Showing posts with label ਅਮਨਪ੍ਰੀਤ ਸਿੰਘ ਛੀਨਾ. Show all posts
Showing posts with label ਅਮਨਪ੍ਰੀਤ ਸਿੰਘ ਛੀਨਾ. Show all posts

ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ.......... ਲੇਖ / ਅਮਨਪ੍ਰੀਤ ਸਿੰਘ ਛੀਨਾ

ਬਰਬਾਦੀ ਦੀ ਸੂਚਕ ਹੈ ਸਿਆਸਤਦਾਨਾਂ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਆਪਸੀ ਸਾਂਝ  
ਸਦੀਆਂ ਤੋਂ ਅਣਖੀਲੇ ਯੋਧਿਆਂ ਅਤੇ ਸ਼ੂਰਬੀਰਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਗੰਧਲੀ ਸਿਆਸਤ, ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਗ੍ਰਹਿਣ ਲਗਾ ਦਿੱਤਾ ਹੈ। ਅੱਜਕੱਲ੍ਹ ਅਖਬਾਰਾਂ ਵਿੱਚ ਸੁਰਖੀਆਂ 100 ਗ੍ਰਾਮ ਹੈਰੋਇਨ ਜਾਂ ਸਮੈਕ ਜ਼ਬਤ ਕਰਨ ਤੇ ਨਹੀਂ ਬਣਦੀਆਂ ਸਗੋਂ ਘੱਟੋ-ਘੱਟ 100 ਕਿਲੋ ਹੈਰੋਇਨ, ਸਮੈਕ ਜਾਂ ਹੋਰ ਸਨਥੈਟਿਕ ਨਸ਼ਿਆਂ ਦੀ ਬਰਾਮਦਗੀ ਤੇ  ਬਣਦੀਆਂ  ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 100 ਤੋਂ 500 ਕਰੋੜ ਦੇ ਆਸ-ਪਾਸ ਹੁੰਦੀ ਹੈ । ਇਥੇ  ਸਵਾਲ ਉੱਠਦਾ ਹੈ ਕਿ ਉਹ ਕੌਣ ਦੇਸ਼-ਧਰੋਹੀ ਲੋਕ ਹਨ ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਉਤਾਰੂ ਹਨ ਅਤੇ ਉਹਨਾਂ ਦਾ ਅਸਲ ਮਕਸਦ ਕੀ ਹੈ ? ਆਉ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਦੇ ਹੱਲ ਲੱਭਣ ਦਾ ਇਕ ਯਤਨ ਕਰੀਏ ।  ਅੱਜ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਅਤੇ ਕਿੱਥੇ ਵੱਸਦਾ ਹੈ, ਇਸ ਦਾ ਪਤਾ ਹਰ ਪੰਜਾਬੀ ਨੂੰ ਹੈ ਪਰ ਪੰਜਾਬ ਵਿੱਚ ਪਿਛਲੇ ਤੀਹਾਂ ਸਾਲਾਂ ਤੋਂ ‘ਕਾਨੂੰਨ-ਦਾ-ਰਾਜ’ ਨਾ ਹੋ ਬੰਦੇ-ਦਾ-ਰਾਜ’ ਹੋਣ ਕਾਰਨ ਹਰ ‘ਆਮ-ਆਦਮੀ’ ਆਪਣੇ ਹੱਥ ਬਨ੍ਹੀ ਖੜਾ ਪ੍ਰਮਾਤਮਾ ਅੱਗੇ ਦਿਨ-ਰਾਤ ਜਿੱਥੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਦੀ ਅਰਦਾਸ ਕਰਦਾ ਹੈ, ਉੱਥੇ ਹੀ ਪ੍ਰਮਾਤਮਾ ਨੂੰ ਕਹਿੰਦਾ ਹੈ, ਹੇ ਪ੍ਰਮਾਤਮਾ, ਮੇਰੇ ਬੱਚਿਆਂ ਨੂੰ ਕਲਯੁਗ ਦੀ ਇਸ ਕਾਲੀ ਹਨੇਰੀ ਤੋਂ ਬਚਾ ਲਵੀਂ ।

ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਬੇਵਸ ਹਨ ਨੌਜ਼ਵਾਨ ਅਤੇ ਮਾਪੇ.......... ਲੇਖ / ਅਮਨਪ੍ਰੀਤ ਸਿੰਘ ਛੀਨਾ

ਨੌਕਰੀਆਂ ਹਾਸਿਲ ਕਰਨ ਲਈ ਸਿਆਸੀ ਬਜ਼ਾਰ ਵਿੱਚ ਲਗਦੀਆਂ ਹਨ ਕਰੋੜਾਂ ਰੁਪਏ ਦੀਆਂ  ਬੋਲੀਆਂ  
 

ਇਕਵੀਂ ਸਦੀ ਵਿੱਚ ਉਹ ਕਿਹੜੇ ਬਦਨਸੀਬ ਮਾਂ-ਬਾਪ ਹੋਣਗੇ ਜੋ ਇਹ ਤਮੰਨਾ ਰੱਖਦੇ ਹੋਣ ਕਿ ਉਹਨਾਂ ਦਾ ਬੱਚਾ ਇਸ ਤੇਜ਼ ਰਫ਼ਤਾਰ ਜ਼ਿੰਦਗੀ  ਵਿੱਚ  ਅਨਪੜ੍ਹ ਜਾਂ ਬੇਰੁਜ਼ਗਾਰ ਰਹਿ ਜਾਵੇ ਵਧਦੀ ਆਬਾਦੀ ਅਤੇ ਮਹਿੰਗਾਈ ਨੇ ਆਮ-ਆਦਮੀ ਦੀ ਕਮਰ ਤੋੜੀ ਹੋਈ ਹੈ ਅਤੇ ਸਰਕਾਰਾਂ ਵੀ ਆਪਣੇ  ਮੁੱਢਲੇ ਫ਼ਰਜਾਂ ਤੋਂ ਕੰਨੀ ਕਤਰਾਉਂਦੀਆਂ ਫਿਰਦੀਆਂ ਹਨ ਜਿਸ ਨਾਲ ਆਮ-ਆਦਮੀ ਦਾ ਬੱਚਾ ਜਾਂ ਤਾ ਮੁੱਢਲੀ-ਸਿਖਿਆ ਲੈਣ ਤੋਂ ਵਾਂਝਾ ਰਹਿ  ਜਾਂਦਾ ਹੈ ਜਾਂ ਪੜ੍ਹ-ਲਿੱਖ ਕੇ ਬੇਰੁਜਗਾਰ ਹੋ ਜਾਂਦਾ ਹੈ ਆਉ ਇਸ ਲੇਖ ਰਾਹੀਂ ਇਹ ਜਾਨਣ ਦੀ ਕੋਸ਼ਿਸ ਕਰੀਏ ਕਿ ਉਹ ਕਿਹੜੇ ਹਾਲਾਤ ਹਨ ਜਿਨਾਂ ਸਦਕਾ ਮਾਂ-ਬਾਪ ਬੇਵਸ ਅਤੇ ਬੱਚੇ ਅਨਪੜ੍ਹ ਜਾਂ ਬੇਰੁਜ਼ਗਾਰ ਹੋ ਕੇ ਆਪਣੀ ਜ਼ਿੰਦਗੀ ਗੁਰਬਤ ਵਿੱਚ ਬਤੀਤ ਕਰ ਰਹੇ ਹਨ