ਭਾਰਤ ਦੇ ਲੋਕਾਂ ਦੀ ਹਾਲਤ ਐਨੀ ਤਰਸਯੋਗ ਹੈ ਕਿ ਉਹ ਸਾਡੇ ਰਾਜਨੀਤਿਕ ਢਾਂਚੇ ਬਾਰੇ ਜਿੰਨਾਂ ਵੀ ਉਹ ਸੋਚਦੇ ਨੇ, ਓਨਾ ਹੀ ਦੁੱਖੀ ਹੁੰਦੇ ਨੇ ਅਤੇ ਭਾਰਤੀ ਸਿਆਸਤਦਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਦੋ ਗਾਲਾਂ ਕੱਢ ਕੇ ਚੁੱਪ ਹੋ ਜਾਣ ਤੋਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਫਿਰ ਤੋਂ ਮਸ਼ਰੂਫ ਹੋ ਜਾਂਦੇ ਨੇ। 2009 ਵਿਚ ਵੀ ਜਿੱਥੇ ਲੋਕ ਸਭਾ ਦੀਆ ਚੋਣਾਂ ਵਿਚ ਉਹਨਾਂ ਕੋਲ ਕੋਈ ਚੰਗਾ ਬਦਲ ਨਹੀਂ ਸੀ ਉਥੇ ਹੀ ਸਿੱਟੇ ਵੱਜੋਂ ਯੂ. ਪੀ. ਏ. ਮੁੜ ਸੱਤਾ ਵਿਚ ਆ ਗਈ ਅਤੇ ਭਾਜਪਾ ਨੂੰ ਉਸ ਦੀਆਂ ਨੀਤੀਆਂ ਸਮੇਤ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਨਕਾਰ ਦਿੱਤਾ। ਬੁਰੀ ਤਰ੍ਹਾਂ ਜਨਤਾ ਵੱਲੋਂ ਨਕਾਰੀ ਭਾਜਪਾ ਨੂੰ ਨਿਤਿਸ਼ ਕੁਮਾਰ ਦੀ ਮੁੜ ਵਾਪਸੀ ਨਾਲ ਕਾਫੀ ਬਲ ਮਿਲਿਆ ਅਤੇ ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਨੇ ਭਾਜਪਾ ਨੂੰ ਬੜੇ ਸੋਹਣੇ ਮੁੱਦੇ ਦੇ ਦਿੱਤੇ। ਭ੍ਰਿਸ਼ਟਾਚਾਰ ਵਿਚ ਪੱਕੇ ਤੌਰ 'ਤੇ ਫਸੀ ਯੂ. ਪੀ. ਏ. ਨੂੰ ਜਿੱਥੇ ਵੱਧ ਰਹੀ ਮਹਿੰਗਾਈ ਨੇ ਤੰਗ ਕਰੀ ਰੱਖਿਆ ਹੈ ਉਥੇ ਹੀ ਪਿਛਲੇ ਸਮੇਂ ਦੌਰਾਨ ਹੋਏ ਆਦਰਸ਼ ਸੁਸਾਈਟੀ ਘੋਟਾਲੇ, 2 ਜੀ ਸਪੈਕਟਰਮ ਘੁਟਾਲੇ ਨੂੰ ਲੈ ਕੇ ਭਾਜਪਾ ਨੇ ਸਰਕਾਰ ਵਿਰੋਧੀ ਰੈਲੀਆਂ ਵਿਚ ਕਾਫੀ ਗਿਣਤੀ ਵਿਚ ਲੋਕਾਂ ਦਾ ਇਕੱਠ ਵੀ ਕਰ ਲਿਆ । ਜਦਕਿ ਭਾਜਪਾ ਨੇ ਕਸ਼ਮੀਰ ਦਾ ਮੁੱਦਾ ਕਦੇ ਨਹੀਂ ਛੱਡਿਆ। ਕਸ਼ਮੀਰ ਵਿਚ ਹੁਣ ਜਿੱਥੇ ਗ੍ਰਹਿ ਮੰਤਰਾਲਾ 25 ਫੀਸਦੀ ਫੌਜ ਨੂੰ ਵਾਪਿਸ ਬੁਲਾਉਣ ਵਾਲੇ ਵਿਚਾਰ ਕਰ ਰਿਹਾ ਹੈ ਉਥੇ ਹੀ ਵੱਖਵਾਦੀਆਂ ਨੂੰ ਹਮੇਸ਼ਾ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦਾ ਜੁੰਮੇਵਾਰ ਦੱਸਣ ਵਾਲੀ ਭਾਜਪਾ ਹੁਣ
ਦਿਲਾਂ ਦਾ ਮਹਿਰਮ ਦੂਰ ਗਿਆ........ ਲੇਖ / ਨਿੰਦਰ ਘੁਗਿਆਣਵੀ
ਸਾਂਈ ਜ਼ਹੂਰ ਅਹਿਮਦ ਦੀ ‘ਹੂਕ’ ਤੇ ‘ਹੇਕ’ ਹਮੇਸ਼ਾ ਮੇਰਾ ਪਿੱਛਾ ਕਰਦੀ ਰਹਿੰਦੀ ਐ...ਅੱਲਾ ਹੂ... ਊ... ਅੱਲਾ... ਹੂ... ਅੱਲਾ ਈ ਅੱਲਾ... ਓ ਅੱਲਾ... ਅੱਲਾ ਹੂ...! ਲ਼ਗਦਾ ਹੈ ਕਿ ਉਹ ਹੁਣੇ ਈ ਕਿੱਧਰੋਂ ਸਾਹਮਣੇ ਆਉਂਦਾ ਮਿਲ ਪਵੇਗਾ। ਮੈਂ ਉਹਦੇ ਪੈਰੀਂ ਪੈ ਜਾਵਾਂਗਾ, “ਓਹ ਗੁਰੂ...ਮੈਂ ਤਾਂ ਤੈਨੂੰ ਕਦੋਂ ਦਾ ਲੱਭਦਾ ਫਿਰਦਾ ਆਂ...ਤੂੰ ਕਿੱਥੋਂ ਆਣ ਪ੍ਰਗਟ ਹੋਇਐਂ ਅਚਾਨਕ...ਵਾਹ-ਵਾਹ...ਧੰਨਭਾਗ...।”
ਸਾਂਈ ਮੇਰੇ ਸਿਰ ‘ਤੇ ਹੱਥ ਧਰੇਗਾ, ਮੇਰੇ ਨਾਲ ਤੁਰ ਪਵੇਗਾ ਤੇ ਕਹੇਗਾ, “ਚੱਲ...ਚੱਲ ਕੇ ਗਾਈਏ...ਅੱਲਾ ਨਾਲ ਰੂਹਾਂ ਜੋੜੀਏ, ਐਵੇਂ ਕਿਉਂ ਭਟਕਦਾ ਫਿਰਦਾ ਏਂ?”
ਇਸ ਸਾਲ ਜਦ ਕੈਨੇਡਾ ਸਾਂ, ਨੈੱਟ ਉੱਤੇ ਬਹਿਣ ਦਾ ਵੇਲਾ ਰੋਜ਼ ਵਾਂਗ ਹੀ ਮਿਲਦਾ ਸੀ। ਯੂ-ਟੂਬ ਖੋਲ੍ਹਦਾ ਤੇ ਝਟ ਹੀ ਸਾਂਈ ਜ਼ਹੂਰ ਅਹਿਮਦ ਕੋਲ ਚਲਿਆ ਜਾਂਦਾ ਸਾਂ। ਸਾਂਈ ਦਾ ਤੂੰਬਾ ਟੁਣਕਦਾ ...ਅੱਖਾਂ ਮੁੰਦੀ ਉਹ ਸਿਰ ਝਟਕਦਾ ...ਪੈਰੀਂ ਬੱਧੇ ਘੁੰਗਰੂ ਛਣਕਦੇ
ਅਣਜੰਮੀ ਧੀ ਦੇ ਮਾਂ ਨਾਲ ਸਵਾਲ-ਜਵਾਬ......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ
ਧੀ: ਬ੍ਰਿਹੋ ਹੀ ਸਾਡੇ ਹਿੱਸੇ ਆਈ,
ਦਿੱਤਾ ਕੀ ਅਸਾਂ ਨੂੰ ਮਾਂਵਾ ਨੇ?
ਜੰਮਣ ਤੋਂ ਮੈਨੂੰ ਤੂੰ ਵੀ ਡਰ ਗਈ,
ਦਿੱਤੀਆਂ ਸਖ਼ਤ ਸਜ਼ਾਵਾਂ ਨੇ
ਪੁੱਛਾਂ ਤੈਨੂੰ, ਦੱਸ ਨੀ ਮਾਏ
ਕਿਓਂ ਧੀਆਂ ਬੁਰੀ ਬਲਾਵਾਂ ਨੇ...?
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,
ਜਨਮ ਨਹੀਂ ਦਿੱਤਾ ਮਾਂਵਾਂ ਨੇ...?
ਮਾਂ: ਦਾਜ ਦੀ ਨਿੱਤ ਬਲੀ ਚੜ੍ਹਦੀਆਂ
ਲਾਲਚੀ ਲੋਚਣ ਪੈਸੇ ਨੂੰ
ਅੰਮੜੀ ਦਾ ਦਿਲ ਕੰਬ ਗਿਆ ਧੀਏ
ਦੇਖ ਜ਼ਮਾਨੇ ਐਸੇ ਨੂੰ
ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ.......... ਲਾਲ ਸਿੰਘ ਦਸੂਹਾ
ਡਾ ਭੁਪਿੰਦਰ ਕੌਰ ਕਪਰੂਥਲਾ ਨਾਲ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਬਾਰੇ ਹੋਈ ਬਹਿਸ
ਡਾ਼ ਭੁਪਿੰਦਰ ਕੌਰ : ਤੁਸੀ ਕਹਾਣੀ ਲਿਖਣ ਦਾ ਆਰੰਭ ਕਿਨਾਂ ਮੰਤਵਾਂ ਨਾਲ ਕੀਤਾ ?
ਲਾਲ ਸਿੰਘ : ਸਾਹਿਤ ਚੂੰ ਕਿ ਇੱਕ ਸਮਾਜਿਕ ਵਸਤੂ ਹੈ ਤੇ ਸਮਾਜ ਦਾ ਇਤਿਹਾਸਿਕ ਬਦਲਾਅ ਰਾਜਨੀਤਰ ਪ੍ਰਤੀਪੇਖ ਨਾਲ ਪਿੱਠ ਜੁੜਦਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਹੈ । ਰਜਵਾੜਾ ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਹੀ ਇੱਕ ਵਸੀਲਾ ਰਿਹਾ । ਸਾਮੰਤਵਾਦੀ ਵਰਤਾਰੇ ਦੇ ਦੋਹਰੇ-ਤੀਹਰੇ ਦਬਾਅ ਨੇ ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ ਦੀ ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ ਨਾਲ ਪਾਠਕ ਦਾ ਮਨੋਵਿਵੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਮਾਜਿਕ ਵਿਕਾਸ ਦੇ
ਨਿਵੇਕਲਾ ਕਲਮਕਾਰ ਨਿੰਦਰ ਘੁਗਿਆਣਵੀ .......... ਸ਼ਬਦ ਚਿਤਰ / ਬਲਰਾਜ ਸਿੱਧੂ, ਯੂ.ਕੇ.
ਪੰਜਾਬੀਆਂ ਵਿਚ ਸਾਹਿਤਕਾਰਾਂ ਦੀ ਗਿਣਤੀ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿਚ ਹੈ ਜੋ ਸਾਹਿਤ ਰਚ-ਰਚ ਅੰਬਾਰ ਲਾਈ ਜਾ ਰਹੇ ਹਨ। ਬਹੁਤੇ ਸਾਹਿਤਕਾਰਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਹੈ ਕਿ ਉਹਨਾਂ ਦੇ ਸਾਹਿਤ ਨੂੰ ਕੋਈ ਪੜ੍ਹਦਾ ਵੀ ਹੈ ਜਾਂ ਨਹੀਂ। ਉਹਨਾਂ ਲਈ ਸਾਹਿਤ ਰਚਨਾ ਸਿਗਰਟਨੋਸ਼ੀ ਵਾਂਗ ਹੈ।ਬਸ ਧੂੰਆਂ ਕੱਢਣਾ ਹੈ ਤੇ ਸਿਗਰਟ ਨੂੰ ਰਾਖ ਵਿਚ ਤਬਦੀਲ ਕਰ ਦੇਣਾ ਹੈ, ਸਰੂਰੀ ਆਵੇ ਜਾਂ ਨਾ ਪਰ ਹਰ ਹਾਲ ਮਸਤੀਹੀਣ ਭੁੱਸ ਪੂਰਾ ਕਰਨਾ ਹੁੰਦਾ ਹੈ।
ਅਜੋਕਾ ਪਾਠਕ ਬਹੁਤ ਸਮਝਦਾਰ ਹੈ, ਉਹ ਆਪਣੇ ਮਤਲਬ ਦੀ ਰਚਨਾ ਪੜ੍ਹਦਾ ਹੈ ਤੇ ਬਾਕੀ ਸਾਹਿਤ ਦੇ ਪੰਨੇ ਉਂਗਲਾਂ ਨੂੰ ਥੁੱਕ ਲਾ ਕੇ ਪਰਤਾ ਦਿੰਦਾ ਹੈ।ਪਾਠਕ ਸਿਰਫ ਉਹਨੂੰ ਪੜ੍ਹਦਾ ਹੈ ਜੋ ਉਹਨਾਂ ਦੀ ਗੱਲ ਵਧੀਆ ਤਰੀਕੇ ਨਾਲ ਉਹਨਾਂ ਦੀ ਹੀ ਸਰਲ ਭਾਸ਼ਾ ਵਿਚ ਕਰੇ। ਪੰਜਾਬੀ ਵਿਚ ਇਹੋ ਜਿਹੇ ਗਿਣਵੇਂ ਚੁਣਵੇ ਸਾਹਿਤਕਾਰ ਹੀ ਹਨ, ਜਿਨ੍ਹਾਂ ਦੇ ਨਾਮ ਨੂੰ ਦੇਖ ਕੇ ਪਾਠਕ ਦੇ ਹੱਥ ਪੰਨਾ ਗਰਦੀ ਕਰਨੋ ਰੁੱਕ ਜਾਂਦੇ ਹਨ। ਅਜਿਹਾ ਹੀ ਇਕ ਨਾਮ ਹੈ ਨਿੰਦਰ ਘੁਗਿਆਣਵੀ।
ਨਿੰਦਰ ਨੂੰ ਪੜ੍ਹਣ ਤੋਂ ਬਾਅਦ ਜਦ ਪਹਿਲੀ ਵਾਰੀ ਦੇਖੋਂਗੇ ਤਾਂ ਆਪ ਮੁਹਾਰੇ ਤੁਹਾਡੇ ਮੂੰਹੋਂ ਨਿਕਲ ਜਾਵੇਗਾ, “All good things comes in small packet ਅਰਥਾਤ ਛੋਟਾ ਪੈਕਟ ਵੱਡਾ ਧਮਾਕਾ।”
ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਵਿਵੇਕ ਸ਼ੌਕ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ.......... ਸੁਮਿਤ ਟੰਡਨ
ਐਡੀਲੇਡ : ਫ਼ਿਲਮ ਜਗਤ ਦੇ ਮੰਨੇ ਪ੍ਰਮੰਨੇ ਕਲਾਕਾਰ ਵਿਵੇਕ ਸ਼ੌਕ ਦੇ ਸਦੀਵੀ ਵਿਛੋੜੇ ਨੇ ਉਸਦੇ ਪ੍ਰਸ਼ੰਸਕਾਂ ਨੂੰ ਉਦਾਸੀ ਦੀ ਲਹਿਰ ਵਿੱਚ ਡਬੋ ਦਿੱਤਾ ਹੈ। 21 ਜੂਨ 1963 ਨੂੰ ਪੈਦਾ ਹੋਇਆ ਵਿਵੇਕ ਇੱਕ ਵਧੀਆ ਐਦਾਕਾਰ ਹੀ ਨਹੀਂ ਸਗੋਂ ਇੱਕ ਕਹਾਣੀਕਾਰ, ਕਮੇਡੀਅਨ ਅਤੇ ਇੱਕ ਪ੍ਰਭਾਵਸ਼ਾਲੀ ਗਾਇਕ ਵੀ ਸੀ। ਵਿਵੇਕ ਸਿਰਫ਼ ਹਿੰਦੀ ਸਿਨਮੇ ਦਾ ਅਦਾਕਾਰ ਹੀ ਨਹੀਂ ਸੀ ਸਗੋਂ ਉਸਨੇ ਆਪਣੀ ਮੂਲ਼ ਅਦਾਕਾਰੀ ਪੰਜਾਬੀ ਰੰਗਮੰਚ ਤੋਂ ਸ਼ੁਰੂ ਕੀਤੀ ਸੀ। ਦਿੱਲੀ ਦੂਰਦਰਸ਼ਨ ਵਲੋਂ ਪ੍ਰਸਾਰਿਤ ਕੀਤੇ ਜਾਂਦੇ ਹਾਸਰਸ ਕਲਾਕਾਰ ਜਸਪਾਲ ਭੱਟੀ ਦੇ ਸ਼ੋਅ “ਉਲਟਾ- ਪੁਲਟਾ ਅਤੇ ਫ਼ਲਾਪ ਸ਼ੋਆਂ ਤੋਂ ਜੋ ਵਿਲੱਖਣ ਮੁਕਾਮ ਵਿਵੇਕ ਨੇ ਹਾਸਿਲ ਕੀਤਾ ਉਹ ਉਸਦੇ ਆਦਕਾਰੀ ਦੇ ਬੁੱਤ ਨੂੰ ਸਦਾ ਉੱਚਾ ਚੁੱਕਦਾ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਵਿਵੇਕ ਦੇ ਅਚਾਨਕ ਵਿਛੋੜੇ ਨੇ ਫ਼ਿਲਮ ਇੰਡਸਟਰੀ ਨੂੰ ਨਾ ਪੂਰਨ ਵਾਲਾ ਘਾਟਾ ਪਾ ਦਿੱਤਾ ਹੈ। ਲਗਭਗ 46 ਦੇ ਕਰੀਬ ਫ਼ਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਵਿਵੇਕ ਦੀਆਂ ਯਾਦਗ਼ਾਰ ਫ਼ਿਲਮਾਂ ਜਿਵੇਂ ਗਦਰ, ਹੀਰੋਜ਼, ਏਤਰਾਜ਼, ਦਿੱਲੀ ਹਾਈਟਜ਼, 36 ਚਾਇਨਾ
ਘੂੰ ਘੂੰ
ਘੂੰ ਘੂੰ ਦੀ ਇਹ ਕਿਹੋ ਜਿਹੀ ਆਵਾਜ਼ ਸੀ, ਜਿਸਨੇ ਮੈਨੂੰ ਮੇਰੀ ਮਿੱਠੀ ਨੀਂਦ ਤੋਂ ਜਗਾ ਦਿੱਤਾ । ਮੈਂ ਤਾਂ ਸੁਪਨਿਆਂ ਦੇ ਸਾਗਰ ਵਿੱਚ ਗੋਤੇ ਲਗਾ ਰਹੀ ਸੀ । ਪਰੀਆਂ ਮੈਨੂੰ ਖਿਡਾ ਰਹੀਆਂ ਸਨ । ਮੱਠੀ-ਮੱਠੀ ਹਵਾ ਮੈਨੂੰ ਫੁੱਲਾਂ ਦੀ ਗੋਦ ਵਿੱਚ ਲੇਟੀ ਹੋਈ ਨੂੰ ਮਧੁਰ ਸੰਗੀਤ ਸੁਣਾ ਰਹੀ ਸੀ । ਕਿਸੇ ਮੰਦਰ ਵਿੱਚ ਘੰਟੀਆਂ ਦੀ ਟੁਣਕਾਰ ਹੋ ਰਹੀ ਜਾਪਦੀ ਸੀ । ਇਹ ਅਣਜਾਣੀ ਜਿਹੀ ਘੂੰ-ਘੂੰ ਦੀ ਆਵਾਜ਼ ਮੈਨੂੰ ਚੰਗੀ ਨਹੀਂ ਲੱਗ ਸੀ ਰਹੀ । ਇਹ ਆਵਾਜ਼ ਲਗਾਤਾਰ ਤੇਜ਼ ਹੋ ਰਹੀ ਸੀ । ਮੈਨੂੰ ਇਸ ਭਿਆਨਕ ਆਵਾਜ਼ ਤੋਂ ਡਰ ਲੱਗ ਰਿਹਾ ਸੀ । ਮੈਂ ਕਿਸ ਨੂੰ ਪੁਕਾਰਦੀ, ਇੱਥੇ ਮੈਂ ਇਕੱਲੀ ਸਾਂ । ਮੈਂ ਡਰ ਕਾਰਨ ਹੱਥ ਪੈਰ ਮਾਰ ਰਹੀ ਸਾਂ । ਡਰ ਨਾਲ ਮੇਰੀ ਧੜਕਨ ਲਗਾਤਾਰ ਤੇਜ਼ ਹੋ ਰਹੀ ਸੀ । ਮੇਰੇ ਨੰਨੇ ਜਿਹੇ ਧੜਕਦੇ ਦਿਲ ਵਿੱਚੋਂ ਇੱਕ ਆਵਾਜ਼ ਆਈ, ਮੰਮੀ… ਪਾਪਾ… ਪਤਾ ਨਹੀਂ ਇਹ ਮੰਮੀ ਪਾਪਾ ਕੀ ਹੁੰਦੇ ਨੇ ਪਰ ਇਹਨਾਂ ਸ਼ਬਦਾਂ ਨੂੰ ਪੁਕਾਰਨ ਨਾਲ ਮੇਰਾ ਹੌਸਲਾ ਵਧਿਆ, ਬੇਚੈਨੀ ਤੋਂ ਰਾਹਤ ਮਿਲਦੀ ਜਾਪੀ । ਘੂੰ-ਘੂੰ ਤੋਂ ਲੱਗ ਰਿਹਾ ਡਰ ਘਟਦਾ ਜਾਪਿਆ, ਹਾਲਾਂਕਿ ਇਹ ਆਵਾਜ਼ ਲਗਾਤਾਰ ਆ ਰਹੀ ਸੀ । ਮੈਂ ਵੀ ਲਗਾਤਾਰ ਮੰਮੀ ਪਾਪਾ ਕਹਿਣਾ ਸ਼ੁਰੂ ਕਰ ਦਿੱਤਾ । ਹਾਲਾਂਕਿ ਮੈਂ ਬੋਲ ਨਹੀਂ ਸਾਂ ਸਕਦੀ, ਮੈਨੂੰ ਬੋਲਣਾ ਹੀ ਨਹੀਂ ਆਉਂਦਾ ਸੀ, ਪਰ ਮੈਂ ਦਿਲ ਵਿੱਚ ਇਹ ਨਾਮ ਜਪਦੀ ਰਹੀ । ਮੰਮੀ ਪਾਪਾ – ਮੰਮੀ ਪਾਪਾ । ਮੇਰਾ ਜਾਪ ਘੂੰ-ਘੂੰ ਦੀ ਆਵਾਜ਼ ਵਿੱਚ ਮੱਧਮ ਹੋਣ ਲੱਗ ਪਿਆ ? ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ । ਉਹਨਾਂ ਕੰਨਾਂ ਨਾਲ ਜਿਨਾਂ ਨਾਲ ਲੋਕ ਲਤਾ ਮੰਗੇਸ਼ਕਰ ਦੇ ਗੀਤ ਸੁਣਦੇ ਹਨ, ਉਹੀ ਕੰਨ ਜਿਨਾਂ ਨਾਲ ਕਲਪਨਾ ਚਾਵਲਾ ਨੇ ਅੰਤਰਿਕਸ਼ ਵਿੱਚ ਵਿਚਰਦੇ ਹੋਏ ਨਾਸਾ ਸਪੇਸ ਸੈਂਟਰ ਤੋਂ ਸੰਦੇਸ਼ ਸੁਣੇ ਸਨ । ਮੈਂ ਇੱਧਰ ਉਧਰ ਤੱਕਿਆ, ਮੈਂ ਸੁਣਿਆ ਕਿ ਇਹ ਆਵਾਜ਼ ਮੇਰੇ
ਨਵਾਂ ਸਾਲ.......... ਨਜ਼ਮ/ਕਵਿਤਾ / ਦਲਵੀਰ ਸੁੰਮਨ ਹਲਵਾਰਵੀ
ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ : ਦਲਵੀਰ ਸੁੰਮਨ ਹਲਵਾਰਵੀ .......... ਲੇਖ / ਬਲਰਾਜ ਸਿੱਧੂ
ਭਾਰਤ ਤੋਂ ਅਣਗਿਣਤ ਪੰਜਾਬੀ ਪੱਛਮੀ ਦੇਸ਼ਾਂ ਵਿਚ ਆ ਚੁੱਕੇ ਹਨ ਤੇ ਬੇਸ਼ੁਮਾਰ ਅੱਗੋਂ ਵੀ ਆਉਣਗੇ। ਪ੍ਰਦੇਸ਼ਾਂ ਵਿਚ ਬਹੁਤ ਆਪਣੇ ਪੈਰ ਜਮਾ ਚੁੱਕੇ ਹਨ ਤੇ ਬਾਕੀ ਗਰਿਫਤ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਹਨਾਂ ਪੰਜਾਬੀਆਂ ਵਿਚੋਂ ਤੁਹਾਨੂੰ ਸਿਰਫ ਦੋ ਤਰ੍ਹਾਂ ਦੇ ਬੰਦੇ ਮਿਲਣਗੇ। ਇਕ ਤਾਂ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਹੀ ਲੱਗੇ ਰਹੇ। ਦੂਜੇ ਉਹ ਜੋ ਆਪਣੀ ਬੋਲੀ, ਸੱਭਿਆਚਾਰ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਅਤੇ ਸਰਗਰਮ ਰਹੇ ਹਨ। ਇਹਨਾਂ ਹੀ ਦੂਜੀ ਕਿਸਮ ਦੇ ਲੋਕਾਂ ਵਿਚ ਇਕ ਨਾਮ ਆਉਂਦਾ ਹੈ ਉਹ ਹੈ ਦਲਵੀਰ ਸੁੰਮਨ।
ਦਲਵੀਰ ਉਦੋਂ ਬ੍ਰਮਿੰਘਮ ਦੇ ਰੇਡੀਓ ਐਕਸ ਐਲ, ਵਿਖੇ ਪੰਜਾਬੀ ਦਾ ਪ੍ਰੋਗਰਾਮ ‘ਗਾਉਂਦਾ ਪੰਜਾਬ’ ਕਰਿਆ ਕਰਦਾ ਸੀ।ਜਦੋਂ ਮੈਂ ਉਸ ਦੇ ਸੰਪਰਕ ਵਿਚ ਆਇਆ। ਮੇਰੇ ਘਰ ਦੇ ਕਰੀਬ ਹੀ ਉਹ ਕਈ ਸਾਲਾਂ ਤੋਂ ਰਹਿੰਦਾ ਸੀ। ਪਰ ਅਸੀਂ ਇਕ ਦੂਜੇ ਨੂੰ ਨਹੀਂ ਸੀ ਮਿਲੇ।
ਸ਼ਾਇਦ ਇਹ 1988 ਜਾਂ 1989 ਦੀ ਗੱਲ ਹੋਵੇਗੀ, ਜਦੋਂ ‘ਪੰਜਾਬ ਟਾਈਮਜ਼’ ਵਿਚ ਉਸਨੇ ਮੇਰੀ ਰਾਮ ਸਰੂਪ ਅਣਖੀ ਨਾਲ ਕੀਤੀ ਇੰਟਰਵਿਉ ਪੜ੍ਹੀ ਤਾਂ
ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਲਈ ਸਦਾ ਹੀ ਤੱਤਪਰ : ਦਲਵੀਰ ਸੁੰਮਨ ਹਲਵਾਰਵੀ
ਭਾਰਤ ਤੋਂ ਅਣਗਿਣਤ ਪੰਜਾਬੀ ਪੱਛਮੀ ਦੇਸ਼ਾਂ ਵਿਚ ਆ ਚੁੱਕੇ ਹਨ ਤੇ ਬੇਸ਼ੁਮਾਰ ਅੱਗੋਂ ਵੀ ਆਉਣਗੇ। ਪ੍ਰਦੇਸ਼ਾਂ ਵਿਚ ਬਹੁਤ ਆਪਣੇ ਪੈਰ ਜਮਾ ਚੁੱਕੇ ਹਨ ਤੇ ਬਾਕੀ ਗਰਿਫਤ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਹਨਾਂ ਪੰਜਾਬੀਆਂ ਵਿਚੋਂ ਤੁਹਾਨੂੰ ਸਿਰਫ ਦੋ ਤਰ੍ਹਾਂ ਦੇ ਬੰਦੇ ਮਿਲਣਗੇ। ਇਕ ਤਾਂ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਹੀ ਲੱਗੇ ਰਹੇ। ਦੂਜੇ ਉਹ ਜੋ ਆਪਣੀ ਬੋਲੀ, ਸੱਭਿਆਚਾਰ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਅਤੇ ਸਰਗਰਮ ਰਹੇ ਹਨ। ਇਹਨਾਂ ਹੀ ਦੂਜੀ ਕਿਸਮ ਦੇ ਲੋਕਾਂ ਵਿਚ ਇਕ ਨਾਮ ਆਉਂਦਾ ਹੈ ਉਹ ਹੈ ਦਲਵੀਰ ਸੁੰਮਨ।
ਦਲਵੀਰ ਉਦੋਂ ਬ੍ਰਮਿੰਘਮ ਦੇ ਰੇਡੀਓ ਐਕਸ ਐਲ, ਵਿਖੇ ਪੰਜਾਬੀ ਦਾ ਪ੍ਰੋਗਰਾਮ ‘ਗਾਉਂਦਾ ਪੰਜਾਬ’ ਕਰਿਆ ਕਰਦਾ ਸੀ।ਜਦੋਂ ਮੈਂ ਉਸ ਦੇ ਸੰਪਰਕ ਵਿਚ ਆਇਆ। ਮੇਰੇ ਘਰ ਦੇ ਕਰੀਬ ਹੀ ਉਹ ਕਈ ਸਾਲਾਂ ਤੋਂ ਰਹਿੰਦਾ ਸੀ। ਪਰ ਅਸੀਂ ਇਕ ਦੂਜੇ ਨੂੰ ਨਹੀਂ ਸੀ ਮਿਲੇ।
ਸ਼ਾਇਦ ਇਹ 1988 ਜਾਂ 1989 ਦੀ ਗੱਲ ਹੋਵੇਗੀ, ਜਦੋਂ ‘ਪੰਜਾਬ ਟਾਈਮਜ਼’ ਵਿਚ ਉਸਨੇ ਮੇਰੀ ਰਾਮ ਸਰੂਪ ਅਣਖੀ ਨਾਲ ਕੀਤੀ ਇੰਟਰਵਿਉ ਪੜ੍ਹੀ ਤਾਂ
ਵੱਖਰੀ ਪਹਿਚਾਣ.......... ਕਹਾਣੀ / ਰਾਜੂ ਹਠੂਰੀਆ
ਸੁਰਖ਼ਾਬ ਸਕੂਲ 'ਚ ਪੜ੍ਹਦਿਆਂ ਹੀ ਇਹ ਸੋਚ ਲੈ ਕੇ ਅੱਗੇ ਵੱਧਦਾ ਆ ਰਿਹਾ ਸੀ ਕਿ ਉਸ ਨੇ ਦੁਨੀਆਂ ਦੀ ਭੀੜ ਵਿੱਚ ਨਹੀਂ ਰੁਲਣਾ। ਉਸ ਨੇ ਬਹੁਤ ਸਾਰਾ ਪੈਸਾ ਕਮਾਉਣਾ ਹੈ ਤੇ ਆਪਣੀ ਵੱਖਰੀ ਪਹਿਚਾਣ ਬਨਾਉਣੀ ਹੈ। ਉਸ ਨੇ ਚੰਗੀ ਪੜ੍ਹਾਈ ਕਰ ਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਛੇਤੀ ਕਿਤੇ ਤਾਂ ਕੋਈ ਨੌਕਰੀ ਲਈ ਹਾਂ ਨਾ ਕਰਦਾ, ਜੇ ਕਿਤੇ ਹਾਂ ਹੁੰਦੀ ਤਾਂ ਉਹ ਖੁ਼ਦ ਨਾਂਹ ਕਰ ਦਿੰਦਾ। ਕਿਉਂਕਿ ਉਸ ਨੂੰ ਲੱਗਦਾ ਕਿ ਇਹ ਨੌਕਰੀ ਮੰਜਿਲ 'ਤੇ ਪਹੁੰਚਾੳਂੁਣ ਦੀ ਥਾਂ ਉਸ ਨੂੰ ਦੁਨੀਆਂ ਦੀ ਭੀੜ ਦਾ ਹੀ ਹਿੱਸਾ ਬਣਾ ਦੇਵੇਗੀ। ਨੌਕਰੀ ਦੀ ਭਾਲ ਛੱਡ ਉਸ ਨੇ ਛੋਟੇ-ਮੋਟੇ ਵਪਾਰ ਤੋਂ ਸ਼ੁਰੂਆਤ ਕਰਨ ਦੀ ਸੋਚੀ। ਉਸ ਨੇ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ, ਪਰ ਕਾਮਯਾਬੀ ਨਾ ਮਿਲਦੀ ਵੇਖ ਇਹ ਕੰਮ ਛੱਡ ਮੁਰਗੀਆਂ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅਚਾਨਕ ਬਿਮਾਰੀ ਪੈਣ ਨਾਲ ਮੁਰਗੀਆਂ ਮਰਨ ਕਰ ਕੇ ਇਸ ਕੰਮ 'ਚ ਵੀ ਘਾਟਾ ਪੈ ਗਿਆ। ਅਖ਼ੀਰ ਉਸ ਨੇ ਹੋਰਾਂ ਲੋਕਾਂ ਵੱਲ ਵੇਖ ਪੱਛਮੀ ਮੁਲਕਾਂ ਵਿੱਚ ਜਾ ਕੇ ਆਪਣੀ ਕਿਸਮਤ ਅਜਮਾਉਣ ਬਾਰੇ ਸੋਚਿਆ।
ਫ਼ੈਸਲਾ ਕਰ ਏਜੰਟ ਰਾਹੀਂ ਉਹ ਆਪਣੇ ਦੋਸਤ ਸੁੱਖਪਾਲ ਕੋਲ ਇਟਲੀ ਪਹੁੰਚ ਗਿਆ। ਆਉਂਦਿਆਂ ਹੀ ਉਹ ਸੁੱਖਪਾਲ ਨੂੰ ਛੇਤੀ ਤੋਂ ਛੇਤੀ ਕੰਮ 'ਤੇ ਲਵਾਉਣ ਬਾਰੇ ਕਹਿਣ ਲੱਗਾ। ਸੁੱਖਪਾਲ ਨੇ ਆਪਣੇ ਦੋਸਤਾਂ ਨੂੰ ਫੋਨ ਕੀਤੇ ਤਾਂ ਪਤਾ ਲੱਗਾ ਕਿ ਫਲਾਣੇ ਥਾਂ ਸਰਕਸ
ਦਾਜ ਬਨਾਮ ਪਿਆਜ਼.......... ਕਾਵਿ ਵਿਅੰਗ / ਨਿਰਮੋਹੀ ਫਰੀਦਕੋਟੀ
ਕਹਿੰਦੇ ਕਹਾਉਂਦੇ ਰੇਡਰਾਂ ਦੀ ਕੋਈ ਪੇਸ਼ ਨਹੀ ਜਾਣ ਦਿੰਦਾ ਬਿੱਟੂ ਦੁਗਾਲ..........ਲੇਖ / ਜਗਦੇਵ ਬਰਾੜ
ਕੋਈ ਖੇਡ ਪ੍ਰੇਮੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਧੱਕੜ ਜਾਫ਼ੀ ਬਿੱਟੂ ਦੂਗਾਲ ਦੀ ਖੇਡ ਨਹੀਂ ਵੇਖੀ। ਕੋਈ ਕਬੱਡੀ ਦਾ ਸਟਾਰ ਖਿਡਾਰੀ ਧਾਵੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਬਿੱਟੁ ਦੁਗਾਲ ਤੋਂ ਬਚ ਕੇ ਕੋਡੀ ਨਹੀਂ ਪਾਈ.. .. ਬਿੱਟੁ ਦੁਗਾਲ ਅੱਜ ਦੇ ਸਮੇਂ ਦਾ ਸੁਪਰ ਸਟਾਰ ਤੇ ਪੂਰਾ ਧੱਕੜ ਜਾਫ਼ੀ ਐ .. .. ਜਦੋਂ ਜਾਫ਼ ਵਿਚ ਮੂਹਰੇ ਬਿੱਟੂ ਖੜਾ ਹੁੰਦਾ. ਕਹਿੰਦੇ ਕਹਾਉਂਦੇ ਰੇਡਰਾਂ ਨੂੰ ਮੁੜਕਾ ਆ ਜਾਂਦਾ .. .. ਔਖਾ ਹੈ ਯਾਰ ਬਿੱਟੂ ਤੋਂ ਨਿਕਲਕੇ ਭੱਜਣਾ.. .. ਅੱਜ ਸਾਡੀ ਮਾਂ ਖੇਡ ਪੈਸਿਆ ਵਾਲੀ ਨਹੀਂ ਸਗੋਂ ਡਾਲਰਾਂ-ਪੌਂਡਾਂ ਵਾਲੀ ਹੋ ਗਈ ਹੈ। ਇਹ ਸਭ ਪ੍ਰਵਾਸੀ ਵੀਰਾਂ ਦੀ ਹੀ ਮਿਹਰਬਾਨੀ ਹੈ। ਪੁਰਾਣੇ ਖਿਡਾਰੀ ਵਿਚਾਰੇ ਸੱਟਾਂ-ਫੇਟਾਂ ਜੋਗੇ ਹੀ ਰਹਿਗੇ । ਕਦੇ-ਕਦੇ ਉਹ ਸੋਚਦੇ ਆ ਕਿ ਅਸੀਂ ਕੀ ਖੱਟਿਆ ਲੱਤਾਂ-ਬਾਹਾਂ ਤੜਵਾਈਆਂ । ਆਹ ਨਾਂ ਹੀ ਆ ਕੱਲਾ.. .. ਕੋਈ ਬਾਤ ਨਹੀਂ ਪੁੱਛਦਾ.. ਪਿੱਛੇ ਜਿਹੇ ਮੈਂ ਇਕ ਬਜ਼ੁਰਗ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਲਿਖਿਆ ਸੀ ਪੜਕੇ ਪ੍ਰਵਾਸੀ ਵੀਰਾਂ ਨੇ ਉਸ ਦੀ ਚੰਗੀ ਮਦਦ ਕੀਤੀ ਕਰਨੀ ਵੀ ਚਾਹੀਦੀ ਆ ਸਿਆਣੇ ਲੇਖਕ ਦੱਸਦੇ ਆ ਕਿ ਕਬੱਡੀ ਨੂੰ ਪੈਸੇ ਵਾਲੀ ਖੇਡ ਪ੍ਰਸਿੱਧ ਖਿਡਾਰੀ ਬਲਵਿੰਦਰ ਫਿੱਡੂ ਨੇ ਬਣਾਇਆ ਸੀ। ਬੜਾ ਪੈਸਾ ਜਮਾਂ ਕੀਤਾ ਇਸ ਸੇਰ ਪੁੱਤ ਨੇ। ਉਸਤੋਂ ਬਾਅਦ ਕਬੱਡੀ ਖੇਡ
ਨਵੇਂ ਸਾਲ ਦੀ ਵਧਾਈ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ
ਲੈਣੀ ਖ਼ਬਰ ਹੈ ਬਣਦੀ ਫਿਰ ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ ਦੇਣੀ ਵਧਾਈ ਸਾਲ ਦੀ।
ਡੁੱਲੇ ਨਾ ਖ਼ੂਨ ਕਿਧਰੇ ਐਸਾ ਇਹ ਸਾਲ ਆਵੇ
ਰਲਕੇ ਨਸੀਬ ਹੋਵੇ ਹੋਲੀ ਸਦਾ ਗੁਲਾਲ ਦੀ।
ਤਾਜਰ ਜੋ ਮੌਤ ਦੇ ਨੇ ਵੇਚਣ ਬਰੂਦ ਨਿਸਦਿਨ
ਕਦਤਕ ਤੜ੍ਹੀ ਹੈ ਰਹਿਣੀ ਔਣੀ ਘੜੀ ਜ਼ਵਾਲਦੀ।
ਲੋਕਾਂ ਨੂੰ ਸਾਹ ਸੁਖਾਲਾ ਲੈਣਾ ਨਸੀਬ ਹੋਵੇ
ਅਪਣੀ ਕਮਾਕੇ ਖਾਵਣ ਰੋਟੀ ਸਭੋ ਹਲਾਲ ਦੀ।
ਨਵੇਂ ਸਾਲ ਦੀ ਖੁਸ਼ੀ.......... ਗੀਤ / ਮਲਕੀਅਤ ਸਿੰਘ (ਇਟਲੀ)
ਵਿਲਕਣ ਨਾ ਕਿਤੇ ਬਾਲ ਨਿਆਣੇ ਬਾਝੋਂ ਮਾਵਾਂ ਦੇ,
ਹੋਣ ਕਦੇ ਨਾ ਖਾਲੀ ਬਾਹਵਾਂ ਬਾਝ ਭਰਾਵਾਂ ਦੇ,
ਇੱਕ-ਗੋਦ ਵਿੱਚ ਪਲਦਿਆਂ ਦੀ ਸਹੀ ਪਵਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਸਵਰਗ ਬਣਾਉਣਾ ਐਸਾ ਮੁੜਕੇ ਦਿਸੇ ਉਦਾਸੀ ਨਾ,
ਜਲ ਦੇ ਬਾਝੋਂ ਧਰਤ ਵੀ ਕਿਤੋਂ ਰਹੇ ਪਿਆਸੀ ਨਾ,
ਏਕ ਨੂਰ ਤੋਂ ਉਪਜਿਆਂ ਦੀ ਸਮਝ ਵਧਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਅਪਰਾਧ ਕਰੇ ਨਾ ਕੋਈ ਜੇਲਾਂ ਖਾਲੀ ਕਰਨੀਆਂ ਨੇ,
ਜ਼ਾਲਮ ਦਿਲਾਂ ਦੇ ਅੰਦਰ ਰਹਿਮਾਨੀਆਂ ਭਰਨੀਆਂ ਨੇ,
ਹੋਣ ਕਦੇ ਨਾ ਖਾਲੀ ਬਾਹਵਾਂ ਬਾਝ ਭਰਾਵਾਂ ਦੇ,
ਇੱਕ-ਗੋਦ ਵਿੱਚ ਪਲਦਿਆਂ ਦੀ ਸਹੀ ਪਵਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਸਵਰਗ ਬਣਾਉਣਾ ਐਸਾ ਮੁੜਕੇ ਦਿਸੇ ਉਦਾਸੀ ਨਾ,
ਜਲ ਦੇ ਬਾਝੋਂ ਧਰਤ ਵੀ ਕਿਤੋਂ ਰਹੇ ਪਿਆਸੀ ਨਾ,
ਏਕ ਨੂਰ ਤੋਂ ਉਪਜਿਆਂ ਦੀ ਸਮਝ ਵਧਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।
ਜ਼ਾਲਮ ਦਿਲਾਂ ਦੇ ਅੰਦਰ ਰਹਿਮਾਨੀਆਂ ਭਰਨੀਆਂ ਨੇ,
ਕਾਂ ਬਨਾਮ ਕਿਰਤ ਦੀ ਲੁਟ......... ਲੇਖ / ਗੁਰਪ੍ਰੇਮ ਸਿੰਘ ਬਰਾੜ
ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਾਂ ਅਤੇ ਚਿੜੀ ਦੀ, ਜਿਸ ਵਿੱਚ ਕਾਂ ਅਤੇ ਚਿੜੀ ਸਾਝੀਂ ਖੇਤੀ ਕਰਦੇ ਹੁੰਦੇ ਹਨ ਫਸਲ ਉਪਰ ਕੰਮ ਕਰਨ ਸਮੇਂ ਕਾਂ ਚਿੜੀ ਨੂੰ ਕਹਿਦਾਂ ਰਹਿਦਾਂ ਹੈ “ਚੱਲ ਚਿੜੀਏ ਮੈਂ ਆਇਆ” ਪਰ ਕੰਮ ਕਰਵਾੳਣ ਨਹੀਂ ਜਾਂਦਾ ਕੰਮ ਇਕੱਲੀ ਚਿੜੀ ਕਰਦੀ ਹੈ ਪਰ ਫਸਲ਼ ( ਭਾਵ ਕਿਰਤ ਦਾ ਫਲ਼) ਉਪਰ ਕਬਜਾ ਕਾਂ ਕਰ ਲੈਦਾਂ ਹੈ ਅਤੇ ਚਿੜੀ ਨੂੰ ਤੂੜੀ (ਭਾਵ ਰਹਿਦ ਖੂੰਹਦ) ਛੱਡਦਾ ਹੈ ਬਚਪਨ ਵਿਚ ਇਹ ਕਹਾਣੀ ਸੁਣ ਕੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬਸ ਇਕ ਸਰਸਰੀ ਜਿਹੀ ਕਹਾਣੀ ਲੱਗਦੀ ਹੁੰਦੀ ਸੀ ਪਰ ਹੁੱਣ ਇਸ ਦੀ ਸਮਝ ਪੈਂਦੀ ਹੈ ਕਿ ਕਹਾਣੀ ਦਾ ਪਾਤਰ ਕਾਂ ਚਲਾਕ ਜਾਂ ਸੈਤਾਂਨ (ਭਾਵ ਕਿਰਤ ਦੀ ਲੁਟ ਕਰਨ ਵਾਲੀ ) ਜਮਾਤ ਦੀ ਨੁਮਾਇਦਗੀ ਕਰਦਾ ਹੈ ਅਤੇ ਚਿੜੀ ਆਮ ਅਤੇ ਲਾਚਾਰ ਲੋਕਾਂ ਦੀ ਪਰਤੀਕ ਹੈ ਅਤੇ ਕਹਾਣੀ ਦਾ ਵਿਸ਼ਾ ਸੈਤਾਨ ਲੋਕਾਂ ਵੱਲੌਂ ਆਮ ਲੋਕਾਂ ਦੀ ਕਿਰਤ ਦੀ ਲੁਟ ਹੈ ਕਿ ਕਿਰਤ ਚਿੜੀ ਕਰਦੀ ਹੈ ਅਤੇ ਲੁਟਦਾ ਕਾਂ ਹੈ1 ਇਹ ਸਿਲਸਲਾ ਅੱਜ ਵੀ ਬਾਦਸਤੂਰ ਜਾਰੀ ਹੈ ਜਾਰੀ ਹੀ ਨਹੀਂ ਬਲਕਿ ਹੋਰ ਵੀ ਵੱਡੀ ਪੱਧਰ ਅਤੇ ਬੜੀ ਚਲਾਕੀ ਨਾਲ ਕੀਤੀ ਜਾ ਰਹੀ ਹੈ1 ਇਸ ਤੋਂ ਪਹਿਲਾ ਕਿ ਮੈਂ ਆਪਣੀ ਗੱਲ ਅੱਗੇ ਵਧਾਵਾਂ ਆਮ ਲੋਕ ਚਿਤੀਆਂ ਹਨ ਇਸ ਨੂੰ ਪ੍ਰਮਾਣਤ ਕਰਦੀ ਇਕ ੳਦਾਹਰਨ ਦੇਣੀ ਚਾਹਾਗਾਂ, ਗੁਰੁ ਗੋਬਿਦ ਸਿੰਘ ਜੀ ਨੇ ਵੀ ਆਮ ਅਤੇ ਲਤਾੜੇ ਹੋਏ ਲੋਕਾਂ ਨੂੰ ਸੰਗਠਤ ਕਰਦੇ ਹੋਏ ਕਿਹਾ ਸੀ ।
"ਚਿੜੀਓਂ ਤੋਂ ਮੈਂ ਬਾਜ ਤੜਾਉਂ
ਤਬੈ ਗੋਬਿੰਦ ਸਿੰਘ ਨਾਮ ਕਹਾਓੁਂ”
ਇਥੇ ਜਿਥੇ ਆਮ ਲੌਕਾਂ ਨੂੰ ਚਿੜੀਆਂ ਕਿਹਾ ਹੈ ਉਥੇ ਮੋਜੂਦਾ ਰਾਜ ਕਰਦੀ ਲੁਟੇਰੀ ਜਮਾਤ ਨੂੰ ਬਾਜ ਕਿਹਾ ਹੈ ਭਾਵੇਂ ਗੁਰੁ ਗੋਬਿਦ ਸਿੰਘ ਜੀ ਤਰਾਂ ਵੱਖੋ ਵੱਖ ਸਮਿਆਂ ਵਿੱਚ ਵੱਖੋ ਵੱਖ ਲੋਕਾਂ ਵੱਲੋਂ ਚਿੜੀਆਂ ਨੂੰ ਸੰਗਠਤ ਕਰਕੇ ਇਹਨਾਂ ਬਾਜਾਂ ਅਤੇ ਕਾਵਾਂ ਨਾਲ {ਵਿਰੁੱਧ} ਜੱਦੋਜਹਿਦ ਕੀਤੀ ਵੀ ਅਤੇ ਕਰ ਵੀ ਰਹੀਆਂ ਹਨ ਪਰ ਚਿੜੀਆਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਕਾਂ ਭਾਵੇਂ ਉਹ ਗੋਰੇ, ਭੁਰੇ ਜਾਂ ਕਾਲੇ ਹੋਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ। ਸਤਯੁਗ ਜਿਸ ਵਿੱਚ ਮਨੁੱਖ ਨੇ ਅਜੇ ਬਹੁਤਾ ਵਿਕਾਸ ਨਹੀ
ਮਾਂ ਬੋਲੀ ਦਾ ਜਿਉਂਦਾ ਰਹੇ ਗੁਰਦਾਸ.......... ਲੇਖ / ਗੁਰਜਿੰਦਰ ਮਾਹੀ
ਜਦੋਂ ਮੈਂ ਸੁਰਤ ਸੰਭਾਲੀ ਉਦੋਂ ਗੁਰਦਾਸ ਆਪਣੇ ਨਿਵੇਕਲੇ ਅੰਦਾਜ਼-ਅਵਾਜ਼ ਸਦਕਾ ਚਾਰੇ- ਪਾਸੇ ਪੂਰੀ ਤਰਾਂ ਛਾਇਆ ਹੋਇਆ ਸੀ। ਮੇਰੇ ਬਚਪਨ ਤੋਂ ਰੋਜ਼ੀ ਰੋਟੀ ਦੇ ਗੇੜ 'ਚ ਉਲਝਣ ਤੱਕ ਸੁਨਹਿਰੀ ਦਿਨ ਗੁਰਦਾਸ ਦੇ ਗੀਤਾਂ ਨੂੰ ਸੁਣਦਿਆਂ ਤੇ ਗੁਣ- ਗੁਣਾਉਂਦਿਆਂ ਲੰਘੇ। ਇਸ ਕਰਕੇ ਸੰਗੀਤਕ ਹਸਤੀਆਂ ਦੇ ਵਿਸ਼ਾਲ ਬ੍ਰਹਿਮੰਡ ਵਿਚੋਂ ਗੁਰਦਾਸ ਮੈਨੂੰ ਧਰੂ ਤਾਰੇ ਵਾਂਗ ਲਗਦਾ ਸੀ। ਗੁਰਦਾਸ ਦੀ ਲੋਕਪ੍ਰਿਅਤਾ ਕਿਸੇ ਖ਼ਾਸ ਵਰਗ ਤੱਕ ਸੀਮਤ ਨਹੀਂ, ਉਹ ਬੱਚੇ, ਬੁੱਢੇ, ਨੌਜਵਾਨਾਂ ਪੇਂਡੂ ਅਤੇ ਸ਼ਹਿਰੀ, ਹਰ ਵਰਗ 'ਚ ਹਰਮਨ ਪਿਆਰਾ ਹੈ। ਜਿੰਨਾਂ ਸਮਿਆਂ 'ਚ ਗੁਰਦਾਸ ਗਾਇਕੀ ਦੇ ਖ਼ੇਤਰ ਵਿਚ ਆਇਆ ਉਸ ਸਮੇਂ ਇਹ ਕੋਈ ਬਹੁਤੀ ਇੱਜ਼ਤ ਮਾਣ ਵਾਲਾ ਕੰਮ ਨਹੀਂ ਸੀ ਮੰਨਿਆ ਜਾਂਦਾ, ਅੱਵਲ ਤਾਂ ਇਹ ਕੰਮ ਕਿਸੇ ਖ਼ਾਸ ਬਰਾਦਰੀ ਨਾਲ ਹੀ ਸੰਬਧਿਤ ਮੰਨਿਆ ਜਾਂਦਾ ਸੀ, ਇਸ ਕਰਕੇ ਇਸਦਾ ਵਿਕਾਸ ਬੇਹੱਦ ਸੀਮਤ ਤੇ ਸੁਸਤ ਜਿਹੀ ਰਫ਼ਤਾਰ ਨਾਲ ਹੋ ਰਿਹਾ ਸੀ। ਗਾਇਕੀ ਸਾਹਿਬਾਂ-ਹੀਰ ਨੂੰ ਭੰਡਣ, ਜੀਜੇ-ਸਾਲੀ, ਜੇਠ-ਭਰਜਾਈ ਦੇ ਰਿਸ਼ਤਿਆਂ ਦੇ ਦੋ- ਅਰਥੀ ਗੀਤਾਂ ਤੱਕ ਸੀਮਤ ਸੀ।
ਗੁਰਦਾਸ ਹੱਥ ਡੱਫਲੀ ਫੜ ਆਪਣੇ ਨਿਵੇਕਲੇ ਅੰਦਾਜ਼ ਅਤੇ ਅਪਣੇ ਲਿਖੇ ਸ਼ੋਖ ਤੇ ਸਭਿਅਕ ਗੀਤਾਂ ਨਾਲ ਲੋਕਾਂ ਦੇ ਸਨਮੁੱਖ ਪੇਸ਼ ਹੋਇਆ, ਲੋਕਾਂ ਉਸ ਨੂੰ ਹੱਥਾਂ 'ਤੇ ਚੁੱਕ ਲਿਆ, ਉਦੋਂ ਤੋਂ ਅੱਜ ਤੱਕ ਗੁਰਦਾਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ, ਪਿਛਲੇ 20-25 ਸਾਲਾਂ ਤੋਂ ਦਿਨੋਂ-ਦਿਨ ਜਵਾਨ ਹੋ ਰਹੇ ਇਸ ਇਸ ਗੱਭਰੂ ਨੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਤਬਦੀਲੀਆਂ ਦੇ ਹਾਣ ਦਾ ਹੋ ਪੰਜਾਬੀ ਗੀਤ -ਸੰਗੀਤ (ਖੇਤਰੀ- ਸੰਗੀਤ) ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਉਸਨੂੰ ਮਿਲੀ ਬੇਥਾਹ ਦੌਲਤ-ਸ਼ੁਹਰਤ ਨੇ ਨਵੇਂ ਪੜੇ - ਲਿਖੇ ਨੌਜਵਾਨਾਂ ਨੂੰ ਗਾਇਕੀ ਵੱਲ ਅਕਰਸ਼ਿਤ ਕੀਤਾ, ਇੱਕ ਵੱਡਾ ਕਾਫ਼ਲਾ ਉਸਦੇ ਪਿਛੇ ਹੋ ਤੁਰਿਆ, ਨਿੱਤ ਨਵੇਂ ਤਜ਼ਰਬੇ ਹੋਣ ਲੱਗੇ, ਪੰਜਾਬੀ ਸੰਗੀਤ ਦਾ ਪੱਧਰ ਉੱਚਾ ਹੋਇਆ, ਉਹ ਪਿੰਡਾਂ ਦੀਆਂ ਸੱਥਾਂ 'ਚ ਹੁੰਦਾ ਹੋਇਆ ਗ਼ੈਰ-ਪੰਜਾਬੀ ਘਰਾਂ, ਵਿਆਹਾਂ- ਸ਼ਾਦੀਆਂ, ਫਿਲਮੀ ਪਾਰਟੀਆਂ 'ਚ ਵੀ ਵੱਜਣ ਲੱਗਾ, ਇੱਕ ਸਮਾਂ ਐਸਾ ਆਇਆ ਪੰਜਾਬੀ ਕੈਸਿਟਾਂ ਦੀ ਵਿਕਰੀ ਪੌਪ ਸਿੰਗਰ ਮਾਈਕਲ ਜੈਕਸਨ ਦੇ ਰਿਕਾਰਡ ਨੂੰ ਪਛਾੜ ਗਈ। ਸਾਡੇ ਲਈ ਬੜੇ ਮਾਣ ਵਾਲੀ ਗੱਲ ਸੀ, ਆਪਣੀ ਇਸ
Subscribe to:
Posts (Atom)