Showing posts with label ਸ਼ਮੀ ਜਲੰਧਰੀ. Show all posts
Showing posts with label ਸ਼ਮੀ ਜਲੰਧਰੀ. Show all posts

ਗੁੰਮਸ਼ੁਦਾ ਮੁਹੱਬਤ......... ਨਜ਼ਮ/ਕਵਿਤਾ / ਸ਼ਮੀ ਜਲੰਧਰੀ


ਐ ਸ਼ਿਵ ! ਤੂੰ ਕਦੇ ਇਸ਼ਤਿਹਾਰ ਦਿੱਤਾ ਸੀ
ਇੱਕ ਗੁੰਮਸ਼ੁਦਾ ਕੁੜੀ ਦਾ
ਜੋ ਹਾਲੇ ਵੀ ਗੁੰਮ ਹੈ...
ਕਿਸੇ ਨੇ ਹੀਲਾ ਹੀ ਨਹੀਂ ਕੀਤਾ
ਉਹਨੂੰ ਲੱਭਣ ਦਾ, ਤੇਰੇ ਤੋ ਬਾਅਦ
ਨਹੀਂ ਤਾਂ ਉਹ ਵੀ ਫ਼ਕੀਰ ਹੋ ਜਾਂਦਾ
ਤੇਰੇ ਵਾਂਗ...
ਤੂੰ ਉਸ ਕੁੜੀ ਦਾ ਇਸ਼ਤਿਹਾਰ ਦਿੱਤਾ ਸੀ

.....ਨਾਂ ਮੁਮਕਿਨ ਨਹੀਂ ........ ਨਜ਼ਮ/ਕਵਿਤਾ / ਸ਼ਮੀ ਜਲੰਧਰੀ

ਕਵਿਤਾ ਲਿਖਣਾ ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ ਸ਼ਬਦਾਂ ਦੇ ਨਾਲ ਨਾਲ ਚਲਣਾ ।
ਸੱਚ, ਮੁਹੱਬਤ, ਕ੍ਰਾਂਤੀ, ਵਫ਼ਾ ਤੇ ਇਮਾਨਦਾਰੀ
ਇੰਨਾ ਔਖਾ ਨਹੀਂ ਹੁੰਦਾ ਇਹਨਾਂ ਸ਼ਬਦਾਂ ਦੀ ਗਹਿਰਾਈ ਤੱਕ ਉਤਰਨਾ
ਜਿੰਨਾ  ਔਖਾ ਹੁੰਦਾ ਹੈ ਇਹਨਾਂ ਸ਼ਬਦਾਂ ਨੂੰ ਆਪਣੇ ਮਨ ਅੰਦਰ ਉਤਾਰਨਾ
ਗ਼ਜ਼ਲ ਨੂੰ ਕਿਸੇ ਬਹਿਰ ਵਿੱਚ ਬੰਨਣਾ ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ ਆਪਣੇ ਅਹਿਮ ਨੂੰ ਬੰਨਣਾ
ਇੰਨਾ ਔਖਾ ਨਹੀ ਹੁੰਦਾ ਕਿਸੇ ਨੂੰ ਨਸੀਹਤ ਦੇਣਾ
ਜਿੰਨਾ ਔਖਾ ਹੁੰਦਾ ਹੈ ਖੁਦ ਉਸ ਨਸੀਹਤ ਤੇ ਅਮਲ ਕਰਨਾ

ਅੱਗ.......... ਨਜ਼ਮ/ਕਵਿਤਾ / ਸ਼ਮੀ ਜਲੰਧਰੀ


ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਮੈਂ ਖੁਦ ਹੀ ਸੜਨਾ ਚਾਹੁੰਦਾ ਹਾਂ
ਮੈਂ ਆਪਣੇ ਆਪ ਨਾਲ ਲੜਨਾ ਚਾਹੁੰਦਾ ਹਾਂ
ਪਤਝੜ ਵਾਂਗੂ ਝੜਨਾ ਚਾਹੁੰਦਾ ਹਾਂ,
ਭਸਮ ਕਰਨਾ ਚਾਹੁੰਦਾ ਹਾਂ ਆਪਣੇ ਅੰਦਰਲੀ ਮੈਂ
ਤੇ ਆਪਣਾ ਗਰੂਰ, ਨਫਰਤ ਤੇ ਝੂਠ
ਮੈਂ ਸੂਰਜ ਵਾਂਗੂ ਸੁਰਖ ਹੋ ਕੇ
ਅਸਤ ਹੋ ਜਾਣਾ ਚਾਹੁੰਦਾ ਹਾਂ,
ਤਾਂ ਕਿ ਮੈਂ ਇਕ ਨਵੀਂ ਸਵੇਰ ਬਣ ਕੇ ਆਵਾਂ

ਕਭੀ ਤੋ ਕੁੜੀ ਫਸ ਜਾਏਗੀ !......... ਲੇਖ / ਸ਼ਮੀ ਜਲੰਧਰੀ


ਰੁਝੇਵਿਆਂ ਭਰੀ ਜ਼ਿੰਦਗੀ  ਵਿੱਚ ਹਰ ਕੋਈ ਰਾਹਤ ਦੇ ਪਲਾਂ ਦੀ ਤਲਾਸ਼ ਵਿੱਚ  ਹੈ ।  ਸੰਗੀਤ ਇੱਕ ਅਜਿਹਾ ਵਸੀਲਾ ਹੈ ਜਿਸ ਨਾਲ ਰੂਹ ਨੂੰ ਚਾਰ ਪਲ ਸਕੂਨ ਦੇ ਮਿਲ ਜਾਂਦੇ ਹਨ । ਜੇਕਰ ਸੰਗੀਤ ਦੇ ਨਾਲ਼ ਨਾਲ਼ ਗੀਤਾਂ ਦੇ ਬੋਲਾਂ ਵਿੱਚ ਰੱਬੀ ਨੂਰ ਦਾ ਜਿ਼ਕਰ ਹੋਵੇ ਤਾਂ ਉਹ ਗੀਤ ਬੰਦਗੀ ਬਣ ਜਾਂਦਾ ਹੈ । ਜੇ ਮਜ਼ਲੂਮ ਦੇ ਦਰਦ ਅਤੇ ਗਰੀਬ ਦੀ ਭੁੱਖ ਨੂੰ ਬਿਆਨ ਕਰ ਦਿੱਤਾ ਜਾਵੇ ਤਾਂ ਸਮਾਜ ਵਿਚ ਇਨਕਲਾਬ ਆ ਜਾਂਦਾ ਹੈ । ਜੇਕਰ ਸੱਚੇ ਇਸ਼ਕ ਦੀ ਗੱਲ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਵੇ ਤਾਂ ਗੀਤਾਂ ਦੇ ਬੋਲ ਤਪਦੀਆਂ ਰੂਹਾਂ ਨੂੰ ਠਾਰ ਦਿੰਦੇ ਹਨ । ਜੇ ਗੀਤਾਂ ਵਿਚਲੇ ਬੋਲ ਲੱਚਰਤਾ ਭਰੇ ਹੋਣ ਤਾਂ ਇਹ ਨੌਜਵਾਨ ਪੀੜ੍ਹੀ ਦੇ ਜਿ਼ਹਨ ਨੂੰ ਕਿਸੇ ਖਤਰਨਾਕ ਜ਼ਹਿਰ ਵਾਂਗ ਚੜ੍ਹ ਜਾਂਦੇ ਹਨ, ਜੋ ਜਿੰਦਗੀ ਦੇ ਸਫ਼ਰ ਨੂੰ ਗ਼ਲਤ ਰਾਹ ਵਲ ਮੋੜ ਦਿੰਦੇ ਹਨ । ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਲੱਚਰਤਾ ਦਾ ਜ਼ਹਿਰ ਪੰਜਾਬੀ ਮਾਂ ਬੋਲੀ ਦੀ ਨਸ ਨਸ ਵਿੱਚ ਚੜ੍ਹ ਚੁੱਕਾ ਹੈ, ਕਿਉਂਕਿ ਨੌਜਵਾਨ ਪੀੜ੍ਹੀ ਦਾ ਇੱਕ ਵੱਡਾ ਵਰਗ ਨਸ਼ਿਆਂ ਵਾਂਗ ਅਜਿਹੇ ਗੀਤਾਂ ਨੂੰ ਸੁਣਨ ਦਾ ਆਦੀ ਹੋ ਚੁੱਕਾ ਹੈ । ਫਿਰ ਅਜਿਹੇ ਹਾਲਾਤ ਦਾ ਜੁੰਮੇਵਾਰ ਕੌਣ ਹੈ? ਗੀਤਕਾਰ, ਗਾਇਕ ਜਾਂ ਸਰੋਤੇ ? ਅਕਸਰ ਜਦੋਂ ਵੀ ਲੱਚਰਤਾ ਦੇ ਖਿਲਾਫ਼ ਕੋਈ ਕਲਮ ਉੱਠਦੀ ਹੈ

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਸ਼ਮੀ ਜਲੰਧਰੀ



ਇਸ  ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਆਪ ਸਭ ਨੂੰ ਹੌਸਲਾ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ...

ਸ਼ਮੀ ਜਲੰਧਰੀ

ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਤੇ ਸ਼ਬਦ ਸਾਂਝ ਦੀ ਪੇਸ਼ਕਸ਼....



ਗ਼ਜ਼ਲ ਗਾਇਕ ਸੁਨੀਲ ਡੋਗਰਾ ਦੀ ਖੂਬਸੂਰਤ ਆਵਾਜ਼, ਸ਼ਾਇਰ ਸ਼ਮੀ ਜਲੰਧਰੀ ਦੇ ਦਿਲ ਟੁੰਬਵੇਂ ਅਲਫ਼ਾਜ਼ ਤੇ ਅਜਮੇਰ ਮੀਤ ਦੇ ਮੋਹਕ ਸੰਗੀਤ ਦਾ ਸੁਮੇਲ ਹੈ ਇਹ ਉਰਦੂ ਗ਼ਜ਼ਲ, ਜੋ ਕਿ ਸ਼ਬਦ ਸਾਂਝ ਵੱਲੋਂ ਆਪਣੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ ।

ਦਿਵਾਲੀ.......... ਨਜ਼ਮ/ਕਵਿਤਾ / ਸ਼ਮੀ ਜਲੰਧਰੀ

ਇਸ ਵਾਰ ਫਿਰ ਦਿਵਾਲੀ ਤੇ ਸ਼ਹਿਰ ਜਗਮਗਾਇਆ,
ਐਪਰ ਹਾਓਮੈ ਵਿੱਚ ਕਿਸੇ ਦਾ ਦਿਲ ਨਹੀ ਰੁਸ਼ਨਾਇਆ |
ਉਂਝ ਤਾਂ ਉਜਾਲੇ ਦੀ ਕੋਈ ਕਮੀ ਨਹੀ ਸੀ ਰਾਤ ਭਰ ,
ਫਿਰ ਵੀ ਕਈਆਂ ਜੂਏ ਵਿੱਚ ਆਪਣਾ ਆਪ ਲੁਟਾਇਆ |
ਦਾਵਤ ਖਾਂਦੇ- ਖਾਂਦੇ ਲੋਕ ਸੁੱਤੇ ਨਹੀ ਸਾਰੀ ਰਾਤ,
ਸੜਕ ਪਿਆ ਯਤੀਮ ਵੀ ਭੁੱਖ ਨਾਲ ਸੌ ਨਾਂ ਪਾਇਆ |
ਖੁਸ਼ ਹੋ ਗਏ ਭ੍ਰਿਸ਼ਟ ਅਫਸਰ ਕਈ ਨੇਤਾ ਰਿਸ਼ਵਤ ਖੋਰ
ਰਿਸ਼ਵਤ ਨੂੰ ਤੋਹਫਿਆ ਦਾ ਨਕ਼ਾਬ ਜਿਨਾ ਚੜ੍ਹਾਇਆ |
ਗਰੀਬ ਦੀ ਇਸ ਵਾਰ ਵੀ ਹਰ ਖਵਾਹਿਸ਼ ਰਹੀ ਅਧੂਰੀ,
ਦੂਜਿਆ ਦੀ ਆਤਿਸ਼ਬਾਜ਼ੀ ਤੇ ਮਨ ਆਪਣਾ ਪਰਚਾਇਆ |
ਗਲੀ - ਗਲੀ ਵਿੱਚ ਮੈਖਾਨੇ “ ਸ਼ਮੀ “ ਸਾਕੀ ਵੀ ਬੇਸ਼ੁਮਾਰ,
ਫਿਰ ਵੀ ਬਿਨਾ ਮੁਹੱਬਤ ਦੇ ਹਰ ਸਕਸ਼ ਰਿਹਾ ਤਿਹਾਇਆ |

ਰੱਬ ਜੀ.......... ਸ਼ਮੀ ਜਲੰਧਰੀ

ਰੱਬ ਜੀਮੇਰੇ ਗੀਤਾਂ ਨੂੰ ਅਲਫਾਜ਼ ਦੇ ਦਿਓ ,
ਸੱਚ ਨੂੰ ਬੁਲੰਦ ਕਰਨ ਦੀ ਆਵਾਜ਼ ਦੇ ਦਿਓ,

ਹਰ ਪਾਸੇ ਅੱਜ ਬਰੂਦ ਦਾ ਸ਼ੋਰ ਹੋ ਰਿਹਾ
ਸੁਲਾਹ ਤੇ ਅਮਨੋ ਚੈਨ ਦੇ ਸਾਜ਼ ਦੇ ਦਿਓ

ਅਪਣੀ ਹੀ ਸੋਚ ਵਿੱਚ ਮੈਂ ਕੈਦ ਹੋਇਆ ਹਾਂ ,
ਨਿਕਲਾਂ ਮੈਂ ਅਪਣੇ ਆਪ ਚੋ ਪਰਵਾਜ਼ ਦੇ ਦਿਓ
,
ਇਹ ਭੱਟਕਣਾ ਮਨ ਮੇਰੇ ਦੀ ਮੁੱਕਦੀ ਹੀ ਨਹੀ
ਸਬਰ ਦੇ ਨਾਲ਼ ਜੀਣ ਦਾ ਅੰਦਾਜ਼ ਦੇ ਦਿਓ

ਰੀਤਾਂ ਤੇ ਰਸਮਾਂ ਵਿੱਚ ਦੁਨੀਆਂ ਟੋਟੇ ਹੋ ਗਈ,
ਇੱਕ ਹੋਣ ਸਾਰੇ ਕੋਈ ਨਵਾਂ ਰਿਵਾਜ਼ ਦੇ ਦਿਓ,

ਕਿਸ ਦੇ ਅੱਗੇ ਖੋਲਾਂ ਮੈ ਦਿਲਾਂ ਦੇ ਭੇਦ ਨੂੰ,
ਜੋ ਸੱਮਝ ਸਕੇ 'ਸ਼ਮੀ' ਨੂੰ ਹਮਰਾਜ਼ ਦੇ ਦਿਓ


ਅਪਮਾਨ ਸ਼ਹੀਦਾਂ ਦਾ .......... ਗ਼ਜ਼ਲ / ਸ਼ਮੀ ਜਲੰਧਰੀ

ਕੀ ਮਿਲਿਆ ਏ ਦੱਸ ਤੈਨੂੰ ਦਿਲਾਂ ਵਿੱਚ ਜ਼ਹਿਰ ਘੋਲ ਕੇ
ਲਾਜਪਤ ਰਾਏ ਦੀ ਲਾਜ ਨੂੰ ਮਿੱਟੀ ਵਿੱਚ ਰੋਲ ਕੇ

ਜਿਹਦੀ ਪੱਤ ਨੂੰ ਤੂੰ ਉਛਾਲਿਆ ਸ਼ਰੇਆਮ ਵਿੱਚ ਬਜਾਰ
ਤੇਰੇ ਲਈ ਸੀ ਸ਼ਹੀਦ ਹੋਇਆ ਆਪਣਾ ਖੂਨ ਡੋਲ ਕੇ

ਭਗਤ ਸਿੰਘ ਵੀ ਕਰਦਾ ਸੀ ਸਿਜਦਾ ਉਸ ਸਕਸ਼ ਨੂੰ
ਤੂੰ ਕੀਤਾ ਅਪਮਾਨ ਉਸ ਸਿਜਦੇ ਦਾ ਮੰਦੇ ਬੋਲ ਬੋਲ ਕੇ

ਮਾਂ ਬੋਲੀ ਪੰਜਾਬੀ ਦਾ ਤੂੰ ਬਣ ਕੇ ਪਿਹਰੇਦਾਰ
ਕਰ ਦਿੱਤਾ ਮਾਂ ਨੂੰ ਮੈਲਾ ਗੰਦੇ ਲਫ਼ਜ਼ ਘਚੋਲ ਕੇ

ਸ਼ੋਹਰਤ ਆਪਣੀ ਦਾ ਤੂੰ ਇੰਨਾ ਗਰੂਰ ਨਾਂ ਕਰਿਆ ਕਰ
ਕਹਾਂਵੇਂਗਾ ਗੱਦਾਰ ਸ਼ਹੀਦਾਂ ਦੇ ਅਸਥ ਫਰੋਲ ਕੇ

‘ਸ਼ਮੀ “ ਹਿੰਦੂ ਸਿੱਖ ਦਾ ਫਿਰ ਵਿਵਾਦ ਨਾ ਕਰ ਖੜਾ
ਸ਼ਹੀਦਾਂ ਨੂੰ ਨਾ ਵੇਖ ਮਾਨਾਂ ਮੱਹਜਬਾਂ ਵਿੱਚ ਤੋਲ ਕੇ


ਵਾਰਿਸ ਸ਼ਾਹ ਦੀ ਦੁਹਾਈ.......... ਸ਼ਮੀ ਜਲੰਧਰੀ

ਕਰੋ ਕਤਲ ਨਾ ਮੇਰੀ ਹੀਰ ਦਾ ਪਾਵੇ ਤਰਲੇ ਵਾਰਿਸ ਸ਼ਾਹ ਆਪ ਮੀਆਂ
ਵਾਰਿਸ ਬਣ ਕੇ ਮੇਰੀ ਹੀਰ ਦੇ ਮੇਰੀ ਅਲਖ਼ ਨੂੰ ਕਰੋ ਨਾ ਖਾਕ ਮੀਆਂ

ਜੇ ਅੰਦਰੋ ਹੀ ਮਨ ਸੂਫੀ ਹੋਵੇ ਕੀ ਲੋੜ ਹੈ ਭੇਸ ਵੱਟਾਵਣ ਦੀ
ਜੋ ਰਾਹ ਚਲਦੇ ਨੇ ਸੂਫੀਆਂ ਨਾ ਰੱਖਣ ਪੈਸੇ ਦੀ ਝਾਕ ਮੀਆਂ

ਖੋਹ ਕੇ ਮੇਰੇ ਅਲਫਾਜ਼ ਓਹਨਾ ਹਰ ਲਫ਼ਜ਼ ਨੂੰ ਖ਼ੰਜਰ ਮਾਰਿਆ ਏ
ਖੂਨੀ ਲਫਜ਼ਾਂ ਦੇ ਨਾਲ ਪਾਉਦੇ ਨੇ ਮਹਿਫਲ ਦੇ ਵਿੱਚ ਬਾਤ ਮੀਆਂ

ਨਾ ਸਮਝ ਜਿਹੇ ਕੁਝ ਲੋਕ ਨੇ ਮੇਰੀ ਮੌਤ ਤੇ ਤਾੜੀਆਂ ਮਾਰਦੇ ਨੇ
ਮੇਰੇ ਕਾਤਿਲ ਨੂੰ ਮੇਰਾ ਨਾਂਅ ਲੈ ਲੈ ਕੇ ਮਾਰ ਰਹੇ ਨੇ ਹਾਕ ਮੀਆਂ

ਨਾ ਕਰੋ ਬੇਅਦਬੀ ਅਦਬ ਦੀ ਅਦਬ ਦੇ ਪਹਰੇਦਾਰ ਬਣ ਕੇ
ਤੜਫ ਰਹੀ ਮੇਰੀ ਰੂਹ ਉਤੇ ਵਾਰੋ ਵਾਰੀ ਕਰੋ ਨਾ ਘਾਤ ਮੀਆਂ

ਲੱਖ ਵਾਰ ਕਰੇ ਸਲਾਮ ਦੁਨੀਆਂ ਇਹ ਨਕਲੀ ਕੱਚੇ ਰੰਗਾਂ ਨੂੰ
ਦੇ ਨਾ ਸਕਦੀ ਨਕਲ ਕਦੇ ਵੀ ਅਸਲੋਂ ਅਸਲ ਨੂੰ ਮਾਤ ਮੀਆਂ

'ਸ਼ਮੀ' ਮੰਗ ਕੇ ਲੋਅ ਚਿਰਾਗਾਂ ਤੋ ਆਪਣੀ ਸਮਝ ਨੂੰ ਤੂੰ ਵੀ ਰੋਸ਼ਨ ਕਰ
ਕਰੇ ਅੱਲ੍ਹਾ ਅਕਲ ਦਾ ਨੂਰ ਐਸਾ , ਮੁੱਕੇ ਬੇਅਕਲੀ ਦੀ ਰਾਤ ਮੀਆਂ

ਸ਼ਿਵ ਦੇ ਗੀਤਾਂ ਦੀ ਹੋ ਰਹੀ ਮੌਤ.......... ਲੇਖ਼ / ਸ਼ਮੀ ਜਲੰਧਰੀ

ਸ਼ਿਵ ਕੁਮਾਰ ਬਟਾਲਵੀ ਇਕ ਐਸਾ ਨਾਮ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਹਰ ਸਖ਼ਸ਼ ਦੀ ਰੂਹ ਗੁਨਗੁਨਾਉਣ ਲਗ ਜਾਂਦੀ ਹੈ। ਜੋਬਨ ਰੁੱਤੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲਾ ਇਹ ਸ਼ਾਇਰ, ਪੰਜਾਬੀ ਸਾਹਿਤ ਦਾ ਇਕ ਚਿਰਾਗ ਬਣ ਗਿਆ, ਜਿਸ ਨੇ ਪੂਰੀ ਪੰਜਾਬੀਅਤ ਨੂੰ ਰੌਸ਼ਨ ਕਰ ਦਿੱਤਾ। ਉਸ ਦੀਆਂ ਰਚਨਾਵਾਂ ਅੱਜ ਵੀ ਸ਼ੀਤ ਚਸ਼ਮੇ ਦਾ ਪਾਣੀ ਬਣ ਕੇ ਅਦਬ ਦੇ ਪਿਆਸਿਆਂ ਨੂੰ ਤ੍ਰਿਪਤ ਕਰ ਰਹੀਆਂ ਹਨ। ਆਮ ਤੌਰ ਤੇ ਲੋਕਾਂ ਦਾ ਇਹ ਖਿਆਲ ਰਿਹਾ ਹੈ ਕਿ ਸ਼ਿਵ ਕਿਸੇ ਕੁੜੀ ਦੇ ਵਿਛੋੜੇ ਦੀ ਭਟਕਣਾ ਵਿਚ ਹੀ ਮਰ ਗਿਆ ।

“ਇਕ ਕੁੜੀ ਜਿਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ ।”


ਇਸ ਗੀਤ ਵਿਚ ਸ਼ਿਵ ਕਿਸੇ ਕੁੜੀ ਨੂੰ ਨਹੀਂ ਸਗੋਂ ਦੁਨੀਆਂ ਵਿੱਚੋਂ ਅਲੋਪ ਹੋਈ ਮੁਹੱਬਤ ਨੂੰ ਭਾਲ ਰਿਹਾ ਹੈ, ਜਿਸ ਦਾ ਜਿਕਰ ਕਦੇ ਬਾਬਾ ਬੁੱਲੇ ਸ਼ਾਹ ਅਤੇ ਵਾਰਿਸ਼ ਸ਼ਾਹ ਨੇ ਵੀ ਕੀਤਾ ਸੀ। ਸ਼ਿਵ ਅਤੇ ਉਸ ਦਾ ਇਸ਼ਕ ਹਕੀਕੀ ਸੀ ਨਾ ਕਿ ਮਿਜਾਜ਼ੀ । ਉਸ ਨੂੰ ਨਾ ਕੋਈ ਪੈਸੇ ਦਾ ਲਾਲਚ ਸੀ ਅਤੇ ਨਾ ਹੀ ਕਿਸੇ ਸ਼ੋਹਰਤ ਦਾ ਖਿਆਲ । ਉਹ ਤਾਂ ਇਕ ਫਕੀਰ ਦੇ ਵਾਂਗਰਾਂ ਸੀ 


“ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
ਸਾਡਾ ਨਦੀ ਵਿਛੜੇ ਨੀਰਾਂ ਦਾ”

ਸ਼ਿਵ ਦੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਪਾਰਸ ਬਣ ਚੁੱਕੇ ਨੇ । ਜੋ ਵੀ ਕੋਈ ਇਹਨਾਂ ਨੂੰ ਗਾਉਂਦਾ ਹੈ, ਸੋਨੇ ਵਾਂਗ ਚਮਕ ਉਠਦਾ ਹੈ। ਬਹੁਤ ਸਾਰੇ ਗਾਇਕ ਕਲਾਕਾਰਾਂ ਨੇ ਸ਼ਿਵ ਨੂੰ ਗਾ ਕੇ ਨਾਮ, ਸ਼ੌਹਰਤ ਅਤੇ ਦੌਲਤ ਹਾਸਲ ਕੀਤੀ ਹੈ। ਇਹਨਾਂ ਕਲਾਕਾਰਾਂ ਨੇ ਸ਼ਿਵ ਦੀ ਮੌਲਕਿਤਾ ਨੂੰ ਬਰਕਰਾਰ ਰੱਖਿਆ ਅਤੇ ਮਾਣ ਵੀ ਬਖਸ਼ਿਆ ਜਿਸ ਦਾ ਸ਼ਿਵ ਹਕਦਾਰ ਵੀ ਸੀ। ਕਮੇਡੀ ਕਿੰਗ ਕੇ।ਦੀਪ ਸਾਹਿਬ ਨੇ ਸ਼ਿਵ ਨੂੰ ਰੱਜ ਕੇ ਗਾਇਆ। ਜਨਾਬ ਜਗਜੀਤ ਸਿੰਘ, ਮਹਿੰਦਰ ਕਪੂਰ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਹੰਸ ਰਾਜ ਹੰਸ ਅਤੇ ਕਈ ਹੋਰ ਨਾਮਵਰ ਗਾਇਕਾਂ ਨੇ ਸ਼ਿਵ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ। ਇਥੋਂ ਤੱਕ ਕਿ ਸਰਹੱਦ ਪਾਰ ਵੀ ਸ਼ਿਵ ਦਾ ਜਾਦੂ, ਸਿਰ ਚੜ੍ਹ ਕੇ ਬੋਲਦਾ ਹੈ । ਉਥੇ ਵੀ ਸ਼ਿਵ ਦੀਆਂ ਕਵਿਤਾਵਾਂ ਨੂੰ ਬੋਲਿਆ ਤੇ ਸੁਣਿਆ ਜਾਂਦਾ ਹੈ। ਮਹਿਰੂਮ ਸੂਫੀ ਗਾਇਕ ਨੁਸਰਤ ਫਤਹਿ ਅਲੀ ਖਾਂ ਨੇ ਸ਼ਿਵ ਨੂੰ ਗਾ ਕੇ ਫਖਰ ਮਹਿਸੂਸ ਕੀਤਾ ਸੀ। ਅਜੋਕੇ ਸਮੇਂ ਦੇ ਨਵੇਂ ਗਾਇਕ ਵੀ ਜਿਵੇਂ ਕਿ ਸੁਖਦੇਵ ਸਾਹਿਲ, ਸੁਰਿੰਦਰ ਖਾਨ, ਨਵਲ ਪੰਡਿਤ ਅਤੇ ਸੁਨੀਲ ਸਿੰਘ ਡੋਗਰਾ ਆਦਿ ਸ਼ਿਵ ਦੀ ਰਚਨਾਵਾਂ ਗਾ ਕੇ ਉਸਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ।

ਜਿੱਥੇ ਲੋਕਾਂ ਨੇ ਗਾ ਕੇ ਤੇ ਸੁਣ ਕੇ ਸ਼ਿਵ ਨੂੰ ਬੇਪਨਾਹ ਮੁਹੱਬਤ ਕੀਤੀ, ਉਸਦੇ ਗੀਤਾਂ ਦੀ ਹੋ ਰਹੀ ਮੌਤ ਦਾ ਤਮਾਸ਼ਾ ਵੀ ਦੇਖਣ ਨੰ ਮਿਲਿਆ। ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਥੰਮ ਗੁਰਦਾਮ ਮਾਨ ਸਾਹਿਬ ਦਾ ਨਵਾਂ ਛੱਲਾ ਸੁਣਨ ਨੂੰ ਮਿਲਿਆ । ਜਿੱਥੇ ਪਹਿਲਾਂ ਪੰਜਾਬੀ ਦੇ ਇਸ ਨਾਮਵਰ ਗੀਤਕਾਰ ਤੇ ਗਾਇਕ ‘ਤੇ ਫ਼ਖ਼ਰ ਮਹਿਸੂਸ ਹੁੰਦਾ ਸੀ, ਉਥੇ ਇਸ ਵਾਰ ਇਸ ਗੀਤ ਦੇ ਇਕ ਅੰਤਰੇ ਵਿੱਚ ਸ਼ਿਵ ਦੇ ਗੀਤ ਦੀ ਮੌਤ ਦਾ ਅਫਸੋਸ ਵੀ ਹੋਇਆ, ਕਿਉਂਕਿ ਮਾਨ ਸਾਹਿਬ ਨੇ ਆਪਣੇ ਗੀਤ ਵਿਚ ਸ਼ਿਵ ਦੇ ਗੀਤ ‘‘ਸਿ਼ਕਰਾ ਯਾਰ” ਦੀਆਂ ਕੁਝ ਲਾਇਨਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਹਨ 

ਸਈਓ ਨੀ ਇਕ ਭੁੱਲ ਮੈਥੋਂ ਹੋਈ
ਜਿਹੜਾ ਪੰਛੀ ਯਾਰ ਬਣਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀ
ਨੀ ਉਹਨੂੰ ਦਿਲ ਦਾ ਮਾਸ ਖੁਆਇਆ
ਇਕ ਉਡਣੀ ਨੀ ਉਹ ਐਸੀ ਉੱਡਿਆ
ਉਨੇ ਪਰਤ ਨਾ ਡੇਰਾ ਪਾਇਆ।’’

ਇਸੇ ਤਰ੍ਹਾਂ ਹੀ ਪੰਜਾਬੀ ਗਾਇਕਾ ਹਰਲੀਨ ਕੋਹਲੀ ਨੇ ਵੀ ਸਿ਼ਵ ਦੇ ਤੁਰ ਜਾਣ ਮਗਰੋਂ ਆਪਣੀ ਗਾਇਕੀ ‘ਚ ਉਸਦੇ ਇਸੇ ਹੀ ਗੀਤ ਨਾਲ਼ ਰੱਜ ਕੇ ਬੇ-ਇਨਸਾਫ਼ੀ ਕੀਤੀ । 

“ਸਈਓ ਨੀ ਮੈਂ ਇਕ ਕਾਰਜ ਕੀਤਾ
ਨੀ ਮੈਂ ਸਿਕਰਾ ਯਾਰ ਬਣਾਇਆ
ਕੁਟ-ਕੁਟ ਚੂਰੀਆਂ ਖੁਵਾਈਆਂ ਉਹਨੂੰ
ਮੈਂ ਮਿੰਨਤਾਂ ਨਾਲ ਮਨਾਇਆ
ਐਸੀ ਉਡਣੀ ਉਡ ਗਿਆ ਭੈੜਾ
ਨੀ ਉਹ ਮੁੜ ਪਿੰਜਰੇ ਨਾ ਆਇਆ”

ਦੁੱਖ ਤਾਂ ਇਸੇ ਹੀ ਗੱਲ ਦਾ ਹੈ ਕਿ ਅਜਿਹੇ ਗਾਇਕਾਂ ਦੇ ਗੀਤਾਂ (?) ਦਾ ਆਨੰਦ ਲੈ ਰਹੇ ਲੋਕ, ਆਪਣਾ ਮਨੋਰੰਜਨ ਕਰਦੇ ਹਨ ਜਾਂ ਸ਼ਿਵ ਦੇ ਗੀਤਾਂ ਦੀ ਹੋ ਰਹੀ ਬੇਅਦਬੀ ਦਾ ਤਮਾਸ਼ਾ ਦੇਖ ਰਹੇ ਹਨ। ਨਾਮਵਰ ਅਤੇ ਸੁਲਝੇ ਹੋਏ ਸ਼ਾਇਰਾਂ ਦੀ ਸ਼ਾਇਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤੇ ਬਾਦ ਵਿਚ ਉਸ ਗੀਤ ਤੇ ਆਪਣੇ ਨਾਮ ਦੀ ਮੋਹਰ ਲਾ ਦੇਣੀ ਇਕ ਰਿਵਾਜ ਜਿਹਾ ਬਣਦਾ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਤਰਾਂ ਦਾ ਚਲਨ ਪੰਜਾਬੀ ਸਾਹਿਤ ਲਈ ਘਾਤਕ ਸਿੱਧ ਹੋ ਸਕਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਪੈਸੇ ਤੇ ਸ਼ੋਹਰਤ ਪ੍ਰਾਪਤੀ ਦੀ ਦੌੜ ‘ਚ ਸ਼ਿਵ ਦਿਆਂ ਗੀਤਾਂ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਕੋਈ ਗਾਇਕ ਮੌਜੂਦਾ ਸ਼ਾਇਰਾਂ ਦੀ ਸ਼ਾਇਰੀ ‘ਤੇ ਆਪਣੇ ਨਾਮ ਦੀ ਮੋਹਰ ਲਗਾਉਣੀ ਚਾਹੇ ਤਾਂ ਸ਼ਾਇਰ ਉਸਦਾ ਭਰਪੂਰ ਵਿਰੋਧ ਕਰ ਸਕਦੇ ਹਨ ਪਰ ਹੁਣ ਸ਼ਿਵ ਕੀ ਕਰੇ ????