Showing posts with label ਗੁਰਚਰਨ ਨੂਰਪੁਰ. Show all posts
Showing posts with label ਗੁਰਚਰਨ ਨੂਰਪੁਰ. Show all posts

ਬਾਬਾ ਤੂੰ ਨਾਰਾਜ ਨਾ ਹੋਵੀਂ.......... ਨਜ਼ਮ/ਕਵਿਤਾ / ਗੁਰਚਰਨ ਨੂਰਪੁਰ

ਬਾਬਾ !!
ਤੂੰ ਨਾਰਾਜ ਨਾ ਹੋਵੀਂ
ਸਾਡੇ ਇਤਿਹਾਸਕਾਰਾਂ
ਤੇ ਸਾਖੀਕਾਰਾਂ ਦੀ ਸੋਚ ਤੇ
ਅਸੀਂ ਵੀ ਨਹੀਂ ਹੋਏ ਕਦੇ
ਬਲਕਿ ਅਸੀਂ ਤਾਂ ਸੋਚਣਾਂ ਵਿਚਾਰਨਾ ਵੀ ਛੱਡ ਦਿੱਤਾ ਹੈ
ਤੂੰ ਕੁਝ ਲੋਕਾਂ ਨੂੰ ਸੂਰਜ ਨੂੰ ਪਾਣੀ ਦੇਦਿਆਂ ਵੇਖ
ਲਹਿੰਦੇ ਨੂੰ ਪਾਣੀ ਸੁਟਣਾ
ਸ਼ੁਰੂ ਕੀਤਾ
ਆਪਣੇ ਮੀਲਾਂ ਦੂਰ ਖੇਤਾਂ ਵੱਲ,
ਬੁਖਲਾਏ ਲੋਕਾਂ ਨੇ ਪਛਿਆ
ਕੀ ਕਰ ਰਹੇ ਹੋ?

ਕਰਮਾਤੀ ਲੌਕਟਾਂ, ਨਗਾਂ, ਮੁੰਦਰੀਆਂ ਦਾ ਕਾਰੋਬਾਰ.......... ਲੇਖ / ਗੁਰਚਰਨ ਨੂਰਪੁਰ

ਅੱਜ ਵਿਗਿਆਨ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮਨੁੱਖ ਜੀਵਾਂ ਦੀਆਂ ਅਤਿ ਬਰੀਕ ਜੀਨਜ਼ ਲੜੀਆਂ ਨੂੰ ਪੜ੍ਹਨ ਅਤੇ ਉਹਨਾਂ ਨੂੰ ਨਖੇੜਨ ਦੀ ਸਫਲਤਾ ਹਾਸਲ ਕਰ ਰਿਹਾ ਹੈ। ਪੁਲਾੜ ਵਿੱਚ ਬਸਤੀਆਂ ਵਸਾਉਣ ਲਈ ਯਤਨਸ਼ੀਲ ਹੈ। ਲੈਬ ਵਿੱਚ ਬਨਾਉਟੀ ਮਨੁੱਖੀ ਅੰਗਾਂ ਨੂੰ ਪੈਦਾ ਕਰਨ ਦੀ ਮੁਹਾਰਤ ਹਾਸਲ ਕੀਤੀ ਜਾ ਰਹੀ ਹੈ। ਨੈਨੋ ਟੈਕਨਾਲਾਜੀ ਦੇ ਪਸਾਰ ਰਾਹੀਂ ਸਾਡਾ ਇੱਕ ਨਵੀ ਦੁਨੀਆਂ ਵਿੱਚ ਪ੍ਰਵੇਸ਼ ਹੋਣ ਜਾ ਰਿਹਾ ਹੈ। ਹਰ ਖੇਤਰ ਵਿੱਚ ਵਿਗਿਆਨ ਨੇ ਆਪਣੀਆਂ ਪ੍ਰਾਪਤੀਆਂ ਦਾ ਝੰਡੇ ਬੁਲੰਦ ਕੀਤੇ ਹਨ। ਅੱਜ ਜਦੋਂ ਅਸੀਂ ਅਜੋਕੇ ਸਮੇਂ ਨੂੰ ਵਿਗਿਆਨ ਦਾ ਯੁੱਗ, ਕੰਪਿਊਟਰ ਦਾ ਯੁੱਗ ਆਦਿ ਨਾਮ ਦਿੰਦੇ ਹਾਂ ਤਾਂ ਦੂਜੇ ਪਾਸੇ ਦੂਜੇ ਪਾਸੇ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਨ ਲਈ ਸਾਡੇ ਦੁਆਲੇ ਵੱਡੀ ਪੱਧਰ ਤੇ ਅੰਧਵਿਸ਼ਵਾਸ਼ੀ ਰੂੜੀਵਾਦੀ ਧਾਰਨਾਵਾਂ ਦੇ ਜਾਲ ਸੁਟੇ ਜਾ ਰਹੇ ਹਨ।

ਅੱਜ ਜਿੱਥੇ ਵਪਾਰੀ ਲੋਕਾਂ ਨੇ ਹੁਣ  ਭਗਵਾਨ ਦੇ ਗੁਣਾਂ ਨੂੰ ਪੇਟੈਂਟ ਕਰ ਲਿਆ ਹੈ ਇਹਦੀਆਂ ਸ਼ਕਤੀਆਂ ਨੂੰ ਕਰਾਮਾਤੀ ਲੌਕਟਾਂ ਨਗਾਂ ਮੁੰਦਰੀਆਂ ਵਿੱਚ ਬੰਦ ਕਰਕੇ ਲੋਕਾਂ ਦੀ ਸੇਵਾ ਹਿੱਤ ਬਜਾਰ ਵਿੱਚ ਲੈ ਆਂਦਾ ਹੈ ਉੱਥੇ ਬਣਦੀ ਰਕਮ ਵਸੂਲ ਕਰਕੇ ਕੀਤੇ ਕਰਾਏ ਪਾਠ ਵੀ ਮਹੱਈਆ ਕਰਵਾਏ ਜਾ ਰਹੇ ਹਨ। ਕੁਝ ਸਾਧਾਂ ਸੰਤਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਅਸ਼ੀਰਵਾਦਾਂ ਵੱਖ ਵੱਖ ਰੇਟਾਂ ‘ਤੇ ਬਜਾਰ ਵਿੱਚ ਵਿਕਣ ਲੱਗ ਪਈਆਂ ਹਨ।       

ਸੋਚ ਵਿਚਾਰ ਦਾ ਵਿਕਾਸ............ ਲੇਖ / ਗੁਰਚਰਨ ਨੂਰਪੁਰ

ਇਸ ਬ੍ਰਹਿਮੰਡ ਦਾ ਹਰ ਜਰ੍ਹਾ ਆਪਣਾ ਰੂਪ ਵਟਾ ਰਿਹਾ ਹੈ। ਇਹ ਧਰਤੀ ਸੂਰਜ ਚੰਦ ਤਾਰੇ ਹਰ ਪਲ ਬਦਲ ਰਹੇ ਹਨ । ਸਮੇਂ ਦੇ ਹਰ ਦੌਰ ਵਿੱਚ ਬਦਲਾਅ ਜਾਰੀ ਰਹਿੰਦਾ ਹੈ। ਦੁਨੀਆਂ ਦੀ ਹਰ ਸੈ਼ਅ ਬਦਲ ਰਹੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਦੁਨੀਆਂ ਅੱਜ ਵਰਗੀ ਨਹੀਂ ਸੀ। ਅੱਜ ਤੋਂ ਪੰਜਾਹ ਸਾਲ ਬਾਅਦ ਦੀ ਦੁਨੀਆਂ ਅੱਜ ਨਾਲੋਂ ਹੋਰ ਜਿਆਦਾ ਵੱਖਰੀ ਹੋਵੇਗੀ।

ਜੇਕਰ ਸੋਚ ਵਿਚਾਰ ਦਾ ਵਿਕਾਸ ਨਹੀਂ ਹੋਵੇਗਾ ਤਾਂ ਆਉਣ ਵਾਲਾ ਕੱਲ੍ਹ ਜੋ ਸਵਾਲ ਖੜੇ ਕਰੇਗਾ ਉਹਦੇ ਸਾਹਮਣੇ ਸਾਨੂੰ ਨਿਰਉੱਤਰ ਹੋਣਾ ਪਵੇਗਾ। ਅਲਬਰਟ ਸ਼ਵੀਟਜ਼ਰ ਕਹਿੰਦੇ ਹਨ ‘ਸੋਚ ਵਿਚਾਰ ਦਾ ਤਿਆਗ ਕਰਨਾ ਰੂਹਾਨੀ ਦਿਵਾਲੀਆਪਣ ਦਾ ਐਲਾਨ ਕਰਨਾ ਹੁੰਦਾ ਹੈ।’

ਸਮੇਂ ਦੇ ਬੀਤਣ ਨਾਲ ਗਿਆਨ ਵਿਗਿਆਨ ਦੇ ਖੇਤਰ ਵਿੱਚ ਆਏ ਇੰਕਲਾਬ ਨੇ ਬਹੁਤ ਸਾਰੇ ਤੱਥ ਜਿਹਨਾਂ ਨੂੰ ਸਦੀਵੀ ਮੰਨਿਆ ਜਾਂਦਾ ਸੀ ਝ੍ਰੂਠੇ ਸਾਬਤ ਕਰ ਦਿੱਤਾ ਹੈ। ਹੁਣ ਵਹਿਮ ਦਾ ਇਲਾਜ ਹੋ ਸਕਦਾ ਹੈ, ਸਮੇਂ ਨਾਲ ਬੰਦੇ ਦੀਆਂ ਆਦਤਾਂ ਬਦਲ ਜਾਂਦੀਆਂ ਹਨ ਅਤੇ ਮਨੁੱਖ ਦੇ ਗੁਰਦੇ, ਲਹੂ, ਅੱਖਾਂ, ਖੂਨ ਆਦਿ ਦੂਜਿਆਂ ਦੇ ਕੰਮ ਆ ਸਕਦੇ ਹਨ।

ਦੋਹੇ.......... ਦੋਹੇ / ਗੁਰਚਰਨ ਨੂਰਪੁਰ

ਸੱਜਣਾ ਵੇ ਤੂੰ ਰਿਸ਼ਤਿਆਂ ਦੀ, ਕੀ ਕਰਦਾ ਏਂ ਗੱਲ।
ਅਜਕਲ ਇਹ ਤਾਂ ਹੋ ਗਏ ਜਿਉਂ ਪਾਣੀ ਦੀ ਛੱਲ।

ਕਵੀ ਤੇ ਕਵਿਤਾ ਮੰਗਦੇ, ਮਾਨਵਤਾਂ ਦੀ ਖੈਰ।
ਵਹਿਸ਼ੀ ਲੋਕ ਨੇ ਉਗਲਦੇ ਕੱਟੜਤਾ ਦੀ ਜਹਿਰ।

ਮਾਏ ਨੀ ਤੇਰੇ ਮੋਹ ਦੀ, ਘਟਦੀ ਨਾ ਖੁਸ਼ਬੋ।
ਤੇਰੇ ਪਿਆਰ ਦੇ ਸਾਹਵੇਂ ਰੱਬ ਵੀ, ਬੌਣਾ ਜਾਂਦਾ ਹੋ।

ਕਾਸ਼ ਤੂੰ ਬਣਦਾ ਰੱਬ ਨਾ, ਬਣ ਜਾਂਦਾ ਇਨਸਾਨ।
ਕਰ ਦਿੰਦਾ ਮੈਂ ਤੇਰੇ ਤੋਂ, ਲੱਖ ਜਨਮ ਕੁਰਬਾਨ।

ਬੋਲਣ ਵਾਲਾ ਡੱਬਾ ਤੇ ਸਾਡੀ ਕਿਸਮਤ ਦੇ ਫੈਂਸਲੇ ਕਰਨ ਵਾਲੇ........... ਲੇਖ / ਗੁਰਚਰਨ ਨੂਰਪੁਰ

ਧਰਤੀ ਦੇ ਆਲੇ ਦੁਆਲੇ ਹਵਾਵਾਂ ਦਾ ਗਿਲਾਫ ਜਿਹਾ ਚੜ੍ਹਿਆ ਹੋਇਆ ਹੈ ਜਿਸ ਨੂੰ ਅਸੀਂ ਵਾਯੂਮੰਡਲ ਆਖਦੇ ਹਾਂ । ਇਸ ਵਾਯੂਮੰਡਲ ਤੋਂ ਬਾਹਰ ਨਿੱਕਲ ਜਾਈਏ ਤਾਂ ਅੱਗੇ ਜੋ ਖਾਲੀ ਥਾਂ (ਸਪੇਸ) ਹੈ ਉਸ ਨੂੰ ਪੁਲਾੜ ਦਾ ਨਾਮ ਦਿੱਤਾ ਗਿਆ ਹੈ। ਵਾਯੂਮੰਡਲ ਹੋਵੇ ਜਾਂ ਪੁਲਾੜ ਆਮ ਮਨੁੱਖ ਲਈ ਇਹ ਖ਼ਾਲੀ ਥਾਂ ਹੀ ਹੈ। ਸਦੀਆਂ ਤੋਂ ਮਨੁੱਖ ਦੀ ਇਹ ਧਾਰਨਾ ਬਣੀ ਰਹੀ ਕਿ ਸਾਡੇ ਆਲੇ ਦੁਆਲੇ ਹਵਾ ਹੈ, ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਇਸ ਸਾਹ ਲੈਣ ਸਦਕਾ ਹੀ ਜਿੰਦਾ ਹਾਂ। ਪੁਲਾੜ ਦਾ ਉਹਨਾਂ ਨੂੰ ਸ਼ਾਇਦ ਚਿੱਤ ਚੇਤਾ ਵੀ ਨਹੀਂ ਸੀ। ਪਰ ਇੱਕ ਖੋਜੀ ਦਿਮਾਗ ਵਾਲਾ ਬੰਦਾ ਇਸ ਧਰਤੀ ਤੇ ਪੈਦਾ ਹੋਇਆ ਉਸ ਨੇ ਇਸ ਆਕਾਸ਼ ਵਿੱਚ ਰੇਡੀਓ ਤਰੰਗਾਂ ਰਾਹੀਂ ਆਵਾਜ ਲੰਘਾ ਕੇ ਰੇਡੀਓ ਬਣਾ ਦਿੱਤਾ। ਜਦੋਂ  ਬੰਦਾ ਕਈ ਕਿਲੋਮੀਟਰ ਦੂਰ ਬੈਠਾ ਬੋਲਦਾ ਸੀ ਤੇ ਰੇਡੀਓ ਜਿਸ ਨੂੰ ਪੁਰਾਣੇ ਲੋਕ ਬੋਲਣ ਵਾਲਾ ਡੱਬਾ ਜਾਂ ਰੇਡਵਾ ਕਹਿੰਦੇ ਸਨ, ਵਿੱਚ ਉਹਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਤਾਂ ਲੋਕ ਹੈਰਾਨ ਹੁੰਦੇ ਸਨ। ਫਿਰ ਕੋਈ ਹੋਰ ਅਕਲਵਾਨ ਬੰਦਾ ਪੈਦਾ ਹੋਇਆ ਤਾਂ ਉਸ ਸੋਚਿਆ ਇਸ ਖਾਲੀ ਥਾਂ ਵਿੱਚੋ ਆਵਾਜ਼ ਤਾਂ ਲੰਘਦੀ ਹੀ ਹੈ, ਇਸ ਵਿੱਚੋ ਤਸਵੀਰ ਵੀ ਲੰਘਾਈ ਜਾ ਸਕਦੀ ਹੈ ਤੇ ਉਸ ਵੱਡੀ ਅਕਲ ਦੇ ਮਾਲਕ ਬੰਦੇ ਨੇ ਟੈਲੀਵਿਜ਼ਨ ਬਣਾ ਦਿੱਤਾ। ਇਸ ਪਿਛੋਂ ਕੋਈ ਹੋਰ ਖੋਜੀ ਦਿਮਾਗ ਵਾਲਾ ਪੈਦਾ ਹੋਇਆ ਤਾਂ ਉਸ ਸੋਚਿਆ ਕਿ ਆਵਾਜ਼ ਤੇ ਤਸਵੀਰ ਤਾਂ ਠੀਕ ਹੈ, ਇਸ ਵਿੱਚ  ਰੰਗਾਂ ਨੂੰ ਘੋਲਿਆ ਜਾ ਸਕਦਾ ਹੈ ਤੇ ਫੜਿਆ ਜਾ ਸਕਦਾ ਹੈ। ਉਸ ਦੀ ਇਸ ਅਕਲ ਦੀ ਕਰਾਮਾਤ ਨਾਲ ਰੰਗੀਨ ਟੈਲੀਵਿਜ਼ਨ ਹੋਂਦ ਵਿੱਚ ਆਇਆ। ਹੁਣ ਬੰਦਾ ਜਲੰਧਰ ਜਾਂ ਦਿੱਲੀ ਬੈਠਾ ਹੈ ਦੂਰਦਰਸ਼ਨ ਤੇ ਬੋਲਦਾ ਤਾਂ ਅਸੀਂ ਆਪਣੇ ਘਰ ਦੇਖ ਲੈਦੇ ਹਾਂ ਕਿ ਉਸ ਨੇ ਕਿਹੜੇ ਰੰਗ ਦੀ ਕਮੀਜ ਪਾਈ ਹੈ ਅਤੇ ਕਿਹੜੇ ਰੰਗ ਦੀ ਟਾਈ ਲਾਈ ਹੋਈ ਹੈ।