Showing posts with label ਪਵਨ ਕੁਮਾਰ ਇਟਲੀ. Show all posts
Showing posts with label ਪਵਨ ਕੁਮਾਰ ਇਟਲੀ. Show all posts

ਹੱਥ ਹੌਲ੍ਹਾ.......... ਕਹਾਣੀ / ਪਵਨ ਕੁਮਾਰ ਇਟਲੀ

ਜੀਤਾਂ ਨੇ ਅਜੇ ਬੀ ਏ ਦੇ ਪੇਪਰ ਦਿਤੇ ਹੀ ਸਨ ਕਿ ਉਸ ਦੀ ਮਾਂ ਰਾਜ ਨੇ ਹਰ ਰੋਜ ਜੀਤਾਂ ਦੇ ਪਿਉ ਨੂੰ ਕਹਿਣਾ ਸੁਰੂ ਕਰ ਦਿਤਾ, ਹੁਣ ਤੁਸੀਂ ਆਪਣੀ ਜੀਤਾਂ ਲਈ ਕੋਈ ਮੁੰਡਾ ਲੱਭੋ।

“ਰਾਜ ! ਤੇਰਾ ਤਾਂ ਦਿਮਾਗ ਖਰਾਬ ਹੋਇਆ ਆ, ਓਹ ਕੁੜੀ ਅਜੇ ਨਿਆਣੀ ਆ।”

“ਆਹੋ ਨਿਆਣੀ ਆ ! ਤੈਨੂੰ ਤਾਂ ਸਾਰੀ ਉਮਰ ਨਿਆਣੀ ਹੀ ਲਗਦੀ ਰਹਿਣੀ ਆ। ਜ਼ਮਾਨਾ ਚੰਗਾ ਨੀ, ਝੱਟ ਰਾਈ ਦਾ ਪਹਾੜ ਬਣ ਜਾਂਦਾ। ਨਾਲੇ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਤੈਨੂੰ ਪਤਾ ਹੀ ਆ ਕਿ ਕਿੰਨੇ ਚੰਗੇ ਤੇ ਪੜ੍ਹੇ ਲਿਖੇ ਨੇ।”

ਪਹਿਲਾਂ ਤਾਂ ਅਮਰ ਨਾਥ ਨੇ ਰਾਜ ਦੀਆਂ ਗੱਲਾਂ ‘ਤੇ ਗੌਰ ਨਾ ਕੀਤਾ ਪਰ ਰਾਤ ਨੂੰ ਸੌਣ ਲੱਗਾ ਜੀਤਾਂ ਬਾਰੇ ਸੋਚ ਕੇ ਮਨ ਬਣਾ ਲਿਆ ਕਿ ਵਾਕਿਆ ਹੀ ਹੁਣ ਜੀਤਾਂ ਜਵਾਨ ਹੋ ਗਈ ਏ ਤੇ ੳਸ ਦਾ ਵਿਆਹ ਕਰ ਦੇਣਾ ਚਾਹੀਦਾ । ਨਾਲੇ ਜਿਹੜਾ ਸਿਰੋਂ ਭਾਰ ਲਹਿੰਦਾ ਚੰਗਾ ਹੀ ਹੈ । ਹਫ਼ਤੇ ਕੁ ਵਿੱਚ ਹੀ ਅਮਰ ਨਾਥ ਨੇ ਜੀਤਾਂ ਲਈ ਮੁੰਡਾ ਲੱਭ ਲਿਆ। ਰਾਜ ਬੜੀ ਖੁਸ਼ ਸੀ ਕਿ ਜੋ ਜੀਤਾਂ ਲਈ ਮੁੰਡਾ ਲੱਭਿਆ ਸੀ, ਓਹ ਇਕੱਲਾ ਤੇ ਇਕ ਹੀ ਉਸ ਦੀ ਭੈਣ ਸੀ। ਛੋਟਾ ਪਰਿਵਾਰ ਤੇ ਪੈਸੇ ਵਲੋਂ ਵੀ ਠੀਕ ਸੀ।

ਅਰਜ਼......... ਨਜ਼ਮ/ਕਵਿਤਾ / ਪਵਨ ਕੁਮਾਰ (ਇਟਲੀ)

ਹੇ ਭਗਵਾਨ... ਪ੍ਰਭੂ ਜੀ
ਮੇਰੇ ਰਾਮ ਜੀਓ... ਮੇਰੇ ਖੁਦਾ... ਮੇਰੇ ਵਾਹਿਗੁਰੂ
ਅੱਜ ਮੈਂ ਤੇਰੀ ਸ਼ਰਨ ਚ ਆਇਆ ਹਾਂ...
ਮੈਨੂੰ ਕੋਈ ਵਰਦਾਨ ਨਹੀਂ ਚਾਹੀਦਾ
ਨਾ ਹੀ ਮੈਂ ਪੂਛੋਂ ਫੜ ਕੇ ਹਾਥੀ ਘੁਮਾਓਣੇ ਨੇ
ਅਤੇ ਨਾਂ ਹੀ ਮੈਨੂੰ ਕੋਈ ਰੂਹਾਨੀ ਤਕਲੀਫ਼ ਹੋਈ ਹੈ
ਮੈਂ ਤਾਂ ਆਪਣੇ ਵਰਗੇ ਸਤਾਏ
ਕਰੋੜਾਂ ਲੋਕਾਂ ਦਾ ਘੱਲਿਆ
ਤੇਰੇ ਨਾਲ ਦੋ ਗੱਲਾਂ ਕਰਨ ਆਇਆ ਹਾਂ।

ਬਟਵਾਰਾ......... ਨਜ਼ਮ/ਕਵਿਤਾ / ਪਵਨ ਕੁਮਾਰ ਇਟਲੀ


ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ

ਪੰਛੀ ਆਲ੍ਹਣਿਆਂ ‘ਚੋਂ ਵੱਖ ਹੋ ਗਏ
ਆਲ੍ਹਣੇ ਵੀ ਕੱਖੋਂ ਕੱਖ ਹੋ ਗਏ
ਜੁਦਾਈਆਂ ਵਾਲੇ ਤੀਰ ਉਦੋਂ ਕਿੰਝ ਚਲੇ ਸੀ
ਜਦੋਂ ਕੁਝ ਲੋਕ ਹਿੰਦੁਸਤਾਨ ਤੇ
ਕੁਝ ਪਾਕਿਸਤਾਨ ਚਲੇ ਸੀ।
ਹਿੰਦੂ, ਮੁਸਲਿਮ, ਸਿੱਖ, ਇਸਾਈ
ਸਭ ਰਲ ਮਿਲ ਬਹਿੰਦੇ ਸੀ
ਆਪੋ ਵਿੱਚ ਸਭ ਭਾਈ ਭਾਈ ਕਹਿੰਦੇ ਸੀ।
ਅਜੇ ਇਹ ਦਰਦ ਹੋਇਆ ਨਾ ਘੱਟ ਸੀ
ਕਸ਼ਮੀਰ ਵਾਲੀ ਉਦੋਂ ਲੱਗ ਗਈ ਸੱਟ ਸੀ
ਦੋ ਬਿੱਲੀਆਂ ਤੇ ਇਕ ਰੋਟੀ ਵਾਲਾ ਹਾਲ ਹੋ ਗਿਆ
ਦੰਗੇ ਫਸਾਦਾਂ ਨਾਲ ਦੇਸ਼ ਬੇਹਾਲ ਹੋ ਗਿਆ।
ਅੰਗਰੇਜ਼ ਆ ਕੇ ਸਾਨੂੰ ਝੰਜੋੜ ਗਏ
ਸਾਡੇ ਸਰੀਰ ਦਾ ਲਹੂ ਨਚੋੜ ਗਏ
ਸੋਨੇ ਦੀ ਚਿੜੀ ਜੋ ਕਹਾਉਂਦਾ ਸੀ
ਅੱਜ ਉਸ ਦਾ ਕਬਾੜਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ