Showing posts with label ਗਿਆਨੀ ਸੋਹਣ ਸਿੰਘ ਸੀਤਲ. Show all posts
Showing posts with label ਗਿਆਨੀ ਸੋਹਣ ਸਿੰਘ ਸੀਤਲ. Show all posts

ਸੂਲੀ ਚੜ੍ਹ ਮਨਸੂਰ ਪੁਕਾਰੇ.......... ਗ਼ਜ਼ਲ / ਗਿਆਨੀ ਸੋਹਣ ਸਿੰਘ ਸੀਤਲ

ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ
ਖੱਲ ਲੁਹਾ ਤਬਰੇਜ਼ ਕਹੇ ਇਓਂ ਗਲੀ ਸਜਣ ਦੀ ਜਾਈਦਾ।

ਆਰੇ ਦੇ ਨਾਲ ਚੀਰ ਜ਼ਕਰੀਆ ਜਦ ਦੋ-ਫਾੜੇ ਕੀਤੋ ਨੇ
ਹਰ ਹਿੱਸੇ ਚੋਂ ਇਹ ਸਦ ਆਵੇ ਮਰਕੇ ਪਿਆਰਾ ਪਾਈਦਾ।

ਕੰਨ ਪੜਵਾਏ ਮੁੰਦਰਾਂ ਪਾਈਆਂ ਛੱਡਕੇ ਤਖਤ ਹਜਾਰੇ ਨੂੰ
ਯਾਰ ਪਿਛੇ ਦੁਸ਼ਮਣ ਦੇ ਬੂਹੇ ਮੁੜ ਮੁੜ ਅਲਖ ਜਗਾਈਦਾ।