Showing posts with label ਗੀਤ. Show all posts
Showing posts with label ਗੀਤ. Show all posts

ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ

ਪੋਹ ਮਾਘ ਦੀਆਂ ਰਾਤਾਂ ਤੋਂ ਪੁੱਛ ਲਓ ਕਹਾਣੀ ਨੂੰ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ  ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ

ਕਮਾਊ ਪੁੱਤ.......... ਗੀਤ / ਰਾਜੂ ਪੁਰਬਾ

ਦੂਰ ਇੱਕ ਪਿੰਡ ਵਿੱਚ ਮੈਨੂੰ ਹੈ ਉਡੀਕ ਦੀ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ  ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਕਾਲੀਆਂ ਰਾਤਾਂ.......... ਗੀਤ / ਰਾਜੂ ਪੁਰਬਾ

ਅੱਖਾਂ ਭਿੱਜੀਆਂ ਪੰਜਾਬ ਦੀਆਂ, ਖੌਰੇ ਕਦ ਤੱਕ ਸੁੱਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਧਰਮ ਦੇ ਨਾਂ ਤੇ ਵੰਡੀ ਪਾਤੀ ਲੀਡਰ ਲੋਕਾਂ ਨੇ।
ਰਖਵਾਲੇ ਕਿਉਂ ਦੇਸ਼ ਦੇ ਅੱਜ ਬਣ ਗਏ ਜੋਕਾਂ ਨੇ।
ਖੌਰੇ ਇਹਨਾਂ ਦੀਆਂ ਚਲਾਕੀਆਂ  ਕਦ ਤੱਕ ਲੁਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਲਹੂ ਬਣ ਗਿਆ ਪਾਣੀ ਜਿੰਨਾਂ ਨੇ ਐਸੀ ਕਰੀ ਕਮਾਈ ।
ਚੰਦ ਨੋਟਾਂ ਦੀ ਖਾਤਰ ਇੱਜਤ ਗ਼ੈਰਾਂ ਹੱਥੋਂ ਗਵਾਈ ।
ਕਤਲ ਭਰੋਸੇ ਦਾ ਕਰਕੇ ਧੌਣਾਂ ਕਦ ਤਕ ਝੁਕਣਗੀਆਂ ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਹਾਏ ਗਰਮੀ……… ਗੀਤ / ਮੁਹਿੰਦਰ ਸਿੰਘ ਘੱਗ

ਹਾਏ ਗਰਮੀ ! ਹਾਏ ਗਰਮੀ ਗਰਮੀ
ਹਾਏ ਗਰਮੀ ਹਾਏ ਗਰਮੀ  ਇਨੀ ਉਫ ਉਫ ਕਰਦੇ ਸਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ
ਦਿਨੇਂ ਵੀ ਗਰਮੀ ਰਾਤ ਵੀ ਗਰਮੀ ਪਾਰਾ ਜ਼ਰਾ ਨਾ ਲਹਿੰਦਾ
ਦਿਨੇ ਸੂਰਜ ਦੀਆਂ ਤਿਖੀਆਂ ਅਖੀਆਂ ਰਾਤ ਨੂੰ ਰੋਕਾ ਰਹਿੰਦਾ
ਬਿਜਲੀ ਦੇ ਕੁਨੈਕਸ਼ਨ ਟੁਟਦੇ ਏਸੀ ਥਕ ਕੇ ਹਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ.......... ਗੀਤ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।

ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ...

ਬਿਜਲੀ ਦੇ ਕੱਟ……… ਗੀਤ / ਅਰਸ਼ਦੀਪ ਸਿੰਘ ਬੜਿੰਗ

ਮਹਿੰਗੇ ਭਾਅ ਜੱਟਾਂ ਨੇ ਝੋਨਾ ਲਗਵਾ ਲਿਆ
ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ
ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ
ਆਸ ਨਾਲੋ ਹੋਈ ਬਾਰਿਸ਼ ਘੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ
ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ
ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ
ਜੱਟ ਆਟੇ ਵਾਲੀ ਚੱਕੀ ਵਿੱਚ ਗਿਆ ਪਿਸ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ

ਸਾਵਣ ਆਇਆ ਨਾ……… ਗੀਤ / ਮਲਕੀਅਤ ਸਿੰਘ ਸੁਹਲ

ਮੈਂ ਹਾੜ੍ਹੇ ਕਰ ਕਰ ਥੱਕੀ ਮਾਹੀਆ ਆਇਆ ਨਾ।
ਵੇ ਚੰਨਾ! ਮੇਰੇ ਭਾ ਦਾ ਸਾਵਣ ਆਇਆ ਨਾ।

ਸੁਪਨੇ ਦੇ ਵਿਚ ਆ ਕੇ ਕਿਉਂ ਤੜਪਾਉਂਨਾ ਏਂ।
ਕਿਉਂ ਲਾਰੇ- ਲੱਪੇ ਕਰ ਕੇ ਦਿਨ ਟਪਾਉਂਨਾ ਏਂ।
ਉਡੀਕ ਤੇਰੀ ਵਿਚ ਗੀਤ ਬ੍ਰਿਹੋਂ ਦਾ ਗਾਇਆ ਨਾ,
ਵੇ ਚੰਨਾ ! ਤੇਰੇ ਭਾ ਦਾ ਸਾਵਣ ਆਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ……… ਗੀਤ / ਬਲਵਿੰਦਰ ਸਿੰਘ ਮੋਹੀ

ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ
ਗੀਤ ਵੀ ਆਪਣੀ ਕਿਸਮਤ ਉਤੇ ਹੌੰਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਅੱਜਕ੍ਹਲ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਕੂੰਜਾਂ……… ਗੀਤ / ਕੁਲਦੀਪ ਸਿੰਘ ਸਿਰਸਾ

ਇਕ ਪ੍ਰਦੇਸੀ ਨੇ ਕੂੰਜਾਂ ਤੱਕੀਆਂ
ਤੱਕ ਉਹਨਾਂ ਵੱਲ ਰੋਇਆ
ਸਾਡਾ ਵੀ ਤਾਂ ਹਾਲ ਡਾਢਿਓ
ਕੂੰਜਾਂ ਵਰਗਾ ਹੋਇਆ
ਕਿਤੇ ਰਹਿੰਦੇ ਕਿਤੇ ਜਿਉਂਦੇ
ਰੂਹ ਬਿਨਾਂ ਸਰੀਰ ਹੋਵੇ
ਪ੍ਰਦੇਸੀਆਂ ਅਤੇ ਕੂੰਜਾਂ ਦੀ
ਏਹੀ ਤਕਦੀਰ ਹੋਵੇ

ਵਤਨਾਂ ਵਲ ਜਾਂਦੀਆਂ ਯਾਦਾਂ ਦੀਆਂ ਤਾਰਾਂ ਨੂੰ
ਹਾੜਾ ਨਾਂ ਰੋਕੋ ਉਇ ਕੂੰਜਾਂ ਦੀਆਂ ਡਾਰਾਂ ਨੂੰ

ਚੰਨ ਜਿਹੇ ਮੁੱਖੜੇ ਨੂੰ………ਗੀਤ / ਮਲਕੀਅਤ ਸੁਹਲ

ਚੰਨ  ਜਿਹੇ  ਮੁੱਖੜੇ  ਨੂੰ ਲਗਿਆ  ਗ੍ਰਹਿਣ  ਨੀ।
ਮਾਹੀ ਮੇਰਾ ਮੱਸਿਆ ਦੀ,  ਰਾਤ ਜਿਹਾ ਕਹਿਣ ਨੀ।
             
ਮਾਪਿਆਂ ਨੇ ਲਾਡ ਨਾਲ ਫੁੱਲਾਂ  ਵਾਂਗ  ਪਾਲਿਆ।
ਦਿਤੀਆਂ  ਸੀ  ਲੋਰੀਆਂ, ਤੇ ਦੁੱਖ ਬੜਾ ਘਾਲਿਆ।
ਜੱਗ ਉਤੇ ਮਾਵਾਂ  ਸਦਾ, ਜੀਉਂਦੀਆਂ  ਰਹਿਣ ਨੀ
ਚੰਨ  ਜਿਹੇ  ਮੁੱਖੜੇ …

ਵਧੀਆ  ਸਕੂਲਾਂ  ਵਿਚ ਮੈਂ ਤਾਂ ਪੜ੍ਹੀ  ਹੋਈ ਆਂ।
ਜਾਪਦੈ  ਕਿ   ਪੜ੍ਹ  ਕੇ, ਮੈਂ ਅਨਪੜ੍ਹ  ਹੋਈ  ਆਂ।
ਦੁਨੀਆਂ ਨੂੰ  ਵੇਖ  ਵੇਖ, ਸੁਪਨੇ ਕਈ ਢਹਿਣ ਨੀ।
ਚੰਨ  ਜਿਹੇ  ਮੁੱਖੜੇ …

ਮੁੜ ਆ ਪੰਜਾਬ ਨੂੰ........... ਗੀਤ / ਜਤਿੰਦਰ ਸਿੰਘ ਜੰਡੋਰੀਆ

ਹੁਣ ਯਾਦ ਬੜੀ ਹੀ ਆਉਂਦੀ ਪੁੱਤਰਾ ਮੈਨੂੰ ਤੇਰੀ ਏ,
ਤੂੰ ਗੱਲ ਸੁਣਦਾ ਨਹੀਂਓ ਦੱਸਦੇ ਪੁੱਤਰਾ ਕਿਉਂ ਮੇਰੀ ਵੇ,
ਵਾਰ-ਵਾਰ ਮੈਂ ਰਸਤਾ ਵੇਖਾਂ, ਜੋ ਜਾਂਦਾ ਏ ਚਿਨਾਬ ਨੂੰ,
ਅੰਮੜੀ ਵਾਜਾਂ ਮਾਰੇ ਤੇਰੀ ਪੁੱਤਾ ਮੁੜਿਆ ਪੰਜਾਬ ਨੂੰ,

ਭੈਣ ਤੇਰੀ ਦੇ ਵਿਆਹ ਦਾ ਕਾਰਜ ਵਿੱਚ ਅਧੂਰਾ ਏ,
ਉਸਨੂੰ ਆ ਕੇ ਕਰੇਂਗਾ ਦੱਸਦੇ ਕਦੋਂ ਤੂੰ ਪੂਰਾ ਵੇ,
ਉਹ ਵੀ ਵੇਖਦੀ ਰਹਿੰਦੀ ਤੇਰੇ ਆਉਣ ਦੇ ਖ਼ਾਬ ਨੂੰ,
ਅੰਮੜੀ ਵਾਜਾਂ ਮਾਰੇ ...

ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ……… ਗੀਤ / ਬਲਵਿੰਦਰ ਸਿੰਘ ਮੋਹੀ

ਕਦੇ ਇਹਦੀ ਜੱਗ ਤੇ ਸੀ ਸ਼ਾਨ ਵੱਖਰੀ,
ਹੁੰਦੀ ਸੀ ਪੰਜਾਬ ਦੀ ਪਛਾਣ ਵੱਖਰੀ,
ਝਾਕਦਾ ਨਹੀਂ ਸੀ ਜੀਹਦੀ ਵਾਅ ਵੱਲ ਕੋਈ
ਸ਼ਰੇਆਮ ਢਾਹ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਹਰ ਪਿੰਡ ਵਿੱਚ ਹੁਣ ਠੇਕਾ ਖੁੱਲਿਆ,
ਦੁੱਧ ਦਹੀਂ ਲੱਸੀ ਦਾ ਸੁਆਦ ਭੁੱਲਿਆ,
ਵੱਡਿਆਂ ਸ਼ਿਕਾਰੀਆਂ ਨੇ ਨਸ਼ੇ ਦੇ ਸ਼ੌਕੀਨੋ
ਥੋਡਾ ਭੇਤ ਪਾ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਧੀਆਂ ਨੂੰ ਮਾਰੋ ਨਾ……… ਗੀਤ / ਮਲਕੀਅਤ ਸਿੰਘ ਸੁਹਲ

ਮਾਰੋ ਨਾ  ਮਾਰੋ ਲੋਕੋ! ਧੀਆਂ ਨੂੰ ਮਾਰੋ ਨਾ।
ਖ਼ੂਨ ਦੇ ਨਾਲ ਇਹਦੀ ਡੋਲੀ ਸ਼ਿੰਗਾਰੋ  ਨਾ।

ਕੰਜਕਾਂ ਨੂੰ  ਪੂਜਦੇ ਨੇ  ਸੰਤ  ਮਹਾਤਮਾ ।
ਇਹਨਾਂ 'ਚ ਵਸਦਾ ਹੈ  ਸਚਾ  ਪ੍ਰਮਾਤਮਾ ।
ਦੁਖੀ ਨਾ ਕਰੋ ਕਦੇ  ਧੀਆਂ ਦੀ  ਆਤਮਾ
ਆਪਣੀ ਹੀ ਕੁੱਲ ਦਾ ਕਰਿਉ ਨਾ ਖਾਤਮਾ।
ਦਾਜ ਦੀ ਅੱਗ ਵਿਚ ਇਨ੍ਹਾ ਨੂੰ ਸਾੜੋ ਨਾ,
ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।

ਚੁੰਨੀਆਂ.......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਆਇਆ ਏ ਲਲਾਰੀ ਲੈ ਕੇ ਸੋਹਣੇ-ਸੋਹਣੇ ਰੰਗ ਨੀ, ਰੰਗਾ ਲੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਦੁਨੀਆਂ ਦੇ ਵਿਚ ਕਿੱਡੀ ਸੋਹਣੀ ਲੱਗਦੀ, ਪੱਗ ਸਰਦਾਰ ਦੀ
ਵੱਖਰਾ ਜਿਹਾ ਰੂਪ ਨਾਲ ਲੈ ਕੇ ਆਉਂਦੀ ਹੈ, ਚੁੰਨੀ ਮੁਟਿਆਰ ਦੀ
ਨਵੇਂ-ਨਵੇਂ ਸੂਟਾਂ ਨਾਲ, ਨਵੇਂ ਰੰਗ ਨੀ, ਆਹ ਮਿਲਾ ਲਉ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਬੇਬੇ ਰਹਿੰਦੀ ਨੰਗੇ ਸਿਰੋਂ ਨਿੱਤ ਘੂਰਦੀ, ਕਿੱਥੇ ਐ ਦੁਪੱਟੇ ਨੀ?
ਵਾਲ਼ ਤੇਰੇ ਕਾਲ਼ੀਆਂ ਘਟਾਵਾਂ ਵਰਗੇ, ਦੱਸ ਕਾਹਤੋਂ ਕੱਟੇ ਨੀ?
ਪੱਛਮੀ ਰਿਵਾਜਾਂ ਵਿਚ ਰੁਲ-ਖੁਲ ਕੇ, ਨਾ ਭੁਲਾਵੋ ਚੁੰਨੀਆਂ...
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ, ਸੰਭਾਲੋ ਚੁੰਨੀਆਂ...

ਚੋਂਦੀ ਅੱਖ .........ਗੀਤ / ਅਮਨਦੀਪ ਧਾਲੀਵਾਲ

ਆਪਣੇ ਵਤਨਾਂ ਤੋਂ ਆ ਗਏ ਚੁਗਣ ਦਾਣਾ ਪਾਣੀ ਪਰਦੇਸ ਦਾ
ਪਾਰ ਸਮੁੰਦਰੋਂ ਰਹਿਕੇ ਵੀ, ਨਾ ਚੇਤਾ ਭੁਲਾਇਆ ਦੇਸ ਦਾ
ਕਦੇ ਭੁੱਲਣ ਨੀ ਦਿੱਤਾ ਮੈਨੂੰ ਪਿੰਡ ਦੀਆਂ ਉਨ੍ਹਾਂ ਬਹਾਰਾਂ ਨੇ
ਅੱਖ ਚੋ ਪਈ ਉਸ ਵੇਲੇ, ਜਦ ਦਰਦ ਸੁਣਾਇਆ ਯਾਰਾਂ ਨੇ

ਵਿਚ ਮਹਿਫਲਾਂ ਉਤੋਂ ਉਤੋਂ ਹੱਸਦੇ ਉਹਨਾਂ ਨੂੰ ਵੇਖਿਆ
ਉਹਨਾਂ ਦੇ ਦਰਦ ਮਹਿਸੂਸ ਕਰਕੇ ਯਾਰੋ ਮੈ ਸੀ ਵੇਖਿਆ
ਤੜਫਾਇਆ ਕਈਆਂ ਨੂੰ ਵਿਛੋੜੇ ਦੀਆਂ ਮਾਰਾਂ ਨੇ
ਅੱਖ ਚੋ ਪਈ ਉਸ ਵੇਲੇ...

ਪੰਜਾਬ ਵਹਿ ਗਿਆ……… ਗੀਤ / ਬਲਵਿੰਦਰ ਸਿੰਘ ਮੋਹੀ

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਲੱਭਦੇ ਨਾ ਹੁਣ ਜਵਾਨ ਉਹ ਜੋ ਮੱਲਾਂ ਸੀ ਮਾਰਦੇ,
ਕਰਦੇ ਮਖੌਲਾਂ ਮੌਤ ਨੂੰ  ਤੇ ਸਿਦਕੋਂ ਨਾ ਹਾਰਦੇ,
ਛੱਡੀਆਂ ਖੁਰਾਕਾਂ ਘਰ ਦੀਆਂ ਤਾਂ ਹੀ ਤਾਂ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਇਸ਼ਕ.......... ਗੀਤ / ਹਰਮੇਲ ਪਰੀਤ

ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
ਅਸੀਂ ਸੱਜਣਾਂ ਦੇ ਰੰਗ ਰੰਗੇ
ਸਾਨੂੰ ਲੋਕੀਂ ਆਖਣ ਝੱਲੇ

ਨੈਣੀਂ ਨੀਂਦਰ ਪੈਰੀਂ ਛਾਲੇ
ਤਨ ਮਨ ਸਾਡਾ ਯਾਰ ਹਵਾਲੇ
ਇਸ਼ਕ ਓਹਦਾ ਵਿੱਚ ਸਾਡੇ ਪੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

ਪਿਆਰ.......... ਗੀਤ / ਹਰਮੇਲ ਪਰੀਤ, ਜੈਤੋ

ਜ਼ਿੰਦਗੀ ਜਿਉਣ ਦਾ ਨਜ਼ਾਰਾ ਜਾਵੇ ਆ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।

ਸੱਸੀ, ਸੋਹਣੀ ਕਿਤੇ ਮੈਨੂੰ ਹੀਰ ਲੱਗੇਂ ਤੂੰ,
ਮੇਰਿਆਂ ਖਵਾਬਾਂ ਦੀ ਤਾਬੀਰ ਲੱਗੇਂ ਤੂੰ,
ਦੇਖਾਂ ਤੇਰੇ ਵਿਚੋਂ ਮੈਂ ਤਾਂ ਆਪਣਾ ਖੁਦਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।

ਉਦਾਸੀ……… ਗੀਤ / ਗੁਰਪ੍ਰੀਤ ਮਠਾੜੂ

ਅੱਜ  ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ,
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ।

ਜਦ ਜ਼ੁਲਮ ਹੋਵੇ  ਮਜ਼ਲੂਮ ਤੇ,  ਇਹ ਨਾ ਸਹੇ,
ਕੋਈ  ਸੁਣੇ  ਜਾਂ ਨਾ ਸੁਣੇ, ਇਹ ਅਪਣੀ ਕਹੇ,
ਨਾ  ਜਾਵੋ  ਇਹਦੀ  ਫੋਕੀ  ਮੁਸਕਾਨ ਤੇ ਯਾਰੋ,
ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ।

ਪੰਜਾਬੀ......... ਗੀਤ / ਗੁਰਪ੍ਰੀਤ ਮਠਾੜੂ

ਮਿੱਠੀ ਮਿੱਠੀ ਬੋਲੀ  ਜੀਹਦੀ  ਟੌਹਰ ਏ ਨਵਾਬੀ,
ਪਾਪਾ ਮੈਂ ਵੀ ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਪੈਂਤੀ  ਅੱਖਰਾਂ  ਨੂੰ ਪਹਿਲਾਂ ਤਾਂ ਮੈਂ ਯਾਦ ਕਰਨਾ,
ਫੇਰ  ਲਗਾਂ  ਮਾਤਰਾਂਵਾਂ  ਦਾ  ਹਿਸਾਬ   ਕਰਨਾ,
ਸਦਾ ਰੱਖੂੰਗਾ ਧਿਆਨ  ਕਿਤੇ ਹੋ ਜੇ ਨਾ ਖਰਾਬੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।