ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਨਵੰਬਰ ਮਹੀਨੇ ਦੀ ਮਟਿੰਗ 18 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਹਰੀਪਾਲ ਅਤੇ ਗੁਰਬਚਰਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਉੱਘੇ ਕਮੇਡੀਅਨ ਕਲਾਕਾਰ ਜਸਪਾਲ ਭੱਟੀ ਦੀ ਮੌਤ ‘ਤੇ ਸਭਾ ਵੱਲੋਂ ਸ਼ੋਕ ਦਾ ਮਤਾ ਪਾਇਆ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੌਜਵਾਨ ਗਾਇਕ ਸਤਵੰਤ ਸਿੰਘ ਸੱਤੇ ਨੇ ਧਾਰਮਿਕ ਲੋਕਾਂ ਵਿਚ ਗਲਤ ਬੰਦਿਆਂ ਵੱਲੋਂ ਕੀਤੇ ਜਾਂਦੇ ਕਾਲੇ ਕੰਮਾਂ ਨੂੰ ਭੰਡਦੇ ਗੀਤ ਨਾਲ ਕੀਤੀ। ਹਰਨੇਕ ਬੱਧਨੀ ਨੇ ਨਵੰਬਰ ਮਹੀਨੇ ਨੂੰ ਕੁਰਬਾਨੀਆਂ ਦਾ ਮਹੀਨਾ ਕਹਿੰਦਿਆਂ ਇਸ ਬਾਰੇ ਆਪਣੀ ਰਚਨਾ ਸਾਂਝੀ ਕੀਤੀ। ਬੀਜਾ ਰਾਮ ਨੇ ਮਹਿੰਦਰਪਾਲ ਸਿੰਘ ਪਾਲ ਦੀ ਲਿਖ਼ੀ ਗਜ਼ਲ ਖੂਬਸੂਰਤ ਅਵਾਜ਼ ਵਿਚ ਸੁਣਾਈ। ਸਭਾ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਤਹਿਤ ਇਸ ਵਾਰ ਬੱਚੇ ਸਿਮਰਨਪ੍ਰੀਤ ਸਿੰਘ ਨੇ ਹਾਜ਼ਰੀ ਲੁਆਈ, ਮੰਗਲ ਚੱਠਾ ਵੱਲੋਂ ਸਪਾਂਸਰ ਕੀਤਾ ਗਿਆ ਇਨਾਮ ਸਿਮਰਨਪ੍ਰੀਤ ਸਿੰਘ ਨੂੰ ਸਭਾ ਦੇ ਮੈਂਬਰਾਂ ਵੱਲੋਂ ਭੇਂਟ ਕੀਤਾ ਗਿਆ।
Showing posts with label ਪੁਸਤਕ ਰਿਲੀਜ਼. Show all posts
Showing posts with label ਪੁਸਤਕ ਰਿਲੀਜ਼. Show all posts
ਲਘੂ ਸ਼ਬਦ-ਚਿਤਰ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਯਾਦਗਾਰੀ ਹੋ ਨਿਬੜਿਆ.......... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ.)
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਤਿ ਆਧੁਨਿਕ ਤੇ ਖ਼ੂਬਸੂਰਤ ਸੈਨੇਟ ਹਾਲ ਵਿਚ ਗੁਰਮੀਤ ਸਿੰਘ ਰਚਿਤ ਲਘੂ ਸ਼ਬਦ ਚਿਤਰਾਂ ਦਾ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਕੀਤਾ ਗਿਆ। ਚੋਣਵੀਆਂ ਸਿਰਕੱਢ ਸ਼ਖ਼ਸੀਅਤਾਂ ਸੰਗ ਮਿੱਤਰ ਮੰਚ ਕੋਟਕਪੂਰਾ ਵੱਲੋਂ ਸਜਾਏ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐੱਸ।ਐੱਸ। ਗਿੱਲ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੰਜਾਬੀ ਗੀਤਕਾਰੀ ਅਤੇ ਫ਼ਿਲਮ ਸਾਜ਼ੀ ਦੀ ਨਾਮਵਰ ਹਸਤੀ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲਾ) ਸ਼ਾਮਿਲ ਹੋਏ। ਪ੍ਰਮੁੱਖ ਵਕਤਾਵਾਂ ਵਜੋਂ ਪ੍ਰਸਿੱਧ ਪੱਤਰਕਾਰ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂੰ ਅਤੇ ਪ੍ਰਬੁੱਧ ਆਲੋਚਕ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਸ਼ਾਮਿਲ ਹੋਏ। ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਲੋਕ ਅਰਪਣ........... ਪੁਸਤਕ ਰਿਲੀਜ਼
ਅੱਜ ਦੀਆਂ ਕਰੂੰਬਲਾਂ ਕੱਲ ਦੇ ਰੁੱਖ ਹਨ ਅਤੇ ਇਹਨਾ ਰੁੱਖਾਂ ਦੀਆਂ ਛਾਵਾਂ ਸਾਡਾ ਭਵਿੱਖੀ ਆਸਰਾ ਹੋਣਗੀਆਂ। ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ ਦੇ ਸਰਗਰਮ ਮੈਂਬਰ ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਯੂਥ ਹੋਸਟਲ, ਤਰਨ ਤਾਰਨ ਵਿਖੇ ਜਗਤ ਪ੍ਰਸਿੱਧ ਸਾਹਿਤਕਾਰ ਡਾ:ਜੋਗਿੰਦਰ ਸਿੰਘ ਕੈਰੋਂ ਜੀ ਵੱਲੋਂ ਲੋਕ ਅਰਪਣ ਕੀਤਾ ਗਿਆ। ਡਾ:ਜੋਗਿੰਦਰ ਸਿੰਘ ਕੈਰੋਂ ਜੀ ਨੇ ਇਸ ਸਾਹਿਤਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਪੰਜਾਬੀ ਸਾਹਿਤ ਦੀ ਫੁੱਲਵਾੜੀ ਅੰਦਰ ਮਹਿਕ ਰੂਪੀ ਫੁੱਲ ਬਣਨ ਦੀ ਇੱਛਾ ਨਾਲ ਆਪਣੇ ਪਲੇਠੇ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਦੀ ਘੁੰਡ ਚੁਕਾਈ ਰਸਮ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਭਰਵੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਜੁਗਿੰਦਰ ਸਿੰਘ ਫੁੱਲ, ਨਰੇਸ਼ ਕੋਹਲੀ, ਐਡਵੋਕੇਟ ਇਕਬਾਲ ਸਿੰਘ, ਰਘਬੀਰ ਸਿੰਘ ਤੀਰ, ਬਲਬੀਰ ਸਿੰਘ ਭੈਲ, ਕੁਲਦੀਪ ਸਿੰਘ ਅਰਸ਼ੀ ਅਤੇ ਜਸਬੀਰ ਸਿੰਘ ਝਬਾਲ ਸ਼ਾਮਿਲ ਹੋਏ। ਜੁਗਿੰਦਰ ਸਿੰਘ ਫੁੱਲ ਜੀ ਨੇ ਇਸ ਕਾਵਿ ਸੰਗ੍ਰਹਿ ਬਾਰੇ ਬੋਲਦੇ ਹੋਏ ਕਿਹਾ “ਉਜਾੜ ਪਈਆਂ ਰਾਹਾਂ” ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਆਰਥਿਕ ਤੰਗੀਆਂ ਅਤੇ ਗੁਰਬਤ ਦਾ ਅਹਿਸਾਸ ਇਸ ਸਿਰਜਨਾ ਦੀਆਂ ਬਹੁ ਸੰਖਿਅਕ ਕਵਿਤਾਵਾਂ ਵਿੱਚੋਂ ਪ੍ਰਗਟ ਹੋ ਰਿਹਾ ਹੈ।
ਕਾਵਿ ਪੁਸਤਕ “ਕੀਕਣ ਲਿਖਾਂ ਹਰਫ਼ ਨਵੇਂ” ਦਾ ਲੋਕ ਅਰਪਣ ਤੇ ਕਵੀ ਦਰਬਾਰ ਸੰਪੰਨ........... ਪੁਸਤਕ ਰਿਲੀਜ਼
ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੋਹਾਲੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੋਹਾਲੀ ਦੇ ਸਹਿਯੋਗ ਨਾਲ਼ ਕਾਵਿ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਉਕਤ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸ੍ਰ. ਸੁਖਚੈਨ ਸਿੰਘ ਭੰਡਾਰੀ (ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ), ਉਸਤਾਦ ਗ਼ਜ਼ਲ ਗੋ ਸਰਦਾਰ ਪੰਛੀ ਅਤੇ ਮੈਡਮ ਕੁਲਵੰਤ ਕੌਰ (ਪ੍ਰਧਾਨ, ਪੈਰਾਗਾਨ ਐਜੂਕੇਸ਼ਨ ਸੁਸਾਇਟੀ) ਬਿਰਾਜਮਾਨ ਸਨ । ਜਦ ਕਿ ਸਿੱਖ ਪੰਥ ਦੀ ਉਘੀ ਹਸਤੀ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ (ਸਾਬਕਾ ਪ੍ਰਧਾਨ, ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਤਸ਼ਰੀਫ਼ ਲਿਆਏ। ਸ਼੍ਰੀ ਸੱਤਪਾਲ ਸਿੰਘ ਨੂਰ (ਪ੍ਰਧਾਨ, ਪੰਜਾਬੀ ਕਵੀ ਮੰਡਲ ਚੰਡੀਗੜ੍ਹ) ਅਤੇ ਸ. ਪ੍ਰੀਤਮ ਸਿੰਘ ਭੱਲਾ (ਸਮਾਜ ਸੇਵੀ) ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਹਾੜ੍ਹ ਸਾਵਣ ਮਹੀਨਿਆਂ ਦੀ ਮਹੱਤਤਾ ਦੱਸਦਿਆਂ ਮੰਚ ਦੀਆਂ ਗਤੀ ਵਿਧੀਆਂ ਦਾ ਜਿ਼ਕਰ ਕੀਤਾ ਤੇ ਸਵਾਗਤੀ ਸ਼ਬਦ ਆਖੇ। ਪ੍ਰਧਾਨਗੀ ਮੰਡਲ ਵੱਲੋਂ ਅਮਰਜੀਤ ਕੌਰ ‘ਹਿਰਦੇ‘ ਦੀ ਦੂਜੀ ਗ਼ਜ਼ਲ ਕਾਵਿ ਪੁਸਤਕ ‘ਕੀਕਣ ਲਿਖਾਂ ਹਰਫ਼ ਨਵੇਂ‘ ਲੋਕ ਅਰਪਣ ਕੀਤੇ ਜਾਣ ਉਪਰੰਤ ਇਸ ‘ਤੇ ਪਰਚਾ ਡਾ. ਅਵਤਾਰ ਸਿੰਘ ਪਤੰਗ ਨੇ ਬਹੁਤ ਵਿਦਵਤਾਪੂਰਨ ਪੇਸ਼ ਕਰਦਿਆਂ ‘ਹਿਰਦੇ‘ ਨੂੰ ਬਹੁਤ ਹੀ ਸੂਖ਼ਮਭਾਵੀ ਤੇ ਸੰਵੇਦਨਸ਼ੀਲ ਕਵਿੱਤਰੀ ਗਰਦਾਨਿਆ । ਪੁਸਤਕ ਬਾਰੇ ਚਰਚਾ ਵਿਚ ਸ੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਨੇ ਕਵਿੱਤਰੀ ਦੀ ਲੇਖਣੀ ਦੇ ਮੀਰੀ ਗੁਣ ਦਾ ਜਿ਼ਕਰ ਕੀਤਾ ਅਤੇ ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਪੁਸਤਕ ਬਾਰੇ ਨਿੱਗਰ ਵਿਚਾਰ ਪ੍ਰਗਟਾਏ ਅਤੇ ਕੁਝ ਸੁਚੱਜੇ ਸੁਝਾਅ ਵੀ ਕਵਿੱਤਰੀ ਨੂੰ ਦਿੱਤੇ। ਸੁਮਨ ਕੁਮਾਰੀ ਅਤੇ ਰੁਖ਼ਸਾਨਾ ਬੇਗ਼ਮ ਨੇ ‘ਹਿਰਦੇ‘ ਦੀ ਰਿਲੀਜ਼ ਹੋਈ ਪੁਸਤਕ ਵਿੱਚੋਂ ਆਪਣੀ ਬਹੁਤ ਹੀ ਸੁਰੀਲੀ ਅਵਾਜ਼ ਵਿਚ ਗ਼ਜ਼ਲਾਂ ਗਾ ਕੇ ਸਰੋਤਿਆਂ ਨੂੰ ਕੀਲ ਲਿਆ।
ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ.......... ਪੁਸਤਕ ਰਿਲੀਜ਼ / ਮੇਜਰ ਮਾਂਗਟ
ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ
ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ
ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ
ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ । ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ । ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ । ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ । ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ । ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ । ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ।
ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ......... ਪੁਸਤਕ ਰਿਲੀਜ਼ / ਅੰਮ੍ਰਿਤ ਅਮੀ
ਕੋਟਕਪੂਰਾ : ਸਾਹਿਤ ਸਭਾ ਕੋਟਕਪੂਰਾ ਦੇ ਸੀਨੀਅਰ ਮੈਂਬਰ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਿਹ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਨੂੰ ਅੱਜ ਇਕ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ, ਕਵੀ ਤਰਲੋਕ ਜੱਜ, ਪ੍ਰੋ: ਸਾਧੂ ਸਿੰਘ, ਸਭਾ ਦੇ ਸਰਪ੍ਰਸਤ ਜ਼ੋਰਾ ਸਿੰਘ ਸੰਧੂ, ਸਭਾ ਦੇ ਪ੍ਰਧਾਨ ਸ਼ਿਆਮ ਸੁੰਦਰ ਅਗਰਵਾਲ ਤੇ ਜਗਜੀਤ ਪਿਆਸਾ ਨੇ ਕੀਤੀ। ਸਭਾ ਦੇ ਪ੍ਰਧਾਨ ਅਗਰਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰ ਵਾਲਾ ਤੇ ਮਨਦੀਪ ਕੈਂਥ ਨੇ ਸਟੇਜ ਸੰਚਾਲਨ ਕੀਤਾ। ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਬਾਰੇ ਜਾਣ-ਪਛਾਣ ਕਰਵਾਈ।
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਦਰਸ਼ਨ ਸਿੰਘ ਗੁਰੂ ਦਾ ਕਹਾਣੀ ਸੰਗ੍ਰਹਿ “ਧੂੰਏ ਹੇਠਲੀ ਅੱਗ” ਰਿਲੀਜ਼……… ਪੁਸਤਕ ਰਿਲੀਜ਼ / ਤਰਲੋਚਨ ਸੈਂਭੀ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਦੀ ਦਸੰਬਰ ਮਹੀਨੇ ਦੀ ਮੀਟਿੰਗ 18 ਦਸੰਬਰ 2011 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਈ ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ । ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ, ਫਿਲਮ ਨਗਰੀ ਦੇ ਸਦਾਬਹਾਰ ਰਹੇ ਹੀਰੋ ਦੇਵ ਅਨੰਦ, ਪ੍ਰਸਿੱਧ ਕਹਾਣੀਕਾਰ ਗੁਰਮੇਲ ਮਡਾਹੜ ਤੇ ਬਰਤਾਨਵੀ ਪੰਜਾਬੀ ਲੇਖਕ ਡਾ. ਸਵਰਨ ਚੰਦਨ ਜੀ ਦੇ ਹਮੇਸ਼ਾ ਲਈ ਇਸ ਜਹਾਨ ਵਿਚੋਂ ਚਲੇ ਜਾਣ ‘ਤੇ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਵੀਰ ਗੋਰਾ ਰਕਬੇ ਵਾਲਾ ਅਤੇ ਬੀਜਾ ਰਾਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ । ਇਸ ਤੋਂ ਬਾਅਦ ਦਰਸ਼ਨ ਸਿੰਘ ਗੁਰੂ ਦੀ ਕਿਤਾਬ ‘ਧੂੰਏ ਹੇਠਲੀ ਅੱਗ’ ਰਿਲੀਜ਼ ਸਮਾਰੋਹ ਸ਼ੁਰੂ ਹੋਇਆ। ਬਲਜਿੰਦਰ ਸੰਘਾ ਨੇ ਉਹਨਾਂ ਦੀਆਂ ਕਹਾਣੀਆਂ ਦੀ ਸੂਖਮਤਾ ਬਾਰੇ ਪ੍ਰਭਾਵਸ਼ਾਲੀ ਪਰਚਾ ਪੜ੍ਹਦਿਆਂ ਕਿਹਾ ਕਿ ਕਹਾਣੀਕਾਰ ਕੋਲ ਘਟਨਾਵਾਂ ਨੂੰ ਸੂਖਮ ਤਰੀਕੇ ਨਾਲ ਸਿਰਜਣ ਦੀ ਕਲਾ ਹੈ ਤੇ ਕਹਾਣੀ ਵਿਧਾ ਦਾ ਗਿਆਨ ਹੈ । ਉਨ੍ਹਾਂ ਆਸ ਕੀਤੀ ਕਿ ਲੇਖਕ ਆਪਣੀਆਂ ਕਹਾਣੀਆਂ ਵਿਚ ਹੋਰ ਵੀ ਕੋਮਲ ਵਿਸ਼ੇ ਕੀਲੇਗਾ । ਹਰੀਪਾਲ ਜੀ ਨੇ ਇਸ ਕਿਤਾਬ ਦੇ ਰਿਲੀਜ਼ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਹਾਂਗਕਾਂਗ ਦੇ ਪਲੇਠੇ ਨਾਵਲ “ਪੂਰਨ ਦਾ ਬਾਗ” ਦੀ ਘੁੰਡ ਚੁਕਾਈ……… ਪੁਸਤਕ ਰਿਲੀਜ਼ / ਢੁੱਡੀਕੇ
ਹਾਂਗਕਾਂਗ : ਪੰਜਾਬੀ ਚੇਤਨਾ ਅਤੇ ਸਟਾਰ ਵੇਵਜ ਵੱਲੋ ਹਾਂਗਕਾਂਗ ਦੇ ਪਲੇਠੇ ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦੇ ਨਾਵਲ 'ਪੂਰਨ ਦਾ ਬਾਗ' ਦਾ ਘੁੰਢ ਚੁਕਾਈ ਸਮਾਗਮ ਬੀਤੇ ਦਿਨੀ ਨਿਊ ਦਿੱਲੀ ਵਿੱਚ ਕਰਵਾਇਆ ਗਿਆ। ਸ: ਅਮਰਜੀਤ ਸਿੰਘ ਸੰਪਾਦਕ 'ਪੰਜਾਬੀ ਚੇਤਨਾ' ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਅਇਆ ਕਹਿੰਦਿਆਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਹੈ ਕਿ ਇਸ ਰਾਹੀਂ ਨੌਜਵਾਨ ਆਪਣੀਆਂ ਕਲਾਤਮਿਕ ਭਾਵਨਾਵਾਂ ਦਾ ਪ੍ਰਦਰਸ਼ਨ ਕਰ ਸਕਣ। ਇਸ ਮੌਕੇ ਉੱਘੇ ਆਲੋਚਕ ਅਤੇ ਪੱਤਰਕਾਰ ਮਾਸਟਰ ਜਗਤਾਰ ਸਿੰਘ ਗਿੱਲ 'ਢੁੱਡੀਕੇ' ਨੇ 'ਪੂਰਨ ਦਾ ਬਾਗ' ਦੇ ਲੇਖਕ ਸ: ਬਲਦੇਵ ਸਿੰਘ ਬੁੱਧ ਸਿੰਘ ਵਾਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਵਲ ਵਿੱਚ ਨਾਵਲਕਾਰ ਨੇ ਫੌਜ ਦੀ ਨੌਕਰੀ ਤੋਂ ਲੈ ਕੇ ਅੱਜ ਜਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਵਧੀਆ ਤਰੀਕੇ ਨਾਲ ਕਲਮਬੱਧ ਕੀਤਾ ਹੈ। ਇਸ ਉਪਰੰਤ ਸ: ਭਿੰਦਾ ਮਾਨ (ਬੂੱਘੀਪੁਰਾ) ਪ੍ਰਧਾਨ ਪੰਜਾਬ ਯੂਥ ਕਲੱਬ, ਗੀਤਕਾਰ ਜੱਸੀ ਤੁੱਗਲਵਾਲਾ, ਮਾਸਟਰ ਜਗਤਾਰ ਸਿੰਘ ਗਿੱਲ ‘ਢੁੱਡੀਕੇ’, ਸ੍ਰ: ਜੁਝਾਰ ਸਿੰਘ (ਹਾਂਗਕਾਂਗ ਸਿੱਖ ਐਸੋਸੀਏਸਨ) ਅਤੇ ਅਮਰਜੀਤ ਸਿੰਘ 'ਪੰਜਾਬੀ ਚੇਤਨਾ' ਵੱਲੋ ਸਾਂਝੇ ਤੌਰ ਤੇ ਨਾਵਲ 'ਪੂਰਨ ਦਾ ਬਾਗ' ਦੀ ਘੁੰਡ ਚਕਾਈ ਰਸਮ ਅਦਾ ਕੀਤੀ ਗਈ। ਨਾਵਲਕਾਰ ਸ: ਬੁੱਧ ਸਿੰਘ ਵਾਲਾ ਨੇ ਖੁਸ਼ੀ ਸਹਿਤ ਭਾਵਕ ਹੁੰਦਿਆਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨਰ' ਨਾਲ........... ਪੁਸਤਕ ਰਿਲੀਜ਼ / ਮਨਦੀਪ ਖ਼ੁਰਮੀ ਹਿੰਮਤਪੁਰਾ

ਸ਼ਰਨਜੀਤ ਬੈਂਸ ਦੀ ਕਿਤਾਬ “ਫਨਕਾਰ ਪੰਜ ਆਬ ਦੇ” ਸਿਡਨੀ ‘ਚ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ……… ਪੁਸਤਕ ਰਿਲੀਜ਼ / ਬਲਜੀਤ ਖੇਲਾ

ਸਿਡਨੀ : ਅਮਰੀਕਾ ‘ਚ ਵਸਦੇ ਗੜ੍ਹਸ਼ੰਕਰ ਨਾਲ ਸੰਬੰਧਿਤ ਪੰਜਾਬੀ ਲੇਖਕ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ “ਫਨਕਾਰ ਪੰਜ ਆਬ ਦੇ” ਦੀ ਘੁੰਢ ਚੁਕਾਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤੀ ਗਈ।“ਆਪਣਾ ਪੰਜਾਬ ਟੀ.ਵੀ” ਵਲੋਂ “ਯੁਨੀਕ ਇੰਟਰਨੈਸ਼ਨਲ ਕਾਲਜ” ਗਰੈਨਵਿਲ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਕਿਤਾਬ ਰਿਲੀਜ ਕਰਦੇ ਹੋਏ ਸ.ਕੈਂਡੋਵਾਲ ਨੇ ਕਿਹਾ ਕਿ ਸ਼ਰਨਜੀਤ ਬੈਂਸ ਨੇ ਇਸ ਕਿਤਾਬ ‘ਚ ਜਿੱਥੇ ਪੰਜਾਬ ਦੇ ਪੁਰਾਣੇ ਲੋਕ ਗਾਇਕਾਂ ਵਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਉੱਥੇ ਹੀ ਨਛੱਤਰ ਗਿੱਲ,ਸੋਹਣ ਸ਼ੰਕਰ,ਕ੍ਰਿਸ਼ਨ ਗੜ੍ਹਸ਼ੰਕਰ ਜਿਹੇ ਨਵੇਂ ਗਾਇਕਾਂ ਵਾਰੇ ਵੀ ਬਹੁਤ ਹੀ ਵਧੀਆ ਲਿਖਿਆ ਹੈ।ਨਵਾਂ ਪੰਜਾਬੀ ਨਾਵਲ “ਪਛਾਣ ਚਿੰਨ” ‘ਤੇ ਗੋਸ਼ਟੀ ........... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ)
-ਨਾਵਲ ‘ਪਰਬਤ ਪੁੱਤਰੀ‘ ਲੋਕ ਅਰਪਿਤ
ਅੰਬਾਲਾ : ਹਰਿਆਣਾ
ਸਾਹਿਤ ਅਕਾਦਮੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਦੇ ਜੀ ਐਮ ਨੈਸ਼ਨਲ ਪੋਸਟ
ਗ੍ਰੈਜੂਏਟ ਕਾਲਜ ਵਿਖੇ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੇ ਮੁੱਖ ਮਹਿਮਾਨ ਸਨ ਡਾ:
ਸੁਖਚੈਨ ਸਿੰਘ ਭੰਡਾਰੀ ਡਾਇਰੈਕਟਰ ਸਾਹਿਤ ਅਕਾਦਮੀ ਹਰਿਆਣਾ ਅਤੇ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ (ਸਰਪ੍ਰਸਤ
ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ), ਸ਼ਾਮ ਸਿੰਘ
(ਅੰਗ-ਸੰਗ), ਆਲੋਚਕਾ ਡਾ:
ਉਪਿੰਦਰਜੀਤ, ਨਾਵਲਕਾਰ ਪ੍ਰੇਮ
ਬਰਨਾਲਵੀ, ਕਾਲਜ ਦੇ
ਪ੍ਰਿੰਸੀਪਲ ਡਾ: ਮਲਿਕ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਦਰਸ਼ਨ ਗਾਸੋ ਸ਼ਾਮਲ ਸਨ।
ਸ਼ਾਇਰਾ ਸੁਦਰਸ਼ਨ ਵਾਲੀਆ ਦਾ ਗ਼ਜ਼ਲ ਸੰਗ੍ਰਹਿ ‘ਬਿਫਰੇ ਮੌਸਮ’ ਰੀਲੀਜ਼……… ਪੁਸਤਕ ਰਿਲੀਜ਼ / ਜੱਸ ਚਾਹਲ
ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਸਤੰਬਰ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ। ਫੋਰਮ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ, ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ। ਸਕੱਤਰ ਨੇ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਪਹਿਲੇ ਬੁਲਾਰੇ ਪ੍ਰਭਦੇਵ ਸਿੰਘ ਗਿੱਲ ਨੇ ਤਾਰਾ ਸਿੰਘ ਕਾਮਲ ਦੀਆਂ ਕੁਝ ਲਾਈਨਾਂ ਸਾਂਝਿਆਂ ਕੀਤਿਆਂ ਅਤੇ ਆਪਣੀ ਕਵਿਤਾ ਸੁਣਾਈ
ਨਿੰਦਰ ਘੁਗਿਆਣਵੀ ਵਲੋਂ ਰਾਜਪਾਲ ਸੰਧੂ ਦੀ ਕਿਤਾਬ “ਅਨਹਦ ਨਾਦ” ਦੀ ਘੁੰਢ ਚੁਕਾਈ.......... ਪੁਸਤਕ ਰਿਲੀਜ਼ / ਬਲਜੀਤ ਖੇਲਾ

ਸਿਡਨੀ : ਸਿਡਨੀ ਦੇ ਨੌਜਵਾਨ ਲੇਖਕ ਰਾਜਪਾਲ ਸੰਧੂ ਦੀ ਪਲੇਠੀ ਕਿਤਾਬ ਨੂੰ ਦੀ ਘੁੰਢ ਚੁਕਾਈ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ “ਰੂਹ ਪੰਜਾਬ ਦੀ” ਭੰਗੜਾ ਅਕੈਡਮੀ ਵੱਲੋਂ ਇੱਥੋਂ ਦੇ ਕਸਬੇ ਲੇਲਰ ਪਾਰਕ ‘ਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਮਸ਼ਹੂਰ ਲੇਖਕ ਨਿੰਦਰ ਘੁਿਗਆਣਵੀ ਜੀ ਪੰਜਾਬ ਤੋਂ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸਿਡਨੀ ਦੇ ਅਨੇਕਾਂ ਸਾਹਿਤਕ ਪ੍ਰੇਮੀਆਂ ਦੀ ਹਾਜ਼ਰੀ ‘ਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਮੰਚ ਸੰਚਾਲਨਾ ਰਣਜੀਤ ਖੈੜਾ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ ਗਈ ਤੇ ਆਏ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ।
ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦਾ ਪਲੇਠਾ ਕਾਵਿ ਸੰਗ੍ਰਹਿ ‘ਬੁੱਤ ਦੀ ਪੁਕਾਰ’ ਪੰਜਾਬੀ ਸਾਹਿਤ ਨੂੰ ਭੇਂਟ.......... ਪੁਸਤਕ ਰਿਲੀਜ਼ / ਬਲਵਿੰਦਰ ਚਾਹਲ
ਇਟਲੀ : ਇਟਲੀ ਨਿਵਾਸੀ ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦੀ ਪਲੇਠੀ ਕਾਵਿ-ਪੁਸਤਕ ‘ਬੁੱਤ ਦੀ ਪੁਕਾਰ’ ਬੀਤੇ ਦਿਨ ਅਪਨਾ ਮੈਰਿਜ਼ ਪੈਲਿਸ ਵਿਖੇ ‘ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਹਿਯੋਗ ਨਾਲ ਇਕ ਭਰਵੇਂ ਸਮਾਗਮ ‘ਚ ਲੋਕ ਅਰਪਣ ਕੀਤੀ ਗਈ । ਪੁਸਤਕ ਦੀ ਘੁੰਢ ਚੁਕਾਈ ਕੈਨੇਡਾ ਤੋਂ ਆਏ ਸ਼ਾਇਰ, ਨਾਟਕਕਾਰ ਹਰਕੰਵਲਜੀਤ ਸਾਹਿਲ ਨੇ ਕੀਤੀ । ਕਿਤਾਬ ਦੀ ਘੁੰਢ ਚੁਕਾਈ ਵੇਲੇ ਸਾਹਿਤ ਸੁਰ ਸੰਗਮ ਦੇ ਸਰਪ੍ਰਸਤ ਸ੍ਰੀ ਰੀਵੇਲ ਸਿੰਘ, ਪ੍ਰਧਾਨ ਪ੍ਰਭਜੀਤ ਨਰਵਾਲ, ਉੱਘੇ ਖੇਡ ਪ੍ਰੇਮੀ ਸ੍ਰੀ ਸਤਵਿੰਦਰ ਸਿੰਘ ਟੀਟਾ, ਕਲਾ ਪ੍ਰੇਮੀ ਜੱਸੀ ਬਨਵੈਤ, ਪ੍ਰੋ ਬਲਵਿੰਦਰ ਸਿੰਘ, ਉੱਘੇ ਲੋਕ ਗਾਇਕ ਅਵਤਾਰ ਸਿੰਘ ਰੰਧਾਵਾ ਤੇ ਕਿਤਾਬ ਰਚਿਤ ਲੇਖਕ ਸ੍ਰੀ ਮਲਕੀਅਤ ਹਠੂਰੀਆ ਹਾਜ਼ਿਰ ਸਨ। ਸ੍ਰੀ ਪ੍ਰਭਜੀਤ ਨਰਵਾਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ‘ਬੁੱਤ ਦੀ ਪੁਕਾਰ’ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਲੋਕ ਹਿੱਤਾਂ ਦੇ ਪੱਖ ‘ਚ ਨਿਰਪੱਖ ਹੋ ਕੇ ਨਿਤਰਦੀ ਹੈ ਤੇ ਅਜੋਕੋ ਸਮੇਂ ‘ਚ ਅਜਿਹੀਆਂ ਕਲਮਾਂ ਦੀ ਲੋੜ ਹੈ। ਹਰਕੰਵਲਜੀਤ ਸਾਹਿਲ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ, ਗੀਤ ਬਹੁਤ ਗੰਭੀਰ ਚਰਚਾ ਦੀ ਮੰਗ ਕਰਦੇ ਹਨ ਜਿੱਥੇ ਸ਼ਾਇਰ ਦੀਆਂ ਕਵਿਤਾਵਾਂ ਲੋਕਾਂ ਨੂੰ ਜਗਾਉਣ ਲਈ ਹਾਂ ਪੱਖੀ ਵਰਤਾਅ ਕਰਦੀਆਂ ਹਨ ਉੱਥੇ ਇਸ ਸ਼ਾਇਰੀ ਵਿਚਲੀ ਦਰਵੇਸ਼ਗੀ ,ਦਿਆਨਤਦਾਰੀ ਵੀ ਸਾਹਮਣੇ ਆਂਓੁਦੀ ਹੈ। ਪ੍ਰੋ ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਹਠੂਰੀਆ ਦੀ ਕਵਿਤਾ ਸੰਘਰਸ਼ ਦੀ ਕਵਿਤਾ ਹੈ ਇਹ ਕਵਿਤਾ ਇਕ ਖਾਸ ਮੂਵਮੈਟ ਤੋਂ ਸੁਰੂ ਹੋ ਕਿ ਸਮੇਂ ਦੇ ਸੱਚ ਨੂੰ ਪੇਸ਼ ਕਰਦੀ ਕਹਾਣੀ ਹੈ। ਉਨਾਂ ਵਿਸ਼ਵ ਪੱਧਰ ਦੀਆਂ ਰਚਨਾਵਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਲਮ ਵਿਚ ਏਨੀ ਤਾਕਤ ਹੁੰਦੀ ਹੈ ਕਿ ਰਾਜ ਪਲਟੇ ਤੱਕ ਲਿਆ ਸਕਦੀ ਹੈ।
ਸਰੀ 'ਚ ਕਹਾਣੀ ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ.......... ਪੁਸਤਕ ਰਿਲੀਜ਼ / ਗੁਰਵਿੰਦਰ ਸਿੰਘ ਧਾਲੀਵਾਲ
ਸਰੀ : ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ "ਬਣਵਾਸ ਬਾਕੀ ਹੈ" ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ 'ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ ਵਾਸੀ ਪੰਜਾਬੀ ਹਿਤੈਸ਼ੀ ਸਰਬਜੀਤ ਕੌਰ ਹੁੰਦਲ ਅਤੇ ਭੁਪਿੰਦਰ ਕੌਰ ਸਾਂਗਰਾ ਨੇ ਵਡਮੁੱਲੀਆਂ ਲਿਖਤਾਂ ਲਈ ਭਿੰਦਰ ਜਲਾਲਾਬਾਦੀ ਨੂੰ ਸਮਰੱਥ ਲਿਖਤੀ ਦੱਸਿਆ। ਸਥਾਨਕ ਪੱਧਰ 'ਤੇ ਚਡ਼੍ਹਦੀ ਕਲਾ ਅਦਾਰੇ ਦੇ ਮੁੱਖ ਦਫਤਰ 'ਚ ਹੋਈ ਇਕੱਤਰਤਾ 'ਚ ਜਥੇਦਾਰ ਸਤਿੰਦਰਪਾਲ ਸਿੰਘ ਤੋਂ ਇਲਾਵਾ ਅਖ਼ਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਸ਼ੇਰੇ ਪੰਜਾਬ ਰੇਡੀਓ ਦੇ ਸੰਚਾਲਕ ਹਰਜੀਤ ਸਿੰਘ ਗਿੱਲ ਤੇ ਅਕਾਲ ਗਾਰਡੀਅਨ ਤੇ ਚਡ਼੍ਹਦੀ ਕਲਾ ਦੇ ਪੱਤਰਕਾਰ ਗੁਰਸੇਵ ਸਿੰਘ ਪੰਧੇਰ ਸਮੇਤ ਨਾਮਵਰ ਹਸਤੀਆਂ ਹਾਜ਼ਰ ਸਨ।
ਕਵੈਂਟਰੀ ਲੇਖਕ ਸਭਾ ਵਲੋਂ ਯੂ.ਕੇ. ਭਰ ਦੇ 70 ਕਵੀਆਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਰਲੀਜ਼ ਕੀਤੀ ਗਈ.......... ਪੁਸਤਕ ਰਿਲੀਜ਼ / ਸੰਤੋਖ ਸਿੰਘ ਹੇਅਰ
ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।
‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼
‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ। ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,
ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਰੀਲੀਜ਼……… ਪੁਸਤਕ ਰਿਲੀਜ਼ / ਸੁਰਜੀਤ ਜੱਜ (ਪ੍ਰੋ.)
ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ (ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ, ਐਸ ਬਲਵੰਤ, ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼), ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
Subscribe to:
Posts (Atom)














