Showing posts with label ਪ੍ਰੀਤ ਸਰਾਂ. Show all posts
Showing posts with label ਪ੍ਰੀਤ ਸਰਾਂ. Show all posts

ਮੇਰਾ ਪਿੰਡ.......... ਗੀਤ / ਪ੍ਰੀਤ ਸਰਾਂ

ਰਾਤੀਂ ਨੀ ਮੈਂ ਸੁਪਨੇ ਦੇ ਵਿਚ, ਮਾਏ ਪਿੰਡ ਦਾ ਗੇੜਾ ਲਾਇਆ
ਗੁਰਦੁਆਰਾ ਲੰਘ ਕੇ ਅਖੀਰਲੀ ਗਲੀ ਵਿਚ, ਜਦ ਮੇਰਾ ਘਰ ਆਇਆ
ਤਿਪ-ਤਿਪ ਡਿੱਗ ਪਏ ਅੱਥਰੂ ਨੈਣੋਂ, ਨੀ ਮੈਥੋਂ ਹੋਇਆ ਨਾ ਹੋਸ਼ ਸੰਭਾਲ
ਵਰ੍ਹਿਆਂ ਦੇ ਪਿਛੋਂ ਮਿਲੀ ਹਾਏ ਅੰਮੀਏ ਨੀ, ਲਾਵਾਂ ਘੁੱਟ ਕੇ ਸੀਨੇ ਦੇ ਨਾਲ

ਪਿੰਡ ਦੀ ਜੂਹ ਵਿਚ ਵੜਦਿਆਂ ਹੀ ਮੈਂ, ਤੱਕਿਆ ਚਾਰ-ਚੁਫੇਰਾ
ਹਰ ਇੱਕ ਸ਼ੈਅ ਮੈਨੂੰ ਬਦਲੀ ਲੱਗੇ, ਬਦਲਿਆ ਪਿੰਡ ਦਾ ਚਿਹਰਾ
ਬੂਹੇ ਦੇ ਵਿਚ ਖੜੀ ਮੈਂ ਸੋਚਾਂ, ਜਰੂਰ ਬਦਲੀ ਹੋਊ ਘਰ ਦੀ ਨੁਹਾਰ
ਵਰ੍ਹਿਆਂ ਦੇ ਪਿਛੋਂ..........

ਪੰਜਾਬੀ ਵਿਰਸਾ......... ਨਜ਼ਮ/ਕਵਿਤਾ / ਪ੍ਰੀਤ ਸਰਾਂ

ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗੀ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !
ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ,ਤੱਕਲਾ,ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !
ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,

ਜੀਵਨ-ਜਾਂਚ.......... ਨਜ਼ਮ/ਕਵਿਤਾ / ਪ੍ਰੀਤ ਸਰਾਂ


ਜਿੰਦਗੀ ਨੂੰ ਇੱਕ ਬੋਝ ਦੀ ਤਰਾਂ ਨਾ ਲੈ
ਇਸਦੇ ਦੂਜੇ ਪੱਖ ਬਾਰੇ ਵੀ ਸੋਚ !
ਦੁੱਖ-ਸੁੱਖ ਤਾਂ ਜਿੰਦਗੀ ਦਾ ਸਰਮਾਇਆ ਨੇ,
ਫਿਰ ਇੱਕਲੇ ਸੁੱਖ ਨੂੰ ਹੀ ਨਾ ਲੋਚ !
ਜੇ ਸੋਚ ਦਾ ਪੰਛੀ ਮਾਰ ਉਡਾਰੀ
ਕਿਤੇ ਹਨੇਰੇ ਵਿਚ ਬਹਿ ਜਾਵੇ !
ਦੂਰ-ਦੂਰ ਤੱਕ ਕਿਧਰੇ ਇਹਨੂੰ

ਫਰਕ.......... ਨਜ਼ਮ/ਕਵਿਤਾ / ਪ੍ਰੀਤ ਸਰਾਂ

ਵਾਹ ਉਹ ਦੁਨੀਆਂ ਸਿਰਜਣ ਵਾਲਿਆ
ਤੇਰੀ ਬਣਾਈ ਦੁਨੀਆਂ ਦੀ ਸੋਚ ਚ ਇੰਨਾ ਫਰਕ ।।
ਇੱਕ ਬੇਬੇ ਸੁਰਖੀ ਗੂੜੀ ਲਾਉਂਦੀ ਹੈ
ਲੰਮੇ ਨੇਲ ਵਧਾਉਂਦੀ ਹੈ
ਤੇ ਕਪੜੇ ਲਾਲ ਹੰਢਾਉਂਦੀ ਹੈ ।।
ਤੇ ਦੂਜੀ ਸੁਰਖੀ ਬਿੰਦੀ ਛਡ ਕਪੜੇ ਵੀ ਸਫੇਦ ਪਾਉਂਦੀ ਹੈ !
ਇੱਕ ਡਿਸਕੋ ਵਿਚ ਜਾ ਕੇ ਠੁਮਕੇ ਤੇ ਠੁਮਕਾ ਲਾਉਂਦੀ ਹੈ
ਬੀਅਰ ਦੇ ਗਿਲਾਸ ਨਾਲ ਗਿਲਾਸ ਖੜਕਾਉਦੀ ਹੈ
ਤੇ ਦੂਜੀ ਅੰਤ ਸਮਾਂ ਨੇੜੇ ਜਾਣ ਕੇ , ਰੱਬ ਦਾ ਨਾਮ ਧਿਆਉਂਦੀ ਹੈ !
ਤੇ ਬਸ ਰੱਬ ਦੇ ਗੁਣ ਹੀ ਗਾਉਂਦੀ ਹੈ !!

ਮਾਂ.......... ਨਜ਼ਮ/ਕਵਿਤਾ / ਪ੍ਰੀਤ ਸਰਾਂ, ਗੋਲਡ ਕੋਸਟ (ਆਸਟ੍ਰੇਲੀਆ)



ਮਾਏ ਨੀ ਤੈਨੂੰ ਚੇਤੇ ਕਰਕੇਰਾਤੀ ਫਿਰ ਨੀ ਦਿਲ ਭਰ ਆਇਆ ...
ਸਾਰੀ ਰਾਤ ਗਈ ਵਿਚ ਸੋਚਾਂਮੈਂ ਕੀ ਖੋਇਆਤੇ ਕੀ ਮੈਂ  ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏਨੀ ਮੈਂ ਸਭ ਕੁਝ ਆਪ ਗਵਾਇਆ !!
ਜਦ ਮੈਂ ਹੋਈ ਖੁਸ਼ੀਆਂ ਮਾਨਣ ਜੋਗੀ ,ਨੀ ਤੂੰ ਵਿਆਹ ਕੇ ਕਰਤਾ ਮੈਨੂੰ ਪਰਾਇਆ !

ਜਿੰਦਾ ਲਾਸ਼..........ਨਜ਼ਮ/ਕਵਿਤਾ / ਪ੍ਰੀਤ ਸਰਾਂ, ਗੋਲਡ ਕੋਸਟ (ਆਸਟ੍ਰੇਲੀਆ)

ਕੁਝ ਸਾਲਾਂ ਤੋਂ ਮੈਂ ਇੱਕ ਜਿੰਦਾ ਲਾਸ਼ ਸਾਂ,

ਪਰ ਅੱਜ ਤੇਰੀ ਨਫਰਤ ਨੇ ਮੈਨੂੰ ਜਲਾ ਦਿੱਤਾ !
ਬਹੁਤ-ਬਹੁਤ ਮਿਹਰਬਾਨੀ..........
ਕਿਉਕਿ ਬੜੀ ਖਤਰਨਾਕ ਸੀ ਇਹ ਜਿੰਦਾ ਲਾਸ਼ ..
ਜਦੋਂ ਕਦੀ ਕਿਸੇ ਕਮਜੋਰ ਤੇ
ਜ਼ੁਲਮ ਹੁੰਦਾ ...
ਸਾਹਮਣੇ ਤੱਕ ਇਸ ਜਿੰਦਾ ਲਾਸ਼ ਨੂੰ
ਇੱਕ ਉਮੀਦ ਦੀ ਕਿਰਨ ਜਾਗ ਪੈਂਦੀ