Showing posts with label ਜਗਦੇਵ ਬਰਾੜ. Show all posts
Showing posts with label ਜਗਦੇਵ ਬਰਾੜ. Show all posts

ਕਹਿੰਦੇ ਕਹਾਉਂਦੇ ਰੇਡਰਾਂ ਦੀ ਕੋਈ ਪੇਸ਼ ਨਹੀ ਜਾਣ ਦਿੰਦਾ ਬਿੱਟੂ ਦੁਗਾਲ..........ਲੇਖ / ਜਗਦੇਵ ਬਰਾੜ

bittu_digal_2.jpgਕੋਈ ਖੇਡ ਪ੍ਰੇਮੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਧੱਕੜ ਜਾਫ਼ੀ ਬਿੱਟੂ ਦੂਗਾਲ ਦੀ ਖੇਡ ਨਹੀਂ ਵੇਖੀ। ਕੋਈ ਕਬੱਡੀ ਦਾ ਸਟਾਰ ਖਿਡਾਰੀ ਧਾਵੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਬਿੱਟੁ ਦੁਗਾਲ ਤੋਂ ਬਚ ਕੇ ਕੋਡੀ ਨਹੀਂ ਪਾਈ.. .. ਬਿੱਟੁ ਦੁਗਾਲ ਅੱਜ ਦੇ ਸਮੇਂ ਦਾ ਸੁਪਰ ਸਟਾਰ ਤੇ ਪੂਰਾ ਧੱਕੜ ਜਾਫ਼ੀ ਐ .. .. ਜਦੋਂ ਜਾਫ਼ ਵਿਚ ਮੂਹਰੇ ਬਿੱਟੂ ਖੜਾ ਹੁੰਦਾ. ਕਹਿੰਦੇ ਕਹਾਉਂਦੇ ਰੇਡਰਾਂ ਨੂੰ ਮੁੜਕਾ ਆ ਜਾਂਦਾ .. .. ਔਖਾ ਹੈ ਯਾਰ ਬਿੱਟੂ ਤੋਂ ਨਿਕਲਕੇ ਭੱਜਣਾ.. .. ਅੱਜ ਸਾਡੀ ਮਾਂ ਖੇਡ ਪੈਸਿਆ ਵਾਲੀ ਨਹੀਂ ਸਗੋਂ ਡਾਲਰਾਂ-ਪੌਂਡਾਂ ਵਾਲੀ ਹੋ ਗਈ ਹੈ। ਇਹ ਸਭ ਪ੍ਰਵਾਸੀ ਵੀਰਾਂ ਦੀ ਹੀ ਮਿਹਰਬਾਨੀ ਹੈ। ਪੁਰਾਣੇ ਖਿਡਾਰੀ ਵਿਚਾਰੇ ਸੱਟਾਂ-ਫੇਟਾਂ ਜੋਗੇ ਹੀ ਰਹਿਗੇ । ਕਦੇ-ਕਦੇ ਉਹ ਸੋਚਦੇ ਆ ਕਿ ਅਸੀਂ ਕੀ ਖੱਟਿਆ ਲੱਤਾਂ-ਬਾਹਾਂ ਤੜਵਾਈਆਂ । ਆਹ ਨਾਂ ਹੀ ਆ ਕੱਲਾ.. .. ਕੋਈ ਬਾਤ ਨਹੀਂ ਪੁੱਛਦਾ.. ਪਿੱਛੇ ਜਿਹੇ ਮੈਂ ਇਕ ਬਜ਼ੁਰਗ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਲਿਖਿਆ ਸੀ ਪੜਕੇ  ਪ੍ਰਵਾਸੀ ਵੀਰਾਂ ਨੇ  ਉਸ ਦੀ ਚੰਗੀ ਮਦਦ ਕੀਤੀ ਕਰਨੀ ਵੀ ਚਾਹੀਦੀ ਆ ਸਿਆਣੇ ਲੇਖਕ ਦੱਸਦੇ ਆ ਕਿ ਕਬੱਡੀ ਨੂੰ ਪੈਸੇ ਵਾਲੀ ਖੇਡ ਪ੍ਰਸਿੱਧ ਖਿਡਾਰੀ ਬਲਵਿੰਦਰ ਫਿੱਡੂ ਨੇ ਬਣਾਇਆ ਸੀ। ਬੜਾ ਪੈਸਾ ਜਮਾਂ ਕੀਤਾ ਇਸ ਸੇਰ ਪੁੱਤ ਨੇ। ਉਸਤੋਂ ਬਾਅਦ ਕਬੱਡੀ ਖੇਡ