“ਭਾਈ! ਆਹ ਤਾਂ ਲੋਹੜਾ ਈ ਆ ਗਿਐ, ਇਹ ਤਾਂ ਪੰਜਾਬ ’ਚ ਈ ਬੁਚੱੜਖਾਨਾ ਖੋਲੀ ਬੈਠੇ ਸੀ, ਪਤਾ ਨਈਂ ਕੰਜਰਾਂ ਨੇ ਕਿੰਨੀਆਂ ਕੁ ਗਊਆਂ ਉਥੇ ਵੱਢੀਆਂ ਹੋਣਗੀਆਂ”, ਬਾਬਾ ਲਾਭ ਸਿੰਘ ਨੇ ਅਫਸੋਸ਼ ਵਿੱਚ ਸਿਰ ਮਾਰਿਆ।
“ਬਾਬਾ ਜੀ! ਅਸਲ ਸਵਾਲ ਤਾਂ ਇਹ ਪੈਦਾ ਹੁੰਦੈ, ਬਈ ਉਥੇ ਲਿਆ ਲਿਆ ਗਊਆਂ ਸ਼ਰੇਆਮ ਕਤਲ ਕੀਤੀਆਂ ਜਾਂਦੀਆਂ ਰਹੀਆਂ, ਪਰ ਕਿਸੇ ਨੂੰ ਏਨਾ ਚਿਰ ਪਤਾ ਈ ਨਈਂ ਲੱਗਿਆ, ਜੇਹੜੇ ਪੁਲਸ ਠਾਣੇ ’ਚ ਇਹ ਬੁਚੜਖਾਨਾ ਪੈਦਾ ਸੀ, ਉਥੋਂ ਦੀ ਪੁਲਸ ਨੇ ਵੀ ਅੱਖਾਂ ਈ ਮੀਚੀ ਰੱਖੀਆਂ”
ਸ਼ਿੰਦੇ ਦੀ ਇਸ ਗੱਲ ਦਾ ਬਿੱਕਰ ਨੇ ਜਵਾਬ ਦਿੱਤਾ, “ਕਾਮਰੇਡਾ! ਜੋਗੇ ਪਿੰਡ ਵਾਲੀ ਇਸ ਫੈਕਟਰੀ ਦੀਆਂ ਤਾਰਾਂ ਤਾਂ ਪੁਲਸ ਦੇ ਨਾਲ ਨਾਲ ਸਿਆਸੀ ਲੀਡਰਾਂ ਤੇ ਕਾਨੂੰਨ ਦੇ ਰਾਖਿਆਂ ਨਾਲ ਵੀ ਜਾ ਜੁੜਦੀਆਂ ਨੇ”, ਬਿੱਕਰ ਦੀ ਇਸ ਗੱਲ ’ਤੇ ਸਾਰਿਆਂ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ ਅਤੇ ਸ਼ਿੰਦੇ ਨੇ ਛੇਤੀ ਨਾਲ ਪੁਛਿਆ
“ਅਮਲੀਆ! ਇਹ ਕੀ ਕਹੀ ਜਾਨੈਂ, ਖੋਲਕੇ ਦੱਸ ਤੈਨੂੰ ਇਹੋ ਜਹੀ ਕੇਹੜੀ ਅਸਲ ਕਹਾਣੀ ਪਤਾ ਲੱਗੀ ਐ?” ਸ਼ਿੰਦੇ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਬਿੱਕਰ ਪੈਰਾਂ ਭਾਰ ਹੋ ਕੇ ਬੈਠ ਗਿਆ

“ਕਾਮਰੇਡਾ! ਅਸਲ ਗੱਲ ਤਾਂ ਇਹ ਐ ਬਈ ਇਹ ਫੈਕਟਰੀ ਬਣਾਈ ਈ ਕਾਨੂੰਨ ਵਾਲਿਆਂ ਨੇ ਸੀ, ਜਣੀ ਕਿ ਫੈਕਟਰੀ ਬਣਾਈ ਸੀ ਇੱਕ ਵਕੀਲ ਨੇ, ਫੇਰ ਗਾਹਾਂ ਵੇਚ’ਤੀ, ਤੇ ਗਾਂਹਾਂ ਇਹ ਖਰੀਦਣ ਵਾਲੇ ਸੀ ਸਿਆਸੀ ਬੰਦੇ, ਉਹਨਾਂ ਨੇ ’ਕਾਲੀ ਦਲ ਦੇ ਲੀਡਰਾਂ ਕੋਲੋਂ ਇਹ ਦਾ ਉਦਾਘਟਨ ਕਰਵਾ ਲਿਆ, ਹੁਣ ਸੁਣਿਐ ਬਈ ਬਿਜਲੀ ਮਹਿਕਮੇ ਦੇ ਵੀ ਕਿਸੇ ਅਫਸਰ ਨੇ ਇਸ ਫੈਕਟਰੀ ’ਚ ਹਿੱਸਾ ਪਾ ਲਿਐ”
ਇਸ ’ਤੇ ਬਾਬਾ ਲਾਭ ਸਿੰਘ ਬੋਲਿਆ , “ਭਾਈ! ਸੁਣਿਐ ਬਈ ਬਿਜਲੀ ਮਹਿਕਮੇ ਦੇ ਜੇਹੜੇ ਲਾਇਲਮੈਨ ਦਾ ਇਸ ਫੈਕਟਰੀ ’ਚ ਹਿੱਸੈ, ਉਹਨੇ ਤਾਂ ਪਿੰਡ ’ਚ ਆਪਣੀ ਕੋਠੀ ਵੀ ਬਾਦਲ ਸਾਬ• ਦੀ ਕੋਠੀ ਦਾ ਨਕਸ਼ਾ ਲਿਆ ਕੇ ਬਣਾਈ ਐ”
ਬਾਬਾ ਲਾਭ ਸਿੰਘ ਦੀ ਇਸ ਗੱਲ ’ਤੇ ਬਿੱਕਰ ਨੇ ਕਿਹਾ, “ਬਾਬਾ ਜੀ! ਪੁਲਸ, ਬਿਜਲੀ ਵਾਲੇ ਤੇ ਲੀਡਰਾਂ ਦਾ ਗਠਜੋੜ ਬਣਾਕੇ ਈ ਚਲਾਈ ਗਈ ਐ ਇਹ ਫੈਕਟਰੀ, ਨਈਂ ਤਾਂ ਪੁਲਸ ਵਾਲੇ ਹਮਾਤੜਾਂ ਦੀ ਸ਼ਰਾਬ ਵਾਲੀ ਭੱਠੀ ਫੜਨ ਲੱਗੇ ਤਾਂ ਬਿੰਦ ਵੀ ਨਈਂ ਲਾਉਂਦੇ, ਤੇ ਆਹ ਬਿਜਲੀ ਵਾਲੇ ਵੀ ਝੱਟ ’ਚ ਕੁੰਡੀ ਫੜ ਲੈਂਦੇ ਨੇ, ਇਥੇ ਸਾਰਿਆਂ ਦੀਆਂ ਈ ਅੱਖਾਂ ਮੀਚੀਆਂ ਗਈਆਂ ਨੇ”
ਬਿੱਕਰ ਨੂੰ ਜਵਾਬ ਦਿੰਦਿਆਂ ਬਾਬਾ ਲਾਭ ਸਿੰਘ ਨੇ ਕਿਹਾ, “ਭਾਈ! ਇਸ ਦੇਸ਼ ’ਚ ਕੱਲੀਆਂ ਗਊਆਂ ਦੇ ਕਤਲੇਆਮ ਨੂੰ ਕੀ ਰੋਨੈਂ ਓ, ਇਸ ਮੁਲਕ ਦੇ ਲੀਡਰ ਤਾਂ ਬੰਦਿਆਂ ਦਾ ਕਤਲੇਆਮ ਕਰਵਾਉਣ ਲੱਗੇ ਭੋਰਾ ਦਰਦ ਨਈਂ ਮੰਨਦੇ, ਆਹ ਜੋਗੇ ਵਾਲੀ ਫੈਕਟਰੀ ’ਚ ਕਤਲ ਕੀਤੀਆਂ ਗਊਆਂ ਦੀ ਤਸਵੀਰਾਂ ਦੇਖ ਤਾਂ ਨਵੰਬਰ ਚੌਰਾਸੀ ’ਚ ਦਿੱਲੀ ਦੀਆਂ ਗਲੀਆਂ ’ਚ ਕਤਲੇਆਮ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਆ ਖੜੀਆਂ, ਭਾਈ! ਸਿਆਸੀ ਲੋਕਾਂ ਦੇ ਬੁਚੜਖਾਨਿਆਂ ’ਚ ਗਊਆਂ ਤੇ ਬੰਦਿਆਂ ਕੋਈ ਫਰਕ ਨਈਂ ਕੀਤਾ ਜਾਂਦਾ, ਆਹ ਜੋਗੇ ਦੀ ਫੈਕਟਰੀ ’ਚ ਵੀ ਲੀਡਰਾਂ ਨੇ ਈ ਉਦਘਾਟਨ ਕਰਕੇ ਵੱਢ ਟੁੱਕ ਦਾ ਕੰਮ ਸ਼ੁਰੂ ਕਰਵਾਇਐ, ਤੇ ਨਵੰਬਰ ਚੌਰਾਸੀ ਵੇਲੇ ਦਿੱਲੀ ’ਚ ਵੀ ਸਿੱਖਾਂ ਦੀ ਵੱਢ ਟੁੱਕ ਦੇ ਕੰਮ ਲੀਡਰਾਂ ਨੇ ਈ ਉਦਘਾਟਨ ਕੀਤਾ ਸੀ”, ਬਾਬਾ ਲਾਭ ਸਿੰਘ ਦੀ ਇਸ ਗੱਲ ਨਾਲ ਸਾਰੇ ਖਾਮੋਸ਼ ਹੋ ਗਏ।
****
No comments:
Post a Comment