ਉਕਤ ਨੰਬਰ (3). ਵਾਲ਼ੇ ਹੁਕਮ ’ਚ
ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :
ਮਨੁੱਖ ਨੇ ਜਿਵੇਂ ਹਵਾ, ਪਾਣੀ ਨੂੰ ਆਪਣੇ ਅਨੁਕੂਲ ਕੀਤੈ ਉਸੇ ਤਰ੍ਹਾਂ ਇਹ ਚਾਹੁੰਦੈ ਕਿ ਜੇ
ਸਾਰੀ ਮਨੁੱਖ ਜਾਤੀ ਦੀ ਸੋਚ ਇੱਕ ਸਮਾਨ ਹੋਵੇ ਤਾਂ ਹੀ ਕਿਸੇ ਰੱਬੀ ਸ਼ਕਤੀ ’ਤੇ ਭਰੋਸਾ ਕੀਤਾ ਜਾ ਸਕਦੈ ਕਿ ਵਾਕਿਆ ਈ ਉਹ, ਆਪਣੇ ਹੁਕਮ ’ਚ
ਸਭ ਨੂੰ ਚਲਾਉਂਦੀ ਪਈ ਹੈ ਯਾਨੀ ਕਿ ਮਨੁੱਖ ਚਾਹੁੰਦੈ ਕਿ ਜਿਵੇਂ ਗਰਮੀ-ਸਰਦੀ; ਆਪਣੇ ਅਨੁਕੂਲ ਕੀਤੀ ਹੈ; ਧਰਮੀ ਬਣਨ ਉਪਰੰਤ ਸਮਾਜ ਭੀ ਮੇਰੇ ਮੁਤਾਬਕ ਹੋਵੇ ਯਾਨੀ ਕਿ ਕਿਸੇ
ਸੰਘਰਸ਼ ਲਈ ਤਕਲੀਫ਼ ਨਾ ਸਹਿਣੀ ਪਵੇ ਜਦਕਿ ਆਪਣੇ ਆਪ ਨੂੰ ਚੰਗਾ ਤੇ ਦੂਜਾ ਨੂੰ ਮਾੜਾ ਸਮਝਣਾ; ਮਨੁੱਖ ਦਾ ਭਰਮ ਹੈ, ਭੁਲੇਖਾ
ਹੈ। ਜਿਸ ਦਾ ਇਹ ਭਰਮ ਮਿਟ ਗਿਆ ਉਹ, ਰੱਬ ਨੂੰ ਹਰ ਥਾਂ ਪਛਾਣ ਲੈਂਦਾ ਹੈ ਕਿਉਂਕਿ ਕੁਰਾਹੇ
ਕੋਈ ਨਹੀਂ ਪਿਆ ਹੁੰਦਾ
”ਮਨ ਮੇਰੇ ! ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥” (ਮਹਲਾ ੫/੬੧੦)
ਗੁਰਮਤਿ ਦੀ ਸਹੀ ਜਾਣਕਾਰੀ ਨਾ
ਹੋਣ ਕਾਰਨ ਅਕਸਰ ਸ਼ੰਕੇ ਉਪਜਦੇ ਵੇਖੇ ਹਨ; ਜਿਵੇਂ
ਕਿ (1). ਜੇ ਸਭ ਕੁੱਝ ਰੱਬ ਦੇ ਹੁਕਮ ’ਚ ਹੁੰਦੈ ਤਾਂ ਮਾੜੇ ਨਸੀਬ ਦਾ ਦੋਸ਼ੀ ਬੰਦਾ ਕਿਉਂ ? (2). ਬੰਦੇ ਦੀ ਮੂਰਖਤਾ; ਰੱਬ
ਦੀ ਰਜ਼ਾ ਕਿਵੇਂ ਹੋਈ ?,
(3). ਜੇ ਲਿਖੇ ਮੁਤਾਬਕ ਹੀ ਵਾਪਰਨਾ ਹੈ; ਜਿਵੇਂ ਕਿ ਵਚਨ ਹਨ
“ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥” (ਮਹਲਾ ੧/੯੩੭) ਤਾਂ ਭਗਤੀ ਕਰਨ ਦਾ ਕੀ ਲਾਭ ? ਆਦਿ। ਇਹ ਸ਼ੰਕੇ/ਭਰਮ ਇਸ ਲਈ ਪੈਦਾ ਹੋਏ ਕਿਉਂਕਿ ਸਤਿਗੁਰੂ ਦੇ ਅਨੁਭਵ
ਗਿਆਨ ਨੂੰ ਮਨੁੱਖ ਨੇ ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ)
ਨਾਲ਼ ਵੇਖਿਆ ਹੈ। ਇਨ੍ਹਾਂ ਤੋਂ ਮੁਕਤ ਹੋਣ ਲਈ ਗੁਰਮਤਿ ਦੇ ਸਰੋਤ; ਗੁਰੂ ਨਾਨਕ ਜੀ ਦੀ ਲਿਖਤ ਨੂੰ ਵਾਚਣਾ ਪੈਣਾ ਹੈ ਕਿਉਂਕਿ ਉਨ੍ਹਾਂ ਨੇ
ਆਪਣੇ ਅਨੁਭਵ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਹੈ। ਹਥਲੇ ਵਿਸ਼ੇ ਨਾਲ਼ ਸੰਬੰਧਿਤ ਗੁਰਬਾਣੀ ਦੇ ਸ਼ਬਦ
ਤੇ ਉਨ੍ਹਾਂ ਦੀ ਸੰਖਿਆ ਜਾਣਨੀ ਜ਼ਰੂਰੀ ਹੈ।
ਰੱਬ ਦੇ ਹੁਕਮ ਨੂੰ ਗੁਰਬਾਣੀ
ਅੰਦਰ ਰਜ਼ਾ, ਭਾਣਾ ਅਤੇ ਆਗਿਆ ਭੀ ਕਿਹਾ ਹੈ। ਗੁਰਬਾਣੀ; ਕਾਵਿ ਸ਼ੈਲੀ ਹੋਣ ਕਾਰਨ ਅਸਲ ਸ਼ਬਦ ਰੂਪ ’ਚ ਥੋੜ੍ਹਾ ਬਹੁਤ ਬਦਲਾ ਹੋ ਜਾਂਦਾ ਹੈ; ਜਿਵੇਂ ਹੁਕਮ; 10 ਰੂਪਾਂ (ਹੁਕਮ, ਹੁਕਮੁ, ਹੁਕਮਿ, ਹੁਕਮਹੁ, ਹੁਕਮੋ, ਹੁਕਮੀ, ਹੁਕਾਮੀ, ਹੁਕਮੇ, ਹੁਕਮੈ, ਹੁਕਮਾਵੈ) ’ਚ 466
ਵਾਰ ਦਰਜ ਹੈ।, ਰਜ਼ਾ; 3
ਰੂਪਾਂ (ਰਜਾਇ, ਰਜਾਈ, ਰਜਾਏ) ’ਚ 97 ਵਾਰ ਹੈ।, ਭਾਣਾ;
111 ਵਾਰ ਅਤੇ ਆਗਿਆ; 40 ਵਾਰ ਦਰਜ ਹੈ। ਹਥਲੇ ਸਿਰਲੇਖ ’ਚ ਦੂਜਾ ਸ਼ਬਦ ਹੈ ‘ਨਸੀਬ’ ਯਾਨੀ ਕਿ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼। ਗੁਰਬਾਣੀ ਅੰਦਰ ਨਸੀਬ
ਨੂੰ ‘ਭਾਗ, ਲੇਖ, ਕਰਮ, ਕਿਰਤੁ, ਮੈਲ਼’ ਕਿਹਾ ਹੈ। ਭਾਗ; 4 ਰੂਪਾਂ (ਭਾਗੁ, ਭਾਗ, ਭਾਗਿ, ਭਾਗਾ) ’ਚ 262
ਵਾਰ ਹੈ। ਲੇਖ; 5 ਰੂਪਾਂ (ਲੇਖ, ਲੇਖੁ, ਲੇਖਿ, ਲੇਖੇ, ਲੇਖੈ) ’ਚ 136
ਵਾਰ, ਕਿਰਤੁ 39 ਵਾਰ, ਮਲੁ/ਮੈਲੁ
280 ਵਾਰ ਅਤੇ ਕਰਮ; 3 ਰੂਪਾਂ (ਕਰਮ, ਕਰਮੁ, ਕਰਮਿ) ’ਚ 585 ਵਾਰ
ਦਰਜ ਹੈ। ਧਿਆਨ ਰਹੇ ਕਿ ‘ਕਰਮ’ ਦੇ
ਅਰਥ; ਨਸੀਬ ਤੋਂ ਇਲਾਵਾ ਮਨੁੱਖ ਦੁਆਰਾ ਕੀਤੇ ਕੰਮ ਅਤੇ ਰੱਬ
ਦੀ ਮਿਹਰ ਭੀ ਹਨ। ਕਰਮ ਦੇ ਇਹ ਤਿੰਨ ਅਰਥ (ਕੰਮ, ਨਸੀਬ, ਮਿਹਰ) ਸਾਬਤ ਕਰਦੇ ਹਨ ਕਿ ਕੀਤੇ ਕੰਮ ਨਾਲ਼ ਨਸੀਬ ਬਣਦਾ ਹੈ ਅਤੇ ਮਿਹਰ
ਨਾਲ਼ ਨਸੀਬ ਮਿਟਦਾ ਹੈ ਯਾਨੀ ਇਹ ਤਿੰਨੇ ਅਰਥ; ਇੱਕ
ਦੂਜੇ ਨਾਲ਼ ਭਾਵਾਰਥਾਂ ’ਚ ਜੁੜੇ ਹਨ। ਆਪਣੇ ਸਿਰ ਦੇ ਨਸੀਬ (ਲੇਖ) ਮਿਟਾ ਕੇ ਹੀ ਅਲੇਖ ਰੱਬ ’ਚ ਲੀਨ ਹੋਇਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ’ਚ 5870
ਸ਼ਬਦ ਹਨ, ਇਨ੍ਹਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਦੇ 977 ਸ਼ਬਦ ਹਨ ਯਾਨੀ ਕਿ 17 ਪ੍ਰਤਿਸ਼ਤ। ਹਥਲੇ ਵਿਸ਼ੇ ਨਾਲ਼ ਸੰਬੰਧਿਤ ਸ਼ਬਦ ‘ਕਰਮੁ/ਕਰਮਿ’; ਗੁਰਬਾਣੀ ’ਚ 199
ਵਾਰ ਹਨ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 74 ਵਾਰ ਵਰਤੇ ਯਾਨੀ ਕਿ 38 ਫ਼ੀਸਦੀ ਅਤੇ ਹੁਕਮ; 466 ਵਾਰ
ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਦੁਆਰਾ 195 ਵਾਰ ਵਰਤਿਆ ਹੈ ਯਾਨੀ ਕਿ 42 ਫ਼ੀਸਦੀ; ਇਉਂ ਹੀ ਗੁਰਬਾਣੀ ’ਚ ਤਕਰੀਬਨ 200
ਵਾਰ ‘ਜੋਤਿ’ ਦਾ ਅਰਥ ‘ਆਤਮਾ, ਰੂਹ, ਜਿੰਦ-ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ’ ਹੈ। ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ 97 ਵਾਰ ਇਹ ਸ਼ਬਦ ਦਰਜ ਕੀਤਾ ਯਾਨੀ ਕਿ 48 ਫ਼ੀਸਦੀ, ਪਰ ਜੋ ਸ਼ਬਦ ਸੂਖਮ ਅਨੁਭਵ ਨਾਲ਼ ਸੰਬੰਧਿਤ ਨਹੀਂ; ਜਿਵੇਂ ਸੰਤ (ਸੰਤ/ਸੰਤੁ/ਸੰਤਿ); ਗੁਰਬਾਣੀ ’ਚ 734 ਵਾਰ
ਹੈ, ਇਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 26 ਵਾਰ ਵਰਤਿਆ ਯਾਨੀ ਕਿ 3 ਕੁ ਪ੍ਰਤਿਸ਼ਤ ਅਤੇ ਪਰਮੇਸਰ; 151 ਵਾਰ ਹੈ, ਜਿਨ੍ਹਾਂ ’ਚੋਂ ਗੁਰੂ ਨਾਨਕ ਜੀ ਨੇ ਮਾਤਰ 11 ਵਾਰ ਵਰਤਿਆ ਯਾਨੀ ਕਿ 7 ਪ੍ਰਤਿਸ਼ਤ। ਸੋ ਸਪਸ਼ਟ ਹੈ ਕਿ ਗੁਰਬਾਣੀ ’ਚ ਅਨੁਭਵ ਨੂੰ ਪ੍ਰਗਟਾਉਂਦੇ ਸੂਖਮ ਵਿਸ਼ੇ; ਜਿਵੇਂ ਕਿ ਰੱਬ ਦਾ ਸਰਵ ਵਿਆਪਕ ਜੋਤਿ ਸਰੂਪ ਹੋਣਾ, ਰੱਬ ਦੀ ਮਿਹਰ, ਰੱਬ
ਦਾ ਹੁਕਮ, ਮਨੁੱਖ ਦੇ ਨਸੀਬ ਆਦਿ ਨੂੰ ਗੁਰੂ ਨਾਨਕ ਜੀ ਨੇ ਚੰਗੀ
ਤਰ੍ਹਾਂ ਸਪਸ਼ਟ ਕੀਤੈ, ਫਿਰ ਭੀ ਜੇ ਕੋਈ ਇਨ੍ਹਾਂ ਨੁਕਤਿਆਂ ਬਾਰੇ ਦੁਬਿਧਾ ’ਚ ਹੋਵੇ ਤਾਂ ਮਾੜੇ ਨਸੀਬ ਹੀ ਕਹੇ ਜਾ ਸਕਦੇ ਹਨ। ਹੇਠਾਂ ਕੇਵਲ ਗੁਰੂ
ਨਾਨਕ ਜੀ ਦੇ ਅਨੁਭਵ ਨਾਲ਼ ਹਥਲਾ ਵਿਸ਼ਾ ‘ਹੁਕਮ ਬਨਾਮ ਨਸੀਬ’ ਵਿਚਾਰਿਆ ਜਾਣਾ ਹੈ।
ਗੁਰਮਤਿ ਦਾ ਮੰਤਵ; ਮਨੁੱਖ ਨੂੰ ਇਹ ਤਸੱਲੀ ਕਰਾਉਣਾ ਹੈ ਕਿ ਉਹ ਸਮੁੱਚੀ ਕੁਦਰਤਿ ਵਾਙ ਰੱਬ
ਦੇ ਹੁਕਮ ’ਚ ਚੱਲਦਾ ਪਿਐ ਤਾਂ ਜੋ ਹਰ ਕਾਰਜ ਦਾ ਮਹੱਤਵ ਇਹ ਆਪਣੇ ’ਤੇ ਲੈ ਕੇ ਮਨ ’ਚ
ਵਿਕਾਰ ਪੈਦਾ ਨਾ ਕਰੇ। ਹੁਕਮ ਦੇ ਸਰੋਤ (ਕਰਤਾ) ਨੂੰ ਪਛਾਣਨ ਨਾਲ਼ ਸ਼ਰਧਾਵਾਨ ਅੰਦਰ ਉਸ ਦਾ ਡਰ-ਅਦਬ ਪੈਦਾ ਹੁੰਦਾ ਹੈ, ਉਸ ਦੇ ਗੁਣ ਗਾ ਹੁੰਦੇ ਹਨ ਅਤੇ ਆਪਣੇ ਅੰਦਰੋਂ (ਸਭ ਕੁੱਝ ਮੈਂ ਕਰਦਾ
ਪਿਆ ਹਾਂ, ਇਹ) ਅਹੰਕਾਰ ਮਰਦਾ ਹੈ। ਗੁਰੂ ਨਾਨਕ ਜੀ ਦੇ ਵਚਨ ਹਨ :
ਹੁਕਮੁ ਪਛਾਣੈ ਨਾਨਕਾ ! ਭਉ ਚੰਦਨੁ ਲਾਵੈ ॥ (ਮਹਲਾ ੧/੭੨੫) ਭਉ ਚੰਦਨੁ ਲਾਵੈ ਭਾਵ ਡਰ-ਅਦਬ ਰੂਪ
ਚੰਦਨ ਸਰੀਰ ’ਤੇ ਲਾਉਂਦਾ ਹੈ ਯਾਨੀ ਉਮਰ ਖ਼ਤਮ ਹੁੰਦੀ, ਪ੍ਰਤੀਤ ਹੁੰਦੀ ਹੈ। ਹੁਕਮੁ
ਪਛਾਣੈ; ਸੁ ਹਰਿ ਗੁਣ ਵਖਾਣੈ ॥ (ਮਹਲਾ ੧/੧੦੯) ਯਾਨੀ ਹੁਕਮ
ਪਛਾਣ ਕੇ ਹਰੀ ਗੁਣ ਚੰਗੀ ਤਰ੍ਹਾਂ ਗਾ ਹੁੰਦੇ ਹਨ। ਰਬ
ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ ਆਪੁ (ਹੰਕਾਰ) ਗਵਾਵੈ ॥ (ਮਹਲਾ ੧/੧੪੧)
ਸਵਾਲ : ਜੇਕਰ ਸਾਰੇ ਹੀ ਰੱਬ ਦੇ ਹੁਕਮ ’ਚ ਚੱਲਦੇ ਹਨ ਤਾਂ ਇੱਕ ਸੁਖੀ, ਦੂਜਾ ਦੁਖੀ ਕਿਉਂ; ਜਿਵੇਂ
ਕਿ ਵਚਨ ਹਨ ”ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ॥” (ਮਹਲਾ ੧/੪੭੫) ਅਰਥ : ਕਈ ਰਾਤ ਨੂੰ ਬਿਸਤਰਿਆਂ ’ਤੇ ਪੈ ਕੇ ਸੌਂ ਜਾਂਦੇ ਹਨ, ਅਰਾਮ ਕਰਦੇ ਹਨ ਪਰ ਕਈ ਉਨ੍ਹਾਂ ਲਈ ਪਹਿਰਾ ਦਿੰਦੇ ਰਹਿੰਦੇ ਹਨ।
ਜਵਾਬ : ਗੁਰਮਤਿ ਅਨੁਸਾਰ ਉਕਤ ਸੌਂਣ ਵਾਲ਼ਾ ਭੀ ਸੁਖੀ (ਚਿੰਤਾ ਮੁਕਤ) ਨਹੀਂ
ਕਿਉਂਕਿ ਗੁਰੂ ਨਾਨਕ ਜੀ ਦੇ ਹੀ ਵਚਨ ਹਨ ”ਨਾਨਕ ! ਦੁਖੀਆ ਸਭੁ ਸੰਸਾਰੁ ॥” (ਮਹਲਾ ੧/੯੫੪)
ਸਵਾਲ : ਜੇ ਹਰ ਕੋਈ ਹੁਕਮ ’ਚ ਹੈ ਤਾਂ ਮਾੜੇ ਕੰਮਾਂ ਲਈ ਬੰਦਾ ਦੋਸ਼ੀ ਕਿਉਂ; ਜਿਵੇਂ ਵਚਨ ਹਨ ”ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ ॥” (ਮਹਲਾ ੩/੧੦੯੪)
ਜਵਾਬ : ਹੁਕਮ ’ਚ ਚੱਲਣਾ ਅਤੇ ਹੁਕਮ ਨੂੰ ਬੁੱਝਣਾ; ਦੋਵਾਂ ’ਚ ਅੰਤਰ ਹੁੰਦੈ। ਇੱਕ ਪਰਉਪਕਾਰੀ ਬੰਦੇ ਨੇ ਨੌਕਰ ਨੂੰ
ਕਿਹਾ ਕਿ ਰਸਤੇ ’ਚ ਲੰਗਰ ਲਗਾਓ। ਲੰਗਰ ਵੰਡਦਿਆਂ ਜੇ ਨੌਕਰ ਕਹੇ ਕਿ ਇਹ
ਲੰਗਰ ਮਾਲਕ ਨੇ ਲਗਵਾਇਐ ਤਾਂ ਇਹ ਮਾਲਕ ਦਾ ਹੁਕਮ ਬੁੱਝਣਾ ਹੈ, ਹੁਕਮ ਪਛਾਣਨਾ ਹੈ ਪਰ ਜੇ ਮਾਲਕ ਨੂੰ ਅਣਡਿੱਠ ਕਰ ਆਪ ਦਾਨੀ ਬਣ ਬੈਠੇ
ਤਾਂ ਕਹਿਣਾ ਬਣਦੈ ”ਸੋਈ ਨਰੁ ਕਚਾ ॥” ਇੱਥੇ ਵਿਸ਼ਾ ਹੁਕਮ ਬੁੱਝਣਾ ਹੈ ”ਹੁਕਮੁ ਨ ਬੂਝੈ ਖਸਮ ਕਾ”, ਨਾ ਕਿ ਹੁਕਮ ’ਚ
ਚੱਲਣਾ। ਚੱਲ ਤਾਂ ਨੌਕਰ ਰਿਹੈ ਯਾਨੀ ਕਿ ਲੰਗਰ ਲਗਾ ਰਿਹੈ। ਸੋ ਹੁਕਮ ’ਚ ਨਾ ਚੱਲਣਾ; ਦੋਸ਼
ਨਹੀਂ, ਹੁਕਮ ਨੂੰ ਨਾ ਬੁੱਝਣਾ; ਦੋਸ਼ ਹੈ। ਗੁਰੂ ਨਾਨਕ ਜੀ ਦੇ ਹੇਠਲੇ ਵਚਨ; ਮਨੁੱਖ ਨੂੰ ਹੁਕਮ ਬੁੱਝਣ/ਪਛਾਣਨ ਲਈ ਪ੍ਰੇਰਦੇ ਹਨ ਅਤੇ ਉਸ ਦਾ ਫਲ਼ ਦੱਸ
ਰਹੇ ਹਨ, ਨਾ ਕਿ ਹੁਕਮ ’ਚ ਚੱਲਣ ਲਈ ਕਹਿੰਦੇ ਹਨ : ਹੁਕਮੀ ਆਇਆ, ਹੁਕਮੁ ਨ ਬੂਝੈ… ॥ (ਮਹਲਾ
੧/੬੮੮) ‘ਹੁਕਮੀ ਆਇਆ’ ਭਾਵ ਹੁਕਮ ਨਾਲ਼ ਜੰਮਿਐ ਫਿਰ ਭੀ ‘ਹੁਕਮੁ ਨ ਬੂਝੈ’
ਹੁਕਮੁ ਪਛਾਣਿ; ਸਚੈ ਦਰਿ ਵਾਸੁ ॥ (ਮਹਲਾ ੧/੮੩੨) ਯਾਨੀ ਹੁਕਮ ਸਮਝ ਕੇ ਹੀ ਸੱਚੇ ਦਰ ’ਤੇ ਨਿਵਾਸ ਹੁੰਦੈ।
ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ (ਮਹਲਾ ੧/੪੭੧) ਹੁਕਮਿ ਮੰਨਿਐ ਭਾਵ ਹੁਕਮ
ਨੂੰ ਸਵੀਕਾਰ ਕਰ ਕੇ
ਗੁਰਬਾਣੀ ਕਾਵਿਮਈ ਰਚਨਾ ਹੈ।
ਬੁਝਣਾ ਦੀ ਥਾਂ ਚਲਣਾ ਅਤੇ ਹੁਕਮ ਦੀ ਥਾਂ ਗਾਉਣਾ ਭੀ ਲਿਖਿਆ ਮਿਲਦੈ ”ਹੁਕਮਿ ਰਜਾਈ ਚਲਣਾ” ਵਾਕ ’ਚ ‘ਚਲਣਾ’ ਦਾ ਅਰਥ ‘ਬੁਝਣਾ’; ਗੁਰਮਤਿ ਅਨੁਸਾਰੀ ਹੈ, ਨਹੀਂ ਤਾਂ ਅਗਲੀ ਹੀ ਪਉੜੀ ’ਚ ”ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥” (ਜਪੁ) ਦੇ ਅਰਥ ”ਹੁਕਮਿ ਰਜਾਈ ਚਲਣਾ” ਦੇ ਅਰਥਾਂ ਨੂੰ ਰੱਦ ਕਰਨਗੇ। ਕੁੱਝ ਸਿੱਖ ”ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥” (ਜਪੁ) ਵਾਕ ਦੇ ਇਹ ਅਰਥ ਕਰਦੇ ਵੇਖੇ ਗਏ ਕਿ ਹੁਕਮ ’ਚ ਚੱਲਣ ਵਾਲ਼ਾ ਸੁਖੀ ਅਤੇ ਹੁਕਮ ’ਚ ਨਾ ਚੱਲਣ ਵਾਲ਼ਾ ਦੁਖੀ ਹੈ, ਜੋ ਕਿ ਗੁਰਮਤਿ ਵਿਰੁਧ ਹਨ ਕਿਉਂਕਿ ਇਸੇ ਪਉੜੀ ’ਚ ਇਉਂ ਭੀ ਦਰਜ ਹੈ ”ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥” ਯਾਨੀ ਕਿ ਰੱਬ ਦੇ ਹੁਕਮ ਲਿਖੇ ਮੁਤਾਬਕ ਦੁੱਖ-ਸੁੱਖ ਮਿਲਦੇ ਹਨ ਤਾਂ
ਫਿਰ ਕਿਵੇਂ ਮੰਨੀਏ ਕਿ ਦੁਖੀ ਹੋਣ ਵਾਲ਼ਾ ਹੁਕਮ ’ਚ
ਨਹੀਂ ? ਗੁਰੂ ਨਾਨਕ ਜੀ; ਜਪੁ ਸਾਹਿਬ ਦੀ 25ਵੀਂ
ਪਉੜੀ ’ਚ ਫ਼ੁਰਮਾਉਂਦੇ ਹਨ ”ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ ! .. ॥” ਯਾਨੀ ਕਿ ਦੁੱਖ, ਭੁੱਖ
ਭੀ ਰੱਬ ਦੀ ਦੇਣ (ਦਾਤ) ਹਨ।
ਪਉੜੀ ਦੇ ਅੰਤ ’ਚ ਇਹ ਤਾੜਨਾ ਭੀ ਕੀਤੀ ਕਿ ਜੋ ਸਚਾਈ ਨਾ ਸਵੀਕਾਰੇ ਉਹ
ਮੂਰਖ ਹੈ। ਵਿਕਾਰਾਂ ਦੀ ਮਾਰ ਖਾਏਗਾ, ਮੁਕਤ ਨਹੀਂ ਹੋ ਸਕਦਾ ”ਜੇ ਕੋ ਖਾਇਕੁ (ਮੂਰਖ) ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥੨੫॥”
ਗੁਰਬਾਣੀ ਦੀ ਸ਼ਬਦ ਵਿਚਾਰ ਦੌਰਾਨ
ਸਮੁੱਚਾ ਗੁਰਮਤਿ-ਸਿਧਾਂਤ ਧਿਆਨ ’ਚ ਰੱਖਣਾ ਹੁੰਦਾ ਹੈ, ਨਹੀਂ ਤਾਂ ਇੱਕ ਸ਼ਬਦ ਪੜ੍ਹ ਭੁਲੇਖਾ ਲੱਗ ਸਕਦੈ। ਮਿਸਾਲ ਵਜੋਂ ਵਾਕ ਹੈ ”ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥” (ਮਹਲਾ ੪/੧੨੬੫) ਅਰਥ : ਹਿਰਨ, ਮੱਛੀ, ਪੰਛੀ
ਆਦਿ ਜੋ ਭੀ ਬੋਲਦੇ ਹਨ, ਉਹ ਹਰੀ ਨੂੰ ਜਪਣ ਤੋਂ ਬਿਨਾਂ ਹੋਰ ਕੁੱਝ ਨਹੀਂ ਆਖ ਰਹੇ
ਹੁੰਦੇ। ਇਨ੍ਹਾਂ ਸ਼ਾਬਦਿਕ ਅਰਥਾਂ ਮੁਤਾਬਕ ਕੀ ਇਹ ਮੰਨਿਆ ਜਾ ਸਕਦੈ ਕਿ ਵਾਕਿਆ ਈ ਪਸ਼ੂ-ਪੰਛੀ; ਰੱਬ ਨੂੰ ਜਪਦੇ ਹਨ ? ਜਵਾਬ : ਨਹੀਂ ਕਿਉਂਕਿ ਮਨੁੱਖ ਨੂੰ ਗੁਰੂ ਰਾਹੀਂ ਹੀ ਰੱਬ ਬਾਰੇ ਸੂਝ ਹੁੰਦੀ
ਹੈ। ਪਸ਼ੂ-ਪੰਛੀਆਂ ਨੂੰ ਇਹ ਸੂਝ ਕਿਵੇਂ ਹੋਈ ? ਨਹੀਂ
ਤਾਂ ਮਨੁੱਖ ਨੂੰ ਭੀ ਇਹ ਸੂਝ ਹੋ ਜਾਣੀ ਸੀ; ਗੁਰੂ
ਦੀ ਕੀ ਲੋੜ ਸੀ ?
ਸੋ ਇੱਥੇ ‘ਜਾਪਤ’ ਭਾਵ ਗਾਉਣ ਦਾ ਅਰਥ ‘ਹੁਕਮ ’ਚ ਚੱਲਣਾ’ ਹੈ। ਸਾਰੇ ਪਸ਼ੂ-ਪੰਛੀ ਹੁਕਮ ’ਚ ਚੱਲਦੇ ਹੋਣ ਨੂੰ ਕਿਹਾ ਹੈ ”ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥” ਗੁਰੂ ਨਾਨਕ ਜੀ ਦੇ ਸਬਦ ‘ਸੋ ਦਰੁ’ ਵਿੱਚ ਭੀ ‘ਗਾਵਹਿ, ਗਾਵਨਿ’ ਦਾ ਅਰਥ ਹੈ ‘ਹੁਕਮ
’ਚ ਚੱਲਣਾ, ਨਾ ਕਿ ‘ਸੋ ਦਰੁ’ (ਨਿਰਾਕਾਰ) ਦੇ ਗੁਣ ਗਾਉਣਾ, ਨਹੀਂ
ਤਾਂ ਖੰਡ, ਮੰਡਲ ਬ੍ਰਹਿਮੰਡ ਆਦਿ ਨਿਰਜਿੰਦ; ਰੱਬ ਨੂੰ ਕਿਵੇਂ ਗਾ ਸਕਦੇ ਹਨ ”ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥” ਅਤੇ ਜੇਕਰ ਬ੍ਰਹਮਾ, ਵਿਸ਼ਨੂੰ, ਸ਼ਿਵ ਵਰਗੇ ਨਿਰਾਕਾਰ ਦੇ ਗੁਣ ਗਾਉਂਦੇ ਹੁੰਦੇ; ਜਿਵੇਂ ਕਿ ਕਿਹਾ ਹੈ ”ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥” ਤਾਂ ਇਹ ਆਪਣੇ ਆਪ ਨੂੰ ‘ਕਰਤਾ, ਧਰਤਾ, ਹਰਤਾ’ ਕਿਉਂ ਅਖਵਾਉਂਦੇ ?
ਸਵਾਲ : ਰੱਬ ਦੇ ਹੁਕਮ ’ਚ ਚੱਲਣ ਕਾਰਨ ਸਭ ਦੀ ਸੋਚ ਇੱਕ ਸਮਾਨ ਕਿਉਂ ਨਹੀਂ ?
ਜਵਾਬ : ਗੁਰਬਾਣੀ ’ਚ ਪਹਿਲੇ ਸਵਾਲ ”ਕਿਵ ਸਚਿਆਰਾ ਹੋਈਐ ?” ਦਾ ਜਵਾਬ ਕੇਵਲ ”ਹੁਕਮਿ ਰਜਾਈ ਚਲਣਾ” ਸਮਝਣਾ ਹੀ ਇਹ ਭੁਲੇਖਾ ਪੈਦਾ ਕਰਦਾ ਹੈ ਕਿਉਂਕਿ ਬਾਕੀ ਅੱਧਾ ਜਵਾਬ “ਲਿਖਿਆ ਨਾਲਿ ॥੧॥” ਸ਼ਬਦਾਂ
’ਚ ਸੀ, ਜੋ
ਅਣਡਿੱਠ ਕਰ ਦਿੱਤਾ। “ਲਿਖਿਆ ਨਾਲਿ” ਯਾਨੀ ਕਿ “ਨਾਲਿ ਲਿਖਿਆ” ਦਾ ਅਰਥ ਹੈ ‘ਨਸੀਬ’। ਇਹ
ਨਸੀਬ ਹੀ ਬੰਦੇ ਅੰਦਰ ”ਕੂੜੈ ਪਾਲਿ” (ਝੂਠ ਦਾ ਪਰਦਾ) ਹੈ। ਹੁਣ ਇਹ ਝੂਠ ਦੀ ਦੀਵਾਰ ਕਿਵੇਂ ਮਿਟੇ ਯਾਨੀ ਕਿ ਸਚਿਆਰ ਕਿਵੇਂ
ਹੋਈਏ ?
ਬੰਦੇ ਦੁਆਰਾ ਕੀਤੇ ਕੰਮਾਂ
ਮੁਤਾਬਕ ਰੱਬ ਦੀ ਹੁਕਮ ਰੂਪ ਕਲਮ; ਬੰਦੇ ਦਾ ਨਸੀਬ ਲਿਖਦੀ ਹੈ ”ਹੁਕਮਿ (’ਚ) ਚਲਾਏ ਆਪਣੈ; ਕਰਮੀ ਵਹੈ ਕਲਾਮ ॥” (ਮਹਲਾ ੧/੧੨੪੧) ਭਾਵ ਭਾਵੇਂ ਸਭ ਨੂੰ ਆਪਣੇ ਹੁਕਮ ’ਚ ਚਲਾਇਆ ਜਾਂਦਾ ਹੈ, ਪਰ
ਇਹ ਹੁਕਮ ਰੂਪ ਕਲਮ ਭੀ ਬੰਦੇ ਦੁਆਰਾ ਕੀਤੇ ਕਰਮਾਂ ਮੁਤਾਬਕ ਚੱਲੀ ਹੈ ਤਾਂ ਤੇ ਸਭ ਦਾ ਨਸੀਬ ਭੀ
ਇੱਕ ਸਮਾਨ ਨਹੀਂ ਹੋ ਸਕਦਾ ਤਾਂ ਜੋ ਰੱਬ ਦੇ ਹੁਕਮ ’ਚ ਚੱਲਦਿਆਂ ਸਭ ਦੀ ਸੋਚ ਇੱਕ ਸਮਾਨ ਹੋਵੇ। “ਕੂੜੈ ਪਾਲਿ” ਰੂਪ ਨਸੀਬ ਭੀ ਪਿਛਲੇ ਜਨਮਾਂ ’ਚ ਰੱਬ ਦੇ ਹੁਕਮ ’ਚ
ਚਲਦਿਆਂ ਹੀ ਬਣਿਆ ਸੀ।
ਗੁਰੂ ਨਾਨਕ ਜੀ; ‘ਲਿਖਿਆ ਨਾਲਿ’ ਨੂੰ
ਰੱਬ ਦੇ ਹੁਕਮ ਨਾਲ਼ ਜੋੜਦੇ ਹਨ; ਜਿਵੇਂ ਕਿ ਹੁਕਮੁ ਨ ਜਾਈ ਮੇਟਿਆ; ਜੋ ਲਿਖਿਆ, ਸੋ ਨਾਲਿ ॥ (ਮਹਲਾ ੧/੧੦੯੧)
ਕਿਰਤੁ ਪਇਆ ਪਰਵਾਣਾ ਲਿਖਿਆ; ਬਾਹੁੜਿ (ਦੁਬਾਰਾ) ਹੁਕਮੁ ਨ ਹੋਈ ॥ (ਮਹਲਾ ੧/੩੫੯) ਯਾਨੀ ਜੋ ਇੱਕ ਵਾਰ ਨਸੀਬ ਲਿਖ ਦਿੱਤਾ
ਉਹ, ਮਰਨ ਤੱਕ ਨਹੀਂ ਸੋਧਿਆ ਜਾਂਦਾ ਤਾਹੀਓਂ ਕਿਹਾ ਹੈ ”ਜੋ ਕਿਛੁ ਪਾਇਆ; ਸੁ ਏਕਾ ਵਾਰ ॥” (ਜਪੁ)
ਗੁਰੂ ਅੰਗਦ ਸਾਹਿਬ ਜੀ ਦਾ ਵਚਨ
ਹੈ ਕਿ ”ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ॥” (ਮਹਲਾ ੨/੬੫੩) ਯਾਨੀ ਕਿ ਕੀਤੇ ਕਰਮ (ਕਿਰਤੁ) ਹੀ ਮਨੁੱਖ ਦੇ ਨੱਕ ’ਚ ਪਈ ਨਕੇਲ ਬਣ ਧੱਕੇ ਦਿੰਦੇ ਹਨ ਭਾਵੇਂ ਕਿ ਇਸ ਮੁਤਾਬਕ ਚੱਲਦੀ ਰੱਬੀ
ਹੁਕਮ ਰੂਪ ਕਲਮ; ਮਾਲਕ ਦੇ ਹੱਥ ’ਚ ਹੁੰਦਾ ਹੈ ਭਾਵ ਕਿਰਤ ਮੁਤਾਬਕ ਲੇਖ (ਨਸੀਬ) ਲਿਖਣਾ; ਮਾਲਕ ਦਾ ਅਧਿਕਾਰ ਹੈ।
ਜੇਕਰ ਬੰਦਾ; ਗੁਰੂ ਗਿਆਨ-ਦਰਪਣ ਨਾਲ਼ ਆਪਣੇ ਆਪ ਨੂੰ ਪੜਚੋਲੇ ਯਾਨੀ ਕਿ ਆਪਣੇ ਅੰਦਰਲੇ
ਤੀਰਥ ’ਤੇ ਚੰਗੀ ਤਰ੍ਹਾਂ ਇਸ਼ਨਾਨ ਕਰੇ ”ਅੰਤਰਗਤਿ ਤੀਰਥਿ ਮਲਿ ਨਾਉ॥” ਤਾਂ ਸਾਰੇ ਦੁੱਖ-ਸੁੱਖ; ਆਪਣੇ ਦੁਆਰਾ ਕੀਤੇ ਕਰਮਾਂ ਦਾ ਫਲ਼ (ਨਸੀਬ) ਨਜ਼ਰ ਆਉਂਦੇ ਹਨ ਅਤੇ ਆਪਣੀ ਤਕਦੀਰ ਲਿਖਣ ਵਾਲ਼ੇ ਅੱਗੇ
ਪੁਕਾਰ ਉੱਠੇਗਾ ਕਿ ਹੇ ਹੁਕਮ ਦੇ ਮਾਲਕ ! ”ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥” ਯਾਨੀ ਮੇਰੇ ਅੰਦਰ ਪ੍ਰਗਟ ਹੁੰਦੇ ਗੁਣ; ਤੇਰੀ ਹੀ ਕਿਰਪਾ ਹੈ, ਨਾ
ਕਿ ਮੇਰਾ ਨਸੀਬ। ਜੇ ਤੂੰ ਇਹ ਉਪਕਾਰ ਨਾ ਕਰੇਂ, ਤੇਰੀ
ਭਗਤੀ ਨਹੀਂ ਹੋ ਸਕਦੀ, ਤੇਰਾ ਮਾਰਗ ਨਹੀਂ ਪਛਾਣ ਹੁੰਦਾ। ਅਜਿਹੀ ਭਾਵਨਾ “ਕੂੜੈ ਪਾਲਿ” ਮਿਟਾ ਕੇ ‘ਸਚਿਆਰ’ ਜੀਵਨ ਘੜਦੀ ਹੈ, ਪਰ ਇਸ ਦੀ ਸ਼ੁਰੂਆਾਤ ਹੋਏਗੀ ”ਹੁਕਮਿ ਰਜਾਈ ਚਲਣਾ” ਯਾਨੀ ਕਿ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲ ਰਿਹਾ ਹਾਂ, ਨੂੰ
ਬੁੱਝਣ ਨਾਲ਼, ਪਛਾਣਨ ਨਾਲ਼; ਤਾਂ ਜੋ ਹਰ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਭਰਮ ਪੈਦਾ ਨਾ ਹੋਵੇ, ‘ਕੂੜੈ ਪਾਲਿ’ ਨਾ ਬਣੇ।
ਜੁੜਵੇ ਬੱਚਿਆਂ ’ਚ ਰਕਤ-ਬਿੰਦ ਅਤੇ ਖਾਣ ਪਾਣ ਇੱਕ ਸਮਾਨ ਹੁੰਦੈ, ਫਿਰ ਭੀ ਜਨਮ ਲੈਂਦਿਆਂ ਸੁਭਾਅ ਭਿੰਨ ਭਿੰਨ ਹੋ ਜਾਂਦਾ ਹੈ ਯਾਨੀ ਕਿ
ਇੱਕ ਸਮਾਨ ਨਹੀਂ ਰਹਿੰਦਾ। ਮੈਡੀਕਲ ਸਾਇੰਸ ਕੋਈ ਭੀ ਦਲੀਲ ਦੇਵੇ, ਪਰ ਸਰਵ ਵਿਆਪਕ ਜੋਤਿ ਸਰੂਪ ’ਤੇ ਸ਼ਰਧਾਵਾਨ ਇਨ੍ਹਾਂ ਨੂੰ ਪੂਰਬਲੇ ਕਰਮਾਂ ਦਾ ਫਲ਼ ਮੰਨੇਗਾ ਕਿਉਂਕਿ
ਸਰੀਰਕ ਮੌਤ ਉਪਰੰਤ ਰੱਬੀ ਜੋਤ ਦਾ ਅਨਿੱਖੜਵਾਂ ਅੰਗ ‘ਆਤਮਾ’; ਮਰਿਆ ਨਹੀਂ ਹੁੰਦਾ। ਉਹੀ ਕਰਮਾਂ ਦੇ ਫਲ਼ (ਲਿਖਿਆ ਨਾਲਿ) ਸਮੇਤ
ਜਨਮ ਧਾਰਦਾ ਹੈ। ਨਸੀਬ ਭਿੰਨ ਭਿੰਨ ਹੋਣ ਕਾਰਨ ਰੱਬ ਦਾ ਹੁਕਮ ਭੀ ਸਭ ਲਈ ਇੱਕ ਸਮਾਨ ਨਹੀਂ ਹੋਏਗਾ, ਇਸ ਕਾਰਨ ਹੀ ਸਭ ਦੇ ਵਿਚਾਰ ਇੱਕ ਸਮਾਨ ਨਹੀਂ ਹੁੰਦੇ ਭਾਵੇਂ ਕਿ ਸਾਰੇ
ਹੀ ਹੁਕਮ ’ਚ ਚੱਲਦੇ ਹੁੰਦੇ ਹਨ।
ਰੱਬ ਦਾ ਹੁਕਮ; ਕੁਦਰਤ ’ਚ ਭਿੰਨ ਭਿੰਨ ਵਾਪਰਨ ਦੇ ਕਈ ਸਬੂਤ ਹਨ; ਜਿਵੇਂ ਕਿ ਕਈ ਜਾਨਵਰ ਰੌਸ਼ਨੀ ’ਚ ਵੇਖ ਸਕਦੇ ਹਨ, ਪਰ
ਕਈ ਹਨੇਰੇ ’ਚ।, ਜੀਵ; ਆਕਸੀਜਨ ਲੈਂਦੇ, ਕਾਰਬਨ
ਡਾਈਆਕਸਾਇਡ ਛੱਡਦੇ ਹਨ, ਪਰ ਪੌਦੇ; ਕਾਰਬਨ ਡਾਈਆਕਸਾਇਡ ਲੈਂਦੇ, ਆਕਸੀਜਨ ਛੱਡਦੇ ਹਨ। ਸੂਰਜ ਦੀਆਂ ਕਿਰਨਾਂ ਨਾਲ਼ ਬਹੁਤਤਾ ਪੌਦੇ; ਆਕਸੀਜਨ ਛੱਡਦੇ ਹਨ, ਪਰ
ਕੁੱਝ ਪੌਦੇ ਬਿਨਾਂ ਸੂਰਜ ਰੌਸ਼ਨੀ ਤੋਂ 24 ਘੰਟੇ ਆਕਸੀਜਨ ਦਿੰਦੇ ਹਨ। ਔਰਤ; ਜਨਨੀ ਹੈ, ਪਰ ਸਮੁੰਦਰੀ ਘੋੜਾ; ਇਕਲੌਤਾ ਬਾਪ ਹੈ, ਜੋ
ਬੱਚੇ ਨੂੰ ਜਨਮ ਦਿੰਦੈ। ਇਹ ਆਪਾ ਵਿਰੋਧੀ ਰੱਬੀ ਹੁਕਮ; ਕੁਦਰਤ ਦੇ ਵਿਕਾਸ ਪਿੱਛੇ ਅਦ੍ਰਿਸ਼ ਸ਼ਕਤੀ ਹੋਣ ਦਾ ਸਬੂਤ ਹੈ ਤਾਂ ਤੇ ਹਰ
ਬੰਦੇ ਲਈ ਰੱਬ ਦਾ ਹੁਕਮ ਇੱਕ ਸਮਾਨ ਕਿਵੇਂ ਹੋ ਸਕਦੈ ? ਸੋ ਸਵਾਲ ”ਕਿਵ ਸਚਿਆਰਾ ਹੋਈਐ ?” ਦਾ ਜਵਾਬ ਹਰ ਬੰਦੇ ਲਈ ਆਪਣੇ ਨਸੀਬ (ਲਿਖਿਆ ਨਾਲਿ) ਮੁਤਾਬਕ ”ਹੁਕਮਿ ਰਜਾਈ ਚਲਣਾ” ਹੈ, ਨਾ ਕਿ ਸਭ ਲਈ ਇੱਕ ਸਮਾਨ। ਬੰਦੇ ਦੁਆਰਾ ਕੀਤੇ ਕੰਮਾਂ
ਮੁਤਾਬਕ ਰੱਬ ਦਾ ਹੁਕਮ ਚੱਲਣ ਬਾਰੇ ਗੁਰੂ ਨਾਨਕ ਜੀ; ਪੱਟੀ ਬਾਣੀ ’ਚ
ਸਮਝਾਉਂਦੇ ਹਨ ”ਤਿਸ ਦਾ ਦੀਆ, ਸਭਨੀ ਲੀਆ; ਕਰਮੀ ਕਰਮੀ ਹੁਕਮੁ ਪਇਆ ॥੨੨॥” (ਪਟੀ/ਮਹਲਾ ੧/੪੩੩)
ਸਵਾਲ : ਗੁਰੂ ਨਾਨਕ ਜੀ; ਕਹਿੰਦੇ ਹਨ ”ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥” (ਮਹਲਾ ੧/੯੩੭), ਸਾਹਾ ਹੁਕਮੁ ਰਜਾਇ, ਸੋ ਨ ਟਲੈ; ਜੋ ਪ੍ਰਭੁ ਕਰੈ, ਬਲਿ ਰਾਮ ਜੀਉ ॥” (ਮਹਲਾ ੧/੭੬੩) ਤਾਂ ਫਿਰ ਗੁਰਮਤਿ ਪ੍ਰਚਾਰ ਕਰਨ ਦਾ ਕੀ ਲਾਭ ?
ਜਵਾਬ : ਉਕਤ ਵਚਨ ਉਨ੍ਹਾਂ ਲਈ ਹਨ, ਜੋ ਗੁਰੂ ਦੇ ਲੜ ਨਹੀਂ ਲੱਗੇ; ਜਿਵੇਂ ਗੁਰੂ ਨਾਨਕ ਜੀ; ਆਪਣੇ 51ਵੇਂ ਸ਼ਬਦ ’ਚ ਕਹਿ ਰਹੇ ਹਨ ”ਹਰਿ ਬਿਨੁ ਕਿਨਿ ਸੁਖੁ ਪਾਇਆ ? ਦੇਖਹੁ ਮਨਿ (’ਚ) ਬੀਚਾਰਿ (ਕੇ) ..॥੫੧॥ (ਓਅੰਕਾਰ/ਮਹਲਾ ੧/੯੩੭), ਅਗਲੇ 52ਵੇਂ ਸ਼ਬਦ ਦੀ ਅਰੰਭਤਾ ਹੈ ”ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥”, ਜੋ ਕਿ ”ਨਦਰਿ ਤੇਰੀ ਸੁਖੁ ਪਾਇਆ; ਨਾਨਕ ਸਬਦੁ ਵੀਚਾਰਿ (ਕੇ) ॥” ਤੱਕ ਵਿਸ਼ਾ ਹੈ ਯਾਨੀ ਕਿ ਰੱਬ ਦੀ ਮਿਹਰ ਨਾਲ਼ ਇੱਥੇ ਆ ਕੇ ਲੇਖ ਮਿਟ
ਗਿਆ। ਕਿਸ ਨੇ ਲੇਖ ਮਿਟਵਾਇਆ; ਸ਼ਬਦ ਦੇ ਅੰਤ ’ਚ ਸਪਸ਼ਟ ਕੀਤੈ ”ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ॥੫੨॥” (ਓਅੰਕਾਰ/ਮਹਲਾ ੧/੯੩੭) ਇਉਂ ਹੀ ਦੂਜਾ ਪ੍ਰਸੰਗ ਹੈ ਕਿ ਹੇ ਸਤਿਗੁਰੂ ! ਚੰਗਾ ਮੁਹੂਰਤ ਕਢਾ ਤਾਂ ਜੋ ਮੈਂ ਪ੍ਰਲੋਕ (ਸਹੁਰੇ ਘਰ) ’ਚ ਜਾ ਕੇ ਰੱਬ ’ਚ
ਲੀਨ ਹੋ ਜਾਵਾਂ ਕਿਉਂਕਿ ਮੌਤ ਨਿਸ਼ਚਿਤ ਹੈ ”ਬਾਬਾ ! ਲਗਨੁ ਗਣਾਇ, ਹੰ ਭੀ ਵੰਞਾ ਸਾਹੁਰੈ; ਬਲਿ ਰਾਮ ਜੀਉ ॥ ਸਾਹਾ ਹੁਕਮੁ ਰਜਾਇ; ਸੋ ਨ ਟਲੈ, ਜੋ ਪ੍ਰਭੁ ਕਰੈ, ਬਲਿ ਰਾਮ ਜੀਉ ॥” (ਮਹਲਾ ੧/੭੬੩)
ਸੋ ਗੁਰੂ ਹੀ ਨਸੀਬ ਮਿਟਵਾਉਂਦਾ
ਹੈ ”ਲਿਖਿਆ ਲੇਖੁ ਨ ਮੇਟੈ ਕੋਈ; ਗੁਰਮੁਖਿ ਮੁਕਤਿ ਕਰਾਵਣਿਆ ॥” (ਮਹਲਾ ੧/੧੦੯) ਤਦ ਤੱਕ ਸਿਰ ਦਾ ਲੇਖ (ਨਸੀਬ) ਨਹੀਂ ਮਿਟੇਗਾ ਜਦ ਤੱਕ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ, ਆਹ ਕਰਮ ਹੁੰਦਾ ਰਿਹਾ ”ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ ॥ ਕਿਰਤੁ ਨ ਮਿਟਈ, ਹੁਕਮੁ ਨ ਬੂਝੈ; ਪਸੂਆ ਮਾਹਿ ਸਮਾਨਾ ॥” (ਮਹਲਾ ੧/੧੦੧੩) ਜੇਕਰ ਪਸ਼ੂ-ਪੰਛੀ ਨੂੰ ਮੰਨੀਏ ਕਿ ਰੱਬ ਦੇ ਗੁਣ ਗਾਉਣ ਤੋਂ ਬਿਨਾਂ, ਹੋਰ ਕੁੱਝ ਨਹੀਂ ਬੋਲਦੇ ਤਾਂ ਇਸ ਵਾਕ ’ਚ ਮਾਇਆਧਾਰੀ ਨੂੰ ਪਸ਼ੂ ਸਮਾਨ ਨਾ ਕਿਹਾ ਹੁੰਦਾ।
ਜੇਕਰ ਬੰਦਾ ਆਪਣੇ ਜਨਮ ’ਚ ਪਿਛਲੇ ਕਰਮਾਂ ਦਾ ਫਲ਼ ਭੋਗਦਾ ਹੈ ਤਾਂ ਪਿਛਲੇ ਜਨਮ ’ਚ ਭੀ ਜ਼ਰੂਰ ਉਸ ਤੋਂ ਪਿਛਲੇ ਜਨਮ ਦਾ ਫਲ਼ ਭੋਗਦਾ ਹੋਵੇਗਾ ਤਾਂ ਫਿਰ ਜਦ
ਪਹਿਲੀ ਵਾਰ ਜੀਵ ਰਚਨਾ ਹੋਈ ਭਾਵ ਜਦ ਪਿਛਲਾ ਕੋਈ ਜਨਮ ਨਹੀਂ ਸੀ ਤੇ ਕੁਦਰਤਿ ਬਣਨ ਉਪਰੰਤ ਅਰੰਭਕ
ਜਨਮ ’ਚ ਕਿਹੜਾ ਫਲ਼ ਭੋਗਦਾ ਹੋਵੇਗਾ ? ਇਸ ਦਾ ਜਵਾਬ ਹੈ ”ਹੁਕਮਿ (’ਚ) ਚਲਾਏ ਆਪਣੈ; ਕਰਮੀ ਵਹੈ ਕਲਾਮ ॥ (ਮਹਲਾ ੧/੧੨੪੧) ਯਾਨੀ ਕਿ ਪਹਿਲਾਂ ਹੁਕਮ ਮੁਤਾਬਕ ਜੀਵ ਰਚਨਾ ਹੋਈ ਅਤੇ ਮਨੁੱਖਾਂ ਨੂੰ
ਚੰਗੇ-ਮੰਦੇ ਪਾਸੇ ਪ੍ਰੇਰਿਆ। ਇਸ ਉਪਰੰਤ ਮਨੁੱਖਾਂ ਦੁਆਰਾ ਕੀਤੇ ਕਰਮਾਂ ਮੁਤਾਬਕ ਨਸੀਬ ਬਣਿਆ ਅਤੇ
ਨਸੀਬ ਮੁਤਾਬਕ ਰੱਬ ਦਾ ਹੁਕਮ ਹੋਇਆ। ਸ਼ੁਰੂਆਤ ’ਚ
ਹੁਕਮ ਮੁਤਾਬਕ ਨਸੀਬ ਬਣਿਆ ਤਾਂ ਤੇ ਹੁਕਮ ਕਰਤਾ ਨੂੰ ਪਛਾਣਨ ਨਾਲ਼ ਇਹ ਮਿਟੇਗਾ। ਉਸ ਅੱਗੇ ਫ਼ਰਿਆਦ
ਕਰਨੀ ਹੈ, ਨਾ ਕਿ ਮੇਰਾ ਕੀ ਗੁਨਾਹ ਹੈ; ਇਉਂ ਰੋਸ ਪ੍ਰਗਟਾਉਣੈ ”ਨਾਨਕ ! ਹੁਕਮੁ ਨ ਚਲਈ; ਨਾਲਿ ਖਸਮ ਚਲੈ ਅਰਦਾਸਿ ॥੨੨॥” (ਆਸਾ ਕੀ ਵਾਰ/ਮਹਲਾ ੧/੪੭੪)
ਗੁਰੂ ਨਾਨਕ ਸਾਹਿਬ ਜੀ ਵਾਰ-ਵਾਰ
ਸਮਝਾਉਂਦੇ ਹਨ ਕਿ ਗੁਰੂ ਹੀ ਰੱਬ ਦੇ ਹੁਕਮ ਦੀ ਪਛਾਣ ਕਰਾਉਂਦਾ ਹੈ ਤਾਂ ਜੋ ਹੁਕਮ ਕਰਤਾ ਨੂੰ ਪਛਾਣ
ਕੇ ਸ਼ਰਧਾਵਾਨ; ਰੌਸ਼ਨ ਦਿਮਾਗ਼ ਨਾਲ਼ ਉਸ ਦੇ ਗੁਣ ਗਾਉਣ, ਜਿਸ ਦੀ ਮਿਹਰ ਨਾਲ਼ ਨਸੀਬ ਮਿਟਣਾ ਹੈ; ਜਿਵੇਂ ਕਿ
ਗੁਰ
ਕਿਰਪਾ ਤੇ ਹੁਕਮੁ ਪਛਾਣੈ ॥ (ਮਹਲਾ ੧/੧੦੨੭)
ਗੁਰ
ਬਿਨੁ, ਹੁਕਮੁ ਨ ਬੂਝੀਐ, ਪਿਆਰੇ ! ਸਾਚੇ ਸਾਚਾ ਤਾਣੁ ॥ (ਮਹਲਾ ੧/੬੩੬)
ਗੁਰਮੁਖਿ
ਹੋਇ; ਸੁ ਹੁਕਮੁ ਪਛਾਣੈ; ਮਾਨੈ ਹੁਕਮੁ ਸਮਾਇਦਾ ॥ (ਮਹਲਾ ੧/੧੦੩੭)
ਸਤਿਗੁਰਿ
ਮਿਲਿਐ (ਕਾਰਨ), ਹੁਕਮੁ ਬੁਝੀਐ; ਤਾਂ
ਕੋ ਆਵੈ ਰਾਸਿ ॥ (ਮਹਲਾ ੧/੧੨੮੯)
ਹੁਕਮੈ (ਨੂੰ) ਬੂਝੈ; ਤਤੁ
ਪਛਾਣੈ ॥ ਇਹੁ ਪਰਸਾਦੁ; ਗੁਰੂ ਤੇ ਜਾਣੈ ॥ (ਮਹਲਾ ੧/੧੨੮੯)
ਪਰ ਮਨੁੱਖ ਕੋਲ਼ ਐਨਾ ਕੁ ਨਸੀਬ
ਤਾਂ ਪਹਿਲਾਂ ਤੋਂ ਚਾਹੀਦੈ ਕਿ ਗੁਰੂ ਨਾਲ਼ ਮਿਲਾਪ ਹੋ ਜਾਵੇ। ਭਾਈ ਗੁਰਦਾਸ ਜੀ ਇਸ ਨੂੰ ਗੁਰੂ ਵੱਲ
ਇੱਕ ਕਦਮ ਚੱਲਣਾ ਕਹਿੰਦੇ ਹਨ ”ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।” (ਭਾਈ ਗੁਰਦਾਸ ਜੀ/ਕਬਿੱਤ ੧੧੧) ਇਸ ਨੂੰ ਹੀ ਗੁਰੂ ਨਾਨਕ ਜੀ ਸ਼ੁਰੂਆਤੀ ਨਸੀਬ ਕਹਿੰਦੇ ਹਨ; ਜਿਵੇਂ ਕਿ
ਵਡੈ
ਭਾਗਿ (ਨਾਲ਼) ਸਤਿਗੁਰੁ
ਮਿਲੈ; ਪਾਈਐ ਪਦੁ ਨਿਰਬਾਣੀ ॥ (ਮਹਲਾ ੧/੪੨੧)
ਬਿਨੁ
ਭਾਗਾ ਸਤਸੰਗੁ ਨ ਪਾਈਐ; ਕਰਮਿ (ਗੁਰੂ
ਮਿਹਰ ਨਾਲ਼) ਮਿਲੈ, ਹਰਿ
ਨਾਮੁ ਹਰੀ ॥ (ਮਹਲਾ ੧/੧੧੭੧)
ਹੁਕਮ
ਕਰਤਾ ਨੂੰ ਪਛਾਣਨ ਉਪਰੰਤ ਉਹ ਆਪਣੀ ਮਿਹਰ ਨਾਲ਼ ਸ਼ਰਧਾਵਾਨ ਨੂੰ ਆਪਣੇ ਵੱਲ (ਰੂਹਾਨੀਅਤ ਮੰਜ਼ਲ) ਵੱਲ
ਲੈ ਜਾਂਦਾ ਹੈ; ਜਿਵੇਂ ਕਿ
ਕਰਮਿ
ਮਿਲੈ ਤਾ ਪਾਈਐ; ਆਪਿ ਨ ਲਇਆ ਜਾਇ ॥ (ਮਹਲਾ ੧/੬੧) ਕਰਮਿ ਭਾਵ ਮਿਹਰ
ਨਾਲ਼।
ਪੂਰੇ
ਗੁਰ ਕੀ ਕਾਰ; ਕਰਮਿ ਕਮਾਈਐ ॥ (ਮਹਲਾ ੧/੧੪੪) ਕਰਮਿ ਭਾਵ ਮਿਹਰ ਨਾਲ਼।
ਸਿਖ
ਸੰਗਤਿ; ਕਰਮਿ ਮਿਲਾਏ ॥ (ਮਹਲਾ ੧/੪੧੨) ਕਰਮਿ ਭਾਵ ਮਿਹਰ ਨਾਲ਼।
ਨਦਰੀ ਕਰਮਿ ਲਘਾਏ ਪਾਰਿ ॥ (ਮਹਲਾ
੧/੪੬੫) ਕਰਮਿ ਭਾਵ ਮਿਹਰ ਨਾਲ਼।
ਜੋਗੀਆਂ ਨੇ ਗੁਰੂ ਨਾਨਕ ਜੀ ਨੂੰ
ਸਵਾਲ ਕੀਤਾ ਕਿ ਜੀਵਾਤਮਾ ”ਕਹਾ ਤੇ ਆਵੈ ? ਕਹਾ ਇਹੁ ਜਾਵੈ ? ਕਹਾ ਇਹੁ ਰਹੈ ਸਮਾਈ ?॥ (ਮਹਲਾ ੧/੯੪੦) ਗੁਰੂ ਜੀ ਨੇ ਜਵਾਬ ਦਿੱਤਾ ”ਹੁਕਮੇ ਆਵੈ ਹੁਕਮੇ ਜਾਵੈ; ਹੁਕਮੇ ਰਹੈ ਸਮਾਈ ॥ (ਮਹਲਾ ੧/੯੪੦), ਹੁਕਮੇ ਆਵੈ; ਹੁਕਮੇ ਜਾਵੈ ॥ ਬੂਝੈ ਹੁਕਮੁ; ਸੋ ਸਾਚਿ (’ਚ) ਸਮਾਵੈ ॥” (ਮਹਲਾ ੧/੧੦੨੫)
‘ਸਾਚ’ ਤੋਂ
ਭਾਵ ਸਦੀਵੀ ਸਥਿਰ ਹੈ ਅਤੇ ਸਦੀਵੀ ਸਥਿਰ ਉਹੀ ਹੋਵੇਗਾ ਜਿਸ ਦੇ ਸਿਰ ’ਤੇ ਕੋਈ ਨਸੀਬ (ਲੇਖ) ਨਹੀਂ ”ਅਲਾਹੁ ਅਲਖੁ ਅਗੰਮੁ; ਕਾਦਰੁ ਕਰਣਹਾਰੁ ਕਰੀਮੁ ॥ ਸਭ ਦੁਨੀ ਆਵਣ ਜਾਵਣੀ; ਮੁਕਾਮੁ (ਸਥਿਰ) ਏਕੁ ਰਹੀਮੁ ॥੬॥ ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ (ਸਿਰ ’ਤੇ) ਨ ਹੋਵੀ ਲੇਖੁ ॥ ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ ॥੭॥ ਦਿਨ ਰਵਿ ਚਲੈ; ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ (ਭਾਵ ਨਾਸ਼ਵਾਨ)॥ ਮੁਕਾਮੁ ਓਹੀ ਏਕੁ ਹੈ; ਨਾਨਕਾ ! ਸਚੁ ਬੁਗੋਇ (ਹੇ ਨਾਨਕ ! ਇਹ ਸਚਾਈ ਪ੍ਰਗਟ ਕਰ)॥ (ਮਹਲਾ ੧/੬੪)
ਸਾਰੀ ਕੁਦਰਤ ਇਸ ਲਈ ਸਥਿਰ ਨਹੀਂ
ਯਾਨੀ ਕਿ ਨਾਸ਼ਵਾਨ ਹੈ ਕਿਉਂਕਿ ਸਭ ਦੇ ਸਿਰ ’ਤੇ
ਲੇਖ ਹੈ, ਨਸੀਬ ਹੈ ”ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ॥” (ਮਹਲਾ ੧/੫੯੮) ਇਹ ਲੇਖ; ਹੁਕਮ ਕਰਤਾ (ਮਾਲਕ) ਨੇ ਬਿਨਾਂ ਕਿਸੇ ਸਿਆਹੀ ਤੇ ਦਵਾਤ
ਤੋਂ ਲਿਖੇ ਹਨ ”ਹੁਕਮੀ ਲਿਖੈ ਸਿਰਿ (’ਤੇ) ਲੇਖੁ; ਵਿਣੁ ਕਲਮ ਮਸਵਾਣੀਐ ॥” (ਮਹਲਾ ੧/੧੨੮੦) ਜਿਨ੍ਹਾਂ ਦੇ ਨਸੀਬ ’ਚ
ਸਤਿਗੁਰੂ ਪ੍ਰਤੀ ਖਿੱਚ ਲਿਖੀ ਹੋਵੇ ਉਹ ਹਰੀ ਦਾ ਹੁਕਮ ਪਛਾਣ ਕੇ ਉਸ ਦੀ ਭਗਤੀ ਕਰਦਾ ਹੈ ”ਬਿਨੁ ਭਗਤੀ (ਦਿਲੀ ਖਿੱਚ) ਨਹੀ ਸਤਿਗੁਰੁ ਪਾਈਐ; ਬਿਨੁ ਭਾਗਾ ਨਹੀ ਭਗਤਿ ਹਰੀ ॥” (ਮਹਲਾ ੧/੧੧੭੧) ਫਿਰ ਹੁਕਮ ਕਰਤਾ; ਰੂਹਾਨੀਅਤ
ਮੰਜ਼ਲ ਵੱਲ ਲੈ ਜਾਂਦਿਆਂ ਰੱਤੀ ਭਰ ਦੇਰ ਨਹੀਂ ਲਗਾਉਂਦਾ ”ਹੁਕਮਿ (ਨਾਲ਼) ਸਵਾਰੇ ਆਪਣੈ; ਚਸਾ ਨ ਢਿਲ ਕਰੇਇ ॥” (ਮਹਲਾ ੧/੫੩) ਜੋ ਰੱਬ ਨਾਲ਼ ਇੱਕ ਮਿਕ ਹੋ ਗਏ ਉਨ੍ਹਾਂ ਨੂੰ ਰੱਬ ਦੀ ਰਜ਼ਾ ਮਿੱਠੀ
ਲੱਗਦੀ ਹੈ, ਮਨ ’ਚ
ਵਿਸਮਾਦ ਪੈਦਾ ਹੋ ਜਾਂਦੈ ”ਤੂਹੈ ਹੈ; ਵਾਹੁ ਤੇਰੀ ਰਜਾਇ ॥ (ਮਹਲਾ ੧/੧੩੨੯), ਵੇਖਿ ਵਿਡਾਣੁ (ਕੌਤਕ) ਰਹਿਆ ਵਿਸਮਾਦੁ ॥ (ਪਰ ਇਹ ਰਾਜ਼) ਨਾਨਕ ! ਬੁਝਣੁ ਪੂਰੈ ਭਾਗਿ (ਨਾਲ਼) ॥” (ਮਹਲਾ ੧/੪੬੪) ਇਹੀ ਸਰਵੋਤਮ ਜੀਵਨ ਜਾਚ ਹੈ ”ਤੇਰਾ ਹੁਕਮੁ ਲਾਲਾ (ਗ਼ੁਲਾਮ) ਮੰਨੇ; ਏਹ ਕਰਣੀ ਸਾਰੁ ॥” (ਮਹਲਾ ੧/੧੦੧੧) ਜੋਗੀਆਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ”ਨਾਨਕੁ ਬੋਲੈ ਸੁਣਿ ਬੈਰਾਗੀ ! ਕਿਆ ਤੁਮਾਰਾ ਰਾਹੋ ?॥” (ਮਹਲਾ ੧/੯੩੮) ਗੁਰੂ ਜੀ ਨੇ ਜਵਾਬ ਦਿੱਤਾ ਕਿ ਜਗਤ ’ਚ ਆਉਣਾ, ਜਗਤ ’ਚ
ਵਿਚਰਨਾ ਅਤੇ ਜਗਤ ਤੋਂ ਜਾਣਾ; ਸਭ ਰੱਬ ਦੀ ਰਜ਼ਾ ’ਚ ਹੈ, ਇਹ ਦ੍ਰਿੜ੍ਹ ਨਿਸ਼ਚਾ ਹੋਰਾਂ ਨੂੰ ਕਰਾਉਣਾ ਹੈ ”ਸਹਜੇ ਆਏ ਹੁਕਮਿ ਸਿਧਾਏ; ਨਾਨਕ ਸਦਾ ਰਜਾਏ ॥” (ਮਹਲਾ ੧/੯੩੮)
ਸੋ ਗੁਰਬਾਣੀ ਪ੍ਰਤੀ ਸੰਦੇਹ; ਗੁਰਮਤਿ ਬਾਰੇ ਨਾਸਮਝੀ ਦਾ ਪ੍ਰਤੀਕ ਹਨ। ਗੁਰੂ ਸਾਹਿਬਾਨ ਨੇ ਆਪਣੇ
ਸੂਖਮ ਅਨੁਭਵੀ ਨੁਕਤੇ ਗੁਰਬਾਣੀ ’ਚ ਵਾਰ-ਵਾਰ ਸਪਸ਼ਟ ਕੀਤੇ ਹਨ ਕਿਉਂਕਿ ਰੱਬ ਦੇ ਹੁਕਮ ਨੂੰ
ਪਛਾਣਨਾ ਹੀ ਧਰਮ ਦਾ ਮੁੱਢਲਾ ਫ਼ਰਜ਼ ਹੈ। ਇਸ ਤੋਂ ਬਾਅਦ ਹੀ ਉਸ ਦੇ ਗੁਣ ਗਾਉਣੇ, ਸਫਲ ਹਨ ਅਤੇ ਜਗਤ ਰਚੇਤਾ ਦੁਆਰਾ ਦਿੱਤੀਆਂ ਦਾਤਾਂ (ਬਖ਼ਸ਼ਸ਼ਾਂ) ਦੀ ਕਦਰ
ਪੈਂਦੀ ਹੈ। ਸਤਿਗੁਰੂ ਦੇ ਮਾਰਗ-ਦਰਸ਼ਨ ਤੋਂ ਬਿਨਾਂ ਅੰਨ੍ਹੀ ਲੁਕਾਈ ਅਦ੍ਰਿਸ਼ ਰੱਬ ਨੂੰ ਨਹੀਂ ਪਛਾਣ
ਸਕਦੀ ”ਆਪੇ ਨਿਰਮਲੁ (ਸੁਜਾਖਾ) ਏਕੁ ਤੂੰ; ਹੋਰ ਬੰਧੀ ਧੰਧੈ (’ਚ) ਪਾਇ (ਕੇ)॥ (ਮਹਲਾ ੧/੫੪), ਜੰਤ ਉਪਾਇ ਧੰਧੈ (’ਚ) ਸਭ ਲਾਏ; ਕਰਮੁ (ਮਿਹਰ) ਹੋਆ, ਤਿਨ ਨਾਮੁ ਲਇਆ ॥” (ਪਟੀ/ਮਹਲਾ ੧/੪੩੪)
98140-35202
***
No comments:
Post a Comment