Showing posts with label ਸੁਰਿੰਦਰ ਸਿੰਘ ਸੁੰਨੜ. Show all posts
Showing posts with label ਸੁਰਿੰਦਰ ਸਿੰਘ ਸੁੰਨੜ. Show all posts

ਸੌਣ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੱਨੜ

ਨਿੱਤ ਅਰਦਾਸਾਂ ਕੀਤੀਆਂ, ਤਾਂ ਫਿਰ ਆਇਆ ਸੌਣ,
ਵਿਰਲੇ ਵਿਰਲੇ ਅੰਬਰੀਂ, ਬੱਦਲ ਲੱਗੇ ਭਓਣ।

ਕਿਣਮਿਣ ਹੋਈ ਅੰਬਰੋਂ, ਸੰਭਲ ਗਏ ਖੜਸੁੱਕ,
ਪਹਿਲੀਆਂ ਕਣੀਆਂ ਪਤਾ ਨਹੀਂ, ਕਿੱਥੇ ਗਈਆਂ ਲੁਕ।

ਬਾਰਸ਼ ਹੋਈ ਰੱਜ ਕੇ, ਆਇਆ ਸੁਖ ਦਾ ਸਾਹ,
ਜੇਠ ਹਾੜ੍ਹ ਦੀ ਧੁੱਪ ਨੇ, ਕੱਡ ਰੱਖਿਆ ਸੀ ਤ੍ਰਾਹ।

ਤੀਆਂ ਲੱਗੀਆਂ ਤ੍ਰਿੰਜਣੀ, ਕੁੜੀਆਂ ਗਾਉਂਦੀਆਂ ਗੀਤ,
ਅੰਦਰ ਬਾਹਰ ਤਪਸ਼ ਜੋ, ਰਤਾ ਕੁ ਹੋਈ ਸੀਤ।

ਮਾਘ........ ਕਾਵਿ ਕਲੰਡਰ / ਸੁਰਿੰਦਰ ਸਿੰਘ ਸੁੰਨੜ


ਕੱਕਰ ਕੋਰਾ ਕਹਿਰ ਦਾ, ਮਹੀਨਾ ਚੜ੍ਹਿਆ ਮਾਘ,
ਬੁੱਕਲ ਦੇ ਬਿਨ ਨਾ ਸਰੇ, ਨਾ ਸੁੱਤਿਆਂ ਨਾ ਜਾਗ।

ਦਸ ਦਸ ਦਿਨ ਧੁੰਦ ਨਾ ਮਿਟੇ, ਲੱਗੇ ਪੈਂਦੀ ਭੁਰ,
ਮੂੰਹ ਨੂੰ ਮੂੰਹ ਨਾ ਦਿਸਦਾ, ਕੀ ਦਿਸਣਾ ਹੈ ਦੂਰ।

ਮੂੰਹ ਹੱਥ ਧੋ ਕੇ ਸਾਰਦੇ, ਪੰਜ ਇਸ਼ਨਾਨੇ ਕਰਨ,
ਗੱਲ੍ਹਾਂ ਤਿੜਕਣ ਠੰਡ ਨਾ, ਹੋਰ ਕਿੰਨਾ ਕੁ ਠਰਨ।

ਜੇਠ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੰਨੜ

ਜੇਠ ਵੱਡੇ ਨੂੰ ਆਖਦੇ, ਵੱਡਿਆਂ ਤੋਂ ਲੈ ਮੱਤ,
ਪਿਓ ਦਾਦੇ ਦੇ ਵਾਂਗ ਤੇਰਾ ਵੀ ਭੰਗ ਹੋਣਾ ਜਤ ਸਤ।

ਤਪਸ਼ ਵੱਲ ਨੂੰ ਤੁਰ ਪਿਓਂ, ਇਹ ਕੀ ਤੇਰੀ ਦੌੜ,
ਅਸਲੀ ਮਾਇਆ ਤਿਆਗ ਕੇ, ਕਰ ਲਿਆ ਝੁੱਗਾ ਚੌੜ।

ਹਿੰਗ ਲੱਗੀ ਨਾ ਫਟਕੜੀ, ਮਿਲ ਗਈ ਮਾਨਸ ਦੇਹ,
ਪਰ ਤੂੰ ਇਹ ਵੀ ਸਮਝ ਲੈ, ਖੇਹ ਨੇ ਹੋਣਾ ਖੇਹ।

ਵੈਸਾਖ......... ਕਾਵਿ ਕਲੰਡਰ / ਸੁਰਿੰਦਰ ਸਿੰਘ ਸੁੰਨੜ


ਵੈਸੇ ਤਾਂ ਵੈਸਾਖ ਵੀ, ਬਹੁਤਾ ਦੂਰ ਨਹੀਂ,
ਜਾਗ ਲੱਗ ਕੇ ਦੁੱਧ ਨੂੰ, ਬਣਿਆਂ ਅਜੇ ਦਹੀਂ।

ਸਾਖਾਂ ਅਜੇ ਕਰੂੰਬਲਾਂ, ਨੱਨ੍ਹੇ ਨੈਣ ਨਕਸ਼,
ਲੋਭ ਮੋਹ ਨਹੀਂ ਜਨਮਿਆਂ, ਹੈਂਕੜ ਕ੍ਰੋਧ ਹਵਸ।

ਕੱਟਣਾ ਪੈਣਾ ਖਾਣ ਨੂੰ, ਜੋ ਆਪ ਪਕਾਇਆ ਖੇਤ,
ਬਾਗਵਾਨ ਫੁੱਲ ਤੋੜਦਾ, ਕਿਸਤੋਂ ਪੁੱਛੀਏ ਭੇਤ।

ਚੇਤ......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੱਨੜ


ਚੜ੍ਹਿਆ ਸੂਰਜ ਚੇਤ ਦਾ, ਚਾਲੂ ਹੋਇਆ ਸਾਲ,
ਗਿਣਤੀ ਸੂਰਜ ਚੜ੍ਹਣ ਦੀ, ਹੋਰ ਨਾ ਕੋਈ ਖਿਆਲ।

ਚੱਲੀ ਸੂਈ ਸਮੇ ਦੀ, ਬੱਸ ਫਿਰ ਚੱਲ ਸੋ ਚੱਲ,
ਰੋਕ ਸਕਣ ਦਾ ਇਸਨੂੰ, ਫਿਰ ਕੋਈ ਨਾ ਲੱਭਾ ਹੱਲ।

ਕੋਰੀ ਕਾਪੀ ਗਣਤ ਦੀ, ਹੱਥੀਂ ਹਿੰਨਸੇ ਪਾਏ,
ਮਰਜ਼ੀ ਦੇ ਨਾਲ ਫਾਥੀਏ, ਤੈਨੂੰ ਕੌਣ ਛੁਡਾਏ।

ਕਲੰਡਰ.......... ਲੇਖ / ਸੁਰਿੰਦਰ ਸਿੰਘ ਸੁੰਨੜ

ਸਦੀਆਂ, ਸਾਲ, ਮਹੀਨਿਆਂ, ਹਫਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕਲੰਡਰ ਆਖਦੇ ਹਾਂ। ਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ  ਕਲੰਡਰ ਨਹੀਂ ਕਹਿ ਸਕਦੇ। ਧਰਤੀ ਦਾ ਸੂਰਜ ਦਾ ਅਤੇ ਚੰਦ ਤਾਰਿਆਂ ਦਾ ਜੋ ਗਤੀ ਵਿਧਾਨ ਹੈ, ਉਹ ਹੀ ਕਲੰਡਰ ਦਾ ਵਿਧਾਨ ਹੈ। ਬੀਤ ਗਏ ਸਮੇਂ ਦੀਆਂ, ਇਤਹਾਸ ਦੀਆਂ ਗਿਣਤੀਆਂ ਮਿਣਤੀਆਂ ਕਲੰਡਰ ਤੋਂ ਬਿਨਾ ਨਹੀਂ ਹੋ ਸਕਦੀਆਂ ਇਸ ਲਈ ਆਪਣੇ ਅਤੀਤ ਦੀ ਕਹਾਣੀ ਕਰਨ ਲਈ ਕਲੰਡਰ ਦੀ ਗੱਲ ਕਰਨੀ ਪਈ। ਬੀਤ ਚੁੱਕੀ ਕਹਾਣੀ, ਬੀਤ ਰਹੀ ਕਹਾਣੀ ਜਾਂ ਭਵਿੱਖਬਾਣੀ ਕਰਨ ਲਈ ਕਲੰਡਰ ਬਹੁਤ ਹੀ ਜ਼ਰੂਰੀ ਹੈ। “ਆਪਣਾ ਅਤੀਤ” ਲਿਖਣ ਲਈ ਕਲੰਡਰ ਬਿਨਾ ਤਾਂ ਸਰ ਹੀ ਨਹੀਂ ਸੀ ਸਕਦਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕਲੰਡਰ ਦਾ ਇਤਹਾਸ, ਕਲੰਡਰ ਦੀ ਕਹਾਣੀ ਵੀ ਲੋਕਾਂ ਨੇ ਧਾਰਮਿਕ ਇਤਹਾਸ ਵਾਂਗ ਆਪਣੀ ਮਰਜ਼ੀ ਮੁਤਾਬਕ ਹੀ ਲਿਖ ਲਈ। ਮਨਘੜਤ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਪਰ ਮਿਥਹਾਸ ਨੂੰ ਇਤਹਾਸ ਕਹਿਣ ਵਾਲਿਆਂ ਦੀ ਜ਼ਿਦ ਬਹੁਤੀ ਚੰਗੀ ਵੀ ਨਹੀਂ ਲੱਗੀ। ਜੌਰਜੀਅਨ ਕਲੰਡਰ ਨੂੰ ਅੱਜ ਕੱਲ ਸਾਰੀ ਦੁਨੀਆਂ ਤੇ ਮਾਨਤਾ ਮਿਲੀ ਹੋਈ ਹੈ। ਇੱਕ ਜਨਵਰੀ ਤੋਂ ਇਕੱਤੀ ਦਿਸੰਬਰ ਦਾ ਸਾਲ ਸਾਰੀ ਦੁਨੀਆਂ ਮੰਨ ਕੇ ਬੈਠ ਗਈ ਹੈ। ਦੁਨੀਆਂ ਦੇ ਕਾਰ ਵਿਹਾਰ, ਸਮਾਜਿਕ ਤੇ ਧਾਰਮਕ ਤਿਥੀਆਂ ਮਿਤੀਆਂ, ਦਿਨ ਦਿਹਾਰ,