Showing posts with label ਬਾਜਵਾ ਸੁਖਵਿੰਦਰ. Show all posts
Showing posts with label ਬਾਜਵਾ ਸੁਖਵਿੰਦਰ. Show all posts

ਵਿਧਵਾ ਰਾਤ......... ਮਿੰਨੀ ਕਹਾਣੀ / ਬਾਜਵਾ ਸੁਖਵਿੰਦਰ

ਕਿੰਨੀ ਸੋਹਣੀ ਏ ਤੂੰ, ਤੇਰਾ ਸ਼ਿੰਗਾਰ ਮੱਥੇ ਦਾ ਟਿੱਕਾ ਚੰਨ, ਤੇਰੀ ਚੁੰਨੀ ਤੇ ਟਿਮ-ਟਿਮਾਉਂਦੇ ਤਾਰੇ...

ਠੰਡੀ ਤੇ ਮਸਤ-ਮਸਤ ਵਗਦੀ ਹਵਾ ਦੇ ਬੁੱਲੇ ਮੇਰੇ ਕੰਨਾਂ ‘ਚ ਤੇਰੀ ਹੀ ਸਿਫ਼ਤ ਕਰਦੇ ਨੇ, ਕਿ ਤੇਰੇ ਵਰਗਾ ਹੋਰ ਕੋਈ ਨਹੀਂ । ਪਰ ਪਹਿਲਾਂ ਤਾਂ ਮੈਂ ਡਰਦਾ ਸਾਂ, ਤੇਰੇ ਹਨੇਰਿਆਂ ਤੋਂ, ਤੇਰੀ ਚੁੱਪ ਤੋਂ... ਖੌਰੇ ਕਿਉਂ ? ਮੈਂ ਰਾਤ ਸੰਗ ਗੱਲਾਂ ਕਰ ਰਿਹਾ ਸਾਂ ਤੇ ਰਾਤ ਹੰਘੂਰਾ ਭਰ ਰਹੀ ਸੀ । ਜਦੋਂ ਤੂੰ ਭਰ ਜੋਬਨ ‘ਤੇ ਹੁੰਦੀ ਏਂ ਤਾਂ ਮੈਂ ਵੀ ਤੇਰੇ ਸੰਗ ਜਾਗਦਾ, ਤੇਰੀ ਖੂਬਸੂਰਤੀ ਨੂੰ ਨਿਹਾਰਦਾ, ਕਿੰਨਾਂ ਸਕੂਨ ਮਿਲਦਾ ਜਦੋਂ ਰੂਹਾਂ ਨੂੰ ਰੂਹਾਂ ਦਾ ਸਾਥ ਨਸੀਬ ਹੁੰਦਾ ।

ਤੂੰ ਕੁਝ ਬੋਲਦੀ ਕਿਉਂ ਨਹੀਂ ?

ਰਾਤ ਨੇ ਆਪਣੀਆਂ ਬੰਦ ਮੁੱਠੀਆਂ ਨੂੰ ਖੋਲ ਹੱਥਾਂ ਦੀਆਂ ਲਕੀਰਾਂ ਨੂੰ ਤੱਕ ਮੇਰੇ ਚਿਹਰੇ ਤੇ ਨਿਗ੍ਹਾ ਟਿਕਾ ਲਈ । ਰਾਤ ਦੀਆਂ ਅੱਖਾਂ ‘ਚ ਹੰਝੂ ਸਨ ।

ਕੁਆਰਾ ਚਾਅ.......... ਨਜ਼ਮ/ਕਵਿਤਾ / ਬਾਜਵਾ ਸੁਖਵਿੰਦਰ

ਵੇ ਸੂਰਜਾ ਅੱਜ ਹਨੇਰਿਆਂ ਨੂੰ ਚਾਨਣ ਦਾ ਅੰਮ੍ਰਿਤ ਨਾਹ ਪਿਆ
ਅੱਜ ਤਾਂ ਇਹ ਅੰਮ੍ਰਿਤ ਵੀ ਲੱਗ ਰਿਹਾ ਜ਼ਹਿਰ ਜਿਹਾ

ਵੇ ਸੂਰਜਾ ਰਹਿਣ ਦੇ ਤੂੰ ਨਾਹ ਬੰਨ ਸ਼ਗਨਾਂ ਦੇ ਗਾਨੇ
ਕੁਆਰੇ ਚਾਅ ਦੀ ਮੈਂ ਹੀ ਸ਼ਾਇਦ ਮਾਂਗ ਭਰਾਂ ਏਸ ਬਹਾਨੇ

ਮੈ ਮਿੰਨਤਾ ਕਰਾਂ ਆਪਣੇ ਸਿਰ ਤੋਂ ਸੰਧੂਰੀ ਪੱਗੜੀ ਲਾਹ
ਵੇ ਸੂਰਜਾ-ਸੂਰਜਾ ਤੂੰ ਓਸ ਵਿਹੜੇ ਨਾਹ ਜਾਹ