ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ
ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਮਿੱਠੜੇ ਬੋਲ,
ਨਰਮ ਸੁਭਾਅ ਤੇ
ਬੋਲਚਾਲ ਦਾ ਸੁੰਦਰ ਸਲੀਕਾ ਸਵੀ ਜੀ ਦੇ ਹਿੱਸੇ ਦਾ ਵਿਸ਼ੇਸ਼ ਗੁਣ ਹੈ । ਸਾਹਿਤਕ ਪਿੜੵ ਅੰਦਰ ਆਪਣੀ ਕਲਮ ਦੀ ਨੋਕ ਜਰੀਏ
ਅਜੋਕੇ ਸਮਾਜ ਅੰਦਰ ਔਰਤ ਦੇ ਅੰਦਰ ਦੀ ਹੂਕ ਨੂੰ ਜਿੰਨ੍ਹਾਂ
ਕਲਮਾਂ ਨੇ ਨੇੜੇ ਤੋਂ ਤੱਕਿਆ ਹੈ, ਉਨ੍ਹਾਂ ਚੁਣਿੰਦਾ ਕਲਮਾਂ
ਵਿੱਚ ਰਣਜੀਤ ਕੌਰ ਸਵੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ ।
ਰਣਜੀਤ ਕੌਰ ਸਵੀ ਦਾ ਜਨਮ ਰਿਆਸਤੀ ਸ਼ਹਿਰ ਪਟਿਆਲਾ ਵਿਖੇ ਪਿਤਾ ਸ੍। ਗੁਰਮੇਲ ਸਿੰਘ ਦੇ ਘਰ ਤੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੀ
ਕੁੱਖੋਂ ਹੋਇਆ। ਬੇਸ਼ੱਕ ਪਰਿਵਾਰ ਵਿੱਚ ਲਿਖਣ ਦਾ ਸ਼ੌਂਕ ਹੋਰ ਕਿਸੇ ਵੀ ਮੈਂਬਰ ਨੂੰ ਵੀ ਨਹੀਂ ਸੀ, ਪਰ ਸਵੀ ਦਾ ਲਿਖਣ ਦਾ ਕਾਰਜ ਪੜ੍ਹਾਈ ਦੇ ਨਾਲ਼ ਨਾਲ਼ ਨਿਰੰਤਰ ਚਲਦਾ
ਰਿਹਾ। 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜੵਕ ਦੇ ਨਾਲ਼' ਕਹਾਵਤ ਸਵੀ ਜੀ ਦੀ ਕਲਮ ਤੇ
ਐਨ ਢੁੱਕਦੀ ਹੈ, ਰਣਜੀਤ ਕੌਰ ਸਵੀ ਨੇ ਜੋ ਵੀ ਲਿਖਿਆ ਹੈ
ਬਾ-ਕਮਾਲ ਦਾ ਲਿਖਿਆ ਹੈ।
ਰਣਜੀਤ ਕੌਰ ਦੀ ਪਹਿਲੀ
ਰਚਨਾ ਮੈਗਜ਼ੀਨ ਸੂਲ ਸੁਰਾਹੀ ‘ਚ ਛਪੀ, ਓਸ ਤੋਂ ਬਾਅਦ ਚੱਲ ਸੋ ਚੱਲ। ਸਾਹਿਤ ਦੀ ਹਰ ਸਿਨਫ਼ ਤੇ ਰਣਜੀਤ ਕੌਰ ਸਵੀ
ਜੀ ਨੇ ਆਪਣੀ ਕਲਮ ਨੂੰ ਬਾਖੂਬੀ ਚਲਾਇਆ ਹੈ। ਇੰਨਾਂ ਦੀ ਕਲਮ 'ਚੋਂ ਗੀਤ,
ਗ਼ਜ਼ਲ,
ਕਵਿਤਾ, ਤੇ ਨਜ਼ਮਾਂ ਦਾ ਵਹਾ ਨਿਰੰਤਰ
ਚਲਦਾ ਰਿਹਾ । ਪੰਜਾਬ ਅਤੇ ਪੰਜਾਬ ਤੋਂ ਬਾਹਰ ਲਗਭਗ ਸਾਰੇ ਹੀ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਤੇ
ਮੈਗਜ਼ੀਨਾਂ ਵਿੱਚ ਅਕਸਰ ਹੀ ਇੰਨ੍ਹਾਂ ਦੀਆਂ ਰਚਨਾਵਾਂ ਛਪਦੀਆਂ ਰਹਿੰਦੀਆ ਹਨ। ਅਨੇਕਾਂ ਸਾਂਝੀਆਂ
ਕਿਤਾਬਾਂ ਵਿੱਚ ਇੰਨਾ ਦੀਆਂ ਰਚਨਾਵਾਂ ਨੂੰ ਛਪਣ ਦਾ ਮਾਣ ਹਾਸਲ ਹੈ। ਅਨੇਕਾਂ ਹੀ ਪੰਜਾਬ ਪੱਧਰੀ
ਕਵੀ ਦਰਬਾਰਾਂ ਤੇ ਸਾਹਿਤਕ ਪੋ੍ਗਰਾਮਾਂ ਵਿੱਚ ਰਣਜੀਤ ਕੌਰ ਸਵੀ ਜੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ
ਹੈ । ਸਵੀ ਜੀ ਅਨੇਕਾਂ ਵਾਰ ਰੇਡੀਓ ਅਤੇ ਟੀ।ਵੀ ਤੋਂ ਵੀ ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾ ਚੁੱਕੇ
ਹਨ ਪਿੱਛੇ ਜਿਹੇ ਸਵੀ ਜੀ ਦੀ ਰੇਡੀਓ ਤੇ ਆਨ ਲਾਈਨ ਇੰਟਰਵਿਊ ਵੀ ਨਸ਼ਰ ਹੋਈ ਜੋ ਕਿ ਬਹੁਤ ਹੀ ਪ੍ਭਾਵਸ਼ਾਲੀ
ਸੀ। ਰਣਜੀਤ ਕੌਰ ਸਵੀ ਜੀ ਪੰਜਾਬੀ ਸਾਹਿਤ ਦੀ ਝੋਲੀ ਜਲਦ ਹੀ ਆਪਣੀ ਮੌਲਿਕ ਕਾਵਿ ਕ੍ਰਿਤ ਦੇਣ ਜਾ
ਰਹੇ ਹਨ ।
ਨਾਚੀਜ਼ ਦੀ ਕਿਤਾਬ "ਮਘਦੇ ਹਰਫ਼" ਦਾ ਰੀਵੀਊ ਰਣਜੀਤ ਕੌਰ ਸਵੀ ਜੀ ਨੇ ਬਹੁਤ ਹੀ
ਸੁੰਦਰ ਹਰਫ਼ਾਂ ਨਾਲ ਤਿਆਰ ਕਰਕੇ ਬਹੁਤ ਹੀ ਚਰਚਿਤ ਪੇਪਰ "ਸੱਤ ਸਮੁੰਦਰੋਂ ਪਾਰ" ਵਿੱਚ
ਛਪਵਾ ਪਾਠਕਾਂ ਦੀ ਨਜ਼ਰ ਕੀਤਾ । ਰਣਜੀਤ ਕੌਰ ਸਵੀ ਦੁਆਰਾ ਕੀਤੇ ਗਏ ਚਰਚਿਤ ਕਿਤਾਬਾਂ ਦੇ ਰੀਵੀਊ,
ਲੇਖਕਾਂ ਦੇ ਆਰਟੀਕਲ,
ਸਾਹਿਤਕ ਰਿਪੋਰਟਾਂ
ਅਕਸਰ ਹੀ ਪੰਜਾਬ ਦੇ ਨਾਮਵਰ ਅਖ਼ਬਾਰਾਂ ਦਾ ਗਾਹੇ ਬਗਾਹੇ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ।
ਸਵੀ ਜੀ ਅੱਜਕੱਲੵ ਮਲੇਰਕੋਟਲਾ ਵਿਖੇ ਆਪਣੇ ਪਤੀ ਸ੍ਰ. ਅਰੀਜੀਤ ਸਿੰਘ ਜੀ ਅਤੇ ਬੱਚਿਆਂ ਦੇ
ਨਾਲ਼ ਸੁਖੀ ਜੀਵਨ ਬਤੀਤ ਕਰ ਰਹੀ ਹੈ। ਪ੍ਮਾਤਮਾ
ਪਾਸੋਂ ਦੁਆ ਕਰਦੇ ਹਾਂ ਕਿ ਇੰਨਾਂ ਦੀ ਲਿਖ਼ਤ ਹੋਰ ਚੰਗੇਰਾ ਰਚਦੀ ਰਹੇ ।
ਇੰਨਾਂ ਦੀ ਇਕ ਰਚਨਾਂ ਆਪ ਸਭਨਾਂ ਦੇ ਰੂਬਰੂ ਕਰਨ ਜਾ ਰਿਹਾ, ਉਮੀਦ ਹੈ ਆਪ ਸਭਨਾਂ ਨੂੰ ਵੀ ਜਰੂਰ
ਪਸੰਦ ਆਵੇਗੀ।
****
ਗ਼ਜ਼ਲ
ਦੇਸ਼ ਮਿਰੇ ਦੀ ਮਿੱਟੀ ਦਾ ਇਹ ਹਾਲ ਬਣਾਵੋ ਨਾ,
ਅੱਜ ਹਰ ਪਾਸੇ ਮਿੱਟੀ ਦਾ ਰੰਗ ਲਾਲ ਬਣਾਵੋ ਨਾ।
ਭਾਈਚਾਰੇ ਨੂੰ ਭੁੱਲੀ ਬੈਠਾ ਅੱਜ ਹਰ ਬੰਦਾ,
ਬੇ-ਦੋਸ਼ੇ ਪੰਜਾਬੀਆਂ ਨੂੰ ਢਾਲ ਬਣਾਵੋ ਨਾ।
ਜਿੰਮੇਵਾਰ ਕੋਈ ਹੋਵੇਗਾ ਦੇਸ਼ ਮਿਰੇ ਵਿਚੋ,
ਰਹਿਮ ਕਰੋ ਬੇਈਮਾਨੀ ਦਾ ਚਾਲ ਬਣਾਵੋ ਨਾ।
ਗਲੀਆਂ ਚ ਉਡਦਾ ਫਿਰੇ ਰੰਗ ਲਾਲ ਦਿਸੇ ਸਭ ਨੂੰ,
ਸਰਦਾਰਾ ਲਈ ਏਹੋ ਜੇਹਾ ਕਾਲ ਬਣਾਵੋ ਨਾ।
ਨੌ ਜਵਾਨੀ ਖਤਰੇ ਵਿੱਚ ਨਸ਼ਾ ਪੈਰ ਪਸਾਰ ਰਿਹਾ,
ਰਹਿਮ ਕਰੋ ਬਸ ਅਣਸੁਲਝਿਆਂ ਜਾਲ ਬਣਾਵੋ ਨਾ।
****
No comments:
Post a Comment