ਬਾਤਾਂ ਪੰਜਾਬੀ ਗਾਇਕੀ ਦੇ ਸੁਨਹਿਰੀ ਯੁੱਗ ਦੀਆਂ......... ਲੇਖ / ਬਲਵਿੰਦਰ ਸਿੰਘ ਮੋਹੀ


ਪੁਰਾਤਨ ਸਮੇਂ ਤੋਂ ਹੀ ਗੀਤ ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਰਿਹਾ ਹੈ। ਲੋਕ-ਗੀਤਲੋਕ-ਕਿੱਸੇ ਅਤੇ ਲੋਕ-ਸਾਜ਼ ਪੰਜਾਬੀਆਂ ਦੀ ਕਮਜ਼ੋਰੀ ਰਹੇ ਹਨ। ਇਹ ਸਮੁੱਚੇ ਪੰਜਾਬੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਅੰਗ ਹਨ। ਇਨ੍ਹਾਂ ਸਦਕਾ ਪੰਜਾਬੀਆਂ ਨੂੰ ਆਪਣੇ ਵਲਵਲਿਆਂਭਾਵਨਾਵਾਂਖੁਸ਼ੀਆਂ ਅਤੇ ਸਧਰਾਂ ਨੂੰ ਭਰਪੂਰ ਹੁਲਾਰਾ ਮਿਲਦਾ ਪ੍ਰਤੀਤ ਹੁੰਦਾ ਹੈ। ਗੀਤ ਤਾਂ ਜਨਮ ਤੋਂ ਮੌਤ ਤੱਕ ਪੰਜਾਬੀਆਂ ਦੇ ਅੰਗ-ਸੰਗ ਰਹੇ ਹਨ। ਪੰਜਾਬੀ ਜਿੱਥੇ ਮਿਹਨਤ ਕਰਨ ਵਿਚ ਮੋਹਰੀ ਰਹੇ ਹਨ ਉਥੇ ਮਨ-ਪ੍ਰਚਾਵਾ ਵੀ ਇਨ੍ਹਾਂ ਦਾ ਮੁਢਲਾ ਸ਼ੌਕ ਰਿਹਾ ਹੈ। ਇਸੇ ਲਈ ਮੇਲੇਤਿੱਥਾਂਤਿਉਹਾਰਲੋਕ-ਖੇਡਾਂਲੋਕ-ਨਾਚਲੋਕ-ਸੰਗੀਤ ਅਤੇ ਲੋਕ-ਕਲਾਵਾਂ ਦਾ ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਸਥਾਨ ਹੈ। ਬੀਤੇ ਵੇਲਿਆਂ ਵਿਚ ਗੀਤ-ਸੰਗੀਤ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਲੋਕਾਂ ਕੋਲ ਅੱਜ ਵਰਗੇ ਸਾਧਨ ਨਹੀਂ ਸਨ ਹੁੰਦੇ। ਮੇਲਿਆਂ ਜਾਂ ਇਕੱਠਾਂ ਵਿਚ ਜਾ ਕੇ ਅਖਾੜਿਆਂ ਦੇ ਰੂਪ ਵਿਚ ਲੋਕ-ਸਾਜ਼ਾਂ ਦੀ ਮੱਦਦ ਨਾਲ ਗਾਏ ਜਾ ਰਹੇ ਕਿੱਸਿਆਂ ਨੂੰ ਅਤੇ ਢਾਡੀਆਂ ਦੁਆਰਾ ਗਾਈਆਂ ਜਾਂਦੀਆਂ ਬੀਰ-ਰਸੀ ਵਾਰਾਂ ਨੂੰ ਸੁਣਨਾ ਹੀ ਸੰਗੀਤ-ਪ੍ਰੇਮੀਆਂ ਦੀ ਰੂਹ ਦੀ ਖੁਰਾਕ ਹੁੰਦੀ ਸੀ।

ਗ਼ਮ ਦੀਆਂ ਰਾਤਾਂ……… ਗੀਤ / ਮਲਕੀਅਤ "ਸੁਹਲ"


ਗ਼ਮ ਦੀਆਂ ਰਾਤਾਂ ਕੱਟ ਕੇ ਤਾਂ ਵੀ ,
ਰੱਬ  ਦਾ  ਸ਼ੁਕਰ   ਮਨਾਇਆ  ਹੈ ।
ਸਿਜ਼ਦੇ  ਕਰ ਕਰ  ਮੈਂ  ਨਾ  ਥੱਕੀ ,
ਜਦ  ਉਹ  ਸੁਪਨੇ  ਆਇਆ  ਹੈ ।

ਰੰਗ  ਉਹਦਾ ਸੀ  ਮੌਸਮ  ਵਰਗਾ ,
ਵਾਲ  ਸੀ  ਉਹਦੇ  ਸਾਵਣ ਜਿਹੇ ।
ਸਮਝ  ਕੋਈ ਨਾ  ਗੱਲ ਦੀ ਆਵੇ ,
ਬੋਲ   ਉਹਦੇ  ਕੁਰਲਾਵਣ  ਜਿਹੇ ।
ਘੁੱਪ  ਹਨੇਰੇ  ਡਰ  ਜਿਹਾ  ਆਵੇ ,
ਕੀ  ਉਸ   ਭੇਸ  ਵਟਾਇਆ  ਹੈ ।
ਸਿਜ਼ਦੇ  ਕਰ ਕਰ

ਬੋਹੜ……… ਲੇਖ / ਰਵੇਲ ਸਿੰਘ ਇਟਲੀ


ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ, ਜੋ ਆਪਣੀ ਗਾੜ੍ਹੀ ਛਾਂ ਕਾਰਣ ਲਗਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ । ਬੋਹੜ, ਬੋੜ੍ਹ, ਬਰਗਟ, ਬੜ, ਬੜੂ, ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ ਜਾਣ ਵਾਲੇ ਨਾਂ ਹਨ । ਬੋਹੜ ਦੇ ਮਾਦਾ ਰੁੱਖ ਨੂੰ ਜੋ ਆਕਾਰ ਵਿਚ ਬੋਹੜ ਤੋਂ ਛੋਟਾ ਪਰ ਛਤਰੀਦਾਰ ਛਾਂ ਵਾਲਾ ਹੁੰਦਾ ਹੈ ।ਬੋਹੜ ਦਾ ਦਰਖਤ ਜਿੰਨਾ ਵੱਡੇ ਆਕਾਰ ਦਾ ਹੁੰਦਾ ਹੈ, ਇਸ ਦਾ ਫਲ ਗੋਲ੍ਹ ਜਾਂ ਗੁਲ੍ਹ ਆਕਾਰ ਵਿਚ ਉਨ੍ਹਾਂ ਹੀ ਛੋਟਾ ਹੁੰਦਾ ਹੈ । ਜੋ ਪੱਕ ਜਾਣ ਤੇ ਸੰਧੂਰੀ ਜਿਹੇ ਰੰਗ ਦਾ ਹੋ ਜਾਂਦਾ ਹੈ । ਪੰਛੀ ਇਸ ਫਲਾਂ ਨੂੰ ਬੜੇ ਮਜ਼ੇ ਨਾਲ ਖਾਂਦੇ, ਇਸ ਦਰਖਤ ਦੀ ਛਾਂ ਵਿਚ ਕਲੋਲਾਂ ਕਰਦੇ, ਇਸ ਦੀ ਠੰਢੀ ਛਾਂ ਮਾਣਦੇ ਹਨ । ਇਸ ਦੇ ਫਲ ਵਿਚ ਸਰ੍ਹੋਂ ਦਾਣਿਆਂ ਤੋਂ ਵੀ ਨਿੱਕੇ ਨਿੱਕੇ ਬੀਜ ਹੁੰਦੇ ਹਨ । ਇਹ ਬੀਜ ਬੜੇ ਸਖਤ ਹੁੰਦੇ ਹਨ, ਜੋ ਪੰਛੀਆਂ ਦੇ ਖਾਣ ਤੋਂ ਪਿੱਛੋਂ ਵੀ ਗਲਦੇ ਨਹੀਂ ਤੇ ਪੰਛੀਆਂ ਦੀਆਂ ਬਿੱਠਾਂ ਰਾਹੀਂ ਬਾਹਰ ਆ ਜਾਂਦੇ ਹਨ । ਕਈ ਵਾਰ ਪੁਰਾਣੇ ਖੰਡਰਾਂ ਅਤੇ ਕੰਧਾਂ ਦੀਆਂ ਦਰਜ਼ਾਂ ਵਿਚ ਉਂਗੇ ਬੂਟੇ ਬੜੇ ਅਜੀਬ ਜਿਹੇ ਲੱਗਦੇ ਹਨ । ਮੁੱਦਤਾਂ ਪਹਿਲਾਂ ਕੋਸੀ ਦੇ ਅਸਥਾਨ ਤੇ ਇੱਕ ਬੋਹੜ ਦੇ ਰੁੱਖ ਹੇਠ ਹੀ ਮਹਾਤਮਾ ਬੁੱਧ ਨੂੰ ਗਿਆਨ ਦੀ ਰੌਸ਼ਨੀ ਮਿਲੀ ਸੀ ।

ਯਾਦਾਂ ਪਿੰਡ ਦੀਆਂ......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ


ਜਦ ਆਉਂਦੀ ਯਾਦ ਗਰਾਂਵਾਂ ਦੀ,
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ,
ਦੇਹਲੀ ਤੇ ਉਡੀਕਦੀਆਂ ਮਾਵਾਂ ਦੀ,
ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ,
ਭੈਣਾਂ ਦੀ ਰੱਖੜੀ ਚਾਵਾਂ ਦੀ,
ਚੂੜੇ ਭਰੀਆਂ ਬਾਂਹਾਂ ਦੀ,
ਘੁਰਕੀ ਆੜ੍ਹਤੀ ਸ਼ਾਹਾਂ ਦੀ।
ਬਾਪੂ ਦੇ ਟੁੱਟਦੇ ਸਾਹਾਂ ਦੀ,
ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ,
ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ।

ਸੰਦੂਕ......... ਲੇਖ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਹਰ ਘਰ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜਾਂ ਵੀ । ਅੱਜ ਕੱਲ੍ਹ ਘਰ ਬਣਾਉਂਦੇ ਸਾਰ ਹੀ ਸੀਮੈਂਟ ਦੀ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ ।  ਪਰ ਕਿਸੇ ਵੇਲੇ ਘਰਾਂ ਵਿੱਚ ਲੱਕੜ ਦੇ ਸੰਦੂਕ ਹੋਇਆ ਕਰਦੇ ਸਨਅੱਜ ਵੀ ਕਈ ਘਰਾਂ ਵਿੱਚ ਸੰਦੂਕ ਵੇਖਣ ਨੂੰ ਮਿਲਦੇ ਹਨ । ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂਇਸ ਕਰਕੇ  ਬਹੁਤੇ ਲੋਕਾਂ ਨੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇੱਕ ਫਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿੱਤਾ ਹੈ ।  ਸੰਦੂਕ ਆਮ ਹੀ  ਦਿੱਤੇ ਜਾਣ ਵਾਲੇ ਦਾਜ ਵਿੱਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਆਪਣੇ ਪੇਕਿਆਂ ਦੀ ਦਿੱਤੀ  ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ  

ਜੀਵਨ-ਜਾਂਚ.......... ਨਜ਼ਮ/ਕਵਿਤਾ / ਪ੍ਰੀਤ ਸਰਾਂ


ਜਿੰਦਗੀ ਨੂੰ ਇੱਕ ਬੋਝ ਦੀ ਤਰਾਂ ਨਾ ਲੈ
ਇਸਦੇ ਦੂਜੇ ਪੱਖ ਬਾਰੇ ਵੀ ਸੋਚ !
ਦੁੱਖ-ਸੁੱਖ ਤਾਂ ਜਿੰਦਗੀ ਦਾ ਸਰਮਾਇਆ ਨੇ,
ਫਿਰ ਇੱਕਲੇ ਸੁੱਖ ਨੂੰ ਹੀ ਨਾ ਲੋਚ !
ਜੇ ਸੋਚ ਦਾ ਪੰਛੀ ਮਾਰ ਉਡਾਰੀ
ਕਿਤੇ ਹਨੇਰੇ ਵਿਚ ਬਹਿ ਜਾਵੇ !
ਦੂਰ-ਦੂਰ ਤੱਕ ਕਿਧਰੇ ਇਹਨੂੰ

ਚੇਤੇ ਦੀ ਪਟਾਰੀ ਵਿੱਚੋਂ ਫੈਜ਼ ਨਾਲ ਦੋ ਮਿਲਣੀਆਂ......... ਅਭੁੱਲ ਯਾਦਾਂ / ਕੇ. ਸੀ. ਮੋਹਨ



ਫੈਜ਼ ਦੇ 100ਵੇਂ ਜਨਮ ਦਿਵਸ ‘ਤੇ 


ਉਰਦੂ ਸ਼ਾਇਰੀ ਨਾਲ ਨੇੜਤਾ ਦਾ ਸਬੱਬ ਮਾਲੇਰਕੋਟਲਾ ਜਿਹੇ ਅਦਬੀ ਅਤੇ ਬਹੁ-ਧਰਮੀ ਸ਼ਹਿਰ ਵਿੱਚ ਪੜ੍ਹਾਈ ਕਰਨ ਵੇਲੇ ਬਣਿਆ। ਸਰਕਾਰੀ ਕਾਲਜ ਅਤੇ ਸ਼ਹਿਰ ਵਿੱਚ ਮੁਸ਼ਾਇਰੇ ਹੁੰਦੇ। ਸ਼ਹਿਰ ਵਿੱਚ ਰਹਿਮਤ ਕੱਵਾਲ ਦੀ ਟੋਲੀ ਦੀਆਂ ਕੱਵਾਲੀਆਂ ਦੇ ਅਖਾੜੇ ਲੱਗਦੇ। ਬੜੀ ਵਾਲੇ ਮਰਾਸੀਆਂ ਦੀਆਂ ਨਕਲਾਂ ਵੇਖਣ ਦੇ ਮੌਕੇ ਬਣਦੇ। ਸੰਗੀਤ ਮੁਕਾਬਲੇ ਹੁੰਦੇ। ਮੇਰੇ ਵਰਗੇ ਪੇਂਡੂ ਮੁੰਡਿਆਂ ਵਿੱਚ ਵੀ ਸ਼ਾਇਰੀ ਅਤੇ ਭਾਰਤੀ ਕਲਾਸੀਕਲ ਗਾਇਕੀ ਵਾਸਤੇ ਕੰਨ ਰਸ ਪੈਦਾ ਹੋਣਾ ਕੁਦਰਤੀ ਸੀ।




ਇਹ ਵੀ ਉਪਰੋਕਤ ਮਾਹੌਲ ਕਰਕੇ ਹੀ ਹੋ ਸਕਿਆ ਕਿ ਵੱਡੇ ਉਰਦੂ ਸ਼ਾਇਰਾਂ ਦੇ ਕਲਾਮ ਦਾ ਹਿੰਦੀ ਅਨੁਵਾਦ ਪੜ੍ਹਨ ਦੀ ਚੇਟਕ ਵੀ ਲੱਗ ਗਈ। ਤਰੱਕੀ-ਪਸੰਦ ਲਹਿਰ ਨਾਲ ਜੁੜਨ ਦੇ ਸਿਲਸਿਲੇ ਦਾ ਪਤਾ ਹੀ ਨਾ ਲੱਗਾ ਕਿ ਇਹ ਕਿੰਵੇਂ ਹੋ ਗਿਆ। ਸਰਦਾਰ ਜਾਫਰੀ, ਫੈਜ਼, ਸਾਹਿਰ ਲੁਧਿਆਣਵੀ, ਗਾਲਿਬ, ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਦਿਲ ਨੂੰ ਮੱਲੋ-ਮੱਲੀ ਟੁੰਬਦੀ ਸੀ, ਪਰ ਫੈਜ਼ ਦੇ ਕੀ ਕਹਿਣੇ। ਉਹ ਤਾਂ ਫਿਰ ਫੈਜ਼ ਹੀ ਸੀ। ਪਰ ਉਹ ਤਾਂ ਵੰਡ ਬਾਅਦ ਪਾਕਿਸਤਾਨ ਵਿੱਚ ਜਾ ਚੁੱਕਾ ਸੀ, ਪਰ ਉਹ ਉਹਦੀ ਸ਼ਾਇਰੀ ਕਰਕੇ ਆਪਣਾ ਹੀ ਮਹਿਸੂਸ ਹੁੰਦਾ ਸੀ। ਫੇਰ ਹੌਲੀ-ਹੌਲੀ ਇਹ ਵੀ ਪਤਾ ਲੱਗਾ ਕਿ ਉਹਦੇ ਭਾਰਤ ਆਵਣ-ਜਾਵਣ ‘ਤੇ ਪਾਬੰਦੀ ਨਹੀਂ ਸੀ। ਫੈਜ਼ ਆਪਣੀ ਸ਼ਾਇਰੀ, ਤਰੱਕੀ-ਪਸੰਦ ਲਹਿਰ ਨਾਲ ਵਚਨਬੱਧਤਾ ਅਤੇ ਜੀਵਨ ਘਟਨਾਵਾਂ ਕਰਕੇ ਬਾਹਰਲਾ ਨਹੀਂ ਸੀ ਲੱਗਦਾ।
ਭਾਰਤ ਰਹਿੰਦਿਆਂ ਕਦੀ ਚਿੱਤ-ਚੇਤਾ ਵੀ ਨਹੀਂ ਸੀ ਕਿ ਕਦੇ ਜੀਵਨ ਵਿੱਚ ਫੈਜ਼ ਨੂੰ  ਮਿਲਣ ਦਾ ਨਸੀਬ ਵੀ ਬਣੇਗਾ, ਪਰ ਇਹ ਖੁਸ਼ਕਿਸਮਤੀ ਇੱਕ ਵਾਰ ਨਹੀਂ, ਸਗੋਂ ਦੋ ਵਾਰ ਲੰਦਨ ਆ ਜਾਣ ਬਾਅਦ ਆ ਬਹੁੜੀ। ਦੋਵੇਂ ਮੁਲਾਕਾਤਾਂ ਬੜੇ ਹੀ ਖੁਸ਼ਗਵਾਰ ਵਾਤਾਵਰਣ ਵਿੱਚ ਹੋਈਆਂ। ਇਹ ਦੋਵੇਂ ਮੁਲਾਕਾਤਾਂ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹਨ।  ਇੱਕ ਮਹਿਫਲ ਇਸ ਕਰਕੇ ਵੀ ਮੇਰੇ ਲਈ ਮਾਣ ਦੀ ਸਿਮਰਤੀ ਬਣ ਚੁੱਕੀ ਹੈ ਕਿਉਂਕਿ ਫੈਜ਼ ਸਾਹਿਬ ਨੇ ਫਰਾਜ਼ ਅਹਿਮਦ ਫਰਾਜ਼ ਦੀ ਹਾਜ਼ਰੀ ਵਿੱਚ ਮੇਰੀ ਇੱਕ ਪੰਜਾਬੀ ਨਜ਼ਮ ਸੁਣ ਕੇ ਮੈਨੂੰ ਥਾਪੀ ਦਿੱਤੀ।

...ਲੰਡਨ ਧੁਖ਼ ਰਿਹਾ ਹੈ......... ਲੇਖ / ਸਿ਼ਵਚਰਨ ਜੱਗੀ ਕੁੱਸਾ




ਅੱਜ ਮੇਰੇ ਜਿ਼ਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, “ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!” ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ ‘ਸ਼ਾਂਤੀ’ ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ ‘ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫਿ਼ਰ ਗੁੱਸਾ ਫ਼ੈਲ ਗਿਆ। ਟੋਟਨਹੈਮ ਵਿਚ ਇਸ ਫ਼ੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫਿ਼ਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਫਿ਼ਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, “ਅਫ਼ਸੋਸ, ਅਸੀਂ ਨਹੀਂ ਆ ਸਕਦੇ!” ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ ‘ਸਿਵਲ ਵਾਰ’ ਨੂੰ ਜਨਮ ਦੇ ਸਕਦੇ ਹਨ। ਜੇ ਪੁਲੀਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫ਼ੋਨਾਂ ‘ਤੇ ‘ਟੈਕਸਟ’ ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!

ਬੱਬੂ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ‘ਤੇ...


ਐਡੀਲੇਡ : ਨੌਜਵਾਨ ਦਿਲਾਂ ਦੀ ਧੜਕਣ ਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ 2 ਸਿਤੰਬਰ ਤੋਂ 25 ਸਿਤੰਬਰ ਤੱਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ‘ਤੇ ਆ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ ਤੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ ਗਿੱਲ (ਬੌਬੀ ਗਿੱਲ) ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸ਼ੋਅ ਦਾ ਆਯੋਜਨ ਨੌਜਵਾਨ ਵਿਦਿਆਰਥੀਆਂ ਤੇ ਬਾਕੀ ਪੰਜਾਬੀ ਭਾਈਚਾਰੇ ਦੀ ਪੁਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ ਕਰਨ ਦਾ ਫੈਸਲਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਬੱਬੂ ਮਾਨ ਐਡੀਲੇਡ, ਬ੍ਰਿਸਬੇਨ, ਪਰਥ, ਕੈਨਬਰਾ, ਸਿਡਨੀ, ਮੈਲਬੌਰਨ ਤੇ ਆਕਲੈਂਡ ਵਿਖੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ । ਇਨ੍ਹਾਂ ਸ਼ੋਆਂ ਦੌਰਾਨ ਹੀ ਬੱਬੂ ਮਾਨ ਆਪਣੀ ਨਵੀਂ ਆ ਰਹੀ ਪੰਜਾਬੀ ਫਿਲਮ “ਹੀਰੋ ਹਿਟਲਰ ਇਨ ਲਵ” ਦੇ ਨਵੇਂ ਗਾਣੇ ਸੁਣਾਉਣਗੇ  ਤੇ ਫਿਲਮ ਦੇ ਸੀਨ ਵੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੇ ਜਾਣਗੇ ।

****

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ..........ਮਾਸਿਕ ਇਕੱਤਰਤਾ / ਜੱਸ ਚਾਹਲ


ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਗਸਤ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਸਭ ਵਲੋਂ ਪਰਵਾਨ ਕੀਤੀ ਗਈ। ਮੰਚ ਸੰਚਾਲਕ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ, ਜੱਸ ਚਾਹਲ ਨੇ ਚੰਡੀਗੜ ਤੋਂ ਆਈ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਕਾਰਵਾਈ ਦੀ ਸ਼ੂਰੁਆਤ ਕਰਦਿਆਂ ਫੋਰਮ ਸਕੱਤਰ ਨੇ ਗੁਰਦਿਆਲ ਸਿੰਘ ਖੈਹਰਾ ਹੋਰਾਂ ਦੇ ਪਰਿਵਾਰ ਨਾਲ ਵਾਪਰੇ ਹਾਦਸੇ ਦੀ ਦੁਖਦਾਈ ਖ਼ਬਰ ਭਾਰੀ ਦਿਲ ਨਾਲ ਸਾਂਝੀ ਕੀਤੀ। ਇਕ ਭਿਆਨਕ ਕਾਰ ਹਾਦਸੇ ਵਿਚ ਅਮਰੀਕਾ ਵਿਚ ਰਹਿਂਦੇ ਉਹਨਾਂ ਦੇ ਹੋਨਹਾਰ ਦਮਾਦ ਡਾ. ਅਮਰਇੰਦਰ ਸਿੰਘ ਸੰਧੂ ਦੀ ਬੇਵਕਤ ਮੌਤ ਹੋ ਗਈ। ਪੂਰੀ ਸਭਾ ਨੇ ਇਕ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੂਰੇ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ।

ਰੌਣਕਾਂ ਲਾਉਣ ‘ਚ ਕਾਮਯਾਬ ਰਿਹਾ “ਰੌਣਕ ਮੇਲਾ”.......... ਮੇਲਾ / ਰਿਸ਼ੀ ਗੁਲਾਟੀ

ਐਡੀਲੇਡ :  ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਚਿਰਾਂ ਤੋਂ ਉਡੀਕਿਆ ਜਾ ਰਿਹਾ ਰੌਣਕ ਮੇਲਾ ਆਖਿਰ ਆਪਣੀਆਂ ਸੁਨਿਹਰੀ ਯਾਦਾਂ ਲੋਕਾ ਦੇ ਮਨਾਂ ‘ਚ ਛੱਡਦਾ ਹੋਇਆ ਆਪਣੇ ਮੁਕਾਮ ‘ਤੇ ਪਹੁੰਚਿਆ । ਐਡੀਲੇਡ ਦੇ ਇਤਿਹਾਸ ‘ਚ ਪਹਿਲੀ ਵਾਰ ਨੀਲੀ ਛਤਰੀ ਥੱਲੇ ਕੋਈ ਪੰਜਾਬੀ ਪ੍ਰੋਗਰਾਮ ਕਰਵਾਉਣ ਦਾ ਹੌਸਲਾ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਤੇ ਡਰੀਮ ਵਰਲਡ ਨੇ ਕੀਤਾ । ਭਾਵੇਂ ਮਹਿਕਮਾ ਏ ਮੌਸਮ ਇਸ ਦਿਨ ਵੀ ਬਾਰਿਸ਼ ਹੋਣ ਦੀਆਂ ਭਵਿੱਖਬਾਣੀਆਂ ਕਰ ਰਿਹਾ ਸੀ ਪਰ ਪੰਜਾਬੀਆਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਰੱਬ ਨੇ ਵੀ ਸਾਥ ਦਿੱਤਾ ਤੇ ਬਹੁਤ ਹੀ ਸੁਹਾਵਣੇ ਮੌਸਮ ‘ਚ ਲੋਕਾਂ ਨੇ “ਦੇਸੀ ਰਾਕ ਸਟਾਰਜ਼” ਦੀ ਕਲਾ ਦਾ ਆਨੰਦ ਮਾਣਿਆ । ਇਸ ਪ੍ਰੋਗਰਾਮ ‘ਚ ਗਾਇਕ ਗਿੱਪੀ ਗਰੇਵਾਲ, ਸ਼ੈਰੀ ਮਾਨ, ਗੀਤਾ ਜ਼ੈਲਦਾਰ, ਬੱਬਲ ਰਾਏ ਤੇ ਅਭਿਨੇਤਰੀ ਨੀਰੂ ਬਾਜਵਾ ਨੇ ਆਪਣੇ ਜਲਵੇ ਬਿਖੇਰੇ । ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਪੰਜਾਬ ਦੇ ਮੇਲੇ ਜਿਹਾ ਮਾਹੌਲ ਦੇਣ ਲਈ ਪ੍ਰਬੰਧਕਾਂ ਵੱਲੋਂ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ । ਸਭ ਤੋਂ ਵੱਡੀ ਗੱਲ ਜੋ ਦੇਖਣ ‘ਚ ਆਈ, ਉਹ ਇਹ ਸੀ ਕਿ ਪੰਜਾਬੀਆਂ ਨੇ ਇਸ ਮੇਲੇ ‘ਚ ਲੜਾਈ ਝਗੜੇ ਦੀ ਥਾਂ ਮਨੋਰੰਜਨ ਨੂੰ ਪਹਿਲ ਦਿੱਤੀ ।

ਜੰਬੋ-ਬੋਨ......... ਕਹਾਣੀ / ਰਤਨ ਰੀਹਲ (ਡਾ:)

 ਰਾਬਰਟ ਦਾ ‘ਨਿੱਕ ਨੇਮ’ ‘ਰੌਬ’ ਹੈ। ਉਹ ਸਕਾਟਲੈਂਡ ਤੋਂ ਆਣ ਕੇ ਇੰਗਲੈਂਡ ਦੇ ਇਲਾਕੇ  ਵੈਸਟ ਮਿੱਡਲੈਂਡ ਵਿੱਚ ਵਸਿਆ ਹੋਇਆ ਹੈ। ਰੌਬ ਦਾ ਐਲਮੀਨੀਅਮ ਦੇ ਕਾਰਾਂ ਦੇ ਪੁਰਜੇ ਬਣਾਉਣ ਦਾ ਡਾਈ-ਕਾਸਟਿੰਗ’ ਦਾ ਇੱਕ ਤਕੜਾ ਕਾਰਖਾਨਾ ਹੈ। ਜਿਸ ਵਿੱਚ ਸੌ ਕੁ ਤੋਂ ਉੱਪਰ ਗੋਰੇ ਕਾਲੇ ਕਰਮਚਾਰੀ ਕੰਮ ਕਰ ਰਹੇ ਹਨ। ਰੌਬ ਦਾ ਕੁੱਤਾ ਅੱਜ ਸਵੇਰ ਦਾ ਹੀ ਭੌਂਕਣੋ ਨਹੀਂ ਹਟਿਆ। ਰੌਬ ਕੱਲ੍ਹ ਰਾਤੀਂ ਘਰ ਜਾਣ ਲੱਗਿਆ ਹੀ ਦਫਤਰ ਦੇ ਸਾਰੇ ਕਲਰਕਾਂ ਨੂੰ ਦੱਸ ਗਿਆ ਸੀ ਕਿ ਉਹ ਕੁੱਤੇ ਵਾਸਤੇ ਸਵੇਰ ਦਾ ਖਾਣਾ ਰੱਖ ਚੱਲਿਆ ਹੈ ਅਤੇ ਉਸਨੇ ਕੁੱਤੇ ਦੇ ਖਾਣੇ ਬਾਰੇ ‘ਡੇਵ’ ਨੂੰ ਸਭ ਸਮਝਾ ਦਿੱਤਾ ਹੈ। ਉਹ ਸਵੇਰੇ ਸਿੱਧਾ ਹੀ ਮੀਟਿੰਗ ਉਪਰ ਚਲਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹੀ ਦਫਤਰ ਆਵੇਗਾ। ਉਸਨੇ ਸਾਰੇ ਕਲਰਕਾਂ ਨੂੰ ਕਾਮਿਆਂ ਦੀ ਹੜਤਾਲ ਬਾਰੇ ਸਮਝਾਉਂਦਿਆਂ ਹੋਇਆ ਕਿਹਾ ਸੀ ਕਿ ਸੇਲਜ਼-ਮੈਨੇਜਰ ਕਹਿੰਦੇ ਹਨ ਕਿ ਕੰਪਨੀ ਨਾਲ ਮੀਟਿੰਗ ਵੇਲੇ ਮੇਰਾ ਉਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਉਸਨੂੰ ਸਵੇਰੇ ਕਾਰ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਵਿੱਚ ਜਾਣਾ ਜ਼ਰੂਰੀ ਹੈ ਜਿਸ ਵਿੱਚ ਉਹ ਹੜਤਾਲੀਆਂ ਵਾਸਤੇ ਪੁਰਜ਼ੇ ਬਣਾਉਣ ਵਾਸਤੇ ਵਾਧੂ ਕੀਮਤ ਮਨਜੂਰ ਕਰਵਾ ਸਕੇ। ਅੱਜ ਦਫਤਰ ਦੇ ਸਾਰੇ ਵਿਹਲੇ ਕਰਮਚਾਰੀ ਉੱਠ ਉੱਠ ਉਸਦੇ ਭੌਂਕ ਰਹੇ ਕੁੱਤੇ ਵੱਲ ਵੇਖ ਰਹੇ ਹਨ। ਕੁੱਤਾ ਰੌਬ ਦੇ ਦਫਤਰ ਦੀਆਂ ਤਾਕੀਆਂ ਨੂੰ ਪੈਰਾਂ ਦੇ ਪੰਜਿਆਂ ਨਾਲ ਝਰੀਟੀ ਜਾ ਰਿਹਾ ਹੈ ਅਤੇ ਉੱਚੀ ਉੱਚੀ ਭੌਂਕ ਰਿਹਾ ਹੈ। ਕੁੱਤਾ ਕਦੇ ਬਾਹਰ ਹੜਤਾਲ ਉਪਰ ਖੜ੍ਹੇ ਕਾਮਿਆਂ ਵੱਲ ਮੂੰਹ ਚੁੱਕ ਚੁੱਕ ਭੌਂਕ ਰਿਹਾ ਹੈ ਅਤੇ ਕਦੇ ਦਫਤਰ ਵਿੱਚ ਖਿੱਲੀਆਂ ਉਡਾਉਂਦੇ ਕਾਮਿਆਂ ਵੱਲ ਝਈਆਂ ਲੈ ਲੈ ਪੈ ਰਿਹਾ ਹੈ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।

ਮੇਰੀਆਂ ਕਹਾਣੀਆਂ ਦੇ ਪਾਤਰ.......... ਲੇਖ / ਲਾਲ ਸਿੰਘ ਦਸੂਹਾ

ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਤ ਹੋਵੇ ਜਾਂ ਗੈਰ ਪ੍ਰਸੰਗਤ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ । ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ । ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ ।

ਆਮ ਲੋਕਾਂ ਦੀ ਪਸੰਦ ਦਾ ਮੈਂਬਰ ਪਾਰਲੀਮੈਂਟ – ਵਰਿੰਦਰ ਸ਼ਰਮਾਂ ........ ਲੇਖ / ਕੇ. ਸੀ. ਮੋਹਨ

ਅਜੋਕੇ ਸਮਿਆਂ ਵਿੱਚ ਇਹ ਕਹਿਣਾ-ਸੁਣਨਾ ਕਿ ਫਲਾਣਾ ਭਾਰਤੀ ਫਲਾਣੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ ਜਾਂ ਕਿਸ ਹੋਰ ਵੱਡੀ ਪਦਵੀ ‘ਤੇ ਪੁੱਜ ਗਿਆ ਹੈ, ਕੋਈ ਅਚੰਭੇ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਲਗਾਤਾਰ ਵਿਦੇਸ਼ਾਂ ਦੀਆਂ ਸਰਕਾਰਾਂ ਵਿੱਚ ਤਾਕਤਵਰ ਅਤੇ ਕਾਬਲੇ ਗੌਰ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ, ਪਰ ਜਿਨ੍ਹਾਂ ਪ੍ਰਸਥਿਤੀਆਂ ਅਤੇ ਚੈਲਿੰਜਾਂ ਦੀ ਹੋਂਦ ਵਿੱਚ ਜਲੰਧਰ ਵਸਦੇ ਮਰਹੂਮ ਕਾਂਗਰਸੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਡਾ: ਲੇਖ ਰਾਜ ਸ਼ਰਮਾ ਦਾ ਬੇਟਾ ਵਰਿੰਦਰ ਸ਼ਰਮਾ ਬਰਤਾਨੀਆ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ, ਉਸ ਦਾ ਜ਼ਿਕਰ ਅੱਜ ਤੱਕ ਵੀ ਤਰੋਤਾਜ਼ਾ ਹੈ।

ਜੇਠ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੰਨੜ

ਜੇਠ ਵੱਡੇ ਨੂੰ ਆਖਦੇ, ਵੱਡਿਆਂ ਤੋਂ ਲੈ ਮੱਤ,
ਪਿਓ ਦਾਦੇ ਦੇ ਵਾਂਗ ਤੇਰਾ ਵੀ ਭੰਗ ਹੋਣਾ ਜਤ ਸਤ।

ਤਪਸ਼ ਵੱਲ ਨੂੰ ਤੁਰ ਪਿਓਂ, ਇਹ ਕੀ ਤੇਰੀ ਦੌੜ,
ਅਸਲੀ ਮਾਇਆ ਤਿਆਗ ਕੇ, ਕਰ ਲਿਆ ਝੁੱਗਾ ਚੌੜ।

ਹਿੰਗ ਲੱਗੀ ਨਾ ਫਟਕੜੀ, ਮਿਲ ਗਈ ਮਾਨਸ ਦੇਹ,
ਪਰ ਤੂੰ ਇਹ ਵੀ ਸਮਝ ਲੈ, ਖੇਹ ਨੇ ਹੋਣਾ ਖੇਹ।

ਜੰਗਲੀ.......... ਨਜ਼ਮ/ਕਵਿਤਾ / ਕਾਕਾ ਗਿੱਲ


ਸੱਭਿਅਤਾ ਦੇ ਜੰਗਲ ਵਿੱਚ ਦੋ ਲੱਤਾਂ ਵਾਲੇ ਜਾਨਵਰ
ਲੜਦੇ ਝਗੜਦੇ ਇੱਕ ਦੂਜੇ ਨੂੰ ਮਾਰਕੇ ਖਾ ਰਹੇ

ਜੰਮਕੇ ਬੱਚਿਆਂ ਨੂੰ ਥਣੋਂ ਦੁੱਧ ਚੁੰਘਾਉਣਾ ਸ਼ਰਮ ਸਮਝਦੇ
ਸੁਆਕੇ ਝੂਲਿਆਂ ਵਿੱਚ ਛਾਤੀਆਂ ਨਾਲ ਲਾਉਣਾ ਸ਼ਰਮ ਸਮਝਦੇ

ਖਿਡੌਣਿਆਂ ਨੂੰ ਕੋਲ ਛੱਡਕੇ ਖੁਦ ਨੌਕਰੀ ਕਰਨ ਭੱਜਦੇ
ਮਮਤਾ ਦੇ ਭੁੱਖੇ ਬੱਚੇ ਟੈਲੀਵੀਯਣ ਦੇਖਕੇ ਰੱਜਦੇ