Showing posts with label ਸੰਜੀਵ ਸ਼ਰਮਾ. Show all posts
Showing posts with label ਸੰਜੀਵ ਸ਼ਰਮਾ. Show all posts

ਵਿਹਲ.......... ਕਹਾਣੀ / ਸੰਜੀਵ ਸ਼ਰਮਾ, ਫਿਰੋਜ਼ਪੁਰ

ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁਝ ਨਹੀਂ ਲਿਖ ਸਕਿਆ। ਬਹੁਤ ਵੇਰ ਲਿਖਣ ਨੂੰ ਦਿਲ ਕੀਤਾ, ਪਰ ਲਿਖਾਂ ਤਾਂ ਕੀ ਲਿਖਾਂ ? ਮੇਰੇ ਕੋਲ ਲਿਖਣ ਲਈ ਹੱਡਬੀਤੀ ਤੋਂ ਬਿਨਾਂ ਕੁਝ ਨਹੀਂ…। ਹੁਣ ਤਾਂ ਮੇਜ਼ ‘ਤੇ ਲਿਖਣ ਲਈ ਪਏ ਕੋਰੇ ਕਾਗਜ਼ ਵੀ ਸੋਚਣ ਲੱਗ ਪਏ ਹੋਣੇ ਨੇ ਕਿ ਕੀ ਹੋ ਗਿਆ ਏ ਮੇਰੀ ਕਲਮ ਨੂੰ ?

ਅੱਜ ਮੈਂ ਆਪਣੇ ਮੇਜ਼ ਦੀ ਦਰਾਜ ਖੋਲੀ ਤੇ ਕਲਮ ‘ਤੇ ਜੰਮ ਗਈ ਧੂੜ ਨੂੰ ਝਾੜਦਿਆਂ ਹੱਥ ਵਿੱਚ ਫੜ ਹੀ ਲਿਆ ਹੈ । ਸੋਚ ਰਿਹਾ ਹਾਂ ਕਿ ਕੀ ਲਿਖਾਂ ? ਅਸਲ ‘ਚ ਮੇਰੇ ਦਿਲੋ ਦਿਮਾਗ਼ ਨੂੰ ਤਾਜ਼ੇ ਹੀ ਵਾਪਰੇ ਹਾਦਸੇ ਨੇ ਆਪਣੇ ਪ੍ਰਭਾਵ ਹੇਠ ਜਕੜਿਆ ਹੋਇਆ ਹੈ । ਸੋਚ ਰਿਹਾ ਹਾਂ ਕਿ ਸਵੇਰ ਤੋਂ ਸ਼ਾਮ ਤੇ ਫਿਰ ਰਾਤ ਤੇ ਦੋਬਾਰਾ ਫਿਰ ਸਵੇਰ ਕਦੋਂ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਸਭ ਨੂੰ ਘੁਲਾੜੀ ਗੇੜ ਦੀ ਆਦਤ ਪੈ ਗਈ ਹੈ। ਬੱਚੇ ਤੱਕ ਟਾਈਮ ਵੇਖ ਕੇ ਕੰਮ ਕਰਨ ਦੇ ਆਦੀ ਹੋ ਗਏ ਹਨ । ਉਂਝ ਤਾਂ ਚੰਗੀ ਗੱਲ ਹੈ ਪਰ ਜਿੰਦਗੀ ‘ਚ ਇੱਕ ਠਹਿਰਾਅ ਆ ਗਿਆ ਜਾਪਦਾ ਹੈ ।

ਹੋਇਆ ਕੀ ਕਿ ਬੀਤੀ ਰਾਤ ਜਦ ਗਿਆਰਾਂ ਕੁ ਵਜੇ ਰਾਤੀਂ ਮੈਂ ਆਪਣੇ ਵਪਾਰਿਕ ਕੰਮਾਂ ਕਾਰਾਂ ਤੋਂ ਵਿਹਲਾ ਹੋ ਨੇੜਲੇ ਸ਼ਹਿਰ ‘ਚੋਂ ਘਰ ਨੂੰ ਪਰਤ ਰਿਹਾ ਸੀ, ਰਾਹ ਵਿੱਚ ਇੱਕ ਥਾਂ ‘ਤੇ ਜਾਮ ਲੱਗਾ ਹੋਇਆ ਸੀ। ਜਦ ਪੰਦਰਾਂ ਕੁ ਮਿੰਟ ਕੋਈ ਹਿਲਜੁਲ ਨਾ ਹੋਈ ਤਾਂ ਮੈਂ ਕਾਰ ਵਿੱਚੋਂ ਉਤਰ ਕੇ ਅਗਾਂਹ ਜਾਮ ਦਾ ਕਾਰਨ ਵੇਖਣ ਲਈ ਤੁਰ ਪਿਆ। ਅੱਗੇ ਬਹੁਤ ਹੀ ਭੀੜ ਇਕੱਠੀ ਹੋਈ ਪਈ ਸੀ । ਭੀੜ ਦੇ ਘੇਰੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਮੈਂ ਕਾਰਨ ਜਾਨਣ ਦੀ ਚਾਹ ਵਿੱਚ ਅਗਾਂਹ ਤੀਕ ਪੁੱਜ ਗਿਆ। ਇੱਕ ਲਾਸ਼ ਸੜਕ ਦੇ ਵਿਚਾਲੇ ਪਈ ਸੀ ਤੇ ਕੋਲ ਹੀ ਚੂਰ-ਚੂਰ ਹੋਇਆ ਇੱਕ ਸਾਇਕਲ ਵੀ ਸੀ । ਮਰਨ ਵਾਲੇ ਦੇ ਸਿਰ-ਮੂੰਹ ਬੁਰੀ ਤਰ੍ਹਾਂ ਫਿਸ ਚੁੱਕੇ ਸਨ। ਦੋ ਕੁ ਪੁਲਿਸ ਵਾਲੇ ਖੜੇ ਸਨ ਤੇ ਉਡੀਕ ਹੋ ਰਹੀ ਸੀ ਕਿ ਐਂਬੂਲੈਂਸ ਕਦੋਂ ਤੱਕ  ਆਵੇਗੀ ।