕਰੋੜਾਂ ਦੀ ਜ਼ਮੀਨ ਦੇ ਮਾਲਕ ਜੱਟ ਤੇ ਬਹੁ-ਲੱਖੀ ਕਾਰੋਬਾਰ ਦੇ ਮਾਲਕ ਸੇਠ ਤੁੱਛ ਜਾਪਦੇ ਸਨ । ਪਰ ਦੋਹਾਂ ਧਿਰਾਂ ਲਈ ਮੁਨੀਮ ਦੀ “ਓਏ” ਸਹਿਣਾ ਮਜ਼ਬੂਰੀ ਸੀ । ਜੱਟ ਨੂੰ ਤਾਂ ਮੁਨੀਮ ਸਮਝਦਾ ਹੀ ਕੁਝ ਨਹੀਂ ਸੀ ਕਿਉਂ ਜੋ ਉਸ ਤੱਕ ਮੁਨੀਮ ਨੂੰ ਕੋਈ ਗੌਂ ਨਹੀਂ ਸੀ ਤੇ ਆੜ੍ਹਤੀਆ, ਇੱਕ ਤਾਂ ਮੁਨੀਮ ਦੇ ਵਿਆਜ ਲਗਾਉਣ ਦੀ ਕਲਾ ਦਾ ਕਾਇਲ ਹੁੰਦਾ ਸੀ, ਤੇ ਦੂਜੇ ਮੁਨੀਮ ਉਸਦਾ ਰਾਜ਼ਦਾਰ ਵੀ ਹੁੰਦਾ ਸੀ, ਇਸ ਲਈ ਉਹ ਵੀ ਮੁਨੀਮ ਦੇ ਅੱਗੇ ਨਹੀਂ ਬੋਲਦਾ ਸੀ । ਇਨ੍ਹਾਂ ਕਲਾਵਾਂ ਕਰਕੇ ਅੱਜ ਦੇ ਮੰਦੀ ਦੇ ਦੌਰ ਵਿੱਚ ਕਈ ਪੁਰਾਣੇ ਮੁਨੀਮ, ਸੇਠਾਂ ਕੋਲ “ਪੱਕੀਆਂ ਨੌਕਰੀਆਂ” ਤੇ ਲੱਗੇ ਹੋਏ ਹਨ, ਬਾਕੀ ਅੱਜ ਕੰਪਿਊਟਰ ਦਾ ਯੁੱਗ ਹੈ ਤੇ ਜੱਟ ਵੀ ਹਿਸਾਬ ਕਰਨ ਤੋਂ ਪਹਿਲਾਂ ਕੰਪਿਊਟਰ ਤੇ ਵਿਆਜ ਲਗਵਾ ਲੈਂਦਾ ਹੈ ਜਾਂ ਲਗਵਾ ਲੈਣਾ ਚਾਹੀਦਾ ਹੈ ।
ਮੰਡੀ ਵਿੱਚ ਕੰਮ ਕਰਨ ਵਾਲੀ ਅਗਲੀ ਧਿਰ ਮਜ਼ਦੂਰਾਂ ਦੀ ਹੁੰਦੀ ਸੀ । ਜਿਨ੍ਹਾਂ ਨੂੰ ਅੱਗੇ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ, ਜਿਵੇਂ ਕਿ ਫਸਲ ਦੀ ਤੁਲਾਈ ਕਰਨ ਵਾਲੇ, ਪੱਲੀ ਜਾਂ ਬੋਰੀ ਭਰਨ ਵਾਲੇ, ਕੰਡੇ ਤੋਂ ਪੱਲੀ ਉਤਾਰਨ ਵਾਲੇ ਜਾਂ ਫਸਲ ਦੀ ਸਾਂਭ ਸੰਭਾਲ ਕਰਨ ਵਾਲੇ । ਤੁਲਾਈ ਕਰਨ ਵਾਲਿਆਂ ਨੂੰ “ਤੋਲਾ”, ਪੱਲੀ ਭਰਨ ਵਾਲੇ ਨੂੰ “ਭਰਈਆ” ਤੇ ਪੱਲੀ ਕੰਡੇ ਤੋਂ ਉਤਾਰ ਕੇ ਬੰਨਣ ਵਾਲੇ ਨੂੰ “ਬਨੰਈਆ” ਕਿਹਾ ਜਾਂਦਾ ਸੀ । ਇਹਨਾਂ ਸਭਨਾਂ ਮਜ਼ਦੂਰਾਂ ਨੂੰ ਪ੍ਰਤੀ ਨਗ (ਪੱਲੀ ਜਾਂ ਬੋਰੀ) ਮਜ਼ਦੂਰੀ ਮਿਲਦੀ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰ ਆੜ੍ਹਤੀਏ ਦੇ ਪੱਕੇ ਤੌਰ ਤੇ ਕੰਮ ਕਰਦੇ ਸਨ ਤੇ ਬਾਕੀਆਂ ਨੂੰ ਜੋ ਆੜ੍ਹਤੀਆ ਚਾਹੇ ਬੁਲਾ ਸਕਦਾ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰਾਂ ਨੂੰ ਕਿਸਾਨ ਦੀ ਕੀਤੀ ਗਏ ਸੇਵਾ ਬਦਲੇ ਪੰਜ-ਸੱਤ ਕਿਲੋ ਦਾਣੇ ਜਾਂ ਨਰਮਾ ਆਦਿ ਮਿਲ ਜਾਂਦਾ ਸੀ, ਜੋ ਕਿ ਬਾਅਦ ਵਿੱਚ ਵੇਚ ਕੇ ਪੈਸੇ ਵੰਡ ਲਏ ਜਾਂਦੇ ਸਨ । ਕਈ ਵਾਰ ਇਸ ਧਿਰ ਦਾ ਮੁਖੀ ਕਿਸਾਨ ਦੇ ਪਿਆਲੇ ਦਾ ਸਾਂਝੀ ਵੀ ਬਣ ਜਾਂਦਾ ਸੀ, ਕਿਉਂ ਜੋ ਸਾਰੇ ਮਜ਼ਦੂਰ ਇਸਦੇ ਹੁਕਮ ਅਨੁਸਾਰ ਚੱਲਦੇ ਹਨ ਤੇ ਘੱਟੋ-ਘੱਟ ਫਸਲ ਦੀ ਸਾਂਭ ਸੰਭਾਲ ਤੇ ਤੁਲਾਈ ਵਿੱਚ ਮੁਖੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਇਹ ਧਿਰ ਕਈ ਵਾਰ ਮੁਨੀਮ ਨਾਲ਼ ਮਿਲਕੇ ਕਿਸਾਨ ਨੂੰ ਰਗੜਾ ਵੀ ਚਾੜ੍ਹ ਦਿੰਦੀ ਸੀ । ਹੰਢੀ ਵਰਤੀ ਉਮਰ ਵਾਲੇ ਕਿਸਾਨ ਤੁਲਾਈ ਦੇ ਮਾਮਲੇ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਸਨ । ਭਰੀਆਂ ਬੋਰੀਆਂ ਦੇ ਉੱਪਰ ਚੜ੍ਹਕੇ ਇੱਕ-ਇੱਕ ਬੋਰੀ ਤੇ ਪੈਰ ਧਰ ਕੇ ਗਿਣਤੀ ਕਰਦੇ ਸਨ ਤੇ ਉਸਦਾ ਕਾਲਜ ਪੜ੍ਹਦਾ ਮੁੰਡਾ ਕੀ ਕਰਦਾ ਹੈ, ਬਾਹਰ ਦੀ ਬੋਰੀਆਂ ਦੀ ਲਾਈਨ ਗਿਣ ਲਈ, ਦੇਖਿਆ ਦਸ ਦੀ ਲਾਈਨ ਹੈ । ਦੂਜੇ ਪਾਸੇ ਦੀ ਲਾਈਨ ਗਿਣ ਲਈ, ਬਾਰਾਂ ਹਨ । ਕੁੱਲ ਬੋਰੀਆਂ 10 ਗੁਣਾ 12=120 । ਬੋਰੀਆਂ ਦੀ ਤੀਜੀ ਲਾਈਨ ਤੇ ਚੜ੍ਹੇ ਫਿਰਦੇ ਬੁੜ੍ਹੇ ਨੂੰ ਦੇਖ ਮਨ ਹੀ ਮਨ ਹੱਸਦਾ ਹੈ ।
“ਲੈ, ਬੁੜ੍ਹਾ ਅਜੇ ਘੰਟਾ ਬੋਰੀਆਂ ਤੇ ਟਪੂਸੀਆਂ ਲਾਊ, ਆਪਾਂ ਗਿਣ ਕੇ ਅਹੁ ਮਾਰੀਆਂ”
ਹੁਣ “ਨੱਤੀਆਂ ਵਾਲੇ” ਨੂੰ ਕੌਣ ਸਮਝਾਏ ਕਿ ਵਿਚਾਲੇ ਕੋਈ ਲਾਈਨ ਦਸ ਦੀ ਬਜਾਏ ਗਿਆਰਾਂ ਦੀ ਹੋਈ ਤਾਂ ਫੇਰ ? ਲੱਗ ਗਈ ਨਾ ਇੱਕ ਬੋਰੀ ਦੀ ਕੁੰਡੀ । ਬੁੜ੍ਹਾ ਵਿਚਾਰਾ ਥੱਲੇ ਫਰਸ਼ ਤੇ ਨਰਮੇ ਦੀਆਂ ਫੁੱਟੀਆਂ ਚੁਗਦਾ ਫਿਰਦਾ ਹੈ ਤੇ ਮੁੰਡਾ, ਮਜ਼ਦੂਰਾਂ ਦੁਆਰਾ ਕੀਤੀ ਗਈ “ਕਾਕਾ ਜੀ” “ਕਾਕਾ ਜੀ” ਸੁਣ ਕੇ ਹੀ ਢਾਕਾਂ ਤੋਂ ਹੱਥ ਥੱਲੇ ਨਹੀਂ ਕਰਦਾ ।
ਅਗਲੀ ਧਿਰ ਜੋ ਮੰਡੀ ਵਿੱਚੋਂ ਕਮਾਈ ਕਰਦੀ ਸੀ, ਉਹ ਸੀ ਮੰਗਣ ਵਾਲੀਆਂ ਦੀ । ਫਸਲ ਆਉਣ ਦੀ ਖੁਸ਼ੀ ਆਉਣ ਦੀ ਖੁਸ਼ੀ ਵਿੱਚ ਨਸਿ਼ਆਇਆ ਜੱਟ ਇਹਨਾਂ ਨੂੰ ਰੁੱਗ ਭਰ ਕੇ ਦੇ ਵੀ ਦਿੰਦਾ ਸੀ । ਇਨ੍ਹਾਂ ਤੋਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਸੀ, ਕਿਉਂ ਜੋ ਢੇਰੀਆਂ ਵਿੱਚ ਤੁਰੇ ਜਾਂਦਿਆਂ ਜ਼ਰਾ ਝੁਕ ਕੇ ਰੁੱਗ ਭਰਨਾ ਤੇ ਆਪਣੀ ਝੋਲੀ ਜਾਂ ਬੋਰੀ ਵਿੱਚ ਸੁੱਟਣਾ, ਪਲਕ ਝਪਕਣ ਜੋਗੇ ਸਮੇਂ ਦਾ ਕੰਮ ਹੁੰਦਾ ਸੀ । ਕਈ ਵਾਰ ਤਾਂ ਤੜਕੇ ਪਤਾ ਚੱਲਦਾ ਕਿ ਵੱਡੇ ਢੇਰ ‘ਚੋਂ ਟੋਕਰੇ ਜਿੰਨ੍ਹਾਂ ਥਾਂ ਖਾਲੀ ਕੀਤਾ ਪਿਆ ਹੋਣਾ । ਕਈ ਵਾਰ “ਨੱਤੀਆਂ ਵਾਲੇ” ਵੀ ਸ਼ਾਮ ਨੂੰ ਝੋਲੀ ਨਰਮੇ/ਕਪਾਹ ਦੀ ਭਰਕੇ ਚੁੰਗ ਵਾਲੇ ਨੂੰ ਵੇਚਦੇ ਨਜ਼ਰ ਆਉਂਦੇ ਤਾਂ ਜੋ ਕੱਲੇ ਮੰਡੀ ‘ਚ ਹੋਣ ਦਾ ਫਾਇਦਾ ਉਠਾ ਸਕਣ । ਕਦੇ-ਕਦਾਈਂ ਕਿਸੇ ਢੇਰੀ ਤੇ ਰਜਾਈ ਹੇਠਾਂ ਮਹਿਸੂਸ ਹੁੰਦਾ ਜਿਵੇਂ ਕੁਸ਼ਤੀ ਚੱਲ ਰਹੀ ਹੋਵੇ । ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ । ਕਈਆਂ ਨੇ ਟੈਂਟ ਲਾ ਕੇ ਚਾਹ-ਰੋਟੀ ਦੇ ਢਾਬੇ ਬਣਾ ਰੱਖੇ ਹੁੰਦੇ । ਚਾਹ ਨਾਲ਼ ਬੇਸਣ ਵਾਲੀ ਬਰਫ਼ੀ ਹੁੰਦੀ ਤੇ ਮੁਨੀਮ ਚਾਹ ਦੀ ਥਾਂ ਦੁੱਧ ‘ਚ ਪੱਤੀ ਪੀ ਕੇ, ਦੋ ਕੱਪ ਚਾਹ ਦੀ ਪਰਚੀ ਢਾਬੇ ਵਾਲੇ ਨੂੰ ਦਿੰਦੇ ।
ਅੱਜ ਹਾਲਾਤ ਬਦਲ ਚੁੱਕੇ ਹਨ । ਆੜ੍ਹਤੀਆਂ ਦੇ ਮੁੰਡੇ ਆਪ ਹੋਰ ਕਾਰੋਬਾਰ ਲੱਭ ਰਹੇ ਹਨ । ਜੋ ਪੁਰਾਣੇ ਆੜ੍ਹਤੀਏ ਹਨ, ਉਹਨਾਂ ਨੂੰ ਚੱਤੋ-ਪਹਿਰ ਉਗਰਾਈ ਦਾ ਫਿਕਰ ਪਿਆ ਰਹਿੰਦਾ ਹੈ । “ਸੱਪ ਦੇ ਮੂੰਹ ਕੋਹੜ-ਕਿਰਲੀ” ਵਾਲਾ ਹਿਸਾਬ ਹੋਇਆ ਪਿਆ ਹੈ । ਨਾ ਛੱਡ ਸਕਦੇ ਹਨ ਨਾ ਨਿਗਲ ਸਕਦੇ ਹਨ ਭਾਵ ਜੇ ਆੜ੍ਹਤ ਛੱਡਦੇ ਹਨ ਤਾਂ ਉਗਰਾਈ ਮਰਦੀ ਹੈ, ਜੇ ਕਰਦੇ ਹਨ ਤਾਂ ਰੁਪਇਆ ਡੁੱਬਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ । ਜੇ ਉਗਰਾਈ ਲਈ ਜ਼ਬਰਦਸਤੀ ਕਰਦੇ ਹਨ ਤਾਂ ਅਗਲਾ ਯੂਨੀਅਨ ਦਾ ਘਰ ਦਿਖਾ ਦਿੰਦਾ ਹੈ । ਕਰਜ਼ੇ ਵਿੱਚ ਡੁੱਬਿਆ ਕਿਸਾਨ ਫਸਲ ਕਿਤੇ ਹੋਰ ਵੇਚ ਜਾਂਦਾ ਹੈ । ਜੇ ਆੜ੍ਹਤੀਆ ਕਚਿਹਰੀ ਦਾ ਆਸਰਾ ਤੱਕਦਾ ਹੈ ਤਾਂ ਦੁਕਾਨ ਅੱਗੇ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ । ਆੜ੍ਹਤੀਆਂ ਦੇ ਮੁੰਡੇ ਮੁਨੀਮੀ ਦਾ ਕੰਮ ਵੀ ਆਪ ਹੀ ਕਰਨ ਲੱਗ ਪਏ ਹਨ ਤਾਂ ਜੋ ਤਨਖਾਹ ਨਾ ਦੇਣੀ ਪਵੇ । ਹਰਿਆਣਵੀ ਜਾਂ ਰਾਜਸਥਾਨੀ ਮੰਡੀਆਂ ਦਾ ਰਸਤਾ ਜਿਵੇਂ ਭੁੱਲ ਹੀ ਗਏ ਹੋਣ । ਪੁਰਾਣੇ ਮੁਨੀਮ ਪਹਿਲੀ ਗੱਲ ਤਾਂ ਚੜ੍ਹਾਈ ਕਰ ਗਏ ਹਨ ਤੇ ਜੇ ਕੋਈ ਉਸ ਸਮੇਂ ਜਵਾਨੀ ਵਿੱਚ ਸੀ ਤਾਂ ਅੱਜ ਜਿਸ ਵੀ ਦੁਕਾਨ ਤੇ ਲੱਗਾ ਹੈ, ਆਪਣਾ ਟਾਈਮ ਪਾਸ ਕਰ ਰਿਹਾ ਹੈ । 31 ਮਾਰਚ ਨੂੰ ਮੁਲਾਜ਼ਮਾਂ ਦੀ ਹੋਣ ਵਾਲੀ ਉਥਲ ਪੁਥਲ ਤੇ ਤਨਖਾਹਾਂ ਦੇ ਵਾਧੇ ਜਾਂ ਵਾਧੇ ਦੇ ਲਾਰੇ ਬੀਤੇ ਸਮੇਂ ਦੀ ਗੱਲ ਬਣ ਚੁੱਕੇ ਹਨ । ਨਰਮੇ-ਕਪਾਹ ਦੀਆਂ ਫੈਕਟਰੀਆਂ ਅੱਵਲ ਤਾਂ ਬੰਦ ਹੋ ਚੁੱਕੀਆਂ ਹਨ ਤੇ ਜੋ ਹਨ, ਉਨ੍ਹਾਂ ਦੀ ਜਗ੍ਹਾ ਸ਼ੈਲਰਾਂ ਨੇ ਲੈ ਲਈ ਹੈ । ਕਾਰੋਬਾਰ ਖ਼ਤਮ ਹੋ ਰਹੇ ਹਨ । ਬਥੇਰੇ ਕਹਿੰਦੇ ਕਹਾਉਂਦੇ ਆੜ੍ਹਤੀਏ “ਉੱਡ” ਚੁੱਕੇ ਹਨ ਤੇ ਉਨ੍ਹਾਂ ਦੀਆਂ ਔਲਾਦਾਂ ਨੌਕਰੀ ਕਰ ਰਹੀਆਂ ਹਨ । ਕੱਲ ਤੱਕ ਜੋ ਫੈਕਟਰੀਆਂ ਦੇ ਮਾਲਕ ਸਨ, ਅੱਜ ਰੈਡੀਮੇਡ ਜਾਂ ਕਰਿਆਨੇ ਦੀਆਂ ਦੁਕਾਨਾਂ ਖੋਲੀ ਬੈਠੇ ਹਨ । ਮੰਡੀਆਂ ਤਾਂ ਵੱਡ-ਆਕਾਰੀ ਹਨ ਪਰ ਫਸਲਾਂ ਢੇਰ ਦੀ ਜਗ੍ਹਾ ਢੇਰੀਆਂ ਬਣ ਚੁੱਕੀਆਂ ਹਨ ।

ਸਮੁੰਦਰ ਵਿਚ ਵੀ.......... ਗ਼ਜ਼ਲ / ਜਸਵਿੰਦਰ
ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ
ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ
ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ
ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ
ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ
ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।

ਮੇਰੇ ਸੂਰਜ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ
ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ
ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ
ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ
ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ
ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ
ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ
ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

ਹਾਅ ਦਾ ਨਾਅਰਾ.......... ਲੇਖ / ਮਿੰਟੂ ਬਰਾੜ
ਪਿਆਰੇ ਵੀਰ ਅਮਰਦੀਪ ਗਿੱਲ ਜੀਓ,
ਆਪਣੇ ਛੋਟੇ ਵੀਰ ਮਿੰਟੂ ਬਰਾੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ। ਆਪਣੀ ਸਾਂਝ ਤਾਂ ਬੱਸ ਇੰਨੀ ਕੁ ਹੈ ਕੇ ਤੁਸੀ ਵੀ ਬਚਪਨ ਤੇ ਜੁਆਨੀ ਬਠਿੰਡਾ ਸ਼ਹਿਰ ਦੀਆਂ ਗਲੀਆਂ ਚ ਗੁਜ਼ਾਰੀ, ਤੇ ਮੈਂ ਵੀ। ਦੋ ਚਾਰ ਬਾਰ ਆਪਣਾ ਮੇਲ ਕੁੱਝ ਸਾਂਝੇ ਮਿੱਤਰਾ ਕੋਲ ਹੋਇਆ ਤੇ ਹਰ ਬਾਰ ਹੀ ਤੁਹਾਡੇ ਹੁਨਰ ਅੱਗੇ ਮੇਰਾ ਸਿਰ ਇੰਜ ਝੁਕਿਆ ਕੇ ਕੋਈ ਖ਼ਾਸ ਵਾਰਤਾਲਾਪ ਨਾ ਕਰ ਸਕਿਆ।ਪਰ ਸਾਹਿਤ ਵਿੱਚ ਰੁਚੀ ਰੱਖਣ ਕਾਰਨ ਤੁਹਾਡੇ ਵੱਲੋਂ ਲਏ ਹਰ ਮੋੜ ਦੀ ਖ਼ਬਰ ਰੱਖਦਾ ਰਿਹਾ ਤੇ ਬੜੀ ਬੇਸਬਰੀ ਨਾਲ ਤੁਹਾਡੀਆਂ ਰਚਨਾਵਾਂ ਦੀ ਉਡੀਕ ਦਾ ਆਨੰਦ ਲੈਂਦਾ ਰਿਹਾ।ਸ਼ਾਇਦ ਦੁਨੀਆ ਅੱਗੇ ਤਾਂ ਅਸਲੀ ਅਮਰਦੀਪ ਬਹੁਤ ਪਿਛੋ ਯਾਨੀ ਕੇ “ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ” ਜਿਹਾ ਗੀਤ ਰਚਣ ਤੋਂ ਬਾਅਦਂ ਆਇਆ ਪਰ ਮੈਂ ਤਾਂ ਬਹੁਤ ਪਹਿਲਾਂ ਹੀ ਆਪਣੇ ਸਾਂਝੇ ਮਿੱਤਰ ਤਰਨਜੀਤ ਸੋਢੀ ਉਰਫ਼ “ਲਾਲੀ” ਦੇ ਵਿਆਹ ਵਿੱਚ ਹੀ ਤੁਹਾਡਾ ਸੰਗ ਮਾਣ ਕੇ ਅਜ ਦੇ ਅਮਰਦੀਪ ਦਾ ਅਹਿਸਾਸ ਲੈ ਚੁੱਕਿਆ ਸੀ।ਤੁਹਾਡਾ ਤਹਿ ਦਿਲੋਂ ਪਰਸੰਸਕ ਹੋਣ ਕਰਕੇ ਤੁਹਾਡੀਆ ਹੁਣ ਤਕ ਛਪੀਆ ਸਾਰਿਆ ਕਿਤਾਬਾਂ ਤੇ ਰਿਕਾਰਡ ਹੋਏ ਗੀਤਾਂ ਦਾ ਆਨੰਦ ਲੈ ਚੁੱਕਿਆ ਹਾਂ। ਇਸੇ ਕਾਰਨ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਹਾਡੇ ਕੌਣ-ਕੌਣ ਤੇ ਕਿੰਨੇ ਖ਼ਾਸ ਮਿੱਤਰ ਹਨ ਤੇ ਮੈਨੂੰ ਇਹ ਵੀ ਪਤਾ ਕੇ ਹਜ਼ਾਰਾ ਦਿਲਾਂ ਦਾ ਇਹ ਚਹੇਤਾ ਆਪ ਕਿਸ ਦਾ ਕਦਰਦਾਨ ਹੈ।
ਸੋ ਉਸੇ ਕੜੀ ਦੇ ਤਹਿਤ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਸੀ ਸੂਫ਼ੀ ਤੇ ਦਰਵੇਸ਼ ਗਾਇਕ ਜਨਾਬ ਹੰਸ ਰਾਜ ਹੰਸ ਜੀ ਦੇ ਮੇਰੇ ਵਾਂਗੂੰ ਬਹੁਤ ਹੀ ਮੁਰੀਦ ਹੋ ਤੇ ਜੇ ਆਪਣੇ ਵਿੱਚ ਇਥੇ ਫ਼ਰਕ ਹੈ ਤਾਂ ਬੱਸ ਉਹ ਇਹ ਕੇ ਮੈਂ ਇਕੱਲਾ ਮੁਰੀਦ ਹਾਂ ਤੇ ਤੁਸੀ ਉਹਨਾਂ ਦੇ ਦਿਲ ਦੇ ਬੜੇ ਕਰੀਬ ਹੋ।ਅਜ ਮੇਰਾ ਇਹ ਖ਼ਤ ਲਿਖਣ ਦਾ ਸਬੱਬ ਵੀ ਤੁਹਾਡਾ ਤੇ ਹੰਸ ਜੀ ਦਾ ਇੰਨਾ ਕਰੀਬੀ ਰਿਸ਼ਤਾ ਹੋਣਾ ਹੀ ਬਣਿਆ।
ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਦ ਕੋਈ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਕਰਦਾ ਹੈ ਤਾਂ ਦੁਨੀਆ ਉਸ ਨੂੰ ਭਾਵੇਂ ਮੋੜ ਕੇ ਨਹੀਂ ਲਿਆ ਸਕਦੀ ਪਰ ਉਸ ਦੇ ਨਜ਼ਦੀਕੀਆਂ ਕੋਲ ਅਫ਼ਸੋਸ ਕਰ ਕੇ ਕੁੱਝ ਦੁੱਖ ਵੰਡਾਉਣ ਦੀ ਕੋਸ਼ਸ਼ ਜਰੂਰ ਕਰਦੀ ਹੈ ਤੇ ਜਦ ਮੈਨੂੰ ਮੇਰੇ ਇਸ ਸਤਿਕਾਰ ਯੋਗ ਦਰਵੇਸ਼ ਦੇ ਇਕ ਅਵਤਾਰ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਇਕ ਬਾਰ ਤਾਂ ਸੀਨੇ ਵਿੱਚ ਸੱਲ ਜਿਹੇ ਪੈ ਗਏ ਪਰ ਹੋਲੀ ਹੋਲੀ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕੇ ਹੁਣ ਦੁਨੀਆਦਾਰੀ ਦੇ ਫਰਜ਼ ਮੁਤਾਬਿਕ ਦੁੱਖ ਤਾਂ ਵੰਡਾਉਣਾ ਚਾਹੀਦਾ ਹੈ ਸੋ ਮੈਂ ਉਹਨਾਂ ਦੇ ਸਭ ਤੋਂ ਵੱਧ ਨਜ਼ਦੀਕੀਆਂ ਵਿੱਚੋਂ ਬਸ ਇਕ ਤੁਹਾਨੂੰ ਹੀ ਜਾਣਦਾ ਸੀ ਸੋ ਖਿਮਾ ਚਾਹੁੰਦਾ ਹਾਂ ਕੇ ਬੇਗਾਨੇ ਦੇਸ਼ ਵਿੱਚ ਬੈਠਾ ਹੋਣ ਕਾਰਨ ਅਜ ਤੁਹਾਡੇ ਕੋਲ ਆ ਕੇ ਤਾਂ ਗੋਡਾ ਨੀਵਾਂ ਨਹੀਂ ਸਕਦਾ ਸੋ ਸੋਚਿਆ ਖ਼ਤ ਲਿਖ ਕੇ ਹੀ ਕੁੱਝ ਦੁੱਖ ਵੰਡ ਲਵਾਂ।
ਥੋੜ੍ਹਾ ਟਾਈਮ ਪਹਿਲਾਂ ਇਸ ਸੂਫ਼ੀ ਗਾਇਕ ਜਿਸ ਦੀ ਕੇ ਮੈਂ ਪੂਜਾ ਕਰਦਾ ਸੀ ਦਾ ਉਹਨਾਂ ਦੇ ਖ਼ੁਦ ਦੇ ਮੂੰਹੋਂ ਆਤਮ ਹੱਤਿਆ ਕਰਨ ਦਾ ਸੁਣਿਆ ਜਿਸ ਵਿੱਚ ਉਹ ਕਹਿ ਰਹੇ ਸਨ ਹੁਣ ਤਕ ਮੈਂ ਇਕ ਗਾਇਕ ਦੇ ਰੂਪ ਵਿੱਚ ਤੁਹਾਡੀ ਸੇਵਾ ਕੀਤੀ ਤੇ ਹੁਣ ਮੈਂ ਇਹ ਚੋਲਾ ਬਦਲ ਕੇ ਇਕ ਸਿਆਸਤ ਦਾਨ ਦੇ ਰੂਪ ਵਿੱਚ ਤੁਹਾਡੀ ਸੇਵਾ ਕਰਾਂਗਾ ਇਹ ਸੁਣ ਕੇ ਇਕ ਬਾਰ ਸੁਨ ਜਿਹਾ ਹੋ ਗਿਆ ਸੀ। ਪਰ ਫੇਰ ਸੋਚਿਆ ਜਿਵੇਂ ਪਹਿਲਾਂ ਇਸ ਇਨਸਾਨ ਨੇ ਇਤਿਹਾਸ ਸਿਰਜਿਆ ਹੈ ਸ਼ਾਇਦ ਹੁਣ ਵੀ ਇਹ ਚੋਲਾ ਬਦਲ ਕੇ ਕੋਈ ਨਵਾਂ ਇਤਿਹਾਸ ਸਿਰਜ ਜਾਵੇ ਤੇ ਮੇਰੀ ਸੋਚ ਹੀ ਗ਼ਲਤ ਹੋਵੇ।
ਪਰ ਉਸ ਐਲਾਨ ਤੋਂ ਪਿਛੋਂ ਹਾਲੇ ਮੇਰੀ ਸੋਚਾਂ ਦੀ ਬੇੜੀ ਡਿੱਕ-ਡੋਲੇ ਜਿਹੇ ਖਾ ਰਹੀ ਸੀ ਤੇ ਰਹਿ ਰਹਿ ਕੇ ਉਹ ਦਿਨ ਯਾਦ ਆ ਰਹੇ ਸਨ ਜਦ ਪਹਿਲੀ ਬਾਰ ਇਸ ਗਾਇਕ ਨੂੰ ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਬਾਜੇ ਤੇ ਬੈਠ ਕੇ ਗਾਉਂਦਾ ਸੁਣਿਆ ਸੀ ਤੇ ਪਹਿਲੀ ਹੀ ਤੱਕਣੀ ਨੇ ਇਸ ਭਵਿੱਖ ਦੇ ਦਰਵੇਸ਼ ਦੀ ਰੂਹ ਦੇ ਜਲਾਲ ਨੇ ਮੇਰੇ ਸਮੇਤ ਲੱਖਾਂ ਲੋਕਾਂ ਨੂੰ ਕੀਲ ਲਿਆ ਸੀ ਤੇ ਉਸ ਵਕਤ ਮੇਰੇ ਕੋਲ ਬੈਠੇ ਸਾਡੇ ਬਜ਼ੁਰਗਾਂ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਸੀ ਬਈ ਇਹ ਮੁੰਡਾ ਤਾਂ ਕੋਈ ਲੰਮੀ ਰੇਸ ਦਾ ਘੋੜਾ ਲੱਗਦਾ ਹੈ। ਬਜ਼ੁਰਗਾ ਦੇ ਉਹ ਸ਼ਬਦ ਅਖੀਰ ਸੱਚ ਵੀ ਹੋ ਨਿੱਬੜੇ ਜਦੋਂ ਇਕ ਛੋਟੇ ਜਿਹੇ ਪਿੰਡ ਚੋ ਉਠ ਕੇ ਇਸ ਇਨਸਾਨ ਨੇ ਸਾਰੀ ਦੁਨੀਆ ਚ ਪੰਜਾਬੀ ਤੇ ਗ਼ੈਰ ਪੰਜਾਬੀ ਜੋ ਚੰਗੇ ਸੰਗੀਤ ਦੀ ਸਮਝ ਰੱਖਦੇ ਹਨ ਦੇ ਦਿਲਾਂ ਵਿੱਚ ਆਪਣੀ ਇਕ ਖ਼ਾਸ ਥਾਂ ਬਣਾ ਲਈ ਸੀ ।ਫੇਰ ਇੱਕ ਦੌਰ ਇਹ ਆਇਆ ਜਦੋਂ ਇਸ ਦਰਵੇਸ਼ ਨੇ ਆਪਣੇ ਸੁਰਾਂ ਨਾਲ ਦੁਨਿਆਵੀ ਲੋਕਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਵੀ ਕੀਲ ਲਿਆ ਤੇ ਉਸ ਦੀਆਂ ਰਹਿਮਤਾਂ ਦਾ ਮੀਹ ਇਸ ਕਦਰ ਇਸ ਉੱਤੇ ਵਰ੍ਹਨ ਲੱਗਿਆ ਕੇ ਹਰ ਪਾਸੇ ਬੱਲੇ-ਬੱਲੇ ਹੋ ਗਈ।ਕਿਧਰੇ ਅਮਰੀਕਾ ਵਿੱਚ ਸਨਮਾਨ ਤੇ ਕਿਧਰੇ ਰਾਜ ਗਾਇਕ ਤੇ ਕਿਧਰੇ ਪਦਮ ਸ਼੍ਰੀ,ਤੇ ਕਿਧਰੇ ਦਰਵੇਸ਼ ਜਿਹੇ ਟਾਈਟਲ ਨਾਲ ਸਨਮਾਨ ਮਿਲਿਆ। ਜਦੋਂ ਹਰ ਪਾਸੇ ਰਹਿਮਤਾਂ ਹੋ ਰਹੀਆਂ ਸਨ ਤਾਂ ਅਚਾਨਕ ਇਕ ਦਿਨ ਇਸ ਦਰਵੇਸ਼ ਨੂੰ ਇਕ ਮਝਾਰ ਦਾ ਗੱਦੀ ਨਸ਼ੀਨ ਬਣਨ ਦੀ ਖ਼ਬਰ ਆਈ ਤਾਂ ਮੇਰੇ ਜਿਹੇ ਮੁਰੀਦ ਦੇ ਮਨ ਚ ਗਿਆ ਕੇ ਲਗਦਾ ਇਸ ਬੰਦੇ ਦੀ ਸਾਧਨਾ ਤੋਂ ਰੱਬ ਨੇ ਖ਼ੁਸ਼ ਹੋ ਕੇ ਇਸ ਨੂੰ ਏਸ ਸੇਵਾ ਨਾਲ ਨਿਵਾਜਿਆ ਹੈ ਤੇ ਲਗਦਾ ਹੁਣ ਸਾਡਾ ਇਹ ਦਰਵੇਸ਼ ਅਜ ਤੋਂ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਸ਼ੁਕਰੀਆ ਅਦਾ ਕਰਨ ਲਈ ਆਪਣੀ ਰਹਿੰਦੀ ਜ਼ਿੰਦਗੀ ਉਸ ਦੇ ਚਰਣਾ ਚ ਉਸ ਦੀ ਉਸਤਤ ਵਿੱਚ ਲਾਏਗਾ।ਪਰ ਇਹ ਤਾਂ ਕੁੱਝ ਹੋਰ ਹੀ ਨਿਕਲਿਆ,ਇਹ ਤਾਂ ਇਕ ਨਵੇਂ ਲੜੀਵਾਰ ਨਾਟਕ ਦੀ ਪਹਿਲੀ ਕਿਸ਼ਤ ਹੋ ਨਿੱਬੜਿਆ।
ਵੱਡੇ ਵੀਰ ਜੇ ਤਾਂ ਆਪਾਂ ਹੁਣ ਇਕ ਦੂਜੇ ਦੇ ਸਨਮੁਖ ਬੈਠੇ ਹੁੰਦੇ ਤਾਂ ਮੈਨੂੰ ਮੇਰੇ ਹਰ ਸ਼ੰਕੇ ਦਾ ਤੇ ਸਵਾਲ ਦਾ ਜਵਾਬ ਨਾਲ ਦੀ ਨਾਲ ਮਿਲ ਜਾਂਦਾ ਪਰ ਹੁਣ ਤਾਂ ਮੈਂ ਇਕੱਲੇ ਸਵਾਲ ਹੀ ਕਰ ਸਕਦਾ ਕੇ ਇੰਜ ਉਹਨਾਂ ਕਿਉਂ ਕੀਤਾ? ਇੰਜ ਕਿਉਂ ਨਹੀਂ ਕੀਤਾ? ਚਲੋ ਜੋ ਵੀ ਹੈ ਜੇ ਹੁਣ ਮਨ ਹੋਲਾ ਕਰਨਾ ਤਾਂ ਸਵਾਲ ਤਾਂ ਕਰਨੇ ਹੀ ਪੈਣੇ ਹਨ ਤੇ ਇਹ ਵੀ ਮੈਨੂੰ ਪਤਾ ਕੇ ਜਿਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੁੰਦਾ ਉਹਨਾਂ ਦਾ ਜਵਾਬ ਵਕਤ ਹੀ ਦੇ ਸਕਦਾ ਹੈ।ਪਰ ਇਥੇ ਮੈਂ ਆਸ ਕਰਦਾ ਹਾਂ ਕੇ ਮੇਰੇ ਇਹਨਾਂ ਸ਼ੰਕਿਆਂ ਦਾ ਹੱਲ ਤੁਸੀ ਮੇਰੀ ਇਸ ਚਿੱਠੀ ਦਾ ਜਵਾਬ ਦੇ ਕੇ ਜਰੂਰ ਕਰੋਗੇ।
ਮੇਰੇ ਸਵਾਲਾਂ ਦੀ ਲੜੀ ਚ ਸਭ ਤੋਂ ਪਹਿਲਾਂ ਤਾਂ ਇਕ ਹੀ ਸਵਾਲ ਆਉਂਦਾ ਹੈ ਕਿ ਇਹੋ ਜਿਹੀ ਕਿਹੜੀ ਖਿੱਚ ਸੀ ਜੋ ਇਕ ਦਰਵੇਸ਼ ਨੂੰ ਫੇਰ ਕਲਯੁਗ ਵੱਲ ਮੋੜ ਲਿਆਈ? ਕਿਉਂਕਿ ਦੁਨੀਆਦਾਰੀ ਛੱਡ ਕੇ ਦਰਵੇਸ਼ ਬਣਦੇ ਤਾਂ ਦੇਖੇ ਸੀ ਪਰ ਇਕ ਦਰਵੇਸ਼ ਨੂੰ ਦੁਨੀਆਦਾਰੀ ਦੇ ਖੂਹ ਵਿੱਚ ਡਿਗਦੇ ਪਹਿਲੀ ਵਾਰ ਦੇਖਿਆ ਹੈ ਜਾਂ ਫੇਰ ਕਹਿ ਸਕਦੇ ਹਾ ਕਿ ਕਾਂ ਨੂੰ ਤਾਂ ਹੰਸ ਦੀ ਨਕਲ ਕਰਦੇ ਦੇਖਿਆ ਸੀ ਪਰ ਕਦੇ ਹੰਸ ਅਜਿਹਾ ਕਰਦੇ ਨਹੀਂ ਦੇਖੇ ਸੀ। ਚਲੋ ਉਹਨਾਂ ਦੇ ਕਹਿਣ ਮੁਤਾਬਿਕ ਮੰਨ ਲੈਂਦੇ ਹਾਂ ਕੇ ਉਹ ਦੀਨ ਦੁਖੀਆ ਦੀ ਸੇਵਾ ਕਰਨੀ ਚਾਹੁੰਦੇ ਸਨ ਤਾਂ ਅਜ ਤਕ ਤਾਂ ਮੈਂ ਸਿਆਸਤ ਤੇ ਸੇਵਾ ਦਾ ਸੁਮੇਲ ਨਹੀਂ ਦੇਖਿਆ। ਸੇਵਾ ਤਾਂ ਭਗਤ ਪੂਰਨ ਸਿੰਘ ਬਣ ਕੇ ਕੀਤੀ ਜਾ ਸਕਦੀ ਸੀ ਜਾ ਫੇਰ ਮੈਂ ਆਪਣੇ ਬਠਿੰਡੇ ਦੀ ਹੀ ਉਦਾਹਰਣ ਦੇ ਕੇ ਕਹਿ ਸਕਦਾ ਹਾਂ ਕੇ ਸੇਵਾ ਤਾਂ ਵਿਜੇ ਗੋਇਲ(ਸਹਾਰਾ) ਬਣ ਕੇ ਵੀ ਕੀਤੀ ਜਾ ਸਕਦੀ ਸੀ ਜਦੋਂ ਉਹ ਇੰਨੇ ਸੀਮਤ ਸਾਧਨਾ ਨਾਲ ਆਪਣੇ ਇਲਾਕੇ ਦੀ ਸੇਵਾ ਕਰ ਸਕਦੇ ਹਨ ਤਾਂ ਹੰਸ ਜੀ ਤਾਂ ਆਪਣੇ ਸਾਧਨਾ ਨਾਲ ਸਾਰੇ ਪੰਜਾਬ ਚ ਸੇਵਾ ਕਰ ਸਕਦੇ ਸਨ।
ਅਗਲੀ ਗਲ ਇਹ ਕਿ ਹੰਸ ਜੀ ਕਹਿੰਦੇ ਕੇ ਬਾਦਲ ਸਾਹਿਬ ਚਾਹੁੰਦੇ ਸੀ ਕੇ ਮੈਂ ਗ਼ਰੀਬ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਪਹੁੰਚਾਵਾਂ।ਪਹਿਲੀ ਗਲ ਤਾਂ ਇਹ ਕੇ ਜਦੋਂ ਬਾਦਲ ਪਰਵਾਰ ਹੋਵੇ ਜਾਂ ਕੈਪਟਨ ਪਰਵਾਰ ਹੋਵੇ ਉਹ ਤਾਂ ਸਾਰੀ ਉਮਰ ਚ ਗ਼ਰੀਬ ਦੀ ਆਵਾਜ਼ ਨੂੰ ਸੰਸਦ ਤਕ ਨਹੀਂ ਪਹੁੰਚਾ ਸਕੇ ਤਾਂ ਉਹਨਾਂ ਇਹ ਨਿਸ਼ਾਨਾ ਲਾਉਣ ਲਈ ਤੁਹਾਡਾ ਮੋਢਾ ਹੀ ਕਿਉਂ ਚੁਣਿਆ। ਦੂਜੀ ਗਲ ਇਹ ਕੇ ਜੇ ਉਹ ਚਾਹੁੰਦੇ ਹੀ ਸਨ ਇੰਜ ਕਰਨਾ ਤਾਂ ਉਹ ਤੁਹਾਨੂੰ ਸੰਸਦ ਵਿੱਚ ਦੂਜੇ ਰਾਹ ਯਾਨੀ ਕੇ ਰਾਜ ਸਭਾ ਦਾ ਮੈਂਬਰ ਬਣਾ ਕੇ ਵੀ ਤਾਂ ਨਾਮਜ਼ਦ ਕਰ ਸਕਦੇ ਸਨ।
ਇਥੇ ਮੈਂ ਜਨਾਬ ਹੰਸ ਰਾਜ ਜੀ ਦੀ ਤੁਲਨਾ ਸਰਦਾਰ ਮਨਮੋਹਨ ਸਿੰਘ ਨਾਲ ਕਰ ਰਿਹਾ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਨਾ ਲੱਗੇ ਪਰ ਮੈਨੂੰ ਇਸ ਵਿੱਚ ਕੋਈ ਬੁਰਾਈ ਨਹੀਂ ਦਿਸ ਰਹੀ ਤੇ ਨਾ ਹੀ ਕਿਸੇ ਗੱਲੋਂ ਮੈਨੂੰ ਹੰਸ ਰਾਜ ਡਾਕਟਰ ਮਨਮੋਹਨ ਸਿੰਘ ਨਾਲੋਂ ਘੱਟ ਦਿੱਖ ਰਿਹਾ ਹੈ ਜੇ ਮਨਮੋਹਨ ਸਿੰਘ ਦੀ ਪਕੜ ਅਰਥਚਾਰੇ ਤੇ ਹੈ ਤੇ ਦੁਨੀਆ ਭਰ ਚ ਲੋਕ ਉਹਨਾਂ ਦੀ ਸੋਝੀ ਮੂਹਰੇ ਨਸ ਮਸਤਕ ਹੁੰਦੇ ਹਨ ਤਾਂ ਇਹ ਦਰਵੇਸ਼ ਵੀ ਆਪਣੀ ਫੀਲਡ ਚ ਉਨ੍ਹਾਂ ਹੀ ਸਤਿਕਾਰੀ ਸਨ। ਬੱਸ ਫ਼ਰਕ ਸਿਰਫ਼ ਏਨਾ ਕੇ ਮਨਮੋਹਨ ਸਿੰਘ ਅਜ ਵੀ ਆਪਣੇ ਆਪ ਨੂੰ ਸਿਆਸਤ ਦਾਨ ਨਹੀਂ ਮੰਨਦਾ ਤੇ ਇਸ ਨੂੰ ਇਕ ਹਾਦਸਾ ਕਹਿੰਦਾ ਤੇ ਨਾ ਹੀ ਉਸ ਨੇ ਆਪਣੀ ਮਸ਼ਹੂਰੀ ਦਾ ਫ਼ਤਵਾ ਲੋਕਾਂ ਤੋਂ ਲੈਣ ਦੀ ਕੋਸ਼ਸ਼ ਕੀਤੀ।ਇਕ ਵੇਲਾ ਉਹ ਵੀ ਸੀ ਜਦੋਂ ਇਸ ਦਰਵੇਸ਼ ਗਾਇਕ ਦੇ ਮੂੰਹੋਂ ਨਿਕਲੀ ਇਕ ਇਕ ਗਲ ਦੀ ਲੋਕੀ ਕਦਰ ਪਾਉਂਦੇ ਸੀ ਤੇ ਇਸ ਦੀ ਦੂਰ-ਅੰਦੇਸ਼ੀ ਦੀਆ ਗੱਲਾਂ ਪਤਾ ਨਹੀਂ ਕਿੰਨੇ ਕੇ ਲੱਖਾਂ ਲੋਕੀ ਕਰਦੇ ਸਨ ਜੋ ਹੁਣ ਸੀਮਤ ਹੋ ਕੇ ਜਲੰਧਰ ਤਕ ਰਹਿ ਗਈਆਂ ਹਨ।
ਹੁਣ ਗਲ ਆਉਂਦੀ ਹੈ ਉਸਤਤ ਕਰਨ ਦੀ ਕੋਣ ਨਹੀਂ ਜਾਣਦਾ ਕੇ ਇਹ ਦਰਵੇਸ਼ ਜਦੋਂ ਕਦੇ ਰੱਬ ਦੀ ਉਸਤਤ ਕਰਨ ਬੈਠ ਜਾਂਦਾ ਸੀ ਤਾਂ ਸਾਰੀ ਕਾਇਨਾਤ ਨੂੰ ਉਸ ਰੰਗ ਵਿੱਚ ਰੰਗ ਦਿੰਦਾ ਸੀ ਭਾਵੇਂ ਉਸ ਨੇ ਧੁਰ ਕੀ ਬਾਣੀ ਦੇ ਸ਼ਬਦ ਗਾਇਨ ਕੀਤੇ ਤੇ ਭਾਵੇਂ ਸਰਲ ਭਾਸ਼ਾ ਚ ਬਾਜਾਂ ਵਾਲੇ ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਣਿਆ ਨੂੰ ਗਾਇਆ।ਹਰ ਬਾਰ ਲੋਕ ਅਸ-ਅਸ ਕਰ ਉਠੇ ਸਨ।ਪਰ ਅਜ ਜਦੋਂ ਇਸ ਨਵੇਂ ਅਵਤਾਰ ਚ ਕਲਯੁਗੀ ਨੇਤਾਵਾਂ ਦੇ ਗੁਣ-ਗਾਣ ਤੇ ਪਰਵਾਰ ਵਾਦ ਨੂੰ ਵਧਾਵਾ ਦੇਣ ਵਾਲੀਆਂ ਦੀ ਔਲਾਦ ਨੂੰ ਦਾਤੇ ਕਹਿ ਕੇ ਉਹਨਾਂ ਦੀ ਉਸਤਤ ਉਸੇ ਜਬਾਨ ਨੂੰ ਕਰਦਿਆਂ ਦੇਖਿਆ ਤਾਂ ਮੇਰੀਆਂ ਸਾਰਿਆ ਸ਼ੰਕਾਵਾ ਦੂਰ ਹੋ ਗਈਆਂ ਕੇ ਇਹ ਅਫ਼ਵਾਹ ਨਹੀਂ ਸੀ ਪੱਕੀ ਗਲ ਹੀ ਹੈ ਕੇ ਦਰਵੇਸ਼ ਗਾਇਕ ਹੰਸ ਰਾਜ ਹੰਸ ਦਾ ਉਹ ਅਵਤਾਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਜਿਸ ਨੂੰ ਕਦੇ ਲੋਕਾਂ ਪੂਜਿਆ ਸੀ।
ਕਦੇ-ਕਦੇ ਮਨ ਚ ਇਹ ਖ਼ਿਆਲ ਵੀ ਆਉਂਦਾ ਹੈ ਕੇ ਨਹੀਂ ਇਕ ਦਰਵੇਸ਼ ਦੀ ਜ਼ਮੀਰ ਏਨੀ ਛੇਤੀ ਨਹੀਂ ਮਰ ਸਕਦੀ ਕਿਤੇ ਇਹ ਤਾਂ ਨਹੀਂ ਸੀ ਕੇ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਨੂੰ ਹੋਰ ਹੋਣ ਤੇ ਅਸੀਂ ਹੀ ਸਿੱਕੇ ਦਾ ਦੂਜਾ ਪਾਸਾ ਨਾ ਦੇਖ ਸਕੇ ਹੋਈਏ। ਪਰ ਵੀਰ ਕਿ ਕਰੀਏ ਸਾਡਾ ਕੋਈ ਕਸੂਰ ਨਹੀਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਲਯੁਗੀ ਜੀ ਹਾਂ ਸੋ ਸਾਡਾ ਕੀ ਕਸੂਰ ਐਵੇਂ ਅਵਾ-ਧਵਾ ਸੋਚੀ ਜਾਣੇ ਹਾਂ।
ਭਾਵੇਂ ਕੁਝ ਕਾਰਣਾ ਕਰ ਕੇ ਹੰਸ ਜੀ ਨੂੰ ਨਵਾਂ ਅਵਤਾਰ ਲੈਣਾ ਪੈ ਗਿਆ ਹੋਵੇ ਪਰ ਵੀਰ ਤੁਹਾਨੂੰ ਨਹੀਂ ਲਗਦਾ ਕਿ ਸਸਤਾ ਆਟਾ ਦਾਲ ਤੇ ਮੁਫ਼ਤ ਬਿਜਲੀ ਆਦਿ ਦੇ ਗੀਤ ਹੰਸ ਜੀ ਨੂੰ ਖ਼ੁਦ ਗਾਉਣੇ ਲਾਜ਼ਮੀ ਸਨ? ਚਲੋ ਇਹ ਵੀ ਕੋਈ ਗਲ ਨਹੀਂ ਕੋਈ ਬੁਰਾਈ ਨਹੀਂ ਹੈ ਇਸ ਵਿੱਚ ਪਰ ਕੀ ਕਾਕਾ ਜੀ ਦੀ ਉਸਤਤ ਕਰਨੀ ਜਰੂਰੀ ਸੀ? ਕਿ ਇੰਜ ਕਰਨ ਲੱਗਿਆ ਉਹਨਾਂ ਨੂੰ ਆਪਣੇ ਕੱਦ ਦਾ ਅਹਿਸਾਸ ਨਹੀਂ ਹੋਇਆ?ਜਿਸ ਇਨਸਾਨ ਦਾ ਦਾਇਰਾ ਸਾਰੀ ਦੁਨੀਆ ਸੀ ਤੇ ਇਕ ਛੋਟੀ ਜਿਹੀ ਰਾਜਨੀਤਕ ਪਾਰਟੀ ਵਿੱਚ ਉਹ ਕਿਉਂ ਸਿਮਟ ਗਿਆ?
ਵੀਰ ਅਜ ਜਦੋਂ ਮੈਂ ਪੱਤਰ ਲਿਖ ਰਿਹਾ ਸੀ ਤਾਂ ਮੇਰਾ ਇਕ ਨਜਦੀਕੀ ਦੋਸਤ ਕੋਲ ਆ ਗਿਆ ਤੇ ਕਹਿਣ ਲੱਗਿਆ ਯਾਰ ਤੂੰ ਤਾਂ ਕੁੱਝ ਜਿਆਦਾ ਹੀ ਭਾਵੁਕ ਹੋ ਗਿਆ ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਆਰਟੀਕਲ ਲਿਖ ਕੇ ਰੌਲਾ ਪਾਇਆ ਤੇ ਹੁਣ ਵੀ ਰੋਈ ਜਾਂਦਾ ਹੈ।ਪਰ ਵੀਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਜੇ ਕਿਸੇ ਨੂੰ ਆਪਾਂ ਦਿਲੋਂ ਚਾਹੁੰਦੇ ਹੋਈਏ ਤਾਂ ਇਹੋ ਜਿਹੀ ਸੱਟ ਝੱਲਣੀ ਕੁੱਝ ਔਖੀ ਹੀ ਹੁੰਦੀ ਹੈ।ਮਾਫ਼ ਕਰਨਾ ਵੀਰ ਮੈਂ ਕੁੱਝ ਆਪਣੀ ਔਕਾਤ ਤੋਂ ਜਿਆਦਾ ਹੀ ਲਿਖ ਗਿਆ ਲੱਗਦਾ ਹਾਂ ਤੇ ਤੁਹਾਡਾ ਕੀਮਤੀ ਵਕਤ ਲੈਣ ਲਈ ਵੀ ਮਾਫ਼ੀ ਮੰਗਦਾ ਹਾਂ। ਭਾਵੇਂ ਢਿੱਡ ਤਾਂ ਹਾਲੇ ਪਤਾ ਨਹੀਂ ਕਿੰਨੇ ਕੇ ਸਵਾਲਾਂ ਨਾਲ ਭਰਿਆ ਪਿਆ ਹੈ ਪਰ ਜੇ ਕਦੇ ਰੱਬ ਨੇ ਮਿਲਾਇਆ ਤਾਂ ਜਰੂਰ ਹੌਲਾ ਕਰਾਂਗਾ।
ਤੁਹਾਡਾ ਛੋਟਾ ਵੀਰ

ਚੋਣਵੇਂ ਸਿ਼ਅਰ.......... ਸਿ਼ਅਰ / ਰਣਬੀਰ ਕੌਰ
ਚਲੋ ਉਹ ਤਖ਼ਤ 'ਤੇ ਬੈਠਾ ਹੈ ਕਰਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ
--ਰਾਬਿੰਦਰ ਮਸਰੂਰ
ਕਿਸੇ ਮੰਜਿ਼ਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ
ਹੈ ਲਾਜਿ਼ਮ ਸ਼ਰਤ ਇਹ ਪੈਰੀਂ ਇਕ ਸੁਲਘਦਾ ਸਫ਼ਰ ਹੋਵੇ
--ਸੁਸ਼ੀਲ ਦੁਸਾਂਝ
ਕੀ ਕਰਾਂ ਸੇਵਾ ਮੈਂ ਤੇਰੀ ਜਦ ਸਿਕੰਦਰ ਨੇ ਕਿਹਾ
ਧੁੱਪ ਛੱਡ ਕੇ ਲਾਂਭੇ ਹੋ ਅਗੋਂ ਕਲੰਦਰ ਨੇ ਕਿਹਾ
--ਹਿੰਮਤ ਸਿੰਘ ਸੋਢੀ
ਡੂੰਘਾਈ ਕੀ, ਉਹਨੂੰ ਤਾਂ ਮੇਰੇ ਸਾਗਰ ਹੋਣ 'ਤੇ ਸ਼ੱਕ ਹੈ
ਨਿਕੰਮਾ ਇੰਚ-ਸੈਂਟੀਮੀਟਰਾਂ ਵਿਚ ਮਾਪਦਾ ਮੈਨੂੰ
--ਸੁਨੀਲ ਚੰਦਿਆਣਵੀ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਸਿਰ ਤੋਂ ਭਾਰ ਲਾਹ ਦੇਈਏ
--ਜਸਵਿੰਦਰ
ਭੁੱਖ ਦਾ ਹੈ ਆਪਣਾ ਤੇ ਪਿਆਸ ਦਾ ਅਪਣਾ ਮਜ਼ਾ
ਜਿ਼ੰਦਗੀ ਦੇ ਹਰ ਨਵੇਂ ਅਹਿਸਾਸ ਦਾ ਅਪਣਾ ਮਜ਼ਾ
--ਮਹੇਸ਼ਪਾਲ ਫਾਜਿ਼ਲ
ਉਹ ਵੀ ਦਿਨ ਸੀ ਢਾਬ ਤੀਕਰ ਆਪ ਸੀ ਆਈ ਨਦੀ
ਮਾਫ਼ ਕਰਨਾ ਪੰਛੀਓ ਅਜ ਆਪ ਤਿਰਹਾਈ ਨਦੀ
--ਜਸਵਿੰਦਰ
ਜਿਨ੍ਹਾਂ ਨੇ ਉੱਡਣਾ ਹੁੰਦੈ ਹਵਾ ਨਈਂ ਵੇਖਿਆ ਕਰਦੇ
ਜੋ ਸੂਰਜ ਵਾਂਗ ਚੜ੍ਹਦੇ ਨੇ ਘਟਾ ਨਈਂ ਵੇਖਿਆ ਕਰਦੇ
--ਬਲਬੀਰ ਸੈਣੀ
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ
--ਜੀ.ਡੀ. ਚੌਧਰੀ
ਮੰਨਿਆ ਤੈਨੂੰ ਸੱਚ ਬੋਲਣ ਦੀ ਆਦਤ ਹੈ
ਸੋਨੇ ਦੇ ਵਿਚ ਕੁਝ ਤਾਂ ਖੋਟ ਰਲ਼ਾਇਆ ਕਰ
--ਸੁਭਾਸ਼ ਕਲਾਕਾਰ

ਜੇ ਤੂੰ ਜੱਗ ਦੀ ਰਜ਼ਾ.......... ਗ਼ਜ਼ਲ / ਚਮਨਦੀਪ ਦਿਓਲ
ਜੇ ਤੂੰ ਜੱਗ ਦੀ ਰਜ਼ਾ ‘ਚ ਰਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥
ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥
ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥
ਮੈਂ ਛੱਡ ਦਿਆਂਗੀ ਤੈਨੂੰ......... ਨਜ਼ਮ/ਕਵਿਤਾ / ਉਕਤਾਮੋਏ ( ਉਜ਼ਬੇਕਿਸਤਾਨ )
ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ
ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ
ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ
ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ
ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ
ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ
( ਲਿਪੀਅੰਤਰ - ਸਵਰਨਜੀਤ ਸਵੀ )

ਕਦੇ ਚਿੰਤਨ, ਕਦੇ ਚਰਚਾ.......... ਗ਼ਜ਼ਲ / ਜਸਪਾਲ ਘਈ
ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ
ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਹਿਦ ਮੇਰਾ ਹੀ ਨਾਮ ਦਰਿਆ ਹੈ
ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨ੍ਹੇਰਾ ਹੈ
ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਜ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ ਮਗਰ ਇਹ ਹੱਥ ਤੇ ਮੇਰਾ ਹੈ
ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜ਼ੁਲਫਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ
ਇਹ ਸੰਗਲ਼ ਸਾਜ਼ ਬਣ ਛਣਕਣ, ਇਹ ਸੂ਼ਲਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ,ਇਹ ਕਿਸ ਪਿੰਜਰੇ ਦਾ ਜੇਰਾ ਹੈ

ਝੀਲ ਕੀ ਭੀ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)
ਝੀਲ ਕੀ ਭੀ ਕਿਆ ਜਿ਼ੰਦਗਾਨੀ ਹੈ
ਪਥਰੋਂ ਮੇਂ ਬੇਚਾਰਾ ਪਾਨੀ ਹੈ
ਬਸ ਕਿਨਾਰੇ ਸੇ ਲੌਟ ਆਤੀ ਹੈਂ
ਕਸ਼ਤੀਓਂ ਕੀ ਯਹੀ ਕਹਾਨੀ ਹੈ
ਯਾਰ ਕਿਸ ਕਿਸ ਕਾ ਗ਼ਮ ਕਰੇਂ ਆਖਿ਼ਰ
ਸਾਰੀ ਦੁਨੀਆਂ ਕਾ ਹਸ਼ਰ ਫ਼ਾਨੀ ਹੈ
ਮੈਅਕਸ਼ੀ ਕੇ ਤੋ ਹਮ ਨਹੀਂ ਕਾਇਲ
ਦਰਦ ਸੇ ਰਾਤ ਭੀ ਬਚਾਨੀ ਹੈ
ਕਿਊਂ ਨਾ ਹੋ ਬਾਤ ਪੁਰਅਸਰ ਅਪਨੀ
ਦਿਲ ਕੀ ਹਰ ਬਾਤ ਹਮਨੇ ਮਾਨੀ ਹੈ
ਪਥਰੋਂ ਮੇਂ ਬੇਚਾਰਾ ਪਾਨੀ ਹੈ
ਬਸ ਕਿਨਾਰੇ ਸੇ ਲੌਟ ਆਤੀ ਹੈਂ
ਕਸ਼ਤੀਓਂ ਕੀ ਯਹੀ ਕਹਾਨੀ ਹੈ
ਯਾਰ ਕਿਸ ਕਿਸ ਕਾ ਗ਼ਮ ਕਰੇਂ ਆਖਿ਼ਰ
ਸਾਰੀ ਦੁਨੀਆਂ ਕਾ ਹਸ਼ਰ ਫ਼ਾਨੀ ਹੈ
ਮੈਅਕਸ਼ੀ ਕੇ ਤੋ ਹਮ ਨਹੀਂ ਕਾਇਲ
ਦਰਦ ਸੇ ਰਾਤ ਭੀ ਬਚਾਨੀ ਹੈ
ਕਿਊਂ ਨਾ ਹੋ ਬਾਤ ਪੁਰਅਸਰ ਅਪਨੀ
ਦਿਲ ਕੀ ਹਰ ਬਾਤ ਹਮਨੇ ਮਾਨੀ ਹੈ
ਨਾਸਤਕ .......... ਨਜ਼ਮ/ਕਵਿਤਾ / ਨਵਜੀਤ
ਵਿਚਾਰਧਾਰਾ ਦੇ ਵਿਸਥਾਰ ਲਈ
ਖ਼ਾਸ ਨਕਸ਼ੇ ਵਾਲੇ ਮਕਾਨ ਦੀ ਲੋੜ ਨਹੀਂ ਪੈਂਦੀ
ਹਾਂ ਚਾਹੀਦਾ ਹੈ ਤਾਂ ਇੱਕ ਦਿਮਾਗ
ਜੋ ਜਾਣਦਾ ਹੈ ਕਿ ਦਿਮਾਗ ਕੇਵਲ
ਨਕਸ਼ੇ ਬਣਾਉਣ ਲਈ ਨਹੀਂ ਹੁੰਦੇ
ਕੌਂਮਾਂ ਦੇ ਸਿਰ ਤਾਣ ਕੇ
ਜਿਉਂ ਸਕਣ ਦੀ ਖ਼ਾਹਿਸ਼ ਰੱਖਣ
ਲਈ ਵੀ ਹੁੰਦੇ ਹਨ
ਪਰ ‘ਅਫ਼ਸੋਸ’
ਮੇਰੇ ਭਾਰਤ ਅੰਦਰ ‘ਵੇਦਾਂ’ਤੇ ‘ਗ੍ਰੰਥਾਂ’
ਨੂੰ ਭਾਰ ਬਣਾ ਕੇ
ਸਾਡੇ ਸਿਰਾਂ ਤੇ ਟਿਕਾ ਦਿੱਤਾ ਗਿਆ
ਇਸ ਭਾਰ ਨੂੰ ਹੋਲਾ ਕਰਨ ਤੁਰਿਆਂ ਦੀ
ਰੱਤ ਅਸੀਂ ਵਹਾ ਦਿੱਤੀ
ਵਜਾ ਦੀ ਵਜਾ ਬਣਿਆ ਕੇਵਲ ਇੱਕ ਸ਼ਬਦ
ਉਹ ਸੀ ‘ਨਾਸਤਿਕ’
ਸ਼ਬਦ ਜੋ ਭਾਰਤੀਆਂ ਲਈ ਅਸ਼ਲੀਲ ਹੈ
ਸ਼ਬਦ ਜੋ ਜਦੋਂ ਵੀ ਵਰਤਿਆ ਗਿਆ
ਕੇਵਲ ਉਹਨਾਂ ਲਈ
ਜੋ ਖ਼ਾਸ ਨਕਸ਼ਿਆਂ ਵਾਲੇ ਮਕਾਨ ਨਾ ਬਣਾ ਸਕੇ
ਜਿੰਨ੍ਹਾਂ ਕੋਲ ਪੂੰਜੀ ਦੇ ਨਾਂ ਤੇ ਸੀ
ਵਿਚਾਰਧਾਰਾ ਤੇ ਉਸਦਾ ਵਿਸਥਾਰ
ਖ਼ਾਸ ਨਕਸ਼ੇ ਵਾਲੇ ਮਕਾਨ ਦੀ ਲੋੜ ਨਹੀਂ ਪੈਂਦੀ
ਹਾਂ ਚਾਹੀਦਾ ਹੈ ਤਾਂ ਇੱਕ ਦਿਮਾਗ
ਜੋ ਜਾਣਦਾ ਹੈ ਕਿ ਦਿਮਾਗ ਕੇਵਲ
ਨਕਸ਼ੇ ਬਣਾਉਣ ਲਈ ਨਹੀਂ ਹੁੰਦੇ
ਕੌਂਮਾਂ ਦੇ ਸਿਰ ਤਾਣ ਕੇ
ਜਿਉਂ ਸਕਣ ਦੀ ਖ਼ਾਹਿਸ਼ ਰੱਖਣ
ਲਈ ਵੀ ਹੁੰਦੇ ਹਨ
ਪਰ ‘ਅਫ਼ਸੋਸ’
ਮੇਰੇ ਭਾਰਤ ਅੰਦਰ ‘ਵੇਦਾਂ’ਤੇ ‘ਗ੍ਰੰਥਾਂ’
ਨੂੰ ਭਾਰ ਬਣਾ ਕੇ
ਸਾਡੇ ਸਿਰਾਂ ਤੇ ਟਿਕਾ ਦਿੱਤਾ ਗਿਆ
ਇਸ ਭਾਰ ਨੂੰ ਹੋਲਾ ਕਰਨ ਤੁਰਿਆਂ ਦੀ
ਰੱਤ ਅਸੀਂ ਵਹਾ ਦਿੱਤੀ
ਵਜਾ ਦੀ ਵਜਾ ਬਣਿਆ ਕੇਵਲ ਇੱਕ ਸ਼ਬਦ
ਉਹ ਸੀ ‘ਨਾਸਤਿਕ’
ਸ਼ਬਦ ਜੋ ਭਾਰਤੀਆਂ ਲਈ ਅਸ਼ਲੀਲ ਹੈ
ਸ਼ਬਦ ਜੋ ਜਦੋਂ ਵੀ ਵਰਤਿਆ ਗਿਆ
ਕੇਵਲ ਉਹਨਾਂ ਲਈ
ਜੋ ਖ਼ਾਸ ਨਕਸ਼ਿਆਂ ਵਾਲੇ ਮਕਾਨ ਨਾ ਬਣਾ ਸਕੇ
ਜਿੰਨ੍ਹਾਂ ਕੋਲ ਪੂੰਜੀ ਦੇ ਨਾਂ ਤੇ ਸੀ
ਵਿਚਾਰਧਾਰਾ ਤੇ ਉਸਦਾ ਵਿਸਥਾਰ
ਆਉਣ ਵਾਲ਼ਾ ਕਹਿੰਦਾ ਸੀ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ
ਆਉਣ ਵਾਲ਼ਾ ਕਹਿੰਦਾ ਸੀ
ਸਿਖਰ ਦੁਪਿਹਰੇ ਕਦੇ ਵੀ ਰਾਤ ਨਹੀਂ ਸੀ ਪੈਣੀ......।
ਜੇ ਅੱਗ ਦੀ ਲਾਟ ਸੂਰਜ ਨੂੰ ਨਾ ਲੂੰਹਦੀ.........।।
ਉਹਨੇ ਆਖਿਆ
ਰਾਤ ਦਾ ਹਨੇਰਾ ਏਨਾ ਚਿੱਟਾ ਨਹੀਂ ਸੀ ਹੋਣਾ
ਜੇ ਦਿਨ ਦੀ ਲੋਅ
ਚੰਦ 'ਚ ਨਾ ਸਮੋਂਦੀ.....।
ਉਹਨੇ ਆਖਿਆ
ਮੈਨੂੰ ਜੀਣ ਦਾ ਵੱਲ ਉਦੋਂ ਆਇਆ
ਜਦੋਂ ਮੈਨੂੰ ਮੌਤ ਦੀ ਸਜ਼ਾ ਦਿੱਤੀ ਗਈ
ਤੇ ਨਾਲ਼ੇ ਕਿਹਾ ਗਿਆ..... ਤੂੰ ਬੇਗੁਨਾਹ ਏਂ....।।
ਉਸ ਆਖਿਆ
ਮੈਂ ਮੌਤ ਵਰਗੀ ਜਿ਼ੰਦਗੀ ਨਹੀਂ ਜੀਣਾ ਚਾਹੁੰਦਾ ਹਾਂ
ਸਗੋਂ ਜਿ਼ੰਦਗੀ ਵਰਗੀ ਮੌਤ ਮਰਨਾ ਚਾਹੁੰਦਾ ਹਾਂ
ਮੈਂ ਆਖਿਆ ਆਮੀਨ.....।।
ਉਸ ਪੁੱਛਿਆ
ਤੂੰ ਕਿੰਜ ਜੀਣਾ ਚਾਹੇਂਗਾ ??
ਤੇ.......
ਮੈਂ ਮਰ ਚੁੱਕਾ ਸਾਂ.......

ਬਾਤਾਂ ਨੂੰ ਹਾਸਿਲ.......... ਗ਼ਜ਼ਲ / ਖੁਸ਼ਵੰਤ ਕੰਵਲ
ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ
ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ
ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ
ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ
ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ
ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ
ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ
ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ
ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ
ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ
ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ
ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ
ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ
ਇਹ ਸਦਾ ਉਡਦੇ.......... ਗ਼ਜ਼ਲ / ਬਰਜਿੰਦਰ ਚੌਹਾਨ
ਇਹ ਸਦਾ ਉਡਦੇ ਹੀ ਰਹਿੰਦੇ ਨੇ ਕਦੇ ਨਾ ਥੱਕਦੇ
ਖਾਹਿਸ਼ਾਂ ਦੇ ਸਭ ਪਰਿੰਦੇ ਪਿੰਜਰੇ ਵਿਚ ਡੱਕਦੇ
ਸੰਘਣੇ ਬ੍ਰਿਖਾਂ ਦੀ ਠੰਢੀ ਛਾਂ ਨਾ ਹੁਣ ਲੱਭਦੀ ਕਿਤੇ
ਹਰ ਕਦਮ ਹਰ ਮੋੜ 'ਤੇ ਮਿਲਦੇ ਨੇ ਬੂਟੇ ਅੱਕ ਦੇ
ਜੇ ਕਦੇ ਪੱਤਾ ਵੀ ਹਿੱਲੇ ਤਾਂ ਸਹਿਮ ਜਾਂਦੇ ਨੇ ਲੋਕ
ਹਰ ਕਿਸੇ ਦੇ ਜ਼ਹਿਨ ਵਿੱਚ ਉੱਗੇ ਨੇ ਜੰਗਲ ਸ਼ੱਕ ਦੇ
ਹੌਲ਼ੀ ਹੌਲ਼ੀ ਜਿਸਮ ਦੇ ਸਭ ਜ਼ਖ਼ਮ ਤਾਂ ਭਰ ਜਾਣਗੇ
ਪਰ ਨਹੀਂ ਸੌਖੇ ਨਿਬੇੜੇ ਰੂਹ 'ਤੇ ਲੱਗੇ ਟੱਕ ਦੇ
ਜ਼ਰਦ ਚਿਹਰਾ, ਦਰਦ ਗਹਿਰਾ, ਸੋਚ ਦਾ ਪਹਿਰਾ ਵੀ ਹੈ
ਰੋਜ਼ ਏਸੇ ਸ਼ਖ਼ਸ ਨੂੰ ਹਾਂ ਆਈਨੇ ਵਿਚ ਡੱਕਦੇ
ਜੇ ਬਦਲ ਸਕਦੇ ਦੁਆਵਾਂ ਨਾਲ਼ ਹੀ ਤਾਰੀਖ ਨੂੰ
ਸੋਚ ਤਾਂ ਲੋਕੀ ਭਲਾ ਤਲਵਾਰ ਫਿਰ ਕਿਉਂ ਚੱਕਦੇ

ਮੇਰੀ ਮਾਂ.......... ਨਜ਼ਮ/ਕਵਿਤਾ / ਸੱਤਪਾਲ ਬਰਾੜ
ਮੈਂ ਅਪਣੀ ਮਾਂ ਨੂੰ ਜਵਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਨੂੰ ਕੁਰਬਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਕਮਜੋਰ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਬਲਵਾਨ ਹੁੰਦੇ ਦੇਖਿਆ ਹੈ
ਮੇਰੀ ਮਾਂ ਮੇਰੇ ਇਰਾਦੇ ਨਾਲੋਂ ਮਜਬੂਤ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੇ ਸੁਪਨਿਆਂ ਨਾਲੋਂ ਹੁਸੀਨ ਹੈ
ਮੇਰੀ ਮਾਂ ਮੇਰੇ ਗਮਾਂ ਨਾਲੋਂ ਗਮਸੀਨ ਹੈ
ਮੇਰੀ ਮਾਂ ਹੀ ਮੇਰੀ ਮੰਜਿਲ਼ ਦਾ ਰਸਤਾ ਹੈ
ਮੇਰੀ ਮਾਂ, ਮੇਰੇ ਨਾਲੋਂ ਵੀ ਤਰੱਕੀ ਯਾਵਤਾ ਹੈ
ਮਾਂ ਬੋਲੀ, ਮੈਂ ਮਾਂ ਤੋਂ ਸਿੱਖੀ
ਮਾਂ ਹੀ ਮੇਰੀ ਕਵਿਤਾ, ਮਾਂ ਹੀ ਮੇਰੀ ਵਾਰਤਾ ਹੈ
ਮੇਰੀ ਮਾਂ ਮੇਰੇ ਨਾਲੋਂ ਜਿਆਦਾ ਜਾਣਦੀ ਹੈ
ਮੇਰੇ ਗੁਣ ਅਤੇ ਕਮਜੋਰੀਆਂ ਪਛਾਣਦੀ ਹੈ
ਮੈਂ ਆਪਣੀ ਮਾਂ ਸਾਹਵੇਂ ਨੰਗਾ ਹਾਂ
ਪ੍ਰਦੇਸੀ ਭਟਕਣ ਨਾਲੋਂ ਮੈਂ
ਮਾਂ ਦੇ ਪ੍ਰਛਾਵੇਂ ਹੇਠ ਹੀ ਚੰਗਾ ਹਾਂ
ਮਾਂ ਮੇਰੀ ਜਿੰਦਗੀ ਦਾ ਗਹਿਣਾ ਹੈ
ਅਫਸੋਸ! ਮੇਰੀ ਮਾਂ ਨੇ
ਜਿਆਦਾ ਚਿਰ ਨਹੀਂ ਰਹਿਣਾ ਹੈ
ਇਹੋ ਹੀ ਗੁਰੁ ਦਾ ਟਕਮ ਹੈ
ਜੋ ਮਿੱਠਾ ਕਰਕੇ ਸਹਿਣਾ ਹੈ
ਪਰ ਮਰ ਕੇ ਵੀ ਮੇਰੀ ਮਾਂ ਮਰ ਨਹੀਂ ਸਕਦੀ
ਕਿਉਂਕਿ
ਮੇਰੀ ਮਾਂ ਦੇ ਅਸੂਲ ਜਿੰਦਾ ਰਹਿਣਾ ਹੈ
ਉਹ ਸਚਮੁੱਚ ਹੀ ਇੱਕ ਮਹਾਨ ਜਨਨੀ ਹੈ
ਮੈਂ ਅਪਣੀ ਨੂੰ ਕੁਰਬਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਕਮਜੋਰ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਬਲਵਾਨ ਹੁੰਦੇ ਦੇਖਿਆ ਹੈ
ਮੇਰੀ ਮਾਂ ਮੇਰੇ ਇਰਾਦੇ ਨਾਲੋਂ ਮਜਬੂਤ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੇ ਸੁਪਨਿਆਂ ਨਾਲੋਂ ਹੁਸੀਨ ਹੈ
ਮੇਰੀ ਮਾਂ ਮੇਰੇ ਗਮਾਂ ਨਾਲੋਂ ਗਮਸੀਨ ਹੈ
ਮੇਰੀ ਮਾਂ ਹੀ ਮੇਰੀ ਮੰਜਿਲ਼ ਦਾ ਰਸਤਾ ਹੈ
ਮੇਰੀ ਮਾਂ, ਮੇਰੇ ਨਾਲੋਂ ਵੀ ਤਰੱਕੀ ਯਾਵਤਾ ਹੈ
ਮਾਂ ਬੋਲੀ, ਮੈਂ ਮਾਂ ਤੋਂ ਸਿੱਖੀ
ਮਾਂ ਹੀ ਮੇਰੀ ਕਵਿਤਾ, ਮਾਂ ਹੀ ਮੇਰੀ ਵਾਰਤਾ ਹੈ
ਮੇਰੀ ਮਾਂ ਮੇਰੇ ਨਾਲੋਂ ਜਿਆਦਾ ਜਾਣਦੀ ਹੈ
ਮੇਰੇ ਗੁਣ ਅਤੇ ਕਮਜੋਰੀਆਂ ਪਛਾਣਦੀ ਹੈ
ਮੈਂ ਆਪਣੀ ਮਾਂ ਸਾਹਵੇਂ ਨੰਗਾ ਹਾਂ
ਪ੍ਰਦੇਸੀ ਭਟਕਣ ਨਾਲੋਂ ਮੈਂ
ਮਾਂ ਦੇ ਪ੍ਰਛਾਵੇਂ ਹੇਠ ਹੀ ਚੰਗਾ ਹਾਂ
ਮਾਂ ਮੇਰੀ ਜਿੰਦਗੀ ਦਾ ਗਹਿਣਾ ਹੈ
ਅਫਸੋਸ! ਮੇਰੀ ਮਾਂ ਨੇ
ਜਿਆਦਾ ਚਿਰ ਨਹੀਂ ਰਹਿਣਾ ਹੈ
ਇਹੋ ਹੀ ਗੁਰੁ ਦਾ ਟਕਮ ਹੈ
ਜੋ ਮਿੱਠਾ ਕਰਕੇ ਸਹਿਣਾ ਹੈ
ਪਰ ਮਰ ਕੇ ਵੀ ਮੇਰੀ ਮਾਂ ਮਰ ਨਹੀਂ ਸਕਦੀ
ਕਿਉਂਕਿ
ਮੇਰੀ ਮਾਂ ਦੇ ਅਸੂਲ ਜਿੰਦਾ ਰਹਿਣਾ ਹੈ
ਉਹ ਸਚਮੁੱਚ ਹੀ ਇੱਕ ਮਹਾਨ ਜਨਨੀ ਹੈ
Subscribe to:
Posts (Atom)