ਅਭੀ ਤੱਕ ਪੂਰੇ ਨਹੀਂ ਹੂਏ ਸ਼ਹੀਦੋਂ ਕੇ ਸਪਨੇ
ਮਜ਼ਾ ਆਏਗਾ ਜਬ ਅਪਣਾ ਰਾਜ ਦੇਖੇਂਗੇ
ਕਿ ਆਪਣੀ ਹੀ ਜ਼ਮੀ ਹੋਗੀ ਆਪਨਾ ਹੀ ਆਸਮਾ ਹੋਗਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ
ਇਹ ਸਤਰਾਂ ਇਨਕਲਾਬੀ ਲਹਿਰ ਦੇ ਮਹਾਨ ਯੋਧੇ ਅਤੇ ਸ਼ਾਇਰ ਰਾਮ ਪ੍ਰਸ਼ਾਦ ਬਿਸਮਲ ਦੁਆਰਾ ਲਿਖੀਆਂ ਗਈਆਂ ਹਨ। ਇਹ ਸਤਰਾਂ ਆਜ਼ਾਦੀ ਦੇ ਸੰਘਰਸ਼ ਦੌਰਾਨ ਇਸ ਲਹਿਰ ਦੇ ਮਹਾਨ ਸ਼ਹੀਦਾਂ ਵਲੋਂ ਦੇਸ਼ ਦੇ ਭਵਿੱਖ ਲਈ ਦੇਖੇ ਗਏ ਸੁਪਨਿਆਂ ਦਾ ਝਲਕਾਰਾ ਪੇਸ਼ ਕਰਦੀਆਂ ਹਨ। ਦੇਸ਼ ਦੇ ਬਹੁਤ ਸਾਰੇ ਕੌਮੀ ਸ਼ਹੀਦਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਦੇਸ਼ ਵਿੱਚ ਆਜ਼ਾਦੀ ਸੰਘਰਸ਼ ਦੇ ਦੀਵੇ ਨੂੰ ਬਲਦਾ ਰਖਿਆ। ਇੰਨ੍ਹਾਂ ਮਹਾਨ ਸ਼ਹੀਦਾਂ ਨੇ ਜਾਤ, ਧਰਮ, ਭਾਸ਼ਾ ਅਤੇ ਪ੍ਰਾਂਤਾਂ ਦੇ ਮਸਲੇ ਤੋਂ ਉਪਰ ਉਠ, ਇਕ ਮੁੱਠ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਨਮੱਤਾ ਯੋਗਦਾਨ ਪਾਇਆ ਅਤੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਮਨੁੱਖ ਤੋਂ ਮਨੁੱਖ ਦੀ ਲੁੱਟ ਖਸੁੱਟ ਨਹੀ ਹੋਵੇਗੀ । ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦੇ ਹਰੇਕ ਬਸ਼ਿੰਦੇ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਨਸੀਬ ਹੋਣਗੀਆਂ ਅਤੇ ਹਰ ਤਰ੍ਹਾਂ ਦਾ ਵਿਤਕਰਾ ਖਤਮ ਕੀਤਾ ਜਾਵੇਗਾ। ਭਾਰਤ ਦੇ ਲੋਕਾਂ ਨੂੰ ਅਜਿਹਾ ਸੁਨਹਿਰਾ ਭਵਿੱਖ ਪ੍ਰਦਾਨ ਕਰਨ ਲਈ ਸਾਡੇ ਸ਼ਹੀਦਾਂ ਨੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ। ਇਨਾਂ ਮਹਾਨ ਸ਼ਹੀਦਾਂ ਵਿਚੋਂ ਇੱਕ ਸੀ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ।
ਮਜ਼ਾ ਆਏਗਾ ਜਬ ਅਪਣਾ ਰਾਜ ਦੇਖੇਂਗੇ
ਕਿ ਆਪਣੀ ਹੀ ਜ਼ਮੀ ਹੋਗੀ ਆਪਨਾ ਹੀ ਆਸਮਾ ਹੋਗਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ
ਇਹ ਸਤਰਾਂ ਇਨਕਲਾਬੀ ਲਹਿਰ ਦੇ ਮਹਾਨ ਯੋਧੇ ਅਤੇ ਸ਼ਾਇਰ ਰਾਮ ਪ੍ਰਸ਼ਾਦ ਬਿਸਮਲ ਦੁਆਰਾ ਲਿਖੀਆਂ ਗਈਆਂ ਹਨ। ਇਹ ਸਤਰਾਂ ਆਜ਼ਾਦੀ ਦੇ ਸੰਘਰਸ਼ ਦੌਰਾਨ ਇਸ ਲਹਿਰ ਦੇ ਮਹਾਨ ਸ਼ਹੀਦਾਂ ਵਲੋਂ ਦੇਸ਼ ਦੇ ਭਵਿੱਖ ਲਈ ਦੇਖੇ ਗਏ ਸੁਪਨਿਆਂ ਦਾ ਝਲਕਾਰਾ ਪੇਸ਼ ਕਰਦੀਆਂ ਹਨ। ਦੇਸ਼ ਦੇ ਬਹੁਤ ਸਾਰੇ ਕੌਮੀ ਸ਼ਹੀਦਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਦੇਸ਼ ਵਿੱਚ ਆਜ਼ਾਦੀ ਸੰਘਰਸ਼ ਦੇ ਦੀਵੇ ਨੂੰ ਬਲਦਾ ਰਖਿਆ। ਇੰਨ੍ਹਾਂ ਮਹਾਨ ਸ਼ਹੀਦਾਂ ਨੇ ਜਾਤ, ਧਰਮ, ਭਾਸ਼ਾ ਅਤੇ ਪ੍ਰਾਂਤਾਂ ਦੇ ਮਸਲੇ ਤੋਂ ਉਪਰ ਉਠ, ਇਕ ਮੁੱਠ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਨਮੱਤਾ ਯੋਗਦਾਨ ਪਾਇਆ ਅਤੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਮਨੁੱਖ ਤੋਂ ਮਨੁੱਖ ਦੀ ਲੁੱਟ ਖਸੁੱਟ ਨਹੀ ਹੋਵੇਗੀ । ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦੇ ਹਰੇਕ ਬਸ਼ਿੰਦੇ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਨਸੀਬ ਹੋਣਗੀਆਂ ਅਤੇ ਹਰ ਤਰ੍ਹਾਂ ਦਾ ਵਿਤਕਰਾ ਖਤਮ ਕੀਤਾ ਜਾਵੇਗਾ। ਭਾਰਤ ਦੇ ਲੋਕਾਂ ਨੂੰ ਅਜਿਹਾ ਸੁਨਹਿਰਾ ਭਵਿੱਖ ਪ੍ਰਦਾਨ ਕਰਨ ਲਈ ਸਾਡੇ ਸ਼ਹੀਦਾਂ ਨੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ। ਇਨਾਂ ਮਹਾਨ ਸ਼ਹੀਦਾਂ ਵਿਚੋਂ ਇੱਕ ਸੀ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ।
ਆਜ਼ਾਦੀ ਦੇ ਇਸ ਪਰਵਾਨੇ ਦਾ ਜਨਮ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ 26 ਦਸੰਬਰ 1899 ਹੋਇਆ, ਜੋ ਕਿ ਹੁਣ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਦੇ ਨਾਂ ਨਾਲ ਪ੍ਰਸਿੱਧ ਹੈ । ਉਨ੍ਹਾਂ ਦਾ ਪਰਿਵਾਰ ਭਾਵੇਂ ਕਿਸਾਨੀ ਕਿੱਤੇ ਨਾਲ ਸੰਬੰਧਤ ਸੀ, ਪਰੰਤੂ ਉਨ੍ਹਾਂ ਦੇ ਪਿਤਾ ਸ੍ਰ: ਟਹਿਲ ਸਿੰਘ ਰੇਲਵੇ ਵਿਭਾਗ ਵਿਚ ਬਤੌਰ ਗੇਟਮੈਨ ਨੌਕਰੀ ਕਰਦੇ ਸਨ। ਬਚਪਨ ਹੀ ਮਾਤਾ ਪਿਤਾ ਦਾ ਸਾਇਆ ਉਠ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਜਾਣਕਾਰ ਭਾਈ ਕ੍ਰਿਸ਼ਨ ਸਿੰਘ ਹੋਰਾਂ ਨੇ ਊਧਮ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਚੀਫ ਖਾਲਸਾ ਦੀਵਾਨ ਵਲੋਂ ਚਲਾਏ ਜਾਂਦੇ ਯਤੀਮਖਾਨੇ ਵਿੱਚ ਭਰਤੀ ਕਰਵਾ ਦਿੱਤਾ। ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ, ਜੋ ਕਿ ਯਤੀਮਖਾਨੇ ਵਿੱਚ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ। ਉਨ੍ਹਾਂ ਦੀ ਮੁੱਢਲੀ ਸਿੱਖਿਆ ਤੇ ਪਾਲਣ ਪੋਸ਼ਣ ਯਤੀਮਖਾਨੇ ਵਿੱਚ ਹੀ ਹੋਇਆ ਤੇ ਉਨ੍ਹਾਂ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਊਧਮ ਸਿੰਘ ਨੂੰ ਗਦਰ ਸਾਹਿਤ ਪੜ੍ਹਨ ਦਾ ਸ਼ੌਕ ਸੀ ਜਿਸ ਕਾਰਨ ਉਨ੍ਹਾਂ ਅੰਦਰ ਕ੍ਰਾਂਤੀਕਾਰੀ ਵਿਚਾਰ ਆਉਣ ਲੱਗ ਪਏ ਅਤੇ ਉਨ੍ਹਾਂ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ।
ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਉਪਰ ਖੋਜ ਕਰਨ ਵਾਲੇ ਪ੍ਰੋ. (ਡਾ.) ਸਿਕੰਦਰ ਸਿੰਘ ਇਸ ਸਮੇਂ ਜਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਦੇ ਸਰਕਾਰੀ ਨਿਆਲ ਕਾਲਜ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ । ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਜਾਣਕਾਰੀ ਇੱਕਠੀ ਕਰਨ ਦਾ ਕਾਰਜ ਸੌਂਪਿਆ। ਡਾ. ਸਿਕੰਦਰ ਨੇ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਸੁਨਾਮ, ਅੰਮ੍ਰਿਤਸਰ ਤੇ ਬਾਅਦ ਵਿਚ ਅਮਰੀਕਾ ਅਤੇ ਇੰਗਲੈਂਡ ਵਿਚ ਜਾ ਕੇ ਆਪਣੀ ਖੋਜ ਕੀਤੀ।ਇਸ ਖੋਜ ਦੌਰਾਨ ਪ੍ਰੋ. ਸਿਕੰਦਰ ਸਿੰਘ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ, ਜਿੰਨ੍ਹਾਂ ਬਾਰੇ ਅੱਜ ਵੀ ਅਸੀਂ ਅਣਜਾਣ ਹਾਂ । ਪ੍ਰੋ. ਸਿਕੰਦਰ ਸਿੰਘ ਦੀ ਖੋਜ ਮੁਤਾਬਕ, 1917 ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਬ੍ਰਿਟਿਸ਼ ਅਫਰੀਕਾ ਦੀ ਯੁਗਾਂਡਾ ਰੇਲਵੇ ਵਿਚ ਕੰਮ ਕਰਨ ਲਈ ਚਲਾ ਗਿਆ, ਜਿਥੋਂ ਊਧਮ ਸਿੰਘ ਨੇ 1300 ਰੁਪਏ ਆਪਣੇ ਦੂਰ ਦੇ ਰਿਸ਼ਤੇਦਾਰ ਜੀਵਾ ਸਿੰਘ ਨੂੰ ਸੁਨਾਮ ਭੇਜੇ। ਅਫਰੀਕਾ ਵਿਚ ਹੋ ਰਹੇ ਗੋਰੇ ਕਾਲੇ ਦੇ ਭੇਦਭਾਵ ਤੋਂ ਪ੍ਰਭਾਵਤ ਹੋ ਕੇ ਊਧਮ ਸਿੰਘ ਦੋ ਸਾਲ ਬਾਅਦ ਵਾਪਸ ਭਾਰਤ ਆ ਗਿਆ। ਉਨ੍ਹੀਂ ਦਿਨੀਂ ਭਾਰਤ ਦੇ ਵਾਇਸਰਾਏ ਹਾਰਡਿੰਗ ਨੇ ਮਾਇਕਲ ਉਡਵਾਇਰ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਹੋਇਆ ਸੀ । ਇਤਿਹਾਸ ਇਸ ਨੂੰ ਬਹੁਤ ਜ਼ਾਲਮ, ਕਠੋਰ ਅਤੇ ਸਾਮਰਾਜਵਾਦੀ ਵਿਚਾਰਾਂ ਵਾਲੇ ਗਵਰਨਰ ਵਜੋਂ ਅੰਕਿਤ ਕਰਦਾ ਹੈ । ਉਸ ਸਮੇਂ ਪੰਜਾਬ ਦਾ ਵਾਤਾਵਰਨ ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਪ੍ਰਚਾਰ ਨਾਲ ਭਰਪੂਰ ਸੀ । ਗਦਰੀ ਸੂਰਬੀਰ ਭਾਰਤ ਨੂੰ ਅਜ਼ਾਦ ਕਰਾਉਣ ਲਈ ਵਿਦੇਸ਼ਾਂ ਵਿਚੋਂ ਭਾਰਤ ਆ ਰਹੇ ਸਨ। ਮਾਇਕਲ ਉਡਵਾਇਰ ਇਹ ਸਮਝਦਾ ਸੀ ਕਿ ਪੰਜਾਬ ਵਿਚ 1857 ਦੀ ਤਰ੍ਹਾਂ ਇੱਕ ਹੋਰ ਗਦਰ ਹੋਣ ਵਾਲਾ ਹੈ । ਇਸ ਲਈ ਭਾਰਤੀਆਂ ਦੇ ਦਿਲਾਂ ਦੇ ਵਿਚੋਂ ਆਜ਼ਾਦੀ ਦੀ ਚਾਹਤ ਕੁਚਲਣ ਅਤੇ ਅੰਗਰੇਜ਼ ਹਕੂਮਤ ਦਾ ਡਰ ਪੈਦਾ ਕਰਨ ਲਈ ਗੌਰਮਿੰਟ ਹਾਊਸ ਲਾਹੌਰ ਵਿਖੇ ਮਾਈਕਲ ਉਡਵਾਇਰ ਦੀ ਪ੍ਰਧਾਨਗੀ ਹੇਠ ਬ੍ਰਿਟਿਸ਼ ਸਰਕਾਰ ਦੇ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਦੀ ਮੀਟਿੰਗ ਹੋਈ । ਇਸ ਵਿਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀਆਂ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਜਾਵੇ । ਇਸ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਜਰਨਲ ਡਾਇਰ ਦੀ ਡਿਊਟੀ ਲਾਈ ਗਈ ਤੇ ਬੜੇ ਸੋਚੇ ਸਮਝੇ ਤਰੀਕੇ ਨਾਲ 13 ਅਪ੍ਰੈਲ 1919 ਤੱਕ ਅੰਮ੍ਰਿਤਸਰ ਦੇ ਹਾਲਾਤ ਸਰਕਾਰ ਵਲੋਂ ਖੁਦ ਭੜਕਾਏ ਗਏ ਤਾਂ ਕਿ ਲੋਕ ਹਿੰਸਕ ਹੋ ਜਾਣ ਅਤੇ ਸਰਕਾਰ ਹਿੰਸਾ ਖਤਮ ਕਰਨ ਦੇ ਬਹਾਨੇ ਆਪਣੀ ਕਾਰਵਾਈ ਕਰ ਸਕੇ । 13 ਅਪ੍ਰੈਲ 1919 ਨੂੰ ਵਿਸਾਖੀ ਦਾ ਦਿਨ ਸੀ। ਸਰਕਾਰ ਜਾਣਦੀ ਸੀ ਕਿ ਇਸ ਦਿਨ ਭਾਰੀ ਗਿਣਤੀ ਵਿੱਚ ਲੋਕ ਅੰਮ੍ਰਿਤਸਰ ਪਹੁੰਚਦੇ ਹਨ। ਬ੍ਰਿਟਿਸ਼ ਹਕੂਮਤ ਨੇ ਆਪਣੀ ਕੋਝੀ ਚਾਲ ਚਲਦਿਆਂ ਆਪਣੇ ਇੱਕ ਏਜੰਟ ਹੰਸਰਾਜ ਨੂੰ, ਜੋ ਕਿ ਉਸ ਸਮੇਂ ਦੀ ਜਿਲ੍ਹਾ ਕਾਂਗਰਸ ਕਮੇਟੀ ਦਾ ਅਹੁਦੇਦਾਰ ਸੀ, ਨੂੰ ਬ੍ਰਿਟਿਸ਼ ਹਕੂਮਤ ਦੇ ਖਿਲਾਫ ਜਲਿਆਂ ਵਾਲੇ ਬਾਗ ਜਲਸਾ ਕਰਨ ਲਈ ਕਿਹਾ । ਇਸ ਸੋਚੇ ਸਮਝੇ ਤਰੀਕੇ ਰਾਹੀਂ ਕੀਤੇ ਗਏ ਇਕੱਠ ਉਪਰ, ਜਰਨਲ ਡਾਇਰ ਨੇ ਮਾਇਕਲ ਉਡਵਾਇਰ ਦੇ ਹੁਕਮ ਦੇ ਨਾਲ਼, ਬਿਨਾਂ ਕਿਸੇ ਵਾਰਨਿੰਗ ਦੇ ਗੋਲੀ ਚਲਾ ਕੇ 2000 ਨਿਹੱਥੇ ਅਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੌਰਾਨ ਊਧਮ ਸਿੰਘ ਜਲਸੇ ਵਿਚ ਇਕੱਤਰ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ, ਇਸ ਗੋਲੀ ਕਾਂਡ ਵਿਚ ਊਧਮ ਸਿੰਘ ਦੀ ਬਾਂਹ ਵਿਚ ਵੀ ਗੋਲੀ ਲੱਗੀ ਅਤੇ ਗੰਭੀਰ ਹਾਲਤ ਹੋਣ ਦੇ ਬਾਵਜੂਦ ਉਹ ਗੰਭੀਰ ਜਖ਼ਮੀ ਵਿਅਕਤੀਆਂ ਨੂੰ ਸੰਭਾਲਦਾ ਰਿਹਾ । ਦੂਸਰੇ ਦਿਨ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਸੈਂਟਰਲ ਖਾਲਸਾ ਯਤੀਮਖਾਨੇ ਦੇ ਗੱਡੇ ਰਾਹੀਂ ਗੋਲੀ ਕਾਂਡ ਵਿਚ ਮਾਰੇ ਲੋਕਾਂ ਦਾ ਅੰਤਿਮ ਸੰਸਕਾਰ ਕਰਦਾ ਰਿਹਾ। ਇਸ ਅੱਖੀਂ ਦੇਖੇ ਹੱਤਿਆ ਕਾਂਡ ਨੇ ਊਧਮ ਸਿੰਘ ਦੇ ਵਿਅਕਤੀਤਵ ਨੂੰ ਇੱਕ ਕ੍ਰਾਂਤੀਕਾਰੀ ਅਤੇ ਇੱਕ ਮਿਸ਼ਨ ਵਿੱਚ ਪਰਿਪਕ ਕਰ ਦਿੱਤਾ ਅਤੇ ਉਸਨੇ ਇਸ ਗੋਲੀ ਕਾਂਡ ਦੇ ਜਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਮਨ ਵਿੱਚ ਠਾਣ ਲਈ । ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਤੋਂ ਬਾਅਦ ਪੰਜਾਬ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਰੇਆਮ ਲੋਕਾਂ ਨੂੰ ਫਾਂਸੀਆਂ ਤੇ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਬੇਇੱਜ਼ਤ ਕੀਤਾ ਗਿਆ। ਇਹ ਸਾਰੇ ਕਾਲੇ ਕਾਰਨਾਮੇ ਕਰਨ ਤੋਂ ਬਾਅਦ ਮਾਇਕਲ ਉਡਵਾਇਰ ਨੇ ਆਪਣੀ ਕਿਤਾਬ “ਇੰਡਿਆ ਆਈ ਨਿਊ ਇਟ” ਵਿੱਚ ਲਿਖਿਆ ਕਿ ਪੰਜਾਬੀ ਹੁਣ ਸਮਝ ਗਏ ਹਨ ਕਿ ਕ੍ਰਾਂਤੀ ਇੱਕ ਖਤਰਨਾਕ ਕੰਮ ਹੈ । ਇਥੇ ਹੀ ਬਸ ਨਹੀਂ, ਹਜ਼ਾਰਾਂ ਹੀ ਦੇਸ਼ ਭਗਤ ਗਦਰੀ ਇਸ ਬੇਰਹਿਮ ਗਵਰਨਰ ਦੇ ਜੁਲਮ ਦਾ ਸ਼ਿਕਾਰ ਬਣੇ।
ਇਸ ਘਟਨਾਕ੍ਰਮ ਦੇ ਥੋੜੇ ਸਮੇਂ ਬਾਅਦ ਊਧਮ ਸਿੰਘ ਇੱਕ ਹੋਰ ਕ੍ਰਾਂਤੀਕਾਰੀ ਪ੍ਰੀਤਮ ਸਿੰਘ ਨਾਲ ਮੈਕਸੀਕੋ ਰਾਹੀਂ ਅਮਰੀਕਾ ਪਹੁੰਚਿਆ । ਦੋ ਸਾਲ ਤੱਕ ਕੈਲੀਫੋਰਨੀਆ ਵਿੱਚ ਵੱਖਰੀਆ ਵੱਖਰੀਆ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਬਾਅਦ, ਊਧਮ ਸਿੰਘ ਈਸਟ ਨਿਊਯਾਰਕ ਪਹੁੰਚਿਆ, ਜਿਥੇ ਲਗਭਗ ਪੰਜ ਸਾਲ ਤੱਕ ਰਿਹਾ । ਇਸੇ ਸਮੇਂ ਹੀ ਊਧਮ ਸਿੰਘ ਕ੍ਰਾਂਤੀਕਾਰੀ ਗਦਰ ਪਾਰਟੀ ਦਾ ਸਰਗਰਮ ਮੈਂਬਰ ਬਣਿਆ । ਗਦਰ ਪਾਰਟੀ ਦੀ ਇਨਰ ਕੌਂਸਲ ਵੱਲੋਂ, ਅੰਗਰੇਜ਼ਾਂ ਵਿਰੁੱਧ ਦੇਸ਼ਾਂ ਤੋਂ ਭਾਰਤ ਦੀ ਆਜ਼ਾਦੀ ਲਈ ਮਦਦ ਲੈਣ, ਨਵੇਂ ਮੈਂਬਰ ਭਰਤੀ ਕਰਨ ਅਤੇ ਸੰਸਾਰ ਦੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਗਦਰ ਪਾਰਟੀ ਦੀਆਂ ਸ਼ਾਖਾਵਾਂ ਕਾਇਮ ਕਰਨ ਊਧਮ ਸਿੰਘ ਦੀ ਹੀ ਡਿਊਟੀ ਲਾਈ ਗਈ ।
ਆਸਟ੍ਰੇਲੀਆ ਮਹਾਂਦੀਪ ਤੋਂ ਇਲਾਵਾ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਸੀ, ਜਿਥੇ ਊਧਮ ਸਿੰਘ ਗਿਆ ਨਾ ਹੋਵੇ। ਉਸਨੂੰ ਸਮੁੰਦਰੀ ਜਹਾਜ਼ ਤੋਂ ਲੈ ਕੇ ਹਵਾਈ ਜ਼ਹਾਜ ਤੱਕ ਸਭ ਚੀਜ਼ਾਂ ਦਾ ਗਿਆਨ ਸੀ। ਉਹ ਹਥਿਆਰ ਅਤੇ ਕਰੰਸੀ ਨੋਟ ਵੀ ਖੁਦ ਤਿਆਰ ਕਰ ਲੈਂਦਾ ਸੀ । ਲੰਡਨ ਵਿੱਚ ਰਹਿੰਦੇ ਹੋਏ ਵੀ ਉਸਨੇ ਆਪਣੇ ਦੇਸ਼ ਵਾਸੀਆਂ ਅਤੇ ਅਮਰੀਕਾ ਵਿੱਚ ਗਦਰ ਪਾਰਟੀ ਨਾਲ ਲਗਾਤਾਰ ਸੰਪਰਕ ਕਾਇਮ ਰੱਖਿਆ ਹੋਇਆ ਸੀ।
ਪਬਲਿਕ ਰਿਕਾਰਡ ਆਫਿਸ ਲੰਡਨ ਵਲੋਂ ਊਧਮ ਸਿੰਘ ਨਾਲ ਸੰਬੰਧਤ ਰਿਲੀਜ਼ ਕੀਤੀਆਂ ਫਾਇਲਾਂ ਕਾਫ਼ੀ ਜਾਣਕਾਰੀ ਮਿਲੀ ਹੈ। ਇਹ ਹੈਰਾਨ ਕਰਨ ਵਾਲਾ ਤੱਥ ਹੈ ਕਿ ਊਧਮ ਸਿੰਘ ਲੰਡਨ ਦੇ ਡੈਨਹਮ ਫਿਲਮ ਸਟੂਡੀਓ ਦੁਆਰਾ ਬਣਾਈਆਂ ਫਿਲਮਾਂ ਵਿੱਚ ਕੰਮ ਕਰਦਾ ਰਿਹਾ ਸੀ। ਗੁਪਤ ਫਾਈਲਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਊਧਮ ਸਿੰਘ ਨੇ ਰੂਸ ਅਤੇ ਜਰਮਨ ਸਰਕਾਰਾਂ ਨਾਲ ਵੀ ਗੁਪਤ ਸੰਬੰਧ ਕਾਇਮ ਕੀਤਾ ਹੋਇਆ ਸੀ। 30 ਅਗਸਤ 1927 ਨੂੰ ਸਿਟੀ ਕੋਤਵਾਲੀ ਅੰਮ੍ਰਿਤਸਰ ਵਿੱਚ ਊਧਮ ਸਿੰਘ ਦੇ ਬਿਆਨ ਅਨੁਸਾਰ ਉਹ 2 ਫਰਵਰੀ 1922 ਨੂੰ ਕੈਲੀਫੋਰਨੀਆਂ ਦੇ ਸ਼ਹਿਰ ਕਲੇਅਰ ਮਾਊਂਟ
ਪੁੱਜਿਆ। ਜਿਥੇ ‘ਲਲੂਪੀ’ ਨਾਂ ਦੀ ਅਮਰੀਕਨ ਕ੍ਰਾਂਤੀਕਾਰੀ ਕੁੜੀ ਨਾਲ ਉਸਦੀ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਜਿੰਮੀਦਾਰ ਸਨ। ਬਾਅਦ ਵਿੱਚ ਊਧਮ ਸਿੰਘ ਨੇ ਲੌਗ-ਬੀਚ ਵਿਖੇ ਇਸ ਲੜਕੀ ਨਾਲ ਸ਼ਾਦੀ ਕੀਤੀ। ਨਿਊਯਾਰਕ ਵਿੱਚ ਊਧਮ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਰਿਹਾ ਤੇ ਊਧਮ ਸਿੰਘ ਦੇ ਦੋ ਪੁੱਤਰਾਂ ਨੇ ਜਨਮ ਲਿਆ। ਜਿਨ੍ਹਾਂ ਬਾਰੇ ਖੋਜ ਕਰਤਾ ਵਲੋਂ ਖੋਜ ਜਾਰੀ ਹੈ।
ਪੁੱਜਿਆ। ਜਿਥੇ ‘ਲਲੂਪੀ’ ਨਾਂ ਦੀ ਅਮਰੀਕਨ ਕ੍ਰਾਂਤੀਕਾਰੀ ਕੁੜੀ ਨਾਲ ਉਸਦੀ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਜਿੰਮੀਦਾਰ ਸਨ। ਬਾਅਦ ਵਿੱਚ ਊਧਮ ਸਿੰਘ ਨੇ ਲੌਗ-ਬੀਚ ਵਿਖੇ ਇਸ ਲੜਕੀ ਨਾਲ ਸ਼ਾਦੀ ਕੀਤੀ। ਨਿਊਯਾਰਕ ਵਿੱਚ ਊਧਮ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਰਿਹਾ ਤੇ ਊਧਮ ਸਿੰਘ ਦੇ ਦੋ ਪੁੱਤਰਾਂ ਨੇ ਜਨਮ ਲਿਆ। ਜਿਨ੍ਹਾਂ ਬਾਰੇ ਖੋਜ ਕਰਤਾ ਵਲੋਂ ਖੋਜ ਜਾਰੀ ਹੈ।
ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਨੇ 13 ਮਾਰਚ 1940 ਨੂੰ ਕੈਕਸਟਨ ਹਾਲ, ਵੈਸਟ ਮਨਿਸਟਰ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਉਸ ਸਮੇਂ ਅਫਗਾਨਿਸਤਾਨ ਦੀ ਵਰਤਮਾਨ ਹਾਲਤ ਬਾਰੇ ਚਰਚਾ ਕੀਤੀ ਜਾਣੀ ਸੀ। ਇਸ ਮੀਟਿੰਗ ਵਿੱਚ ਭਾਰਤ ਵਿੱਚ ਬਸਤੀਵਾਦੀ ਰਾਜ ਦੇ ਰਿਟਾਇਰਡ ਅਤੇ ਕੰਮ ਕਰ ਰਹੇ ਅਫਸਰਾਂ ਨੇ ਹਿੱਸਾ ਲਿਆ। ਡੇਢ ਘੰਟੇ ਦੀ ਮੀਟਿੰਗ ਦੇ ਅਖੀਰ ਤੇ ਊਧਮ ਸਿੰਘ ਨੇ ਗੋਲੀ ਚਲਾ ਕੇ ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਉਡਵਾਇਰ ਨੂੰ ਖਤਮ ਕਰ ਦਿੱਤਾ ਤੇ ਤਿੰਨ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਉਸ ਸਮੇਂ ਭਾਰਤੀ ਰਿਆਸਤਾਂ ਅਤੇ ਬਰਮਾ ਦਾ ਵਜ਼ੀਰ ਮਾਰਕੁਇਸ ਆਫ ਜੈਟਲੈਂਡ, ਸਾਬਕਾ ਸੈਕਟਰੀ ਗਵਰਨਰ ਆਫ ਪੰਜਾਬ ਸਰ ਲੁਇਸ ਡੇਨ ਅਤੇ ਬੰਬਈ ਦਾ ਸਾਬਕਾ ਗਵਰਨਰ ਲਾਰਡ ਲੈਮਿੰਗਟਨ ਸ਼ਾਮਲ ਸਨ। ਇਹ ਸਾਰੇ ਇੰਨ੍ਹਾਂ ਸੰਸਥਾਵਾਂ ਦੇ ਅਤਿ ਸਤਿਕਾਰਤ ਮੈਂਬਰ ਸਨ। ਇਨ੍ਹਾਂ ਵਿੱਚ ਹਰ ਇੱਕ ਨੂੰ ਬ੍ਰਿਟਿਸ਼ ਸਟੇਟ ਦੁਆਰਾ ਕਰਾਊਨ ਅਤੇ ਸਾਮਰਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਸੀ। ਇਸ ਮੀਟਿੰਗ ਵਿੱਚ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿੱਚੋਂ ਛੇ ਗੋਲੀਆਂ ਚਲਾ ਕੇ ਮਾਈਕਲ ਉਡਵਾਇਰ ਨੂੰ, ਭਾਰਤੀ ਲੋਕਾਂ ‘ਤੇ ਕੀਤੇ ਤਸ਼ੱਦਦ ਦੀ ਸਜ਼ਾ ਦਿੱਤੀ ।
ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ । ਜਿਸ ਸਮੇਂ ਊਧਮ ਸਿੰਘ ਨੂੰ ਹੱਥਕੜੀ ਲਗਾ ਕੇ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਪ੍ਰੈਸ ਦੇ ਨੁਮਾਇੰਦੇ ਘਟਨਾ ਦੀ ਪੜਤਾਲ ਕਰਨ ਲਈ ਉਥੇ ਪੁੱਜ ਗਏ । ਮੌਕੇ ਦੇ ਗਵਾਹਾਂ ਅਨੁਸਾਰ ਊਧਮ ਸਿੰਘ ਫੋਟੋਗ੍ਰਾਫਰ ਵੱਲ ਦੇਖ ਕੇ ਮੁਸਕੁਰਾਇਆ । ਜਦੋਂ ਉਸ ਨੂੰ ਪੁਲਿਸ ਦੁਆਰਾ ਲਿਜਾਇਆ ਜਾ ਰਿਹਾ ਸੀ ਤਾਂ ਉਹ ਬਿਲਕੁਲ ਸ਼ਾਂਤ ਚਿੱਤ ਸੀ। ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਦੌਰਾਨ ਮੁੱਖ ਕਾਂਸਟੇਬਲ ਮਿ: ਹੋਰਵੋਲ ਨੇ ਊਧਮ ਸਿੰਘ ਨਾਲ ਗੈਰ ਮਨੁੱਖੀ ਤਰੀਕੇ ਨਾਲ ਪੁੱਛਗਿੱਛ ਕੀਤੀ। ਕੈਕਸਟਨ ਹਾਲ ਦੀ ਖਬਰ ਦੁਨੀਆਂ ਦੀਆਂ ਸਾਰੀਆਂ ਅਖਬਾਰਾਂ ਨੇ 14 ਮਾਰਚ 1940 ਨੂੰ ਸੁਰਖੀਆਂ ਵਿੱਚ ਊਧਮ ਸਿੰਘ ਦੀ ਫੋਟੋ ਨਾਲ ਛਾਪੀ ਸੀ । ਉਸ ਸਮੇਂ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀ।ਉਸ ਸਮੇਂ ਦੁਨੀਆਂ ਵਿੱਚ ਕਿਸੇ ਵੀ ਘਟਨਾ ਨੂੰ ਇੰਨੀ ਲੋਕਪ੍ਰਿਯਤਾ ਨਹੀਂ ਮਿਲੀ, ਜਿੰਨੀ ਕਿ 13 ਮਾਰਚ 1940 ਦੀ ਘਟਨਾ ਨੂੰ ਮਿਲੀ । ਇਹ ਖਬਰ ਸਵੇਰ ਤੋਂ ਅੱਧੀ ਰਾਤ ਤੱਕ ਫਰਾਂਸੀਸੀ, ਸਪੇਨੀ, ਇਤਾਲਵੀ, ਅੰਗਰੇਜ਼ੀ, ਤੁਰਕੀ, ਰੋਮਾਨੀਅਨ ਤੇ ਰੂਸੀ ਭਾਸ਼ਾਵਾਂ ਵਿੱਚ ਨਸ਼ਰ ਕੀਤੀ ਜਾਂਦੀ ਰਹੀ। ਉਸ ਸਮੇਂ ਜਦੋਂ ਕਿ ਸੰਸਾਰ ਜੰਗ ਜਾਰੀ ਸੀ, ਜੰਗ ਦੀ ਬਜਾਏ ਇਹ ਖਬਰ ਮੁੱਖ ਰੂਪ ‘ਚ ਛਾਈ ਹੋਈ ਸੀ। ਭਾਰਤ ਦੇ ਹੋਮ ਡਿਪਾਰਟਮੈਂਟ ਦੇ ਇੰਟੈਲੀਜੈਂਸੀ ਬਿਊਰੋ ਦੀਆਂ ਰਿਪੋਰਟ ਅਨੁਸਾਰ ਭਾਰਤ ਵਾਸੀਆਂ ਨੇ ਊਧਮ ਸਿੰਘ ਦੁਆਰਾ ਕੈਕਸਟਨ ਹਾਲ ਵਿੱਚ ਕੀਤੇ ਕ੍ਰਾਂਤੀਕਾਰੀ ਐਕਸ਼ਨ ਤੋਂ ਬਾਅਦ ਖੁਸ਼ੀ ਅਤੇ ਤਸੱਲੀ ਮਹਿਸੂਸ ਕੀਤੀ। ਊਧਮ ਸਿੰਘ ਦੀ ਇਸ ਕਾਰਵਾਈ ਨੇ ਬ੍ਰਿਟਿਸ਼ ਸਾਮਰਾਜਵਾਦ ਦੀ ਸੇਵਾ ਕਰ ਰਹੀ ਅਫਸਰਸ਼ਾਹੀ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ।
ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੇਲੀ ਲੰਡਨ ਵਿੱਚ ਦੋ ਦਿਨ ਦੀ ਕਾਨੂੰਨੀ ਕਾਰਵਾਈ ਉਪਰੰਤ ਜਿਊਰੀ ਨੂੰ ਊਧਮ ਸਿੰਘ ਦੇ ਮੁਕੱਦਮੇ ਬਾਰੇ ਫੈਸਲਾ ਕਰਨ ਤੇ ਉਸ ਨੂੰ ਦੋਸ਼ੀ ਠਹਿਰਾਉਣ ਵਿੱਚ ਤਕਰੀਬਨ 90 ਮਿੰਟ ਦਾ ਸਮਾਂ ਲੱਗਾ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਊਧਮ ਸਿੰਘ ਨੂੰ ਪੁੱਛਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦਾ ਹੈ ? ਊਧਮ ਸਿੰਘ ਨੇ ਮੁਸਕਰਾ ਆਪਣੀਆਂ ਐਨਕਾਂ ਲਾ ਲਈਆਂ । ਹੌਲੀ ਜਿਹੀ ਵਾਰਡਨਾਂ ਨੂੰ ਕੁਝ ਕਿਹਾ ਅਤੇ ਆਪਣੀ ਜੇਬ ਵਿੱਚੋਂ ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਅੱਠ ਸਫਿਆਂ ਦਾ ਬਿਆਨ ਕੱਢਿਆ ਤੇ ਉਚੀ ਉਚੀ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਇਹ ਬ੍ਰਿਟਿਸ਼ ਸਾਮਰਾਜ ਵਿਰੁੱਧ ਇੱਕ ਕ੍ਰਾਂਤੀਕਾਰੀ ਬਿਆਨ ਸੀ। ਜਦੋਂ ਊਧਮ ਸਿੰਘ ਨੂੰ ਕਟਹਿਰੇ ਵਿੱਚੋਂ ਲਿਜਾਇਆ ਜਾਣ ਲੱਗਾ ਤਾਂ ਉਸਨੇ ਆਪਣੇ ਬਿਆਨ ਵਾਲੇ ਪੇਪਰ ਪਾੜ ਦਿੱਤੇ ਅਤੇ ਟੋਟੇ ਟੋਟੇ ਕਰਕੇ ਜੱਜ ਉਤੇ ਸੁੱਟ ਕੇ ਜੱਜ ਵੱਲ ਥੁਕਿਆ । ਨਾਲ ਹੀ ਉਸਨੇ ਬੜੇ ਹੌਸਲੇ ਅਤੇ ਦਲੇਰੀ ਨਾਲ ਸਾਮਰਾਜਵਾਦ ਤੇ ਸਮਰਾਟ ਪ੍ਰਤੀ ਅਪਮਾਨਜਨਕ ਸ਼ਬਦ ਕਹੇ। ਇਸ ਬਹਾਦਰ ਯੋਧੇ ਨੇ 31 ਜੁਲਾਈ 1940 ਨੂੰ ਸਵੇਰੇ ਠੀਕ 9 ਵਜੇ ਇੰਗਲੈਂਡ ਦੀ ਪੈਂਟਨਵਿਲੇ ਜੇਲ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆ । 31 ਜੁਲਾਈ 1974 ਨੂੰ ਇਸ ਮਹਾਨ ਸੂਰਮੇ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ ਲਿਆਉਣ ਉਪਰੰਤ ਸੁਨਾਮ ਵਿਖੇ ਪੂਰੇ ਜਾਹੋ ਜਲਾਲ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਦੇ ਸੰਦਰਭ ਵਿੱਚ ਇਥੇ ਇਹ ਕਹਿਣਾ ਠੀਕ ਹੋਵੇਗਾ ਕਿ
ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਐਸਾ
ਊਧਮ ਸਿੰਘ ਨੇ ਆਪਣੀ ਜਵਾਨੀ ਦੇ ਕਈ ਸਾਲ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬਿਤਾਏ। ਲਾਹੌਰ, ਮੀਆਂਮੀਰ ਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਆਪਣੀ ਕੈਦ ਦੇ ਦੌਰਾਨ ਊਧਮ ਸਿੰਘ ਦਾ ਮੇਲ ਮਿਲਾਪ ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਭਗਤ ਸਿੰਘ ਨਾਲ ਹੋਇਆ ਸੀ। ਊਧਮ ਸਿੰਘ ਇੱਕ ਅਜਿਹੀ ਸਮਾਜਿਕ ਵਿਵਸਥਾ ਦੀ ਸਿਰਜਨਾ ਕਰਨਾ ਚਾਹੁੰਦਾ ਸੀ, ਜਿਸ ਵਿੱਚ ਇਨਸਾਨ ਦੀ ਲੁੱਟ ਖਸੁੱਟ ਨਾ ਹੋ ਸਕੇ ਅਤੇ ਸਭ ਨੂੰ ਪੂਰਨ ਆਜ਼ਾਦੀ ਅਤੇ ਵਿਕਾਸ ਦੇ ਬਰਾਬਰ ਮੌਕੇ ਮਿਲਣ । ਊਧਮ ਸਿੰਘ ਦੁਆਰਾ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਜਾਣਾ, ਉਸ ਦੀ ਧਰਮ ਨਿਰਪੱਖ ਸੋਚ ਦਾ ਹੀ ਪ੍ਰਤੀਕ ਸੀ।
ਜੇਕਰ ਸ਼ਹੀਦਾਂ ਦੇ ਸੰਦਰਭ ਵਿੱਚ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਸ਼ਹੀਦ ਕੇਵਲ ਫੁੱਲਾਂ ਜੋਗੇ ਹੀ ਰਹਿ ਗਏ ਹਨ। ਸਾਲ ਵਿੱਚ ਦੋ ਵਾਰ ਸ਼ਹੀਦਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮੌਕੇ ਹੀ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਜਾਂ ਕੌਮੀ ਪੱਧਰੀ ਵੱਡੇ-ਵੱਡੇ ਸਮਾਗਮ ਕੀਤੇ ਜਾਂਦੇ ਹਨ, ਪਰੰਤੂ ਸਾਡੇ ਰਾਜਸੀ ਲੀਡਰ ਸਿਵਾਏ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੇ ਹੋਰ ਕੁਝ ਨਹੀਂ ਕਰਦੇ। ਅੱਜ ਜਿਸ ਤਰ੍ਹਾਂ ਸਾਡਾ ਮੁਲਕ ਧਰਮ ਦੀਆਂ ਵੰਡੀਆਂ ਦੀ ਦਲਦਲ ਵਿੱਚ ਦਿਨੋ ਦਿਨ ਧੱਸਦਾ ਜਾ ਰਿਹਾ ਹੈ, ਇਹੋ ਜਿਹੇ ਸਮਾਜ ਦੀ ਕਲਪਨਾ ਕਦੀ ਵੀ ਸਾਡੇ ਸ਼ਹੀਦਾਂ ਨੇ ਨਹੀਂ ਕੀਤੀ ਸੀ। ਅੱਜ ਸਾਡੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੀ ਜਾ ਰਹੀ ਹੈ। ਜੋ ਸੁਪਨੇ ਸ਼ਹੀਦਾਂ ਨੇ ਆਪਣੇ ਦੇਸ਼ ਦੇ ਭਵਿੱਖ ਦੇ ਲਈ ਸੋਚੇ ਸਨ, ਉਹ ਅਧੂਰੇ ਰਹਿ ਗਏ ਹਨ ਅਤੇ ਸ਼ਹੀਦ ਸਿਰਫ ਸ਼ਹਿਰ ਦੇ ਨਾਵਾਂ ਉਪਰ ਜਾਂ ਸਿਰਫ ਆਦਮਕੱਦ ਬੁੱਤਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਦੇਸ਼ ਦੀ ਤਰੱਕੀ ਅਤੇ ਸ਼ਾਂਤੀ ਦੀ ਸਥਾਪਨਾ ਤਾਂ ਹੀ ਸੰਭਵ ਹੈ ਜੇਕਰ ਉਹ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਨਾਉਣ । ਇਹੋ ਹੀ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
****
No comments:
Post a Comment