ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ
ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ
ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ
ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ
ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ
ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ
ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ
ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ
ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ
ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ
ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ
ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ
ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ
ਬੇਹੱਦ ਸਰਾਹਿਆ ਗਿਆ।
Showing posts with label ਸਨਮਾਨ ਸਮਾਰੋਹ. Show all posts
Showing posts with label ਸਨਮਾਨ ਸਮਾਰੋਹ. Show all posts
ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼
ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ
ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ
ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ
ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ
ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ
ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ
ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ
ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ
ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ
ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ
ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ
ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ
ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ
ਬੇਹੱਦ ਸਰਾਹਿਆ ਗਿਆ।ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ.......... ਸਨਮਾਨ ਸਮਾਰੋਹ
ਦਰਬਾਰੀ ਹਲਕਿਆਂ ਦੀ ਬਜਾਏ ਲੋਕ-ਸੱਥਾਂ ਵਿੱਚ ਪ੍ਰਵਾਨਿਤ ਲੇਖਕਾਂ ਵਿੱਚ ਸ਼ਾਮਿਲ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਉਹਨਾਂ ਦੇ ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਕਹਾਣੀ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ:,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕਈ ਹੋਰ ਮਾਲਵੇ ਵਿੱਚ ਵਿਚਰਦੀਆਂ ਅਨੇਕਾਂ ਸਭਾਵਾਂ ਵੱਲੋਂ ਸਾਂਝੇ ਤੌਰ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਜਸਵੰਤ ਸਿੰਘ ਕੰਵਲ, ਡਾ: ਤੇਜਵੰਤ ਮਾਨ ਅਤੇ ਗੁਰਭਜਨ ਗਿੱਲ ਦੀ ਪ੍ਰਧਾਨਗੀ ਹੇਠ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਰਹਿਨੁਮਾਹੀ ਹੇਠ ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ, ਲੋਕ ਲਿਖਾਰੀ ਸਭਾ ਜਗਰਾਉਂ, ਪੰਡਤ ਪਦਮਨਾਥ ਸ਼ਾਸ਼ਤਰੀ ਯਾਦਗਾਰੀ ਕਮੇਟੀ, ਜਨਵਾਦੀ ਕਵਿਤਾ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ 4 ਨਵੰਬਰ ਨੂੰ ਕਰਵਾਇਆ ਗਿਆ ।
ਨੌਟਿੰਘਮ ‘ਚ ਨੌਜਵਾਨ ਪੰਜਾਬੀ ਗਜ਼ਲਗੋ ਰਾਜਿੰਦਰਜੀਤ ਦਾ ਸਨਮਾਨ……… ਸਨਮਾਨ ਸਮਾਰੋਹ / ਸੰਤੋਖ ਧਾਲੀਵਾਲ
ਬੀਤੇ ਦਿਨੀਂ ਨੌਟਿੰਘਮ ਪੰਜਾਬੀ ਅਕੈਡਮੀ ਵਲੋਂ ਇੰਡੀਅਨ ਕਮਿਊਨਿਟੀ ਸੈਂਟਰ, ਏਸ਼ੀਅਨ ਆਰਟਸ ਕੌਂਸਲ ਤੇ 50+ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਤੇ ਬਹੁਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ।
ਪਹਿਲੇ ਸੈਸ਼ਨ ‘ਚ ‘ਪਰਦੇਸਾਂ ‘ਚ ਪੰਜਾਬੀ ਬੋਲੀ ਦਾ ਭਵਿਖ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ‘ਚ ਹਾਜ਼ਰ ਲੋਕਾਂ ਨੇ ਇਸ ਬਹੁਤ ਹੀ ਗੰਭੀਰ ਮੁੱਦੇ ਤੇ ਆਪਣੀਆਂ ਸ਼ੰਕਾਵਾਂ ਜ਼ਾਹਿਰ ਕਰਦਿਆਂ ਕਈ ਸਵਾਲ ਉਠਾਏ। ਜਵਾਬ ਦੇਣ ਲਈ ਮੰਚ ‘ਤੇ ਨਵੀਂ ਪੰਜਾਬੀ ਕਵਿਤਾ ਦੇ ਮੂਹਰਲੀ ਕਤਾਰ ਦੇ ਕਵੀ ਤੇ ਬੁੱਧੀਜੀਵੀ ਵਰਿੰਦਰ ਪਰਿਹਾਰ, ਪੰਜਾਬੀ ਭਾਸ਼ਾ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਉਣ ਵਾਲੇ ਡਾ. ਮੰਗਤ ਰਾਮ ਭਾਰਦਵਾਜ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਏ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਤੇ ਅੱਧੀ ਸਦੀ ਤੋਂ ਉਪਰ ਲੋਕਾਂ ‘ਚ ਵਿਚਰਨ ਵਾਲੇ ਤੇ ਉਨ੍ਹਾਂ ਦੀਆਂ ਔਕੜਾਂ ਨਾਲ ਨਜਿਠਣ ਵਾਲੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਵਤਾਰ ਜੌਹਲ ਸਟੇਜ ‘ਤੇ ਸਸ਼ੋਭਿਤ ਸਨ। ਇਸ ਭਖਵੀਂ ਤੇ ਗੰਭੀਰ ਵਿਚਾਰ ਚਰਚਾ ਨੂੰ ਪਿਛਲੇ ਪੱਚੀਆਂ ਸਾਲਾਂ ਤੋਂ ਮੀਡੀਆ ਨਾਲ ਜੁੜੇ ਤੇ ਰੇਡੀਓ ਤੋਂ ਹਰ ਰੋਜ਼ ਵਿਚਾਰ ਚਰਚਾ ਦਾ ਪ੍ਰੋਗਰਾਮ ਕਰਨ ਵਾਲੇ ਪੰਜਾਬੀ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਨੇ ਸੰਚਾਲਿਤ ਕੀਤਾ। ਇਕ ਇਕ ਕਿਤਾਬ ਤੇ ਤਿੰਨ ਤਿੰਨ ਪਰਚੇ ਪੜ੍ਹਾ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਬਜਾਏ ਇਹ ਇਕ ਨਵਾਂ ਤਜ਼ਰਬਾ ਸੀ, ਜਿਸਨੂੰ ਹਰ ਇਕ ਨੇ ਸਲਾਹਿਆ ਤੇ ਸਾਥੀ ਲੁਧਿਆਣਵੀ ਦੀ ਸ਼ਖਸੀਅਤ ਤੇ ਇਹੋ ਜਿਹੀਆਂ ਚਰਚਾਵਾਂ ਨੂੰ ਸੰਚਾਲਿਤ ਕਰਨ ਦੀ ਉਸਦੀ ਕਾਬਲੀਅਤ ਨੇ ਹੋਰ ਵੀ ਬਹੁ-ਚਰਚਿਤ ਤੇ ਸਾਰਥਿਕ ਬਣਾ ਦਿੱਤਾ।

ਆਸਟ੍ਰੇਲੀਆ ‘ਚ ਗਰਚਾ ਨੂੰ ਚੁਣਿਆ ਗਿਆ ਲਾਇਨਜ਼ ਕਲੱਬ, ਵੂਲਗੂਲਗਾ ਦਾ ਪ੍ਰਧਾਨ........... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ
ਵੂਲਗੂਲਗਾ : ਵਿਦੇਸ਼ੀਂ ਵੱਸਦੇ ਪੰਜਾਬੀਆਂ ਦੁਆਰਾ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਦੀ ਲੜੀ ਨੂੰ ਕਾਇਮ ਰੱਖਦਿਆਂ ਜੁਗਿੰਦਰ ਸਿੰਘ ਗਰਚਾ ਨੇ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਕਸਬੇ ਵੂਲਗੂਲਗਾ ਦੇ ਲਾਇਨਜ਼ ਕਲੱਬ ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ । ਲਾਇਨਜ਼ ਕਲੱਬ, ਵੂਲਗੂਲਗਾ ਦੁਆਰਾ ਆਯੋਜਿਤ ਮੀਟਿੰਗ ‘ਚ ਜਿਲ੍ਹਾ 201 ਐਨ-1 ਦੇ ਜਿਲ੍ਹਾ ਗਵਰਨਰ ਪੀਟਰ ਬਲੋਮ ਦੁਆਰਾ 71 ਦੇ ਕਰੀਬ ਮੈਂਬਰਾਂ ਤੇ ਮਹਿਮਾਨਾਂ ਦੀ ਹਾਜ਼ਰੀ ‘ਚ ਸ੍ਰ. ਗਰਚਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ । ਜੁਗਿੰਦਰ ਸਿੰਘ ਗਰਚਾ ਸੱਤਰਵਿਆਂ ਦੇ ਦੌਰ ਦੀ ਸ਼ੁਰੂਆਤ ‘ਚ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਗਰਚਾ ਤੋਂ ਆਸਟ੍ਰੇਲੀਆ ਆਏ ਤੇ ਕੁੱਲ 18 ਸਾਲ ਦੀ ਲਾਇਨਜ਼ ਕਲੱਬ ਦੀ ਸੇਵਾ ‘ਚੋਂ ਲਗਾਤਾਰ 13 ਸਾਲ ਡਾਇਰੈਕਟਰ ਤੇ 2 ਸਾਲ ਉਪ ਪ੍ਰਧਾਨ ਰਹਿਣ ਤੋਂ ਬਾਅਦ ਹੁਣ ਕਲੱਬ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਕਿੱਤੇ ਵਜੋਂ ਉਹ ਖੇਤੀਬਾੜੀ ਨਾਲ਼ ਜੁੜੇ ਹੋਏ ਹਨ । ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਜਿ਼ਆਦਾ ਆਬਾਦੀ ਵਾਲੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਅੱਜ ਤੱਕ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਨੇ ਅਜਿਹੇ ਸਨਮਾਨਯੋਗ ਅਹੁਦੇ ਦੀ ਵਾਗਡੋਰ ਸੰਭਾਲੀ ਹੈ । ਇਸ ਮੌਕੇ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਤੇ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।
ਕੈਲਗਰੀ ਦੇ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਾਉਣ ਦੇ ਯਤਨਾਂ ਲਈ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਦਾ ਸਨਮਾਨ.......... ਸਨਮਾਨ ਸਮਾਰੋਹ / ਬਲਜਿੰਦਰ ਸੰਘਾ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ, ਜੋ ਬੜੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਪੰਜਾਬੀ ਬੋਲੀ ਸਕੂਲਾਂ ਵਿਚ ਸ਼ੁਰੂ ਕਰਵਾਉਣ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ ਰਾਹੀ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਨਾਲ ਰਾਬਤਾ ਰੱਖ ਰਹੀ ਸੀ। ਪਿਛਲੇ ਦੋ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਸਕੂਲਾਂ ਵਿਚ ਕਲਾਸਾਂ ਦੇ ਰੂਪ ਵਿਚ ਪੜ੍ਹਾਉਣ ਲਈ ਕਈ ਤਰਾਂ ਦੇ ਸੈਮੀਨਾਰ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਸੀ। ਉਸਦਾ ਸਾਰਥਿਕ ਅਸਰ ਇਹ ਹੋਇਆ ਕਿ ਹੁਣ ਸਰਕਾਰ ਨੇ ਕੈਲਗਰੀ ਨਾਰਥ-ਈਸਟ ਦੇ ਦੋ ਸਕੂਲਾਂ ਲੈਸਟਰ ਬੀ ਪੀਅਰਸਨ ਅਤੇ ਜੇਮਸ ਫੋਲਰ ਹਾਈ ਸਕੂਲ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਇਸਦੇ ਸਬੰਧ ਵਿਚ ਸਭਾ ਵੱਲੋਂ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਹੁਣ ਤੱਕ ਇਸੇ ਸੰਬੰਧ ਵਿਚ ਕੀਤੇ ਯਤਨਾਂ ਸਦਕਾ ਪਲੈਕ ਨਾਲ ਖਚਾ-ਖਚ ਭਰੇ ਹੋਏ ਹਾਲ ਵਿਚ ਸਨਮਾਨ ਕੀਤਾ। ਮਨਮੀਤ ਭੁੱਲਰ ਜੀ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ.......... ਸਨਮਾਨ ਸਮਾਰੋਹ
ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਨੇ ਪਰਵਾਸੀ ਗ਼ਜ਼ਲਗੋ ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਸਨਮਾਨ ਵਿਚ ਮਈ ਦੇ ਪਹਿਲੇ ਐਤਵਾਰ ਨੂੰ ਇਕ ਸ਼ਾਨਦਾਰ ਸਮਾਰੋਹ ਦਾ ਪ੍ਰਬੰਧ ਕੀਤਾ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮੇਂ ਇਕ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਕਵੀਆਂ ਨੇ ਹਿੱਸਾ ਲਿਆ। ਪ੍ਰਸਿੱਧ ਸ਼ਾਇਰ ਅਤੇ ਵਕੀਲ ਅਜਾਇਬ ਸਿੰਘ ਹੁੰਦਲ ਨੇ ਇਸ ਦੀ ਸਦਾਰਤ ਕੀਤੀ। ਸਟੇਜ ਸੰਚਾਲਣ ਅੰਮ੍ਰਿਤਸਰ ਦੇ ਪ੍ਰਸਿਧ ਸ਼ਾਇਰ ਦੇਵ ਦਰਦ ਨੇ ਕੀਤਾ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਬਾਰੇ ਜਾਣਕਾਰੀ ਦੇਂਦਿਆਂ ਉਹਨਾ ਦੱਸਿਆ ਕਿ ਪ੍ਰੋ. ਸੰਧੂ ਨੇ 65 ਸਾਲ ਦੇ ਹੋਣ ਪਿਛੋਂ ਪੰਜਾਬੀ ਗ਼ਜ਼ਲ ਵੱਲ ਮੁਹਾੜਾਂ ਮੋੜੀਆਂ ਤੇ ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਹੁਣ 75 ਸਾਲ ਦੇ ਹੋਣ ਤਕ ਉਹਨਾਂ ਨੇ 500 ਤੋਂ ਵੱਧ ਮਿਆਰੀ ਗ਼ਜ਼ਲਾਂ ਲਿਖੀਆਂ ਹਨ। ਉਹਨਾਂ ਦੀਆਂ ਸੱਤ ਕਿਤਾਬਾਂ ਛਪ ਚੁਕੀਆਂ ਹਨ। (1) ਗਾ ਜ਼ਿੰਦਗੀ ਦੇ ਗੀਤ ਤੂੰ 2003 (2) ਜੋਤ ਸਾਹਸ ਦੀ ਜਗਾ 2005 (3) ਬਣ ਸੁਆ ਤੂੰ 2006 (4) ਰੌਸ਼ਨੀ ਦੀ ਭਾਲ 2007 (5) ਸੁਲਗਦੀ ਲੀਕ 2008 (6) ਗੀਤ ਤੋਂ ਸੁਲਗਦੀ ਲੀਕ ਤਕ 2009 (7) ਢਲ ਰਹੇ ਐ ਸੂਰਜਾ 2011। 2003 ਵਿਚ ਉਹਨਾਂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਦਾ ਪੰਜਾਬੀ ਵਰਸ਼ਨ ਤਿਆਰ ਕੀਤਾ ਜੋ ਕੈਨੇਡਾ ਦੇ ਆਰਕਾਈਵਜ਼ ਵਿਚ ਰੱਖਿਆ ਗਿਆ। 2005 ਵਿਚ ਉਹਨਾਂ ਦਾ ਤਿਆਰ ਕੀਤਾ ‘ਓ ਕੈਨੇਡਾ’ ਅਤੇ ਅਤੇ ਅਲਬਰਟਾ ਸੂਬੇ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਵਰਸ਼ਨ ਅਲਬਰਟਾ ਸੂਬੇ ਦੀ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖਿਆ ਗਿਆ ਤੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਇਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਕੈਨੇਡਾ ਅਤੇ ਭਾਰਤ ਦੀਆਂ ਕਈ ਉਘੀਆਂ ਸੰਸਥਾਵਾਂ ਹੁਣ ਤਕ ਪ੍ਰੋ. ਸੰਧੂ ਨੂੰ ਸਨਮਾਨਿਤ ਕਰ ਚੁਕੀਆਂ ਹਨ।
ਗੁਰਦੁਆਰਾ ਰੀਵਸਵੀ ਵੱਲੋਂ ਸਿੱਖੀ ਨੂੰ ਘਰ-ਘਰ ਪਹੁੰਚਾਉਣ ਵਾਲਿਆਂ ਨੂੰ ਸਨਮਾਨਿਤ.......... ਸਨਮਾਨ ਸਮਾਰੋਹ / ਹਰਕੀਰਤ ਸਿੰਘ ਸੰਧਰ
ਸਿਡਨੀ : ਗੁਰਦੁਆਰਾ ਰੀਵਸਵੀ ਵੱਲੋਂ ਸਿੱਖੀ ਨੂੰ ਘਰ-ਘਰ ਪਹੁੰਚਾਉਣ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸਵਰਨ ਸਿੰਘ ਅਤੇ ਹਰਮਨ ਰੇਡੀਓ ਤੋਂ ਮਨਿੰਦਰਪਾਲ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਸਿਡਨੀ ਦੇ ਬੱਚਿਆਂ ਨੂੰ ਗੁਰੂ ਸਿਮਰਨ ਨਾਲ ਜੋੜਨ ਅਤੇ ਅੰਮ੍ਰਿਤ ਛਕਾਉਣ ਦਾ ਕਾਰਜ ਸਵਰਨ ਸਿੰਘ ਨੇ ਸ਼ੁਰੂ ਕੀਤਾ ਹੈ। ਗੁਰਦੁਆਰਾ ਸਾਹਿਬ ਵਿਚ ਹਰ ਤੀਸਰੇ ਮਹੀਨੇ ਸਵਰਨ ਸਿੰਘ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। 200 ਤੋਂ ਉੱਪਰ ਛੋਟੇ ਬੱਚੇ ਸਵੇਰੇ ਨਿਤਨੇਮ ਦਾ ਪਾਠ ਕਰਦੇ ਹਨ। ਹਰਮਨ ਰੇਡੀਓ ਵੱਲੋਂ ਰੀਵਸਵੀ ਗੁਰਦੁਆਰਾ ਤੋਂ 24 ਘੰਟੇ ਸਿੱਧਾ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ ਵਿਚ ਸਰਵਣ ਕੀਤਾ ਜਾਂਦਾ ਹੈ। ਇਹ ਪਹਿਲਾ ਰੇਡੀਓ ਹੈ ਜੋ ਸਿਡਨੀ ਤੋਂ ਪਹਿਲਾਂ ਪੰਜਾਬੀ 24 ਘੰਟੇ ਗੁਰਬਾਣੀ ਦਾ ਪ੍ਰਸਾਰਨ ਪੇਸ਼ ਕਰਦਾ ਹੈ।
****
****
ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ..........ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ
ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ।ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟ੍ਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ।
ਹਿੰਮਤਪੁਰਾ ਡੌਟ ਕੌਮ ਰਾਹੀਂ ਪਿੰਡ ਨੂੰ ਵਿਸ਼ਵ ਦੇ ਨਕਸ਼ੇ 'ਤੇ ਉਭਾਰਨ ਬਦਲੇ ਮਨਦੀਪ ਖੁਰਮੀ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ......... ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ
ਆਖਰੀ ਸਾਹ ਤੱਕ ਮਾਂ ਬੋਲੀ ਤੇ ਜਨਮਭੂਮੀ ਲਈ ਕਲਮ ਫੜ੍ਹੀ ਰੱਖਾਂਗਾ-ਖੁਰਮੀ
ਨਿਹਾਲ ਸਿੰਘ ਵਾਲਾ : ਪਿੰਡ ਹਿੰਮਤਪੁਰਾ ਦੇ ਜੰਮਪਲ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ (ਹਾਲ ਆਬਾਦ ਇੰਗਲੈਂਡ) ਦਾ ਪਿੰਡ ਪਹੁੰਚਣ 'ਤੇ ਹਿੰਮਤਪੁਰਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮਨਦੀਪ ਖੁਰਮੀ ਨੇ ਆਪਣੇ ਪਿੰਡ ਨੂੰ ਇੰਟਰਨੈੱਟ ਯੁਗ ਦੇ ਹਾਣ ਦਾ ਬਣਾ ਕੇ ਪਿੰਡ ਦੀ ਵੈੱਬਸਾਈਟ ਹਿੰਮਤਪੁਰਾ ਡੌਟ ਕੌਮ ਰਾਹੀਂ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਅਤੇ ਨਰੋਏ ਸਾਹਿਤ ਦੇ ਖ਼ਜ਼ਾਨੇ ਵਜ਼ੋਂ ਵਿਸ਼ਵ ਦੇ ਨਕਸ਼ੇ 'ਤੇ ਉਭਾਰਿਆ ਹੈ। ਇਸ ਬਦਲੇ ਪਿੰਡ ਵਾਸੀਆਂ ਵੱਲੋਂ ਨਾਮਧਾਰੀ ਸੰਤ ਬਾਬਾ ਜ਼ੋਰਾ ਸਿੰਘ ਨਾਮਧਾਰੀ ਜੀ ਦੀ ਰਹਿਨੁਮਾਈ ਅਤੇ ਮਿਸਤਰੀ ਬਲਜੀਤ ਸਿੰਘ ਕਰਾਹਾਂ ਵਾਲਿਆਂ ਦੀ ਅਗਵਾਈ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।

ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖਰ- ਸ। ਸ਼ਮਸ਼ੇਰ ਸਿੰਘ ਸੰਧੂ ਦਾ ਸਨਮਾਨ ਸਮਾਰੋਹ..........ਸਨਮਾਨ ਸਮਾਰੋਹ / ਸੁਰਿੰਦਰ ਗੀਤ
ਕੈਲਗਰੀ : ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਪੰਜਾਬੀ ਜਗਤ ਦੇ ਪ੍ਰਸਿੱਧ ਸਾਹਿਤਕਾਰ ਅਤੇ ਗ਼ਜਲ਼ਕਾਰ ਦਾ ਸ। ਸ਼ਮਸ਼ੇਰ ਸਿੰਘ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ, ਪੰਜਾਬੀ ਬੋਲੀ ਦੇ ਵਾਧੇ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕੈਲਗਰੀ ਦੇ ਪਾਈਨਰਿਜ਼ ਕਮਿਊਨਿਟੀ ਹਾਲ ਵਿਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਸ। ਸ਼ਮਸ਼ੇਰ ਸਿੰਘ ਸੰਧੂ .ਰਿਟ: ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ॥ ਦੀ ਕਾਵਿਕ ਦ੍ਰਿਸ਼ਟੀ ਦੀ ਰੱਜਵੀਂ ਸ਼ਲਾਘਾ ਕੀਤੀ ਗਈ, ਓੱਥੇ ਉਹਨਾਂ ਦੀ ਮਿਹਨਤ, ਸਿਰੜ ਅਤੇ ਪਰਪੱਕ ਇਰਾਦੇ ਨੂੰ ਵੀ ਹਰ ਇਕ ਆਏ ਮਹਿਮਾਨ ਨੇ ਸਲਾਮ ਕੀਤੀ।
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕਰਦੀ ਕਦੇ
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।
ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਰਵੀਇੰਦਰ ਸਿੰਘ ਭੱਲਾ ਨੂੰ ਆਸਟ੍ਰੇਲੀਆ ਵਿਖੇ ਕੀਤਾ ਗਿਆ ਸਨਮਾਨਿਤ.......... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ
ਐਡੀਲੇਡ : ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਸ੍ਰ. ਰਵੀਇੰਦਰ ਸਿੰਘ ਭੱਲਾ ਨੂੰ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਦੌਰਾਨ ਐਡੀਲੇਡ ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਇਹ ਸਨਮਾਨ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤਾ ਗਿਆ । ਉਨ੍ਹਾਂ ਨੇ ਹਰਮਨ ਰੇਡੀਓ, ਆਸਟ੍ਰੇਲੀਆ ਤੇ ਹੋਰ ਸਾਧਨਾਂ ਦੁਆਰਾ ਆਪਣੇ ਤਜ਼ਰਬੇ ਪ੍ਰਵਾਸੀ ਪੰਜਾਬੀਆਂ ਨਾਲ਼ ਸਾਂਝੇ ਕੀਤੇ । ਸ੍ਰ. ਭੱਲਾ ਨੇ ਹਰਮਨ ਰੇਡੀਓ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਕਾਨੂੰਨੀ ਸਲਾਹਕਾਰ ਬਣਨ ਦੀ ਪੇਸ਼ਕਸ਼ ਕੀਤੀ, ਜੋ ਕਿ ਦੋਹਾਂ ਅਦਾਰਿਆਂ ਵੱਲੋਂ ਧੰਨਵਾਦ ਸਹਿਤ ਕਬੂਲ ਕੀਤੀ ਗਈ । ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ‘ਚ ਜਾਇਦਾਦ ਸੰਬੰਧੀ ਹਾਈਕੋਰਟ ਜਾਂ ਸੁਪਰੀਮ ਕੋਰਟ ‘ਚ ਕੇਸਾਂ ਲਈ ਉਨ੍ਹਾਂ ਮੁਫ਼ਤ ਸਲਾਹ ਦੀ ਪੇਸ਼ਕਸ਼ ਵੀ ਕੀਤੀ ।
ਇਤਿਹਾਸਕਾਰ ਪ੍ਰੋਫ਼ੈਸਰ ਸੁਭਾਸ਼ ਪਰਿਹਾਰ ਦੀ ਸੇਵਾ ਮੁਕਤੀ ’ਤੇ ਹੋਈ ਸਨਮਾਨ ਮਿਲਣੀ........... ਬਲਜੀਤ ਕੌਰ ਤੱਗੜ
ਕੋਟਕਪੂਰਾ : ਇਤਿਹਾਸ ਖੇਤਰ ਵਿਚ ਭਾਰਤ ਭਰ ਦੇ ਜਾਣੇਪਛਾਣੇ ਇਤਿਹਾਸਕਾਰ ਅਤੇ ਕਲਾ ਖੋਜੀ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਦੀ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਇਤਿਹਾਸ ਵਿਭਾਗ ’ਚੋਂ ਹੋਈ ਸੇਵਾਮੁਕਤੀ ਨੂੰ ਯਾਦਗਾਰੀ ਬਨਾਉਣ ਦੇ ਉਦੇਸ਼ ਨਾਲ਼ ‘ਮਿੱਤਰ ਮੰਚ’ ਕੋਟਕਪੂਰਾ ਦੀ ਤਰਫ਼ੋ ‘ਸਨਮਾਨ ਮਿਲਣੀ’ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਤੋਂ ਇਲਾਵਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਕਲੋਤਰਾ ਸਥਾਨ ਰੱਖਦੇ ਪ੍ਰਿੰਸੀਪਲ ਹਰੀ ਸਿੰਘ ਮੋਹੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਸਤਿਕਾਰਤ ਮਹਿਮਾਨਾਂ ਵਜੋਂ ਸ਼ੁਮਾਰ ਸਨ। ਗ਼ੈਰਰਸਮੀ ਅਤੇ ਰਸਮੀ ਅੰਦਾਜ਼ ਵਿਚ ਹੋਈ ਇਸ ਮਿਲਣੀ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ (ਡਾ) ਪਰਮਿੰਦਰ ਸਿੰਘ ਤੱਗੜ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਕਰਦਿਆਂ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਨਿੰਦਰ ਘੁਗਿਆਣਵੀ ਨੇ ਬ੍ਰਿਜ਼ਬਨ ਵਾਸੀਆਂ ਦਾ ਮਨ ਮੋਹ ਲਿਆ..........ਸਨਮਾਨ ਸਮਾਰੋਹ / ਮਨਜੀਤ ਬੋਪਾਰਾਏ
ਬ੍ਰਿਜ਼ਬਨ : ਭਾਰਤ ਤੋਂ ਆਸਟ੍ਰੇਲੀਆ ਦੀ ਯਾਤਰਾ ‘ਤੇ ਆਏ ਹੋਏ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਾਲਮ ਲੇਖਕ ਨਿੰਦਰ ਘੁਗਿਆਣਵੀ ਸਿਡਨੀ, ਮੈਲਬੌਰਨ, ਐਡੀਲੇਡ ਤੋਂ ਹੁੰਦੇ ਹੋਏ ਜਦ ਬ੍ਰਿਜ਼ਬਨ ਆਏ ਤਾਂ ਸਥਾਨਕ ਇੰਡੋਜ਼ ਕਲਚਰ ਕਮਿਊਨਿਟੀ ਸੈਂਟਰ ਵਿੱਚ ਵੱਲੋਂ ਉਹਨਾਂ ਦੇ ਸਨਮਾਨ ਹਿੱਤ ਇੱਕ ਯਾਦਗਾਰੀ ਸ਼ਾਮ ਮਨਾਈ ਗਈ, ਜਿਸ ਵਿੱਚ ਬ੍ਰਿਜ਼ਬਨ ਦੇ ਸਾਹਿਤ ਅਤੇ ਕਲਾ ਪ੍ਰੇਮੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਵਿੱਚ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਉਹਨਾਂ ਆਪਣੇ ਪਾਠਕਾਂ ਨੂੰ ਪੁਸਤਕਾਂ ਉਤੇ ਆਟੋਗ੍ਰਾਫ਼ ਬੜੇ ਮਾਣ ਨਾਲ ਦਿੱਤੇ ਅਤੇ ਇਤਫ਼ਾਕ ਇਹ ਵੀ ਹੋਇਆ ਕਿ ਆਏ ਹੋਏ ਮਹਿਮਾਨ ਲੇਖਕ ਦੀਆਂ ਸਾਰੀਆਂ ਪੁਸਤਕਾਂ ਵੀ ਇੰਡੋਜ਼ ਦੀ ਲਾਇਬਰੇਰੀ ਵਿੱਚ ਮੋਜੂਦ ਸਨ। ਸਭ ਤੋਂ ਪਹਿਲਾਂ ਮਨਜੀਤ ਬੋਪਰਾਏ ਸੰਪਾਦਕ ‘ਦਾ ਪੰਜਾਬ’ ਨੇ ਜਿੱਥੇ ਨਿੰਦਰ ਘੁਗਿਆਣਵੀ ਦੀ ਪੰਜਾਬੀ ਸਾਹਿਤ ਅਤੇ ਸਭਿਅਚਾਰ ਨੂੰ ਉਹਨਾਂ ਦੀ ਦੇਣ ਬਾਰੇ ਚਾਨਣਾ ਪਾਇਆ, ਉਥੇ ਆਏ ਹੋਏ ਸਭਨਾਂ ਸ੍ਰੋਤਿਆਂ ਨੂੰ ਜੀਓ ਆਇਆਂ ਵੀ ਕਿਹਾ।
ਡਾ.ਚਮਨ ਲਾਲ ਆਸਟ੍ਰੇਲੀਆ ‘ਚ ਸਨਮਾਨਿਤ.......... ਸਨਮਾਨ ਸਮਾਰੋਹ / ਬਲਜੀਤ ਖੇਲਾ

ਸਿਡਨੀ : ਸ਼ਹੀਦੇ ਆਜਮ ਸ.ਭਗਤ ਸਿੰਘ ਦੇ ਜੀਵਨ ਵਾਰੇ ਖੋਜ ਕਰਕੇ ਕਿਤਾਬਾਂ ਸਮੇਤ ਹੋਰ ਕਈ ਕਿਤਾਬਾਂ ਲਿਖਣ ਵਾਲੇ ਪ੍ਰਸਿੱਧ ਸਕਾਲਰ ਡਾ.ਚਮਨ ਲਾਲ ਜੀ ਇਹਨੀਂ ਦਿਨੀਂ ਆਸਟ੍ਰੇਲੀਆ ਪਹੁੰਚੇ ਹੋਏ ਹਨ। ਡਾ.ਚਮਨ ਲਾਲ ਜੀ ਦੇ ਸਿਡਨੀ ਪਹੁੰਚਣ ਤੇ ਉਹਨਾਂ ਦਾ ਵਿਦਿਆਰਥੀ ਰਹਿ ਚੁੱਕੇ ਸਵਰਨ ਬਰਨਾਲਾ ਤੇ “ਪੰਜਾਬੀ ਵਰਲਡ ਇੰਟਰਟੈਂਨਰਜ” ਵਲੋਂ ਇੱਕ ਰੂਬਰੂ ਸਮਾਗਮ ਸਿਡਨੀ ਦੇ ਯੂਨੀਕ ਇੰਟਰਨੈਸ਼ਨਲ ਕਾਲਜ ‘ਚ ਰੱਖਿਆ ਗਿਆ। ਇਸ ਰੂਬਰੂ ‘ਚ ਸਿਡਨੀ ਦੇ ਭਾਰੀ ਗਿਣਤੀ ਸਾਹਿਤਕ ਸੱਜਣ ਸ਼ਾਮਿਲ ਹੋਏ।ਰੂਬਰੂ ਦੀ ਸ਼ੁਰੂਆਤ ਮੰਚ ਸੰਚਾਲਕ ਹਰਜਿੰਦਰ ਜੌਹਲ ਵਲੋਂ ਕੀਤੀ ਬਾਅਦ ‘ਚ ਪੰਜਾਬੀ ਪੱਤਰਕਾਰ ਅਮਰਜੀਤ ਖੇਲਾ, ਪੰਜਾਬੀ ਲੇਖਕ ਨਿੰਦਰ ਘੁਗਿਆਣਵੀ, ਡਾ.ਗੁਰਚਰਨ ਸਿੱਧੂ, ਰਣਜੀਤ ਖੈੜਾ ਤੇ ਡਾ.ਇਜਾਜ ਖਾਨ ਨੇ ਸੰਬੋਧਨ ਕੀਤਾ ਤੇ ਡਾ.ਚਮਨ ਲਾਲ ਨੂੰ ਜੀ ਆਇਆਂ ਕਿਹਾ।
ਪੰਜਾਬੀ ਸੱਥ ਲਾਂਬੜਾ ਵੱਲੋਂ ਬੀਬੀ ਦੇਵਿੰਦਰ ਕੌਰ ਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਸਨਮਾਨ........ ਸਨਮਾਨ ਸਮਾਰੋਹ / ਬਿਊਰੋ

ਵੈਸਟ ਸੈਂਕਰੋਮੈਂਟ, ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਹਾਲ ‘ਚ ਪੰਜਾਬੀ ਸੱਥ ਲਾਂਬੜਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਕਰਨ ਬਦਲੇ ਸ਼ਾਇਰਾ ਬੀਬੀ ਦੇਵਿੰਦਰ ਕੌਰ ਨੂੰ ਰਾਣੀ ਸਾਹਿਬ ਕੌਰ ਸਾਹਿਤਕ ਪੁਰਸਕਾਰ ਤੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੂੰ ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ‘ਚ ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ ਤੇ ਡਾ. ਕੁਲਵੰਤ ਕੌਰ, ਇੰਗਲੈਂਡ ਤੋਂ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸਿੰਘ ਸੰਧੂ ਖਾਸ ਤੌਰ ‘ਤੇ ਪੁੱਜੇ ਹੋਏ ਸਨ । ਡਾ. ਨਿਰਮਲ ਸਿੰਘ ਨੇ ਪੰਜਾਬੀ ਸੱਥ ਲਾਂਬੜਾ ਤੇ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਬਾਰੇ ਜਾਣੂ ਕਰਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ‘ਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਵੀ ਸਨਮਾਨਿਆ ਗਿਆ । ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਇਸ ਸੰਸਥਾ ਦੀਆਂ ਇੱਕੀ ਇਕਾਈਆਂ ਹਨ । ਹਰ ਸਾਲ ਇੱਕ ਇਕਾਈ ਸਲਾਨਾ ਪ੍ਰੋਗਰਾਮ ਕਰਦੀ ਹੈ । ਪੰਜਾਬੀ ਸੱਥ ਹੁਣ ਤੱਕ ਤਿੰਨ ਸੌ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ । ਸਨਮਾਨ ਦੇਣ ਦਾ ਫੈਸਲਾ ਕਿਸੇ ਸਿਫ਼ਾਰਸ਼ ‘ਤੇ ਨਹੀਂ, ਸਗੋਂ ਇਸ ਦਾ ਫੈਸਲਾ ਸੰਸਥਾ ਖੁਦ ਕਰਦੀ ਹੈ । ਰਾਜਵੀਰ ਕੌਰ ਵੱਲੋਂ ਇਹ ਪ੍ਰੋਗਰਾਮ ਬੜੇ ਹੀ ਸਲੀਕੇ ਨਾਲ਼ ਉਲੀਕਿਆ ਤੇ ਨਿਭਾਇਆ ਗਿਆ ।
ਸਰਕਾਰੀ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ-ਤਜਿੰਦਰ ਸਿੰਘ
ਸੈਨਹੋਜੇ (ਕੈਲੀਫੋਰਨੀਆ) : ਸਰਕਾਰੀ ਅਧਿਕਾਰੀ ਲੋਕਾਂ ਦੇ ਹੁਕਮਰਾਨ ਨਹੀਂ ਹਨ, ਸਗੋਂ ਲੋਕਾਂ ਦੇ ਸੇਵਾਦਾਰ ਹੁੰਦੇ ਹਨ। ਇਸ ਲਈ ਸਾਰੇ ਹੀ ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਇਹਨਾਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ। ਇਹ ਗੱਲ ਸਾਨਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਵਿਚ ਕੌਂਸਲਰ ਸ. ਤੇਜਿੰਦਰ ਸਿੰਘ ਨੇ ਉਹਨਾਂ ਦੇ ਸਨਮਾਨ ਵਿਚ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਸਥਾਨਕ ਸਵਾਗਤ ਰੈਸਟੋਰੈਂਟ ਵਿਚ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਲੋਕਾਂ ਦਾ ਸੇਵਾਦਾਰ ਸਮਝਿਆ ਹੈ ਇਸ ਲਈ ਲੋਕਾਂ ਨੇ ਵੀ ਉਹਨਾਂ ਨੂੰ ਹਮੇਸ਼ਾਂ ਪਿਆਰ
ਕੁਲਦੀਪ ਸਿੰਘ ਬੇਦੀ ਜੀ (ਜੱਗ-ਬਾਣੀ) ‘ਪੰਜਾਬ ਦੀ ਮੀਡੀਆ ਪਰਸਨਿਲਟੀ’ ਦੇ ਸਨਮਾਨ-ਪੱਤਰ ਨਾਲ ਸਨਮਾਨਤ.......... ਸਨਮਾਨ ਸਮਾਰੋਹ / ਰਤਨ ਰੀਹਲ (ਡਾ:)
2ਆਰਜ ਕਮਿਉਨਿਟੀ ਰੀਸੋਰਸ ਸੈਂਟਰ ਵੁਲਵਰਹੈਂਪਟਨ ਅਤੇ ਪੰਜੱਬੀ ਸਾਹਿਤ ਸਭਾ ਵੁਲਵਰਹੈਂਪਟਨ ਵਲੋਂ ਇੰਦਰਜੀਤ ਸਿੰਘ ‘ਜੀਤ’ ਦੀ ਪੁਸਤਕ ‘ਵੈਲਿਨਟਾਇਨ ਡੇ’ ਉਪਰ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਜੱਗ-ਬਾਣੀ ਦੇ ਸੰਪਾਦਕ ਕੁਲਦੀਪ ਸਿੰਘ ਬੇਦੀ ਜੀ ਨੇ ਕੀਤੀ। ਸਭ ਤੋਂ ਪਹਿਲਾ ਡਾ: ਰਤਨ ਰੀਹਲ ਜੀ ਨੇ ਪ੍ਰਤੀਕਾਤਮਕ ਕਹਾਣੀ-ਸੰਗ੍ਰਹਿ ‘ਵੈਲਿੱਨਟਾਈਨ ਡੇ’ ਉਪਰ ਆਪਣਾ ਪਰਚਾ ਪੜ੍ਹਿਆ। ਜਿਸ ਵਿੱਚ ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਤਾਰਾ ਸਿੰਘ ਤਾਰਾ, ਕੁਲਦੀਪ ਬੇਦੀ ਅਤੇ ਕ੍ਰਿਪਾਲ ਸਿੰਘ ਪੂਨੀ ਜੀ ਨੇ ਭਾਗ ਲਿਆ। ਬੜੀ ਸਾਰਥਿਕ ਬਹਿਸ ਹੋਈ।
Subscribe to:
Posts (Atom)