Showing posts with label ਦਲਵੀਰ ਹਲਵਾਰਵੀ. Show all posts
Showing posts with label ਦਲਵੀਰ ਹਲਵਾਰਵੀ. Show all posts

ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਦਲਬੀਰ ਹਲਵਾਰਵੀ



ਛੋਟੇ ਵੀਰ ਰਿਸ਼ੀ,


ਮੈਂ ਹੁਣੇ ਹੀ ਦੁਖਦਾਇਕ ਖਬਰ ਪੜ੍ਹੀ ਹੈ, ਜਿਸ ਨੂੰ ਜਾਣਕੇ, ਮੈ ਸਿਰ ਤੋ ਪੈਰਾਂ ਤੱਕ ਕੰਬ ਉਠਿਆਂ ਹਾਂ। ਰਿਸ਼ੀ ਅਚਨਏਤ ਇਹ ਕੀ ਭਾਣਾ ਵਰਤ ਗਿਆਂ? ੩੦ ਸਾਲ ਦੀ ਵੀ ਕੋਈ ਉਮਰ ਹੁੰਦੀ ਹੈ, ਤੁਰ ਜਾਣ ਦੀ। ਮੈ ਪਰਵਾਰ ਸਮੇਤ ਤੇਰੇ ਇਸ ਅਸਹਿ ਸਦਮੇ ਵਿਚ ਸ਼ਰੀਕ ਹਾਂ। ਪ੍ਮਾਤਮਾ ਪ੍ਰੇਮ ਕੁਮਾਰ ਗੁਲਾਟੀ  ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ, ਇਹੋ ਹੀ ਸਾਡੀ

ਨਵਾਂ ਸਾਲ.......... ਨਜ਼ਮ/ਕਵਿਤਾ / ਦਲਵੀਰ ਸੁੰਮਨ ਹਲਵਾਰਵੀ

ਕਿੰਝ ਆਖਾਂ ਨਵਾਂ ਸਾਲ ਮੁਬਾਰਿਕ , ਕਿਵੇਂ ਏਸ ਦੀ ਖੁਸ਼ੀ ਮਨਾਵਾਂ।
ਸਾਡੇ  ਬਾਗੀਂ ਕਦੇ ਨਾ  ਆਵਣ, ਮਹਿਕੀਆਂ ਮਸਤ ਹਵਾਵਾਂ।

ਦਿਨ ਦਿਹਾੜੇ ਮੜ੍ਹੀਆਂ ਵਰਗੀ ਚੁੱਪ ਵੀ ਚੁੱਭਦੀ,
ਸੁੰਨੀ ਰਾਤ ਨੂੰ ਜੁਗਨੂੰ ਵਾਂਗੂ, ਮੈਂ ਬਲਦਾ ਬੁਝੱਦਾ ਜਾਵਾਂ।

ਅਪਣੇ ਪਰਛਾਵੇ ਤੋ ਡਰਦਿਆਂ, ਨੇਰ੍ਹੇ ਸੰਗ ਯਾਰੀ ਲਾਈ,
ਹੁਣ ਇਸ ਚੰਦਰੇ ਨੇਰ੍ਹੇ ਨੂੰ ਮੈਂ, ਚਾਨਣ ਕਿਵੇਂ ਦਿਖਾਵਾਂ।


ਨਾਸਾ ਦੇ ਵਿਗਿਆਨੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਦਿੱਤੀ......... ਦਲਵੀਰ ਹਲਵਾਰਵੀ



ਨਿਊਯਾਰਕ-ਦੁਨੀਆਂ ਦਾ ਸਭ ਤੋਂ ਆਧੁਨਿਕ ਸਿੱਖ ਧਰਮ ਨਾਸਾ ਦੇ ਵਿਗਿਆਨੀਆਂ ਦਾ ਪ੍ਰੇਰਨਾ ਸਰੋਤ ਬਣ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਰੂਪ ਨੂੰ ਨਾਸਾ ਦੇ ਵਿਗਿਆਨੀਆਂ ਨੇ ਆਪਣੇ ਵਿਗਿਆਨ ਕੇਂਦਰ ਵਿਚ ਸੁਸ਼ੋਭਿਤ ਕੀਤਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜਿਹੜੇ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਨਾਸਾ ਦੇ ਵਿਗਿਆਨੀਆਂ ਨੇ ਕਰੋੜਾਂ ਡਾਲਰ ਖ਼ਰਚ ਕਰ ਦਿੱਤੇ, ਉਨ੍ਹਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਗਏ। ਸਭ ਤੋਂ ਅਹਿਮ ਸਵਾਲ ਇਹ ਸੀ ਕਿ ਸਾਡਾ ਬ੍ਰਹਿਮੰਡ ਦੀ ਸਿਰਜਣਾ ਕਿਵੇਂ ਹੋਈ ਅਤੇ ਇਸ ਦਾ ਅੰਤ ਕਿਵੇਂ ਹੋਵੇਗਾ? ਜਪੁ ਜੀ ਸਾਹਿਬ ਵਿਚ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮੌਜੂਦ ਹੈ ਕਿ ਬ੍ਰਹਿਮੰਡ ਵਿਚ ਅਣਗਿਣਤ ਗ੍ਰਹਿ ਅਤੇ ਆਕਾਸ਼ ਗੰਗਾਵਾਂ ਹਨ, ਜਿਨ੍ਹਾਂ ਦੀ ਸਿਰਜਣਾ ਅਕਾਲ ਪੁਰਖ ਨੇ ਕੀਤੀ ਹੈ। ਜਦੋਂ ਵੀ ਨਾਸਾ ਵਲੋਂ ਕਿਸੇ ਨਵੇਂ ਗ੍ਰਹਿ ਦੀ ਖੋਜ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਜਦ ਕਿ ਗੁਰੂ ਨਾਨਕ ਸਾਹਿਬ ਸੈਂਕੜੇ ਸਾਲ ਪਹਿਲਾਂ ਇਹ ਗੱਲ ਕਹਿ ਗਏ ਸਨ। ਗੁਰੂ ਸਾਹਿਬ ਨੇ ਉਹ ਗੱਲਾਂ ਉਸੇ ਸਮੇਂ ਦਸ ਦਿੱਤੀਆਂ ਸਨ, ਜਿਨ੍ਹਾਂ ਦੀ ਖੋਜ ਨਾਸਾ ਦੇ ਵਿਗਿਆਨੀ ਮੌਜੂਦਾ ਸਮੇਂ ਵਿਚ ਕਰ ਰਹੇ ਹਨ।ਗੁਰੂ ਸਾਹਿਬ ਨੇ ਦੱਸਿਆ ਸੀ ਕਿ ਇਕ ਦਿਨ ਸੂਰਜ, ਧਰਤੀ ਅਤੇ ਚੰਨ ਖ਼ਤਮ ਹੋ ਜਾਣਗੇ।ਧਰਤੀ ’ਤੇ ਨਾ ਕੋਈ ਪਹਾੜ ਰਹੇਗਾ ਅਤੇ ਨਾ ਕੋਈ ਸਮੁੰਦਰ, ਜੇ ਕੁੱਝ ਰਹੇਗਾ ਤਾਂ ਉਹ ਹੋਵੇਗਾ ਅਕਾਲ ਪੁਰਖ। ਗੁਰੂ ਸਾਹਿਬ ਦੱਸ ਗਏ ਹਨ ਕਿ ਅਣਗਿਣਤ ਸਾਲਾਂ ਤੱਕ ਹਨੇਰਾ ਛਾਇਆ ਰਹੇਗਾ। ਨਾ ਧਰਤੀ ਹੋਵੇਗੀ ਅਤੇ ਨਾ ਅਕਾਸ਼, ਨਾ ਦਿਨ ਹੋਵੇਗਾ, ਨਾ ਰਾਤ ਬਸ ਪਰਮਾਤਮਾ ਹੋਵੇਗਾ।ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਸਦੀਵੀ ਨਹੀਂ।ਦੱਸਣਯੋਗ ਹੈ ਕਿ ਸੂਰਜ ਦੀ ਗਰਮੀ ਘਟਣ ਅਤੇ ਰੌਸ਼ਨੀ ਮੱਧਮ ਪੈਣ ਦੇ ਸਿਧਾਂਤ ਕਈ ਵਿਗਿਆਨੀ ਦੱਸਦੇ ਆਏ ਹਨ ਜਦਕਿ ਗੁਰੂ ਸਾਹਿਬ ਨੇ ਕਿਤੇ ਪਹਿਲਾਂ ਇਸ ਬਾਰੇ ਦਸ ਦਿੱਤਾ ਸੀ। ਜਿਸ ਰਫ਼ਤਾਰ ਨਾਲ ਅਸੀਂ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉਸ ਤੋਂ ਧਰਤੀ ਦਾ ਖ਼ਾਤਮਾ ਅਟਲ ਜਾਪਦਾ ਹੈ। ਮੌਜੂਦਾ ਸਮੇਂ ਵਿਚ ਨਾਸਾ ਦੇ ਵਿਗਿਆਨੀ ਗੁਰੂ ਗ੍ਰੰਥ ਸਾਹਿਬ ਦੀ ਹਰ ਸਿਖਿਆ ਨੂੰ ਪੜ੍ਹਨ ਅਤੇ ਸਮਝਣ ਦੇ ਯਤਨ ਵਿਚ ਹਨ।

ਧੰਨਵਾਦ ਸਹਿਤ ਪੰਜਾਬ ਟਾਈਮਜ਼ ਯੂ.ਕੇ ਵਿਚੋਂ



ਯਾਦ......... ਗ਼ਜ਼ਲ / ਦਲਵੀਰ ਹਲਵਾਰਵੀ, ਬ੍ਰਿਸਬੇਨ (ਆਸਟ੍ਰੇਲੀਆ)

ਝੁੱਲੀਆਂ ਭਾਵੇਂ ਲੱਖ ਹਨ੍ਹੇਰੀਆਂ ਕਹਿਰ ਦੀਆਂ,
ਫਿਰ ਵੀ ਯਾਦਾਂ ਸਾਂਭੀਆਂ ਤੇਰੇ ਸ਼ਹਿਰ ਦੀਆਂ।

ਸੁੱਕੇਂ ਪੱਤਿਆਂ ਵਾਂਗ ਕਦੋਂ ਤੱਕ ਭਟਕਾਂਗੇ ,
ਲੱਭ ਲੱਭ ਥੱਕੇ ਪੈੜਾਂ ਤੇਰੇ ਪੈਰ ਦੀਆਂ।

ਰਿਸਤਿਆਂ ਦੀ ਕਿੰਝੁ ਲਾਜ ਨਿਭਾਵਾਂ ਦਸ ਮੈਂਨੂੰ,
ਕਿਹੜੇ ਪੀਰ ਤੋਂ ਮਿਲਣ ਮੁਰਾਦਾਂ ਖੈਰ ਦੀਆਂ।

ਪਹੁੰਚ ਨਾ ਸਕਣ ਸ਼ਹਿਰ ਤੇਰੇ ਦੀ ਜੂਹ ਅੰਦਰ,
ਨਿੱਤ ਨਜ਼ਰਾਂ ਸੋਚਾਂ ਦੇ ਜੰਗਲ ਤੈਰਦੀਆਂ।

ਉਸਦੀ ਖੁਸ਼ਬੂ ਇੰਝ ਰਚ ਗਈ ਵਿੱਚ ਸਾਹਵਾ ਦੇ,
ਬੇਅਸਰ ਸਭ ਹੋਈਆਂ ਪੁੜੀਆਂ ਜ਼ਹਿਰ ਦੀਆਂ।

ਸਾਡੇ ਬਾਗ ‘ਚ ਪੱਤਝੜ ਵੇਖ ਹੈਰਾਨ ਨਾ ਹੋ,
ਮਹਿਕਾਂ ਕਦੇ ਨਾ ਇਕ ਥਾਂ ਉ¥ਤੇ ਠਹਿਰਦੀਆਂ।

ਐਵੇਂ ਜਿੱਦ ਨਾ ਕਰ ਮੇਰੇ ਸੰਗ ਤੁਰਨੇ ਦੀ,
ਵਿੰਨ੍ਹ ਦੇਣਗੀਆਂ ਸੂਲਾਂ, ਤਲੀਆਂ ਪੈਰ ਦੀਆਂ।

ਰਾਹਾਂ ਦੇ ਵਿਚ ਫੁੱਲ ਕਲੀਆਂ ਹੀ ਰਹਿਣ ਵਿਛੇ,
ਲਗ ਜਾਵਣ ਨਾ ਨਜ਼ਰਾਂ ਉਸ ਨੂੰ ਗੈਰ ਦੀਆਂ।