Showing posts with label ਭੋਲਾ ਸਿੰਘ ਚੌਹਾਨ. Show all posts
Showing posts with label ਭੋਲਾ ਸਿੰਘ ਚੌਹਾਨ. Show all posts

ਜਦੋਂ ਬੇਸੁਰਿਆਂ ਦਾ ਸਨਮਾਨ ਹੋਵੇ , ਉਦੋਂ ਦਿਲ ਬੜਾ ਹੈਰਾਨ ਹੋਵੇ.......... ਮਾਸਿਕ ਇਕੱਤਰਤਾ / ਭੋਲਾ ਸਿੰਘ ਚੌਹਾਨ


ਕੈਲਗਰੀ  : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਵਿੱਚ ਨੂੰ ਮੈਬਰਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ, ਭਾਵੇਂ ਸਭਾ ਦੇ ਕੁਝ ਮੈਂਬਰ ਗੁਰਬਚਨ ਬਰਾੜ, ਤਰਲੋਚਨ ਸੈਂਭੀ, ਹਰੀਪਾਲ, ਮਹਿੰਦਰਪਾਲ ਐਸ ਪਾਲ,  ਡਾ: ਦਰਸ਼ਨ ਗਿੱਲ ਹੋਰਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਗਏ ਹੋਏ ਸਨ ।  ਸਭ ਤੋਂ ਪਹਿਲਾਂ ਭੋਲਾ ਸਿੰਘ ਚੌਹਾਨ ਨੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਅਤੇ ਪ੍ਰਸਿੱਧ ਚਿੱਤਰਕਾਰ  ਸ੍ਰ: ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਰਾਜਣ ਲਈ ਬੇਨਤੀ ਕੀਤੀ। ਉਪਰੰਤ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਹਿਯੋਗ ਦੇਣ ਲਈ ਸਾਰੇ ਮੈਬਰਾਂ, ਵਪਾਰੀ ਵੀਰਾਂ ਸਰੋਤਿਆਂ ਅਤੇ ਵਲੰਟੀਅਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ।  ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਚੁੱਕੇ ਲੇਖਿਕ ਜਸਵੰਤ ਵਿਰਦੀ ,ਹਰਨਾਮ ਸਿੰਘ ਸ਼ਾਨ , ਪੰਜਾਬੀ ਲਿਖਾਰੀ ਸਭਾ ਦੇ ਮੈਬਰ ਅਤੇ :ਲੋਕ ਅਵਾਜ਼”ਦੇ ਸਬ ਐਡੀਟਰ ਹਰਬੰਸ ਬੁੱਟਰ ਦੇ ਜੀਜਾ ਜੀ ਬਿੱਕਰਮ ਸਿੰਘ ਸਮਰਾ ਅਤੇ ਗੁਰਦਿਆਲ ਸਿੰਘ ਖਹਿਰਾ ਦੇ ਦਾਮਾਦ ਦੀ ਬੇਵਕਤ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਗਈ । ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਸਵੰਤ ਸਿੰਘ ਵਿਰਦੀ ਅਤੇ ਹਰਨਾਮ ਸਿੰਘ  ਸ਼ਾਨ ਹੋਰਾ ਦੀਆਂ ਪ੍ਰਾਪਤੀਆਂ ਅਤੇ ਜੀਵਨ ਬਾਰੇ ਚਾਨਣਾ ਪਾਇਆ ।