ਕਵੀ ਜੀ............ ਨਜ਼ਮ/ਕਵਿਤਾ / ਕੁਲਦੀਪ ਸਿੰਘ ਸਿਰਸਾ

ਕਿਤਾਬਾਂ ਤੋਂ ਦੂਰ ਕਵੀ ਜੀ
ਬੜੇ ਮਸ਼ਹੂਰ ਕਵੀ ਜੀ
ਸਭ ਕੁਝ ਜਾਣ ਕਵੀ ਜੀ
ਬਣਨ ਅਣਜਾਨ ਕਵੀ ਜੀ

ਭੁੱਖੇ ਦੀ ਆਂਦਰ ਕਵੀ ਜੀ
ਖਾ ਗਿਆ ਬਾਂਦਰ,ਕਵੀ ਜੀ
ਬਾਂਦਰ ਤੇ ਰਿੱਛ ਕਵੀ ਜੀ
ਗੂੜੇ ਨੇ ਮਿੱਤ ਕਵੀ ਜੀ

ਇਹਨਾਂ ਦਾ ਜੰਗਲ ਕਵੀ ਜੀ
ਜੰਗਲ ਵਿੱਚ ਦੰਗਲ ਕਵੀ ਜੀ
ਦੋਹਾਂ ਦਾ ਗਾਨ ਕਵੀ ਜੀ
ਲੈ ਗਏ ਸਨਮਾਨ ਕਵੀ ਜੀ

ਚੰਗਾ ਵਿਉਪਾਰ ਕਵੀ ਜੀ
ਮਹਿੰਗੇ,ਬਾਜ਼ਾਰ ਕਵੀ ਜੀ
ਛੰਦ ਅਲੰਕਾਰ ਕਵੀ ਜੀ
ਰਸਾਂ ਵਿੱਚ ਮਾਰ ਕਵੀ ਜੀ

ਸਹਿਤ-ਸਭਾਰ ਕਵੀ ਜੀ
ਜੈ ਜੈ ਜੈ-ਕਾਰ ਕਵੀ ਜੀ
ਸਮੁੰਦਰੋਂ ਪਾਰ ਕਵੀ ਜੀ
ਬੜਾ ਸਤਿਕਾਰ ਕਵੀ ਜੀ

ਬੋਲੀ ਦੀ ਸੇਵਾ ਕਵੀ ਜੀ
ਮਿਠੜਾ ਮੇਵਾ ਕਵੀ ਜੀ
ਵਿਹਲ ਤੋਂ ਚੰਗੇ ਕਵੀ ਜੀ
ਰੰਗ ਰੰਗ ਰੰਗੇ ਕਵੀ ਜੀ

****

No comments: