ਪਾਪਾ ਗੰਦਾ ਚੈਨਲ ਨਹੀਂ ਦੇਖਣਾ.......... ਵਿਅੰਗ / ਨਿਸ਼ਾਨ ਸਿੰਘ ਰਾਠੌਰ



ਐਤਵਾਰ ਦੀ ਛੁੱਟੀ ਹੋਣ ਕਾਰਣ ਮੈਂ ਘਰੇ ਬੈਠਾ ਅਖ਼ਬਾਰ ਪੜ ਰਿਹਾ ਸੀ। ਮੇਰੇ ਨਾਲ ਦੀ ਕੁਰਸੀ ਤੇ ਬੈਠਾ ਮੇਰਾ 4 ਸਾਲਾਂ ਦਾ ਬੇਟਾ ਅਸ਼ਨੂਰ ਆਪਣੇ ਸਕੂਲ ਦਾ ਕੰਮ ਕਰਨ ਵਿਚ ਮਸਤ ਸੀ ਜਾਂ ਫਿਰ ਮੇਰੇ ਡਰ ਨਾਲ ਉਹ ਪੜਾਈ ਦਾ ‘ਨਾਟਕ’ ਕਰ ਰਿਹਾ ਸੀ। ਉਹ ਆਪਣੀ ਗਰਦਨ ਹੇਠਾਂ ਸੁੱਟੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇ ਕੋਈ ਲੀਡਰ ਹੁਣੇ-ਹੁਣੇ ਚੋਣ ਹਾਰਿਆ ਹੋਵੇ। ਪਰ ਇਹ ਸੱਚ ਹੈ ਕਿ ਹਰ ਐਤਵਾਰ ਉਸ ਲਈ ਕਿਸੇ ‘ਮਾੜੇ ਦਿਨ’ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਇਸ ਦਿਨ ਮੇਰੀ ਛੁੱਟੀ ਹੁੰਦੀ ਹੈ। 

ਅਸਲ ਵਿਚ ਹਫ਼ਤੇ ਦਾ ਇਹੋ ਉਹ ਦਿਨ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਘਰ ਬੈਠਾ ਹੁੰਦਾ ਹੈ ਨਹੀਂ ਤਾਂ ਬਾਕੀ ਦਿਨ ਤਾਂ ਉਹ ਘਰ ਨਾਲ ਲੱਗਦੇ ਪਾਰਕ ਵਿੱਚ ਕ੍ਰਿਕਟ ਟੀਮ ਦਾ ਕੈਪਟਨ ਬਣਿਆ ਹੁੰਦਾ ਹੈ।
ਮੇਰੀ ਪਤਨੀ ਚਰਨਜੀਤ ਚਾਹ ਦਾ ਕੱਪ ਫੜੀ ਆਈ ਤਾਂ ਅਸ਼ਨੂਰ ਨੂੰ ਪੜਦਿਆਂ ਦੇਖ ਕੇ ਹੈਰਾਨ ਹੁੰਦਿਆਂ ਬੋਲੀ, ‘ਹੈਂ..., ਅੱਜ ਕਿੱਧਰੋਂ ਦਿਨ ਚੜਿਆ ਏ?’
‘ਕਿਉਂ ਕੀ ਗੱਲ ਹੋਈ...?’ ਮੈਂ ਅਖ਼ਬਾਰ ਤੋਂ ਨਜ਼ਰ ਹਟਾਉਂਦਿਆਂ ਕਿਹਾ।

ਅਹਿਸਾਸ.......... ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ


ਪਤਾ ਹੈ
ਨਹੀਂ ਹੋਣਾ
ਤੇਰਾ ਮੇਰਾ ਮੇਲ
ਕਿਨਾਰਿਆਂ ਵਾਂਗ
ਪਤਾ ਨਹੀਂ ਕਿਂਉ
ਨਹੀਂ ਮੰਨਦਾ ਦਿਲ
ਕੀ ਆਪਾਂ ਨਹੀਂ ਚੱਲ ਸਕਦੇ?
ਇਕੱਠੇ
ਕਿਨਾਰਿਆਂ ਵਾਂਗ
ਤਨਹਾ ਤਨਹਾ
ਨਾਲ ਨਾਲ
………

ਤਨਹਾਈ ਦੇ ਜ਼ਖਮ………… ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।

ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।

ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।

ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।

ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।

ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।

ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।

****

ਇਹ ਰਾਤ ਤਾਂ ਸੀ………… ਗ਼ਜ਼ਲ / ਦਾਦਰ ਪੰਡੋਰਵੀ


ਇਹ ਰਾਤ ਤਾਂ ਸੀ ਦਰਾਂ ‘ਤੇ ਉਤਰੀ,
ਉਦਾਸੀਆਂ ਦਾ ਲਬਾਸ ਲੈ ਕੇ।
ਇਹ ਜਰਦ ਪੱਤੇ ਵੀ ਆ ਗਏ ਨੇ,
ਹਜ਼ਾਰਾਂ ਨਗ਼ਮੇ ਉਦਾਸ ਲੈ ਕੇ।

ਇਹ ਲੋਕ ਬੁੱਤਾਂ ‘ਚ ਢਲ ਗਏ ਹਨ,
ਇਹ ਸ਼ਹਿਰ ਜੰਗਲ ‘ਚ ਜ਼ਬਤ ਹੋਇਐ,
ਕਿਵੇਂ ਮੁਖ਼ਾਤਿਬ ਇਨ੍ਹਾਂ ਨੂੰ ਹੋਵਾਂ,
ਮੈਂ ਅਪਣੇ ਨਾਜ਼ੁਕ ਕਿਆਸ ਲੈ ਕੇ।

ਡਾ. ਨੂਰ ਦਾ ਤੁਰ ਜਾਣਾ- ‘ਉਹ ਬਾਗਾਂ ‘ਚੋਂ ਲੰਘਦੀ ਹਵਾ ਸੰਗ ਮਹਿਕ ਵਾਂਗ ਤੁਰਿਆ’……… ਲੇਖ / ਜਤਿੰਦਰ ਔਲ਼ਖ


ਸਮੇਂ ਦੇ ਨਾਲ਼ ਤੁਰ ਪੈਣਾ ਕਿੰਨਾ ਅਸਾਨ ਹੈ ਤੇ ਪਰ ਸਮੇਂ ਨੂੰ ਮਿਲਨਸਾਰ ਮਿੱਤਰ ਵਾਂਗ ਮਿਲ ਲੈਣਾ ਤੇ ਗਲਵੱਕੜੀ ‘ਚ ਭਰ ਲੈਣਾ ਕਿਸੇ ਵਿਰਲੇ ਦੀ ਅਦਾ ਬਣਦਾ ਹੈ। ਪਰ ਉਹ ਅਜਿਹਾ ਸ਼ਖਸ਼ ਸੀ ਜੋ ਸਮੇਂ ਲਈ ਕਿਸੇ ਮੁਕੱਦਸ ਬੁਝਾਰਤ ਵਰਗਾ ਸੀ। ਉਹ ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਧੂਣੀ ਬਾਲਦਾ ਤਾਂ ਸਮਾਂ ਉਸਦਾ ਨਿੱਘ ਮਾਣ ਲੈਂਦਾ। ਤਾਰਾਮੰਡਲਾਂ ਦੀਆਂ ਪਰਾਲੌਕਿਕ ਹਰਕਤਾਂ ਦੀ ਸਮਝ ਅਤੇ ਬ੍ਰਹਿਮੰਡੀ ਪਸਾਰਾਂ ਵਿਚ ਉਹ ਇਕ ਅਕੀਦੇ ਵਾਂਗ ਫੈਲਿਆ ਤੇ ਜੀਵਿਆ। ਉਸ ਲਈ ਆਖ਼ਰੀ ਛਿਣ ਵੀ ਸ਼ੁਰੂਆਤ ਸੀ। ਤੇ ਹਰ ਛਿਣ ਕਿਸੇ ਨਵੀਂ ਸ਼ੁਰੂਆਤ ਵਾਂਗ। ਸਮੇਂ ਕੋਲ਼ ਉਸ ਲਈ ਖਾਸ ਸਾਰਨੀ ਸੀ। ਪਰ ਉਹ ਕਦੀ ਇਸ ਸਾਰਨੀ ਦੇ ਅਧੀਨ ਨਾ ਰਿਹਾ। ਸਗੋਂ ਸਮਾਂ ਉਸ ਖ਼ਾਤਿਰ ਢਲ ਜਾਂਦਾ। ਉਸ ਨੇ ਅੰਮ੍ਰਿਤਸਰ ਆਉਣ ਲਈ ਟਿਕਟਾਂ ਤਾਂ ਸ਼ਤਾਬਦੀ ਐਕਸਪਰੈਸ ਦੀਆਂ ਬੁੱਕ ਕਰਵਾਈਆਂ ਹੁੰਦੀਆਂ ਪਰ ਪਤਾ ਲੱਗਦਾ ਕਿ ਉਹ ਨਿਊਯਾਰਕ ਜਾਣ ਵਾਲ਼ੇ ਹਵਾਈ ਜਹਾਜ ਵਿਚ ਬੈਠ ਗਏ ਹਨ। ਤਾਂ ਭਰੀ-ਪੀਤੀ ਸ਼ਤਾਬਦੀ ਖਾਲੀ-ਖਾਲੀ ਆਉਂਦੀ। ਪਰ ਉਹਦੀਆਂ ਹਰਕਤਾਂ

ਤੇਰੇ ਜਾਣ ਮਗਰੋਂ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ



ਡਾਕਟਰ  ਸਤਿੰਦਰ ਸਿੰਘ ਨੂਰ ਦੀ ਯਾਦ ਵਿਚ  

ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਸੀ ਕੰਧਾਂ ਵੀ ਰੋਈਆਂ ਚੁਗਾਠਾਂ ਵੀ ਰੋਈਆਂ
ਛੱਤਾਂ ਵੀ ਰੋਈਆਂ ਮੁਹਾਠਾਂ ਵੀ ਰੋਈਆਂ
ਵਿਹੜਾ ਵੀ ਰੋਇਆ ਤੇ ਖੇੜਾ ਵੀ ਰੋਇਆ
ਜਿਸ ਨੇ ਵੀ ਸੁਣਿਆ ਸੀ ਹਰ ਕੋਈ ਰੋਇਆ
ਜਿੱਥੇ ਸਨ ਖੁਸ਼ੀਆਂ ਉਹ ਘਰ ਅੱਜ ਰੁਨਾਂ
ਭਰਿਆ ਭਕੁਨਾਂ ਲਗੇ ਸੁੱਨਾਂ ਸੁੱਨਾਂ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਉਦਾਸੇ ਗਏ ਨੇ ਵੀਰੇ ਵੀ ਤੇਰੇ

ਸ਼ਬਦ ਸਾਂਝ.......... ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ )

ਸ਼ਬਦ ਹੀ ਗਿਆਨ ਹੈ
ਸ਼ਬਦ ਹੀ ਧਿਆਨ ਹੈ
ਸ਼ਬਦ ਬਿਨ ਕੁੱਝ ਨਹੀਂ
ਗੁੰਗਾ ਇਨਸਾਨ ਹੈ
ਸ਼ਬਦ ਸੰਸਾਰ ਹੈ
ਸ਼ਬਦ ਭਗਵਾਨ ਹੈ
ਸ਼ਬਦ ਤੋਂ ਬਾਂਝ
ਅੰਨ੍ਹਾ ਇਨਸਾਨ ਹੈ


ਜਾਨਵਰ.......... ਮਿੰਨੀ ਕਹਾਣੀ / ਨਿਸ਼ਾਨ ਸਿੰਘ ਰਾਠੌਰ


ਠੰਡ ਦਾ ਜ਼ੋਰ ਸੀ ਅਤੇ ਕਦੇ-ਕਦਾਈ ਹੁੰਦੀ ਹਲਕੀ-ਹਲਕੀ ਬਰਸਾਤ ਠੰਡ ਦੀ ਪਕੜ ਨੁੰ ਹੋਰ ਜਿਆਦਾ ਮਜ਼ਬੂਤ ਕਰ ਰਹੀ ਸੀ। ਬਾਜ਼ਾਰ ਵਿਚ ਲੋਕਾਂ ਦੀ ਆਵਾ-ਜਾਈ ਘੱਟ ਹੀ ਨਜ਼ਰ ਆ ਰਹੀ ਸੀ।
ਦੂਜੇ ਪਾਸੇ ਜਦੋਂ ਵੀ ਕੋਈ ਸਕੂਟਰ ਜਾਂ ਸਾਈਕਲ ਉਸ ਦੁਕਾਨ ਦੇ ਬਾਹਰ ਆ ਕੇ ਰੁਕਦਾ ਤਾਂ ਉਸ ਦਾ ਸਾਹ ਸੁੱਕ ਜਾਂਦਾ। ਉਸ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਉਸ ਦੀ ਮੌਤ ਦਾ ਜਮਦੂਤ ਆ ਗਿਆ ਹੋਵੇ। ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਜਿਵੇਂ ਅੱਖਾਂ ਬੰਦ ਕਰਨ ਨਾਲ ਉਸ ਦੀ ਮੌਤ ਕੁੱਝ ਚਿਰ ਅੱਗੇ ਪੈ ਜਾਣੀ ਹੋਵੇ।
“ਸਵੇਰ ਤੋਂ ਦੁਪਹਿਰ ਹੋਣ ਵਾਲੀ ਏ ਪਰ ਅਜੇ ਤੀਕ ਮੇਰੇ ਸਾਹ ਚੱਲ ਰਹੇ ਨੇ..., ਰੱਬਾ ਤੇਰਾ ਲੱਖ-ਲੱਖ ਸ਼ੁਕਰ ਹੈ...।” ਸ਼ਹਿਰ ਦੇ ਮੇਨ ਬਾਜ਼ਾਰ ਦੇ ਪਿੱਛੇ ਕਸਾਈ ਲਖਨਪਾਲ ਦੇ ਬਣੇ ਖੋਖੇ ਦੇ ਸਾਹਮਣੇ ਪਏ ਲੱਕੜ ਦੇ ਬਾਕਸ ਵਿਚ ਬੰਦ ਮੁਰਗੀ ਰੱਬ ਦਾ ਇਸੇ ਗੱਲੋਂ ਧੰਨਵਾਦ ਕਰ ਰਹੀ ਹੈ।
“ਇਹ ਇਨਸਾਨ ਸਾਨੂੰ ਕਿਉਂ ਮਾਰਦੇ ਨੇ...? ਅਸੀਂ ਇਹਨਾਂ ਦਾ ਕੀ ਵਿਗਾੜਿਆ ਹੈ...? ਮੇਰੇ ਨਾਲ ਦੀਆਂ ਭੈਣਾਂ (ਮੁਰਗੀਆਂ) ਦਾ ਇਸ ਜ਼ਾਲਮ ਨੇ ਕਤਲ ਕਰ ਦਿੱਤਾ ਏ ਅਤੇ ਹੁਣ ਮੈਨੂੰ ਵੀ ਕੋਈ ਆ ਕੇ ਲੈ ਜਾਵੇਗਾ, ਜਿਉਂਦੀ ਨੂੰ ਨਹੀਂ ਬਲਕਿ ਮਰੀ ਹੋਈ ਨੂੰ।”

ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ……… ਨਜ਼ਮ/ਕਵਿਤਾ / ਜਰਨੈਲ ਘੁਮਾਣ


ਕਲਾ ਦੀ ਮੂਰਤ ਹੱਸ ਮੁੱਖ ਸੂਰਤ,
ਜਿਸਦਾ ਧਰਿਆ ਨਾਂ ਪ੍ਰਮਿੰਦਰ ।

ਸਾਊ ਧੀ ਰਾਣੀ ਸੁਘੜ ਸਿਆਣੀ ,
ਸੁਭਾਅ ਦੀ ਨਿਰੀ ਸੀ ਗਾਂ ਪ੍ਰਮਿੰਦਰ ।

ਪਰਉਪਕਾਰੀ ਅੱਵਲ ਨਾਰੀ ,
ਮਮਤਾ ਦਾ ਰੁੱਖ ਮਾਂ ਪ੍ਰਮਿੰਦਰ ।

ਦੁੱਖ ਵੰਡਾਉਂਦੀ ਸੁੱਖ ਵਰਤਾਉਂਦੀ ,

ਗੱਲਾਂ.......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ


ਭੱਥੇ ‘ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ।
ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ।

ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ,
ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ।

ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ,
ਸਿਰ ਤੇ ਧੁੱਪਾਂ ਝੱਲ ਕੇ ਹੋਰਾਂ ਨੂੰ ਛਾਂਵਾਂ ਕਰ ਰਹੇ।

ਇੰਝ ਵੀ ਮਨਾਇਆ ਜਾ ਸਕਦਾ ਵੈਲਨਟਾਇਨ ਡੇ.......... ਲੇਖ / ਗਗਨ ਹੰਸ


ਹਰ ਸਾਲ ਦੀ 14 ਫਰਵਰੀ ਨੂੰ ਵੈਲਨਟਾਇਨ ਡੇ ਹੁੰਦਾ ਹੈ। ਇਹ ਦਿਨ ਪੱਛਮੀ ਦੇਸ਼ਾਂ ਖਾਸ ਕਰ ਅਮਰੀਕਾ, ਕੈਨੇਡਾ ਅਤੇ ਕਈ ਯੂਰਪੀਅਨ ਦੇਸ਼ਾਂ ਵਿਚ ਪਿਆਰ ਕਰਨ ਵਾਲਿਆਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਖਾਸ ਦਿਨ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਦੂਜੇ ਨੂੰ ਫੁੱਲ , ਤੋਹਫੇ ਤੇ ਚਾਕਲੇਟ ਆਦਿ ਭੇੱਟ ਕਰਦੇ ਹਨ।

ਪਿਛਲੇ ਕੁਝ ਸਾਲਾਂ ਤੋਂ ਭਾਰਤੀ ਨੌਜਵਾਨਾਂ ਵਿੱਚ ਵੀ ਇਹ ਦਿਨ / ਤਿਉਹਾਰ ਕਾਫ਼ੀ ਮਕਬੂਲ ਹੁੰਦਾ ਜਾ ਰਿਹਾ ਹੈ । ਗੱਭਰੂ ਜਵਾਨ ਅਤੇ ਮੁਟਿਆਰਾਂ ਇਸ ਦਿਨ ਨੂੰ ਚਾਅ ਨਾਲ ਉਡੀਕਦੇ ਹਨ। ਕੁੱਝ ਹੋਰ ਵੀ ਹਨ ਜੋ ਇਸ ਦਿਨ ਨੂੰ ਬੜੀ ਸਿੱ਼ਦਤ ਨਾਲ ਉਡੀਕਦੇ ਹਨ, ਇਕ ਤਾਂ ਹਨ ਕਾਰੋਬਾਰੀ ਲੋਕ ਜਿਹਨਾਂ ਨੇ ਇਸ ਮੌਕੇ ਤੇ ਲੱਖਾਂ ਕਾਰਡ, ਫੁੱਲ, ਅਲੱਗ- ਅਲੱਗ ਤਰ੍ਹਾਂ ਦੇ ਮਹਿੰਗੇ ਸਸਤੇ ਤੋਹਫੇ ਵੇਚ ਕੇ ਕਮਾਈ ਕਰਨੀ ਹੁੰਦੀ ਹੈ ਤੇ ਦੂਜੇ ਲੋਕ ਉਹ ਹਨ ਜੋ ਹਰ ਸਾਲ ਇਸ ਦਿਨ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ, ਜੋੜਿਆਂ ਨੂੰ ਜ਼ਲੀਲ ਕਰਕੇ, ਪੋਸਟਰ, ਕਾਰਡ ਆਦਿ ਪਾੜ ਕੇ ਅਤੇ ਜਲਾ ਕੇ ਇਸ ਦਿਨ ਦਾ ਵਿਰੋਧ ਕਰਦੇ ਹਨ। ਵੱਖ-ਵੱਖ ਟੀ ਵੀ ਚੈਨਲ ਇਸ ਦਿਨ ਨੂੰ ਮੁੱਖ ਰੱਖਦਿਆਂ ਕਈ ਪ੍ਰੋਗਰਾਮ ਦਿਖਾਉਂਦੇ ਹਨ। ਚੈਨਲਾਂ ਦੀ ਟੀ ਆਰ ਪੀ ਵਧਾਉਣ ਦਾ ਇਹ ਦਿਨ ਵਧੀਆ ਸਾਧਨ ਬਣ ਗਿਆ ਹੈ।  

ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਮੁੰਡੇ ਇਸ ਦਿਨ ਕੁੜੀਆਂ ਨਾਲ ਬੇਹੱਦ ਸ਼ਰਮਨਾਕ ਤੇ ਘਟੀਆ ਵਰਤਾਉ ਕਰਦੇ ਹਨ ।

ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਤੇ ਸ਼ਬਦ ਸਾਂਝ ਦੀ ਪੇਸ਼ਕਸ਼....



ਗ਼ਜ਼ਲ ਗਾਇਕ ਸੁਨੀਲ ਡੋਗਰਾ ਦੀ ਖੂਬਸੂਰਤ ਆਵਾਜ਼, ਸ਼ਾਇਰ ਸ਼ਮੀ ਜਲੰਧਰੀ ਦੇ ਦਿਲ ਟੁੰਬਵੇਂ ਅਲਫ਼ਾਜ਼ ਤੇ ਅਜਮੇਰ ਮੀਤ ਦੇ ਮੋਹਕ ਸੰਗੀਤ ਦਾ ਸੁਮੇਲ ਹੈ ਇਹ ਉਰਦੂ ਗ਼ਜ਼ਲ, ਜੋ ਕਿ ਸ਼ਬਦ ਸਾਂਝ ਵੱਲੋਂ ਆਪਣੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ ।

ਮੁੱਲ ਦੀਆਂ ਗਾਲ੍ਹਾਂ.......... ਮਿੰਨੀ ਕਹਾਣੀ / ਰਵੀ ਸਚਦੇਵਾ


ਗੁਰਦੁਆਰੇ ਵਾਲੀ ਬੀਹੀ ਦੇ ਸਾਹਮਣੇ ਪਿੱਪਲ ਦੇ ਹੇਠਾਂ ਬਣੇ ਤਖਤਪੋਸ਼ 'ਤੇ ਪਿੰਡ ਦੀ ਪੰਚਾਇਤ ਇਕੱਠੀ ਹੋ ਗਈ ਸੀ।   ਪੰਚ ਸਾਹਿਬ ਤਖਤਪੋਸ਼ 'ਤੇ ਬਿਰਾਜਮਾਨ ਹੋ ਚੁੱਕੇ ਸਨ। ਪਿੰਡ ਦੇ ਕੁਝ ਸਿਆਣੇ ਮੈਂਬਰ ਉਨ੍ਹਾਂ ਦੇ ਲਾਗੇ ਬੈਠ ਗਏ। ਇੱਕ ਪਾਸੇ ਦੋਸ਼ੀ ਜੋਗਿੰਦਰ ਸਿਹੁੰ ਨੂੰ ਖੜਾਇਆ ਗਿਆ ਤੇ ਦੂਸਰੇ ਪਾਸੇ ਸ਼ਿਕਾਇਤਕਾਰ ਨਿੱਛਰ ਬੱਲੀ ਨੂੰ। ਨਿੱਛਰ ਬੱਲੀ ਨੇ ਦੋਸ਼ੀ ਜੋਗਿੰਦਰ ਸਿਹੁੰ ਵੱਲ ਇਸ਼ਾਰਾ ਕਰਦੇ ਕਿਹਾ, ‘‘ਸਰਪੈਂਚ ਸਾਹਬ ਇਸ ਪਤੰਦਰ ਨੇ ਮੈਨੂੰ ਗਾਲ੍ਹਾਂ ਕੱਢੀਆਂ ਨੇ, ਉਹ ਵੀ ਅਸ਼ਲੀਲ। ਇਸ ਮੂਰਖ ਨੇ ਸ਼ਰੀਕਾਂ ਸਾਹਮਣੇ ਮੇਰੀ ਪੱਗੜੀ ਉਛਾਲ ਦਿੱਤੀ। ਮੈਨੂੰ ਮੂੰਹ ਦਿਖਾਉਣ ਜੋਗਾ ਨੀ ਛੱਡਿਆ।’’  
ਹੁੱਕੇ ਦਾ ਇੱਕ ਲੰਬਾ ਕੱਸ਼ ਅੰਦਰ ਖਿੱਚਦਾ ਪੰਚ ਬੋਲਿਆ, ‘‘ਕਿਉਂ ਬਈ ਜੋਗਿੰਦਰ ਸਿਹੁੰ ਇਹ ਸਭ ਸੱਚ ਕਹਿੰਦਾ ਏ....?’’ 
‘‘ਜੀ.... ਹਾਂ....’’ ਉਹ ਖ਼ੁਰਦਰੀ ਜਿਹੀ ਅਵਾਜ਼ ਵਿਚ ਬੋਲਿਆ ਤੇ ਨੀਵੀਂ ਪਾ ਲਈ।
ਪੰਚ ਨੇ ਨਾਲ ਬੈਠੇ ਮੈਂਬਰਾਂ ਨਾਲ ਕੁਝ ਖੁਸਰ-ਮੁਸਰ ਕੀਤੀ ਤੇ ਫਿਰ ਉਹ ਬੋਲਿਆ, ‘‘ਨਿੱਛਰ ਬੱਲੀ ਗਿਣਤੀ ਕਰਕੇ ਦੱਸ ਇਸਨੇ ਤੈਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਨੇ।’’
‘‘ਬਾਈ ਸਰਪੈਂਚਾ ਦਸ....ਬਾਰ੍ਹਾਂ ਤਾਂ ਕੱਢ ਹੀ ਦਿੱਤੀਆਂ ਹੋਣਗੀਆਂ’’ ਨਿੱਛਰ ਬੱਲੀ ਨੇ ਜਵਾਬ ਦਿੱਤਾ।
‘‘ਚੱਲ ਫਿਰ ਤੂੰ ਇੰਝ ਕਰ ਦੋ ਦੀ ਇਸਨੂੰ ਤੂੰ ਛੋਟ ਦੇ-ਦੇ, ਸੋ ਰੁਪਏ ਦੇ ਹਿਸਾਬ ਨਾਲ ਦਸ ਗਾਲ੍ਹਾਂ ਦਾ ਇਸ ਤੋਂ ਇੱਕ ਹਜ਼ਾਰ ਨਗਦ

ਮਾਂ ਨੂੰ......... ਨਜ਼ਮ/ਕਵਿਤਾ / ਹਰਮੰਦਰ ਕੰਗ


ਵਿਦੇਸ਼ ਵਸਦੇ ਪੁੱਤਰ ਵਲੋਂ 
                              
ਮਾਂ ਅੱਜ ਮੇਰਾ ਦਿਲ ਨਹੀਂ ਲੱਗ ਰਿਹਾ ਸੀ, ਅੱਖਾਂ ਚੋਂ ਪਾਣੀਂ ਵਗ ਰਿਹਾ ਸੀ,
ਜਜਬਾਤਾਂ ਦੇ ਵਹਿਣ ‘ਚ ਵਹਿ ਰਿਹਾ ਸੀ, ਆਪਣੇਂ ਆਪ ਨੂੰ ਕੁੱਝ ਕਹਿ ਰਿਹਾ ਸੀ,
ਫਿਰ ਸੋਚਿਆ ਤੈਂਨੂੰ ਇੱਕ ਖਤ ਪਾਵਾਂ, ਤੇਰੇ ਨਾਲ ਗੱਲਾਂ ਕਰਾਂ ‘ਤੇ ਆਪਣਾਂ ਹਾਲ ਸੁਣਾਵਾਂ।

ਮਾਂ ਵਰਿਆਂ ਤੋਂ ਜਾਨ ਲੈਣ ਵਾਲੀ ਤੇਰੇ ਢਿੱਡ ਵਿੱਚ ਉਹ ਚੰਦਰੀ ਚੀਸ ਅਜੇ ਵੀ ਪੈਂਦੀ ਹੈ?
ਪਰਦੇਸ ਗਏ ਪੁੱਤਾਂ ਸੱਖਣੇ ਘਰਾਂ ਵਿੱਚ ਚੁੱਪ ‘ਤੇ ਉਦਾਸੀ ਛਾਈ ਰਹਿੰਦੀ ਹੈ?
ਮਾਂ ਹੁਣ ਤੇਰੇ ਚਿਹਰੇ ਤੇ ਉਹ ਖੁਸ਼ੀ ਕਿਓ ਨਹੀ ਆੳਂੁਦੀ ਜੋ ਮੈਨੂੰ ਸਕੂਲ ਤੋਰਨ ਵੇਲੇ ਆਈ ਸੀ।
ਤੇ ਜਾਂ ਫਿਰ ਉਦੋਂ ਜਦੋਂ ਮੈਂ ਗੁਰਮੁਖੀ ਦੇ ਅੱਖਰ ਮੰਮੇ ਨੂੰ ਕੰਨਾਂ ਲਿਖ ਕੇ ਉਤੇ ਬਿੰਦੀ ਲਾਈ ਸੀ?


ਇੱਕ ਸੁਰ- ਮੰਡਲ ਦੀ ਮੌਤ......... ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ



ਰਜਾਈ ਵਿੱਚੋਂ ਨਿਕਲਕੇ ਮੈਂ ਬਜ਼ਾਰ ਵੱਲ ਤੁਰ ਪਿਆ ਸਾਂ । ਧੁੱਪ ਦਾ ਕਿਧਰੇ ਨਾਮੋਂ-ਨਿਸ਼ਾਨ ਨਹੀਂ ਸੀ, ਆਸਮਾਨ ਵਿੱਚ ਕਾਲੇ-ਚਿੱਟੇ ਬੱਦਲਾਂ ਦੀਆਂ ਪੰਡਾਂ ਖਿੰਡ ਰਹੀਆਂ ਸਨ । ਸਾਊਥਾਲ ਦੀਆਂ ਅਣਜਾਣੀਆਂ ਗਲੀਆਂ, ਤੇ ਅਣ-ਪਛਾਤੇ ਚਿਹਰੇ ! ਭੀੜ-ਭੜੱਕੇ ਵਾਲੇ ਇੱਕ ਅੰਗਰੇਜ਼ੀ ਸਟੋਰ ਉਤੇ ਹਲਕਾ ਜਿਹਾ ਪੌਪ-ਸੰਗੀਤ ਗੂੰਜ ਰਿਹਾ ਸੀ । ਸੱਜੇ ਬੰਨੇ, ਫੁੱਟ-ਪਾਥ ਉਤੇ ਕਬੂਤਰ ਚੋਗਾ ਚੁਗ ਰਹੇ ਸਨ । ਦੇਖਾਂ ਤਾਂ ਸਹੀ ਕੀ ਫਰਕ ਹੈ ਇੰਡੀਆ ਤੇ ਇੰਗਲੈਂਡ ਦੇ ਕਬੂਤਰਾਂ ਵਿੱਚ ? ਕੌਣ ਚੋਗ ਪਾਉਂਦਾ ਹੋਵੇਗਾ ਇੰਨ੍ਹਾਂ ਨੂੰ ? ਫੁੱਟ ਪਾਥ ਉਪੱਰ ਹੀ ਚਿਟਾਈ ਵਿਛਾਈ, ਬਾਹਵਾਂ ਕੱਛਾਂ ਵਿੱਚ ਦੇਈ ਇੱਕ ਗੋਰਾ ਬੈਠਾ ਸੀ । ਚਿਟਾਈ ਉਤੇ ਹੀ ਤਿੰਨ ਸੁਰ-ਮੰਡਲ ਰੱਖੇ ਹੋਏ ਸਨ, ਨਿੱਕੇ-ਨਿੱਕੇ, ਇੱਕੋ-ਜਿਹੇ ਸਨ ਤਿੰਨੋਂ ਸੁਰ-ਮੰਡਲ ! ਇੰਡੀਆ ਵਿੱਚ ਤਾਂ ਮੈਂ ਇੰਨ੍ਹਾਂ ਤੋਂ ਕਾਫੀ ਵੱਡੇ-ਵੱਡੇ ਸੁਰ-ਮੰਡਲ ਦੇਖੇ ਹੋਏ ਸਨ ਸਾਜ਼ਾਂ ਦੀਆਂ ਦੁਕਾਨਾਂ ਉਤੇ । ਮੈਂ ਇੰਨ੍ਹਾਂ ਨਿੱਕੇ-ਨਿੱਕੇ ਸੁਰ-ਮੰਡਲਾਂ ਨੂੰ ਦੇਖਣ ਲੱਗਿਆ, ਗੋਰਾ ਮੁਸਕ੍ਰਾਇਆ ਤੇ ਬੋਲਿਆ,
“ਕੀ ਹਾਲ ਐ ਤੇਰਾ ?”
“ ਮੈਂ ਬਿਲਕੁੱਲ ਠੀਕ...ਤੂੰ ਸੁਣਾ...?”
ਉਹਦੇ ਸਿਰ ਦੇ ਚਾਂਦੀ ਰੰਗੇ ਵਾਲ ਲਿਸ਼ਕੇ, ਉਹਨੇ ਨਿੱਕੀਆਂ ਬਾਰੀਕ ਅੱਖਾਂ ਕਿਸੇ ਅਦਾਕਾਰ ਵਾਂਗ ਘੁੰਮਾਈਆਂ, “ਆ ਜਾਹ...ਬੈਠ...ਜੀ ਆਏ ਨੂੰ ।” ਮੈਂ ਪੈਰਾਂ ਭਰਨੇ ਬੈਠਦੇ ਹੀ ਸਵਰ-ਮੰਡਲ ਦੀਆਂ ਤਾਰਾਂ ਨਾਲ ਉਂਗਲਾਂ ਛੁਹਾ ਦਿੱਤੀਆਂ, ਮਿੱਠੀਆਂ ਧੁਨਾਂ

ਅਮੁੱਕ ਸਫਰ.........ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ,ਨਿਊਯਾਰਕ


ਸੂਹੀ ਸਵੇਰ
ਵਧ ਰਹੀ ਏ
ਸੁਨਹਿਰੀ ਦੁਪਹਿਰ ਵੱਲ
ਤਾਂਘ ਏ ਸੁਨਹਿਰੀ ਦੁਪਹਿਰ ਨੂੰ
ਸੁਰਮਈ ਸ਼ਾਮ ਨੂੰ ਮਿਲਣ ਦੀ
ਹੌਲੇ-ਹੌਲੇ ਸੁਰਮਈ ਸ਼ਾਮ
ਜਾ ਬੈਠੀ ਕਾਲੀ ਰਾਤ ਦੇ
ਆਗੋਸ਼ ਵਿੱਚ

ਮੂੰਹ ਆਈ ਬਾਤ ਨਾਂ ਰਹਿੰਦੀ ਏ......... ਲੇਖ / ਹਰਮੰਦਰ ਕੰਗ


ਮਨੁੱਖ ਜਨਮ ਤੋਂ ਹੀ ਕਿਸੇ ਨਾਂ ਕਿਸੇ ਸਮਾਜ ਅਤੇ ਧਰਮ ਨਾਲ ਜੁੜਿਆ ਹੋਇਆ ਹੁੰਦਾ ਹੈ ਅਤੇ ਉਸਨੂੰ ਸਮਾਜਿਕ ਰਹੁ ਰੀਤਾਂ ‘ਤੇ ਚੱਲਣ ਅਤੇ ਆਪਣੇਂ ਧਰਮ ਵਿੱਚ ਅਕੀਦਾ ਬਣਾ ਕੇ ਰੱਖਣ ਦੇ ਢੰਗ ਤਰੀਕੇ ਅਤੇ ਸੁਝਾਅ ਮੁਫਤ ਵਿੱਚ ਪ੍ਰਾਪਤ ਹੋ ਜਾਂਦੇ ਹਨ।ਇਹ ਵੀ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਸਮਾਜ ਤੋਂ ਅਲੱਗ ਹੋ ਕੇ ਰਹਿੰਦਾ ਜਾਂ ਤਾਂ ਉਹ ਦੇਵਤਾ ਹੈ ਜਾਂ ਫਿਰ ਸ਼ੈਤਾਨ।ਕਹਿਣ ਤੋਂ ਭਾਵ ਕਿ ਸਮਾਜ ਹੀ ਸਾਡੇ ਕਿਰਦਾਰ ਅਤੇ ਚਰਿੱਤਰ ਦਾ ਨਿਰਮਾਣ ਕਰਦਾ ਹੈ।ਪਰ ਜਿੰਦਗੀ ਜਿਊਦਿਆਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਈ ਵਾਰੀ ਜਿੰਦਗੀ ਦੇ ਮਾਲਾ ਮਣਕਿਆਂ ਨੂੰ ਬੇ-ਤਰਤੀਬਾ ਵੀ ਕਰ ਦਿੰਦੀ ਹੈ।ਸਮਾਜ ਵਿੱਚ ਵਿੱਚਰਦਿਆਂ ਹੀ ਅਸੀਂ ਉਹਨਾਂ ਸਾਰੀਆਂ ਮਾੜੀਆਂ ਚੰਗੀਆਂ ਗੱਲਾਂ ਨੂੰ ਵੀ ਗ੍ਰਹਿਣ ਕਰਦੇ ਹਾਂ ਜਿਹਨਾਂ ਨੇਂ ਸਾਡਾ ਸਮਾਜਿਕ ਭਵਿੱਖ ਅਤੇ ਕਿਰਦਾਰ ਨਿਰਧਾਰਿਤ ਕਰਨਾਂ ਹੁੰਦਾ ਹੈ।ਕਈ ਵਾਰੀ ਅਜਿਹਾ ਕਰਦੇ ਕਰਦੇ ਅਸੀ ਝੂਠੇ ਲੋਕ ਦਿਖਾਵੇ ਅਤੇ ਸਵਾਰਥਪੁਣੇਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।ਰੋਜ ਮਰ੍ਹਾ ਦੀ ਜਿੰਦਗੀ ਵਿੱਚ ਅਸੀਂ ਹਰ ਰੋਜ ਕਿੰਨੇਂ ਹੀ ਵਰਤਾਰਿਆਂ ਵਿੱਚੋਂ ਦੀ ਗੁਜਰਦੇ ਹਾਂ।ਹੁਣ ਜੇਕਰ ਅਸੀਂ ਆਤਮ ਮੰਥਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਰਿਸ਼ਤੇਦਾਰੀਆਂ,ਆਪਸੀ ਮੋਹ ਪਿਆਰ ਬੱਸ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਅਤੇ ਅਸੀਂ ਕਿਸੇ ਨਾਟਕ ਦੇ ਪਾਤਰ ਵਾਂਗੂੰ ਸਵਾਰਥਪੁਣੇ ਅਤੇ ਲੋਕ ਦਿਖਾਵੇ ਦਾ ਦੋਗਲਾ ਕਿਰਦਾਰ ਨਿਭਾਉਂਦੇ ਹੋਏ ਆਪਣੀ ਅਸਲ ਜਿੰਦਗੀ ਦੇ ਪੈਂਡਿਆਂ ਤੋਂ ਉੱਖੜ ਜਾਂਦੇ ਹਾਂ।ਅੱਜ ਅਨੇਕਾਂ ਉਦਾਹਰਣਾਂ ਸਾਨੂੰ ਮਿਲ ਜਾਂਦੀਆਂ ਹਨ ਜੋ ਉਪਰੋਕਤ ਲਿਖੀਆਂ ਗੱਲਾਂ ਦੀ

"ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ" ਤੇ "ਸ਼ਬਦ ਸਾਂਝ" ਵਲੋਂ ਸ਼ਾਇਰ ਸ਼ਮੀ ਜਲੰਧਰੀ ਦੀਆਂ ਰੋਮਾਂਟਿਕ ਉਰਦੂ ਗ਼ਜ਼ਲਾਂ ਦੀ ਪੇਸ਼ਕਾਰੀ ਜਲਦ ਹੀ............ ਰਿਸ਼ੀ ਗੁਲਾਟੀ



ਐਡੀਲੇਡ : "ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ" ਤੇ ਆਸਟ੍ਰੇਲੀਆ ਦੇ ਇਕਲੌਤੇ ਸਾਹਿਤਕ ਇੰਟਰਨੈੱਟ ਮੈਗਜ਼ੀਨ "ਸ਼ਬਦ ਸਾਂਝ" ਵਲੋਂ ਪ੍ਰਵਾਸੀ ਸ਼ਾਇਰ ਸ਼ਮੀ ਜਲੰਧਰੀ ਦੀ ਕਲਮ 'ਚੋਂ ਜਨਮੀਆਂ ਰੋਮਾਂਟਿਕ ਉਰਦੂ ਗ਼ਜ਼ਲਾਂ ਦੀ ਲੜੀ ਕਲਾਸੀਕਲ ਗਾਇਕ ਜਨਾਬ ਸੁਨੀਲ ਡੋਗਰਾ ਤੇ ਜਨਾਬ ਨਵਲ ਪੰਡਿਤ ਦੀ ਆਵਾਜ਼ 'ਚ ਜਲਦੀ ਹੀ ਸਰੋਤਿਆਂ ਦੀ ਨਜ਼ਰ ਕੀਤੀ ਜਾ ਰਹੀ ਹੈ । ਸ਼ਮੀ ਜਲੰਧਰੀ ਪੰਜਾਬੀ ਸ਼ਾਇਰੀ ਦਾ ਨਿਵੇਕਲਾ ਹਸਤਾਖਰ ਹੈ, ਜਿਸ ਦੁਆਰਾ ਲਿਖੇ ਗਏ ਗੀਤਾਂ ਤੇ ਗਜ਼ਲਾਂ ਦਾ ਵਿਸ਼ਾ ਹਮੇਸ਼ਾ ਸਮਾਜਿਕ ਰਿਹਾ ਹੈ । ਸ਼ਮੀ ਦੇ ਲਿਖੇ ਗੀਤਾਂ ਦੀ ਸੀ.ਡੀ. "ਜਾਗੋ ਵੇਕਅਪ" ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲਿਆ, ਜਿਸਦੇ ਸਾਰੇ ਗੀਤਾਂ 'ਚ ਸਮਾਜ ਨੂੰ ਜਾਗ੍ਰਿਤ ਹੋਣ ਲਈ ਹਲੂਣਾ ਦਿੱਤਾ ਗਿਆ ਹੈ । ਸ਼ਮੀ ਦੀਆਂ ਰਚਨਾਵਾਂ ਦੀਆਂ ਦੋ ਕਿਤਾਬਾਂ "ਗਮਾਂ ਦਾ ਸਫ਼ਰ" 'ਤੇ "ਵਤਨੋਂ ਦੂਰ" ਵੀ ਮਾਰਕਿਟ 'ਚ ਆ ਚੁੱਕੀਆਂ ਹਨ 'ਤੇ ਉਸਦੀ ਆਪਣੀ ਆਵਾਜ਼ 'ਚ ਨਜ਼ਮਾਂ ਦੀ ਸੀ.ਡੀ. "ਦਸਤਕ" ਪਿੱਛੇ ਜਿਹੇ ਰਿਲੀਜ਼ ਹੋਈ ਹੈ । ਜਿ਼ਕਰਯੋਗ ਹੈ ਕਿ ਜਲਦੀ ਹੀ ਪਾਕਿਸਤਾਨ ਦੀ ਇੱਕ ਸਾਹਿਤਕ ਸੰਸਥਾ ਸ਼ਮੀ ਦੀਆਂ ਰਚਨਾਵਾਂ