ਪਾਪ……… ਨਜ਼ਮ/ਕਵਿਤਾ / ਹਰਪ੍ਰੀਤ ਐੱਸ.


ਗੰਗਾ ਕਿਨਾਰੇ ਬੈਠ ਕੇ
ਇਸ਼ਨਾਨ ਕਰਕੇ
ਅਨੇਕਾਂ ਪਿੰਡ ਦਾਨ ਕਰਕੇ
ਵਸਤਰ ਵੰਡ ਕੇ
ਪਾਣੀ ਬੇੜੇ ਤਾਰ ਕੇ
ਅਤੇ
ਘਿਓ ਦੇ ਦੀਵੇ ਬਾਲ ਕੇ
ਗੰਗਾ ਛੱਡਣ ਨਾਲ

ਮਨੁੱਖ ਦੇ
ਪਾਪ ਨਹੀਂ ਧੁਪਦੇ...
ਪਾਪਾਂ ਨੂੰ ਧੋਵਣ ਲਈ ਤਾਂ
ਪ੍ਰਸ਼ਚਾਤਾਪ ਦੇ
ਦੋ ਹੰਝੂ ਹੀ ਕਾਫ਼ੀ ਨੇ
****

No comments: