Showing posts with label ਸੀ.ਡੀ. ਰਿਲੀਜ਼. Show all posts
Showing posts with label ਸੀ.ਡੀ. ਰਿਲੀਜ਼. Show all posts

ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ‘ਅੰਬਰ ਮੋੜ ਦਿਓ’.......... ਸੀ.ਡੀ. ਰਿਲੀਜ਼ / ਰਘਵੀਰ ਸਿੰਘ ਚੰਗਾਲ


ਅੰਬਰ ਮੋੜ ਦਿਓਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ ਚੁਰਾਹੇ ਦੇ ਦੀਵੇਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਸੀ ਕਿ ਚੌਹਾਨ ਦਾ ਇਹ ਉਪਰਾਲਾ ਤਾਂ ਕਾਬਲੇ ਤਾਰੀਫ ਹੈ ਪਰ ਅਰਥਚਾਰੇ ਦੀ ਵਿਗੜਦੀ ਜਾਂਦੀ ਵਿਵਸਥਾ ਇਸ ਮਹਿੰਗੇ ਭਾਅ ਦੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਣਾ ਕੰਡਿਆਂ ਤੇ ਤੁਰਨ ਵਰਗਾ ਕਾਰਜ ਹੈ। ਚੌਹਾਨ ਨੇ ਇਸ ਦੂਸਰੀ ਐਲਬਮ ਨੂੰ ਹੋਰ ਵੀ ਸ਼ਿੱਦਤ ਤੇ ਪੁਖ਼ਤਗੀ ਨਾਲ ਤਿਆਰ ਕਰਕੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਹੈ। ਸੰਗੀਤਕਾਰ ਅਤੁਲ ਸ਼ਰਮਾ ਦੀ ਬੇਗਰਜ਼ ਤੇ ਕੁਸ਼ਲਮਈ ਸੰਗੀਤਕ ਦੇਣ ਸੋਨੇ ਤੇ ਸੁਹਾਗੇ ਵਾਂਗ ਰਾਸ ਆਈ ਹੈ। ਇਸ ਐਲਬਮ ਨੂੰ ਅਮਰ ਆਡੀਓ ਦੇ ਨਿਰਮਾਤਾ ਪ੍ਰਸਿੱਧ ਸੰਗੀਤਕ ਹਸਤੀ ਪਿੰਕੀ ਧਾਲੀਵਾਲ ਨੇ ਪੂਰੀ ਸਜ ਧਜ ਨਾਲ ਰਿਲੀਜ਼ ਕੀਤਾ ਹੈ।

ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਸਾਇੰਸਦਾਨ ਡਾ.ਗੁਰਚਰਨ ਸਿੱਧੂ ਵਲੋਂ ਵਾਰਿਸ ਸ਼ਾਹ ਦੀ ਹੀਰ ਰਿਲੀਜ……… ਸੀ.ਡੀ. ਰਿਲੀਜ / ਬਲਜੀਤ ਖੇਲਾ




ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਇਹੋ ਜਿਹੇ ਜਿੰਦਾ ਤੇ ਨੌਜਵਾਨ ਦਿਲ ਦੇ ਮਾਲਿਕ ਹਨ ਆਸਟ੍ਰੇਲੀਆ ਵਸਦੇ ਬਜਰੁਗ ਡਾ.ਗੁਰਚਰਨ ਸਿੱਧੂ।ਸੰਨ 1951 ਤੋਂ ਪੰਜਾਬ ਦੇ ਪਿੰਡ ਰਾਣੀ ਮਾਜਰਾ ਤੋਂ ਆਸਟ੍ਰੇਲੀਆ ਆ ਕੇ ਵਸੇ ਆਸਟ੍ਰੇਲੀਆ ‘ਚ ਪਹਿਲੇ ਪੰਜਾਬੀ ਸਾਇੰਸਦਾਨ ਡਾ .ਗੁਰਚਰਨ ਸਿੱਧੂ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਸਿਡਨੀ ਦੇ ਭਾਰੀ ਗਿਣਤੀ ਪਤਵੰਤਿਆਂ ‘ਚ ਚਾਰ ਸੀ.ਡੀਆਂ ਦਾ ਸੈੱਟ ਬਣਾ ਕੇ ਰਿਲ਼ੀਜ ਕੀਤਾ।ਜਿਕਰਯੋਗ ਹੈ ਕਿ 1951 ਵਿਚ ਆਸਟ੍ਰੇਲੀਆ ਪੜ੍ਹਨ ਲਈ ਆਏ ਡਾਕਟਰ ਸਿੱਧੂ ਨੇ ਇੱਥੇ ਆ ਕੇ ਐਮ ਐਸ ਸੀ ਮੈਲਬੌਰਨ ਤੋਂ ਕਰਨ ਬਾਅਦ ਭਾਰਤ ਵਾਪਿਸ ਜਾ ਕੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।1951 ਵਿਚ ਅਸਟ੍ਰੇਲੀਆ ਵਿਚ ਭਾਰਤੀ ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, 1951 ਵਿਚ ਹੀ ਇਨ੍ਹਾ ਦੀ ਮੁਲਾਕਾਤ ਘੋੜਾ ਗੱਡੀ ਤੇ ਹੋਕਾ ਦੇ ਕਾ ਸਮਾਨ ਵੇਚਣ ਵਾਲ਼ੇ ਇੱਕ ਸਿੱਖ ਪੰਜਾਬੀ ਬਜੁਰਗ ਨਾਲ਼ ਹੋਈ ਤੇ ਉਸ ਬਜੁਰਗ ਨੇ 21 ਸਾਲ ਦੇ ਇਸ ਛਟੀਕ ਗੱਭਰੂ (ਡਾ ਸਿੱਧੂ) ਨੂੰ ਉਰਦੂ