ਭਾਵੇਂ ਮੈਂ ਸ਼ਹਿਰ ਵਿੱਚ ਹਾਂ
ਪਰ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਤੋਂ
ਅੰਦਾਜਾ ਲਗਾ ਸਕਦਾ ਹਾਂ
ਕਿ ਤੇਰੇ ਖੇਤਾਂ ਵਿੱਚ ਹੁਣ ਕਣਕਾਂ ਦੇ ਹਰੇ ਸਿੱਟੇ
ਸੋਨੇ ਵਿੱਚ ਤਬਦੀਲ ਹੋ ਗਏ ਹੋਣਗੇ।
ਪਰ ਤੂੰ ਵਿਸਾਖੀ ਦੇ ਚਾਅ ਵਿੱਚ
ਇਹ ਨਾ ਭੁੱਲ ਜਾਵੀਂ ਕਿ
ਤੇਰੇ ਖੇਤਾਂ ਦੇ ਸਿਰ 'ਤੇ
ਸ਼ਿਕਾਰੀ ਪੰਛੀਆਂ ਦੇ ਝੁੰਡ ਘੁੰਮਦੇ ਨੇ
ਤੇ ਇਹਨਾ ਉੱਤੇ ਤੇਰੇ ਖੜਕਦੇ ਪੀਪੇ ਦਾ
ਕੋਈ ਅਸਰ ਨਹੀਂ।
ਕਿਉਂਕਿ ਇਹਨਾ ਦੇ ਦੇਸੀ ਸਿਰਾਂ 'ਤੇ
ਕੰਨ ਬੋਲ੍ਹੇ ਹਨ,ਪਰ ਚੁੰਝਾਂ ਵਿਲਾਇਤੀ
ਇਹ ਕਣਕ ਦੇ ਸਿੱਟਿਆਂ ਦੇ ਨਾਲ-ਨਾਲ
ਰਖਵਾਲਿਆਂ ਦੇ ਸਿਰ ਵੀ ਡੁੰਗ ਲੈਂਦੇ ਨੇ।
ਇਹ ਓਸੇ ਦਿਨ ਤੋਂ ਤੇਰੇ ਪਿੱਛੇ ਸਨ
ਜਦੋਂ ਤੂੰ ਲਾਇਨ ਵਿੱਚ ਲੱਗ ਕੇ
ਖਾਦ ਦੀਆਂ ਬੋਰੀਆਂ ਖਰੀਦਣ ਗਿਆ ਸੀ
ਸ਼ਰਨਜੀਤ ਬੈਂਸ ਦੀ ਕਿਤਾਬ “ਫਨਕਾਰ ਪੰਜ ਆਬ ਦੇ” ਸਿਡਨੀ ‘ਚ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ……… ਪੁਸਤਕ ਰਿਲੀਜ਼ / ਬਲਜੀਤ ਖੇਲਾ


ਧੀਆਂ......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਮੈਂ ਪੁਛਣਾ ਚਾਹੁੰਦਾਂ ਇਸ ਸਮਾਜ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੀ ਮਾਂ ਤੋਂ
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੇ ਬਾਪ ਤੋਂ
ਮਾਂ ਬਾਪ ਦੇ ਮਿਲਾਪ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਇੱਕ ਜਨਣੀ ਦੂਜੀ ਜਨਣੀ ਨੂੰ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਕਿਉਂ ਕੁੱਖ ਵਿੱਚ ਮਾਰ ਮੁਕਾਏ
ਇੱਕ ਮਾਂ ਆਪਣੇ ਹੀ ਬੀਜ ਨੂੰ
ਕਿਉਂ ਜੱਗ 'ਚ ਨਾ ਲਿਆਉਣਾ ਚਾਹੇ
ਪੁੱਤਾਂ ਲਈ ਤਾਂ ਮੰਦਿਰ ਮਸਜਿਦ
ਜਾ - ਜਾ ਕੇ ਫੁੱਲ ਚੜਾਏ
ਪਰ ਬਿਨ ਮੰਗੇ ਜਦ ਰੱਬ ਧੀ ਦੇਵੇ
ਕਿਉਂ ਸਭ ਦੇ ਚਿਹਰੇ ਮੁਰਝਾਏ
ਮਾਂ ਬਾਪ ਦੇ ਅਹਿਸਾਸ ਦਾ
ਪੁੱਤ ਵਾਂਗ ਹੀ ਹਿਸਾ ਨੇ ਧੀ
ਫਿਰ ਪੁੱਤਾਂ ਲਈ ਇੰਨੀ ਮਾਰੋ ਮਾਰੀ ਕਿਉਂ
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੌਤ ਹੀ
ਸਮਾਜ ਨੂੰ ਪ੍ਰੇਰਦਾ ਹਰ ਦਸਵਾਂ ਗੀਤ ਹੀ ਸਾਡਾ ਦਸਵੰਧ – ਮਨਮੋਹਨ ਵਾਰਿਸ......... ਰਿਸ਼ੀ ਗੁਲਾਟੀ

ਸ਼ੋਅ ਦੀ ਸ਼ੁਰੂਆਤ ਤਿੰਨੇ ਭਰਾਵਾਂ ਨੇ ਇੱਕ ਧਾਰਮਿਕ ਗੀਤ ਨਾਲ ਕੀਤੀ । ਇਸ ਵਾਰ ਸੰਗਤਾਰ ਵੀ ਗਾਇਕ ਦੇ ਰੂਪ ‘ਚ ਦਰਸ਼ਕਾਂ ਦੇ ਰੂਬਰੂ ਹੋਇਆ । ਹਾਲਾਂਕਿ ਮਨਮੋਹਣ ਵਾਰਿਸ ਤੇ ਕਮਲ ਹੀਰ ਤੱਕ ਪਹੁੰਚਣ ਲਈ ਉਸਨੂੰ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਪਰ ਉਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਕਾਮਯਾਬ ਰਿਹਾ । ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਤੇ ਭੰਗੜੇ ਨਾਲ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਕਮਲ ਹੀਰ ਨੇ ਕਿਹਾ ਕਿ ਸਟੇਜ ਤੇ ਪ੍ਰਦਰਸ਼ਨ ਦੌਰਾਨ ਉਸਨੂੰ ਆਪਣੇ ਸਾਹਾਂ ‘ਚ ਤਬਲਾ ਵੱਜਦਾ ਮਹਿਸੂਸ ਹੁੰਦਾ ਹੈ । ਕਮਲ ਤੋਂ ਬਾਅਦ ਮਨਮੋਹਨ ਵਾਰਿਸ ਨੇ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ ਨਾਲ਼ ਆਪਣੀ ਪਾਰੀ ਦਾ ਆਗਾਜ਼ ਕੀਤਾ ਤੇ ਕਈ ਹੋਰ ਸ਼ਾਇਰਾਂ ਜਿਵੇਂ ਅਮਰ ਸਿੰਘ ਸ਼ੌਂਕੀ ਤੇ ਹਰੀ ਸਿੰਘ ਦਿਲਬਰ ਦੀਆਂ ਰਚਨਾਵਾਂ ਪੇਸ਼ ਕੀਤੀਆਂ । ਅੰਨ੍ਹਾ ਹਜ਼ਾਰੇ ਵੀ ਇਸ ਸ਼ਾਇਰੀ ਦਾ ਮਹੱਤਵਪੂਰਣ ਹਿੱਸਾ ਰਿਹਾ । ਪੂਰੇ ਪ੍ਰੋਗਰਾਮ ਦੌਰਾਨ ਇਸ ਤਿੱਕੜੀ ਵੱਲੋਂ 14 ਨਵੇਂ ਗੀਤ ਪੇਸ਼ ਕੀਤੇ ਗਏ ।
ਐਡੀਲੇਡ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ..........ਰਿਸ਼ੀ ਗੁਲਾਟੀ
ਐਡੀਲੇਡ : ਗੁਰੁ ਨਾਨਕ ਸਿੱਖ ਸੁਸਾਇਟੀ ਵੱਲੋਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਦੂਜੇ ਵਿਸ਼ਵਯੁੱਧ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਐਡੀਲੇਡ ਵਿਖੇ ਬਣਾਏ ਗਏ ਸਮਾਰਕ 'ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ 'ਤੇ ਮਲਟੀਕਲਚਰ ਮਨਿਸਟਰ ਗ੍ਰੇਸ ਪੋਰਟੀਲੇਸੀ ਤੇ ਮਲਟੀਕਲਚਰ ਵਿਭਾਗ ਦੇ ਗਵਰਨਰ ਵੈਨ ਹਿਊ ਲੀ ਨੇ ਸ਼ਿਰਕਤ ਕੀਤੀ । ਰਿਟਾਇਰਡ ਕਰਨਲ ਬਿੱਕਰ ਸਿੰਘ ਬਰਾੜ ਨੇ ਆਏ ਹੋਏ ਪਤਵੰਤਿਆਂ ਨੂੰ ਅੰਗ੍ਰੇਜ਼਼ੀ 'ਚ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਕੇ ਸੁਣਾਇਆ, ਜਿਸਨੂੰ ਗੋਰੇ ਮਹਿਮਾਨਾਂ ਨੇ ਬੜੇ ਧਿਆਨ ਨਾਲ਼ ਸੁਣਿਆ । ਵਿਦੇਸ਼ੀ ਧਰਤੀ 'ਤੇ ਅਜਿਹੇ ਉਪਰਾਲੇ ਖਾਸ ਲਗਦੇ ਹਨ । ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਈਕ ਰੈਨ ਵੱਲੋਂ ਇਸ ਸਮਾਰਕ ਉਦਘਾਟਨ ਕੀਤਾ ਗਿਆ ਸੀ ।
ਬਾਦਲ ਦਲ ਦੇ ਹੌਂਸਲੇ ਬੁਲੰਦ ਪਰ ਬਹੁਤ ਸਖ਼ਤ ਹੈ ਵਿਧਾਨ ਸਭਾ ਚੋਣ ਮੁਕਾਬਲਾ.......... ਤਿਰਛੀ ਨਜ਼ਰ / ਬਲਜੀਤ ਬੱਲੀ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾਂ ਚੋਣਾਂ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾਂ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾਂ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ । 2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ। ਰਾਜਭਾਗ ਅਤੇ ਸਾਧਨਾਂ ਦਾ ਜ਼ਾਇਜ਼-ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।
ਮੰਗਣ ਨਾਲੋਂ ਮਰਨਾ ਚੰਗਾ……… ਲੇਖ / ਨਿਸ਼ਾਨ ਸਿੰਘ ਰਾਠੌਰ
ਪੰਜਾਬੀ ਗਾਇਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ ‘ਪੰਜਾਬ ਦਾ ਮਾਣ’ ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ ਦੀ ਖਾਣੀਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’ ਟੀ.ਵੀ. ਤੇ ਸੁਣਿਆ। ਗੀਤ ਸੁਣਨ ਤੋਂ ਬਾਅਦ ਮੇਰੇ ਮਨ ਵਿਚ ਬੜੀ ਅਜੀਬ ਜਿਹੀ ਸਥਿਤੀ ਬਣ ਗਈ ਕਿਉਂਕਿ ਜਿਸ ਦਿਨ ਮੈਂ ਗੁਰਦਾਸ ਮਾਨ ਦਾ ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਜਾਟ ਸੀ।
ਗੁਰਦਾਸ ਮਾਨ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ ਕਾਰਨ ਸਨ ਕਿ ਉਹ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।
ਹਰਫ਼ਾਂ ਦਾ ਸਫ਼ਰ (ਕਾਵਿ-ਸੰਗ੍ਰਹਿ) ......... ਪੁਸਤਕ ਰੀਵਿਊ / ਸੁਖਵੀਰ ਜੋਗਾ
ਸੰਪਾਦਕ : ਕਰਨ ਭੀਖੀ, ਸੁਖਵਿੰਦਰ ਸੁੱਖੀ ਭੀਖੀ
ਪੰਨੇ : 143, ਮੁੱਲ : 150
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ।
ਬਹੁਤ ਸਾਰੇ ਲੋਕ ਹਨ ਜਿਹੜੇ ਆਪਣੇ
ਮਨੋ-ਭਾਵਾਂ ਨੂੰ ਸ਼ਬਦਾਂ ਦੇ ਜ਼ਰੀਏ ਪੇਸ਼ ਕਰਨ ਦਾ ਸ਼ੌਕ ਪਾਲ ਲੈਂਦੇ ਹਨ। ਪੈਸੇ ਦੇ ਇਸ ਯੁੱਗ ਵਿੱਚ ਹਰ
ਇੱਕ ਦੇ ਇਹ ਵੱਸ ਨਹੀਂ ਹੁੰਦਾ ਜਾਂ ਹਿੰਮਤ ਨਹੀਂ ਹੁੰਦੀ ਕਿ ਇਹਨਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੋਕਾਂ
ਸਾਹਮਣੇ ਲੈ ਆਵੇ। ਅਜਿਹੇ ਤਕਰੀਬਨ ਅਰਧ ਸੈਂਕੜਾ ਨੌਜਵਾਨ ਕਵੀਆਂ ਨੂੰ ਇਸ ਪੁਸਤਕ ਰਾਹੀਂ ਪਲੇਟਫਾਰਮ
ਮੁਹੱਈਆ ਕਰਵਾਇਆ ਹੈ ਭੀਖੀ ਦੇ ਦੋ ਨੌਜਵਾਨਾਂ ਕਰਨ ਅਤੇ ਸੁਖਵਿੰਦਰ ਸੁੱਖੀ ਨੇ।
ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ……… ਲੇਖ / ਨਿਸ਼ਾਨ ਸਿੰਘ ਰਾਠੌਰ

ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:-
“ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ ‘ਨਿਰਗੁਣ’ ਅਤੇ ‘ਇੱਕ’ ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।”1
ਫਰੀਦਾ ਲੋੜੈ ਦਾਖ ਬਿਜੋਰੀਆਂ ਕਿਕਰਿ ਬੀਜੈ ਜਟੁ......... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪੱਖ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕੇਵਲ ਦੋ ਸੌ ਸਾਲ ਪਹਿਲਾਂ ਫਰੀਦ ਜੀ ਹੋਏ ਸਨ । ਉਹਨਾਂ ਦੇ ਰਚਿਤ ਸਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ । ਹਰ ਸਿੱਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਉਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦਾ ਹੈ, ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਿਕਾਰ ਹੁੰਦਾ ਹੈ। ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ-ਦੀਨ ਮਸੂਦ ਸੀ । ਉਹ ਹਿਜਰੀ 569 ਦੇ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਸੰਨ 1173 ਸੀ, ਕੁਝ ਇਤਿਹਾਸਕਾਰ 1175 ਮੰਨ ਰਹੇ ਹਨ ।
ਇਤਿਹਾਸ ਵਿਚ ਦਰਜ ਹੈ ਕਿ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ । ਗਜਨੀ ਅਤੇ ਹੋਰ ਨੇੜੇ ਦੇ ਇਲਾਕੇ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ। ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬਲ ਨਹੀਂ ਸੀ।ਗਜ਼ਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜ਼ਾ ਕਰ ਲਿਆ ਅਤੇ ਅਖੀਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ ਸੀ। ਇਸ ਲੜਾਈ ਝਗੜੇ ਦੇ ਸਮੇਂ ਗਜ਼ਨੀ ਦਾ ਇਕ ਭਰਾ ਸ਼ੇਖ ਸਾਈਬ (ਹਿਜਰੀ 519) ਈਸਵੀ 1125 ਵਿਚ ਆਪਣੇ ਪਰਿਵਾਰ ਸਮੇਤ ਵਤਨ ਛੱਡ ਕੇ ਕਸੂਰ ਵਿਚ ਜਾ ਵਸਿਆ। ਫਿਰ ਕਸੂਰ ਛੱਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ। ਸ਼ੇਖ ਸਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ।ਉਸ ਦੀ ਕੁਖ ਵਿਚੋ ਤਿੰਨ ਪੁਤਰ ਪੈਦਾ ਹੋਏ ਦੂਜੇ ਪੁਤਰ ਦਾ ਨਾਂ ਫਰੀਦੁ-ਦੀਨ ਮਸੂਦ ਸੀ।
ਇਤਿਹਾਸਕਾਰ ਪ੍ਰੋਫ਼ੈਸਰ ਸੁਭਾਸ਼ ਪਰਿਹਾਰ ਦੀ ਸੇਵਾ ਮੁਕਤੀ ’ਤੇ ਹੋਈ ਸਨਮਾਨ ਮਿਲਣੀ........... ਬਲਜੀਤ ਕੌਰ ਤੱਗੜ
ਕੋਟਕਪੂਰਾ : ਇਤਿਹਾਸ ਖੇਤਰ ਵਿਚ ਭਾਰਤ ਭਰ ਦੇ ਜਾਣੇਪਛਾਣੇ ਇਤਿਹਾਸਕਾਰ ਅਤੇ ਕਲਾ ਖੋਜੀ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਦੀ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਇਤਿਹਾਸ ਵਿਭਾਗ ’ਚੋਂ ਹੋਈ ਸੇਵਾਮੁਕਤੀ ਨੂੰ ਯਾਦਗਾਰੀ ਬਨਾਉਣ ਦੇ ਉਦੇਸ਼ ਨਾਲ਼ ‘ਮਿੱਤਰ ਮੰਚ’ ਕੋਟਕਪੂਰਾ ਦੀ ਤਰਫ਼ੋ ‘ਸਨਮਾਨ ਮਿਲਣੀ’ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਤੋਂ ਇਲਾਵਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਕਲੋਤਰਾ ਸਥਾਨ ਰੱਖਦੇ ਪ੍ਰਿੰਸੀਪਲ ਹਰੀ ਸਿੰਘ ਮੋਹੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਸਤਿਕਾਰਤ ਮਹਿਮਾਨਾਂ ਵਜੋਂ ਸ਼ੁਮਾਰ ਸਨ। ਗ਼ੈਰਰਸਮੀ ਅਤੇ ਰਸਮੀ ਅੰਦਾਜ਼ ਵਿਚ ਹੋਈ ਇਸ ਮਿਲਣੀ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ (ਡਾ) ਪਰਮਿੰਦਰ ਸਿੰਘ ਤੱਗੜ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਕਰਦਿਆਂ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਨਵਾਂ ਪੰਜਾਬੀ ਨਾਵਲ “ਪਛਾਣ ਚਿੰਨ” ‘ਤੇ ਗੋਸ਼ਟੀ ........... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ)
-ਨਾਵਲ ‘ਪਰਬਤ ਪੁੱਤਰੀ‘ ਲੋਕ ਅਰਪਿਤ
ਅੰਬਾਲਾ : ਹਰਿਆਣਾ
ਸਾਹਿਤ ਅਕਾਦਮੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਦੇ ਜੀ ਐਮ ਨੈਸ਼ਨਲ ਪੋਸਟ
ਗ੍ਰੈਜੂਏਟ ਕਾਲਜ ਵਿਖੇ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੇ ਮੁੱਖ ਮਹਿਮਾਨ ਸਨ ਡਾ:
ਸੁਖਚੈਨ ਸਿੰਘ ਭੰਡਾਰੀ ਡਾਇਰੈਕਟਰ ਸਾਹਿਤ ਅਕਾਦਮੀ ਹਰਿਆਣਾ ਅਤੇ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ (ਸਰਪ੍ਰਸਤ
ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ), ਸ਼ਾਮ ਸਿੰਘ
(ਅੰਗ-ਸੰਗ), ਆਲੋਚਕਾ ਡਾ:
ਉਪਿੰਦਰਜੀਤ, ਨਾਵਲਕਾਰ ਪ੍ਰੇਮ
ਬਰਨਾਲਵੀ, ਕਾਲਜ ਦੇ
ਪ੍ਰਿੰਸੀਪਲ ਡਾ: ਮਲਿਕ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਦਰਸ਼ਨ ਗਾਸੋ ਸ਼ਾਮਲ ਸਨ।
ਏਦਾਂ ਵੀ ਹੁੰਦਾ ਹੈ........ ਨਜ਼ਮ/ਕਵਿਤਾ / ਹਰੀ ਸਿੰਘ ਮੋਹੀ
ਤਰਸੇ ਹੋਏ ਮਾਰੂਥਲ ਦੇ ਉੱਪਰੋਂ,
ਕੋਈ ਤਿੱਤਰ-ਖੰਭੀ
ਬਿਨ ਵੱਸਿਆਂ ਵੀ ਲੰਘ ਜਾਵੇ ਤਾਂ
ਰੇਤੇ ਦੇ ਸੀਨੇਂ ਦੇ ਵਿਚ
ਹਰਿਆਵਲ ਜਿਹਾ ਕੁਝ
ਅੰਗੜਾਈਆਂ ਭੰਨਣ ਲਗਦਾ ਹੈ
ਹਿੱਕ ਉੱਗਿਆ ਚੰਨਣ ਲਗਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......
ਕਦੀ ਕਦੀ ਕੋਈ
ਕੰਜ ਕੁਆਰੀ ਵੀਣੀ ਸਹਿਲਾਅ
ਹੰਝੂਆਂ ਦੇ ਸੰਗ ਘੁਲਦੇ ਹੋਏ
ਸਿਸਕੀਆਂ ਭਰਦੇ ਛੱਡ ਤੁਰਦਾ ਹੈ
ਭੰਨ ਜਾਂਦਾ ਹੈ, ਖ਼ੁਦ ਖੁਰਦਾ ਹੈ
ਜੇਰਾ ਝੁਰਦਾ ਹੀ ਝੁਰਦਾ ਹੈ
ਪਛਤਾਵੇ ਦੇ ਹੋਠਾਂ ਨੂੰ
ਫਿਰ ਮੁਸਕਾਉਣਾ ਕਦ ਫੁਰਦਾ ਹੈ
ਹਾਂ-ਏਦਾਂ ਵੀ ਹੁੰਦਾ ਹੈ.......
ਪਿਆਰੇ ਪਾਸ਼ ਨੂੰ ਸਮਰਪਿਤ.......... ਨਜ਼ਮ/ਕਵਿਤਾ / ਸੁਖਵੀਰ ਸਰਵਾਰਾ
ਨਹੀਂ ਦੋਸਤ
ਤੂੰ ਹਾਲੀਂ ਵਿਦਾ ਨਹੀਂ ਹੋਣਾ ਸੀ
ਹਾਲੀਂ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ
ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀਂ ਕੋਈ ਰੱਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅੱਖ ਬਣਨਾ ਸੀ
ਸਾਨੂੰ ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ ਬੇ ਅਣਖਾਂ ਨੂੰ ਅਣਖ ਨਾਲ ਜੀਣਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾਂ ਨੂੰ ਜੋ ਸੁਣ ਸਕੇ ਉਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁੱਧ ਨੂੰ ਫਾੜਨ ਦੇ ਲਈ ਜਾਗ ਬਣਨਾ ਸੀ
ਰੁੱਤ........... ਗੀਤ / ਅਰਸ਼ ਮਾਨ
ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ।
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ।
ਰੁੱਤ ਆਕੇ.......
ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ.......
ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ
ਇਸ ਵਾਰ ਪੱਕਾ ਮਨ
ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ
ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ
ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ
ਲਿਫਾਫੇ ‘ ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ
ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ
ਗਿਆ ਸੀ - ‘ ਸਾਡੇ ਪੂਜਨੀਕ
ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ
ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ । ਉਹਨਾਂ ਦੀ
ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ ,
ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ
ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।
ਬਟਵਾਰਾ......... ਨਜ਼ਮ/ਕਵਿਤਾ / ਪਵਨ ਕੁਮਾਰ ਇਟਲੀ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਪੰਛੀ ਆਲ੍ਹਣਿਆਂ ‘ਚੋਂ ਵੱਖ ਹੋ ਗਏ
ਆਲ੍ਹਣੇ ਵੀ ਕੱਖੋਂ ਕੱਖ ਹੋ ਗਏ
ਜੁਦਾਈਆਂ ਵਾਲੇ ਤੀਰ ਉਦੋਂ ਕਿੰਝ ਚਲੇ ਸੀ
ਜਦੋਂ ਕੁਝ ਲੋਕ ਹਿੰਦੁਸਤਾਨ ਤੇ
ਕੁਝ ਪਾਕਿਸਤਾਨ ਚਲੇ ਸੀ।
ਹਿੰਦੂ, ਮੁਸਲਿਮ, ਸਿੱਖ, ਇਸਾਈ
ਸਭ ਰਲ ਮਿਲ ਬਹਿੰਦੇ ਸੀ
ਆਪੋ ਵਿੱਚ ਸਭ ਭਾਈ ਭਾਈ ਕਹਿੰਦੇ ਸੀ।
ਅਜੇ ਇਹ ਦਰਦ ਹੋਇਆ ਨਾ ਘੱਟ ਸੀ
ਕਸ਼ਮੀਰ ਵਾਲੀ ਉਦੋਂ ਲੱਗ ਗਈ ਸੱਟ ਸੀ
ਦੋ ਬਿੱਲੀਆਂ ਤੇ ਇਕ ਰੋਟੀ ਵਾਲਾ ਹਾਲ ਹੋ ਗਿਆ
ਦੰਗੇ ਫਸਾਦਾਂ ਨਾਲ ਦੇਸ਼ ਬੇਹਾਲ ਹੋ ਗਿਆ।
ਅੰਗਰੇਜ਼ ਆ ਕੇ ਸਾਨੂੰ ਝੰਜੋੜ ਗਏ
ਸਾਡੇ ਸਰੀਰ ਦਾ ਲਹੂ ਨਚੋੜ ਗਏ
ਸੋਨੇ ਦੀ ਚਿੜੀ ਜੋ ਕਹਾਉਂਦਾ ਸੀ
ਅੱਜ ਉਸ ਦਾ ਕਬਾੜਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ……… ਗੀਤ / ਬਲਵਿੰਦਰ ਸਿੰਘ ਮੋਹੀ
ਜ੍ਹਿਨਾਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ,
ਏਸ ਪਵਿੱਤਰ ਧਰਤ ਦੀ ਕੋਈ ਕਦਰ ਨਾ ਜਾਣੀ,
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਸੂਰਮਿਆਂ ਦੇ ਵਾਰਿਸ ਆਪਣਾ ਵਿਰਸਾ ਭੁੱਲੇ,
ਫੋਕੀ ਸ਼ੋਹਰਤ, ਚੰਦ ਰੁਪਈਆਂ ਉੋੱਤੇ ਡੁੱਲੇ,
ਮਾਂ- ਬੋਲੀ ਪੰਜਾਬੀ ਦੇ ਨਾਲ ਦਗ਼ਾ ਕਮਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਕਰਨ ਨਿਲਾਮੀ ਅਣਖ ਦੀ ਜੋ ਵਿੱਚ ਬਜ਼ਾਰਾਂ,
ਪੈਣ ਜਗ ਤੇ ਲੱਚਰ ਗਾਇਕਾਂ ਨੂੰ ਫਿਟਕਾਰਾਂ,
ਨਵੀਂ ਪ੍ਹੀੜੀ ਨੂੰ ਦੇਖੋ ਕਿਵੇਂ ਕੁਰਾਹੇ ਪਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਪੰਜਾਬੀ ਮਾਂ-ਬੋਲੀ ਦਾ ਹੀਰਾ, ਰਸੀਲਾ ਰਚਨਹਾਰ - ਨਿੰਦਰ ਘੁਗਿਆਣਵੀ......... ਸ਼ਬਦ ਚਿਤਰ / ਦਰਸ਼ਨ ਸਿੰਘ ਪ੍ਰੀਤੀਮਾਨ
ਜੋਸ਼, ਜਵਾਨੀ ਗੁੱਝੇ ਨਹੀਂ ਰਹਿੰਦੇ, ਜਿਸ ਰਾਹ ਤੁਰ ਪੈਣ, ਉਸ ਰਾਹ ਦੀਆਂ ਮੁਸ਼ਕਲਾਂ ਨੂੰ
ਚੀਰ ਕੇ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦੇ ਹਨ। ਸਿਆਸਤਦਾਨ, ਵਿਗਿਆਨੀ, ਕਲਾਕਾਰ, ਚਿੱਤਰਕਾਰ, ਖਿਡਾਰੀ ਅਤੇ ਲਿਖਾਰੀ ਨੂੰ ਛੋਟੀ
ਉਮਰ 'ਚ ਲਗਨ
ਲੱਗੀ ਤੇ ਉਹੀ ਰਾਸਤਾ ਚੁਣਿਆ ਜਾਵੇ ਤਾਂ ਸਮਝੋ ਮੰਜ਼ਿਲ ਪੈਰਾਂ ਵਿੱਚ ਹੀ ਵਿਖਾਈ ਦਿੰਦੀ ਹੈ।
ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਛੋਟੀ ਉਮਰ 'ਚ ਕਲਮ ਚੱਕ ਦੁਨੀਆਂ 'ਚ ਨਾਂ ਰੋਸ਼ਨ ਕੀਤਾ। ਹੁਣ ਮੈਂ
ਉਹ ਮਹਾਨ ਸਖ਼ਸੀਅਤ ਨੂੰ ਤੁਹਾਡੇ ਸਨਮੁੱਖ ਕਰਨ ਜਾ ਰਿਹਾ ਹਾਂ, ਜਿਸ ਨੇ ਪੂਰੀ ਲਗਨ ਨਾਲ ਸਖ਼ਤ ਮਿਹਨਤ ਕੀਤੀ ਤੇ ਮਾਂ ਬੋਲੀ
ਦਾ ਹੀਰਾ ਬਣ ਗਿਆ। ਉਹ ਕਿਸੇ ਦੀ ਜਾਣ ਪਹਿਚਾਣ ਦਾ ਮਥਾਜ ਨਹੀਂ। ਉਹ ਹੈ ਛੋਟੀ ਉਮਰੇ ਵੱਡੇ ਕਾਰਜ
ਕਰਨ ਵਾਲਾ ਨਿੰਦਰ ਘੁਗਿਆਣਵੀ।
ਕੇਹਰ ਸ਼ਰੀਫ਼ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ……… ਲੇਖ / ਮਲਕੀਅਤ “ਸੁਹਲ”
ਬਹੁਤ
ਸਾਰੇ ਲੇਖਕਾਂ ਨੂੰ ਪੜ੍ਹੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਸਾਦੀ ਜਿਹੀ ਜ਼ਿੰਦਗੀ ਜੀਉਣ ਵਾਲਾ
ਪ੍ਰਵਾਸੀ ਲੇਖਕ ਜਨਾਬ ਕੇਹਰ ਸ਼ਰੀਫ਼ ਜੀ, ਮਾਂ
ਬੋਲੀ ਪੰਜਾਬੀ ਦੀ ਬੁੱਕਲਦਾ ਨਿੱਘ, ਠੰਡੇ ਮੁਲਕ ਵਿਚ ਬੈਠਾ ਹੋਇਆ ਬੜੇ ਫ਼ਖ਼ਰ
ਨਾਲ ਮਾਣ ਰਿਹਾ ਹੈ। ਆਪਣੀ ਨੌਕਰੀ ਤਨਦੇਹੀ ਨਾਲ
ਕਰਦਾ ਹੋਇਆ ਸੁਭਾ-ਸ਼ਾਮ ਜਾਂ ਰਾਤ ਬਰਾਤੇ ਆਪਣੀ ਕਲਮ ਦੀਆਂ ਲਕੀਰਾਂ ਦਾ ਖੈਰ ਪਾਠਕਾਂ ਦੀ ਝੋਲੀ
ਜ਼ਰੂਰ ਪਾਉਂਦਾ ਹੈ। ਜਨਾਬ ਕੇਹਰ ਸ਼ਰੀਫ਼ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਜਰਮਨ ਦੇ ਨਾਮਵਰ ਪੰਜਾਬੀ
ਅਖ਼ਬਾਰ "ਮੀਡੀਆ ਪੰਜਾਬ" ਦੇ ਪਹਿਲੇ
ਕਵੀ ਦਰਬਾਰ ਤੇ 15
ਅਗਸਤ 2009
ਨੂੰ ਸ੍ਰ ਬਲਦੇਵ ਸਿੰਘ ਬਾਜਵਾ ਜੀ ਦੇ ਜਰਮਨ ਸ਼ਹਿਰ
ਲੀਪਸਿਕ ਵਿਖੇ ਹੋਈ ਸੀ। ਕੁਝ ਦਿਨਾਂ ਬਾਅਦ ਡੀਊਸਬਰਗ ਸ਼ਹਿਰ ਵਿਖੇ ਬੜਾ ਵੱਡਾ ਕਬੱਡੀ ਦਾ
ਟੂਰਨਾਮੈਂਟ ਹੋਇਆ ਤਾਂ ਉਥੇ ਜਨਾਬ ਸ਼ਰੀਫ਼ ਜੀ ਵੀ ਆਏ ਹੋਏ ਸਨ। ਅਸੀਂ ਕਾਫੀ ਸਮਾਂ ਆਪਣੇ ਦਿਲਾਂ ਦੀਆਂ ਗੱਲਾਂ ਸਾਂਝੀਆਂ ਕਰਨ ਵਿਚ ਬਤੀਤ
ਕੀਤਾ ਅਤੇ ਕੱਬਡੀ ਮੈਚ ਦਾ ਵੀ ਆਨੰਦ ਮਾਣਦੇ ਰਹੇ। ਕੁਝ ਦਿਨਾਂ ਬਾਅਦ ਅਸੀਂ ਐਤਵਾਰ ਨੂੰ ਗੁਰਦਵਾਰਾ
ਸਾਹਿਬ ਮਿਲੇ ਤਾਂ ਅਸੀਂ ਹੋਰ ਵੀ ਗੱਲਾਂ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ। ਸ਼ਰੀਫ਼ ਜੀ ਨੇ ਮੈਨੂੰ
ਆਪਣੀ ਕਿਤਾਬ “ਸਮੇਂ
ਨਾਲ ਸੰਵਾਦ” ਪੜ੍ਹਨ
ਲਈ ਦਿੱਤੀ, ਜਿਸ
ਨੂੰ ਮੈਂ ਕਈ ਦਿਨਾਂ ਵਿਚ ਬੜੀ ਬਰੀਕੀ ਨਾਲ ਪੜ੍ਹਿਆ।
ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ......... ਰਿਸ਼ੀ ਗੁਲਾਟੀ
ਐਡੀਲੇਡ : ਉਂਝ ਤਾਂ ਪੂਰੀ ਦੁਨੀਆਂ ‘ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ ‘ਚ ਵੀ ਪੁਰਾਣੇ ਪੰਜਾਬੀਆਂ ‘ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 ‘ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ । ਪਰ ਬਹੁਤਾਤ ਦੀ ਗੱਲ ਕਰਦਿਆਂ ਜੇਕਰ ਮੋਟੇ ਤੌਰ ‘ਤੇ ਨਿਗ੍ਹਾ ਮਾਰੀ ਜਾਏ ਤਾਂ ਆਸਟ੍ਰੇਲੀਆ ‘ਚ ਪੰਜਾਬੀਆਂ ਦੀ ਅਜੇ ਪਹਿਲੀ ਪੀੜ੍ਹੀ ਆਈ ਹੈ । ਖਾਸ ਤੌਰ ‘ਤੇ ਐਡੀਲੇਡ ਜਿਹੇ ਇਲਾਕੇ ‘ਚ ਪਿਛਲੇ ਕਰੀਬ 5-6 ਸਾਲਾਂ ਤੋਂ ਹੀ ਰੰਗ-ਬਿਰੰਗੀਆਂ ਪੱਗਾਂ ਨਜ਼ਰ ਆਉਣ ਲੱਗੀਆਂ ਹਨ । ਹੁਣ ਜਾਪਦਾ ਹੈ ਕਿ ਇਹ ਪੀੜ੍ਹੀ ਵੀ ਔਖੀ ਵਿਦੇਸ਼ੀ ਜਿੰਦਗੀ ‘ਚ ਸੈੱਟ ਹੋਣ ਲੱਗ ਪਈ ਹੈ, ਕਿਉਂ ਜੋ ਪੰਜਾਬੀ ਕਲਾਕਾਰਾਂ ਦੇ ਤਕਰੀਬਨ ਸਭ ਸ਼ੋਅ ਭਰੇ ਭਰੇ ਨਜ਼ਰ ਆਉਣ ਲੱਗ ਪਏ ਹਨ । ਹਾਲਾਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰ ਪੰਜਾਬ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੇ ਆਏ ਹੋਏ ਹਨ ਤੇ ਇਹ ਸ਼ੋਅ ਬੜੀ ਜਲਦੀ ਜਲਦੀ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਹਰ ਪੰਜਾਬੀ ਹਰ ਸ਼ੋਅ ਦੇਖਣਾ ਲੋਚਦਾ ਹੈ ।
ਪ੍ਰਗਤੀਸ਼ੀਲ ਲਿਖਾਰੀ ਸਭਾ ਵਲੋਂ ਲੰਮੀ ਕਵਿਤਾ ‘ਉਸਨੇ ਕਿਹਾ’ ਉਪਰ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਭੂਪਿੰਦਰ ਸਿੰਘ ਸੱਗੂ
ਪ੍ਰਗਤੀਸ਼ੀਲ ਲਿਖਾਰੀ ਸਭਾ (ਯੂ ਕੇ) ਦੀ ਬਰਾਂਚ ਬ੍ਰਮਿੰਘਮ ਅਤੇ ਸੈਂਡਵੈਲ 3 ਸਤੰਬਰ 2011 ਦਿਨ ਸ਼ਨਿਚਰਵਾਰ, ਵਿਕਟੋਰੀਆ ਸਟਰੀਟ ਸੈਂਟਰ ਵੈਸਟ ਬਰੌਮਿਚ ਵਿਖੇ ਸ਼ਾਨਦਾਰ ਸਾਹਿਤਕ ਪ੍ਰੋਗਰਾਮ ਦੁਪਹਿਰ 2।30 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਗਿਆ। ਜਿਸ ਵਿਚ ਬਰਤਾਨੀਆਂ ਤੋਂ ਦੂਰੋਂ-ਨੇੜਿਓ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ।
ਪਹਿਲੇ ਸ਼ੈਸਨ ਦੇ ਪ੍ਰਧਾਨਗੀ ਮੰਡਲ ਵਿਚ ਮੋਤਾ ਸਿੰਘ (ਕੌਂਸਲਰ), ਸਰਵਣ ਜ਼ਫ਼ਰ, ਭੂਪਿੰਦਰ ਸਿੰਘ ਸੱਗੂ, ਨਿਰਮਲ ਸਿੰਘ ਸੰਘਾ, ਡਾ: ਰਤਨ ਰੀਹਲ, ਪ੍ਰਕਾਸ਼ ਆਜ਼ਾਦ ਸ਼ਾਮਲ ਹੋਏ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦਾ ਛੇਵਾਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’........ ਪੁਸਤਕ ਰੀਵਿਊ / ਗੁਰਬਚਨ ਬਰਾੜ

ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਵਿੱਚ ਡਾ: ਸਾਧੂ ਸਿੰਘ ਹਮਦਰਦ, ਪਿੰ: ਤਖਤ ਸਿੰਘ, ਜਨਾਬ ਦੀਪਕ ਜੈਤੋਈ ਆਦਿ ਦਾ ਵਿਸ਼ੇਸ਼ ਹੱਥ ਹੈ। ਜਿਵੇਂ ਜਿਵੇਂ ਪੰਜਾਬੀ ਕਵਿਤਾ ਵਿੱਚ ਅਧੁਨਿਕਤਾ ਨੇ ਪ੍ਰਵੇਸ਼ ਕੀਤਾ, ਤਿਵੇਂ ਤਿਵੇਂ ਪੰਜਾਬੀ ਗ਼ਜ਼ਲ ਵਿੱਚ ਵੀ ਤਬਦੀਲੀ ਆਈ। ਹਮਦਰਦ, ਜੈਤੋਈ ਧੜੇ ਨੇ ਗ਼ਜ਼ਲ ਵਿੱਚ ਪੁਰਾਤਨ ਵਿਸ਼ੇ ਤੇ ਉਰਦੂ ਸ਼ਬਦਾਵਲੀ ਦਾ ਖਹਿੜਾ ਨਹੀਂ ਸੀ ਛੱਡਿਆ ਜਦੋਂ ਕਿ ਅਧੁਨਿਕ ਸ਼ਾਇਰਾਂ ਪਿੰ: ਤਖਤ ਸਿੰਘ, ਡਾ: ਜਗਤਾਰ, ਡਾ: ਰਣਧੀਰ ਸਿੰਘ ਚੰਦ, ਡਾ: ਐਸ ਤਰਸੇਮ ਆਦਿ ਸ਼ਾਇਰਾਂ ਨੇ ਗ਼ਜ਼ਲ ਨੂੰ ਸਮਾਜ ਦੇ ਵਿਸ਼ਾਲ ਕੈਨਵਸ ਤੇ ਫੈਲਾਅ ਦਿੱਤਾ। ਇਨ੍ਹਾ ਗ਼ਜ਼ਲਕਾਰਾਂ ਨੇ ਜਿੱਥੇ ਸਮਾਂ ਵਿਹਾ ਚੁੱਕੀ ਉਰਦੂ ਸ਼ਬਦਾਵਲੀ ਦਾ ਤਿਆਗ ਕਰਕੇ ਲੋਕ-ਬੋਲੀ ਪੰਜਾਬੀ ਨੂੰ ਸ਼ਾਇਰੀ ਵਿੱਚ ਸਤਕਾਰਿਤ ਥਾਂ ਦਿੱਤੀ ਉੱਥੇ ਮਨੁਖੀ ਮਨ ਤੇ ਪਏ ਹਰ ਸਮੂਹਿਕ ਪ੍ਰਭਾਵ ਅਤੇ ਅਧੁਨਿਕ ਸੰਵੇਦਨਾ ਦਾ ਪ੍ਰਤੀਕਾਤਮਿਕ ਪ੍ਰਗਟਾਅ ਆਪਣੀਆਂ ਗ਼ਜ਼ਲਾਂ ਵਿੱਚ ਕੀਤਾ।
ਇੱਕ ਅੰਨ੍ਹੇ ਖੂਹ ਦਾ ਪਿੰਡ ਵਾਸੀਆਂ ਨਾਲ ਗਿਲਾ……… ਲੇਖ / ਰਵੇਲ ਸਿੰਘ ਇਟਲੀ
ਐ ਮੇਰੇ ਪਿੰਡ ਦੇ ਲੋਕੋ ! ਹੁਣ ਤਸੀਂ ਸਾਰੇ ਚੁੱਪ ਚਾਪ ਪਾਸਾ ਵੱਟ ਕੇ ਮੇਰੋ ਕੋਲੋਂ ਲੰਘ ਜਾਂਦੇ ਹੋ ਤੇ ਮੈਂ ਤੁਹਾਨੂੰ ਆਪਣਾ ਦੁੱਖ ਦੱਸਣ ਲਈ, ਤੁਹਾਡੇ ਨਾਲ ਕੁਝ ਗਿਲਾ ਕਰਨਾ ਨੂੰ ਤਰਸਦਾ ਰਹਿੰਦਾ ਹਾਂ । ਕਿਸੇ ਪਾਸ ਸੁਣਨ ਲਈ ਵਿਹਲ ਨਹੀਂ, ਇਸ ਲਈ ਮੈਂ ਕੱਲਾ ਹੀ ਬੁੜਬੁੜਾਉਂਦਾ ਰਹਿੰਦਾ ਹਾਂ । ਕੋਈ ਸੁਣੇ ਜਾਂ ਨਾ ਸੁਣੇ, ਤੁਹਾਡੀ ਮਰਜ਼ੀ ਹੈ । ਮੇਰੇ ਵਾਂਗ ਪਿੰਡ ਦੇ ਕਈ ਹੋਰ ਬਜ਼ੁਰਗਾਂ ਦਾ ਹਾਲ ਵੀ ਇਵੇਂ ਹੀ ਹੋਵੇਗਾ ਪਰ ਅੱਜ ਮੈਂ ਆਪਣੇ ਮਨ ਦਾ ਗੁਬਾਰ ਕੱਢਦਾ, ਤੁਹਾਡੇ ਨਾਲ ਗਿਲਾ ਕਰ ਰਿਹਾ ਹਾਂ… ਸੁਣੋ !
ਖੌਰੇ ! ਤੁਹਾਨੂੰ ਪਤਾ ਨਹੀਂ ਜਦੋਂ ਇਸ ਪਿੰਡ ਦੇ ਲੋਕ ਕਈ ਮੀਲਾਂ ਤੋਂ ਛੱਪੜਾਂ, ਢਾਬਿਆਂ ਆਦਿ ਤੋਂ ਪਾਣੀ ਦੇ ਘੜੇ ਭਰ, ਸਿਰ ਤੇ ਚੱਕ ਕੇ ਪੀਣ ਲਈ ਲਿਆਇਆ ਕਰਦੇ ਸਨ । ਤੁਹਾਡੇ ਕਈ ਪਸ਼ੂ ਕਿੱਲਿਆਂ ਤੇ ਬੱਝੇ ਪਾਣੀ ਨੂੰ ਘੜੀਆਂ-ਬੱਧੀ ਤਰਸਦੇ ਰਹਿੰਦੇ ਸਨ । ਓਦੋਂ ਤੁਹਾਡੀ ਹਾਲਤ ਤੇ ਤਰਸ ਕਰਕੇ, ਕਿਸੇ ਪਰਉਪਕਾਰੀ ਪੁਰਸ਼ ਕਾਰਣ, ਮਾਲਕ ਦੀ ਮਿਹਰ ਸਦਕਾ ਮੇਰਾ ਜਨਮ ਹੋਇਆ ਤੇ ਮੇਰੀ ਹਿੱਕ ਵਿਚੋਂ ਨਿੱਕਲਿਆ ਠੰਡਾ-ਮਿੱਠਾ ਜਲ ਤੁਹਾਡੀ ਪਿਆਸ ਬੁਝਾਉਣ ਦਾ ਉਪਰਾਲਾ ਬਣਿਆ । ਜੇ ਯਕੀਨ ਨਹੀਂ ਆਉਂਦਾ ਤਾਂ ਮੇਰੀ ਵੱਖੀ ਵਿਚ ਲੱਗੀ ਸਿਲ ਤੇ ਉੱਕਰਿਆ ਉਸ ਪਰਉਪਕਾਰੀ ਪੁਰਸ਼ ਦਾ ਨਾਂ ਅਤੇ ਮੇਰੀ ਜਨਮ ਤਾਰੀਖ ਤੁਸੀਂ ਉਸ ਤੋਂ ਪੜ੍ਹ ਸਕਦੇ ਹੋ । ਮੈਂ ਲਗਭੱਗ ਚਾਰ ਪੀੜ੍ਹੀਆਂ ਤੱਕ ਮਾਂ ਵਾਂਗਰ ਆਪਣੀ ਹਿੱਕ ਵਿਚੋਂ ਠੰਡਾ ਠਾਰ ਪਾਣੀ ਪਿਆ ਕੇ ਤੁਹਾਡੀ ਪਿਆਸ ਬੁਝਾਉਂਦਾ ਰਿਹਾ । ਜਿਸ ਗੁਰੂ ਬਾਬੇ ਨੇ ਪਾਣੀ ਨੂੰ ਪਿਤਾ ਕਹਿ ਕੇ ਸਤਿਕਾਰਿਆ, ਉਸ ਨਾਲ ਮੈਂ ਪੂਰੀ ਵਾਹ ਲਾਕੇ ਤੁਹਾਡੇ ਨਾਲ ਸਾਂਝ ਪਾਉਣ ਦਾ ਪੂਰਾ ਯਤਨ ਕੀਤਾ ਤੇ ਤੁਸੀਂ ਵੀ । ਜਦੋਂ ਵੀ ਕੰਮਾਂ ਕਾਰਾਂ ਵਿਚ ਥੱਕੇ ਹੋਏ ਲੋਕ ਘਰ ਪਰਤਦੇ, ਮੇਰੇ ਠੰਡੇ ਜਲ ਨਾਲ ਉਨ੍ਹਾਂ ਪਿਆਸ ਤੇ ਥਕਾਵਟ ਦੂਰ ਹੁੰਦੀ ।
ਚਰਖਾ.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਚਰਖਾ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਵਿੱਚ ਬੜਾ ਨਿਵੇਕਲਾ ਸਥਾਨ ਰੱਖਦਾ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਮਹਿਲਾਵਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜਿ਼ਆਦਾ ਨਜ਼ਦੀਕ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ । ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉੱਥੇ ਉਹ ਇਸ ਦੇ ਹਾਰ ਸਿ਼ੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ
ਜਦੋਂ ਕਾਂ ਕੂੰਜ ਘੇਰਦੇ ਨੇ............ ਲੇਖ / ਬੇਅੰਤ ਗਿੱਲ ਮੋਗਾ
ਕਹਿੰਦੇ ਹਨ ਕਿ ਹਰ ਥਾਂ ਤਕੜੇ ਦਾ ਜੋਰ ਚਲਦਾ ਹੈ ਤੇ ਮਾੜਾ ਵਿਚਾਰਾ ਦਬਕੇ ਰਹਿ ਜਾਂਦਾ ਹੈ ਤੇ ਬੇਵੱਸ ਹੋਇਆ ਸਭ ਕੁਝ ਜਰਦਾ ਰਹਿੰਦਾ ਹੈ । ਅਮੀਰ ਬੰਦਾ ਗਰੀਬ ਤੇ ਰੋਹਬ ਪਾਉਂਦਾ ਹੈ ,ਉੱਚ ਅਫਸਰ ਛੋਟੇ ਅਫਸਰ ਉੱਤੇ ਤੇ ਪੁਲਿਸ ਜਨਤਾ ਉੱਪਰ ਤੇ ਮਰਦ ਤੀਵੀਂ ਉੱਪਰ । ਇਹ ਗੱਲ ਵਾਰ ਵਾਰ ਸੁਣਨ ਨੂੰ ਮਿਲਦੀ ਹੈ ਕਿ ਔਰਤਾਂ ਨੂੰ ਮਰਦਾਂ ਦੇ ਪੈਰ ਦੀ ਜੁੱਤੀ ਨਹੀਂ ਸਮਝਿਆਂ ਜਾਂਦਾ । ਹੁਣ ਉਹ ਵੀ ਮਰਦਾਂ ਵਾਂਗ ਹਰ ਕੰਮ ਬਰਾਬਰ ਕਰ ਸਕਦੀਆਂ ਹਨ ਤੇ ਕਰ ਵੀ ਰਹੀਆਂ ਹਨ । ਮਰਦਾਂ ਵਾਂਗ ਸਿੱਖਿਅਕ ਹਨ ਤੇ ਹਰ ਸਮਾਜਿਕ ,ਆਰਥਿਕ ਕੰਮ ਵਿੱਚ ਵਧ ਚੜ੍ਹਕੇ ਹਿੱਸਾ ਪਾਉਂਦੀਆਂ ਹਨ । ਪਰ ਦੂਸਰੇ ਪਾਸੇ ਕਿਸੇ ਸੰਸਥਾ ਦਾ ਮੁਖੀ ਇਹ ਕਹਿੰਦਾ ਸੁਣਦਾ ਹੈ ਕਿ ਔਰਤਾਂ ਦੇ ਹੱਕ ਮਰਦਾਂ ਦੇ ਬਰਾਬਰ ਚਾਹੀਦੇ ਹਨ । ਇਸਦਾ ਮਤਲਬ ਇਹੀ ਹੋਇਆ ਕਿ ਅੱਜ ਵੀ ਔਰਤ ਨੂੰ ਮਰਦ ਨਾਲੋਂ ਨੀਵੀਂ ਸਮਝਿਆਂ ਜਾਂਦਾ ਹੈ । ਏਸੇ ਲਈ ਉਸਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ । ਜੇਕਰ ਔਰਤ ਮਰਦ ਦੇ ਬਰਾਬਰ ਸਮਝੀ ਜਾਂਦੀ ਤਾਂ ਸਟੇਜਾਂ ਉੱਤੇ ਕੀਤੀ ਜਾਣ ਵਾਲੀ ਉਸਦੇ ਹੱਕਾਂ ਦੀ ਗੱਲ ਕਦੋਂ ਦੀ ਖਤਮ ਹੋ ਜਾਣੀ ਸੀ ।
ਸ਼ਾਇਦ ਕੋਈ ਦਿਨ ਖਾਸ ਹੈ.......... ਨਜ਼ਮ/ਕਵਿਤਾ / ਸਤਵੰਤ ਸਿੰਘ ਗਰੇਵਾਲ
ਕਿਉਂ ਆਈ ਹੈ ਅੱਜ ਯਾਦ ਤੇਰੀ
ਸ਼ਾਇਦ ਕੋਈ ਦਿਨ
ਖਾਸ ਹੈ
ਡਿੱਗਦੀ ਹੈ ਕੋਈ ਕੋਈ ਕਣੀ ਅੰਬਰੋਂ
ਬੱਦਲਾਂ ਨੇ ਢੱਕਿਆ ਆਕਾਸ਼ ਹੈ ।
ਨਹਾਉਂਦੀਆਂ ਨੇ ਚੜੀਆ ਵੀ
ਖੜੇ ਪਾਣੀ ਵਿੱਚ
ਕਿਉਂ ਸਾਨੂੰ ਹੀ ਇਹ ਰੁੱਤ
ਕਰਦੀ ਨਿਰਾਸ਼ ਹੈ ।
ਹਮਬਰਗ ਵਿਖੇ ਲਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ 200 ਬੱਚਿਆਂ ਨੇ ਭਾਗ ਲਿਆ.........ਜਸਪਾਲ ਸਿੱਧੂ
ਹਮਬਰਗ : ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੇ 25 ਜੁਲਾਈ ਤੋਂ 31 ਜੁਲਾਈ ਤੱਕ ਬੱਚਿਆਂ ਦਾ ਗੁਰਮਤਿ ਕੈਂਪ ਭਾਈ ਰਣਜੀਤ ਸਿੰਘ ਗਿੱਲਾਂ ਵਾਲਿਆਂ ਦੇ ਸਹਿਯੋਗ ਨਾਲ ਲਾਇਆ। ਇਸ ਕੈਂਪ ਵਿੱਚ ਤਕਰੀਬਨ 200 ਤੋਂ ਉੱਪਰ ਬੱਚਿਆਂ ਨੇ ਮਾਂ ਬੋਲੀ ਪੰਜਾਬੀ, ਗੁਰਬਾਣੀ, ਕਥਾ, ਕੀਰਤਨ, ਸਿੱਖ ਇਤਹਾਸ, ਗੱਤਕਾ, ਤਬਲਾ, ਹਰਮੋਨੀਅਮ ਆਦਿ ਦੀ ਸਿੱਖਿਆ ਲਈ। ਬੱਚੇ ਬਹੁਤ ਹੀ ਉਤਸ਼ਾਹ, ਪਿਆਰ ਅਤੇ ਖੁਸੀ਼ ਖੁਸ਼ੀ ਕਲਾਸਾਂ ਵਿੱਚ ਆਉਂਦੇ ਸਨ ਅਤੇ ਬੱਚਿਆਂ ਦੇ ਮਾਪਿਆਂ ਨੇ ਪੂਰਾ ਹਫ਼ਤਾ ਬੱਚਿਆਂ ਨੂੰ ਪੂਰੇ ਟਾਇਮ ਨਾਲ ਤਿਆਰ ਕਰਕੇ ਉਹਨਾਂ ਦੀਆਂ ਕਲਾਸਾਂ ਵਿੱਚ ਭੇਜਿਆ। ਪ੍ਰਬੰਧਕਾਂ ਵੱਲੋਂ ਸਾਰਾ ਹਫ਼ਤਾ ਬੱਚਿਆਂ ਨੂੰ ਲੰਗਰ ਵਿੱਚ ਭਾਂਤ ਭਾਂਤ ਦੇ ਪਕਵਾਨ ਪਕਾ ਕੇ ਦਿੱਤੇ ਜਾਦੇ ਸਨ। ਸ਼ਨੀਵਾਰ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਮਗਰੋਂ ਕੀਰਤਨ ਦਰਵਾਰ ਸਜਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਰਾਤ ਦੇ ਬਾਰਾਂ ਵਜੇ ਤੱਕ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ।
ਜੇ ਅੱਜ ਤੱਕ........ ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)
ਜੇ ਅੱਜ ਤੱਕ ਲੋਕਾਂ ਨੂੰ ਅਨੰਦਪੁਰ ਦਾ ਰਾਹ ਲੱਭ ਜਾਂਦਾ
ਕਿਤਿਓਂ ਤੱਤੀਆਂ ਹਵਾਵਾਂ ਨੇ ਜੁਅਰਤ ਨਹੀਂ ਸੀ ਕਰਨੀ
ਪੰਜ ਪਾਣੀਆਂ ਨੂੰ ਗੰਧਾਲਣ ਦੀ-
ਜੇ ਗੋਬਿੰਦ ਦੀ ਲਿਸ਼ਕਦੀ ਸ਼ਮਸ਼ੀਰ ਨਜ਼ਰੀਂ ਪੈ ਜਾਂਦੀ
ਤਾਂ ਜ਼ਹਾਨ 'ਚ ਥਾਂ 2 ਸੂਰਜ ਸਜ ਜਾਣੇ ਸੀ-
ਇਨਸਾਨੀਅਤ ਉੱਗ ਆਉਣੀ ਸੀ-ਖੇਤਾਂ, ਰਾਹਾਂ ਚ
ਘਰ ਦਰ ਭਰ ਜਾਣੇ ਸੀ ਸਿਤਾਰਿਆਂ ਨਾਲ-
ਜੇ ਜੇਬਾਂ ਚ ਜਰਾ ਜਿੰਨਾ ਵੀ ਦਰਦ ਜਾਗਦਾ
ਭਰਾਵਾਂ ਨੇ ਤੜਫ਼ 2 ਨਹੀਂ ਸੀ ਮਰਨਾ ਪਾਣੀ ਦੇ ਇੱਕ 2 ਘੁੱਟ ਤੋਂ
ਪੰਜਾਬੀ ਵਿਰਸਾ......... ਨਜ਼ਮ/ਕਵਿਤਾ / ਪ੍ਰੀਤ ਸਰਾਂ

ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !
ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ,ਤੱਕਲਾ,ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !
ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,
ਲਿਖਣ ਬੋਲਣ ਅਤੇ ਅਜ਼ਾਦੀ.......... ਲੇਖ / ਕੇਹਰ ਸ਼ਰੀਫ਼
ਮਨੁੱਖ ਜੀਊਂਦਾ ਭਾਵੇਂ ਕਿਧਰੇ ਵੀ ਹੋਵੇ ਪਰ ਇਕ ਤਮੰਨਾ ਹਰ ਕਿਸੇ ਦੇ ਮਨ ਵਿਚ ਹੁੰਦੀ ਹੈ ਕਿ ਉਹਦੇ ਜੀਊਣ ਉੱਤੇ ਕਿਸੇ ਤਰ੍ਹਾਂ ਦੀਆਂ ਵੀ ਗੈਰ ਜ਼ਰੂਰੀ ਪਾਬੰਦੀਆਂ ਨਾ ਹੋਣ। ਉਹ ਆਪਣੇ ਆਪ ਨੂੰ ਅਜਾਦ ਸਮਝੇ ਹੀ ਨਾ, ਹੋਵੇ ਵੀ। ਜੋ ਸੋਚਦਾ ਹੋਵੇ ਲਿਖਕੇ ਜਾਂ ਬੋਲ ਕੇ ਕਿਸੇ ਡਰ-ਭੌਅ ਤੋਂ ਬਿਨਾ ਉਹ ਕੁੱਝ ਲਿਖ/ਕਹਿ ਸਕਣ ਦਾ ਹੱਕ ਵੀ ਰੱਖਦਾ ਹੋਵੇ। ਤਦ ਹੀ ਅਜਾਦੀ ਵਾਲਾ ਅਹਿਸਾਸ ਜੀਵਿਆ ਜਾ ਸਕਦਾ ਹੈ, ਜੀਵੇ ਇਸ ਅਹਿਸਾਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜਿ਼ੰਦਗੀ ਜੀਊਣ ਦਾ ਦਾਅਵਾ ਕੀਤਾ ਜਾ ਸਕਦਾ ਹੈ।
ਵੱਖੋ ਵੱਖ ਮੁਲਕਾਂ ਵਲ ਨਿਗਾਹ ਮਾਰਿਆਂ ਇਹ ਆਮ ਹੀ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਰਾਜ ਸੱਤਾ ਵਲੋਂ ਲਿਖਣ, ਬੋਲਣ ਦੀ ਅਜਾਦੀ ਨੂੰ ਧੱਕੇ ਅਤੇ ਜਬਰ/ ਤਾਕਤ ਨਾਲ ਦਬਾਉਣ ਜਾਂ ਖਤਮ ਕਰਨ ਦੇ ਜਤਨ ਕੀਤੇ ਜਾਂਦੇ ਹਨ। ਉਸ ਮਨੁੱਖ ਨੂੰ ਜੋ ਬੋਲਾਂ ਜਾਂ ਸ਼ਬਦਾਂ ਰਾਹੀਂ ਲੋਕਾਂ ਦੀ ਅਜਾਦੀ ਦੀ ਗੱਲ ਕਰਦਾ ਹੋਵੇ। ਲੋਕਾਂ ਦੇ ਮਾਣ ਭਰੇ ਜੀਵਨ ਦੀ ਬਾਤ ਪਾਉਂਦਾ ਹੋਵੇ ਉਸਨੂੰ ਦਬਾਉਣ ਦਾ ਹਰ ਹੀਲੇ ਜਤਨ ਕੀਤਾ ਜਾਂਦਾ ਹੈ। ਪੁਲੀਸ, ਮਿਲਟਰੀ ਆਦਿ ਰਾਹੀਂ ਮਾਨਸਿਕ ਅਤੇ ਸਰੀਰਕ ਜਬਰ ਦੇ ਬੇਲਣੇ ਵਿਚੋਂ ਲੰਘਾਇਆ ਜਾਂਦਾ ਹੈ। ਉਹਨੂੰ ਇੱਥੋਂ ਤੱਕ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਸਦਾ ਆਪਾ ਤਿੜਕ, ਟੁੱਟ ਤੇ ਬਿਖਰ ਜਾਵੇ ਤੇ ਉਹ ਆਪਣੇ ਆਪ ਨੂੰ ਹੀ ਭੁੱਲ ਜਾਵੇ। ਇਸ ਸਥਿਤੀ ਵਿਚ ਉਹਨੂੰ ਲਾਲਚ ਵੀ ਦਿੱਤੇ ਜਾਂਦੇ ਹਨ। ਪਰ ਲਿਖਣ, ਬੋਲਣ ਦੇ ਰਾਹੇ ਪੈਣ ਵਾਲੇ ਦਲੀਲ ਭਰੀ ਵਿਗਸੀ ਹੋਈ ਸੂਝ, ਨਿੱਤਰੀ ਸੋਚ ਅਤੇ ਜਾਗਦੀ ਹੋਈ ਜ਼ਮੀਰ ਵਾਲੇ ਲੋਕਾਂ ਉੱਤੇ ਉੱਘੇ ਲੇਖਕ ਹੈਮਿੰਗਵੇ ਦੇ ਇਹ ਸ਼ਬਦ ਭਾਰੂ ਰਹਿੰਦੇ ਹਨ ਕਿ ‘ਮਨੁੱਖ ਨੂੰ ਤਬਾਹ ਤਾਂ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ’ ਹਾਰ ਜਾਣਾ ਸਿਰਫ ਕਮਜ਼ੋਰਾਂ ਦੇ ਹਿੱਸੇ ਆਉਂਦਾ ਹੈ। ਜਾਗਦੇ, ਸੁਚੇਤ ਲੋਕ ਆਪਣੇ ਹੱਕਾਂ ਖਾਤਰ ਜੂਝਦੇ ਹਨ। ਆਪਣੀ ਦਲੀਲ ਭਰੀ/ਤਰਕਸ਼ੀਲ ਸੂਝ ਦੇ ਚਾਨਣ ਨਾਲ ਗਿਆਨ ਵੰਡਦੇ ਹਨ।
ਨਿੰਦਰ ਘੁਗਿਆਣਵੀ ਨੇ ਬ੍ਰਿਜ਼ਬਨ ਵਾਸੀਆਂ ਦਾ ਮਨ ਮੋਹ ਲਿਆ..........ਸਨਮਾਨ ਸਮਾਰੋਹ / ਮਨਜੀਤ ਬੋਪਾਰਾਏ
ਬ੍ਰਿਜ਼ਬਨ : ਭਾਰਤ ਤੋਂ ਆਸਟ੍ਰੇਲੀਆ ਦੀ ਯਾਤਰਾ ‘ਤੇ ਆਏ ਹੋਏ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਾਲਮ ਲੇਖਕ ਨਿੰਦਰ ਘੁਗਿਆਣਵੀ ਸਿਡਨੀ, ਮੈਲਬੌਰਨ, ਐਡੀਲੇਡ ਤੋਂ ਹੁੰਦੇ ਹੋਏ ਜਦ ਬ੍ਰਿਜ਼ਬਨ ਆਏ ਤਾਂ ਸਥਾਨਕ ਇੰਡੋਜ਼ ਕਲਚਰ ਕਮਿਊਨਿਟੀ ਸੈਂਟਰ ਵਿੱਚ ਵੱਲੋਂ ਉਹਨਾਂ ਦੇ ਸਨਮਾਨ ਹਿੱਤ ਇੱਕ ਯਾਦਗਾਰੀ ਸ਼ਾਮ ਮਨਾਈ ਗਈ, ਜਿਸ ਵਿੱਚ ਬ੍ਰਿਜ਼ਬਨ ਦੇ ਸਾਹਿਤ ਅਤੇ ਕਲਾ ਪ੍ਰੇਮੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਵਿੱਚ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਉਹਨਾਂ ਆਪਣੇ ਪਾਠਕਾਂ ਨੂੰ ਪੁਸਤਕਾਂ ਉਤੇ ਆਟੋਗ੍ਰਾਫ਼ ਬੜੇ ਮਾਣ ਨਾਲ ਦਿੱਤੇ ਅਤੇ ਇਤਫ਼ਾਕ ਇਹ ਵੀ ਹੋਇਆ ਕਿ ਆਏ ਹੋਏ ਮਹਿਮਾਨ ਲੇਖਕ ਦੀਆਂ ਸਾਰੀਆਂ ਪੁਸਤਕਾਂ ਵੀ ਇੰਡੋਜ਼ ਦੀ ਲਾਇਬਰੇਰੀ ਵਿੱਚ ਮੋਜੂਦ ਸਨ। ਸਭ ਤੋਂ ਪਹਿਲਾਂ ਮਨਜੀਤ ਬੋਪਰਾਏ ਸੰਪਾਦਕ ‘ਦਾ ਪੰਜਾਬ’ ਨੇ ਜਿੱਥੇ ਨਿੰਦਰ ਘੁਗਿਆਣਵੀ ਦੀ ਪੰਜਾਬੀ ਸਾਹਿਤ ਅਤੇ ਸਭਿਅਚਾਰ ਨੂੰ ਉਹਨਾਂ ਦੀ ਦੇਣ ਬਾਰੇ ਚਾਨਣਾ ਪਾਇਆ, ਉਥੇ ਆਏ ਹੋਏ ਸਭਨਾਂ ਸ੍ਰੋਤਿਆਂ ਨੂੰ ਜੀਓ ਆਇਆਂ ਵੀ ਕਿਹਾ।
ਭਰਿਸ਼ਟਾਚਾਰ ਬਨਾਮ ਭਰਿਸ਼ਟਾਚਾਰੀ......... ਡਾ: ਰਤਨ ਰੀਹਲ
25000 ਰੁਪੈ ਦੀ ਘੂਸ ਲੈਂਦਾ ਰੰਗੇ-ਹੱਥੀ ਫੜਿਆ ਗਿਆ। ਪੰਜਾਬੀ ਬੋਲੀ ਵਿੱਚ ਭਾਵੇਂ ਇਨ੍ਹਾਂ ਸ਼ਬਦਾਂ ਨੂੰ ਅਸ਼ਲੀਲ ਸਮਝਿਆ ਜਾਂਦਾ ਹੈ ਪਰ ਹਿੰਦੀ ਦੇ ਟੈਲੀਵੀਯਨਾ ਉਪਰ ਇਹ ਸ਼ਬਦ ਸ਼ਰੇਆਮ ਬੋਲੇ ਜਾਂਦੇ ਹਨ। ਅੰਨਾ ਹਜ਼ਾਰੇ ਦਾ ਵਿਚਾਰ ਹੈ ਕਿ ਹਿੰਦੋਸਤਾਨ ਦਾ ਹਰ ਵਿਅਕਤੀ ਚੜਪਾਸੀ ਤੋਂ ਲੈ ਕੇ ਨੇਤਾ ਤੱਕ ਰਿਸ਼ਵਤਖੋਰ ਹੈ। ਮੈਂ ਜਨ ਲੋਕ ਪਾਲ ਬਿੱਲ ਦੇ ਵਿਰੁੱਧ ਨਹੀਂ ਹਾਂ ਪਰ ਸੱਚ ਲਿਖ ਰਿਹਾਂ ਹਾਂ ਕਿ ਜਨ ਲੋਕ ਪਾਲ ਬਿੱਲ ਪਾਸ ਹੋ ਜਾਣ ਨਾਲ ਰਿਸ਼ਵਤ ਹੋਰ ਮਹਿੰਗੀ ਹੋ ਜਾਏਗੀ। ਰਿਸ਼ਵਤ-ਖੋਰੀ ਬੰਦ ਕਰਨ ਦੇ ਐਲਾਨਾਂ ਨਾਲ ਪਹਿਲਾਂ ਅਜਿਹਾ ਹੋਇਆ ਹੈ। ਰਿਸ਼ਵਤਖੋਰੀ ਖ਼ਤਮ ਨਹੀਂ ਹੋਵੇਗੀ ਕਿਉਂਕਿ ਹਿੰਦੋਸਤਾਨ ਵਿਚ ਰਿਸ਼ਵਤਖੋਰੀ ਰੋਜ਼ਮਰਾ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ। ਨਿੱਤ ਖ਼ਬਰਾਂ ਸੁਣੀਦੀਆਂ ਹਨ ਕਿ ਦੇਸ਼ ਵਿਚ ਕੁਰਸੀ ਉਪਰ ਬੈਠਾ ਹਰ ਵਿਅਕਤੀ ਭਰਿਸ਼ਟ ਹੈ। ਭਰਿਸ਼ਟ ਹੋਵੇ ਵੀ ਕਿਉਂ ਨਾ? ਨੇਤਾਵਾਂ ਨੇ ਰਿਸ਼ਵਤ ਦੇ ਕੇ ਹੀ ਆਪਣਾ ਵੋਟ ਬੈਂਕ ਬਣਾਇਆ ਹੁੰਦਾ ਹੈ।
ਪੈੜਾਂ............. ਗ਼ਜ਼ਲ / ਰਾਜਵੰਤ ਸਿੰਘ ਕੈਨੇਡਾ
ਖੁਦ ਪੈੜਾਂ ਅਸੀਂ ਕੀ ਪਾਉਣੀਆਂ ਸੀ, ਸਾਨੂੰ ਪੈੜਾਂ ਤੇ ਤੁਰਨਾ ਨਾ ਆਇਆ।
ਸਾਨੂੰ ਰਹਿਬਰ ਬਹੁਤ ਮਿਲੇ ਸੀ ਪਰ, ਸਾਨੂੰ ਕਿਸੇਨਾ ਜੁੜਨਾ ਨਾ ਆਇਆ।
ਸਾਡੀ ਅਕਲ ਹੀ ਸਾਡੀ ਦੁਸ਼ਮਣ ਸੀ, ਹੁਣ ਜਾ ਕੇ ਇਹ ਸਾਨੂੰ ਸਮਝ ਪਈ।
ਅੱਖਾਂ ਮੀਟ ਕੇ ਵਗਦੇ ਵਹਿਣਾਂ ਵਿੱਚ, ਸਾਨੂੰ ਕਦੇ ਵੀ ਰੁੜਨਾ ਨਾ ਆਇਆ।
ਲੈ ਗਏ ਬਾਜ਼ੀ ਲੋਕ ਮੁਕੱਦਰਾਂ ਤੋਂ , ਜਿਹੜੇ ਪਰਖ ਕੇ ਚੁਣ ਗਏ ਰਾਹਾਂ ਸੀ।
ਅਸੀਂ ਗਲਤ ਰਾਹਾਂ ਤੇ ਤੁਰਦੇ ਗਏ, ਸਹੀ ਰਾਹਾਂ ਤੇ ਮੁੜਨਾ ਨਾ ਆਇਆ।
ਇਟਲੀ ਵਿਖੇ ਬੱਚਿਆਂ ਦੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ..........ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ
ਇਟਲੀ : ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਦਿਨ ਸ਼ਨੀਵਾਰ ਨੂੰ ਭਾਈ ਸਤਨਾਮ ਸਿੰਘ ਜੀ ਮੋਦਨੇ ਵਾਲਿਆਂ ਨੇ ਆਪਣੇ ਜਥੇ ਸਮੇਤ ਸਭ ਬੱਚਿਆਂ ਦੇ ਟੈਸਟ ਲਏ । ਜਿਸ ਵਿੱਚ ਬੱਚਿਆਂ ਦੇ ਉਮਰ ਮੁਤਾਬਿਕ ਚਾਰ ਵਰਗ ਬਣਾਏ ਗਏ ਸਨ । ਇਨਾਂ ਸਾਰੇ ਬੱਚਿਆਂ ਦੇ ਟੈਸਟ ਲੈਣ ਤੋਂ ਬਾਅਦ ਅੰਕਾਂ ਦੇ ਆਧਾਰ ਤੇ ਨਤੀਜੇ ਤਿਆਰ ਕੀਤੇ ਗਏ ।
Subscribe to:
Posts (Atom)