ਦੀਪਾ ਵੀ ਆਮ ਲੋਕਾਂ ਦੇ ਮੁੰਡਿਆਂ ਵਾਂਗ ਕਿਸੇ ਏਜੰਟ ਰਾਹੀਂ ਜਰਮਨ ਆ ਗਿਆ ਸੀ। ਇੱਥੇ ਆ ਕੇ ਉਸਨੂੰ ਪਤਾ ਲੱਗਾ ਕਿ ਬਾਹਰ ਕਿਸ ਬਲਾ ਦਾ ਨਾਂ ਹੈ। ਉੱਥੇ ਤਾਂ ਬਾਹਰੋਂ ਗਏ ਹਰ ਕਿਸੇ ਦੇ ਸੋਹਣੇ ਕੱਪੜੇ ਲੀੜੇ ਤੇ ਕਾਰਾਂ ਕੋਠੀਆਂ ਪਿੱਛੇ, ਜੋ ਕੌੜਾ ਸੱਚ ਹੈ ਉਸ ਬਾਰੇ ਦੀਪੇ ਨੂੰ ਵੀ ਬਾਹਰ ਆ ਕੇ ਹੀ ਪਤਾ ਲੱਗਾ ਸੀ। ਪਰ ਫਿਰ ਵੀ ਦੀਪਾ ਮਿਹਨਤੀ ਸੀ ਅਤੇ ਉਂਝ ਵੀ ਆਪਣੇ ਘਰ ਦੀ ਹਾਲਤ ਤੋਂ ਕਿਸੇ ਤਰਾਂ ਅਨਜਾਣ ਨਹੀਂ ਸੀ। ਇਸ ਕਰਕੇ ਦੀਪੇ ਨੇ ਜੋ ਵੀ ਕੰਮ ਮਿਲਿਆ, ਉਸਨੂੰ ਕਰਨ ਵਿੱਚ ਕਦੇ ਵੀ ਆਪਣੀ ਹੇਠੀ ਨਾ ਸਮਝੀ ਤੇ ਸਿਰ ਚੜੇ ਕਰਜ਼ੇ ਨੂੰ ਲਾਹ ਕੇ ਹੀ ਸਾਹ ਲਿਆ । ਕਰਜ਼ਾ ਲੱਥ ਜਾਣ ਤੇ ਵੀ ਦੀਪਾ ਆਪਣੇ ਆਪ ਨੂੰ ਸੁਰਖੁਰੂ ਨਹੀਂ ਸੀ ਸਮਝਦਾ। ਉਹ ਆਪਣੀ ਬੇਬੇ ਬਾਪੂ, ਵੱਡੇ ਭਾਈ ਤੇ ਭਰਜਾਈ ਦਾ ਵੀ ਪੂਰਾ ਖਿਆਲ ਰੱਖਦਾ ਸੀ ਤੇ ਗਾਹੇ ਬਗਾਹੇ ਉਹ ਪੈਸਿਆਂ ਤੋਂ ਬਿਨਾਂ ਆਪਣੇ ਘਰ ਕੁਝ ਨਾ ਕੁਝ ਭੇਜਦਾ ਹੀ ਰਹਿੰਦਾ ਸੀ। ਕਦੇ ਭਰਾ ਲਈ ਕੋਈ ਕੱਪੜਾ, ਕਦੇ ਭਰਜਾਈ ਲਈ ਕੁਝ ਨਾ ਕੁਝ ਤੇ ਆਪਣੀ ਭਤੀਜੀ ਲਈ ਉਹ ਹਰ ਵਾਰ ਕੋਈ ਖਿਡੌਣਾ ਜਾਂ ਨਿੱਕੇ ਨਿੱਕੇ ਸੂਟ ਭੇਜਿਆ ਕਰਦਾ ਸੀ। ਉਸਨੇ ਆਪਣੇ ਬਾਪੂ ਲਈ ਬੜੇ ਸ਼ੌਕ ਨਾਲ ਘੜੀ ਭੇਜੀ ਸੀ ਭਾਵੇਂ ਕਿ ਬਾਪੂ ਨੂੰ ਟਾਈਮ ਵੀ ਨਹੀਂ ਸੀ ਦੇਖਣਾ ਆੳਂੁਦਾ। ਦੀਪੇ ਦਾ ਇਹ ਪੱਕਾ ਨੇਮ ਸੀ ਕਿ ਉਹ ਆਏ ਮਹੀਨੇ, ਦੋ ਮਹੀਨੇ ਬਾਅਦ ਲੱਖ ਰੁਪਈਆ ਭੇਜ ਦਿਆ ਕਰਦਾ ਸੀ । ਉਸਨੇ ਆਪਣੇ ਭਰਾ ਨੂੰ ਵਾਹੀ ਕਰਨ ਲਈ ਨਵਾਂ ਟਰੈਕਟਰ ਲੈ ਕੇ ਦਿੱਤਾ, ਸਹੁਰੇ ਜਾਣ ਲਈ ਮੋਟਰ ਸਾਈਕਲ ਤੇ ਘਰ ਨੂੰ ਵੀ ਇੱਕ ਨਵਾਂ ਰੂਪ ਦਿੱਤਾ। ਹੁਣ ਦੀਪੇ ਦਾ ਪਿਉ ਮਿੱਟੀ ਨਾਲ ਮਿੱਟੀ ਨਹੀਂ ਸੀ ਹੁੰਦਾ ਸਗੋਂ ਨਿੱਤ ਪਿੰਡ ਦੇ ਥੜੇ ਤੇ ਬਹਿ ਕੇ ਆਪਣੇ ਦੀਪੇ ਦੀਆਂ ਸਿਫ਼ਤਾਂ ਦੇ ਪੁਲ਼ ਬੰਨਿਆ ਕਰਦਾ ਸੀ। ਮਾਂ ਵੀ ਦੀਪੇ ਦੀਆਂ ਬੜੀਆਂ ਸਿਫਤਾਂ ਕਰਿਆ ਕਰਦੀ ਸੀ । ਉਹ ਤਾਂ ਆਪਣੀ ਗਲੀ ਦੀ ਹਰ ਔਰਤ ਨੂੰ ਦੀਪੇ ਦੇ ਭੇਜੇ ਹੋਏ ਸਮਾਨ ਨੂੰ ਵਾਰ ਵਾਰ ਦਿਖਾਇਆ ਕਰਦੀ ਸੀ। ਦੀਪੇ ਦੀਆਂ ਭੈਣਾਂ ਵੀ ਆਪਣੇ ਸਹੁਰੀਂ ਬਾਹਰ ਗਏ ਭਰਾ ਦੇ ਸਿਰ ਤੇ ਕਈ ਵਾਰ ਲੋੜ ਤੋਂ ਜਿਆਦਾ ਮਾਣ ਦਿਖਾ ਜਾਂਦੀਆਂ ਸਨ । ਦੂਜੇ ਪਾਸੇ ਵਿਚਾਰਾ ਦੀਪਾ ਨਾ ਦਿਨ ਦੇਖਦਾ ਨਾ ਰਾਤ, ਬੱਸ ਕੰਮ ਹੀ ਦੇਖਦਾ ਸੀ। ਉਸਨੇ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੇਰੀ ਉਮਰ ਤੀਹ ਤੋਂ ਟੱਪ ਗਈ ਹੈ ਤੇ ਮੈਂ ਹੁਣ ਵਿਆਹ ਵੀ ਕਰਵਾਉਣਾ ਹੈ।
Showing posts with label ਬਲਵਿੰਦਰ ਸਿੰਘ ਚਾਹਲ. Show all posts
Showing posts with label ਬਲਵਿੰਦਰ ਸਿੰਘ ਚਾਹਲ. Show all posts
ਨਰੋਈ ਜੜ੍ਹ......... ਕਹਾਣੀ / ਬਲਵਿੰਦਰ ਸਿੰਘ ਚਾਹਲ
ਸੋਹਣਾ
ਕਾਰੋਬਾਰ ਤੇ ਚਾਰ ਬੰਦਿਆਂ ਵਿੱਚ ਉਸਦੀ ਬਣੀ ਹੋਈ ਸੀ ਪਰ ਔਲਾਦ ਪੱਖੋਂ ਰੱਬ ਨੇ ਉਸਦੀ
ਅਜੇ ਤੱਕ ਸੁਣੀ ਨਹੀਂ ਸੀ। ਵਿਆਹ ਹੋਇਆਂ ਵੀ ਲੱਗਭੱਗ ਵੀਹ ਸਾਲ ਹੋ ਗਏ ਸਨ । ਉਸ ਨੇ ਹਰ
ਤਰ੍ਹਾਂ ਦਾ ਦੇਸੀ ਤੇ ਅੰਗਰੇਜ਼ੀ ਇਲਾਜ ਵੀ ਕਰਵਾ ਕੇ ਦੇਖ ਲਿਆ ਸੀ। ਉਹ ਬੇਸ਼ੱਕ
ਸਿਆਣਿਆਂ ਦੇ ਜਾਣ ਤੋਂ ਬਹੁਤ ਖਿੱਝਦਾ ਸੀ ਪਰ ਕਈ ਵਾਰ ਆਪਣੀ ਘਰ ਵਾਲੀ ਦੇ ਜੋ਼ਰ ਦੇਣ ਤੇ
ਅਣਮੰਨੇ ਮਨ ਨਾਲ ਚਲੇ ਜਾਂਦਾ। ਉੱਥੇ ਵੀ ਉਸਦਾ ਮਨ ਨਾ ਟਿਕਦਾ ਪਰ ਬੱਝੇ ਮਨ ਨਾਲ ਬੈਠਾ
ਰਹਿੰਦਾ ਅਤੇ ਸਿਆਣੇ ਦੀਆਂ ਗੱਲਾਂ ਨੂੰ ਕੁਝ ਸੁਣਾ ਅਣਸੁਣਾ ਜਿਹਾ ਕਰਕੇ ਘਰ ਨੂੰ ਪਰਤ
ਆਉਂਦਾ। ਜਦੋਂ ਕੁਝ ਮਹੀਨੇ ਬੀਤ ਜਾਣੇ ਤਾਂ ਉਸਦੀ ਘਰ ਵਾਲੀ ਨੇ ਕਿਸੇ ਹੋਰ ਸਿਆਣੇ ਦੀ ਗੱਲ
ਕਰਨੀ ਤਾਂ ਉਹ ਚੁੱਪ ਕਰ ਰਹਿੰਦਾ ਅਤੇ ਸੋਚਦਾ ਕਿ ਹੁਣ ਇੱਥੇ ਵੀ ਜਾਣਾ ਹੀ ਪਵੇਗਾ । ਕਦੇ
ਕਦੇ ਉਸਦੀ ਘਰ ਵਾਲੀ ਉਹਨੂੰ ਆਖਦੀ, “ਜੀ ! ਆਪਾਂ ਕਿਸੇ ਦੇ ਨਿਆਣੇ ਨੂੰ ਹੀ ਗੋਦ ਲੈ ਲਈਏ
। ਘੱਟੋ ਘੱਟ ਸਾਡੇ ਮਰਿਆਂ ਨੂੰ ਮੋਢਾ ਤਾਂ ਕੋਈ ਦੇਣ ਵਾਲਾ ਹੋਊਗਾ।” ਜਾਂ ਉਹ ਆਖਦੀ
“ਤੁਸੀਂ ਮੈਨੂੰ ਛੱਡ ਕੇ ਆਪਣਾ ਦੂਜਾ ਵਿਆਹ ਕਰ ਲਵੋ ਤੇ ਆਪਣੀ ਜਿ਼ੰਦਗੀ ਨੂੰ ਖੁਸ਼ੀ
ਖੁਸ਼ੀ ਮਾਣੋ।” ਪਰ ਉਹ ਆਪਣੀ ਘਰ ਵਾਲੀ ਨੂੰ ਬੜੇ ਠਰੰਮੇ ਨਾਲ ਸਮਝਾਉਣ ਦੇ ਤਰੀਕੇ ਨਾਲ
ਆਖਦਾ, “ਭਲੀਏ ਲੋਕੇ ! ਜੇ ਰੱਬ ਨੇ ਸਾਡੇ ਕਰਮਾਂ ਵਿੱਚ ਕੋਈ ਧੀ ਪੁੱਤਰ ਨਹੀਂ ਲਿਖਿਆ
ਤਾਂ ਸਾਡਾ ਗੋਦ ਲੈਣ ਦਾ ਵੀ ਕੋਈ ਮਤਲਬ ਨਹੀਂ ਬਣਦਾ। ਬਾਕੀ ਰਹੀ ਗੱਲ ਦੂਜੇ ਵਿਆਹ ਦੀ ਇਸ
ਉਮਰੇ ਚੰਗਾ ਲੱਗਦਾ ਵਿਆਹ ਕਰਵਾਉਂਦਾ, ਅਖੇ ਬੁੱਢੀ ਘੋੜੀ ਲਾਲ ਲਗਾਮ।”
ਝੋਲੇ ਵਾਲਾ ਰਾਜਾ..........ਸ਼ਬਦ ਚਿਤਰ / ਬਲਵਿੰਦਰ ਸਿੰਘ ਚਾਹਲ, ਇਟਲੀ
ਖੱਦਰ ਦਾ ਚਿੱਟਾ ਕੁੜਤਾ, ਤੇੜ ਚਿੱਟੀ ਚਾਦਰ ਤੇ ਮੋਢੇ ਤੇ ਬਰੀਕ ਡੱਬੀਆਂ ਵਾਲਾ ਸਾਫਾ ਬਿਲਕੁੱਲ ਸਾਦਾ ਜਿਹਾ ਪਹਿਰਾਵਾ ਤੇ ਸਿਰ ਤੇ ਸਦਾ ਹੀ ਚਿੱਟੇ ਰੰਗ ਦੀ ਪੱਗ ਬੰਨ ਰੱਖਦਾ ਸੀ ਲਹਿਣਾ ਸਿੰਘ । ਲਹਿਣਾ ਸਿੰਘ ਨੂੰ ਪਿੰਡ ਦੇ ਸਾਰੇ ਬੰਦੇ ‘ਰਾਜਾ’ ਜਾਂ ਉਸਦੇ ਨਾਂ ਨਾਲ ਹੀ ਸੰਬੋਧਨ ਹੁੰਦੇ ਸਨ ਜਦੋਂ ਕਿ ਮੁੰਡੇ ਖੁੰਡੇ ਉਸਨੂੰ ਤਾਇਆ ਕਹਿ ਬੁਲਾਇਆ ਕਰਦੇ ਸਨ । ਪਹਿਲੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਲਾਗੀਆਂ ਦਾ ਕੰਮ ਕਰਨ ਵਾਲੇ ਨੂੰ ‘ਰਾਜਾ’ ਕਿਹਾ ਜਾਂਦਾ ਸੀ। ਇਹ ਕੰਮ ਵੀ ਜਿ਼ਆਦਾਤਰ ਨਾਈ ਜਾਤੀ ਦੇ ਲੋਕ ਹੀ ਕਰਿਆ ਕਰਦੇ ਸਨ। ਸਾਰਾ ਸਾਲ ਹੀ ਇਹ ਲੋਕ ਆਪਣੇ ਕੰਮ ਦੇ ਨਾਲ ਨਾਲ ਪੇਂਡੂ ਲੋਕਾਂ ਦੇ ਹਰ ਤਰਾਂ ਦੇ ਦਿਨ ਸੁਧ ਤੇ ਕਾਰਜ ਕਰਿਆ ਕਰਦੇ ਸਨ ਅਤੇ ਨਾਲ ਹੀ ਸੇਪੀ ਵੀ ਕਰਦੇ ਸਨ । ਪਹਿਲਾਂ ਇਸੇ ਤਰਾਂ ਹੀ ਗੁਜ਼ਾਰੇ ਚੱਲਦੇ ਸਨ ਅਤੇ ਲੋਕ ਇੱਕ ਦੂਜੇ ਤੇ ਲੋੜਾਂ ਤੱਕ ਹੀ ਨਿਰਭਰ ਨਾ ਹੋ ਕੇ ਦੁੱਖ ਸੁੱਖ ਦੇ ਵੀ ਸ਼ਰੀਕ ਹੁੰਦੇ ਸਨ।
ਲਹਿਣਾ ਸਿੰਘ ਨੇ ਆਪਣੇ ਸਾਈਕਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਤੇ ਕਦੇ ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਸੀ। ਝੋਲੇ ਵਿੱਚ ਉਹ ਆਪਣੇ ਸੰਦ ਰੱਖਦਾ ਸੀ, ਜਿਨ੍ਹਾਂ ਨਾਲ਼ ਉਹ ਆਪਣੀ ਸੇਪੀ ਕਰਿਆ ਕਰਦਾ ਸੀ। ਉਸਦੀ ਸੇਪੀ ਹੁੰਦੀ ਸੀ, ਵਾਲ ਕੱਟਣੇ ਭਾਵ ਉਹ ਨਾਈ ਦਾ ਕੰਮ ਕਰਦਾ ਸੀ । ਮੈਂ ਸੇਪੀ ਇਸ ਲਈ ਲਿਖਿਆ ਹੈ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸਗੋਂ ਹਾੜ੍ਹੀ ਸਾਉਣੀ ‘ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰਾਂ ਦਾ ਸਮਾਨ ਲਿਆ ਕਰਦਾ ਸੀ । ਖੁਰਪੇ ਨਾਲ਼ ਉਹ ਪਿੰਡ ਵਿੱਚ ਹੋਣ ਵਾਲੇ ਛੋਟੇ ਮੋਟੇ ਪ੍ਰੋਗਰਾਮਾਂ ‘ਤੇ ਹਲਵਾਈ ਦਾ ਕੰਮ ਕਰਿਆ ਕਰਦਾ ਸੀ। ਕਿਉਂਕਿ ਉਹ ਆਮ ਹੀ ਪਿੰਡ ਦੇ ਜਿ਼ਮੀਦਾਰਾਂ ਦੇ ਸਾਰੇ ਘਰਾਂ ਵਿੱਚ ਆਉਂਦਾ ਜਾਂਦਾ ਸੀ । ਜਦੋਂ ਕਿਸੇ ਦੇ ਆਖੰਡ ਪਾਠ ਦਾ ਭੋਗ ਹੋਣਾ, ਕਿਸੇ ਦੇ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗ ਦਾ ‘ਕੱਠ ਹੋਣਾ ਜਾਂ ਹੋਰ ਵੀ ਕਿਸੇ ਤਰਾਂ ਦਾ ਵੀ ਖੁਸ਼ੀ ਗਮੀ ਦਾ ਕੋਈ ਦਿਨ ਹੋਣਾ ਤਾਂ ਲਹਿਣਾ ਸਿੰਘ ਤੜਕੇ ਹੀ ਉਸ ਘਰ ਵਿੱਚ ਆ ਪਹੁੰਚਦਾ। ਆ ਕੇ ਉਸਨੇ ਦਾਲ ਧਰ ਦੇਣੀ ਅਤੇ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟਣ ਲਾ ਦੇਣਾ। ਨਾਲ਼ ਦੀ ਨਾਲ਼ ਉਸਨੇ ਚੌਲ ਆਦਿ ਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ। ਵਿੱਚੇ ਹੀ ਉਸਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਦਾ ਵੀ ਦੇ ਆਉਣਾ। ਜੇ ਕਰ ਕਿਸੇ ਘਰ ਵਿਆਹ ਆਦਿ ਹੋਣਾ ਤਾਂ ਉਹ ਹਲਵਾਈ ਦਾ ਕੰਮ ਘੱਟ ਤੇ ਲਾਗੀ ਦਾ ਕੰਮ ਜਿਆਦਾ ਕਰਿਆ ਕਰਦਾ ਸੀ । ਕਿਉਂਕਿ ਉਹ ਸਿਰਫ਼ ਦਾਲ, ਸਬਜ਼ੀ ਜਾਂ ਕੜਾਹ, ਖੀਰ ਹੀ ਬਣਾ ਸਕਦਾ ਸੀ। ਬਾਕੀ ਦਾ ਸਾਰਾ ਕੰਮ ਤਾਂ ਸਪੈਸ਼ਲ ਹਲਵਾਈ ਹੀ ਕਰਦੇ ਸਨ । ਪਰ ਉਹ ਜਿੰਨਾ ਵੀ ਕੰਮ ਕਰਦਾ ਉਸ ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦਾ ਸੀ।
ਲਹਿਣਾ ਸਿੰਘ ਨੇ ਆਪਣੇ ਸਾਈਕਲ ਨਾਲ ਇੱਕ ਝੋਲਾ ਟੰਗਿਆ ਹੁੰਦਾ ਸੀ ਤੇ ਕਦੇ ਕਦੇ ਸਾਈਕਲ ਤੇ ਝੋਲੇ ਦੀ ਜਗ੍ਹਾ ਇੱਕ ਖੁਰਪਾ ਹੁੰਦਾ ਸੀ। ਝੋਲੇ ਵਿੱਚ ਉਹ ਆਪਣੇ ਸੰਦ ਰੱਖਦਾ ਸੀ, ਜਿਨ੍ਹਾਂ ਨਾਲ਼ ਉਹ ਆਪਣੀ ਸੇਪੀ ਕਰਿਆ ਕਰਦਾ ਸੀ। ਉਸਦੀ ਸੇਪੀ ਹੁੰਦੀ ਸੀ, ਵਾਲ ਕੱਟਣੇ ਭਾਵ ਉਹ ਨਾਈ ਦਾ ਕੰਮ ਕਰਦਾ ਸੀ । ਮੈਂ ਸੇਪੀ ਇਸ ਲਈ ਲਿਖਿਆ ਹੈ ਕਿਉਂਕਿ ਉਹ ਵਾਲ ਕੱਟਣ ਦੇ ਪੈਸੇ ਨਹੀਂ ਸੀ ਲੈਂਦਾ ਸਗੋਂ ਹਾੜ੍ਹੀ ਸਾਉਣੀ ‘ਤੇ ਦਾਣੇ ਤੂੜੀ ਆਦਿ ਜਾਂ ਹੋਰ ਇਸ ਤਰਾਂ ਦਾ ਸਮਾਨ ਲਿਆ ਕਰਦਾ ਸੀ । ਖੁਰਪੇ ਨਾਲ਼ ਉਹ ਪਿੰਡ ਵਿੱਚ ਹੋਣ ਵਾਲੇ ਛੋਟੇ ਮੋਟੇ ਪ੍ਰੋਗਰਾਮਾਂ ‘ਤੇ ਹਲਵਾਈ ਦਾ ਕੰਮ ਕਰਿਆ ਕਰਦਾ ਸੀ। ਕਿਉਂਕਿ ਉਹ ਆਮ ਹੀ ਪਿੰਡ ਦੇ ਜਿ਼ਮੀਦਾਰਾਂ ਦੇ ਸਾਰੇ ਘਰਾਂ ਵਿੱਚ ਆਉਂਦਾ ਜਾਂਦਾ ਸੀ । ਜਦੋਂ ਕਿਸੇ ਦੇ ਆਖੰਡ ਪਾਠ ਦਾ ਭੋਗ ਹੋਣਾ, ਕਿਸੇ ਦੇ ਕੋਈ ਵਿਆਹ ਹੋਣਾ ਜਾਂ ਕਿਸੇ ਦੇ ਬਜ਼ੁਰਗ ਦਾ ‘ਕੱਠ ਹੋਣਾ ਜਾਂ ਹੋਰ ਵੀ ਕਿਸੇ ਤਰਾਂ ਦਾ ਵੀ ਖੁਸ਼ੀ ਗਮੀ ਦਾ ਕੋਈ ਦਿਨ ਹੋਣਾ ਤਾਂ ਲਹਿਣਾ ਸਿੰਘ ਤੜਕੇ ਹੀ ਉਸ ਘਰ ਵਿੱਚ ਆ ਪਹੁੰਚਦਾ। ਆ ਕੇ ਉਸਨੇ ਦਾਲ ਧਰ ਦੇਣੀ ਅਤੇ ਘਰ ਦੀਆਂ ਸੁਆਣੀਆਂ ਨੂੰ ਤੜਕੇ ਦਾ ਸਮਾਨ ਕੱਟਣ ਲਾ ਦੇਣਾ। ਨਾਲ਼ ਦੀ ਨਾਲ਼ ਉਸਨੇ ਚੌਲ ਆਦਿ ਵੀ ਤਿਆਰ ਕਰਨੇ ਸ਼ੁਰੂ ਕਰ ਦੇਣੇ। ਵਿੱਚੇ ਹੀ ਉਸਨੇ ਸਾਰੇ ਪਿੰਡ ਵਿੱਚ ਲਾਗੀ ਦਾ ਸੱਦਾ ਵੀ ਦੇ ਆਉਣਾ। ਜੇ ਕਰ ਕਿਸੇ ਘਰ ਵਿਆਹ ਆਦਿ ਹੋਣਾ ਤਾਂ ਉਹ ਹਲਵਾਈ ਦਾ ਕੰਮ ਘੱਟ ਤੇ ਲਾਗੀ ਦਾ ਕੰਮ ਜਿਆਦਾ ਕਰਿਆ ਕਰਦਾ ਸੀ । ਕਿਉਂਕਿ ਉਹ ਸਿਰਫ਼ ਦਾਲ, ਸਬਜ਼ੀ ਜਾਂ ਕੜਾਹ, ਖੀਰ ਹੀ ਬਣਾ ਸਕਦਾ ਸੀ। ਬਾਕੀ ਦਾ ਸਾਰਾ ਕੰਮ ਤਾਂ ਸਪੈਸ਼ਲ ਹਲਵਾਈ ਹੀ ਕਰਦੇ ਸਨ । ਪਰ ਉਹ ਜਿੰਨਾ ਵੀ ਕੰਮ ਕਰਦਾ ਉਸ ਕੰਮ ਨੂੰ ਬੜੀ ਇਮਾਨਦਾਰੀ ਨਾਲ ਪੂਰਾ ਕਰਿਆ ਕਰਦਾ ਸੀ।
ਦਰੀ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ
ਪੰਜਾਬੀ ਸੱਭਿਆਚਾਰ ਵਿੱਚ ਹੋਰ ਕਈ ਚੀਜ਼ਾਂ ਦੇ ਨਾਲ਼ ਨਾਲ਼ ਦਰੀ ਦਾ ਬੜਾ ਢੁਕਵਾਂ ਤੇ ਡੂੰਘਾ ਸਥਾਨ ਰਿਹਾ ਹੈ ਅਤੇ ਕਿਸੇ ਹੱਦ ਤੱਕ ਅੱਜ ਵੀ ਹੈ । ਦਰੀ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਬੜੀ ਡੁੱਲ੍ਹ ਡੁੱਲ੍ਹ ਕੇ ਪਿਆ ਕਰਦੀ ਸੀ । ਇਸ ‘ਤੇ ਪਾਏ ਫੁੱਲ, ਵੇਲ ਬੂਟੇ, ਘੁੱਗੀਆਂ ਬਟੇਰ, ਸ਼ੇਰ ਚੀਤੇ ਤੇ ਹੋਰ ਕਈ ਕਿਸਮ ਦੇ ਨਮੂਨੇ ਮੁਟਿਆਰਾਂ ਦੇ ਦਿਲਾਂ ਦੀਆਂ ਰੀਝਾਂ ਵਾਲੀ ਗੱਲ ਆਪ ਮੁਹਾਰੇ ਹੀ ਕਰ ਜਾਇਆ ਕਰਦੇ ਸਨ । ਉਣੀ ਹੋਈ ਦਰੀ ਜਿੱਥੇ ਮੁਟਿਆਰ ਦੇ ਦਿਲ ਦੀ ਗੱਲ ਕਰਦੀ ਸੀ ਉੱਥੇ ਇਹ ਘਰ ਦੀਆਂ ਸੁਆਣੀਆਂ ਵਲੋਂ ਕੀਤੀ ਗਈ ਮਿਹਨਤ ਅਤੇ ਕਾਰੀਗਰੀ ਨੂੰ ਉਘਾੜ ਕੇ ਉਭਾਰਿਆ ਕਰਦੀ ਸੀ । ਭਾਵ ਕਪਾਹ ਚੁੱਗ ਕੇ, ਸੁਕਾ ਕੇ ਪਿੰਜਣੀ, ਫਿਰ ਇਸ ਦਾ ਸੂਤ ਕੱਤਕੇ ਰੰਗਣਾ ਅਤੇ ਬਾਅਦ ਵਿੱਚ ਇਸ ਨੂੰ ਦਰੀ ਦਾ ਰੂਪ ਦੇਣਾ ਆਦਿ ਕੰਮ ਬੜੀ ਮਿਹਨਤ ਤੇ ਲਗਨ ਦੀ ਮੰਗ ਕਰਦੇ ਹਨ । ਦਰੀ ਜਿੱਥੇ ਪੰਜਾਬ ਦੇ ਪੇਂਡੂ ਜੀਵਨ ਦੀ ਤਰਜਮਾਨੀ ਕਰਦੀ ਹੈ ਉੱਥੇ ਇਹ ਪੰਜਾਬੀ ਹਸਤ ਕਲਾ ਦੇ ਰੂਪ ਨੂੰ ੳਜਾਗਰ ਕਰਕੇ ਲੋਕਾਂ ਦੀ ਕਲਾ ਨੂੰ ਸਿਖਰ ਤੇ ਵੀ ਲੈ ਕੇ ਜਾਂਦੀ ਹੈ । ਬੇਸ਼ੱਕ ਦਰੀ ਉਣਨਾ ਪੰਜਾਬੀ ਔਰਤਾਂ ਦੀ ਜ਼ਰੂਰਤ ਸੀ ਅਤੇ ਇੱਕ ਸ਼ੌਂਕ ਦੇ ਤੌਰ ਤੇ ਵੀ ਪ੍ਰਚਲਿਤ ਹੋਈ ਪਰ ਇਸ ਤੋਂ ਅੱਗੇ ਇਹ ਇੱਕ ਰੁਜ਼ਗਾਰ ਦੇ ਤੌਰ ਤੇ ਵੀ ਪ੍ਰਸਿੱਧ ਹੋਇਆ ਕੰਮ ਸੀ। ਮੁਟਿਆਰਾਂ ਆਪਣੇ ਤਿਆਰ ਕੀਤੇ ਜਾਣ ਵਾਲੇ ਦਾਜ ਵਿੱਚ ਬੜੀ ਰੀਝ ਨਾਲ ਦਰੀਆਂ ਉਣ ਕੇ ਰੱਖਿਆ ਕਰਦੀਆਂ ਸਨ । ਹਰ ਮੁਟਿਆਰ ਦੀ ਇਹ ਕੋਸਿ਼ਸ਼ ਹੁੰਦੀ ਸੀ ਕਿ ਉਸਦੇ ਸਹੁਰੇ ਘਰ ਵਿੱਚ ਉਸ ਵਲੋਂ ਲਿਆਂਦੇ ਦਾਜ ਦੀਆਂ ਗੱਲਾਂ ਹਰ ਮੂੰਹ ਤੇ ਹੋਣ । ਇਸ ਲਈ ਉਹ ਆਪਣੇ ਦਾਜ ਨੂੰ ਬੜੇ ਉਤਸ਼ਾਹ ਨਾਲ ਤਿਆਰ ਕਰਿਆ ਕਰਦੀ ਸੀ ਤੇ ਦਰੀ ਦਾਜ ਦਾ ਇੱਕ ਪ੍ਰਮੁੱਖ ਹਿੱਸਾ ਹੋਣ ਕਰਕੇ ਮੁਟਿਆਰ ਦਾ ਦਰੀ ਤੇ ਵੀ ਪੂਰਾ ਤਾਣ ਲੱਗ ਜਾਂਦਾ ਸੀ । ਚੌਂਕਾ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ, ਇਟਲੀ
ਜੇ ਚੌਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ, ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ, ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ । ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ । ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜਿ਼ੰਦਗੀ ਇੰਨੀ ਜਿ਼ਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ । ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ। ਮੰਜਾ ਤੇ ਨਵਾਰੀ ਪਲੰਘ..........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਟੁਟੀ ਮੰਜੀ ਵਾਣ ਪੁਰਾਣਾ, ਵਿੱਚ ਦੀ ਦਿਸਦੇ ਤਾਰੇਹੁਣ ਤਾਂ ਸੌਣ ਲਈ ਪਲਾਈ ਦੇ ਬਣੇ ਹੋਏ ਬੈੱਡ ਜਾਂ ਲੋਹੇ ਦੇ ਮੰਜੇ ਬਣ ਗਏ ਹਨ ਪਰ ਕਿਸੇ ਵੇਲੇ ਵਾਣ ਦੇ ਮੰਜੇ ਅਤੇ ਨਵਾਰੀ ਪਲੰਘ ਹੋਇਆ ਕਰਦੇ ਸਨ । ਮੰਜੇ ਅਤੇ ਪਲੰਘ ਦੀ ਬਣਤਰ ਬੇਸ਼ੱਕ ਇੱਕੋ ਇੱਕੋ ਜਿਹੀ ਸੀ ਪਰ ਪਲੰਘ ਦਾ ਰੁਤਬਾ ਉੱਚਾ ਹੁੰਦਾ ਸੀ ਅਤੇ ਮੰਜਾ ਜਿਆਦਾ ਵਰਤੋਂ ਵਿੱਚ ਹੋਣ ਕਰਕੇ ਵੀ ਰੁਤਬੇ ਵਿੱਚ ਨੀਵਾਂ ਹੀ ਰਿਹਾ ਹੈ । ਕਿਸੇ ਆਏ ਗਏ ਤੇ ਪਲੰਘ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਦੋਂ ਕਿ ਘਰੇ਼ਲੂ ਕੰਮਾਂ ਕਾਰਾਂ ਜਾਂ ਵਰਤੋਂ ਲਈ ਮੰਜਾ ਹੀ ਪ੍ਰਧਾਨ ਸੀ । ਪਰ ਦਾਜ ਵਿੱਚ ਜਿਆਦਾਤਰ ਨਵਾਰੀ ਪਲੰਗ ਜਾਂ ਸੂਤੜੀ ਦੇ ਬੁਣੇ ਹੋਏ ਮੰਜਿਆਂ ਨੂੰ ਦਿੱਤਾ ਜਾਂਦਾ ਸੀ । ਵਾਣ ਦਾ ਮੰਜਾ ਸਿਰਫ਼ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸੀ । ਸੋਹਣੇ ਬਣਾਏ ਹੋਏ ਸੂਤੜੀ ਦੇ ਮੰਜੇ ਜਾਂ ਪਲੰਘ ਆਮ ਤੌਰ ਤੇ ਘਰ ਦੀ ਬੈਠਕ ਵਿੱਚ ਡਾਹੇ ਜਾਂਦੇ ਸੀ ਜਿਸ ਨੂੰ ਆਏ ਗਏ ਪ੍ਰਾਹੁਣਿਆਂ ਲਈ ਵਰਤਿਆ ਜਾਂਦਾ ਸੀ । ਸੋਹਣੀ ਕਢਾਈਦਾਰ ਚਾਦਰ ਵਾਲਾ ਬਿਸਤਰਾ ਵਿਛਾ ਕੇ ਇਨਾਂ ਨੂੰ ਸਜਾਇਆ ਜਾਂਦਾ ਸੀ ।
ਚਰਖਾ.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਚਰਖਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਵਿੱਚ ਬੜਾ ਨਿਵੇਕਲਾ ਸਥਾਨ ਰੱਖਦਾ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਮਹਿਲਾਵਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜਿ਼ਆਦਾ ਨਜ਼ਦੀਕ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ । ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉੱਥੇ ਉਹ ਇਸ ਦੇ ਹਾਰ ਸਿ਼ੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ
ਹਲ਼.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਹਲ਼ ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ ਨਾਮੁਮਕਿਨ ਹੈ । ਜੇਕਰ ਹਲ ਨੂੰ ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀ
“ਜ਼ਮੀਨ ਵਾਹਿਆਂ ਫਸਲ਼ ਗਾਹਿਆਂ”
ਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ ਵਾਟ ਤੱਕ ਨੱਕ ਦੀ ਸੇਧ ਤੇ ਹੀ ਸਿੱਧਾ ਹਲ਼ ਚਲਾੳਂਦਾ ਹੁੰਦਾ ਸੀ ਕਿਤੋਂ ਵੀ ਕੋਈ ਵਿੰਗ ਟੇਡ ਨਜ਼ਰ ਨਹੀਂ ਆਉਂਦੀ ਸੀ । ਜਿਸਤੋਂ ਭਾਵ ਹੈ ਕਿ ਹਲ਼ ਚਲਾਉਣਾ ਵੀ ਇੱਕ ਕਲਾ ਹੈ । ਨਹੀਂ ਤਾਂ ਅਨਜਾਣ ਬੰਦਾ ਬਲਦਾਂ ਦੇ ਗਿੱਟੇ ਹੀ ਜ਼ਖਮੀ ਕਰੀ ਰੱਖੇ । ਹਲ਼ ਵੀ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਕਿ ਜਮੀਨ ਵਹੁਣ ਲਈ ਹਲ ਆਮ ਕਿਸਮ ਦਾ ਹੁੰਦਾ ਹੈ,ਜਿਸ ਨਾਲ ਜ਼ਮੀਨ ਨੂੰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ । ਬਿਜਾਈ ਲਈ ਹਲ਼ ਲੱਕੜ ਦਾ ਬਣਾਇਆ ਜਾਂਦਾ ਸੀ ਜੋ ਕਿ ਬਹੁਤਾ ਡੂੰਘਾ ਨਹੀਂ ਜਾ ਸਕਦਾ ਅਤੇ ਸਿਰਫ ਤਿਆਰ ਜ਼ਮੀਨ ਵਿੱਚ ਹੀ ਚਲਾਇਆ ਜਾ ਸਕਦਾ ਸੀ ਜਿਸ ਨਾਲ ਪੋਰ ਬੰਨ ਕੇ ਹਾਲੀ਼ ਗਲ ਵਿੱਚ ਬੀਜ ਦੀ ਝੋਲੀ ਪਾਕੇ ਨਾਲ ਨਾਲ ਬੀਜ ਵੀ ਕੇਰਦਾ ਹੁੰਦਾ ਸੀ ਤੇ ਹਲ਼ ਵੀ ਚਲਾੳਂਦਾ ਹੁੰਦਾ ਸੀ । ਅਤੇ ਇੱਕ ਹਲ਼ ਉਲਟਾਂਵਾ ਹਲ ਜੋ ਕਿ ਜ਼ਮੀਨ ਨੁੰ ਪਲਟਣ ਲਈ ਚਲਾਇਆ ਜਾਦਾ ਸੀ । ਜਿਸ ਵਾਸਤੇ ਤਕੜੇ ਬਲਦਾਂ ਦਾ ਹੋਣਾ ਬਹੁਤ ਜ਼ਰੂਰੀ ਸੀ । ਅੱਜ ਇਨਾਂ ਹਲ਼ਾਂ ਦੀ ਜਗਾ
ਖੂਹ.........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਖੂਹ ਸਾਡੇ ਸਭਿਆਚਾਰ ਅਤੇ ਜਿ਼ੰਦਗੀ ਦਾ ਕਦੇ ਇੱਕ ਅਹਿਮ ਹਿੱਸਾ ਹੋਇਆ ਕਰਦਾ ਸੀ । ਜਿੱਥੇ ਖੂਹ ਨਾਲ ਜੱਟ ਦਾ ਅਟੁੱਟ ਰਿਸ਼ਤਾ ਸੀ ਉੱਥੇ ਘਰ ਦੀਆਂ ਸੁਆਣੀਆਂ ਦਾ ਵੀ ਖੂਹ ਨਾਲ ਬੜਾ ਮੋਹ ਵਾਲਾ ਸੰਬੰਧ ਹੁੰਦਾ ਸੀ । ਸੁਆਣੀਆਂ ਜਦੋਂ ਖੂਹ ਤੇ ਪਾਣੀ ਭਰਨ ਜਾਇਆ ਕਰਦੀਆਂ ਸਨ ਤਾਂ ਕਈ ਆਪਸ ਵਿੱਚ ਪਾਣੀ ਦੇ ਘੜੇ ਸਿਰ ਤੇ ਚੁੱਕਣ ਲਈ ਸ਼ਰਤ ਲਾ ਲਿਆ ਕਰਦੀਆਂ ਸਨ ਕਿ ਕਿਹੜੀ ਸੁਆਣੀ ਇੱਕ ਤੋਂ ਵੱਧ ਪਾਣੀ ਦੇ ਭਰੇ ਘੜੇ ਸਿਰ ਤੇ ਚੁੱਕ ਸਕਦੀ ਹੈ । ਕੋਈ ਤਕੜੇ ਜੱਸੇ ਵਾਲੀ ਦੋ ਜਾਂ ਤਿੰਨ ਤੱਕ ਘੜੇ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਆਪਣੀਆਂ ਸਹੇਲੀਆਂ ਤੇ ਜਮਾਉਂਦੀ ਹੁੰਦੀ ਸੀ ।ਇਸੇ ਤਰਾਂ ਹਾਸੇ ਠੱਠੇ ਦੇ ਮਾਹੌਲ ਵਿੱਚ ਸੁਆਣੀਆਂ ਆਪਣਾ ਵਕਤ ਗੁਜ਼ਾਰਦੀਆਂ ਸਨ ਤੇ ਕਈ ਤਰਾਂ ਦੇ ਗੀਤਾਂ, ਤੱਥਾਂ ਤੇ ਟੋਟਕਿਆਂ ਨੂੰ ਜਨਮ ਦਿੰਦੀਆਂ ਸਨ ਜੋ ਬਾਅਦ ਵਿੱਚ ਹੌਲੀ ਹੌਲੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ ਸਨ । ਬੇਸ਼ੱਕ ਵਿਗਿਆਨਕ ਯੁੱਗ ਦੇ ਕਾਰਨ ਖੂਹ ਖਤਮ ਹੋ ਚੁੱਕੇ ਹਨ । ਜੱਟ ਜਿ਼ਮੀਦਾਰ ਸਿੰਚਾਈ ਵਾਸਤੇ ਸਬਮਰਸੀਬਲ ਮੋਟਰਾਂ ਦੀ ਵਰਤੋਂ ਕਰਦੇ ਹਨ ਤੇ ਸੁਆਣੀਆਂ ਅੱਜ ਕੱਲ ਪਾਣੀ ਲਈ ਟੂਟੀ ਦੀ ਵਰਤੋਂ ਕਰਦੀਆਂ ਹਨ । ਹੁਣ ਤਾਂ ਵਿਚਾਰਾ ਨਲਕਾ ਵੀ ਕਿਸੇ ਕਿਸੇ ਘਰ
ਭਾਰਤੀ ਮਜਦੂਰ ਬਨਾਮ ਵਿਦੇਸ਼ੀ ਮਜਦੂਰ.......... ਲੇਖ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਮਜਦੂਰ ਦਿਵਸ ਜੋ ਕਿ ਹਰ ਸਾਲ ਲਗਭੱਗ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਦੁਨੀਆ ਭਰ ਦੇ ਮਜਦੂਰਾਂ ਦਾ ਸਮਰਪਿਤ ਦਿਨ ਵੀ ਕਿਹਾ ਜਾਂਦਾ ਹੈ । ਪਰ ਕੀ ਸਾਰੇ ਮਜਦੂਰ ਇਸ ਦਿਨ ਬਾਰੇ ਜਾਣਦੇ ਹਨ ਜਾਂ ਨਹੀਂ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ । ਇਹ ਦਿਨ ਕਿਸੇ ਵੇਲੇ ਅਮਰੀਕਾ ਵਿੱਚ ਮਜਦੂਰਾਂ ਵਲੋਂ ਅੱਠ ਘੰਟੇ ਲਈ ਕੰਮ ਕਰਨ ਦੇ ਸੰਘਰਸ਼ ਨੂੰ ਲੈ ਕੇ ਚੇਤੇ ਕੀਤਾ ਜਾਂਦਾ ਹੈ । ਇਸ ਦਿਨ ਤੋਂ ਬਾਅਦ ਅਮਰੀਕਾ ਵਿੱਚ ਮਜਦੂਰਾਂ ਲਈ ਕੰਮ ਦੇ ਅੱਠ ਘੰਟੇ ਲਾਗੂ ਕੀਤੇ ਗਏ ਸਨ ਅਤੇ ਮਜਦੂਰਾਂ ਨਾਲ ਹੋਣ ਵਾਲਾ ਸੋ਼ਸ਼ਣ ਬੰਦ ਹੋਇਆ ਸੀ । ਮੈਂ ਜਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਇਸ ਦਿਨ ਤੇ ਆਪਣੇ ਪਾਠਕਾਂ ਨਾਲ ਕੁਝ ਕੁ ਹੋਰ ਗੱਲਾਂ ਕਰਨੀਆਂ ਲੋੜਦਾ ਹਾਂ । ਜਿਵੇਂ ਕਿ ਸਾਰੇ ਜਾਣਦੇ ਹੀ ਹਾਂ ਕਿ ਅਸੀਂ ਬਾਹਰਲੇ ਮੁਲਕੀਂ ਆ ਕੇ ਕਮਾਈਆਂ ਕਰਦੇ ਹਾਂ ਅਤੇ ਆਪਣੇ ਵਤਨੀਂ ਜਾ ਕੇ ਆਪਣੀ ਕੀਤੀ ਕਮਾਈ ਦਾ ਵੱਡੀ ਪੱਧਰ ਤੇ ਦਿਖਾਵਾ ਵੀ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਆਉਣ ਲਈ ਉਕਸਾਉਂਦੇ ਹਾਂ । ਇੱਥੇ ਆ ਕੇ ਕਮਾਈ ਦੇ ਕਈ ਪੁੱਠੇ ਸਿੱਧੇ ਰਾਹ ਵੀ ਅਪਣਾਉਂਦੇ ਹਾਂ । ਜਿਸ ਬਾਰੇ ਪਿਛਲੇ ਸਾਲ ਮੇਰੇ ਵੀਰ ਰਾਜੂ ਹਠੂਰੀਆ ਨੇ ਆਪਣੇ ਲੇਖ ‘ਕਿੱਥੇ ਜਾਣ ਜੋ ਆਪਣਾ ਸਭ ਕੁਝ ਵੇਚ ਵੱਟ ਕੇ ਆਏ ਹਨ’ ਦੇ ਸਿਰਲੇਖ ਹੇਠ ਲਿਖ ਕੇ ਬੜੇ ਸਿੱਧੇ ਸਾਧੇ ਤੇ ਪ੍ਰਭਾਵ ਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਸੀ । ਸੋ ਮੈਂ ਇਸ ਵਿਸ਼ੇ ਤੇ ਅੱਗੇ ਗੱਲ ਤੋਰਦਾ ਹਾਂ ਕਿ ਸਾਨੂੰ ਏਸੀ ਕਿਹੜੀ ਮਜਬੂਰੀ ਹੈ ਜੋ
Subscribe to:
Posts (Atom)








