ਚੰਨ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਇਕਲਾਪਾ ਮੇਰਾ
ਨਿੱਤ ਵੰਡਾਵੇ
ਨੀਲੇ ਅੰਬਰੀ
ਚਮਕਦਾ ਚੰਨ
ਤੱਕਦਾ ਜਦ
ਮੇਰੇ ਡਿਗਦੇ ਹੰਝੂ
ਨਿਖਰੀ ਰਾਤ ‘ਚ
ਪਿਘਲਦਾ ਚੰਨ
ਜਦ ਵੀ ਫੋਲਦੀ
ਮੈਂ ਦੁਖੜੇ ਅਪਣੇ
ਨਾਲ ਮੇਰੇ
ਸੁਲਗਦਾ ਚੰਨ
ਸਾਰੀ ਰਾਤ
ਦਿਲ ਬਹਿਲਾਵੇ
ਆਗੋਸ਼ ‘ਚ ਮੇਰੇ
ਮਚਲਦਾ ਚੰਨ
ਨੈਣੀ ਧਰ
ਮਿੱਠੇ ਸੁਪਨੇ
ਨੀਂਦ ‘ਚ ਮੇਰੀ
ਟਹਿਲਦਾ ਚੰਨ
****
No comments:
Post a Comment