ਚੰਨ ਮੇਰੇ ਵਿਹੜੇ……… ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਅਪਣੇ ਵਿਹੜੇ ਦੇ ਚਾਨਣ ਤੇ ਗਰੂਰ ਕਰਣ ਵਾਲਿਆ
ਚੰਨ ਮੇਰੇ ਵਿਹੜੇ ਵੀ ਚੜ੍ਹਦਾ ਹੈ
ਤੂੰ ਬੇਸ਼ਕ ਵੇਖਦਾ ਹੋਵੇਂਗਾ ਰੋਜ ਹੀ ਚੰਨ ਨੂੰ
ਅਪਣੇ ਰੇਸ਼ਮੀ ਪਰਦਿਆਂ ਵਾਲੇ ਕਮਰੇ ਦੀ ਤਾਕੀ ‘ਚੋਂ
ਪਰ ਨਹੀਂ ਸਮਝ ਸਕਦਾ ਓਹ ਸੁਕੂਨ
ਜਦ ਮੇਰੇ ਵਿਹੜੇ ਦਾ ਚੰਨ ਨਿੰਮ ਦੇ ਪੱਤਿਆਂ ਵਿਚੋਂ
ਮੇਰੇ ਮੁੱਖ ਨੂੰ ਚੁੰਮ ਕਲੋਲਾਂ ਕਰਦਾ ਹੈ
ਤੇਰੇ ਸ਼ਹਿਰ ਦੀ ਚਕਾਚੌਂਧ ਸਾਹਮਣੇ
ਸ਼ਾਇਦ ਧੁੰਦਲਾ ਹੋ ਜਾਂਦਾ ਹੋਣੈ ਚੰਨ
ਪਰ ਮੇਰੇ ਪਿੰਡ ਦੇ ਹਰ ਖੂੰਜੇ ਨੂੰ
ਨਿਤ ਚੰਨ ਹੀ ਰੌਸ਼ਨ ਕਰਦਾ ਹੈ
ਅਪਣੇ ਵਿਹੜੇ ਦੇ ਚਾਨਣ ਤੇ ਗਰੂਰ ਕਰਣ ਵਾਲਿਆ
ਚੰਨ ਮੇਰੇ ਵਿਹੜੇ ਵੀ ਚੜ੍ਹਦਾ ਹੈ…

****


No comments: