ਲ਼ੁਤਰੋ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ

ਇਸ ਲੁਤਰੋ ਦੇ ਹਥ ਵਿਚ ਦੋਨੋ ਮਾਨ ਅਤੇ ਅਪਮਾਨ
ਚੰਗੀ ਵਗੇ ਤਾਂ ਵਾਹ ਵਾਹ ਮਿਲਦੀ ਭੈੜੀ ਨਾਲ ਅਪਮਾਨ

ਮਹਾਂ ਭਾਰਤ ਛਿੜ ਪੈਂਦੀ ਜਦ ਆਗੂ ਲੁਤਰੋ ਕਰਨ ਸਲੂਣੀ
ਦੇਖਣ ਨੂੰ ਇਨਸਾਨ ਜੋੇ ਲਗਦੇ  ਚਲਣ ਚਾਲ  ਸ਼ੈਤਾਨ

ਤੋੜ ਮਰੋੜ ਕੇ ਗੱਲਾਂ ਕਰ ਕਰ ਆਗੂ ਨਿਤ ਉਲਝਾਂਉਂਦੇ ਤਾਣੀ
ਰਬੜ ਦੀ ਲੁਤਰੋ ਨਿਤ ਹੀ ਵਰਤਣ ਅਜ ਕਲ ਸਿਆਸਤਦਾਨ

ਧਰਮੀ ਆਗੂ ਇਸ ਲੁਤਰੋ ਨਾਲ ਪਾਉਂਦੇ ਜਦੋਂ ਬਖੇੜਾ
ਦਇਆ ਧਰਮ ਫਿਰ ਲੁਕ ਛਿਪ ਜਾਂਦੇ ਪੈਂਦੀ ਚਲ ਕਿਰਪਾਨ

ਬੇਕਾਬੂ ਹੋ ਜਦ ਇਹ ਲੁਤਰੋ ਮਹਿਫਲ ਦੇ ਵਿਚ ਪਾਏ ਭਸੂੜੀ
ਮਹਿਫਲ ਬੇ ਸੁਆਦੀ ਹੋ ਜਾਏ ਆਖੇ ਕੁਲ ਜਹਾਨ

ਇਸ ਲੁਤਰੋ ਦੇ ਹਥ ਵਿਚ ਦੋਨੋਂ ਮੱਨ ਅਤੇ ਅਪਮਾਨ
ਚੰਗੀ ਵਗੇ ਤਾਂ ਵੱਹ ਵੱਹ ਮਿਲਦੀ ਭੈੜੀ ਨੱਲ ਅਪਮਾਨ

****

No comments: