ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ ॥ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ (ਮਹਲਾ 4/1263), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ 3/651) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ 1 ਪਉੜੀ 27)
ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ………. ਲੇਖ / ਗਿਆਨੀ ਅਵਤਾਰ ਸਿੰਘ
ਕੀ ਲੱਭਦੈਂ………. ਗ਼ਜ਼ਲ / ਬਿਸ਼ੰਬਰ ਅਵਾਂਖੀਆ
ਪਤਝੜ ਦੀ ਰੁੱਤ ਅੰਦਰ ਕਿਹੜੀ ਬਹਾਰ ਲੱਭਦੈਂ?
ਦੁੱਖਾਂ ਦੇ ਝੱਖੜਾਂ 'ਚੋਂ ਸੁੱਖ ਦੇ ਅਸਾਰ ਲੱਭਦੈਂ।
ਇੱਕ ਵਾਰ ਮੁੱਕ ਗਏ ਜੇ ਮਿਲਦੇ ਨਹੀਂ ਇਹ ਫਿਰ ਤੋਂ,
ਸਾਹਾਂ ਦੇ ਯਾਰ ਮੁੜ ਮੁੜ ਫਿਰ ਕਿਉਂ ਬਜ਼ਾਰ ਲੱਭਦੈਂ?
ਰੱਖਦਾ ਏਂ ਸ਼ਬਦ ਜ਼ਹਿਰੀ ਆਪਣੀ ਜ਼ਬਾਨ ਉੱਤੇ,
ਉੱਤੋਂ ਸਮਾਜ ਅੰਦਰ ਉੱਚਾ ਮਿਆਰ ਲੱਭਦੈਂ।
ਆਜ਼ਾਦ ਖੇਤੀ.......... ਵਿਚਾਰਾਂ / ਅਰਤਿੰਦਰ ਸੰਧੂ
ਗੱਲ ਕੋਈ ਗਿਆਰਾਂ ਕੁ ਸਾਲ ਪੁਰਾਣੀ ਹੈ। ਆਪਣੇ ਬੇਟੇ ਕੋਲ ਸਾਨੂੰ ਅਮਰੀਕਾ ਜਾਣਾ ਪਿਆ। ਉਦੋਂ ਉਹ ਨਿਊਯਾਰਕ ਸੀ। ਪਹਿਲੀ ਵਾਰ ਜਾਣ ਕਰਕੇ ਉੱਥੇ ਵੇਖ ਕੇ ਹੈਰਾਨੀ ਹੋਈ ਕਿ ਸਬਜ਼ੀ ਲੈਣ ਵਾਸਤੇ ਵੀ ਮਾਲ੍ਹ ਵਿੱਚ ਜਾਣਾ ਪੈਂਦਾ ਸੀ। ਬਰਫ਼ ਵਰਗੇ ਠੰਢੇ ਮਾਲ੍ਹ ਵਿੱਚ ਚਾਰ ਚੁਫੇਰੇ ਸਾਫ਼ ਸੁਥਰੇ ਸਬਜ਼ੀਆਂ ਤੇ ਫਲ ਪਰਤਾਂ ਵਿੱਚ ਕਰੀਨੇ ਨਾਲ ਸਜਾਏ ਹੋਏ ਸਨ। ਬਹੁਤ ਵਧੀਆ ਲੱਗਾ। ਲੋੜੀਂਦੀਆਂ ਸਬਜ਼ੀਆਂ ਚੁਣਨ ਪਿੱਛੋਂ ਮੈਨੂੰ ਧਨੀਆ ਨਜ਼ਰ ਆ ਗਿਆ। ਚਾਰ ਕੁ ਇੰਚ ਲੰਬੀਆਂ ਅੱਠ ਦੱਸ ਟਾਹਣੀਆਂ ਦੀ ਨਿੱਕੀ ਜਿਹੀ ਗੁੱਛੀ ਸੀ। ਦੂਜੀਆਂ ਸਬਜ਼ੀਆਂ ਦੇ ਨਾਲ ਰੱਖਣ ਤੋਂ ਪਹਿਲਾਂ ਮੇਰੀ ਨਜ਼ਰ ਉਸ ਉੱਤੇ ਲਿਖੇ ਮੁੱਲ ਤੇ ਪੈ ਗਈ। ਉਸ ਉੱਤੇ ਤਿੰਨ ਡਾਲਰ ਮੁੱਲ ਦੀ ਪਰਚੀ ਸੀ। ਸਾਡਾ ਭਾਰਤੀਆਂ ਦਾ ਜ਼ਿਹਨੀ ਕੰਪਿਊਟਰ ਅਜਿਹੇ ਵੇਲੇ ਫਟਾਫਟ ਡਾਲਰਾਂ ਨੂੰ ਰੁਪਈਆਂ ਵਿੱਚ ਬਦਲਣ ਲੱਗ ਪੈਂਦਾ ਹੈ। ਉਦੋਂ ਡਾਲਰ ਦੇ ਮੁਕਾਬਲੇ ਸ਼ਾਇਦ ਬਵਿੰਜਾ ਕੁ ਰੁਪਏ ਬਣਦੇ ਸਨ। ਡੇਢ ਸੌ ਰੁਪਏ ਤੋਂ ਵੱਧ ਦੇ ਮੁੱਲ ਦੀ ਠੰਢੀ ਠਾਰ ਧਨੀਆਂ ਦੀ ਗੁੱਛੀ ਨੇ ਜਿਵੇਂ ਹੱਥ ਸਾੜ ਦਿੱਤੇ ਹੋਣ। ਮੈਂ ਫੱਟਾ ਫੱਟ ਧਨੀਆਂ ਦੀ ਗੁੱਛੀ ਜਿੱਥੋਂ ਚੁੱਕੀ ਸੀ, ਉੱਥੇ ਰੱਖ ਆਈ।
ਅਜ਼ਾਦੀ.......... ਨਜ਼ਮ/ਕਵਿਤਾ / ਦਵਿੰਦਰ ਸਿੰਘ ਭੰਗੂ
ਹੁਕਮ ਬਨਾਮ ਨਸੀਬ.......... ਲੇਖ / ਗਿਆਨੀ ਅਵਤਾਰ ਸਿੰਘ
ਉਕਤ ਨੰਬਰ (3). ਵਾਲ਼ੇ ਹੁਕਮ ’ਚ
ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :
ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ .......... ਲੇਖ / ਗਿਆਨੀ ਅਵਤਾਰ ਸਿੰਘ
ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਹੋਈ .......... ਮਾਸਿਕ ਇਕੱਤਰਤਾ / ਜ਼ੋਰਾਵਰ ਬਾਂਸਲ
ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ
ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?