ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਜਿੱਥੇ ਪੰਜਾਬੀਆਂ ਨੇ ਹੋਰ ਕੰਮਾਂ ਤੋਂ ਇਲਾਵਾ ‘ਹਾਕਰ’ ਵਜੋਂ ਘਰਾਂ ਵਿੱਚ ਔਰਤਾਂ ਦੇ ਕੱਪੜੇ, ਚੂੜੀਆਂ, ਮੇਕਅਪ ਆਦਿ ਦਾ ਸਮਾਨ ਵੇਚਣਾ ਸ਼ੁਰੂ ਕੀਤਾ। ਜਿਸ ਰਾਹੀ ਇਹਨਾਂ ਨੇ ਗੋਰੇ ਲੋਕਾਂ ਵਿੱਚ ਬਹੁਤ ਇੱਜ਼ਤ ਅਤੇ ਮਾਣ ਹਾਸਲ ਕੀਤਾ, ਓਥੇ ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ਬਾਅਦ ਵਿੱਚ ਆਸਟ੍ਰੇਲੀਆ ਸਰਕਾਰ ਨੇ ਰਹਿਮ ਦੇ ਆਧਾਰ ਤੇ ਪੱਕੇ ਕਰ ਦਿੱਤੇ।
ਪੰਜਾਬ ਦੀ ਕੋਇਲ; ਸੁਰਿੰਦਰ ਕੌਰ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ
ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਰੜਕਦਾ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ। ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਪਰ ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ। ਬਾਰਾਂ ਸਾਲ ਦੀ ਉਮਰ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗੀ। ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੌਰ ਰੇਡੀਓ ‘ਤੇ ਗਾਇਆ। ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ “ਮਾਵਾਂ ਤੇ ਧੀਆਂ ਰਲ ਬੈਠੀਆਂ” ਰਿਕਾਰਡ ਕਰਿਆ,ਜੋ ਬਹੁਤ ਸਲਾਹਿਆ ਗਿਆ।
ਪ੍ਰਧਾਨ ਮੰਤਰੀ ਦੇ ਨਾਲ ਦੁਪਹਿਰ ਦੇ ਖਾਣੇ ’ਤੇ ਪੰਜਾਬੀ ਵੀ ਪਹੁੰਚੇ-ਪਾਰਟੀ ਵਾਸਤੇ ਸਹਿਯੋਗ ਵੀ ਦਿੱਤਾ..........ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ : ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਇਕ ਫੰਡ ਰੇਜਿੰਗ ਪਾਰਟੀ ਦੇ ਲਈ ਦੁਪਹਿਰ ਦੇ ਖਾਣੇ ਉਤੇ ਟੀ ਪੂਨਾ (ਟੌਰੰਗਾ) ਵਿਖੇ ਪਧਾਰੇ। ਇਸ ਸਮਾਗਮ ਦੇ ਵਿਚ ਜਿੱਥੇ ਇਲਾਕੇ ਦੇ ਉਘੇ ਬਿਜ਼ਨਸਮੈਨਾਂ ਅਤੇ ਹੋਰ ਉਚ ਕੋਟੀ ਦੇ ਪਤਵੰਤਿਆਂ ਨੇ ਰਾਤ ਦੇ ਖਾਣ ਦੀ ਦਾਅਵਤ ਨੂੰ ਕਬੂਲਦਿਆਂ ਨੈਸ਼ਨਰ ਪਾਰਟੀ ਲਈ ਸਹਿਯੋਗ ਦਿੱਤਾ ਉਥੇ ਆਪਣੇ ਪੰਜਾਬੀ ਭਰਾਵਾਂ ਨੇ ਵੀ ਇਸ ਮੌਕੇ ਸ਼ਿਰਕਤ ਕਰਕੇ ਗੋਰਿਆਂ ਦੇ ਬਰਾਬਰ ਖੜ੍ਹੇ ਹੋਣ ਦਾ ਸਬੂਤ ਦਿੱਤਾ। ਟੌਰੰਗਾ ਤੋਂ ਸ. ਸੁਖਦੇਵ ਸਿੰਘ ਸਮਰਾ, ਪਾਪਾਮੋਆ ਤੋਂ ਲਹਿੰਬਰ ਸਿੰਘ ਜੇ.ਪੀ., ਹਰਜਿੰਦਰ ਸਿੰਘ ਬਰਾੜ ਅਤੇ ਇਕ ਹੋਰ ਪੰਜਾਬੀ ਨੌਜਵਾਨ ਪਹੁੰਚਿਆ ਅਤੇ ਪਾਰਟੀ ਵਾਸਤੇ ਸਹਿਯੋਗ ਦਿੱਤਾ। ਇਸ ਮੌਕੇ ਸ. ਸੁਖਦੇਵ ਸਿੰਘ ਸਮਰਾ ਹੋਰਾਂ ਪ੍ਰਧਾਨ ਮੰਤਰੀ ਦਾ ਧਿਆਨ ਕੁਝ ਸਥਾਨਕ ਸਮੱਸਿਆਵਾਂ ਸਬੰਧੀ ਵੀ ਦਿਵਾਇਆ। ਪ੍ਰਧਾਨ ਮੰਤਰੀ ਤੋਂ ਇਲਾਵਾ ਇਸ ਮੌਕੇ ਸ੍ਰੀ ਟੋਨੀ ਰਾਇਲ ਸਿਹਤ ਮੰਤਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 200 ਦੇ ਕਰੀਬ ਵਿਅਕਤੀ ਹਾਜ਼ਿਰ ਸਨ।
****
****
ਨਿਊਜ਼ੀਲੈਂਡ ਦੀ ਮੈਸੀ ਯੂਨੀਵਰਸਿਟੀ ’ਚ ‘2012-ਲੈਕਚਰਾਰ ਆਫ਼ ਦਾ ਯੀਅਰ’ ਐਵਾਰਡ ਡਾ: ਗੁਰਵਿੰਦਰ ਸਿੰਘ ਸ਼ੇਰਗਿਲ ਨੂੰ..........ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ : ਨਿਊਜ਼ੀਲੈਂਡ ਦੇ ਵਿਚ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਸਿੱਖਿਆ ਦੇ ਵਿਚ ਪੰਜਾਬੀਆਂ ਦਾ ਕਿੰਨਾ ਯੋਗਦਾਨ ਹੋਵੇਗਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਕਲੈਂਡ ਦੇ ਇਕ ਬਿਹਤਰੀਨ ਸਿੱਖਿਆ ਸੰਸਥਾਨ ‘ਮੈਸੀ ਯੂਨੀਵਰਸਿਟੀ’ ਦੇ ਵਿਚ ਸਥਾਪਿਤ ‘ਐਲਬਨੀ ਸਟੂਡੈਂਟ’ਜ਼ ਐਸੋਸੀਏਸ਼ਨ ਵੱਲੋਂ ‘2012-ਲੈਕਚਰਾਰ ਆਫ਼ ਦਾ ਯੀਅਰ’ ਐਵਾਰਡ ਇਕ ਪੰਜਾਬੀ ਲੈਕਚਰਾਰ ਡਾ: ਗੁਰਵਿੰਦਰ ਸਿੰਘ ਸ਼ੇਰਗਿਲ ਨੂੰ ਦਿੱਤਾ ਗਿਆ ਹੈ। ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਦੂਜੀ ਵਾਰ (ਪਹਿਲੀ ਵਾਰ 2008) ਮਿਲਿਆ ਇਹ ਐਵਾਰਡ ਵਿਦਿਆਰਥੀਆਂ ਵੱਲੋਂ ਪ੍ਰਗਟਾਏ ਵਿਚਾਰ ਅਤੇ ਸਿਫਾਰਸ਼ਾਂ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਸ। ਸ਼ੇਰਗਿੱਲ ਮੈਸੀ ਯੂਨੀਵਰਸਿਟੀ ਦੇ ਅਧਿਆਪਕ ਵਰਗ ਵਿਚ ਪੱਗ ਦੀ ਸ਼ਾਨ ਵਧਾ ਕੇ ਇਥੇ ਵਸਦੇ ਪੰਜਾਬੀ ਭਾਈਚਾਰੇ ਅਤੇ ਆਉਣ ਵਾਲੀ ਪੀੜ੍ਹੀ ਲਈ ਉਦਾਹਰਣ ਕਾਇਮ ਕਰ ਰਹੇ ਹਨ।
ਪੱਤਰਕਾਰਾਂ ਦਾ ਕੀ ਐ ਇਹ ਤਾਂ……… ਲੇਖ / ਖੁਸ਼ਪ੍ਰੀਤ ਸੁਨਾਮ
ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ਗਾਇਕ ਦੇ ਸ਼ੋਅ ਵਿੱਚ ਸ਼ਾਮਲ ਹੋਣਾ ਸੀ।ਪੱਤਰਕਾਰਾਂ ਨੂੰ ਪ੍ਰੋਗਰਾਮ ਦੀ ਕਵਰੇਜ਼ ਲਈ ਵਿਸੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਅਸੀ ਤਿੰਨ ਚਾਰ ਜਣੇ ਜੋ ਵੱਖੋ ਵੱਖ ਅਦਾਰਿਆਂ ਲਈ ਸ਼ੌਂਕੀਆ ਤੌਰ ‘ਤੇ ਪੱਤਰਕਾਰੀ ਨਾਲ਼ ਜੁੜੇ ਹੋਏ ਹਾਂ, ਨੇ ਪ੍ਰੋਗਰਾਮ ਵਾਲੇ ਹਾਲ ਦੇ ਬਾਹਰ ਮਿਲਣਾ ਨਿਯਤ ਕੀਤਾ ਹੋਇਆ ਸੀ। ਦੂਜੇ ਦੋਸਤਾਂ ਦੇ ਟ੍ਰੈਫਿਕ ਵਿੱਚ ਫਸ ਜਾਣ ਕਾਰਣ ਮੈਂ ਪਹਿਲਾਂ ਪਹੰਚ ਗਿਆ ਅਤੇ ਹਾਲ ਦੇ ਬਾਹਰ ਬਣੇ ਕੌਰੀਡੋਰ ਵਿੱਚ ੳਹਨਾਂ ਦਾ ਇੰਤਜ਼ਾਰ ਕਰਨ ਲੱਗਾ। ਆਪਣੇ ਮਹਿਬੂਬ ਗਾਇਕ ਨੂੰ ਸੁਨਣ ਲਈ ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਪਹੰਚ ਰਹੇ ਸਨ। ਉਸੇ ਥਾਂ ‘ਤੇ ਮੇਰੇ ਪਿਛੇ ਦੋ ਸੱਜਣ ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਪੱਤਰਕਾਰਾਂ ਬਾਰੇ ਸੀ। ਕਿੳਂਕਿ ਉਹਨਾਂ ਨੂੰ ਮੇਰੇ ਪੱਤਰਕਾਰ ਹੋਣ ਬਾਰ ਪਤਾ ਨਹੀ ਸੀ। ਇਸ ਲਈ ਉਹ ਬੇਝਿਜਕ ਜੋ ਕੇ ਗੱਲਬਾਤ ਕਰ ਰਹੇ ਸਨ। ਪਹਿਲਾ ਵਿਅਕਤੀ ਬੋਲਿਆ;
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
ਸੋਹਣੀ ਪਤਝੜ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ
ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।
ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

ਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ
ਅਮਰ ਨੂਰੀ ਦੇ ਪਿਤਾ ਸ੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖਰੀ ਵਾਰ ਮਿਲਿਆ...ਉਹ ਵੀ ਸੁਪਨੇ ਵਾਂਗੂੰ...ਦੋ ਪਲਾਂ ਲਈ! ਉਸਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ ਜੀ ਦਾ ਅਫਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫੋਟੋ ਤੇ ਕੁਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉਤੇ ਡਾਕ ਰਾਹੀਂ ਉਸਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖੁਸ਼ ਹੋਏ...।

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਫਿਰ ਯਾਦਾਂ ਦੀ ਵਾਛੜ ਆਈ ਨੈਣ ਮਿਰੇ ਨੇ ਸਿੱਲ੍ਹੇ ਸਿੱਲ੍ਹੇ
ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।
ਯਾਦ ਤਿਰੀ ਵੀ ਤੇਰੇ ਵਰਗੀ ਆਉਂਦੀ ਆਣ ਰੁਲਾਵੇ ਮੈਨੂੰ
ਤੁਰਗੀ ਹੀਰ ਸਿਆਲਾਂ ਵਾਲੀ ਫਿਰਦਾ ਰਾਂਝਾ ਟਿੱਲੇ ਟਿੱਲੇ।
ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ ਮਨ ਨੂੰ ਜੋ ਵੀ ਪਾਵਾਂ ਹੋ ਜਾਂਦੇ ਸਭ ਢਿੱਲੇ ਢਿੱਲੇ।
ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ ਗਿਆਂ ਨਾ ਢਾਰਸ ਦੇਵਣ ਪੱਕੇ ਜਾਪਣ ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਸੋਚਦੇ ਹੀ ਰਹਿ ਗਏ ਤੂੰ ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ ਬਾਝ ਤੇਰੇ ਮਿਲ ਸਕੇਗਾ ਨਾ ਨਿਘਾਸ।
ਚੀਰਕੇ ਪੱਥਰ ਜਹੇ ਟੀਂਡੇ ਹੈ ਖਿੜਦੀ ਜਾਂ ਕਪਾਸ
ਵੇਲਣੇ ਤੇ ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।
ਵੇਲ ਵੇਲਣ ਤੁੰਬ ਤੂੰਬੇ ਤੱਕਲੇ ਤੇ ਫਿਰ ਚੜ੍ਹੇ
ਰਾਂਗਲੀ ਚਰਖੀ ਤੇ ਨੱਚੇ ਤੰਦ ਤਾਣੀ ਦੇ ਲਿਬਾਸ।
ਚਰਖਿਆਂ ਦੀ ਘੂਕ ਉੱਤੇ ਗੀਤ ਗਾਵੇ ਜਦ ਕੁੜੀ
ਯਾਦ ਮਾਹੀ ਦੀ ਸਤਾਵੇ ਕਰ ਗਿਆ ਹੈ ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।
ਬਾਹਰ ਲਿਆ ਤੂੰ ਨਗ਼ਮੇਂ ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ
ਗ਼ਜ਼ਲਾਂ ਤੇ ਗੀਤ ਮੇਰੇ ਹੌਕੇ ਨੇ ਮੇਰੇ ਦਿਲ ਦੇ
ਗਿਣਤੀ ਗਣਾ ਗਣਾਂ ਦੀ ਐਂਵੇਂ ਨਾ ਬਣ ਪਤੰਦਰ।
ਜੋਗੀ ਤਿਆਗ ਕਰਦੇ ਦੁਨੀਆਂ, ਹਰੇਕ ਸ਼ੈ ਦਾ
ਮਨ ਤੇ ਰਹੇ ਨਾ ਕਾਬੂ ਕਾਹਦਾ ਤੂੰ ਹੈਂ ਮਛੰਦਰ।

ਨਿਊਜ਼ੀਲੈਂਡ ਦੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੱਥਾ ਟੇਕਿਆ.......... ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ : ਨਿਊਜ਼ੀਲੈਂਡ ਦੀ ਏਥਨਕ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਨੇ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਬੰਦੀ ਛੋੜ ਦਿਵਸ ਸਬੰਧੀ ਕੀਤੇ ਜਾ ਰਹੇ ਸਮਾਗਮਾਂ ਦੌਰਾਨ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਹਾਜ਼ਿਰ ਸਨ। ਉਨ੍ਹਾਂ ਸੰਗਤ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਦੇਸ਼ ਦੇ ਵਿਚ ਬਹੁਗਿਣਤੀ ਕੌਮਾਂ ਖਾਸ ਕਰ ਪੰਜਾਬੀ ਭਾਈਚਾਰੇ ਦਾ ਖਾਸ ਮਹੱਤਵ ਹੈ। ਦੇਸ਼ ਦੇ ਵਿਚ ਅਪਰਾਧ ਦਰ ਨੂੰ ਹੋਰ ਘੱਟ ਕਰਨ ਦੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ। ਇਸ ਮੌਕੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਸੰਗਤਾਂ ਨੂੰ ਸਰਕਾਰ ਦੀਆਂ ਆ ਰਹੀਆਂ ਨਵੀਂਆਂ ਨੀਤੀਆਂ ਨੂੰ ਭਾਰਤੀ ਭਾਈਚਾਰੇ ਨਾਲ ਸਾਂਝਾ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਏਥਨਕ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਅਤੇ ਸ। ਬਖਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
****
****
ਕੰਜਕਾਂ.......... ਕਹਾਣੀ / ਹਰਪ੍ਰੀਤ ਸਿੰਘ
ਵਹੁਟੀਏ, ਅਜੇ ਉਠੀ ਨਹੀਂ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਸਵੇਰੇ ਜਰਾ ਛੇਤੀ ਉਠ ਜਾਵੀਂ ਆਪਾਂ ਅੱਜ ਦੇਵੀਆਂ ਪੁਜਨੀਆਂ ਨੇ, ਪਤਾ ਨੀ ਕਿਉਂ ਪਿਛਲੇ 10-12 ਦਿਨਾਂ ਤੋਂ ਮੈਥੋਂ ਉਖੜੀ-ਉਖੜੀ ਪਈਂ ਵੇਂ, ਜਰਾ ਦਸ ਤਾਂ ਸਹੀ ਤੈਨੂੰ ਹੋਇਆ ਕੀ ਏ।
ਕੁਝ ਨਹੀ ਬੇਬੇ ਜੀ, ਤੁਸੀ ਜਾਉ, ਮੈਂ ਨਹਾ ਕੇ ਆ ਰਹੀ ਹਾਂ।
ਚੰਗਾ ਫੇਰ ਗਲ ਕਰਦੇ ਆਂ, ਮੈਂ ਪਹਿਲਾ 7 ਬਾਲੜੀਆਂ ਕਠੀਆਂ ਕਰ ਲਵਾਂ ਕੰਜਕਾਂ ਲਈ।
ਨੀ ਬਚਿੰਤੀਏ, ਅੱਜ ਸਵੇਰੇ ਸਾਂਝਰੇ ਕਿੱਥੇ ਤੁਰੀ ਜਾਂਦੀ ਏਂ, ਸੁੱਖ ਤਾਂ ਹੈ।
ਆਹੋ ਚਾਚੀ, ਸੁੱਖ ਹੀ ਏ ਨਾਲੇ ਪੈਰੀਂ ਪੈਂਦੀ ਆਂ, ਆਹ ਕੰਜਕਾਂ ਜਿਹੀਆਂ ਕਰਣੀਆਂ ਸੀ, ਕੁੜੀਆਂ ਦਾ ਤਾਂ ਕਾਲ ਹੀ ਪੈ ਗਿਆ, ਸਮਝ ਨਹੀ ਆਉਂਦੀ ਰੱਬ ਜਿਧਰ ਵੇਖੋ ਮੁੰਡੇ ਹੀ ਦੇਈ ਜਾਂਦਾ ਵੇ, ਲਗਦੈ ਉਤਾਂਹ ਵੀ ਕੁੜੀਆਂ ਦਾ ਘਾਟਾ ਪੈ ਗਿਆ ਏ।

ਹੁਣ ਸਮਾਂ ਹੈ ਸਮੇਂ ਦੇ ਜਖ਼ਮਾਂ ਤੇ ਮਰ੍ਹਮ ਲਾਉਣ ਦਾ.......... ਲੇਖ / ਤਰਸੇਮ ਬਸ਼ਰ
ਪੰਜਾਬ ਵੰਡਿਆ ਗਿਆ 1947 ਵਿੱਚ । ਇਹ ਸੱਚ ਜਦੋਂ ਲੋਕਾਂ ਸਾਹਮਣੇ ਆਇਆ ਹੋਵੇਗਾ ਤਾਂ ਖ਼ੁਦ ਉਹਨਾਂ ਦੀ ਹਸਤੀ ਨੂੰ ਵੀ ਨਹੀਂ ਪਤਾ ਹੋਣਾ ਕਿ ਉਹ ਇਸ ਸੱਚ ਨੂੰ ਕਿਵੇਂ ਜਜ਼ਬ ਕਰੇ । ਬਹੁਤੇ ਪੰਜਾਬੀਆਂ ਦੇ ਆਪਣੇ ਉਹਨਾਂ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ ਹੋਣੇ ਹੈ, ਆਸਾਂ ਮੁਰਝਾ ਕੇ ਖਾਕ ਬਣ ਗਈਆਂ ਹੋਣੀਆਂ ਐ ਤੇ ਇਹ ਵਰਤਾਰਾ ਉਹਨਾਂ ਦੀ ਰੂਹ ਨੇ ਸਵੀਕਾਰ ਕਰ ਲਿਆ ਹੋਣੈ ਪਰ ਪੰਜਾਬ ਵੰਡਿਆ ਗਿਆ । ਇਸ ਸੱਚ ਨੂੰ ਕਬੂਲਣ ਵਾਲਾ ਤੱਤ ਸ਼ਾਂਇਦ ਉਹਨਾਂ ਦੇ ਵਜੂਦ ਵਿੱਚ ਵੀ ਮੌਜੂਦ ਨਹੀਂ ਹੋਣੈ। ਇਹ ਜ਼ਖਮ ਵਕਤ ਦੇ ਜਿਸਮ ਤੇ ਉੱਭਰ ਆਇਆ ਸੀ ਸ਼ਾਇਦ ।
ਮਾਂ ਜਿਹੇ ਮੁਕੱਦਸ ਸ਼ਬਦ ਨੂੰ ਤਿੰਨ ਰਿਸ਼ਤਿਆਂ ਨਾਲ ਜੋੜਿਆ ਜਾਂਦਾ ਹੈ ਜਨਮ ਦੇਣ ਵਾਲੀ ਮਾਂ, ਜਨਮ ਭੂਮੀ ਤੇ ਮਾਂ ਬੋਲੀ । ਆਦਮੀ ਦੀ ਹਯਾਤੀ ਵਿੱਚ ਪਛਾਣ ਦਾ ਬਾਇਸ ਇਹ ਤਿੰਨੋ ਮਾਵਾਂ ਹੁੰਦੀਆਂ ਹਨ । ਕਿਸੇ ਨਾ ਕਿਸੇ ਮਰਹਲੇ ਤੇ ਜਨਮ ਦੇਣ ਵਾਲੀ ਮਾਂ ਤੇ ਜਨਮ ਭੂਮੀ ਇਨਸਾਨ ਦੀ ਜਿੰਦਗੀ 'ਚੋ ਦੂਰ ਹੋ ਜਾਂਦੀਆਂ ਹਨ ਪਰ ਮਾਂ ਬੋਲੀ ਆਖਰੀ ਸਾਹ ਤੱਕ ਇਨਸਾਨ ਦਾ ਨਾ ਸਿਰਫ ਸਹਾਰਾ ਬਣਦੀ ਹੈ ਬਲਕਿ ਉਸਨੂੰ ਜਿੰਦਗੀ ਦੇ ਮਕਸਦ ਵੱਲ ਵਧਣ ਵਾਸਤੇ ਪਲ ਪਲ ਤੇ ਮੱਦਦ ਕਰਦੀ ਹੈ ਤੇ ਇਸੇ ਪੰਜਾਬੀ ਮਾਂ ਬੋਲੀ ਦਾ 1947 ਵਿੱਚ ਬਟਵਾਰਾ ਹੋ ਗਿਆ ਸੀ । ਇਹ ਸ਼ਾਂਇਦ ਦੁਨੀਆਂ ਦੀ ਵੱਡੀਆਂ ਤਰਾਸਦੀਆਂ ਵਿੱਚੋਂ ਇੱਕ ਸੀ ਤੇ ਇਸ ਤੋਂ ਬਾਅਦ ਵਿਡੰਬਣਾ ਇਹ ਵੀ ਰਹੀ ਕਿ ਰਾਜਨੀਤਿਕ ਕਾਰਨਾਂ ਕਰਕੇ ਲੋਹੇ ਦੀਆਂ ਤਾਰਾਂ ਦੇ ਨਾਲ ਨਾਲ ਨਫਰਤ ਦੀ ਇੱਕ ਦੀਵਾਰ ਵੀ ਖੜ੍ਹੀ ਕਰ ਦਿੱਤੀ ਗਈ । ਕਿਸੇ ਸ਼ਾਂਇਰ ਨੇ ਪੂਰੀ ਤਰਾਸਦੀ ਤੇ ਚੋਟ ਕਰਦਿਆਂ ਬਹੁਤ ਖੂਬ ਲਿਖਿਆ ਹੈ ਕਿ ਪੰਛੀਆਂ , ਹਵਾ, ਧੁੱਪ ਤੇ ਪਾਣੀ ਵੰਡ ਨੂੰ ਨਹੀ ਮੰਨਦੇ ਤੇ ਨਾ ਹੀ ਉਹਨਾਂ ਦੀ ਜਹਿਨੀਅਤ ਤੇ ਇਸ ਵੰਡ ਦਾ ਕੋਈ ਅਸਰ ਹੁੰਦਾ ਹੈ । ਇਹ ਇਨਸਾਨ ਹੀ ਹੈ ਜੋ ਵੰਡਾਂ ਨੂੰ ਨੇਪਰੇ ਚਾੜ੍ਹਦਾ ਹੈ ਤੇ ਇਹ ਇਨਸਾਨ ਹੀ ਹੈ ਜੋ ਇਸ ਦਾ ਤਸੀਹਾ ਝੱਲਦਾ ਹੈ ।

“ਕਾਲੇ ਪੀਲੀਏ” ਦੇ ਸਿਕਾਰ ਅਖੌਤੀ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਬਣਾਇਆ ਬਿਜ਼ਨਸ਼.......... ਲੇਖ / ਮਿੰਟੂ ਖੁਰਮੀ ਹਿੰਮਤਪੁਰਾ
ਪੱਤਰਕਾਰੀ ਦੇ ਇਤਿਹਾਸ 'ਤੇ ਸਰਸਰੀ ਜਿਹੀ ਨਜ਼ਰ ਵੀ ਮਾਰੀ ਜਾਵੇ ਤਾਂ ਪਤਾ ਚਲਦੈ ਕਿ ਕਿਸੇ ਸਵੱਛ ਸੋਚ ਨੂੰ ਮੁੱਖ ਰੱਖ ਕੇ ਕੀਤੀ ਪੱਤਰਕਾਰੀ ਯੁੱਗ ਪਲਟਾਊ ਸਾਬਤ ਹੋ ਸਕਦੀ ਹੈ ਪਰ ਜੇਕਰ ਉਸੇ ਪੱਤਰਕਾਰੀ ਨੂੰ ਜੁਗਾੜ ਲਾਉਣ ਲਈ ਵਰਤਿਆ ਜਾਵੇ ਤਾਂ ਉਹ ਲੋਕਾਂ ਲਈ ਤਾਂ ਘਾਤਕ ਹੋ ਹੀ ਨਿੱਬੜਦੀ ਹੈ ਸਗੋਂ ਲੋਕਤੰਤਰ ਦਾ ਚੌਥਾ ਥੰਮ੍ਹ ਜਾਣੀ ਜਾਂਦੀ ਪੱਤਰਕਾਰਤਾ ਦੇ ਨੀਂਹ 'ਚ ਵੀ ਰੇਹੀ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ। ਇਸ ਖੇਤਰ ਵਿੱਚ ਜਿੱਥੇ ਸੁਹਿਰਦ ਸੋਚ ਦੇ ਮਾਲਕ ਲੋਕਾਂ ਦੀ ਸ਼ਮੂਲੀਅਤ ਪੱਤਰਕਾਰਤਾ ਨੂੰ ਸ਼ਰਮਸ਼ਾਰ ਹੋਣ ਤੋਂ ਬਚਾਉਂਦੀ ਹੈ ਉਥੇ ਕੁਝ 'ਬੇ-ਸੋਚੇ' ਸਿਰਫ਼ ਪੈਸੇ ਦੇ ਪੁੱਤ ਬਣਕੇ ਪੱਤਰਕਾਰੀ ਜਿਹੀ ਪਾਕ ਪਵਿੱਤਰ ਸੇਵਾ ਨਾਲ ਧ੍ਰੋਹ ਕਮਾਉਂਦੇ ਲੋਕਾਂ ਕਾਰਨ ਇਸ ਕਿੱਤੇ ਨੂੰ ਜਗ੍ਹਾ ਜਗ੍ਹਾ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮਾਮਲੇ ਨੂੰ ਘੋਖਣ ਲਈ ਆਸੇ ਪਾਸੇ ਨਜ਼ਰ ਮਾਰਨੀ ਸ਼ੁਰੂ ਕੀਤੀ ਤਾਂ ਇਹ ਤੱਥ ਸਾਹਮਣੇ ਆਏ ਕਿ ਜਿਆਦਾਤਰ ਵੀਰ ਇਸ ਕਿੱਤੇ ਨਾਲ ਉਹ ਜੁੜੇ ਹੋਏ ਹਨ ਜਿਹਨਾਂ ਨੇ ਜਾਂ ਤਾਂ ਆਪਣੇ ਕਿੱਤੇ ਦਾ 'ਖੁਦ' ਪ੍ਰਚਾਰ ਕਰਨਾ ਹੈ ਜਾਂ ਸਰਕਾਰੇ ਦਰਬਾਰੇ ਧੌਂਸ ਜਮਾਉਣੀ ਹੁੰਦੀ ਹੈ। ਜਦੋਂਕਿ ਨਿਰਸਵਾਰਥ ਕੰਮ ਕਰਨ ਵਾਲੇ ਵੀਰ ਇਹਨਾਂ ਦੋਵੇਂ ਅਮਲਾਂ ਤੋਂ ਦੂਰ ਰਹਿੰਦੇ ਹਨ।
ਕੁੜੀਆਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)
ਆਟੇ ਦੀਆਂ ਚਿੜੀਆਂ ਬਣਕੇ ਜੇ ਰਹਿਣਗੀਆਂ ਕੁੜੀਆਂ,
ਇਸੇ ਤਰ੍ਹਾਂ ਹੀ ਫਿਰ ਦੁੱਖ ਸਹਿਣਗੀਆਂ ਕੁੜੀਆਂ,
ਅੱਜ ਆਪਣਾ ਹੀ ਛਾਇਆ ਬਣਿਆ ਫ਼ਰੇਬੀ ਏ,
ਭੇੜੀਏ ਤੋਂ ਬਚਣ ਲਈ ਹੁਣ ਕਿੱਥੇ ਜਾਣਗੀਆਂ ਕੁੜੀਆਂ,
ਅਜ਼ਲਾਂ ਤੋਂ ਹੀ ਇਹ ਰੀਤ ਚੱਲੀ ਆਉਂਦੀ ਏ,
ਹੋਰ ਕਦੋਂ ਤੱਕ ਮਰਦਾਂ ਦਾ ਸਹਾਰਾ ਲੈਣਗੀਆਂ ਕੁੜੀਆਂ,
ਭਰੂਣ ਹੱਤਿਆਵਾਂ ਵੀ ਇਹ ਨਿੱਤ ਕਰਦੇ ਨੇ ਲੋਕੀਂ,
ਪਰ ਕੰਜਕਾਂ ਦਾ ਢੋਂਗ ਰਚਾਕੇ ਵੀ ਪੂਜੀਆਂ ਜਾਣਗੀਆਂ ਕੁੜੀਆਂ,

ਸਿਆਣਾ.......... ਗ਼ਜ਼ਲ / ਕਰਨ ਭੀਖੀ
ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ
ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ
ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ
ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ
ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ
ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ
ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ
ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ……… ਸ਼ਬਦ ਚਿਤਰ / ਕਰਨ ਬਰਾੜ
ਆਸਟ੍ਰੇਲੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਜੋ ਇੱਕ ਕੀਰਤਨੀਏ, ਸਫਲ ਪ੍ਰਚਾਰਕ ਅਤੇ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ। ਗਿਆਨੀ ਜੀ ਦੇ ਪਿਤਾ ਭਾਈ ਗਿਆਨ ਸਿੰਘ ਅਤੇ ਮਾਤਾ ਜਸਵੰਤ ਕੌਰ ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦੇ ਗਿਆਤਾ ਸਨ। ਇਸ ਲਈ ਗਿਆਨੀ ਜੀ ਉੱਤੇ ਉਨ੍ਹਾਂ ਦਾ ਪ੍ਰਭਾਵ ਪੈਣਾ ਲਾਜਮੀਂ ਸੀ। ਗਿਆਨੀ ਸੰਤੋਖ ਸਿੰਘ ਬਚਪਨ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਅਤੇ ਉਸ ਦੀ ਵਿਆਖਿਆ ਕਰਦੇ। ਇਸ ਤਰ੍ਹਾਂ ਉਨ੍ਹਾਂ ਦਾ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਮੁੱਢਲੀ ਸਿੱਖਿਆ ਦਾ ਮੁੱਢ ਬੱਝਿਆ। ਗਿਆਨੀ ਜੀ 1958 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲ ਹੋਏ। ਜਿੱਥੇ ਉਨ੍ਹਾਂ ਪ੍ਰੋਫੈਸਰ ਰਜਿੰਦਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਰਪ੍ਰਸਤੀ ਹੇਠ ਸਿੱਖਿਆ ਹਾਸਲ ਕੀਤੀ। 1966 ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਕੀਤਾ ਤਾਂ ਉਨ੍ਹਾਂ ਦੇ ਨਾਮ ਨਾਲ ਗਿਆਨੀ ਸ਼ਬਦ ਪੱਕਾ ਹੀ ਜੁੜ ਗਿਆ। ਬਾਅਦ ਵਿੱਚ ਗਿਆਨੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਰਾਗੀ, ਪ੍ਰਚਾਰਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਪੀ. ਏ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ। ਭਾਵੇਂ ਕਿ ਗਿਆਨੀ ਸੰਤੋਖ ਸਿੰਘ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸਿੱਖੀ ਪ੍ਰਚਾਰ ਲਈ ਲੈਕਚਰ ਕਰਦਿਆਂ ਗੁਜ਼ਾਰਿਆ ਹੈ। ਪਰ ਨਾਲ ਦੀ ਨਾਲ ਆਪਣੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਵੀ ਪੇਸ਼ ਕੀਤਾ ਤਾਂ ਆਪ ਜੀ ਇੱਕ ਲੇਖਕ ਵਜੋਂ ਵੀ ਬੇਹੱਦ ਮਕਬੂਲ ਹੋਏ।
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਦਰਸ਼ਨ ਸਿੰਘ ਗੁਰੂ ਦਾ ਨਾਵਲ ਰੀਲੀਜ਼.......... ਪੁਸਤਕ ਰਿਲੀਜ਼ / ਬਲਜਿੰਦਰ ਸੰਘਾ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਨਵੰਬਰ ਮਹੀਨੇ ਦੀ ਮਟਿੰਗ 18 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਹਰੀਪਾਲ ਅਤੇ ਗੁਰਬਚਰਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਉੱਘੇ ਕਮੇਡੀਅਨ ਕਲਾਕਾਰ ਜਸਪਾਲ ਭੱਟੀ ਦੀ ਮੌਤ ‘ਤੇ ਸਭਾ ਵੱਲੋਂ ਸ਼ੋਕ ਦਾ ਮਤਾ ਪਾਇਆ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੌਜਵਾਨ ਗਾਇਕ ਸਤਵੰਤ ਸਿੰਘ ਸੱਤੇ ਨੇ ਧਾਰਮਿਕ ਲੋਕਾਂ ਵਿਚ ਗਲਤ ਬੰਦਿਆਂ ਵੱਲੋਂ ਕੀਤੇ ਜਾਂਦੇ ਕਾਲੇ ਕੰਮਾਂ ਨੂੰ ਭੰਡਦੇ ਗੀਤ ਨਾਲ ਕੀਤੀ। ਹਰਨੇਕ ਬੱਧਨੀ ਨੇ ਨਵੰਬਰ ਮਹੀਨੇ ਨੂੰ ਕੁਰਬਾਨੀਆਂ ਦਾ ਮਹੀਨਾ ਕਹਿੰਦਿਆਂ ਇਸ ਬਾਰੇ ਆਪਣੀ ਰਚਨਾ ਸਾਂਝੀ ਕੀਤੀ। ਬੀਜਾ ਰਾਮ ਨੇ ਮਹਿੰਦਰਪਾਲ ਸਿੰਘ ਪਾਲ ਦੀ ਲਿਖ਼ੀ ਗਜ਼ਲ ਖੂਬਸੂਰਤ ਅਵਾਜ਼ ਵਿਚ ਸੁਣਾਈ। ਸਭਾ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਤਹਿਤ ਇਸ ਵਾਰ ਬੱਚੇ ਸਿਮਰਨਪ੍ਰੀਤ ਸਿੰਘ ਨੇ ਹਾਜ਼ਰੀ ਲੁਆਈ, ਮੰਗਲ ਚੱਠਾ ਵੱਲੋਂ ਸਪਾਂਸਰ ਕੀਤਾ ਗਿਆ ਇਨਾਮ ਸਿਮਰਨਪ੍ਰੀਤ ਸਿੰਘ ਨੂੰ ਸਭਾ ਦੇ ਮੈਂਬਰਾਂ ਵੱਲੋਂ ਭੇਂਟ ਕੀਤਾ ਗਿਆ।
ਗੁੰਡਿਆਂ-ਬਦਮਾਸ਼ਾਂ, ਨਸ਼ੱਈਆਂ ਨੂੰ ਵਡਿਆਉਂਦੀ ਗਾਇਕੀ ਵਿਰੁੱਧ ਸਖ਼ਤੀ ਦੀ ਲੋੜ......... ਲੇਖ / ਹਰਮੇਲ ਪਰੀਤ
ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਾੜੇ ਗੀਤ ਗਾਏ ਜਾਂਦੇ ਰਹੇ ਹਨ ਤੇ ਓਦੋਂ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਅਸੀਂ ਅੱਜ ਵੀ ਚੁੱਕ ਰਹੀਏ। ਪੁਰਾਣੇ ਜ਼ਮਾਨੇ ਵਿਚ ਗੀਤ ਅੱਜ ਵਾਂਗ ਅਸਰ ਨਹੀਂ ਕਰਦੇ ਸਨ। ਲੋਕ ਇਹ ਵਰਗੀਕਰਨ ਆਸਾਨੀ ਨਾਲ ਕਰ ਸਕਦੇ ਸਨ ਕਿ ਕਿਹੜੇ ਗੀਤ ਟਰੱਕਾਂ ਵਾਲਿਆਂ ਦੇ ਸੁਣਨ ਵਾਲੇ ਹਨ, ਕਿਹੜੇ ਟਿਊਬਵੈੱਲ ’ਤੇ ਅਤੇ ਕਿਹੜੇ ਪਰਵਾਰ ਵਿਚ ਬੈਠਕੇ। ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਢੁੱਕਵੀਂ ਥਾਂ ਸੁਣ ਲੈਂਦੇ ਸਨ। ਯਾਨੀ ਜਿਹੜੇ ਗੀਤ ਬੱਚਿਆਂ ਲਈ ਚੰਗੇ ਨਹੀਂ ਉਹ ਬੱਚਿਆਂ ਤੋਂ ਦੂਰ ਹੀ ਰਹਿੰਦੇ ਸਨ। ਪਰ ਅੱਜ ਟੀ। ਵੀ ਚੈਨਲਾਂ ਦੀ ਆਮਦ ਨਾਲ ਇਹ ਬੰਦਸ਼ ਖਤਮ ਹੋ ਗਈ ਹੈ। ਗੰਦ ਮੰਦ ਸਾਰਾ ਕੁੱਝ ਸਾਡੇ ਬੈੱਡਰੂਮ ਵਿਚ ਘੁਸਪੈਠ ਕਰ ਗਿਆ ਹੈ। ਇਸੇ ਕਰਕੇ ਹੀ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਅੱਜ ਤਿੰਨ ਚਾਰ ਸਾਲਾਂ ਦੇ ਬੱਚੇ ਜਿੰਨ੍ਹਾਂ ਨੂੰ ਇੱਕ ਤੋਂ ਦਸ ਤੱਕ ਗਿਣਤੀ ਭਾਵੇਂ ਨਾ ਆਵੇ ਪਰ ਉਹ ‘ਬਾਜ਼ੀ ਲੈ ਗਿਆ ਬਠਿੰਡੇ ਵਾਲਾ ਗੱਭਰੂ’, ‘ਮੁੰਡਾ ਸੱਜਰੇ ਮੱਖਣ ਦਾ ਪੇੜਾ- ਮੈਨੂੰ ਕਹਿੰਦਾ ਖੰਡ ਦੀ ਪੁੜੀ’ ਜ਼ਰੂਰ ਗਾ ਰਹੇ ਹਨ। ਮੁੰਡਿਆਂ ਵਿਚ ਲੜਨ ਮਰਨ ਦੀ ਬਿਰਤੀ ਸਿਰ ਚੁੱਕ ਰਹੀ ਹੈ। ਰਾਹ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਵਾ ਵਧ ਰਹੀਆਂ ਹਨ। ਫ਼ਰੀਦਕੋਟ ਦਾ ਬਹੁਚਰਚਿਤ ਸ਼ਰੁਤੀ ਕਾਂਡ ਤੇ ਅਜਿਹੇ ਹੋਰ ਅਨੇਕਾਂ ਕਾਂਡ ਜਿੰਨ੍ਹਾਂ ਦੀ ਚਰਚਾ ਨਹੀਂ ਹੁੰਦੀ ਵਾਪਰ ਰਹੇ ਹਨ। ਕਿਉਂ ਕਿ ਸਾਡੀ ਗਾਇਕੀ ਦਾ ਬਹੁਤ ਹਿੱਸਾ ਸਵੇਰ ਤੋਂ ਸ਼ਾਮ ਤੱਕ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ, ਵੱਢ ਸੁਟਣ, ਟੱਲੀ ਰਹਿਣ ਦਾ ਪਾਠ ਹੀ ਪੜ੍ਹਾ ਰਿਹਾ ਹੈ। ਇਕ ਗਾਇਕ ਗਾ ਰਿਹਾ ਹੈ, ‘ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ’। ਕੋਈ ਕੁੜੀਆਂ ਦੇ ਲੱਕ ਮਿਣਦਾ ਹੈ ਤੇ ਕੋਈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ‘ਡੰਗ ਸਾਰਨ’ ਲਈ ਦਾਅਵਤ ਦੇ ਰਿਹਾ ਹੈ। ਇਕ ਬੀਬੀ ਕੈਲੀ ਸਿੰਘ ਨੇ ਤਾਂ ਸਾਰਿਆਂ ਨੂੰ ਮਾਤ ਪਾ ਛੱਡੀ ਹੈ। ਇਕ ਹੋਰ ਬੀਬੀ ਗੁੰਡਾਗਦਰਦੀ ’ਤੇ ਉਤਾਰੂ ਹੈ ਤੇ ‘ਜੀਪ ਵਿਚ ਪੰਜ ਸੱਤ ਤਲਵਾਰਾਂ’ ਲੈ ਕੇ ਘੁੰਮਦੀ ਹੈ। ਉਹਦੀ ਪਰਵਾਰਕ ਗਾਇਕੀ ਦਾ ਇਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਗਾਇਕੀ ਵਪਾਰ ਬਣ ਗਈ ਹੈ, ਪਰ ਵਪਾਰ ਦੇ ਵੀ ਕੁੱਝ ਕਾਇਦੇ ਕਾਨੂੰਨ, ਦੀਨ ਈਮਾਨ ਹੁੰਦਾ ਹੈ- ਗਾਇਕੀ ਦੇ ਵਪਾਰੀਆਂ ਦਾ ਉਹ ਵੀ ਨਹੀਂ ਦਿਸਦਾ।
ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ.......... ਸ਼ਬਦ ਚਿਤਰ / ਰਾਜੂ ਹਠੂਰੀਆ
ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫਿ਼ਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ 'ਪ੍ਰਭਜੀਤ ਨਰਵਾਲ'। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜਿ਼ਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ।
ਜ਼ਿੰਦਗੀ.......... ਨਜ਼ਮ/ਕਵਿਤਾ / ਜੌੜਾ ਅਵਤਾਰ ਸਿੰਘ
ਮੇਰੀ ਮਹਿਬੂਬਾ,!
ਜੇ ਤੁੰ ਮੇਰੀ ਹਮਰਾਹ ਹੀ ਬਣਨਾ ਹੈ
ਤਾਂ ਆ ਫਿਰ,ਜ਼ਿੰਦਗੀ ਦੀ ਕੋਈ ਗੱਲ ਕਰੀਏ--
ਜ਼ਿੰਦਗੀ ਤੇਰੀਆਂ ਚਮਕਦੀਆਂ ਅੱਖਾਂ ਵਿਚ
ਕਦਮ ਦਰ ਕਦਮ ਉੱਤਰ ਜਾਣਾ ਨਹੀਂ-
ਜ਼ਿੰਦਗੀ ਤੇਰੀ ਗਲਵਕੜੀ ਵਿੱਚ,ਅੰਬਰੀਂ ਘਟਾਵਾਂ ਵਾਂਗ,
ਹਵਾਵਾਂ 'ਚ ਤੈਰਦੇ ਫਿਰਨਾ ਵੀ ਨਹੀਂ,
ਤੇ ਨਾ ਹੀ ਤੇਰੀਆਂ ਜ਼ੁਲਫ਼ਾਂ ਵਿਚ
ਉਲਝ ਜਾਣਾ ਹੀ ਜ਼ਿੰਦਗੀ ਹੈ।
ਮੁਆਫ਼ ਕਰੀਂ-
ਜ਼ਿੰਦਗੀ ਤਾਂ ਕੱਚ ਦੀਆਂ ਕਿੱਚਰਾਂ 'ਤੇ
ਤੁਰਨ ਦਾ ਨਾਂ ਹੈ।

ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? ਅਲਫਰੈਡ ਬੇਰਨਹਾਰਡ ਨੋਬਲ.......... ਲੇਖ / ਜੋਗਿੰਦਰ ਬਾਠ ਹੌਲੈਡ
ਹਰ ਸਾਲ ਅਕਤੂਬਰ ਦੇ ਮਹੀਨੇ ਸਵੀਡਨ ਦੇ ਸ਼ਹਿਰ ਸਟੋਕਹੋਲਮ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆਂ ਦਾ ਸਭ ਤੋ ਵੱਡਾ ਤੇ ਵੱਕਾਰੀ ਇਨਾਮ ‘ਨੋਬਲ ਪ੍ਰਾਈਜ਼’ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਇਹ ਇਨਾਮ ਅਲਫ੍ਰੈਡ ਨੋਬਲ ਦੇ ਅਕਾਲ ਚਲਾਣੇ ਵਾਲੇ ਦਿਨ ਦਸ ਦਸੰਬਰ ਨੂੰ ਦਿੱਤਾ ਜਾਂਦਾ ਹੈ। ਇਹ ਇਨਾਮ ਦੁਨੀਆਂ ਭਰ ਵਿੱਚ ਸਭ ਤੋਂ ਵਕਾਰੀ ਇਨਾਮ ਹੈ, ਅਮਨ-ਅਮਾਨ ਅਤੇ ਸਿਆਣਪ ਦਾ ਵੀ ਪ੍ਰਤੀਕ ਹੈ। ਇਹ ਇਨਾਮ ਉਹਨਾਂ ਮਹਾਨ ਮਨੁੱਖਾਂ ਨੂੰ ਦਿੱਤਾ ਜਾਦਾ ਹੈ, ਜਿੰਨ੍ਹਾ ਦਾ ਕੁਲ ਲੋਕਾਈ ਦੇ ਭਲੇ ਲਈ ਕੋਈ ਕਾਢ ਜਾਂ ਜੰਗਾਂ ਯੁੱਧਾਂ ਦੇ ਖਿਲਾਫ਼ ਡਟ ਕੇ ਕੰਮ ਕੰਮ ਕੀਤਾ ਹੁੰਦਾ ਹੈ । “ਅਮਨ ਤੇ ਜੰਗ” ਅਲਫਰੈਡ ਨੋਬਲ ਦੀ ਆਪਣੀ ਜਿੰਦਗੀ ‘ਚ ਕਿੰਨੇ ਕੁ ਮਹੱਤਵਪੂਰਨ ਸਨ, ਇਹ ਇੱਕ ਵੱਖਰਾ ਸਵਾਲ ਹੈ । ਆਉ ਜ਼ਰਾ ਸੋਚੀਏ, ਵੇਖੀਏ, ਪਰਖੀਏ, ਜੋਖੀਏ, ਤਾਂ ਸਹੀ, ਪਿਛਲੀ ਡੇਢ ਸਦੀ ਦੇ ਇਸ ਮਹਾਨ ਬੰਦੇ, ਤੇ ਆਪਣੀ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ਪ੍ਰੇਮਿਕਾ ਨੂੰ ਤੀਹ ਤੀਹ ਪ੍ਰੇਮ ਪੱਤਰ ਦਿਹਾੜੀ ‘ਚ ਲਿਖਣ ਵਾਲੇ ਇਸ ਹਥਿਆਰਾਂ ਦੇ ਵਪਾਰੀ ਨੂੰ। ‘ਨੋਬਲ ਇਨਾਮ’ ਜੋ ਅੱਜ ਦੁਨੀਆਂ ਭਰ ਵਿੱਚ ਅਮਨ ਅਮਾਨ, ਸਿਆਣਪ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਅਲਫਰੈਡ ਨੋਬਲ ਇਸ ਇਨਾਮ ਨੂੰ ਵਾਕਿਆ ਹੀ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਕਿਸੇ ਆਪਣੇ ਹੀ ਬਣਾਏ ਮਾਰੂ ਹਥਿਆਰਾਂ ਦੇ ਅਫਸੋਸ ਜਾਂ ਪਛਤਾਵੇ ਵਿੱਚ ਰੱਖ ਕੇ ਗਿਆ ਸੀ ਜਾਂ ਆਪਣੀ ਖੁੱਸੀ ਹੋਈ ਪਹਿਲੀ ਪ੍ਰੇਮਿਕਾ ਦੇ ਵਿਯੋਗ ਵਿੱਚ, ਜਿਸ ਨੂੰ ਉਹ ਮਰਦੇ ਦਮ ਤੱਕ ਆਪਣੇ ਵੱਲੋਂ ‘ਦੋ ਬਦਨ’ ਫਿਲਮ ਦੇ ਮਨੋਜ ਕੁਮਾਰ ਵਾਂਗ ਇੱਕ ਤਰਫ਼ਾ ਪ੍ਰੇਮ ਹੀ ਕਰਦਾ ਰਿਹਾ ਸੀ ?
ਟੁਰਨਾ ਮੜਕ ਦੇ ਨਾਲ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ
ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ
ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ
ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ
ਲੋਕੋ! ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ
ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਪੰਨੂੰ ਹੋਰਾਂ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਗ਼ਜ਼ਲਾਂ ਦੇ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ
੧- "ਚਾਰ ਦਿਨ ਦੀ ਜ਼ਿੰਦਗੀ ਨੂੰ, ਯਾਦਗਾਰੀ ਦੇ ਬਣਾ
ਛੱਡ ਦੇ ਤੂੰ ਸਭ ਗਿਲਾਨੀ, ਦਿਲ ਤੇ ਖੇੜਾ ਤੂੰ ਲਿਆ।
ਜੋ ਕਿਸੇ ਦੇ ਕੰਮ ਆਵੇ ਤੂੰ ਬਿਤਾ ਉਹ ਜ਼ਿੰਦਗੀ
ਮਰਤਬਾ ਜੇ ਯਾਰ ਚਾਹੇਂ ਦੇ ਖੁਦੀ ਨੂੰ ਤੂੰ ਮਿਟਾ।"
੨-"ਸੁਪਨਿਆਂ ਵਿਚ ਸੁਪਨ ਹੋਈਆਂ, ਤੂੰ ਉਮੰਗਾਂ ਦੇਂ ਜਗਾ
ਫੁੱਲ ਮਿੱਟੀ ਹੋ ਗਏ ਨੂੰ, ਫੇਰ ਦੇਵੇਂ ਤੂੰ ਖਿੜਾ।
ਧਰਮ ਹੈ ਇਨਸਾਨ ਦਾ ਤੇ ਜੀਵਣਾ ਇਨਸਾਨ ਹੋ
ਸ਼ਬਕ ਵਾਧੂ ਕਰਮਕਾਂਡੀ ਵੀਰ ਸਾਨੂੰ ਨਾ ਪੜ੍ਹਾ।"

ਅਮਰੀਕਾ ਦੀ ਫੇਰੀ (8).......... ਸਫ਼ਰਨਾਮਾ / ਯੁੱਧਵੀਰ ਸਿੰਘ
7
ਮਾਰਚ ਨੂੰ ਸਵੇਰੇ ਦਸ ਵਜੇ ਉੱਠ ਕੇ ਆਪਣਾ ਛੋਟਾ ਸੂਟਕੇਸ ਤਿਆਰ ਕਰ ਕੇ ਰੱਖ ਲਿਆ ਕਿਉਂ
ਕਿ ਦੁਪਹਿਰ ਦੇ 2:30 ਤੇ ਟ੍ਰੇਨ ਤੇ ਨਿਊਆਰਕ ਦਾ ਸਫਰ ਸ਼ੁਰੂ ਕਰਨਾ ਸੀ । ਪਰਾਂਜਲ ਕਹਿੰਦਾ
ਕਿ ਉਸ ਨੂੰ ਇੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ ਹੈ ਪਰ ਉਹ ਟ੍ਰੇਨ ਸਟੇਸ਼ਨ ਤੇ ਕਦੇ
ਗਿਆ ਨਹੀਂ, ਪਰ ਅੱਜ ਉਹਦੇ ਦਰਸ਼ਨ ਵੀ ਕਰ ਲੈਂਦੇ ਹਾਂ ਕਿਉਂ ਕਿ ਇੱਥੇ ਸਭ ਵੱਡੇ ਰੂਟ ਦੀਆਂ
ਟਰੇਨਾਂ ਚੱਲਦੀਆਂ ਹਨ, ਬਾਕੀ ਲੋਕ ਬੱਸ ਜਾਂ ਕਾਰਾਂ ਵਿਚ ਹੀ ਸਫਰ ਕਰਦੇ ਹਨ । ਦੁਪਹਿਰ
ਦੇ ਇਕ ਵਜੇ ਅਸੀਂ ਘਰੋਂ ਨਿਕਲ ਪਏ ਕਿਉਂ ਕਿ ਸਾਡੇ ਕੋਲ ਈ ਟਿਕਟ ਸੀ ਤੇ ਉਸ ਨੂੰ ਦਿਖਾ ਕੇ
ਸਫਰ ਵਾਲੀ ਟਿਕਟ ਮਿਲਣੀ ਸੀ । ਵੀਹ ਕੁ ਮਿੰਟ ਵਿਚ ਟ੍ਰੇਨ ਸਟੇਸ਼ਨ ਤੇ ਅਸੀਂ ਜਾ ਪਹੁੰਚੇ,
ਸਟੇਸ਼ਨ ਕੋਈ ਜਿ਼ਆਦਾ ਵਧੀਆ ਨਹੀਂ ਬਣਿਆ । ਮੈਂ ਪਰਾਂਜਲ ਨੂੰ ਕਿਹਾ ਕਿ ਇਹ ਵਾਕਿਆ ਹੀ
ਉਰਲੈਂਡੌ ਦਾ ਟ੍ਰੇਨ ਸਟੇਸ਼ਨ ਹੈ ਜਾਂ ਪੰਜਾਬ ਦੇ ਕਿਸੇ ਪਿੰਡ ਦਾ ਟ੍ਰੇਨ ਸਟੇਸ਼ਨ ਹੈ । ਉਹ
ਕਹਿੰਦਾ ਕਿ ਅੰਦਰ ਜਾ ਕੇ ਵੇਖਦੇ ਹਾਂ ਮੈਂ ਤਾਂ ਆਪ ਪਹਿਲੀ ਵਾਰ ਆਇਆ ਹਾਂ । ਖਿੜਕੀ ਵਿਚ
ਜਾ ਕੇ ਬੀਬੀ ਨੂੰ ਟਿਕਟ ਫੜਾਈ ਤਾਂ ਉਸ ਨੇ ਕਿਹਾ ਕਿ ਨਾਲ ਵਾਲੀ ਮਸ਼ੀਨ ਦੀ ਲਾਈਟ ਅੱਗੇ
ਬਾਰ ਕੋਡ ਕਰ ਦਿਉ, ਟਿਕਟ ਮਿਲ ਜਾਏਗੀ । ਸੌਖਾ ਤਰੀਕਾ ਹੀ ਸੀ । ਜਹਾਜ ਦੇ ਬੋਰਡਿੰਗ ਕਾਰਡ
ਵਰਗੀ ਟਿਕਟ ਛਪ ਕੇ ਆ ਗਈ । ਗੱਡੀ ਦੇ ਆਉਣ ਵਿਚ ਤਕਰੀਬਨ ਇਕ ਘੰਟਾ ਪਿਆ ਸੀ, ਸੋ ਮੈਂ
ਪਰਾਂਜਲ ਨੂੰ ਵਾਪਸ ਘਰੇ ਤੋਰ ਦਿੱਤਾ । ਜਿ਼ਆਦਾਤਰ ਯਾਤਰੀਆਂ ਦੇ ਕੋਲ ਭਾਰੇ ਸੂਟਕੇਸ ਸਨ
ਕਿਉਂ ਕਿ ਹਵਾਈ ਜਹਾਜ ਵਿਚ ਜਿਆਦਾ ਸਮਾਨ ਲੈ ਕੇ ਜਾਣਾ ਹੋਵੇ ਤਾਂ ਪੈਸੇ ਦੇਣੇ ਪੈਂਦੇ ਹਨ
ਪਰ ਟ੍ਰੇਨ ਦੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ।
ਅਮਰੀਕਾ ਦੀ ਫੇਰੀ (7).......... ਸਫ਼ਰਨਾਮਾ / ਯੁੱਧਵੀਰ ਸਿੰਘ
ਅਸੀਂ ਸਾਹਮਣੇ ਦਿਖ ਰਹੀ ਨਕਲੀ ਮਾਊਂਟ ਐਵਰਸਟ ਦੇ ਬਿਲਕੁਲ ਕੋਲ ਜਾ ਪੁੱਜੇ ਤਾਂ ਨਕਲੀ ਪਹਾੜ ਦੇ ਵਿਚ ਚੱਲ ਰਹੇ ਰੋਲਰ ਕੋਸਟਰ ਦੇ ਲੋਕਾਂ ਦੀਆਂ ਚੀਕਾਂ ਸਾਡੇ ਕੰਨਾਂ ਵਿਚ ਪੈਣ ਲੱਗ ਗਈਆਂ। ਪਰਾਂਜਲ ਕਹਿੰਦਾ ਕਿ ਚੱਲ ਆਪਾਂ ਬੈਠਦੇ ਹਾਂ, ਮੈਂ ਵੈਸੇ ਸ਼੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਤੇ ਚੰਡੋਲ ਤੇ ਕਿਸ਼ਤੀਆਂ ਤੇ ਬਿਨਾਂ ਡਰੇ ਬਹੁਤ ਝੂਟੇ ਲਏ ਸਨ । ਪਰ ਇਹੋ ਜਿਹੇ ਝੂਲੇ ਤੇ ਕਦੇ ਬੈਠਾ ਨਹੀ ਸੀ । ਪਰਾਂਜਲ ਕਹਿੰਦਾ ਕਿ ਬਿਨਾਂ ਬੈਠੇ ਤੈਨੂੰ ਪਤਾ ਕਿਵੇਂ ਲੱਗੂਗਾ ਕਿ ਝੂਲਾ ਖਤਰਨਾਕ ਹੈ, ਸੋ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਜਾ ਲੱਗੇ ਐਕਸ਼ੀਪੀਡੀਸਨ ਐਵਰਸਟ ਰਾਈਡ ਦੀ ਲਾਇਨ ਦੇ ਵਿਚ, ਪੂਰੀ ਪੰਤਾਲੀ ਮਿੰਟ ਦੇ ਵੇਟਿੰਗ ਚੱਲ ਰਹੀ ਸੀ । ਦਸ ਮਿੰਟ ਬਾਦ ਪਰਾਂਜਲ ਕਹਿੰਦਾ ਕਿ ਯਾਰ ਮੈਂ ਤਾਂ ਬੈਠਾ ਹੋਇਆ ਇਸ ਵਿਚ ਮੈਂ ਬਾਹਰ ਜਾ ਕੇ ਰਿੰਕੀ ਨੂੰ ਭੇਜਦਾ ਹਾਂ ਤੂੰ ਇੰਤਜਾਰ ਕਰ, ਮੈਂ ਕਿਹਾ ਕਿਉਂ ਮੇਰੀ ਜਾਨ ਦਾ ਵੈਰੀ ਬਣਿਆ ਹੈ, ਤੂੰ ਹੁਣ ਆਪ ਭੱਜ ਰਿਹਾ ਹੈ । ਪਰ ਉਹ ਬਾਹਰ ਚਲਾ ਗਿਆ ਤੇ ਉਸ ਨੇ ਭਾਬੀ ਨੂੰ ਮੇਰੇ ਕੋਲ ਅੰਦਰ ਭੇਜ ਦਿੱਤਾ।
ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ.......... ਸਨਮਾਨ ਸਮਾਰੋਹ
ਦਰਬਾਰੀ ਹਲਕਿਆਂ ਦੀ ਬਜਾਏ ਲੋਕ-ਸੱਥਾਂ ਵਿੱਚ ਪ੍ਰਵਾਨਿਤ ਲੇਖਕਾਂ ਵਿੱਚ ਸ਼ਾਮਿਲ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਉਹਨਾਂ ਦੇ ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਕਹਾਣੀ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ:,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕਈ ਹੋਰ ਮਾਲਵੇ ਵਿੱਚ ਵਿਚਰਦੀਆਂ ਅਨੇਕਾਂ ਸਭਾਵਾਂ ਵੱਲੋਂ ਸਾਂਝੇ ਤੌਰ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਜਸਵੰਤ ਸਿੰਘ ਕੰਵਲ, ਡਾ: ਤੇਜਵੰਤ ਮਾਨ ਅਤੇ ਗੁਰਭਜਨ ਗਿੱਲ ਦੀ ਪ੍ਰਧਾਨਗੀ ਹੇਠ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਰਹਿਨੁਮਾਹੀ ਹੇਠ ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ, ਲੋਕ ਲਿਖਾਰੀ ਸਭਾ ਜਗਰਾਉਂ, ਪੰਡਤ ਪਦਮਨਾਥ ਸ਼ਾਸ਼ਤਰੀ ਯਾਦਗਾਰੀ ਕਮੇਟੀ, ਜਨਵਾਦੀ ਕਵਿਤਾ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ 4 ਨਵੰਬਰ ਨੂੰ ਕਰਵਾਇਆ ਗਿਆ ।
ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਦੇਵਨਾਗਰੀ ਲਿਪੀ ਦੀ ਲੋੜ ਕਿਉਂ ਜਰੂਰੀ.......... ਲੇਖ / ਹਰਪ੍ਰੀਤ ਸਿੰਘ
ਹਰਿਆਣਾ ਵੱਖਰਾ ਸੂਬਾ ਬਨਣ
ਤੋਂ ਪਹਿਲਾ ਪੰਜਾਬ ਦਾ
ਹੀ ਹਿੱਸਾ ਹੁੰਦਾ ਸੀ
ਅਤੇ ਇਸ ਸਮੇਂ ਮੌਜੂਦਾ
ਹਰਿਆਣਾ ਸੂਬੇ ਦੀ ਕੁਲ
ਅਬਾਦੀ ਦਾ 40ਵਾਂ ਹਿੱਸਾ
ਪਾਕਿਸਤਾਨ ਮੂਲ ਦੇ ਉਹਨਾਂ
ਪੰਜਾਬੀਆਂ ਦਾ ਹੈ, ਜਿਨਾਂ
ਦੀ ਮਾਂ ਬੋਲੀ ਪੰਜਾਬੀ
ਸੀ ਭਾਂਵੇ ਉਹ ਕੇਸਾਧਾਰੀ
ਸਿੱਖ ਸਨ ਜਾਂ ਪੰਜਾਬੀ
ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਸਨ। ਇਹ
ਉਹ ਮਨੁੱਖ ਸਨ ਜਿਹੜੇ
1947 ਸਮੇਂ ਆਪਣਾ ਕਾਰੋਬਾਰ, ਹਵੇਲੀਆਂ,
ਮਾਲ-ਅਸਬਾਬ ਉਥੇ ਛੱਡ
ਸਮੇਂ ਦੇ ਹਾਕਮਾਂ ਦੀ
ਮਾਰ ਹੇਠ ਆ ਕੇ,
ਥਾਂ ਪਰ ਥਾਂ ਧੱਕੇ
ਖਾਂਦੇ ਉਹਨਾਂ ਥਾਂਵਾਂ ਨੂੰ
ਜਾ ਆਬਾਦ ਕੀਤਾ ਜਿੱਥੇ
ਖਾਣ ਨੂੰ ਕੁਝ ਵੀ
ਹਾਸਿਲ ਨਹੀ ਸੀ ਹੁੰਦਾ
। ਇਹਨਾਂ ਪਰਿਵਾਰਾਂ
ਨੂੰ ਅੱਜ ਵੀ ਕਈ
ਲੋਕ ਈਰਖਾ ਵੱਸ ਰਫ਼ਿਊਜੀ
ਕਹਿੰਦੇ ਹਨ । ਬਾਬੇ
ਨਾਨਕ ਦੇ ਇਨ੍ਹਾਂ ਪੈਰੋਕਾਰਾਂ
ਨੇ ਬਾਬਾ ਨਾਨਕ ਦੇ
ਹੱਥੀ ਕੀਰਤ ਕਰਨ ਦੇ
ਸਿਧਾਂਤ ਤੇ ਪਹਿਰਾ ਦਿੰਦੇ
ਹੋਏ ਅਣਥੱਕ ਮਿਹਨਤ ਕਰ
ਜਿੱਥੇ ਆਪ ਆਰਥਿਕ ਪੱਖੋਂ
ਮਜਬੂਤ ਹੋਏ ਤੇ ਫਿਰ
ਆਪਣੇ ਆਂਢ-ਗਵਾਂਢ ਨੂੰ
ਮਜ਼ਬੂਤ ਕਰਨ ਵਿਚ ਪੂਰੀ
ਤਨਦੇਹੀ ਵਿਖਾਈ ਓਥੇ ਨਾਲ
ਹੀ ਇਹਨਾਂ ਵਲੋਂ ਸੂਬੇ
ਦੀ ਖੁਸ਼ਹਾਲੀ ਵਿੱਚ ਅਹਿਮ
ਯੋਗਦਾਨ ਪਾਇਆ ਜਾ ਰਿਹਾ
ਹੈ ਪਰ ਅਪਣੀ ਮਾਂ
ਬੋਲੀ ਨੂੰ ਕਾਇਮ ਰਖਣ
ਲਈ ਕੋਈ ਠੋਸ ਉਪਰਾਲਾ
ਨਹੀਂ ਕਰ ਸਕੇ ਕਿਉਂਕਿ
ਪੰਜਾਬੀ ਕਹਾਵਤ ਹੈ : ‘ਪੱਲੇ
ਨਾ ਪੈਣ ਰੋਟੀਆਂ, ਸਭੈ
ਗੱਲਾਂ ਖੋਟੀਆਂ’ । ਪਹਿਲਾਂ
ਆਪਣੀ ਰੋਟੀ ਟੁਕ ਲਈ
ਹੀ ਮਿਹਨਤ ਕਰਦੇ ਰਹੇ
ਅਤੇ ਪੰਜਾਬੀ ਭਾਸ਼ਾ ਦੇ
ਪ੍ਰਚਾਰ-ਪ੍ਰਸਾਰ ਲਈ ਕੋਈ
ਠੋਸ ਉਪਰਾਲਾ ਨਾ ਕਰ
ਸਕੇ।
ਗੰਧਲੀ ਸਿਆਸਤ, ਨਸ਼ੇ ਅਤੇ ਨਸ਼ਿਆਂ ਦੇ ਸੌਦਾਗਰ.......... ਲੇਖ / ਅਮਨਪ੍ਰੀਤ ਸਿੰਘ ਛੀਨਾ
ਬਰਬਾਦੀ ਦੀ ਸੂਚਕ ਹੈ ਸਿਆਸਤਦਾਨਾਂ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਆਪਸੀ ਸਾਂਝ
ਸਦੀਆਂ ਤੋਂ ਅਣਖੀਲੇ ਯੋਧਿਆਂ ਅਤੇ ਸ਼ੂਰਬੀਰਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਗੰਧਲੀ ਸਿਆਸਤ, ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਗ੍ਰਹਿਣ ਲਗਾ ਦਿੱਤਾ ਹੈ। ਅੱਜਕੱਲ੍ਹ ਅਖਬਾਰਾਂ ਵਿੱਚ ਸੁਰਖੀਆਂ 100 ਗ੍ਰਾਮ ਹੈਰੋਇਨ ਜਾਂ ਸਮੈਕ ਜ਼ਬਤ ਕਰਨ ਤੇ ਨਹੀਂ ਬਣਦੀਆਂ ਸਗੋਂ ਘੱਟੋ-ਘੱਟ 100 ਕਿਲੋ ਹੈਰੋਇਨ, ਸਮੈਕ ਜਾਂ ਹੋਰ ਸਨਥੈਟਿਕ ਨਸ਼ਿਆਂ ਦੀ ਬਰਾਮਦਗੀ ਤੇ ਬਣਦੀਆਂ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 100 ਤੋਂ 500 ਕਰੋੜ ਦੇ ਆਸ-ਪਾਸ ਹੁੰਦੀ ਹੈ । ਇਥੇ ਸਵਾਲ ਉੱਠਦਾ ਹੈ ਕਿ ਉਹ ਕੌਣ ਦੇਸ਼-ਧਰੋਹੀ ਲੋਕ ਹਨ ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਉਤਾਰੂ ਹਨ ਅਤੇ ਉਹਨਾਂ ਦਾ ਅਸਲ ਮਕਸਦ ਕੀ ਹੈ ? ਆਉ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਦੇ ਹੱਲ ਲੱਭਣ ਦਾ ਇਕ ਯਤਨ ਕਰੀਏ । ਅੱਜ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਅਤੇ ਕਿੱਥੇ ਵੱਸਦਾ ਹੈ, ਇਸ ਦਾ ਪਤਾ ਹਰ ਪੰਜਾਬੀ ਨੂੰ ਹੈ ਪਰ ਪੰਜਾਬ ਵਿੱਚ ਪਿਛਲੇ ਤੀਹਾਂ ਸਾਲਾਂ ਤੋਂ ‘ਕਾਨੂੰਨ-ਦਾ-ਰਾਜ’ ਨਾ ਹੋ ਬੰਦੇ-ਦਾ-ਰਾਜ’ ਹੋਣ ਕਾਰਨ ਹਰ ‘ਆਮ-ਆਦਮੀ’ ਆਪਣੇ ਹੱਥ ਬਨ੍ਹੀ ਖੜਾ ਪ੍ਰਮਾਤਮਾ ਅੱਗੇ ਦਿਨ-ਰਾਤ ਜਿੱਥੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਦੀ ਅਰਦਾਸ ਕਰਦਾ ਹੈ, ਉੱਥੇ ਹੀ ਪ੍ਰਮਾਤਮਾ ਨੂੰ ਕਹਿੰਦਾ ਹੈ, ਹੇ ਪ੍ਰਮਾਤਮਾ, ਮੇਰੇ ਬੱਚਿਆਂ ਨੂੰ ਕਲਯੁਗ ਦੀ ਇਸ ਕਾਲੀ ਹਨੇਰੀ ਤੋਂ ਬਚਾ ਲਵੀਂ ।

ਪੰਜ ਪੁੱਤਰਾਂ ਦੀ ਮਾਂ ਦਾ ਹਾਲ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’
ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।
ਇਹ ਚਾਰ ਵਾਕ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਨੇ ਸਾਡਾ ਗਿਆਨ-ਪੱਧਰ ਪਰਖਣ ਲਈ ਬਲੈਕ ਬੋਰਡ ਉੱਤੇ ਲਿਖੇ ਸਨ, ਜਿਨ੍ਹਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿੱਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿੱਚ ਲੱਗੀ ਵਿਆਕਰਣ ਦੀ ਪੁਸਤਿਕਾ ਨੂੰ ਅਸੀਂ ਅਣਜਾਣਪੁਣੇ ’ਚ ‘ਵਿਆਹ-ਕਰਣ’ ਹੀ ਬੋਲੀ ਗਏ। ਸੱਤਵੀਂ ਵਿੱਚ ਚੜ੍ਹ ਕੇ ਵੀ ਅਸੀਂ ਪੰਜਾਬੀ ਵਿਆਕਰਣ ਦੀ ਕਿਤਾਬ ਨੂੰ ਉਸ ਵੇਲੇ ਤੱਕ ‘ਐਵੇਂ ਵਾਧੂ’ ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ਨਹੀਂ ਸੀ ਆ ਗਏ। ਧੁਰ ਅੰਦਰੋਂ ਰੂਹ ਨਾਲ ਪੜ੍ਹਾਂਈ ਕਰਾਉਣ ਵਾਲਾ ਇਹ ਸ਼ੁੱਧ ਮਲਵੱਈ ਅਧਿਆਪਕ ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?

ਮਲਾਲਾ ਦੇ ਬਹਾਨੇ-ਆਪਣੇ ਅਫ਼ਸਾਨੇ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’
ਪਾਕਿਸਤਾਨ ਦੀ ਅਫ਼ਗ਼ਾਨਿਸਤਾਨ ਨਾਲ ਲੱਗਦੀ ਸਰਹੱਦ ਦੇ ਆਸ-ਪਾਸ ‘ਸਵਾਤ ਘਾਟੀ’ ਨਾਂਅ ਦਾ ਇਲਾਕਾ ਹੈ, ਜਿੱਥੇ ਸੰਵਿਧਾਨ ਦੇ ਪੋਥਿਆਂ ਵਿੱਚ ਲਿਖੇ ਹੋਏ ਜਾਂ ਪਾਰਲੀਮੈਂਟ ਦੇ ਘੜੇ ਹੋਏ ਕਨੂੰਨ ਨਹੀਂ ਚੱਲਦੇ, ਸਗੋਂ ਉੱਥੇ ਤਾਲਿਬਾਨ ਦੀਆਂ ਸਟੇਟਗੰਨਾਂ ਹੀ ਕਨੂੰਨ ਬਣਾਉਂਦੀਆਂ ਹਨ ਤੇ ਹਕੂਮਤ ਚਲਾਉਂਦੀਆਂ ਹਨ। ਯਾਦ ਰਹੇ ਕਿ ਇਹ ਉਹੋ ਇਲਾਕਾ ਹੈ, ਜਿੱਥੇ ਸਿੱਖ ਰਾਜ ਵੇਲੇ ਸ੍ਰ: ਹਰੀ ਸਿੰਘ ਨਲੂਏ ਦੀ ਫ਼ੌਜ ਨਾਲ ਵਾਪਰੀ ਇੱਕ ਘਟਨਾ ਨੂੰ ਲੈ ਕੇ ਪ੍ਰੋ: ਮੋਹਨ ਸਿੰਘ ਨੇ ‘ਦੇਸ ਪਿਆਰ’ ਨਾਂਅ ਦੀ ਕਵਿਤਾ ਲਿਖੀ ਹੋਈ ਹੈ, ਜਿਸ ਵਿੱਚ ਇੱਕ ਬੁੱਢੇ ਅਫ਼ਗ਼ਾਨ ਦੀ ਦੇਸ਼ਭਗਤੀ ਦਾ ਵਰਨਣ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ, ਜੋ ਸਿੱਖ ਸੈਨਕਾਂ ਹੱਥੋਂ ਅੱਖਾਂ ਸਾਹਵੇਂ ਆਪਣਾ ਪੁੱਤ ਮਰਦਾ ਤਾਂ ਦੇਖ ਲੈਂਦਾ ਹੈ, ਪਰ ਆਪਣੇ ਹਾਕਮਾਂ ਦੇ ਪਹਾੜੀ ਕਿਲ੍ਹੇ ਬਾਰੇ ਕੋਈ ਥਹੁ-ਪਤਾ ਨਹੀਂ ਦੱਸਦਾ। ਨਲੂਏ ਸਰਦਾਰ ਦੀਆਂ ਸੰਗੀਨਾਂ ਦਾ ਖੌਫ਼ ਦਿਲੋਂ ਭੁਲਾ ਕੇ ਉਹ ਲਲਕਾਰਦਾ ਕਹਿੰਦਾ ਹੈ :
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ।
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ।
ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ……… ਲੇਖ / ਗਿਆਨੀ ਸੰਤੋਖ ਸਿੰਘ
ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ। ਸ਼ਬਦ
ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ॥’ ਜਦੋਂ ਅੰਤਰੇ ਵਿਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥” ਤਾਂ
ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ ‘ਊਰਧ’ ਲਫ਼ਜ਼
ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ ‘ਸਾਂ’ ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ। ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ ‘ਆਰਟ’ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ ‘ਊਰਧ’ ਨੂੰ
ਬੋਲਣਾ ਹੈ। ਅਰਥਾਤ ‘ਊ’ ਅਤੇ
‘ਧ’ ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ ‘ਆਰਟ’ ਸ਼ਬਦ
ਵਿਚ ਰ ਬੋਲਣੀ ਹੈ; ਏਥੇ ਵੀ ਰ ਨੂੰ ਉਸ ਰ ਵਾਂਙ ਹੀ ਬੋਲਣਾ ਹੈ। ਹੋਰ
ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ।
ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ। ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ।
Subscribe to:
Posts (Atom)