Showing posts with label ਫਿਲਮ ਰਿਲੀਜ਼. Show all posts
Showing posts with label ਫਿਲਮ ਰਿਲੀਜ਼. Show all posts

ਪੰਜਾਬੀ ਫ਼ਿਲਮ ''ਅੱਜ ਦੇ ਰਾਂਝੇ'' ਮੇਰੀ ਨਜ਼ਰੇ.......... ਫਿਲਮ ਰਿਲੀਜ਼ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਦੋਸਤੋ! ਅੱਜ ਥੋੜ੍ਹੀ ਦੇਰ ਪਹਿਲਾਂ ਐਡੀਲੇਡ ਵਿਖੇ ਮਨਪ੍ਰੀਤ ਗਿੱਲ ਦੇ ਸੱਦੇ 'ਤੇ ਨਵੀਂ ਪੰਜਾਬੀ ਫ਼ਿਲਮ ''ਅੱਜ ਦੇ ਰਾਂਝੇ" ਦਾ ਪ੍ਰੀਮੀਅਰ ਦੇਖਣ ਦਾ ਮੌਕਾ ਮਿਲਿਆ। ਕਈ ਦਿਨਾਂ ਤੋਂ ਫ਼ਿਲਮ ਦਾ ਪ੍ਰਚਾਰ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਫ਼ਿਲਮ ਨਾਲ ਜੁੜੇ ਬਹੁਤ ਸਾਰੇ ਲੋਕ ਮੂੰਹ ਮੱਥੇ ਲੱਗਦੇ ਸਨ, ਸੋ ਇਕ ਅਣਮਨੇ ਜਿਹੇ ਮਨ ਨਾਲ ਮੈਂ ਵੀ ਇਸ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਸੀ। ਪਰ ਦਿਲ ਦੇ ਕਿਸੇ ਕੋਨੇ 'ਚ ਇਕ ਧੜਕੂ ਜਿਹਾ ਸੀ ਕਿ ਕਿਤੇ ਕੱਲ੍ਹ ਨੂੰ ਕਿਸੇ ਗੱਲ ਤੇ ਨੀਵਾਂ ਨਾ ਝਾਕਣਾ ਪਵੇ। ਪਰ ਕਹਿੰਦੇ ਹੁੰਦੇ ਹਨ ਕਿ ਬਿਨਾਂ ਦੇਖੇ ਤੁਸੀ ਲਾਗਤਾ ਤਾਂ ਲਾ ਸਕਦੇ ਹੋ ਪਰ ਸੱਚ ਨਹੀਂ ਬਿਆਨ ਕਰ ਸਕਦੇ।

ਸੋ ਦੋਸਤੋ! ਹੁਣ ਜਦੋਂ ਫ਼ਿਲਮ ਦੇਖ ਲਈ ਹੈ ਤਾਂ ਹੁਣ ਕੋਈ ਡਰ ਨਹੀਂ ਇਸ ਨੂੰ ਚੰਗਾ ਮਾੜਾ ਕਹਿਣ ਦਾ। ਸੋ ਜ਼ਿਆਦਾ ਗੱਲਾਂ ਕਰਨ ਨਾਲੋਂ ਇਕ ਗੱਲ 'ਚ ਹੀ ਮੁਕਾ ਦਿੰਦਾ ਹਾਂ ਕਿ ਮੈਂ ਇਸ ਫ਼ਿਲਮ ਨੂੰ ਦਸ ਵਿਚੋਂ ਨੋਂ ਨੰਬਰ ਦੇਵਾਂਗਾ। ਇਕ ਨੰਬਰ ਇਸ ਲਈ ਕੱਟ ਲਿਆ ਕਿਉਂਕਿ ਇਸ ਦੁਨੀਆਂ 'ਚ ਕੁਝ ਵੀ ਸੰਪੂਰਨ ਨਹੀਂ ਹੈ। ਸੋ ਲੋਕ ਲੱਜੋਂ ਇਕ ਪੁਆਇੰਟ ਕੱਟ ਲਿਆ ਜੀ ਨਹੀਂ ਤਾਂ ਕਮੀ ਕਿਸੇ ਪੱਖ ਤੋਂ ਦਿਖਾਈ ਨਹੀਂ ਦਿੱਤੀ।

ਪੰਜਾਬੀ ਫਿਲਮ "ਰੌਲਾ ਪੈ ਗਿਆ" 31 ਅਗਸਤ ਨੂੰ ਹੋਵੇਗੀ ਦੇਸ਼ ਵਿਦੇਸ਼ 'ਚ ਰਿਲੀਜ਼......... ਫਿਲਮ ਰਿਲੀਜ਼ / ਕਰਨ ਬਰਾੜ

ਐਡੀਲੇਡ : ਰਵਿੰਦਰ ਗਰੇਵਾਲ ਦੀ ਪਹਿਲੀ ਪੰਜਾਬੀ ਫਿਲਮ "ਰੌਲਾ ਪੈ ਗਿਆ" ਦੇਸ਼ ਵਿਦੇਸ਼ 'ਚ ਵੱਡੇ ਪੱਧਰ 'ਤੇ 31 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।ਇਹ ਪ੍ਰਗਟਾਵਾ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ਤੰਦੂਰੀ ਹੱਟ ਵਿਖੇ ਫਿਲਮ ਦੇ ਆਸਟ੍ਰੇਲੀਆ, ਨਿਊਜੀਲੈਂਡ ਦੇ ਡਿਸਟੀਬਿਊਟਰ ਜਸਦੀਪ ਢੀਂਡਸਾ ਅਤੇ ਅਮੋਲ ਮੱਲੀ ਨੇ ਫਿਲਮ ਦਾ ਸੰਗੀਤ ਜਾਰੀ ਕਰਨ ਮੌਕੇ ਕੀਤਾ। ਉਹਨਾਂ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜਕੱਲ ਪੰਜਾਬੀ ਵਿੱਚ ਬਹੁਤ ਵਧੀਆ ਅਤੇ ਮਹਿੰਗੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ । ਪੰਜਾਬੀ ਸਿਨੇਮਾ ਤਾਂ ਹੀ ਹੋਰ ਅੱਗੇ ਜਾ ਸਕਦਾ, ਜੇ ਅਸੀਂ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮਾਂ ਦੇਖਾਂਗੇ। ਫਿਲਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਫਿਲਮ ਰੌਲਾ ਪੈ ਗਿਆ ਇੱਕ ਵਧੀਆ ਤੇ ਨਿਵੇਕਲੀ ਫਿਲਮ ਹੈ, ਜਿਸ ਵਿੱਚ ਰਵਿੰਦਰ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ.ਐਨ. ਸ਼ਰਮਾ, ਸਰਦਾਰ ਸੋਹੀ, ਹੀਰੋਇਨ ਸੁਰਭੀ ਜੋਤੀ ਆਦਿ ਨਾਮੀਂ ਕਲਾਕਾਰ ਸ਼ਾਮਿਲ ਹਨ।ਵਧੀਆ ਕਹਾਣੀ ਅਤੇ ਸੰਗੀਤ ਨਾਲ ਸ਼ਿੰਗਾਰੀ ਇਹ ਫਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੰਟੂ ਬਰਾੜ, ਨਰਿੰਦਰ ਬੈਂਸ, ਬਖਸ਼ਿੰਦਰ ਸਿੰਘ, ਨਿੱਕ ਆਹਲੂਵਾਲੀਆ, ਸੁਮੀਤ ਟੰਡਨ, ਮਨਜੀਤ ਢਡਵਾਲ, ਨਵਦੀਪ ਅਗਨੀਹੋਤਰੀ, ਅੰਸ਼ੂ ਬੱਬਰ, ਸੁਲੱਖਣ ਸਿੰਘ ਸਹੋਤਾ, ਦੀਪ ਘੁਮਾਣ ਅਤੇ ਸੁਰਿੰਦਰ ਕੁਮਾਰ ਸ਼ਾਮਿਲ ਸਨ। ਦੇਖਦੇ ਹਾਂ ! ਦੁਨੀਆਂ ਭਰ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਕਿੰਨਾ ਰੌਲਾ ਪਾਉਣ ਵਿੱਚ ਕਾਮਯਾਬ ਹੁੰਦੀ ਹੈ !

“ਦਿਲ ਦਰਿਆ ਸਮੁੰਦਰੋਂ ਡੂੰਘੇ” ਨੇ ਦਰਸ਼ਕਾਂ ਦੇ ਦਿਲ ਜਿੱਤੇ..........ਫਿਲਮ ਰਿਲੀਜ਼ / ਹਰਬੰਸ ਬੁੱਟਰ


ਕੈਲਗਰੀ : ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਪੇਸ਼ਕਸ ਅਤੇ  ਹਰਪਾਲ ਸਿੰਘ ਦੀ ਨਿਰਦੇਸ਼ਨਾਂ ਹੇਠ ਤਿਆਰ ਹੋਈ ਪਰਵਾਸੀ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ “ਦਿਲ ਦਰਿਆ ਸਮੁੰਦਰੋਂ ਡੂੰਘੇ” ਸੁੱਕਰਵਾਰ 24 ਜੂਨ ਨੂੰ ਮੂਵੀਡੌਮ ਸਿਨੇਮਾ ਵਿੱਚ ਰਿਲੀਜ਼ ਕੀਤੀ ਗਈ। ਜਿੱਥੇ ਸਿਨੇਮਾਂ ਹਾਲ ਵਿਚਲੇ ਦਰਸ਼ਕਾਂ ਨੂੰ ਬਰਫੀ ਵੰਡਕੇ ਮੂੰਹ ਮਿੱਠਾ ਕਰਵਾਇਆ ਗਿਆ,  ਉੱਥੇ ਨਾਲ ਹੀ ਪੌਪਕੌਰਨ ਅਤੇ ਕੋਲਡ ਡਰਿੰਕਸ ਵੀ ਸੰਦਲ ਪ੍ਰੋਡਕਸਨ ਵੱਲੋਂ ਫਰੀ ਦਿੱਤਾ ਗਿਆ। ਹਰਬੰਸ ਬੱਟਰ ਨੇ ਆਏ ਸਾਰੇ ਦਰਸ਼ਕਾਂ ਨੂੰ ਸੰਦਲ ਪ੍ਰੋਡਕਸ਼ਨ ਵੱਲੋਂ ਜੀ ਆਇਆਂ ਨੂੰ ਕਿਹਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਕੈਲਗਰੀ ਨਿਵਾਸੀ ਰਕਸ਼ ਜੋਸੀ ਨੇ ਰੀਬਨ ਕੱਟ ਕੇ ਰਸਮੀਂ ਸੁਰੂਆਤ ਕੀਤੀ।  ਦਰਸਕਾਂ ਦੀ ਭੀੜ ਖਿੱਚਣ ਵਿੱਚ ਕਾਮਯਾਬ ਰਹੀ ਫਿਲਮ ਦੇਖਕੇ ਜਦੋਂ ਦਰਸ਼ਕ ਬਾਹਰ ਆ ਰਹੇ ਸਨ ਤਾਂ ਅੱਖਾਂ ਵਿੱਚ ਹੰਝੂ, ਫਿਲਮ ਦੀ ਕਹਾਣੀ ਵਿਚਲਾ ਸਸਪੈਂਸ