ਕਿਸੇ ਬਹਾਨੇ ਤਾਂ ਆ……… ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਤੜਫਾਉਣ ਲਈ ਆ, ਰੁਲਾਉਣ ਲਈ ਆ
ਇਕ ਬਾਰ ਫਿਰ ਸਤਾਉਣ ਲਈ ਆ
ਘੁਲ ਗਏ ਨੇ ਰੰਗ ਮੇਰੀ ਜਿੰਦਗੀ ‘ਚ
ਇਹ ਸ਼ੋਖ ਰੰਗ ਮਿਟਾਉਣ ਲਈ ਆ
ਭੁ¤ਲ ਗਈ ਹਾਂ ਤੇਰੇ ਦਿੱਤੇ ਜ਼ਖਮ
ਨਵੇਂ ਸਿਰੋਂ ਦਿਲ ਦੁਖਾਉਣ ਲਈ ਆ
ਪਿਆਰ ਤੇ ਨਫਰਤ ‘ਚ ਹੈ ਜੋ ਫਾਸਲਾ
ਫਿਰ ਓਹ ਫਾਸਲਾ ਦਿਖਾਉਣ ਲਈ ਆ

ਕੀ ਗੁਨਾਹ ਹੁੰਦਾ ਕਿਸੇ ਤੇ ਭਰੋਸਾ ਕਰਨਾ
ਇਸ ਗੁਨਾਹ ਦਾ ਅਹਿਸਾਸ ਕਰਾਉਣ ਲਈ ਆ
ਕੀ ਵਜ੍ਹਾ ਸੀ ਰਿਸ਼ਤਾ ਤੋੜਨ ਦੀ
ਇਕ ਬਾਰ ਤਾਂ ਇਹ ਸਮਝਾਉਣ ਲਈ ਆ
ਬਣ ਗਈ ਹੈ ਮੇਰੀ ਨਵੀਂ ਪਹਿਚਾਨ
ਫਿਰ ਮੇਰੀ ਹਸਤੀ ਮਿਟਾਉਣ ਲਈ ਆ

****


No comments: