ਹਰ ਸਾਲ ਅਕਤੂਬਰ ਦੇ ਮਹੀਨੇ ਸਵੀਡਨ ਦੇ ਸ਼ਹਿਰ ਸਟੋਕਹੋਲਮ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆਂ ਦਾ ਸਭ ਤੋ ਵੱਡਾ ਤੇ ਵੱਕਾਰੀ ਇਨਾਮ ‘ਨੋਬਲ ਪ੍ਰਾਈਜ਼’ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਇਹ ਇਨਾਮ ਅਲਫ੍ਰੈਡ ਨੋਬਲ ਦੇ ਅਕਾਲ ਚਲਾਣੇ ਵਾਲੇ ਦਿਨ ਦਸ ਦਸੰਬਰ ਨੂੰ ਦਿੱਤਾ ਜਾਂਦਾ ਹੈ। ਇਹ ਇਨਾਮ ਦੁਨੀਆਂ ਭਰ ਵਿੱਚ ਸਭ ਤੋਂ ਵਕਾਰੀ ਇਨਾਮ ਹੈ, ਅਮਨ-ਅਮਾਨ ਅਤੇ ਸਿਆਣਪ ਦਾ ਵੀ ਪ੍ਰਤੀਕ ਹੈ। ਇਹ ਇਨਾਮ ਉਹਨਾਂ ਮਹਾਨ ਮਨੁੱਖਾਂ ਨੂੰ ਦਿੱਤਾ ਜਾਦਾ ਹੈ, ਜਿੰਨ੍ਹਾ ਦਾ ਕੁਲ ਲੋਕਾਈ ਦੇ ਭਲੇ ਲਈ ਕੋਈ ਕਾਢ ਜਾਂ ਜੰਗਾਂ ਯੁੱਧਾਂ ਦੇ ਖਿਲਾਫ਼ ਡਟ ਕੇ ਕੰਮ ਕੰਮ ਕੀਤਾ ਹੁੰਦਾ ਹੈ । “ਅਮਨ ਤੇ ਜੰਗ” ਅਲਫਰੈਡ ਨੋਬਲ ਦੀ ਆਪਣੀ ਜਿੰਦਗੀ ‘ਚ ਕਿੰਨੇ ਕੁ ਮਹੱਤਵਪੂਰਨ ਸਨ, ਇਹ ਇੱਕ ਵੱਖਰਾ ਸਵਾਲ ਹੈ । ਆਉ ਜ਼ਰਾ ਸੋਚੀਏ, ਵੇਖੀਏ, ਪਰਖੀਏ, ਜੋਖੀਏ, ਤਾਂ ਸਹੀ, ਪਿਛਲੀ ਡੇਢ ਸਦੀ ਦੇ ਇਸ ਮਹਾਨ ਬੰਦੇ, ਤੇ ਆਪਣੀ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ਪ੍ਰੇਮਿਕਾ ਨੂੰ ਤੀਹ ਤੀਹ ਪ੍ਰੇਮ ਪੱਤਰ ਦਿਹਾੜੀ ‘ਚ ਲਿਖਣ ਵਾਲੇ ਇਸ ਹਥਿਆਰਾਂ ਦੇ ਵਪਾਰੀ ਨੂੰ। ‘ਨੋਬਲ ਇਨਾਮ’ ਜੋ ਅੱਜ ਦੁਨੀਆਂ ਭਰ ਵਿੱਚ ਅਮਨ ਅਮਾਨ, ਸਿਆਣਪ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਅਲਫਰੈਡ ਨੋਬਲ ਇਸ ਇਨਾਮ ਨੂੰ ਵਾਕਿਆ ਹੀ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਕਿਸੇ ਆਪਣੇ ਹੀ ਬਣਾਏ ਮਾਰੂ ਹਥਿਆਰਾਂ ਦੇ ਅਫਸੋਸ ਜਾਂ ਪਛਤਾਵੇ ਵਿੱਚ ਰੱਖ ਕੇ ਗਿਆ ਸੀ ਜਾਂ ਆਪਣੀ ਖੁੱਸੀ ਹੋਈ ਪਹਿਲੀ ਪ੍ਰੇਮਿਕਾ ਦੇ ਵਿਯੋਗ ਵਿੱਚ, ਜਿਸ ਨੂੰ ਉਹ ਮਰਦੇ ਦਮ ਤੱਕ ਆਪਣੇ ਵੱਲੋਂ ‘ਦੋ ਬਦਨ’ ਫਿਲਮ ਦੇ ਮਨੋਜ ਕੁਮਾਰ ਵਾਂਗ ਇੱਕ ਤਰਫ਼ਾ ਪ੍ਰੇਮ ਹੀ ਕਰਦਾ ਰਿਹਾ ਸੀ ?
Showing posts with label ਜੋਗਿੰਦਰ ਬਾਠ ਹੌਲੈਡ. Show all posts
Showing posts with label ਜੋਗਿੰਦਰ ਬਾਠ ਹੌਲੈਡ. Show all posts
ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? ਅਲਫਰੈਡ ਬੇਰਨਹਾਰਡ ਨੋਬਲ.......... ਲੇਖ / ਜੋਗਿੰਦਰ ਬਾਠ ਹੌਲੈਡ
ਹਰ ਸਾਲ ਅਕਤੂਬਰ ਦੇ ਮਹੀਨੇ ਸਵੀਡਨ ਦੇ ਸ਼ਹਿਰ ਸਟੋਕਹੋਲਮ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆਂ ਦਾ ਸਭ ਤੋ ਵੱਡਾ ਤੇ ਵੱਕਾਰੀ ਇਨਾਮ ‘ਨੋਬਲ ਪ੍ਰਾਈਜ਼’ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਇਹ ਇਨਾਮ ਅਲਫ੍ਰੈਡ ਨੋਬਲ ਦੇ ਅਕਾਲ ਚਲਾਣੇ ਵਾਲੇ ਦਿਨ ਦਸ ਦਸੰਬਰ ਨੂੰ ਦਿੱਤਾ ਜਾਂਦਾ ਹੈ। ਇਹ ਇਨਾਮ ਦੁਨੀਆਂ ਭਰ ਵਿੱਚ ਸਭ ਤੋਂ ਵਕਾਰੀ ਇਨਾਮ ਹੈ, ਅਮਨ-ਅਮਾਨ ਅਤੇ ਸਿਆਣਪ ਦਾ ਵੀ ਪ੍ਰਤੀਕ ਹੈ। ਇਹ ਇਨਾਮ ਉਹਨਾਂ ਮਹਾਨ ਮਨੁੱਖਾਂ ਨੂੰ ਦਿੱਤਾ ਜਾਦਾ ਹੈ, ਜਿੰਨ੍ਹਾ ਦਾ ਕੁਲ ਲੋਕਾਈ ਦੇ ਭਲੇ ਲਈ ਕੋਈ ਕਾਢ ਜਾਂ ਜੰਗਾਂ ਯੁੱਧਾਂ ਦੇ ਖਿਲਾਫ਼ ਡਟ ਕੇ ਕੰਮ ਕੰਮ ਕੀਤਾ ਹੁੰਦਾ ਹੈ । “ਅਮਨ ਤੇ ਜੰਗ” ਅਲਫਰੈਡ ਨੋਬਲ ਦੀ ਆਪਣੀ ਜਿੰਦਗੀ ‘ਚ ਕਿੰਨੇ ਕੁ ਮਹੱਤਵਪੂਰਨ ਸਨ, ਇਹ ਇੱਕ ਵੱਖਰਾ ਸਵਾਲ ਹੈ । ਆਉ ਜ਼ਰਾ ਸੋਚੀਏ, ਵੇਖੀਏ, ਪਰਖੀਏ, ਜੋਖੀਏ, ਤਾਂ ਸਹੀ, ਪਿਛਲੀ ਡੇਢ ਸਦੀ ਦੇ ਇਸ ਮਹਾਨ ਬੰਦੇ, ਤੇ ਆਪਣੀ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ਪ੍ਰੇਮਿਕਾ ਨੂੰ ਤੀਹ ਤੀਹ ਪ੍ਰੇਮ ਪੱਤਰ ਦਿਹਾੜੀ ‘ਚ ਲਿਖਣ ਵਾਲੇ ਇਸ ਹਥਿਆਰਾਂ ਦੇ ਵਪਾਰੀ ਨੂੰ। ‘ਨੋਬਲ ਇਨਾਮ’ ਜੋ ਅੱਜ ਦੁਨੀਆਂ ਭਰ ਵਿੱਚ ਅਮਨ ਅਮਾਨ, ਸਿਆਣਪ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਅਲਫਰੈਡ ਨੋਬਲ ਇਸ ਇਨਾਮ ਨੂੰ ਵਾਕਿਆ ਹੀ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਕਿਸੇ ਆਪਣੇ ਹੀ ਬਣਾਏ ਮਾਰੂ ਹਥਿਆਰਾਂ ਦੇ ਅਫਸੋਸ ਜਾਂ ਪਛਤਾਵੇ ਵਿੱਚ ਰੱਖ ਕੇ ਗਿਆ ਸੀ ਜਾਂ ਆਪਣੀ ਖੁੱਸੀ ਹੋਈ ਪਹਿਲੀ ਪ੍ਰੇਮਿਕਾ ਦੇ ਵਿਯੋਗ ਵਿੱਚ, ਜਿਸ ਨੂੰ ਉਹ ਮਰਦੇ ਦਮ ਤੱਕ ਆਪਣੇ ਵੱਲੋਂ ‘ਦੋ ਬਦਨ’ ਫਿਲਮ ਦੇ ਮਨੋਜ ਕੁਮਾਰ ਵਾਂਗ ਇੱਕ ਤਰਫ਼ਾ ਪ੍ਰੇਮ ਹੀ ਕਰਦਾ ਰਿਹਾ ਸੀ ? ਕਾਮਰੇਡ ਹਰਦੀਪ ਦੂਹੜਾ ਤੈਨੂੰ ਲਾਲ ਸਲਾਮ........... ਅਭੁੱਲ ਯਾਦਾਂ / ਜੋਗਿੰਦਰ ਬਾਠ, ਹਾਲੈਂਡ
ਕੁਝ ਲੋਕ ਤੁਹਾਡੀ ਜਿੰਦਗੀ ਵਿੱਚ ਹਾੜ ਦੀ ਹਨੇਰੀ ਵਾਂਗ ਆਉਂਦੇ ਹਨ ਤੇ ਬਿਨਾਂ ਖੜਾਕ ਕੀਤਿਆਂ ਤੁਰ ਜਾਂਦੇ ਹਨ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਹੁਣ ਕੀ ਕਰੋ ? ਉਹਨਾਂ ਨੂੰ ਯਾਦ ਕਰੋ, ਰੋਵੋ ਜਾਂ ਭੁੱਲ ਜਾਵੋ ? ਇਸੇ ਤਰਾਂ ਦਾ ਸੀ ਸਾਡਾ ਆੜੀ ਹਰਦੀਪ ਦੂਹੜਾ। ਹਰਦੀਪ ਨੂੰ ਮੈਂ ਪਹਿਲੀ ਵਾਰ ਸੰਨ 2001 ਵਿੱਚ ਸਾਡੇ ਜਰਮਨ ਤੋਂ ਗਏ ਦੋਸਤ ਰਘਬੀਰ ਸੰਧਾਂਵਾਲੀਆ ਦੇ ਘਰ ਵੇਖਿਆ ਸੀ। ਅਸੀਂ ਸਾਰਾ ਪਰਵਾਰ ਉਸ ਸਮਂੇ ਪੰਜਾਬੀ ਲੇਖਕ ਕੇ. ਸੀ. ਮੋਹਨ ਦੇ ਘਰ ਠਹਿਰੇ ਹੋਏ ਸਾਂ। ਸੰਧਾਂਵਾਲੀਆ ਪਰਿਵਾਰ ਰਘਬੀਰ ਅਤੇ ਪਰਮਜੀਤ ਨੇ ਸਾਨੂੰ ਸ਼ਾਮ ਦੀ ਰੋਟੀ ‘ਤੇ ਬੁਲਾਇਆ ਸੀ। ਅਸੀਂ ਸਾਰੇ ਅਪਣੇ ਰਵਾਇਤੀ ਮੂੜ ਵਿੱਚ ਬੀਅਰ ਦੇ ਡੱਬੇ ਖੋਹਲੀ ਚੁਟਕਲੇ ਤੇ ਚੁਟਕਲਾ ਸੁੱਟੀ ਆਉਂਦੇ ਸਾਂ। ਰਘਬੀਰ ਦੇ ਘਰ ਦੀ ਫਿਜ਼ਾ ਵਿੱਚ ਰਿੱਝਦੇ ਪਕਵਾਨਾਂ ਦੀ ਮਹਿਕ ਨਾਲ ਹਾਸਿਆਂ ਦਾ ਰਿਦਮ ਇੱਕ ਮਿੱਕ ਹੋਇਆ ਪਿਆ ਸੀ। ਅਚਾਨਕ ਘੰਟੀ ਵੱਜੀ ਰਘਬੀਰ ਨੇ ਦਰਵਾਜ਼ਾ ਖੋਹਲਿਆ, ਉਸ ਦੇ ਨਾਲ ਇੱਕ ਪਤਲਾ ਛੀਂਟਕਾ ਤੇ ਪਹਿਰਾਵੇ ਵਲੋਂ ਚੁਸਤ ਧੁੱਪ ਨਾਲ ਪੱਕੇ ਰੰਗ ਵਾਲਾ ਬੰਦਾ ਇੱਕ ਛੋਟਾ ਜਿਹਾ ਬੈਗ ਫੜੀ ਦਾਖਲ ਹੋਇਆ। ਸਾਰਿਆ ਦੇ ਹਾਸੇ ਨੂੰ ਬਰੇਕ ਲੱਗ ਗਈ। ਕੇ. ਸੀ. ਮੋਹਨ ਨੇ ਆਏ ਬੰਦੇ ਦੀ ਮੇਰੇ ਨਾਲ ਜਾਣ ਪਹਿਚਾਣ ਕਰਵਾਈ। ਇਹ ਕਾਮਰੇਡ ਹਰਦੀਪ ਦੂਹੜਾ ਸੀ। ਅਸੀਂ ਬੜੇ ਚਾਅ ਨਾਲ ਹੱਥ ਮਿਲਾਏ ਤੇ ਇੱਕ ਡੱਬਾ ਬੀਅਰ ਦਾ ਦੂਹੜਾ ਸਾਹਿਬ ਲਈ ਵੀ ਆ ਗਿਆ। ਮਹਿਫਲ ਹੁਣ ਥੋੜੀ ਜਿਹੀ ਗੰਭੀਰ ਹੋ ਗਈ ਸੀ ਤੇ ਹੁਣ ਇੱਕ ਸ਼ਬਦ ਕਾਮਰੇਡ ਵੀ ਸਾਡੀ ਗੱਲਬਾਤ ਵਿੱਚ ਆ ਰਲਿਆ ਸੀ। ਹਰਦੀਪ ਜਦ ਵੀ ਕਿਸੇ ਨੂੰ ਸੰਬੋਧਿਤ ਹੁੰਦਾ ਹਮੇਸ਼ਾ ਉਸ ਨੂੰ ਕਾਮਰੇਡ ਕਹਿ ਕੇ ਬੁਲਾਉਂਦਾ। ਇੰਨੇ ਨੂੰ ਰਘਬੀਰ ਦੇ ਘਰ ਦੇ ਸਾਹਮਣੇ ਰਹਿੰਦੀ ਮਸ਼ਹੂਰ ਵਿਅੰਗ ਲੇਖਕ ਸ਼ੇਰ ਜੰਗ ਜਾਂਗਲੀ ਦੀ ਜੀਵਨ ਸਾਥਣ ਰਾਣੋ ਵੀ ਕੁਝ ਖਾਣਾ ਆਪਣੇ ਘਰੋਂ ਬਣਾ ਕੇ ਲਿਆਂਦੀ ਪੋਟਲੀ ਨੂੰ ਕਿਚਨ ਦੀ ਸੈਂਕ ਤੇ ਰੱਖ, ਸਾਡੀ ਇਸ ਪਰਿਵਾਰਕ ਮਹਿਫਲ ਵਿੱਚ ਆ ਰਲੀ ਸੀ। ਜੇ ਸੋਨੂੰ ਆਪਣਾ ਫੇਸ ਬੁਕ ਪੇਜ਼ ਵੇਖ ਲੈਂਦਾ........... ਲੇਖ / ਜੋਗਿੰਦਰ ਬਾਠ ਹੌਲੈਂਡ
ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ, ਚਾੜ੍ਹੇ ਤੋੜ ਨਾ ਉਸ ਖੁਦਾ ਕਾਜੀਜਿੰਨਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡੇ ਗੁਨਾਂਹ ਕਾਜੀ਼। ਵਾਰਸ਼ ਸ਼ਾਹ
ਉੱਪਰ ਦਿੱਤਾ ਹੈਡਿੰਗ ਨਵਾਂ ਜ਼ਮਾਨਾ ਅਖ਼ਬਾਰ ਦੀ ਇੱਕ ‘ਡੱਬੀ ਬੰਦ’ ਖ਼ਬਰ ਦਾ ਸਿਰਲੇਖ ਹੈ। ਖ਼ਬਰ ਕਹਿੰਦੀ ਹੈ ਜੇ ਸੋਨੂੰ ਕੁਝ ਘੰਟੇ ਪਹਿਲਾਂ ਆਪਣਾਂ ਫੇਸਬੁੱਕ ਅਕਾਊਂਟ ਵੇਖ ਲੈਂਦਾ ਤਾਂ ਅੱਜ ਜਿੰਦਾ ਹੁੰਦਾ.... । ਅਸਲ ਕਹਾਣੀ ਇਹ ਹੈ ਸੋਨੂੰ ਨਾਂ ਦਾ ਮੁੰਡਾ ਜੋ ਕਿਸੇ ਦੂਸਰੀ ਜਾਤੀ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਹੁਣ ਹੁਸਿ਼ਆਰਪੁਰ ਵਿੱਚ ਹੁਸਿ਼ਆਰ ਨਾ ਹੋਣ ਦੀ ਵਜ੍ਹਾ ਕਾਰਨ ਕਤਲ ਹੋ ਗਿਆ। ਉਹ ਬਚ ਸਕਦਾ ਸੀ ਜੇ ਉਹ ਆਪਣਾ ਫੇਸਬੁੱਕ ਖਾਤਾ ਵੇਖ ਲੈਂਦਾ ਤਾਂ... । ਫੇਸਬੁੱਕ ਤੇ ਕੁੜੀ ਨੇ ਅਪਣੇ ਪ੍ਰੇਮੀ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਮੇਰੇ ਭਰਾ ਮੇਰੀ ਖਾਤਰ ਤੈਨੂੰ ਕਤਲ ਕਰਨ ਲਈ ਤੇਰੇ ਵੱਲ ਨੂੰ ਤੁਰ ਪਏ ਹਨ। ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਪਣੇ ਪ੍ਰੇਮੀ ਨਾਲ ਸੰਪਰਕ ਨਾ ਹੋਣ ਦੀ ਵਜ੍ਹਾ ਕਾਰਨ ਕੁੜੀ ਨੇ ਸੋਨੂੰ ਦੇ ਦੋਸਤ ਮੱਖਣ ਸਿੰਘ ਨੂੰ ਵੀ ਸੁਨੇਹਾ ਭੇਜਿਆ। ਜਦੋਂ ਕੁੜੀ ਦਾ ਕੋਈ ਚਾਰਾ ਨਾ ਚੱਲਿਆ ਤਾਂ ਅਖੀਰ ਵਿੱਚ ਉਸ ਨੇ ਅਪਣੇ ਦੋਸਤ ਦੀ ਫੇਸਬੁੱਕ ‘ਤੇ ਸੁਨੇਹਾ ਵੀ ਛੱਡਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪਰ ਅਫਸੋਸ ਹੁਣ ਗੋਲੀ ਪਸਤੌਲ ਵਿੱਚੋ ਨਿਕਲ ਚੁੱਕੀ ਹੈ। ਸੋਨੂੰ ਕਤਲ ਹੋ ਗਿਆ ਹੈ । ਕੁੜੀ ਦਾ ਪਰਿਵਾਰ ਇਸ ਕਤਲ ਦੇ ਪਾਪ ਬਨਾਮ ਜ਼ੁਰਮ ਵਿੱਚ ਸਾਰੀ ਉਮਰ ਤਿਲ ਤਿਲ ਹੋ ਕਚਿਹਰੀਆਂ ਜੇਲ੍ਹਾਂ ਵਿੱਚ ਕਤਲ ਹੋਵੇਗਾ ।
ਫਰੀਦਾ ਮੌਤੋਂ ਭੁੱਖ ਬੁਰੀ.......... ਲੇਖ / ਜੋਗਿੰਦਰ ਬਾਠ ਹੌਲੈਂਡ
ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਹਰ ਵੱਡੇ ਵੇਲੇ ਚੜ੍ਹਦੇ ਸੂਰਜ ਨਾਲ਼ ਅਸਮਾਨੇ ਚੜ੍ਹਦੀਆਂ ਜਾਂਦੀਆਂ ਹਨ। ਯੂਰਪੀਅਨ ਯੂਨੀਅਨ ਦੇ ਲੀਡਰ ਇਸ ਬਾਰੇ ਚਿੰਤਤ ਹਨ। ਉਹ ਕੁਦਰਤੀ ਖੇਤੀ (ਮਨਸੂਈ ਖਾਦ ਅਤੇ ਕੀੜੇਮਾਰ ਸਪਰੇਆਂ ਤੋਂ ਰਹਿਤ) ਨੂੰ ਵਧਾਵਾ ਦੇਣ ਵਾਲੇ ਆਪਣੇ ਪਹਿਲੇ ਫੈਸਲੇ ਉੱਪਰ ਮੁੜ ਵਿਚਾਰ ਕਰ ਰਹੇ ਹਨ। ਕਿਉਂਕਿ ਜੈਵਿਕ ਖੇਤੀ ਵਾਸਤੇ ਹੁਣ ਨਾਲੋਂ ਤਿੱਗਣੀ ਭੋਂਏ ਚਾਹੀਦੀ ਹੈ। 2006 ਵਿੱਚ ਆਈ.ਐਮ.ਐਫ਼. (ਇੰਟਰਨੈਸ਼ਨਲ ਮੋਨੀਟੇਅਰ ਫੰਡ) ਅਤੇ ਐਫ.ਏ.ਓ. (ਫੂਡ ਐਗਰੀਕਲਚਰ ਔਰਗੇਨਾਈਜੇਸ਼ਨ ‘ਯੂ.ਐਨ.’) ਤੇ ਨਾਲ ‘ਜੀ ਸੱਤ’ ਦੇ ਨਾਂ ਨਾਲ ਜਾਣੀ ਜਾਂਦੀ, ਅਮੀਰ ਦੇਸ਼ਾਂ ਦੀ ਜੱਥੇਬੰਦੀ ਨੇ ਸੰਸਾਰ ਵਿੱਚ ਵੱਧ ਰਹੀਆਂ ਖਾਧ-ਪਦਾਰਥਾਂ ਦੀਆਂ ਕੀਮਤਾਂ ਉੱਪਰ ਚਿੰਤਾ ਪ੍ਰਗਟ ਕੀਤੀ ਸੀ ਅਤੇ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਬਦਲਵੇਂ ਤੇ ਕਾਰਗਰ ਢੰਗ ਤਰੀਕੇ ਲੱਭਣ ਲਈ ਲੰਡਨ ਵਿੱਚ ਸਤਿਸੰਗ ਕੀਤਾ ਸੀ। ਪਰ ਲਗਦਾ ਹੈ ਹੁਣ ਤੱਕ ਕੀਤੇ ਸਾਰੇ ਓਹੜ ਪੋਹੜ ਵਿਅਰਥ ਹੀ ਗਏ ਜਾਪਦੇ ਹਨ, ਕਿਉਂਕਿ ਮਨੁੱਖੀ ਖੁਰਾਕ ਦੀਆਂ ਕੀਮਤਾਂ ਤਾਂ ਦਿਨੋ ਦਿਨ ਲਗਾਤਾਰ ਵਧੀ ਜਾ ਰਹੀਆਂ ਹਨ। ਗਰੀਬ ਦੇਸ਼ਾਂ ਦੇ ਕਰੋੜਾਂ ਲੋਕਾਂ ਕੋਲੋਂ ਆਟਾ, ਦਾਲਾਂ, ਖੰਡ ਨੂੰ ਖਰੀਦਣ ਦੀ ਸ਼ਕਤੀ ਖਤਮ ਹੁੰਦੀ ਜਾਂਦੀ ਹੈ ਤੇ ਉਹ ਢਿੱਡ ਨੁੰ ਗੰਢ ਦੇਣ ਲਈ ਦਿਨੋਂ ਦਿਨ ਹੋਰ ਤੋ ਹੋਰ ਡਾਹਢੇ ਮਜ਼ਬੂਰ ਹੋਈ ਜਾਂਦੇ ਹਨ। ਗਰੀਬ ਲੋਕਾਂ ਦੀ ਤਾਂ ਹੁਣ ਸਾਰੀ ਦੀ ਸਾਰੀ ਕਮਾਈ ਹੀ ਆਟਾ, ਚੌਲ, ਦਾਲਾਂ ਫੱਕੀ ਜਾਂਦੇ ਹਨ, ਕਿਉਂਕਿ 2004 ਤੋਂ ਲੈ ਕੇ 2012 ਤੱਕ ਜਿਉਣ ਲਈ ਜ਼ਰੂਰੀ ਖਾਧ-ਪਦਾਰਥਾਂ ਦੇ ਭਾਅ ਦੋ ਸੌ ਤੋਂ ਲੈ ਕੇ ਚਾਰ ਸੌ ਪ੍ਰਤੀਸ਼ਤ ਵਧ ਗਏ ਹਨ । ਇਸ ਵਕਤ ਇਹ ਭੋਖੜੇ ਦਾ ਦੈਂਤ ਤੀਸਰੀ ਦੁਨੀਆਂ ਵਿੱਚ ਆਦਮ ਬੋ - ਆਦਮ ਬੋ ਕਰਦਾ ਫਿਰਦਾ ਹੈ। “ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ” ਬਾਬੇ ਫਰੀਦ ਦਾ ਇਹ ਦੋਹਾ ਦੁਨੀਆਂ ਭਰ ਦੇ ਭੁੱਖਿਆਂ ਅਤੇ ਗਰੀਬਾਂ ਨੂੰ ਦੰਦੀਆਂ ਚਿੜਾ ਰਿਹਾ ਲਗਦਾ ਹੈ।
ਵੱਡਾ ਭਾਈ ਵੇਖ ਰਿਹਾ ਹੈ.......... ਲੇਖ / ਜੋਗਿੰਦਰ ਬਾਠ ਹੌਲੈਂਡ
ਪੂਜਾ ਮਿਸ਼ਰਾ ਨੂੰ
ਦੁਬਾਰਾ ਬਿਗ ਬੌਸ ਸੋ਼ਅ ਵਿੱਚ ਸ਼ਾਮਲ ਕਰ ਲਿਆ ਗਿਆ । ਪਿਛਲੀ ਵਾਰ ਬੀਬੀ ਪੂਜਾ ਮਿਸ਼ਰਾ ਦੀ ਦੂਹਰੀ ਵਾਰ ਵਾਇਲਡ ਕਾਰਡ ਐਂਟਰੀ ਹੋਈ ਸੀ ਤੇ ਹੁਣ
ਫਿਰ ਇਸ ਨੂੰ ਇਸ ਸੋ਼ਅ ਵਿੱਚੋ ਕੱਢ ਦਿੱਤਾ ਗਿਆ । ਜਾਂਦੀ ਜਾਂਦੀ ਬੀਬੀ ਪੂਜਾ ਇਹ ਵਿਸਮਾਂਦੀ ਬਿਆਨ
ਵੀ ਦੇ ਗਈ ਕਿ ਜਦ ਉਹ ਸੁੱਤੀ ਪਈ ਸੀ ਤਾਂ ਕੋਈ ਉਸ ਦੇ ਸਰੀਰ ਤੇ ਲਵ ਸਪੋਟ ਯਾਨਿ ਕਿ ਪਿਆਰ ਦੇ
ਨਿਸ਼ਾਨ ਛੱਡ ਗਿਆ ਹੈ, ਜਿਸ ਨੂੰ ਤੁਸੀਂ
ਪਿਆਰ ਦੀਆਂ ਪੈੜਾਂ ਵੀ ਕਹਿ ਸਕਦੇ ਹੋ। ਠੇਠ ਪੰਜਾਬੀ ਵਿੱਚ ਮਤਲਬ ਇਹ ਹੈ, ਕੋਈ ਉਸ ਦੀ ਦੇਹ ਨੂੰ ਸਾਰੀ ਰਾਤ ਦੰਦੀਆਂ ਵੱਢਦਾ ਰਿਹਾ
ਤੇ ਬੀਬੀ ਪਰਮ ਆਨੰਦ ਵਿੱਚ ਸੁੱਤੀ ਰਹੀ। ਸਾਰੀ ਰਾਤ ਉਸ ਨੂੰ ਇਸ ਮਿੱਠੀ ਆਨੰਦਮਈ ਪੀੜ ਦਾ ਅਹਿਸਾਸ
ਤੱਕ ਨਹੀਂ ਹੋਇਆ ਤੇ ਹੁਣ ਇਸ ਮਾਸੂਮ ਬੀਬੀ ਨੂੰ ਸਾਰੀ ਰਾਤ ਦੰਦੀਆਂ ਵੱਢਣ ਵਾਲੇ ਦਾ ਕੋਈ ਇਲਮੋ
ਅਹਿਸਾਸ ਨਹੀਂ ਹੈ । ਉਹ ਪਾਗਲ ਕੁੱਤੀ ਵਾਂਗ ਆਪਣੇ ਸਾਥੀਆਂ ਤੇ ਇਲਜ਼ਾਮ ਲਾਉਂਦੀ ਫਿਰਦੀ ਰਹੀ ਕਿ
ਹੋ ਸਕਦਾ ਹੈ ਇਹ ਹੋਵੇ ਤੇ ਹੋ ਸਕਦਾ ਹੈ ਉਹ ਵੀ ਹੋਵੇ । ਲਵ ਸਪੋਟਰ, ਯਾਨਿ ਕਿ ਦੰਦੀਆਂ ਵੱਢਣ ਵਾਲੇ ਜਾਂ ਵਾਲਿਆਂ ਨੂੰ ਜ਼ਰੂਰ
ਇਸ ਦਾ ਸਪਸ਼ਟੀਕਰਨ ਦੇਣਾ ਪਵੇਗਾ, ਨਹੀਂ ਤਾਂ ਜੇ ਇਸ
ਦਾ ਕੋਈ ਭੈੜਾ ਨਤੀਜ਼ਾ ਨਿਕਲ ਆਇਆ ਤਾਂ ਬੀਬੀ ਕਿਹੜੀ ਮਾਂ ਨੂੰ ਜਵਾਕ ਦੀ ਦਾਦੀ ਆਖੇਗੀ ਅਤੇ ਕੀਹਦਾ
ਕੀਹਦਾ ਡੀ. ਐਨ. ਏ. ਚੈੱਕ ਕਰਵਾਉਂਦੀ ਫਿਰੇਗੀ।
ਆਤੂ ਖੋਜੀ਼ ਬਨਾਮ ਰਾਜੀਵ ਸ਼ਰਮਾ.......... ਲੇਖ / ਜੋਗਿੰਦਰ ਬਾਠ ਹੌਲੈਂਡ
ਰਾਜੀਵ ਸ਼ਰਮਾ ਨੂੰ ਮੈਂ ਉਦੋਂ ਦਾ ਜਾਣਦਾ ਹਾਂ, ਜਦੋਂ ਉਹ ਚੈਨਲ ਪੰਜਾਬ ਨਾਂ ਦੇ ਇੱਕ ਬਹੁਤ ਹੀ ਮਿਆਰੀ ਅੰਤਰਰਾਸ਼ਟਰੀ ਟੈਲੀਵਿਯਨ ਚੈਨਲ ਦਾ ਡਾਇਰੈਕਟਰ ਹੁੰਦਾ ਸੀ। ਇਸ ਚੈਨਲ ਨੇ ਸਾਰੇ ਯੂਰਪ ਦੇ ਪੰਜਾਬੀ ਮੂ਼ਲ ਦੇ ਪੈਨਸ਼ਨੀਏ ਬਜ਼ੁਰਗਾਂ ਲਈ ਪੂਰੇ ਰੰਗਾਂ ਸਮੇਤ ਸਗਲੇ ਪੰਜਾਬ ਨੂੰ ਉਨ੍ਹਾਂ ਦੇ ਬਹਿਣ ਵਾਲਿਆਂ ਕਮਰਿਆਂ ਵਿੱਚ ਸਾਕਾਰ ਕਰ ਦਿੱਤਾ ਸੀ। ਰਾਜੀਵ ਸ਼ਰਮੇ ਨੇ ਇੰਗਲੈਂਡ ਵਿੱਚ ਬੈਠੇ ਬਾਬਿਆਂ ਦੇ ਬੁਢਾਪਾ ਘਰਾਂ ਵਿੱਚ, ਸਰੋਂ ਦੇ ਸਾਗ ਦੀ ਖੁਸ਼ਬੂ, ਸਿਆਲ ਦੀਆਂ ਪੰਜਾਬੀ ਧੁੱਪਾਂ ਦਾ ਸੇਕ, ਸਾਉਣ ਮਹੀਨੇ ਦੇ ਠੰਡੇ ਫਰਾਟੇ, ਪਿੰਡਾਂ ਦੀਆਂ ਸੱਥਾਂ ਵਿਚਲਾ ਹਾਸਾ ਠੱਠਾ ਅਤੇ ਦੋ ਮੰਜੀਆਂ ਜੋੜ ਕੋਠੇ ਤੇ ਲਾਏ ਸਪੀਕਰਾਂ ਦਾ ਦੋ-ਗਾਣਵੀ ਰਿਦਮ ਲਿਆ ਖਿਲਾਰਿਆ ਸੀ। ਬਾਬਿਆਂ ਲਈ ਯਮਲੇ ਤੋਂ ਲੈ ਕੇ ਮਿਸ ਪੂਜਾ ਤੱਕ ਦਾ ਗੀਤ ਸੰਗੀਤ ਹਾਜ਼ਰ ਸੀ। ਇਸ ਚੈਨਲ ਰਾਹੀਂ ਜੋ ਵੀ ਪ੍ਰੋਗਰਾਮ ਵਿਖਾਏ ਜਾਂਦੇ ਸਨ, ਉਨ੍ਹਾਂ ਵਿੱਚ ਪੰਜਾਬ ਦੀ ਅਸਲੀ ਤਸਵੀਰ ਅਤੇ ਮਿੱਟੀ ਦੀ ਖੁਸ਼ਬੂ ਰਚੀ ਹੁੰਦੀ ਸੀ, ਅੰਬ ਦੇ ਅਚਾਰ ਅਤੇ ਔਲੇ ਦੇ ਮੁਰੱਬੇ ਵਾਂਗ। ਛੜਿਆਂ ਦੀ ਪੈਲੀ ਵਿਚ ਢੱਟਾ ਚਰੈ.......... ਲੇਖ / ਜੋਗਿੰਦਰ ਬਾਠ ਹੌਲੈਂਡ
ਪਾਇਆ! ਨੀ ਰੋਹੀ ਵਾਲਾ ਜੰਡ ਵੱਢ ਕੇਲੰਡੇ ਚਿੜੇ ਨੇ ਚੁਬਾਰਾ ਪਾਇਆ ਨੀ
ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਉਦੋਂ ਕਦੇ ਸਾਡੇ ਮੁਹੱਲੇ ਵਿਚ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਦਿਹਾਰ ਆਉਂਦਾ ਤਾਂ ਸ਼ਗਨ ਵਿਹਾਰ ਮਗਰੋਂ ਸਾਡੇ ਮੁਹੱਲੇ ਦੀਆਂ ਤ੍ਰੀਮਤਾ ਦਾ ਨੱਚਣ ਗਾਉਣ ਦਾ ਖਾੜਾ ਜ਼ਰੂਰ ਮਘਦਾ। ਵਿਆਹ ਤੋਂ ਪਹਿਲਾਂ ਤਾਂ ਵਿਆਹ ਵਾਲੇ ਘਰ ਜਦੋਂ ਮੁੰਡਾ ਜਾਂ ਕੁੜੀ ਸਾਹੇ ਬੱਧੇ ਜਾਂਦੇ ਤਾਂ ਲੰਮੀਆਂ ਹੇਕਾਂ ਵਾਲੇ ਸੁਹਾਗ ਗਾਏ ਜਾਂਦੇ। ਔਰਤਾਂ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਵਿਆਹ ਵਾਲੇ ਘਰ ਜੁੜ ਜਾਂਦੀਆਂ ਤੇ ਵਿਚ ਵਿਚ ਲੰਮੀਆਂ ਹੇਕਾਂ ਵਾਲੇ ਅਕਾਊ ਸੁਹਾਗਾਂ ਤੋਂ ਬਾਅਦ ਪਰਾਤ ਮੁਧੀ ਮਾਰ ਕੇ ਚਮਚੇ ਤੇ ਪਰਾਤ ਦੇ ਰਿਦਮ ਨਾਲ ਕੁਸ਼ ਸੁਰ ਤਾਲ ‘ਚ ਲੈਅਬੱਧ ਗੀਤ ਵੀ ਗਾਏ ਜਾਂਦੇ, ਜੋ ਸਾਨੂੰ ਨਿਆਣਿਆਂ ਨੂੰ ਬਹੁਤ ਹੀ ਸੁਰੀਲੇ ਤੇ ਧੂਅ ਪਾਉਣ ਵਾਲੇ ਲਗਦੇ। ਪਰ ਜਿਹੜਾ ਧਮੱਚੜ ਬਰਾਤ ਜਾਣ ਪਿਛੋਂ ਪੈਂਦਾ ਉਹ ਅਜੀਬ ਹੀ ਦਿਲਚਸਪ ਨਜ਼ਾਰਾ ਪੇਸ਼ ਕਰਦਾ ਸੀ। ਇਹ ਔਰਤਾਂ ਦਾ ਖਾੜਾ ਸਾਡੇ ਨਿਆਣਿਆਂ ਲਈ ਤਾਂ ਦਿਲਚਸਪ ਹੁੰਦਾ ਹੀ ਸੀ ਪਰ ਸਿਆਣੇ ਵੀ ਇਸ ਮੌਕੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਸਨ। ਜਿਹੜੇ ਰਿਸ਼ਤੇਦਾਰ ਵਿਆਹ ਸ਼ਾਦੀ ਵਿਚ ਬੰਦੇ ਬਹੁਤੇ ਹੋ ਜਾਣ ਕਾਰਣ ਬਰਾਤ ਨਾਲ ਨਾ ਲਿਜਾਣ ਕਰਕੇ ਗੁੱਸੇ ਗਿਲੇ ਹੁੰਦੇ ਸਨ ਉਨ੍ਹਾਂ ਦਾ ਗੁੱਸਾ ਗਿਲਾ ਵੀ ਇਨ੍ਹਾਂ ਔਰਤਾਂ ਦਾ ਰੰਗੀਲਾ ਅਖਾੜਾ ਵੇਖ ਕੇ ਕਾਫੂਰ ਹੋ ਜਾਂਦਾ। ਜਵਾਨ ਤੀਵੀਆਂ ਖੂਬ ਖ਼ਰੂਦ ਕਰਦੀਆਂ। ਜਵਾਈ ਭਾਈ ਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹ ਖਾੜੇ ਦੇ ਲਾਗੇ ਚਾਗੇ ਵੀ ਖਲੋ ਜਾਵੇ, ਕੋਠਿਆਂ ਦੇ ਜੰਗਲਿਆਂ ਉਹਲੇ ਜਾਂ ਸ਼ਰਾਬੀ ਹੋਇਆ ਪਿੱਛਲੇ ਅੰਦਰ ਪਿਆ ਬੇਸ਼ਰਮ ਹੋਇਆ ਸਵਾਦ ਲੈਂਦਾ ਸੁਣੀ ਜਾਂਦਾ। ਮੱਛਰੀਆਂ ਔਰਤਾਂ ਗੀਤਾਂ, ਬੋਲੀਆਂ, ਅਖਾਣਾਂ ‘ਚ ਛਿਬੀਆ ਦੇ ਦੇ ਕੇ ਉਸ ਦੀ ਮਾਂ ਭੈਣ ਇਕ ਕਰ ਦਿੰਦੀਆਂ। ਔਰਤਾਂ ਤਿੰਨ-ਤਿੰਨ, ਚਾਰ-ਚਾਰ ਘੰਟੇ ਗਿੱਧੇ ਬੋਲੀਆਂ ਦੇ ਨਾਲ ਅੱਡੀਆਂ ਮਾਰ-ਮਾਰ ਕੇ ਵਿਆਹ ਵਾਲੇ ਘਰ ਦੇ ਵਿਹੜੇ ਨੂੰ ਗੁੰਨ੍ਹ ਕੇ ਰੱਖ ਦਿੰਦੀਆਂ।
ਤਜ਼ਰਬੇ ਜਰਮਨ ਦੇ......... ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ
ਅਕਲ, ਖ਼ੁਰਾਕ ਅਤੇ ਫਿ਼ਲੌਸਫ਼ੀ ਵਿਚ ਦੁਨੀਆਂ ਦਾ ਮੂਰਖ਼ ਤੋਂ ਮੂਰਖ਼
ਇਨਸਾਨ ਵੀ ਆਪਣੇ ਆਪ ਨੂੰ ਕੁੱਲ ਵੈਦ-ਧਨੰਤਰਾਂ ਨਾਲੋਂ ਸਿਆਣਾ ਅਤੇ ਬੇਹਤਰ ਸਮਝਦਾ ਹੈ। ਆਪਣੀ ਅਕਲ
ਅਤੇ ਦੂਸਰੇ ਦੇ ਗਿਲਾਸ ਵਿਚ ਪੈੱਗ ਹਮੇਸ਼ਾ ਹੀ ਵੱਡਾ ਨਜ਼ਰ ਆਉਂਦਾ ਹੈ। ਬਹੁਤਿਆਂ ਨੂੰ ਖਲਕਤ ਤੇ
ਸਦੀਵੀ ਰੰਜ ਤੇ ਗਿਲਾ ਰਹਿੰਦਾ ਹੈ ਕਿ ਲੋਕ ਉਸ ਦੀ
ਕੀਮਤੀ ਤੇ ਮੁਫਤੀ ਦਿੱਤੀ ਮੱਤ ਤੋਂ ਫ਼ਾਇਦਾ ਕਿਉਂ ਨਹੀਂ ਉਠਾਉਂਦੇ ਬਰਸ਼ਤੇ ਕਿ ਉਨ੍ਹਾਂ
ਦੇ ਆਈਡੀਏ ਤੇ ਸਲਾਹਾਂ ਸ਼ੇਖਚਿੱਲੀ ਨੂੰ ਮਾਤ ਹੀ ਕਿਉਂ ਨਾ ਪਾਉਂਦੇ ਹੋਣ? ਮੂਰਖ਼ ਤੋਂ ਮੂਰਖ਼ ਇਨਸਾਨ ਵੀ ਦੋ ਲੜਦਿਆਂ ਨੂੰ ਸਮਝਾਉਣ ਅਤੇ
ਆਪਣੇ ਵੱਡਮੁਲੇ ਵਿਚਾਰ ਦੇਣ ‘ਚ ਮਾਰ ਨਹੀਂ ਖਾਂਦਾ, ਬੇਸ਼ੱਕ ਉਸਦੇ ਵਿਚਾਰ ਚੰਗੇ ਭਲਿਆਂ ਨੂੰ ਜੇਲ੍ਹ ‘ਚ ਕਰਵਾਉਣ ਵਾਲੇ ਹੀ ਕਿਉਂ ਨਾ ਹੋਣ । ਕਿਸੇ ਵੇਲੇ ਇਸੇ ਤਰ੍ਹਾਂ
ਦੇ ਹੀ ਇੱਕ ਮਹਾਂਪੁਰਸ਼ ਨਾਲ ਮੇਰਾ ਵੀ ਵਾਹ ਪੈ ਗਿਆ ਸੀ। ਉਦੋਂ ਮੈਂ ਜਰਮਨ ਵਿਚ ਨਵਾਂ ਨਵਾਂ ਹੀ
ਆਇਆ ਸਾਂ। ਮੁਆਫ਼ ਕਰਨਾ ! ਸੌਰੀ !! ਆਇਆ ਤਾਂ ਮੈਂ ਇਉਂ ਲਿਖ ਦਿੱਤਾ ਜਿਸ ਤਰ੍ਹਾਂ ਜਰਮਨ ਦੇ
ਚਾਂਸਲਰ ਹੈਲਮਟ ਕੋਹਲ ਨੇ ਮੈਨੂੰ ਈਸਟ ਜਰਮਨ ਤੇ ਵੈਸਟ ਜਰਮਨ ਨੂੰ ਇਕੱਠਾ ਕਰਨ ਦੇ ਮਸਲੇ ਉੱਪਰ
ਸਲਾਹ ਮਸ਼ਵਰਾ ਲੈਣ ਲਈ ਉਚੇਚਾ ਸੱਦਿਆ ਹੁੰਦੈ । ਖੈਰ ! ਇਹ ਮੇਰਾ ਜਾਤੀ ਮਾਮਲਾ ਹੈ ਕਿਤੇ ਫਿਰ
ਸਹੀ। ਇਸ ਵਕਤ ਮੈਂ ਸਿਰਫ ਆਪਣੇ ਯਾਰ ਰੇਵਤੀ ਰਮਨ ਜੋਸ਼ੀ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਜੋਸ਼ੀ
ਸਾਹਿਬ ਦਾ ਹੁਲੀਆ ਨਾਂ ਦੇ ਬਿਲਕੁਲ ਦੋ ਸੌ ਪਰਸੈਂਟ ਉਲਟ ਸੀ। ਮੂੰਹ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਡਾਲਡਾ ਘਿਉ ਦੇ ਪਲਾਸਟਕ ਦੇ ਡੱਬੇ ਨੂੰ ਇਕ
ਪਾਸਿਓਂ ਖਾਸਾ ਸੇਕ ਲੱਗਿਆ ਹੁੰਦੈ । ਸਿਰ ਅੱਧਾ ਗੰਜਾ ਇਉਂ ਲਗਦਾ ਸੀ, ਜਿਸ ਤਰ੍ਹਾਂ ਰਾਤ ਨੂੰ ਕੋਈ
ਕਿਸੇ ਦੇ ਸਿੱਧੇ ਕੀਤੇ ਪੱਠਿਆਂ ਦੇ ਟੱਕ ‘ਚੋਂ ਚੋਰੀ ਛਟਾਲਾ (ਬਰਸੀਨ)
ਵੱਢ ਕੇ ਲੈ ਗਿਆ ਹੋਵੇ । ਮੈਂ, ਜੋਸ਼ੀ ਸਾਹਿਬ ਤੇ ਸਾਡੇ
ਚਾਰ ਹੋਰ ਨਵੇਂ ਆਏ ਸਾਥੀਆਂ ਨੂੰ ਸ਼ੋਸ਼ਲ ਵਾਲਿਆਂ
ਨੇ ਇੱਕੋ ਹੀ ਕਮਰਾ ਅਲਾਟ ਕਰ ਦਿੱਤਾ ਸੀ। ਜਿਸ ਵਿੱਚ ਪੱਥਰ ਦੇ ਕੋਲਿਆਂ ਦਾ ਹਾਈਸੂਨ ਤੇ ਇੱਕ
ਸਾਝਾਂ ਬਿਜਲੀ ਦਾ ਚੁੱਲ੍ਹਾ ਸੀ। ਜੰਗਲਪਾਣੀ ਲਈ ਸਾਰੀ ਹੇਮ ਵਿੱਚ ਇੱਕ ਸਾਂਝੀ ਸੱਠਾਂ ਬੰਦਿਆਂ ਲਈ
ਪੰਜ ਬੈਠਣ ਵਾਲੀਆਂ ਸੀਟਾਂ ਵਾਲੀ ਨੱਕ ਸਾੜਦੀ, ਬਦਬੂ ਮਾਰਦੀ ‘ਸੰਡਾਸ’ ਯਾਨਿ ਕਿ ਹਾਜਤ ਕਰਨ ਵਾਲੀ
ਜਗ੍ਹਾ ਸੀ। ਜਿਸ ਵਿੱਚ ਪੰਜਾਬ ਦੇ ਗਿੱਝੇ ਲੋਕ ਪੱਬਾਂ ਭਾਰ ਬਹਿ ਕੇ ਹੀ ਆਪਣਾ ਕੰਮ ਨਬੇੜਦੇ ਸਨ।
ਇਸ ਤਰ੍ਹਾਂ ਦੇ ਪ੍ਰਯੋਗ ਕਰਦਿਆਂ ਚਰਵੰਜਾ ਪ੍ਰਤੀਸ਼ਤ ਅਲਕੋਹਲ ਵਾਲੀ ‘ਐਲ ਡੀ’ ਮਾਰਕੀਟ ਦੀ ਪੌਟ ਰੰਮ ਪੀਣ ਵਾਲਿਆਂ ਨੇ ਕਈ ਵਾਰੀ ਆਪਣੇ ਕਸੂਤੇ
ਥਾਵਾਂ ਤੇ ਸੱਟਾਂ ਵੀ ਲਵਾਈਆਂ ਸਨ। ਜਿੱਥੇ ਗੰਦ ਪਾਉਣਾ ਤਾਂ ਸਾਡਾ ਪੌਣਾਂ ਸੈਂਕੜਾਂ
ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦਾ ਜੱਦੀ ਹੱਕ ਸੀ ਤੇ ਸਫ਼ਾਈ ਲਈ ਦੋਸ਼ ਹਮੇਸ਼ਾ ਹਾਊਸ ਮਾਸਟਰ
ਨੂੰ ਹੀ ਦਿੱਤਾ ਜਾਂਦਾ ਸੀ।
ਅਫ਼ਰੀਕਾ ਵਿੱਚ ਘੁੰਮ ਰਿਹਾ ਭੋਖੜੇ ਦਾ ਦੈਂਤ ਅਤੇ ਰੱਜਿਆ ਪੱਛਮੀ ਸੰਸਾਰ.......... ਲੇਖ / ਜੋਗਿੰਦਰ ਬਾਠ ਹੌਲੈਂਡ
ਦੋ ਹਜ਼ਾਰ ਦਸ ਦੇ ਅਖ਼ੀਰ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਮੱਦਤੀ ਜੱਥੇਬੰਦੀਆਂ ਨੇ ਸਾਰੇ ਸੰਸਾਰ ਨੂੰ ਆਪਣੀਆਂ ਅਪੀਲਾਂ ਦਲੀਲਾਂ ਨਾਲ ਖ਼ਬਰਦਾਰ ਕਰਨਾ ਸ਼ੁਰੂ ਕਰ ਦਿੱਤਾ ਸੀ । ਜੇ ਸੋਕੇ ਦਾ ਇਹੋ ਹਾਲ ਰਿਹਾ ਤਾਂ ਅਫ਼ਰੀਕਾ ਦੇ ਦੇਸ਼ਾਂ ਸੁਮਾਲੀਆ, ਈਰੀਟਰੀਆ, ਦਾਈਬੂਟੀ, ਇਥੋਪੀਆ ਅਤੇ ਕੀਨੀਆਂ ਵਿੱਚ ਅਕਾਲ ਅਤੇ ਭੋਖੜੇ ਦਾ ਕਹਿਰ ਵਰਤ ਸਕਦਾ ਹੈ। ਅਫ਼ਰੀਕਾ ਮਹਾਂਦੀਪ ਦਾ ਨਕਸ਼ਾ ਵੇਖਿਆਂ ਇੳਂੁ ਲੱਗਦਾ ਹੈ, ਜਿਸ ਤਰ੍ਹਾਂ ਇਹ ਇਲਾਕਾ ਅਫ਼ਰੀਕਾ ਦੀ ਵੱਖੀ ਵਿੱਚ ਉੱਗੀ ਦਰਿਆਈ ਘੋੜੇ ਦੇ ਦੇ ਸਿੰਗ ਵਰਗੀ ਖੁੰਗੀ ਹੋਵੇ ? ਕਿੳਂਕਿ ਪਿਛਲੇ ਸਾਲ ਦੁਨੀਆਂ ਦੇ ਮੌਸਮੀ ਮਾਹਰਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਇਨ੍ਹਾਂ ਦੇਸ਼ਾਂ ਦੀਆਂ ਕੁਦਰਤੀ ਮੌਨਸ਼ੂਨਾਂ ਧੋਖਾ ਦੇ ਗਈਆਂ ਹਨ। ਪਿਛਲੇ ਦੋ ਸਾਲਾਂ ਤੋਂ ਕੁਦਰਤ ਵਲੋਂ ਤਹਿ ਕੀਤੀ ਬਾਰਸ਼ ਦਾ ਵੀਹ ਪ੍ਰਤੀਸ਼ਤ ਹਿੱਸਾ ਵੀ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਇਨ੍ਹਾਂ ਯੁੱਗਾਂ ਤੋਂ ਤ੍ਰਿਹਾਈਆਂ ਭੂਮੀਆਂ ਯਾਨਿ ਕਿ ਦੇਸ਼ਾਂ ਵਿੱਚ ਨਹੀਂ ਤਰੱਪਕਿਆ। ਆਮ ਕਰਕੇ ਅਪ੍ਰੈ਼ਲ ਪੰਜਾਬ ਦੇ ਸੌਣ ਮਹੀਨੇ ਵਾਂਗ ਸੋਮਾਲੀਆ ਅਤੇ ਇਥੋਪੀਆ ਦਾ ਸਭ ਤੋਂ ਸਿੱਲ੍ਹਾ, ਭਿੱਜਾ ਅਤੇ ਬਾਰਸ਼ਾਂ ਭਰਪੂਰ ਮਹੀਨਾ ਹੁੰਦਾ ਹੈ। ਇਸ ਮਹੀਨੇ 120 ਤੋਂ ਲੈ ਕੇ 150 ਮਿਲੀਮੀਟਰ ਬਾਰਸ਼ ਇਹਨਾਂ ਦੇਸ਼ਾਂ ਵਿੱਚ ਬਰਸਦੀ ਹੈ ਪਰੰਤੂ ਇਸ ਸਾਲ ਇਹ ਸਿਰਫ਼ ਤੀਹ ਤੋਂ ਚਾਲੀ ਮਿਲੀਮੀਟਰ ਹੀ ਬਰਸੀ ਅਤੇ ਛੋਟਾ ਬਰਸਾਤੀ ਸੀਜ਼ਨ ਅਕਤੂਬਰ ਤੋਂ ਦਸੰਬਰ ਤੱਕ ਵੀ ਅਸਲੋਂ ਸੋਕੇ ਨਾਲ ਇਨ੍ਹਾਂ ਦੇਸ਼ਾਂ ਨੂੰ ਡੋਬਾ ਦੇ ਗਿਆ ਹੈ। ਇਹ ਸਭ ਕੁਝ ਮੌਸਮੀ ਚੱਕਰ ਵਿੱਚ ਵਿਗਾੜ ਆ ਜਾਣ ਦੇ ਕਾਰਨ ਹੀ ਵਾਪਰਿਆ ਹੈ। ਇੱਕ ਪਾਸੇ ਅਫ਼ਰੀਕਾ ਦੇ ਇਨ੍ਹਾਂ ਦੇਸ਼ਾਂ ਵਿੱਚ ਸੋਕੇ ਨੇ ਨਹਿਰਾਂ, ਨਦੀਆਂ, ਬਨਸਪਤੀ, ਪਸ਼ੂ-ਪਰਿੰਦੇ ਤੇ ਇਨਸਾਨ ਤੱਕ ਸੁੱਕਣੇ ਪਾ ਦਿੱਤੇ ਹਨ ਤੇ ਦੂਜੇ ਪਾਸੇ ਲਾਤੀਨੀ ਅਮਰੀਕਾ, ਪਾਕਿਸਤਾਨ ਅਤੇ ਆਸਟਰੇਲੀਆ ਹੜਾਂ ਦੇ ਪਾਣੀ ਨੇ ਡੋਬ ਕੇ ਰੋੜ ਦਿੱਤੇ ਹਨ।
ਅੰਗੂਰਾਂ ਦੇ ਪੱਤਿਆ ਦੀ ਸਾਂਝ........ ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ
ਅੱਜ ਮੇਰੇ ਘਰ ਦੇ ਨੇੜੇ ਰਹਿੰਦੀ ਕੁਰਦਿਸ਼ ਇਰਾਕੀ ਗਵਾਂਢਣ ਨੇ ਆਪਣੇ ਦੇਸ਼ ਦਾ ਸਭ ਤੋਂ ਵਧੀਆ ਤੇ ਬੇਹਤਰੀਨ ਲਜ਼ੀਜ਼ ਖਾਣਾ ਤਿਆਰ ਕਰਕੇ ਸਾਡੇ ਘਰ ਸਾਨੂੰ ਪਰੋਸਾ ਦਿੱਤਾ। ਉਸ ਕੋਲ ਦੋ ਪਤੀਲੇ ਕੁਰਦਿਸ਼ ਖਾਣੇ ਦੇ ਵੱਖੋ ਵੱਖ ਪਦਾਰਥਾਂ ਨਾਲ ਨੱਕੋ ਨੱਕ ਭਰੇ ਹੋਏ ਸਨ। ਇੱਕ ਪਤੀਲੇ ਵਿੱਚ ਭੇਡ ਦੇ ਕੀਮੇਂ ਅਤੇ ਚੌਲਾਂ ਨਾਲ ਭਰ ਕੇ ਭੁੰਨੇ ਹੋਏ ਬਤਾੳਂ, ਟਮਾਟਰ, ਸਿ਼ਮਲਾ ਮਿਰਚਾਂ, ਪਿਆਜ਼ ਅਤੇ ਹਰੀ ਸੈਲਰੀ ਦੀਆਂ ਟਾਹਣੀਆਂ ਸਨ ਅਤੇ ਦੂਸਰੇ ਵਿੱਚ ਅੰਗੂਰ ਦੇ ਪੱਤਿਆਂ ਵਿੱਚ ਵਲੇਟੇ ਚੌਲ ਅਤੇ ਅਰਬੀ ਮਸਾਲਿਆਂ ਯੁਕਤ ਕੀਮਾਂ ਭਰਿਆ ਹੋਇਆ ਸੀ। ਖਾਣੇ ਦੀ ਦਿੱਖ ਅਤੇ ਖੁਸ਼ਬੂ ਤੋਂ ਪਤਾ ਲਗਦਾ ਸੀ ਕਿ ਇਸ ਤੇ ਕਿੰਨੀ ਮਿਹਨਤ ਹੋਈ ਹੈ। ਪਤਾ ਨਹੀਂ ਵਿਚਾਰੀ ਸਾਰਾ ਦਿਨ ਹੀ ਸਾਡੇ ਲਈ ਇਹ ਸਪੈਸ਼ਲ ਭੋਜਨ ਤਿਆਰ ਕਰਨ ਵਿੱਚ ਲੱਗੀ ਰਹੀ ਸੀ । ਇਸ ਖਾਣੇ ਦੇ ਏਵਜ਼ ਵਿੱਚ ਅਸੀਂ ਉਸ ਬੀਬੀ ਰਾਣੀ ਇਰਾਕੀ ਕੁਰਦਸ਼ ਬੇਵਾ ਔਰਤ ਲਈ ਕੀ ਕੀਤਾ ਸੀ ? ਕੀ ਅਸੀਂ ਉਸ ਦਾ ਵਿਗੜਿਆ ਕੋਈ ਕੰਮ ਸਵਾਰਿਆ ਸੀ ? ਨਹੀਂ, ਕੁਝ ਵੀ ਨਹੀਂ। ਮੇਰੇ ਘਰ ਦੇ ਪਿਛਵਾੜੇ ਬੱਸਾਂ ਦਾ ਅੱਡਾ ਹੈ। ਬੱਸ ਨੂੰ ਉਡੀਕਦਿਆਂ ਉਸ ਦਿਨ ਉਸ ਨੇ ਸਾਡੇ ਘਰ ਦੇ ਪਿਛਲੇ ਬਗ਼ੀਚੇ ਵਿੱਚ ਪਲਮਦੀਆਂ ਅੰਗੂਰਾਂ ਦੀਆ ਵੇਲਾਂ ਵੇਖ ਲਈਆਂ ਸਨ। ਇਹ ਵੇਲਾਂ ਤਕਰੀਬਨ ਦੋ ਮਰਲੇ ਥਾਂ ਵਿੱਚ ਪਲਾਸਟਿਕ ਦੀਆਂ ਪਾਰਦਰਸ਼ੀ ਸ਼ੀਟਾਂ ਨਾਲ ਪਾਈ ਆਰਜ਼ੀ ਛੱਤ ਤੇ ਬੇਪਰਵਾਹ ਫੈਲੀਆਂ ਹੋਈਆਂ ਹਨ। ਮੈਂ ਹਰ ਸਾਲ ਇਨ੍ਹਾਂ ਨੂੰ ਛਾਂਗਦਾ ਹਾਂ। ਜਿੰਨਾਂ ਮੈਂ ਇਨ੍ਹਾਂ ਨੂੰ ਛਾਂਗਦਾ ਹਾਂ, ਉਨ੍ਹਾਂ ਹੀ ਇਹ ਜਿ਼ਆਦਾ ਪਲਮਦੀਆਂ ਹਨ। ਮੇਰੀ ਘਰ ਵਾਲੀ ਨੇ ਬਹੁਤ ਵਾਰ ਕਿਹਾ ਹੈ ਕਿ ਮੈਂ ਇਹ ਵੇਲਾਂ ਪੁੱਟ ਸੁੱਟਾਂ ਕਿੳਂਕਿ ਫਲ ਯਾਨਿ-ਕਿ ਅੰਗੂਰ ਕਿਸੇ ਕੰਮ ਦੇ ਨਹੀਂ ਹਨ । ਬੇ-ਸਵਾਦੇ ਅਤੇ ਖੱਟੇ ਹੁੰਦੇ ਹਨ, ੳੱਪਰੋਂ ਤਿੰਨਾਂ ਤਿੰਨਾਂ ਬੀਆਂ ਨਾਲ ਭਰੇ ਹੁੰਦੇ ਹਨ ਤੇ ਗੰਦ ਵੱਖਰਾ ਪੈਂਦਾ ਹੈ ਤੁਸੀਂ ਤਾਂ ਘਰ ਦੇ ਕੰਮ ਵਿੱਚ ਹੱਥ ਨਹੀਂ ਵਟਾਉਣਾ ਹੁੰਦਾ। ਇਹ ਉਸ ਦਾ ਹਿਰਖ਼ ਸੀ। ਪਰੰਤੂ ਪਤਾ ਨਹੀਂ ਕਿਉਂ ਮੈਂ ਇਨ੍ਹਾਂ ਵੇਲਾਂ ਤੋਂ ਦੁਖੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਇਨ੍ਹਾਂ ਵੇਲਾਂ ਨੂੰ ਪੁੱਟਣ ਦਾ ਹੀਆ ਹੀ ਨਹੀਂ ਕਰ ਸਕਿਆ ਸੀ। ਬਸ ਅੱਡੇ ਤੇ ਖੜੋਤਿਆਂ ਜਦੋਂ ਉਹ ਬੀਬੀ ਲੱਕੜ ਦੀ ਵਾੜ ਉੱਤੋਂ ਦੀ ਵੇਲਾਂ ਨੂੰ ਹਸਰਤ ਨਾਲ ਨਿਹਾਰ ਰਹੀ ਸੀ, ਕੁਦਰਤੀ ਉਸੇ ਹੀ ਵਕਤ ਮੇਰੀ ਘਰਵਾਲੀ ਕੰਮ ਤੇ ਜਾਣ ਲਈ ਆਪਣੇ ਸਾਇਕਲ ਸਮੇਤ ਘਰੋਂ ਬਾਹਰ ਨਿਕਲੀ। ਬਸ ਆਉਣ ਵਿੱਚ ਸ਼ਾਇਦ ਅਜੇ ਦੇਰ ਸੀ। ਉਸ ਨੇ ਮੇਰੀ ਘਰ ਵਾਲੀ ਵੱਲ ਅੱਗਲਵਾਂਡੀ ਹੋ ਕੇ ਇੱਕ ਹਿਸਾਬ ਨਾਲ ਧੱਕੇ ਨਾਲ ਜਾਣ ਪਹਿਚਾਣ ਕਰਨ ਦੀ ਕੋਸਿ਼ਸ਼ ਕੀਤੀ ਅਤੇ ਬਹੁਤੀ ਭੈਣ ਜੀ ਭੈਣ ਕਰਨ ਤੋਂ ਗੁਰੇਜ਼ ਕੀਤਿਆਂ ਸਿੱਧਾ ਇਹ ਸਵਾਲ ਕੀਤਾ।
ਇੱਕ ਸੀ ਚਮਕੀਲਾ......... ਲੇਖ / ਜੋਗਿੰਦਰ ਬਾਠ ਹੌਲੈਡ


ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ
ਨੀ ਮੁੰਡਾ ਹੱਥਾਂ 'ਚ ਲੁਟਕਦਾ ਆਵੇ।
ਪਿੰਡ ਮਹਿਸਪੁਰ। ਦਿਨ ਅੱਠ ਮਾਰਚ 1986 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ ੳਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇੳਂ ਲੱਗਦੇ ਹਨ, ਜਿਸ ਤਰ੍ਹਾਂ ਕੁਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ। ਪਿੱਛਲੇ ਕੁਛ ਸਾਲਾਂ ਤੋਂ ਲੋਕ ਪਤਾ ਨਹੀਂ ਕਿੳਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫਸਲ ਨੂੰ ਭੈਅ ਅਤੇ ਸ਼ੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋ ਗੰਨਾ ਭੰਨਣ ਦਾ ਹੀਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਸ਼ੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ। ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾਂ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ । ਕੁਛ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ "ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ" ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁਝ ਜਾਂਦੇ ਹਨ । ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀਂ ਵੜ੍ਹ ਜਾਂਦੇ ਹਨ। ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸੁੰਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ। ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ। ਚਾਨਣ ਸਾਰੀ ਰਾਤ ਸਿਰਫ ਮੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿੳਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾਂ ਦੇ ਰੂਪ ਵਿੱਚ ਲੱਕੜਾਂ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫਿਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁਲੇ ਵੀ ਨੱਕ ਸਾੜ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆਂ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆਂ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ, ਉਹ ਵੀ ਸ਼ਾਮ ਦੇ ਵਕਤ ਵੈਣ ਪਾਉਣੋਂ ਹਟ ਜਾਂਦੇ ਹਨ ਤੇ ਢਿੱਡ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾਂ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆਂ ਦੇ ਮੂੰਹਾਂ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ। ਹੁਣ ਇਸ ਹੱਸਦੇ ਰੱਸਦੇ ਗਾੳਂਦੇ ਤੇ ਗੁਰਾਂ ਦੇ ਨਾਮ ਤੇ ਜਿਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ 'ਤੇ ਇਹੋ ਜਿਹੇ ਸਮੇਂ ਵਿੱਚ ਮਹਿਸਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
ਅੱਜ ਦਿਨ ਮੰਗਲਵਾਰ ਹੈ। ਅਖੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ "ਆਗੇ ਓਏ, ਆਗੇ ਓਏ" ਦਾ ਰੌਲ੍ਹਾ ਮੱਚ ਜਾਂਦਾ ਹੈ। ਕਾਰ ਰੁਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ । ਗਾਇਕ ਅਜੇ ਗੱਡੀ 'ਚੋਂ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਫ਼ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ। ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ, ੳਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ, ਕਾਤਲ ਉਤਾਂਹ ਨੂੰ ਗੋਲੀਆਂ ਚਲਾਉਂਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਛ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜ੍ਹਾ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ 'ਚੋਂ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।
"ਬਾਬਾ ਮੁੜਜਾ ਪਿਛਾਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ"।
ਤੜਕੇ ਦਾ ਵਕਤ ਸੀ
ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ
ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋ
ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋ ਡਿਗ ਪਏ ਰੁਮਾਲ।
ਇੱਕੀ ਜੁਲਾਈ 1960 ਨੂੰ ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪੈਂਦੇ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾਂ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾਂ ਜੰਮਣ ਵੇਲੇ ਤੇ ਜਾਂ ਫਿਰ ਖੱਫਣ ਪਾਉਂਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ 'ਦੁਨੀ ਰਾਮ' ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵਿਹੜਿਆਂ ਦੇ ਦੂਜੇ ਅੰਨੇ, ਕਾਣੇ, ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬਚਪਨ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ 'ਦੁੱਕੀ' ਫੀਸ ਮਹੀਨਾਂ ਵਾਲੇ ਗੁਜਰ ਫ਼ਾਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਨ । ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਦੁਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਉਣ ਲੱਗ ਪੈਂਦਾ ਹੈ। ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਹਮੇਸ਼ਾਂ ਆਮ ਦੂਸਰੇ ਗਰੀਬਾਂ ਵਾਂਗ ਦੁਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਦੁਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਦੁਨੀ ਰਾਮ ਨੂੰ ਬਿਜਲਈਆ ਵੀ ਬਣਨ ਨਹੀਂ ਦਿੰਦੀ । ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮੋਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂੰਟਾਂ ਤੋਂ ਤਰਜ਼ਾਂ ਸਮੇਤ ਖੌਰੂ ਪਾੳਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ। ਦੁਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿਉਂਦਾ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆਂ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਦੁਨੀ ਰਾਮ ਨੂੰ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ। ਤੂੰਬੀ ਤਾਂ ਜਿਵੇਂ ਦੁਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋਂ ਦੁਨੀ ਰਾਮ ਅਤੇ ਸਾਜਾਂ ਵਿੱਚ ਕੋਈ ਫਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਆਪਣਾ ਪੁਰਾਣਾ ਸਾਇਕਲ ਉਸ ਸਮੇਂ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫੈਸਲੇ ਦੇ ਦਿਨ ਉਸ ਤੋਂ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋਂ ਮਨੋਂ ਧਾਰੇ ਉਸਤਾਦ ਦੇ ਚਰਨੀਂ ਢੇਰੀ ਕਰ ਦਿੱਤਾ। ਉਸ ਸ਼ਾਮ ਛਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਦੁਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸਭ ਕੁਛ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ, ਸਿੱਖਿਆ । ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਦੁਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ। ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮੇਂ ਦੇ ਲੱਗਭਗ ਸਾਰੇ ਹੀ ਸਟਾਰ ਗਾਇਕਾਂ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਦੁਨੀ ਰਾਮ ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ। ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਣੇ ਗਾਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ। ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿੳਂਕਿ ਇਸ ਦੌਰਾਨ ਦੁਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾ ਰੱਖਿਆਂ ਕਿਉਂਕਿ ਗਾਉਣ ਵਾਲੇ 'ਰੰਗੀਲੇ ਜੱਟ' ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਦੁਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ। ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। 1979 ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਾਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ। ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ 1980 ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਾਇਕ ਆ ਰਲੀ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸ਼ੌਂਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ। ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ? ਸਾਥਣ ਗਾਇਕਾ ਤਾਂ ਮਾਣਕ ਸਿਰਫ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾ ਹੀ ਬਥੇਰਾ ਸੀ। ਜਿਵੇਂ ਲੰਡੇ ਨੂੰ ਖੁੰਡਾ ਸੌ ਵਲ ਪਾ ਕੇ ਮਿਲ ਹੀ ਪੈਂਦਾ ਹੈ ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦੋਂ ਦੋ ਬੁਲੰਦ ਅਵਾਜ਼ਾਂ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚਮਕਣ ਲੱਗੀ। ਇਧਰ ਚਮਕੀਲਾ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ ੳਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। 'ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ' ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।
"ਜਦ ਚੱਲਿਆ ਨਾ ਕੋਈ ਚਾਰਾ
ਤੇ ਸੁੱਖਾ ਪੀ ਕੇ ਲਿਆ ਨਜਾਰਾ।
ਚਿੱਤ ਬੜਾ ਸੀ ਭਾਰਾ ਭਾਰਾ,
ਮਿਲਦੇ ਅਫੀਮ ਨਾ ਡੋਡੇ ਨੀ,
ਜੇ ਲੈਣਾ ਸੁਰਗ ਦਾ ਝੂਟਾ
ਚੱੜ੍ਹ ਅਮਲੀ ਦੇ ਮੋਢੇ ਨੀ"
ਜਾਂ
ਜੀਹਨੇ ਭੰਗ ਪੋਸਤ ਨਾ ਪੀਤੀ।
ਤੀਂਵੀ ਕੁੱਟ ਕੇ ਸਿੱਧੀ ਨਾਂ ਕੀਤੀ।
ਜੀਹਨੇ ਨਸ਼ਾ ਪਾਣੀ ਨਹੀਂ ਪੀਣਾ।
ਉਸ ਭੱੜੂਏ ਦਾ ਕੀ ਜੀਣਾ।
ਕੰਡਾ ਕੱਢਿਆਂ ਨਾਂ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜਹਾਨ ਦਾ।
ਧਰਮੀ ਬੰਦੇ ਮੋਟਰ ਸਾਇਕਲ, ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ 'ਧੋਤੀ ਟੋਪੀ ਜਮਨਾ ਪਾਰ' ਤੇ ਦੂਜੇ ਪਾਸੇ ਕੱਛਾ, ਕੜਾ ਤੇ ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ' ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜੱਥਾ ਜੋਰਾਂ ਸ਼ੋਰਾਂ ਨਾਲ ਖਾੜਕੂ ਸ਼ਹੀਦਾਂ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇੳਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ।
"ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ"
"ਤੇਰੀ ਮਾਂ ਦੀ ਤਲਾਸੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ।
ਜਾਂ
ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ।
ਪੈਣਾ ਤੇਰੇ ਕੁਛ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।
ਜੀਜਾ ਵੇ ਤੈਨੂੰ, ਚਸਕਾ ਪੈ ਗਿਆ ਸਾਲੀ ਦਾ।
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ ਚੋਂ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ,
ਸਾਂਢੂ ਤੋਂ ਅੱਖ ਬਚਾ ਕੇ ਨੀ।
1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤਗਰਦ ਖਾੜਕੂਆਂ ਹੱਥੋਂ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ, ਕਤਲਾਂ, ਉਧਾਲਿਆਂ, ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨ ਭੱਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।
ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ
ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ।
ਜਾਂ
ਠੱਤੀਆਂ ਪਿੰਡਾਂ 'ਚ ਬਣੀ ਮੇਰੀ ਠਾਠ ਨੀ।
ਬੁੱਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ
ਜਿਵੇਂ ਜਿਵੇਂ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ, ਬਹੁਤੇ ਗਾਉਣ ਅਤੇ ਅਖਾੜੇ ਲਾਉਣ ਵਾਲੇ ਜਰਕਣ ਲੱਗ ਪਏ ਸਨ। ਬਹੁਤਿਆਂ ਨੇ ਤਾਂ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਨ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਇੰਦਰਾ ਗਾਂਧੀ ਦਾ ਕਤਲ ਉਸ ਦੇ ਬਾਡੀ ਗਾਰਡਾਂ ਨੇ ਕਰ ਦਿੱਤਾ, ਜਿਸ ਦੇ ਪ੍ਰਤੀਕਰਮ ਵਜੋਂ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾਂ ਹੀ ਬੇਦੋਸ਼ਿਆਂ ਦਾ ਕਤਲੇਆਮ ਹੋਇਆ। ਸਾਰਾ ਪੰਜਾਬ ਫੌਜ ਅਤੇ ਸੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅਣਮਿਥੇ ਸਮੇਂ ਲਈ ਕਰਫਿਊ, ਬੰਦ, ਰੋਸ, ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ।
ਨੀ ਮੈਂ ਰੀਠੇ ਖੇਡਣ ਲਾ ਲੀ ਨੀ, ਕੰਤ ਨਿਆਣੇ ਨੇ।
ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।
ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਣ ਲੱਗ ਪਿਆ। ਖਾੜਕੂਆਂ ਨੇ ਕੋਡ ਔਫ ਕਡੰਕਟ ਦੀਆਂ ਦਹਿਸ਼ਤੀ ਚਿੱਠੀਆਂ ਪੰਜਾਬ ਦੇ ਸਕੂਲਾਂ, ਕਾਲਜਾਂ ਅਫ਼ਬਾਰਾਂ, ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫਸਰਾਂ ਨੂੰ ਪਾਉਣੀਆਂ ਸ਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇੱਥੋਂ ਤੱਕ ਲਲਾਰੀਆਂ, ਨਾਈਆਂ, ਝੱਟਕਈਆਂ, ਸਿਗਰਟਾਂ, ਸ਼ਰਾਬ, ਗੀਤ-ਸੰਗੀਤ ਦੀਆਂ ਕੈਸਟਾਂ ਵੇਚਣ ਵਾਲਿਆਂ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ। ਸ਼ਹਿਰਾਂ ਵਿੱਚ ਹਾਰ ਸ਼ਿੰਗਾਰ ਅਤੇ ਅਤਰ ਫੁਲੇਲ ਵਾਲੇ ਭੀੜੇ ਬਜ਼ਾਰ ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਭਰੇ ਹੁੰਦੇ ਸਨ, ਹੁਣ ਚਾਰ ਵਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ, ਬਲੇਡ, ਸੁਰਫ਼ੀ, ਨੌਹ ਪਾਲਿਸ਼, ਪਾਉਡਰ, ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿਛਲੇ ਅੰਦਰੀ ਸਾਂਭ ਦਿੱਤੇ ਸਨ। ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆ ਦਾ ਰਾਜ ਸੀ। ਲੰਮੀਆਂ ਸਰੀਰ ਦੇ ਅੱਧ ਤੱਕ ਆੳਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸਜੀਆਂ ਗੁੱਤਾਂ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆ ਆਪਣਾ ਧੰਦਾ ਮਹਿੰਗਾ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ, ਦਹਿਸ਼ਤਗਰਦਾਂ ਦੀ ਖਿੱਚੀ ਕੋਡ ਔਫ ਕਡੰਕਟ ਦੀ ਲੀਕ ਨਾਲ ਮੇਚ ਨਾ ਆਉਣ ਵਾਲੇ ਅਫ਼ਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਫ਼ਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ ਕੇ ਸੰਤਾਲੀ ਦੀਆਂ ਮੁਫਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸ਼ਿਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕਡੰਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ। ਇਥੇ ਚਮਕੀਲਾ ਕਿਹੜੇ ਬਾਗ ਦੀ ਮੂਲੀ ਸੀ। ਉਸ ਸਮੇਤ ਸਾਰੇ ਹੋਰ ਗਾਉਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਣ ਲੱਗੇ। ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾੜੇ ਮੋਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾਂ ਵਿੱਚ ਪੰਜਾਬ ਪੁਲੀਸ ਵੱਲੋਂ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੂੁੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆਂ ਸਨ । ਜੇ ਉਹ ਲੱਚਰ ਗਾਉਣੋਂ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾ ਬਿਲਕੁਲ ਮੌਨ ਧਾਰ ਗਿਆ। ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ ਪੀ ਮਾਰਕੀਟ ਵਿੱਚ ਆਏ।
ਬਾਬਾ ਤੇਰਾ ਨਨਕਾਣਾ।
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਮ ਜੱਪ ਲੈ।
ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨਾਂ ਤਿੰਨਾਂ ਹੀ ਐਲ ਪੀਆਂ ਦੀ ਰਇਲਟੀ ਵਿੱਚੋ ਚਮਕੀਲੇ ਨੇ ਇੱਕ ਧੇਲਾ ਵੀ ਨਹੀਂ ਲਿਆ। ਸਾਰਾ ਲਾਭ ਸਥਾਨਕ ਗੁਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਂਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਝ ਫਰਜ਼ ਬਣਦਾ ਹੈ, ਜਿੰਨਾ ਨੇ ਕੌਮ ਲਈ ਸਰਬੰਸ ਵਾਰ ਦਿੱਤਾ ਸੀ। ਪਿੰਡ ਮਹਿਸਮਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ। ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। 'ਪਹਿਲੇ ਲਲਕਾਰੇ ਨਾਲ ਮੈ ਡਰ ਗਈ' 1987 ਵਿੱਚ ਬਣੀ ਫਿਲਮ 'ਪਟੋਲਾ' ਦਾ ਸਾਊਂਡ ਟਰੈਕ ਸੀ। 'ਮੇਰਾ ਜੀ ਕਰਦਾ' ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ 'ਦੁਪੱਟੇ' ਲਈ ਗਾਇਆ। ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਫ਼ਬਰ ਅਫ਼ਬਾਰਾਂ ਵਿੱਚ ਛਪੀ ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡਰਦਿਆਂ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ। ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿੳਂ......?
ਸਰਕਾਰੀ ਕਾਗਜ਼ਾਂ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫੇ ਇੳਂ ਹਨ।
ਅਖੇ,
1 ਚਮਕੀਲਾ ਲੱਚਰ ਗਾੳਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?
2 ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਦੁਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ, ਸ਼ਾਇਦ ਅਮਰਜੋਤ ਦੇ ਮਾਪਿਆਂ ਨੇ ਇਹ ਕਤਲ ਕਰਵਾਏ ਹੋਣ ?
3 ਕੁਸ਼ ਲੋਕ ਇੳਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ ਹੋ ਸਕੇ ?
ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵਂੇ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ ਖਲੋਤਾ ਹੈ। ਕਿੳਂ ਤੇ ਕਿੳਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ ਲੱਚਰ ਗਾਉਂਦਾ ਸੀ। ਚਮਕੀਲੇ ਦੇ ਅਖਾੜਿਆਂ ਨੂੰ ਪਿੰਡਾ ਦੇ ਸ਼ੌਂਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪਈਆ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇਂ ਘਰ ਹੀ ਚਮਕੀਲੇ ਦੇ ਅਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਅਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ, ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਅਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ। ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਉਂਦਾ ਲੱਚਰ ਪ੍ਰਤੀਤ ਹੁੰਦਾ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆਂ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਾਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾਂ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿੱਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ । ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ ਦੀ ਵਾਰੀ ਆਉਂਦੀ ਹੈ, ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆਂ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਅਣ-ਸੁਲਝਿਆ ਕੇਸ ਤਾਂ 23 ਜੂਨ 1985 ਨੂੰ ਟੋਰਾਂਟੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ 182 ਨੰਬਰ ਫਲਾਇਟ ਦਾ ਵੀ ਹੈ ਜੋ 329 ਮੁਸਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜ੍ਹਾ ਨਾਲ ਖੱਖੜੀਆਂ ਕਰੇਲੇ ਹੋ ਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾਂ ਖਾ ਖਾ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਮਸਲਾ, ਪੰਜਾਬ ਵਿੱਚ ਹਜ਼ਾਰਾਂ ਬਕਸੂਰੇ ਸਿੱਖ, ਹਿੰਦੂ ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾਂ, ਜਿੰਨ੍ਹਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਧਰਮ ਸੀ 'ਇਨਸਾਨੀਅਤ' ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲਂੈਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀ ਦੇ ਪੁੱਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ, ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾ ਹੈ। ਉਹ ਗਵਾਚਿਆ ਹੈ ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ। ਦਰਜਨਾਂ ਹੀ ਗਾਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜ਼ਿੰਦਾ ਰੱਖਿਆ ਹੈ, ਭੁੱਬਲ ਵਿੱਚ ਦੱਬੀ ਅੱਗ ਵਾਂਗ। ਉਸ ਦੇ ਗੀਤ ਅੱਜ ਵੀ ਗੁਰੂਦਵਾਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬੌਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈਟ ਉੱਪਰ ਕੱਤੀ ਸੌ ਵੈਬਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸ਼ਰਧਾਂਜਲੀ ਦਿੱਤੀ ਹੈ । ਅਸਲ ਵਿੱਚ ਇਹ ਸ਼ਰਧਾਂਜਲੀ ਨਹੀਂ ਹੈ। ਇਹ ਤਾਂ 'ਵੈਣ' ਹਨ ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾਂ ਵਿਦੇਸ਼ੀ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ।
ਅੰਬਰਾਂ ਨੂੰ ਛੂਹਣਗੀਆਂ, ਸੂਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ।
ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ।
ਅੱਜ ਭਲਕੇ ਸੱਦ ਲੈਣਾ, ਸਭ ਨੂੰ ਧਰਮਰਾਜ ਦੇ ਸੰਮਣਾ।
ਲੱਖ ਜੰਮਦੀ ਰਹੂ ਦੁਨੀਆਂ, ਲੋਕੋ ਨਹੀਂ ਚਮਕੀਲਾ ਜੰਮਣਾ। (ਕਮਲ ਚਮਕੀਲਾ)
***
ਮੀਡੀਆ ਪੰਜਾਬ ਤੋਂ ਧੰਨਵਾਦ ਸਹਿਤ
Subscribe to:
Posts (Atom)











