ਵਿਕਾਸ ਦੀ ਗੁੱਡੀ.......... ਨਜ਼ਮ/ਕਵਿਤਾ / ਗੁਰਨੇਤਰ ਸਿੰਘ

ਅੱਜ ਫੇਰ ਡੀ.ਸੀ. ਸਾਹਿਬ ਨਾਲ ਮੀਟਿੰਗ ਹੈ
ਜਿਸ ਵਿੱਚ
ਵਿਕਾਸ ਦੇ ਏਜੰਡੇ ਤੇ ਹੋਵੇਗੀ ਵਿਚਾਰ
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ
ਹਰ ਅਫਸਰ ਹੈ ਮਸ਼ਰੂਫ
ਆਪਣੀਆਂ ਫਾਈਲਾਂ ਵਿੱਚੋਂ ਲੱਭ ਰਿਹਾ ਹੈ
ਵਿਕਾਸ ਦੀ ਮੂੰਹ ਬੋਲਦੀ ਤਸਵੀਰ
ਝੂਠ ਅਤੇ ਸੱਚ ਬੋਲਣ ਲਈ
ਆਪਣੇ ਦਿਮਾਗ਼ ਦੇ ਖੋਲ ਰਿਹਾ ਕਿਵਾੜ
ਵਿਕਾਸ ਦੀ ਮੱਠੀ ਚਾਲ ਨੂੰ
ਕਿਵੇਂ ਦਿਆਂਗਾ ਰਫ਼ਤਾਰ
ਤੇ ਮੀਟਿੰਗ ਦੇ ਖ਼ਤਮ ਹੋਣ ‘ਤੇ
ਫਿਰ
ਵਿਕਾਸ ਦੀ ਗੱਲ ਫਾਈਲਾਂ ਵਿੱਚ ਹੀ
ਹੋ ਜਾਵੇਗੀ ਗੁੰਮ
ਤੇ ਅਗਲੀ ਮੀਟਿੰਗ ਆਉਣ ਤੋ ਪਹਿਲਾਂ
ਸਾਰੇ ਅਧਿਕਾਰੀ
ਵਿਕਾਸ ਦੀ ਗੁੱਡੀ ਚੜ੍ਹਾਉਣ ਲਈ ਫਿਰ ਕਰਨਗੇ
ਨਵੇਂ ਦਿਸ਼ਾ ਨਿਰਦੇਸ਼ ਜਾਰੀ...

****

No comments: