ਸ਼ਿਰੋਮਣੀ ਕਵੀ ਪ੍ਰਮਿੰਦਰਜੀਤ ਦੇ ਵਿਛੋੜੇ ‘ਤੇ ਸੋਗ ਦੀ ਲਹਿਰ

ਪੰਜਾਬੀ ਦੇ ਸਿਰਮੌਰ ਤੇ ਸਮਰੱਥ ਕਵੀ ਪ੍ਰਮਿੰਦਰਜੀਤ ਦੇ ਅਚਾਨਕ ਸਦੀਵੀ ਵਿਛੋੜੇ ਦਾ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਲਿਟਰੇਰੀ ਫ਼ੋਰਮ ਫ਼ਰੀਦਕੋਟ ਦੇ ਮੈਂਬਰਾਨ ਅਤੇ ਸਮੂਹ ਸਾਹਿਤ ਪ੍ਰੇਮੀਆਂ ਨੇ ਇਸ ਦੁਖਦਾਈ ਘਟਨਾ ਨੂੰ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲ਼ਾ ਘਾਟਾ ਮਹਿਸੂਸ ਕੀਤਾ ਹੈ। ਪ੍ਰਮਿੰਦਰਜੀਤ ਨੇ ਪੰਜਾਬੀ ਸਾਹਿਤ ਦੀ ਝੋਲ਼ੀ ਸੱਤ ਪੁਸਤਕਾਂ ਪਾਈਆਂ ਅਤੇ 1976 ਤੋਂ ਲਗਾਤਾਰ ਸਾਹਿਤਕ ਮੈਗਜੀਨ ‘ਅੱਖਰ‘ ਦਾ ਸੰਪਾਦਨ ਕਾਰਜ ਕਰ ਰਹੇ ਸਨ। ਸਾਹਿਤਕ ਹਲਕਿਆਂ ਵਿਚ ਇਕ  ਸਾਹਿਤਕ ਕਾਮੇ, ਮੁਹੱਬਤੀ, ਅਪਣੱਤ ਵਾਲ਼ੇ, ਫ਼ਕੀਰਾਨਾ ਤੇ ਸਪਸ਼ਟ ਇਨਸਾਨ ਵਜੋਂ ਜਾਣੇ ਜਾਂਦੇ ਪ੍ਰਮਿੰਦਰਜੀਤ ਨੇ ਅਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਹੀ ਲਾਈ। ਇਸ ਦੁੱਖ ਦੀ ਘੜੀ ਵਿਚ ਸਾਹਿਤਕਾਰ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ, ਵਿਜੈ ਵਿਵੇਕ, ਸੁਨੀਲ ਚੰਦਿਆਣਵੀ, ਮਨਜੀਤ ਪੁਰੀ, ਨਿਰਮੋਹੀ ਫ਼ਰੀਦਕੋਟੀ, ਹਰਮੀਤ ਵਿਦਿਆਰਥੀ, ਸ਼ਬਦੀਸ਼, ਤਸਕੀਨ, ਗੁਰਮੀਤ ਕੜਿਆਲਵੀ, ਕੁਮਾਰ ਜਗਦੇਵ, ਜਗਜੀਤ ਸਿੰਘ ਚਾਹਲ, ਅਨਿਲ ਆਦਮ, ਪ੍ਰੋ. ਜਸਪਾਲ ਘਈ,  ਸੁਖਵਿੰਦਰ ਸਾਈਂ, ਕੁਲਵਿੰਦਰ ਕੰਵਲ, ਹਰਿੰਦਰ ਸੰਧੂ, ਤੇਜੀ ਜੌੜਾ, ਪ੍ਰੀਤ ਜੱਗੀ, ਗੁਰਚਰਨ ਸਿੰਘ, ਜਸਬੀਰ ਜੱਸੀ, ਜਸਵਿੰਦਰ ਮਿੰਟੂ, ਹਰਪ੍ਰੀਤ ਹਰਫ਼, ਜਸਵਿੰਦਰ ਸੰਧੂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।