Showing posts with label ਸੈਮੀਨਾਰ. Show all posts
Showing posts with label ਸੈਮੀਨਾਰ. Show all posts

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਸੈਮੀਨਾਰ……… ਸੈਮੀਨਾਰ / ਗੋਪਾਲ ਜੱਸਲ

ਕੈਲਗਰੀ : ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾ. ਭਜਨ ਗਿੱਲ ਨੇ ਕਿਹਾ ਕਿ ਪ੍ਰਦੂਸ਼ਨ ਦੀ ਸਮੱਸਿਆ ਸੰਸਾਰ ਵਿਆਪੀ ਹੈ। ਇਸ ਨੂੰ ਦੁਨੀਆਂ ਪੱਧਰ ‘ਤੇ ਜਾਗਰੂਪਤਾ ਮਹਿੰਮ ਚਲਾ ਕੇ ਹੀ ਨਜਿੱਠਿਆ ਜਾ ਸਕਦਾ ਹੈ। ਸੰਸਾਰ ਸਾਮਰਾਜਵਾਦੀ ਆਰਥਿਕ-ਰਾਜਨੀਤਿਕ ਪ੍ਰਬੰਧ ਨੇ ਮੁਨਾਫਿਆਂ ਅਤੇ ਆਪਣੀ ਚੌਧਰ ਕਾਇਮ ਕਰਨ ਲਈ ਮਨੁੱਖਤਾ ਨੂੰ ਖਤਰੇ ਮੂੰਹ ਧੱਕਿਆ ਹੋਇਆ ਹੈ। ਪ੍ਰਦੂਸ਼ਨ ਭਾਵੇਂ ਕਈ ਕਿਸਮ ਦਾ ਹੈ ਪਰੰਤੂ ਵਾਤਾਵਰਨ ਦਾ ਪ੍ਰਦੂਸ਼ਨ ਸਭ ਤੋਂ ਖਤਰਨਾਕ ਹੈ। ਗਰੀਨ ਹਾਊਸ ਗੈਸਾਂ ਅਤੇ ਰੇਡੀਉ ਐਕਟਿਵ ਸਮੱਗਰੀ ਫੈਲਾਉਣ ‘ਚ ਫੌਜ ਦੀ ਭੂਮਿਕਾ, ਬਾਰੂਦੀ ਸੁਰੰਗਾਂ ਦੇ ਵਿਛਾਉਣ ਨਾਲ ਨੁਕਸਾਨ, ਜੰਗ ਦੌਰਾਨ ਜੰਗਲਾਂ ਦਾ ਨੁਕਸਾਨ, ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ।
 
ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਮੁੱਖ ਭੂਮਿਕਾ ਅਮਰੀਕਾ, ਚੀਨ, ਜਪਾਨ, ਰੂਸ, ਭਾਰਤ, ਜਰਮਨੀ, ਬਰਾਜ਼ੀਲ, ਕਨੇਡਾ, ਸਾਊਦੀ ਅਰਬ, ਦੱਖਣੀ ਕੋਰੀਆ, ਮੈਕਸੀਕੋ, ਫਰਾਂਸ, ਇੰਗਲੈਂਡ, ਇਟਲੀ, ਇਰਾਨ, ਸਪੇਨ ਅਤੇ ਇੰਡੋਨੇਸ਼ੀਆ ਦੀ ਹੈ।

‘ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ.......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਹਰਿਆਣਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ। ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨਵਿਸ਼ੇ ਤੇ ਹੋਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ -ਪੰਜਾਬੀ ਮਾਂ ਬੋਲੀ ਦੇ ਸੁਹਿਰਦ ਸਪੂਤ ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਧਾਨ ਵਜੋਂ ਲੈਫ਼: ਜਨਰਲ ਡਾ. ਡੀ. ਡੀ. ਐਸ. ਸੰਧੂ, ਉਪ-ਕੁਲਪਤੀ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ।  ਸ. ਸੁਖਚੈਨ ਸਿੰਘ ਭੰਡਾਰੀ, ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ ਨੇ ਜੀ ਆਇਆਂਕਹਿਣ ਦੀ ਰਸਮ ਨਿਭਾਉਂਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ 1979 ਈ: ਚ ਸਥਾਪਤ ਪੰਜਾਬੀ ਵਿਭਾਗ ਵੱਲੋਂ ਸਫ਼ਲਤਾ ਸਹਿਤ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵਿਭਿੰਨ ਨੁਕਤਾ-ਇ-ਨਿਗ਼ਾਹ ਤੋਂ ਵਾਚਨ ਅਤੇ ਵਿਚਾਰਨ ਦੇ ਸੰਦਰਭ ਵਿਚ ਕੀਤੀਆਂ ਜਾ ਰਹੀਆਂ ਰਚਨਾਤਮਕ ਅਤੇ ਖੋਜਾਤਮਕ ਗਤੀਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ਼ ਸਾਂਝੀ ਕੀਤੀ ਅਤੇ ਇਸ ਸੰਦਰਭ ਵਿਚ ਭਵਿੱਖੀ ਯੋਜਨਾਵਾਂ ਦਾ ਖ਼ੁਲਾਸਾ ਕੀਤਾ। 

ਰਿਜਨਲ ਸੈਂਟਰ ਮੁਕਤਸਰ ਵਿਖੇ ‘ਮਾਤ ਲੋਕ’ ’ਤੇ ਹੋਇਆ ਭਖ਼ਵਾਂ ਸੈਮੀਨਾਰ .......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ


ਸਥਾਪਤ ਆਲੋਚਕ, ਸਭਿਆਚਾਰ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਦੁਆਰਾ ਰਚੇ ਨਵ-ਪ੍ਰਕਾਸ਼ਤ ਨਾਵਲ ਮਾਤ ਲੋਕ’ ’ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਮੁਕਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨਾਂ ਨੇ ਗੰਭੀਰ ਵਿਚਾਰ ਚਰਚਾ ਕੀਤੀ। ਮੌਕੇ ਤੇ ਸਥਾਪਤ ਪ੍ਰਧਾਨਗੀ ਮੰਡਲ ਵਿਚ ਡਾ. ਹਰਸਿਮਰਨ ਸਿੰਘ ਰੰਧਾਵਾ ਪ੍ਰੋਫ਼ੈਸਰ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਪਰਮਜੀਤ ਸਿੰਘ ਰੋਮਾਣਾ ਪ੍ਰੋਫ਼ੈਸਰ ਰਿਜਨਲ ਸੈਂਟਰ ਬਠਿੰਡਾ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ.